ਭਾਗ 6 ਕੀ ਬੱਚੇ ਮਾਪਿਆਂ ਵਰਗੇ ਬਣਦੇ ਹਨ? ਮਨ ਜਿੱਤੇ ਜੱਗ ਜੀਤ 
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਕਈ ਬਾਰ ਐਸਾ ਹੁੰਦਾ ਹੈ, ਅੱਜ ਜੋ ਗੱਲ ਠੀਕ ਲੱਗਦੀ ਹੈ। ਉਹੀ ਗ਼ਲਤ ਸਾਬਤ ਹੋ ਜਾਂਦੀ ਹੈ। ਸ਼ਰਾਬੀ ਅੰਮ੍ਰਿਤ ਛੱਕਦੇ ਹਨ। ਅੰਮ੍ਰਿਤ ਛੱਕੇ ਵਾਲੇ ਨਸ਼ੇ ਪੀਂਦੇ ਹਨ। ਕਈ ਮੋਨੇ ਬਿਲਕੁਲ ਨਹੀਂ ਪੀਂਦੇ। ਬਹੁਤੇ ਮੁਸਲਮਾਨ ਲਾਲੇ ਨਸ਼ੇੜੀ ਸ਼ਰਾਬੀ ਨਹੀਂ  ਹਨ। ਦੁਨੀਆਂ ਬਹੁ ਰੰਗੀ ਹੈ। ਕਈਆਂ ਨੂੰ ਬਾਹਰ ਦੀ ਸੰਗਤ ਮਾੜੀ ਮਿਲ ਜਾਂਦੀ ਹੈ। ਕਈ ਬਾਰ ਘਰ ਵਿੱਚ ਕੋਈ ਵਡੇਰਾ ਅਮਲੀ ਨਸ਼ੇੜੀ ਨਹੀਂ ਹੁੰਦਾ। ਫਿਰ ਵੀ ਬਾਹਰੋਂ ਮਾੜੀ  ਸੰਗਤ ਮਿਲ ਜਾਂਦੀ ਹੈ। ਭੁਆ ਜੀ ਕੇ ਪਰਿਵਾਰ ਨੂੰ ਅਕਾਲੀਆਂ ਦੇ ਕਹਿੰਦੇ ਹਨ। ਭੂਆ ਜੀ ਤੇ ਉਸ ਦੇ ਸੱਸ ਸੁਹੁਰਾ ਚਾਰ ਨਣਦਾ ਅੰਮ੍ਰਿਤਧਾਰੀ ਹਨ। ਫੁਫੜ ਜੀ ਨੂੰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਮਾੜੀ ਆਦਤ ਪੈ ਗਈ। ਮਡੀਰ ਨਾਲ  ਗੁਰਦੁਆਰੇ ਦੇ ਮੂਹਰੇ ਹੀ  ਥੱੜੇ 'ਤੇ ਬੈਠ ਕੇ ਦੇਸ਼ੀ ਪੀਂਦੇ ਸਨ। ਇਸ ਨੇ ਛੇ ਮਹੀਨੇ ਖੂਬ ਤੰਗ ਕੀਤਾ। 1978 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੱਥੇ ਸਮੇਤ ਪਿੰਡ ਬੋਪਾਰਾਏ ਇੱਕ ਬਹੁਤ ਬਿਰਧ ਮਾਤਾ ਜੀ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕਥਾ ਕਰਨ ਤੇ ਲੰਗਰ-ਪਾਣੀ ਛੱਕਣ ਆਏ ਸਨ।  