ਹਰ ਬੰਦਾ ਕੋਈ ਨਾਂ ਕੋਈ ਨਸ਼ਾ ਜ਼ਰੂਰ ਕਰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail.com
ਕੋਈ ਸ਼ਰਾਬ, ਭੰਗ, ਅਫ਼ੀਮ ਦਾ ਨਸ਼ਾ ਕਰਦਾ।
ਹਰ ਬੰਦਾ ਕੋਈ ਨਾਂ ਕੋਈ ਨਸ਼ਾ ਜ਼ਰੂਰ ਕਰਦਾ।
ਪੈਸਾ, ਧੰਨ, ਔਰਤ ਦਾ ਨਸ਼ਾ ਹੱਦੋਂ ਵੱਧ ਹੈ ਹੁੰਦਾ।
ਜਵਾਨੀ ਦਾ ਨਸ਼ਾ ਬੰਦਾ ਮੋਢਿਆਂ ਤੋਂ ਦੀ ਥੁੱਕਦਾ।
ਹੁਸਨਾ ਵਾਲਿਆਂ ਨੂੰ ਰੂਪ ਦਾ ਨਸ਼ਾ ਹੈ ਚੜ੍ਹਦਾ।
ਦੇਸ਼ ਭਗਤਾਂ ਨੂੰ ਨਸ਼ਾ ਜਾਨ ਦੀ ਕੁਰਬਾਨੀ ਦੇਣ ਦਾ।
ਅੱਲਾ, ਰਾਮ, ਵਾਹਿਗੁਰੂ ਦਾ ਨਸ਼ਾ ਹਰ ਖ਼ੁਸ਼ੀ ਦਿੰਦਾ।
ਰੱਬੀ ਇਸ਼ਕ ਨਸ਼ਾ ਸਾਰੇ ਨਸ਼ਿਆਂ ਤੋਂ ਵੱਧ ਚੜ੍ਹਦਾ।
ਰੱਬਾ ਸੱਤੀ ਨੂੰ ਤੇਰੀਆਂ ਯਾਦਾਂ ਵਿਚੋਂ ਨਸ਼ਾ ਵੱਧ ਹੁੰਦਾ।
ਸਤਵਿੰਦਰ ਮਹਿਬੂਬ ਦੀਆਂ ਅੱਖਾਂ ਦਾ ਨਸ਼ਾ ਹੁੰਦਾ।
ਤੇਰੇ ਇਸ਼ਕ ਦਾ ਨਸ਼ਾ ਸਾਨੂੰ ਦਿਨ ਰਾਤ ਲਿਖਾਉਂਦਾ।

ਰੱਬਾ ਇਸ਼ਕ ਵਿੱਚ ਦਿਨ ਰਾਤ ਪਤਾ ਨਹੀ ਲਗਦਾ।

Comments

Popular Posts