ਤੇਰੇ ਪਿਆਰ ਦੀ ਕੈਦ ਹੋ ਗਈ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ satwinder_7@hotmail.com

ਤੂੰ ਤਾਂ ਮੇਰਾ ਚੰਨ ਮੇਰੇ ਕੋਲ ਆ। ਦੁਨੀਆਂ ਦਾ ਸੁਖ ਮੇਰੇ ਕੋਲ ਆ।

ਕਿਸੇ ਹੋਰ ਸ਼ੈ ਦੀ ਨਾਂ ਲੋੜ ਆ। ਮੇਰਾ ਹੱਥ ਤੇਰੇ ਹੱਥ ਦੇ ਵਿੱਚ ਆ।

ਸਾਡਾ ਦਿਲ ਤੇਰੀ ਅੱਖ ਤੇ ਨੱਚਦਾ। ਰੋਗ ਨਾਂ ਰਿਹਾ ਮੇਰੇ ਬੱਸ ਦਾ।

ਦਿਲ ਮੇਰਾ ਤਾਂ ਤੇਰਾ ਸਾਥ ਮੰਗਦਾ। ਇਹ ਕਹਿਣੋਂ ਨਾਂ ਹੁਣ ਸੰਗਦਾ।

ਤੇਰੇ ਨਾਲ ਮੇਰੀ ਅੱਖ ਲੜ ਗਈ। ਮੈਂ ਤਾਂ ਰੱਬ ਦੀ ਤਰੀਫ਼ ਕਰ ਗਈ।

ਰੱਬ-ਰੱਬ ਕਰਦੀ ਮੈਂ ਆਪ ਰੱਬ ਗਈ। ਤੇਰਾ ਨਾਮ ਲੈਣ ਲੱਗ ਗਈ।

ਸੌ ਰੱਬ ਦੀ ਸੱਚੀ ਗੱਲ ਕਹਿ ਗਈ। ਤੇਰੇ ਪਿਆਰ ਦੀ ਕੈਦ ਹੋ ਗਈ।

ਕੋਈ ਸੁਰਤ ਦੁਨੀਆਂ ਦੀ ਨਾਂ ਰਹੀ। ਮੈਂ ਸਤਵਿੰਦਰ ਬੇਹੋਸ਼ ਹੋ ਗਈ।

ਮੇਰੀ ਜਾਨ ਤੇਰੇ ਕੋਲ ਲੁੱਟ ਗਈ। ਸੱਤੀ ਤੇਰੇ ਜੋਗੀ ਹੋ ਕੇ ਰਹਿ ਗਈ।

ਦੁਨੀਆਂ ਪੂਰੀ ਮੈਨੂੰ ਭੁੱਲ ਗਈ। ਤੇਰੇ ਘਰ-ਬਾਰ ਦਿਲ ਵਿੱਚ ਮੈਂ ਖੋ ਗਈ।

Comments

Popular Posts