ਉਸ ਮਾਤਾ ਜੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਸੀ। ਉਹ ਮਾਤਾ ਜੀ ਦਾ ਭੂਆ ਜੀ ਦੇ ਪਰਿਵਾਰ ਨਾਲ ਬਹੁਤ ਪਿਆਰ ਸੀ। ਉਸ ਦਿਨ ਭੂਆ ਜੀ ਦਾ ਸਾਰਾ ਪਰਿਵਾਰ ਉਥੇ ਮਾਤਾ ਜੀ ਦੇ ਘਰ ਸੰਗਤ ਕਰਨ ਆਇਆ ਸੀ। ਫੂਫੜ ਜੀ ਦੀ ਕਹਾਣੀ ਸੰਤਾਂ ਨੂੰ ਦੱਸੀ ਗਈ। ਅਗ਼ਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕਥਾ ਕਰਨ ਤੇ ਲੰਗਰ-ਪਾਣੀ ਛੱਕਣ ਦਾ ਪ੍ਰੋਗ੍ਰਾਮ ਅਕਾਲੀਆਂ ਦੇ ਭੂਆਂ ਜੀ ਦੇ ਘਰ ਕੁਲਾਰੀ  ਪਿੰਡ ਰੱਖਣ ਲੱਗ ਗਏ। ਗੁਰਬਾਣੀ ਤੇ ਸੰਤਾਂ ਦੀ ਸੰਗਤ ਨਾਲ ਫੂਫੜ ਜੀ ਸਹੀ ਸਾਬਤ ਬੰਦਾ ਬਣ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੇ ਘਰ-ਘਰ ਜਾ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਕਥਾ ਕੀਤੀ। ਸੰਗਤ ਦਾ ਅਸਰ ਉਸੇ 'ਤੇ ਹੁੰਦਾ ਹੈ। ਜੋ ਜੈਸੀ ਸੰਗਤ ਕਰਦਾ ਹੈ। ਤੈਸੀ ਰੰਗਤ ਚੜ੍ਹਦੀ ਹੈ। ਮਰਜ਼ੀ ਤੁਹਾਡੀ ਆਪਣੀ ਹੈ। ਤੁਸੀਂ ਕੀ ਬਣਨਾ ਹੈ? ਵੈਸੇ ਹੀ ਕੰਮ ਕਰਦੇ ਹੋ। ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਜੇ ਪਿਉ ਦਾਦਾ ਐਸਾ ਕਰਦੇ ਰਹੇ ਹਨ, ਪੁੱਤਰ, ਪੋਤਾ ਨਸ਼ੇ ਨਾਂ ਕਰੇ। ਹੈਰਾਨੀ ਤਦ ਹੋਵੇਗੀ। ਜ਼ਰੂਰੀ ਨਹੀਂ ਦਾਦਾ-ਪਿਉ ਅਮਲੀ ਹਨ। ਤਾਂ ਨੌਜਵਾਨ ਪੁੱਤਰ ਨੇ ਅਮਲੀ ਹੀ ਬਣਨਾ ਹੈ। ਪ੍ਰਹਿਲਾਦ ਭਗਤ ਹਰਣਾਂਕਸ਼ ਰਾਕਸ਼ ਦੇ ਘਰ ਪੈਦਾ ਹੋਇਆ ਸੀ। ਕਵਲ ਫੁੱਲ ਚਿੱਕੜ ਵਿੱਚ ਹੀ ਉਗਦੇ ਹਨ। ਗੁਰੂ ਨਾਨਕ ਦੇਵ ਜੀ ਦੇ ਘਰ ਦੋ ਕਪੂਤ ਪੁੱਤ ਪੈਦਾ ਹੋਏ। ਜੋ ਬਾਪ ਦੇ ਖਿਲਾਫ ਗੱਲਾਂ ਕਰਦੇ ਸਨ। ਗੁਰੂ ਅਰਜਨ ਦੇਵ ਜੀ ਦਾ ਭਰਾ ਪ੍ਰਿਥਵੀ ਚੰਦ ਗੁਰੂ ਰਾਮਦਾਸ ਦਾ ਪੁੱਤਰ ਸੀ। ਪ੍ਰਿਥਵੀ ਮਹਾ ਮੂਰਖ ਸੀ। ਜੈਸੇ ਬੰਦਾ ਆਪ ਕੰਮ ਆਪ ਕਰਕੇ  ਬੀਜ ਬੀਜਦਾ ਹੈ।  ਉਹੀ ਕੰਮ ਦਾ ਫ਼ਲ ਵੈਸਾ ਲਗਣਾ ਹੈ ਉਸ ਨੂੰ ਉਹੀ ਕੱਟਣਾ ਪੈਣਾ ਹੈ। ਦੁਨੀਆਂ ਨੂੰ ਕੀ ਕਰਲੋਗੇ? ਕੈਨੇਡਾ ਵਿੱਚ ਇੱਕ ਐਸੇ ਲੋਕਾਂ ਦੀ ਨਸਲ ਹੈ। ਉਹ ਦਿਨ ਰਾਤ ਦਾਰੂ ਪੀ ਕੇ, ਸੜਕਾਂ ਉੱਤੇ ਪਏ ਰਹਿੰਦੇ ਹਨ। ਕੈਨੇਡਾ ਸਰਕਾਰ ਉਨ੍ਹਾਂ ਨੂੰ ਖੁੱਲੇ ਡਾਲਰ ਹਰ ਰੋਜ਼ ਦਿੰਦੀ ਹੈ। 1000 ਡਾਲਰ ਤੋਂ ਉਤੇ ਰਹਿਣ ਲਈ ਤੇ ਖਾਂਣਾਂ ਪੀਣਾਂ ਖੁੱਲ੍ਹਾ ਮਿਲਦਾ ਹੈ। ਜਦੋਂ ਡਾਲਰ ਮੁੱਕ ਜਾਂਦੇ ਹਨ। ਉਹ ਸਰਕਾਰੇ ਜਾ ਕੇ ਫਿਰ ਖੜ੍ਹ ਜਾਂਦੇ ਹਨ। ਇਹੀ ਹਾਲਤ ਹਰ ਦੇਸ਼ ਦੀ ਸਰਕਾਰ ਗੁਲਾਮਾਂ ਨਾਲ ਕਰਦੀ ਹੈ। ਉਹੀ ਹਾਲ ਪੰਜਾਬੀਆਂ ਦਾ ਬਣਦਾ ਜਾਂਦਾ ਹੈ। ਸਿੱਖਾਂ ਨੂੰ ਸਰਕਾਰ ਲੁੱਟ ਰਹੀ ਹੈ। ਕਿਉਂਕਿ ਬਹੁਤੇ ਸਿੱਖ ਆਤਮਕ ਮੌਤ ਮਰ ਗਏ ਹਨ। ਬਹੁਤੇ ਸਿੱਖ ਵਿਦੇਸ਼ਾਂ ਵਿੱਚ ਵੀ ਅਮਲੀ ਬੁਰੇ ਕੰਮ ਕਰਨ ਵਾਲੇ ਤਿਲ-ਤਿਲ ਕਰਕੇ ਮਰ ਰਹੇ ਹਨ। ਜੇ ਔਰਤਾਂ ਨੇ ਨਸ਼ੇ ਖਾਣ ਵਾਲੇ ਪਿਉ, ਪਤੀ, ਪੁੱਤਰ ਦੀ ਜ਼ਿੰਮੇਵਾਰੀ ਲੈਣੀ ਛੱਡ ਦਿੱਤੀ। ਇਹ ਦਿਨ ਦੂਰ ਨਹੀਂ ਹਨ। ਇਹ ਬਰਬਾਦ ਹੋ ਜਾਣਗੇ। ਹੁਣ ਦੀਆਂ ਕੁੜੀਆਂ ਐਸੀ ਸਿਰ ਦਰਦੀ ਨਹੀਂ ਸਹੇੜਦੀਆਂ। ਇਕੱਲੇ ਪੰਜਾਬ ਦੀ ਗੱਲ ਨਹੀਂ ਹੈ। ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਨਵੇਂ ਉੱਠ ਰਹੇ ਕੁੜੀਆਂ ਮੁੰਡੇ ਨਸ਼ੇ ਖਾ-ਪੀ ਰਹੇ ਹਨ। ਕਿਉਂਕਿ ਉਨ੍ਹਾਂ ਨੇ ਜੋ ਘਰਾਂ ਵਿੱਚ ਦੇਖਿਆ ਹੈ। ਉਹੀ ਕਰ ਰਹੇ ਹਨ। ਜਿਸ ਦੇ ਘਰ ਖੁੱਲ੍ਹੇ ਪੈਸੇ ਹੋਣਗੇ। ਬੱਚਾ ਐਸ਼ ਕਰੇਗਾ। ਨਸ਼ੇ, ਸ਼ਰਾਬ ਪਏ ਹੋਣਗੇ। ਬੱਚਾ-ਬੱਚੀ ਸੁਆਦ ਤਾਂ ਜ਼ਰੂਰ ਦੇਖਣਗੇ। ਬੱਚਾ ਹਰ ਚੀਜ਼ ਨੂੰ ਛੂਹ ਕੇ ਦੇਖਦਾ ਹੈ। ਉਸ ਦੀ ਵਰਤੋਂ ਵੀ ਕਰਦਾ ਹੈ। ਬੱਚੇ ਨੂੰ ਨਹੀਂ ਪਤਾ ਕੀ ਮਾੜਾ ਹੈ?  ਬੱਚੇ ਨੌਜਵਾਨ ਨਸ਼ੇ ਖਾ-ਪੀ ਰਹੇ ਹਨ। ਸਰੀਰ ਖਰਾਬ ਕਰਦੇ ਹਨ। ਗੁਰਦੇ ਹੋਰ ਅੰਗ ਗਲ਼ ਜਾਂਦੇ ਹਨ। ਅਮਲੀ, ਨਸ਼ੇੜੀ, ਦਿਖਾਵੇ ਐਸ਼ ਕਰਨ ਵਾਲੇ ਛੇਤੀ 50 ਕੁ ਸਾਲਾਂ ਵਿੱਚ ਮਰ ਜਾਂਦੇ ਹਨ। ਆਪਣੇ-ਆਪ ਨੂੰ ਅਮਲੀ, ਨਸ਼ੇੜੀ, ਦਿਖਾਵੇ ਐਸ਼ ਕਰਨ ਵਾਲੇ ਦਾ ਜੀਵਨ ਮਜ਼ੇਦਾਰ ਲੱਗਦਾ ਹੈ। ਅੰਤ ਬਹੁਤ ਬੁਰਾ ਹੁੰਦਾ ਹੈ, ਬਹੁਤੇ ਆਤਮਹੱਤਿਆ ਕਰਦੇ ਹਨ। ਪੰਜਾਬ ਵਿੱਚ ਹੁਣ ਤਾਂ ਵਿਦੇਸ਼ਾਂ ਵਿੱਚ ਵੀ ਲੋਕ ਕਰਜ਼ੇ ਵਿਆਜ 'ਤੇ ਪੈਸੇ ਲੈ ਕੇ ਕਾਂ ਜਾਂਦੇ ਹਨ। ਵਾਪਸ ਦੇਣ ਵੇਲੇ ਮਰ ਜਾਂਦੇ ਹਨ। ਐਸੇ ਨਿਕੰਮੇ  ਲੋਕਾਂ ਦਾ ਅਫ਼ਸੋਸ ਨਾ ਕਰਿਆ ਕਰੋ। ਜੋ ਕੰਮ ਕਰਕੇ ਰੋਟੀ ਨਹੀਂ ਖਾਦੇ, ਧਰਤੀ ਤੇ ਭਾਰ ਹਨ। ਬੱਚੇ ਨੂੰ ਜੈਸਾ ਮਰਜ਼ੀ ਤਰਾਸ਼ਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਕਈ ਬਾਰ ਬੱਚਾ ਨਕਲ ਕਿਸੇ ਹੋਰ ਦੀ ਵੀ ਕਰਦਾ ਹੈ। ਬਚਪਨ ਵਿੱਚ ਘਰ ਦੀ ਹਾਲਤ ਸਾਨੂੰ ਸਬ ਯਾਦ ਹੈ। ਜੋ ਵੀ ਸਾਡੇ ਘਰ ਵਿੱਚ ਹੁੰਦਾ ਸੀ। ਖੁੱਲ੍ਹੀ ਕਿਤਾਬ ਹੈ। ਉਸ ਦਾ ਅਸਰ ਦਿਮਾਗ਼ ਉੱਤੇ ਪੂਰਾ ਛਾਇਆ ਹੋਇਆ ਹੈ। ਬਾਰ-ਬਾਰ ਫ਼ਿਲਮ ਵਾਂਗ ਆਪੇ ਚੱਲੀ ਜਾਂਦਾ ਹੈ। ਅੱਜ ਜਦੋਂ ਕੋਈ ਨਿਰਨਾ ਲੈਣਾ ਹੁੰਦਾ ਹੈ। ਬਹੁਤ ਗੱਲਾਂ ਪੁਰਾਣੀਆਂ ਹੀ ਦੁਹਰਾਉਂਦੇ ਹਾਂ। ਉਹੀ ਫ਼ੈਸਲੇ ਕਰਦੇ ਹਾਂ। ਜੈਸਾ ਸਾਡੇ ਵਡੇਰੇ ਕਰਦੇ ਸਨ। ਕਹਿੰਦੇ ਹਨ, " ਜ਼ਿੰਦਗੀ ਪਲਟ ਕੇ ਨਹੀਂ ਆਉਂਦੀ। " ਜਗਾ, ਸਮਾਂ, ਬੰਦੇ ਬਦਲ ਜਾਂਦੇ ਹਨ। ਬਹੁਤੀਆਂ ਘਟਨਾਵਾਂ ਬਾਰ-ਬਾਰ ਮੂਹਰੇ ਆਉਂਦੀਆਂ ਹਨ। ਬੱਚੇ ਮਾਪਿਆਂ ਵਰਗੇ ਬਣਦੇ ਹਨ। ਮਾਪਿਆਂ ਦੀ ਝਲਕ ਬੱਚੇ ਵਿੱਚੋਂ ਪੈਂਦੀ ਹੈ। ਜੈਸਾ ਵੀ ਮਾਪੇਂ ਕੰਮ ਕਰਦੇ ਹਨ। ਬੱਚਿਆਂ ਨੂੰ ਉਹੀ ਕੰਮ ਸੌਖਾ ਲੱਗਦਾ ਹੈ। ਅੱਖਾਂ ਥਾਂਈਂ ਨਿਕਲਿਆ ਹੁੰਦਾ ਹੈ। ਜ਼ਿੰਦਗੀ ਭਰ ਕੰਮ ਕਰੀ ਜਾਊ, ਜੇ ਬੱਚਿਆਂ ਸਾਹਮਣੇ ਕੰਮ ਨਹੀਂ ਕੀਤਾ। ਬੱਚੇ ਵੀ ਕੰਮ ਕਰਨਾ ਨਹੀਂ ਚਾਹੁਣਗੇ। ਇਹ ਕਹਾਵਤ ਗ਼ਲਤ ਵੀ ਹੋ ਸਕਦੀ ਹੈ। " ਪਿਉ ਪੇ ਪੂਤ, ਜਾਤ ਪੇ ਘੋੜਾ ਬਹੁਤਾ ਨਹੀਂ ਤਾਂ ਥੋੜ੍ਹਾ-ਥੋੜ੍ਹਾ। " ਵਿਹੜੇ ਵਿੱਚ ਤਿੰਨ ਸ਼ਰਾਬੀ ਪਿਉ, ਪੁੱਤਰ, ਪੋਤਾ ਪਏ ਸਨ। ਜਿਵੇਂ ਹੱਲ ਛੱਡ ਕੇ ਆਏ ਹੁੰਦੇ ਹਨ। ਤਿੰਨੇ ਲੋਟ-ਪੋਟ ਹੋਏ ਪਏ ਸੀ। ਘਰ ਦੀਆਂ ਦੋਨੇਂ ਸੱਸ ਨੂੰਹ ਹੱਕੀਆਂ, ਬੱਕੀਆਂ ਕਮਲੀਆਂ ਜਿਹੀਆਂ ਹੋਈਆਂ ਪਈਆਂ ਸਨ। ਘਰ ਵਿੱਚ ਐਵੇਂ ਜਿਹੇ ਗੇੜੇ ਦੇਈਂ ਜਾਂਦੀਆਂ ਸਨ। ਕੋਈ ਬਾਹ ਨਹੀਂ ਚੱਲਦੀ ਸੀ। ਨਸ਼ੇ ਵਿੱਚ ਬੰਦਾ ਕਿਸੇ ਦੀ ਨਹੀਂ ਸੁਣਦਾ। ਸਗੋਂ ਆਪ ਹੀ ਬੋਲੀ ਜਾਂਦਾ ਹੈ। " ਘਿਉ ਮਲਾਂ ਨੂੰ, ਦਾਰੂ ਗੱਲਾਂ ਨੂੰ " ਸਿਆਣਿਆਂ ਨੇ ਠੀਕ ਕਿਹਾ ਹੈ। ਇੰਨਾ ਤੋਂ ਔਰਤਾਂ ਦੁਖੀ ਬਹੁਤ ਸਨ। ਉਨ੍ਹਾਂ ਦੀ ਕੋਈ ਸੁਣਦਾ ਵੀ ਨਹੀਂ ਸੀ। ਨਸ਼ੇ ਖਾ ਕੇ ਮਰਦਾਂ ਨੇ ਘਰ ਵਿੱਚ ਭੜਥੂ ਲਿਆਂਦਾ ਹੋਇਆ ਸੀ। ਦੋਨੇਂ ਬਾਹਰ ਕੰਮ ਕਰਨ ਜਾਂਦੀਆਂ ਸਨ। ਔਰਤਾਂ ਦੀ ਕਮਾਈ ਨਾਲ ਘਰ ਚੱਲਦਾ ਸੀ। ਤਿੰਨੇ ਹੀ ਇੱਕ ਦੂਜੇ ਨੂੰ ਹਟਾਉਣ ਜੋਗੇ ਨਹੀਂ ਸਨ। ਤਿੰਨਾਂ ਦਾ ਜੀਭ ਦਾ ਰਸ ਇੱਕੋ ਸੀ। ਜਿਵੇਂ ਰੰਡੀ ਦੀ ਧੀ ਰੰਡੀ ਹੁੰਦੀ ਹੈ। ਉਹ ਕਿਸੇ ਦਾ ਘਰ ਨਹੀਂ ਵਸਾ ਸਕਦੀ।  ਉਹ ਵੀ ਤਨ, ਮਨ ਵੇਚ ਕੇ, ਕਮਾਈ ਕਰਕੇ ਖਾਂਦੀ ਹੈ। ਇਹ ਵੀ ਦਾਦੇ ਪੜਦਾਦੇ ਦੀ ਜਾਇਦਾਦ ਸ਼ਰਾਬ ਵਿੱਚ ਘੋਲ-ਘੋਲ ਪੀ ਰਹੇ ਸਨ। ਲੋਕ ਬਾਹਰਲੇ ਦੇਸ਼ਾਂ ਵਿਚੋਂ ਖੱਟ ਕੇ, ਪੈਸੇ ਇੰਡੀਆ ਲੈ ਕੇ ਜਾਂਦੇ ਹਨ। ਪਰ ਇਹ ਹਰ ਬਾਰ ਭਾਰਤ ਤੋਂ ਪੈਸੇ ਵਟਾ ਕੇ ਬਾਹਰਲੇ ਦੇਸ਼ ਕੈਨੇਡਾ ਵਿਚ ਲਿਉਂਦੇ ਸਨ। ਇੰਨਾ ਨੂੰ ਦੁਨੀਆ ਦੀ ਕੋਈ ਸ਼ਰਮ ਨਹੀਂ ਸੀ। ਪਿਉ ਨੂੰ ਦੇਖ ਕੇ ਪੁੱਤਰ ਪੀਣ ਲੱਗ ਗਿਆ ਸੀ। ਇਸੇ ਪਿਉ ਦਾ ਪਿਉ  13 ਕੁ ਸਾਲਾ ਦੇ ਪੁੱਤਰ ਨੂੰ ਪਿਗ ਪਾ ਕੇ ਦਿੰਦਾ ਸੀ। ਮਾਣ ਮਹਿਸੂਸ ਕਰਦਾ ਕਹਿੰਦਾ ਸੀ, " ਮੇਰਾ ਪੁੱਤਰ ਜਵਾਨ ਹੋ ਗਿਆ ਹੈ। ਮੇਰੇ ਬਰਾਬਰ ਦਾ ਪਿਗ ਪੀਂਦਾ ਹੈ। ਜਿਹੜਾ ਪਿਉ ਵਾਂਗ ਪੀਵੇ ਨਾਂ, ਉਹ ਪੁੱਤਰ ਕਾਹਦਾ। " ਪੁੱਤਰ ਵੀ ਆਪਣੇ ਬਾਪ ਦੇ ਬਰਾਬਰ ਬੈਠਣ ਜੋਗਾ ਹੋ ਗਿਆ ਸੀ। ਉਹ ਵੀ ਸਿਰ ਹੋਰ ਉੱਚਾ ਕਰਕੇ ਕਹਿੰਦਾ, " ਡੈਡੀ ਸ਼ਰਾਬ ਪੀਣ ਦਾ ਮਜ਼ਾ ਹੀ ਤਾਂ ਆਉਂਦਾ ਹੈ। ਜਦੋਂ ਪਿਉ ਪੁੱਤਰ ਇਕੱਠੇ ਬੈਠ ਕੇ ਪੀਂਦੇ ਹਾਂ। ਸਵਰਗ ਹੀ ਲੱਗਦਾ ਹੈ। " ਦੋਨਾਂ ਨੂੰ ਕੋਈ ਸੁਰਤ ਨਹੀਂ ਰਹਿੰਦੀ ਸੀ। ਦਾਦਾ ਪੋਤੇ ਨੂੰ ਵੀ ਸ਼ਰਾਬ ਚਟਾਉਣ ਲੱਗ ਗਿਆ ਸੀ। ਘੁੱਟ-ਘੁੱਟ ਪੀਂਦਾ, ਪੋਤਾ ਪੂਰੀ ਬੋਤਲ ਪੀਣ ਲੱਗ ਗਿਆ ਸੀ। ਜਿਸ ਦੇ ਪਿਉ, ਦਾਦਾ ਵਿਹਲੜ ਨਸ਼ੇ ਖਾਣ ਵਾਲੇ ਹਨ। ਘਰ ਵਿੱਚ ਹੀ ਮਾੜੀ ਸੰਗਤ ਮਿਲ ਰਹੀ ਸੀ। ਬਾਹਰ ਦੀ ਦੁਨੀਆਂ ਤੋਂ ਮਾੜੀ ਸੰਗਤ ਦਾ ਕੀ ਡਰ ਸੀ? ਉਹ ਆਪਣੇ ਡੈਡੀ ਨੂੰ ਦੇਖਦਾ ਸੀ। ਉਹ ਨਸ਼ਿਆਂ ਨਾਲ ਰੱਜ ਕੇ ਖਰੂਦ ਪਾਉਂਦਾ ਸੀ। 
ਉਸ ਦਾ ਡੈਡੀ ਦੋਸਤਾਂ ਨਾਲ ਵੀ ਨਸ਼ੇ ਖਾਣ-ਪੀਣ ਜਾਂਦਾ ਸੀ। ਇਹੋ ਜਿਹੇ 6 ਕੁ ਵਿਗੜੇ ਮੁੰਡੇ ਹਰ ਰੋਜ਼ ਇਕੱਠੇ ਹੁੰਦੇ ਸਨ । ਐਸੇ ਅਣਗਿਣਤ ਟੋਲੇ ਨੇ। ਕਾਰਾਂ ਵਿੱਚ ਬੈਠ ਕੇ ਸ਼ਰਾਬ ਤੇ ਨਸ਼ੇ ਖਾਂਦੇ-ਪੀਂਦੇ ਨੇ। ਪੰਜਾਬੀ ਸਟੋਰਾਂ ਮੂਹਰੇ ਕਾਰਾਂ ਲੱਗਾ ਕੇ ਲੰਘਦੀਆਂ ਕੁੜੀਆਂ ਨੂੰ ਦੇਖਦੇ ਨੇ। ਅੱਖਾਂ ਤੱਤੀਆਂ ਕਰਦੇ ਰਹਿੰਦੇ ਨੇ। ਵੈਲੀਆਂ ਵਾਲੇ ਪੂਰੇ ਗੁਣ ਇੰਨਾ ਵਿੱਚ ਹਨ। ਜੇ ਥੋੜ੍ਹੀ ਬਹੁਤ ਕਮਾਈ ਕਰਦੇ ਵੀ ਸੀ। ਤਾਂ ਨਸ਼ਿਆਂ ਵਿੱਚ ਲੱਗਾ ਦਿੰਦੇ ਸਨ। ਸ਼ਰਾਬੀ ਹੋ ਕੇ ਹੀ ਗੱਡੀਆਂ ਚਲਾਉਂਦੇ, ਪੁਲਿਸ ਤੋਂ ਚਲਾਨ ਕਰਾ ਕੇ, ਉਵੇਂ ਹੀ ਨਸ਼ਿਆਂ ਵਿੱਚ ਗੱਡੀਆਂ ਚਲਾਉਂਦੇ ਸਨ। ਤਕਰੀਬਨ ਬਹੁਤੇ ਮਰਦ ਹੀ ਐਸੇ ਹਨ। ਕਈਆਂ ਦੀਆਂ ਪਤਨੀਆਂ ਬਹੁਤ ਦੁਖੀ ਹਨ। ਕੈਨੇਡਾ ਦਾ ਇੱਕ ਸੁਖ ਹੈ। ਔਰਤਾਂ ਵੀ ਮਰਦਾ ਦੇ ਬਰਾਬਰ ਕਮਾਈ ਕਰ ਲੈਂਦੀਆਂ ਹਨ। ਇਸ ਲਈ ਘਰਾਂ ਦੇ ਖ਼ਰਚੇ ਰੁੜੀ ਜਾਂਦੇ ਹਨ। ਪਰ ਦੁੱਖ ਦੀ ਗੱਲ ਹੈ। ਔਰਤਾਂ ਇਸ ਵਿੱਚ ਪਿਸ ਰਹੀਆਂ ਹਨ। ਘਰ ਦੇ ਮਰਦ ਤਕਰੀਬਨ ਨਸ਼ੇ ਖਾਂਦੇ ਹਨ। " ਜੈਸੀ ਕੋਕੋ, ਵੈਸੇ ਹੀ ਕੋਕੋ ਦੇ ਬੱਚੇ " ਜੰਮ ਰਹੇ  ਐਸੇ ਲੋਕਾਂ ਦੇ ਬੱਚੇ ਵੀ ਪੂਰੇ ਅਮਲੀ ਹਨ। ਕਈ ਤਾਂ ਕੈਨੇਡਾ ਵਿੱਚ ਰਹਿੰਦੇ ਹੋਏ ਦਸਵੀ ਪਾਸ ਨਹੀਂ ਕਰਦੇ। ਇੰਨੀ ਕੁ ਉਮਰ ਵਿੱਚ ਕੁੜੀਆਂ-ਮੁੰਡਿਆਂ ਨਾਲ, ਕੁੜੀਆਂ-ਕੁੜੀਆਂ ਨਾਲ, ਮੁੰਡਿਆਂ-ਮੁੰਡਿਆਂ ਨਾਲ ਆਸ਼ਕੀ ਕਰਦੇ ਹਨ। ਕੋਈ ਫ਼ਰਕ ਨਹੀਂ ਮੂਹਰੇ ਵਾਲਾ ਕੁੜੀ ਹੈ ਜਾਂ ਮੁੰਡਾ। ਕਿਉਂਕਿ ਨਸ਼ੇ ਬਹੁਤ ਕਰਦੇ ਹਨ। ਸੁਰਤ ਹੀ ਨਹੀਂ ਉਹ ਕਰ ਕੀ ਰਹੇ ਹਨ?  ਜਿੰਨਾ ਦੇ ਪਿਉ ਸ਼ਰਾਬ ਨਸ਼ੇ ਖਾਂਦੇ-ਪੀਂਦੇ ਹਨ। ਉਹ ਆਪਣੇ ਬੱਚਿਆਂ ਧੀ ਪੁੱਤਰਾਂ ਮੂਹਰੇ ਜੈਸੇ ਮੂੰਹ ਲੈ ਕੇ ਆਉਂਦੇ ਹਨ। ਜੋ ਘਾਲਣਾਂ ਜ਼ਿੰਦਗੀ ਵਿੱਚ ਚੰਗੀ ਮਾੜੀ ਘਾਲਦੇ ਹਨ। ਉਸੇ ਦੀ ਫ਼ੋਟੋ ਕਾਪੀ ਬੱਚੇ ਬਣਦੇ ਹਨ। ਇਸ ਫ਼ੋਟੋ ਕਾਪੀ ਨੂੰ ਕੋਈ ਬਦਲ ਨਹੀਂ ਸਕਦਾ। ਬੱਚੇ " ਲਕੀਰ ਦੇ ਫ਼ਕੀਰ " ਬਣਦੇ ਹਨ। 

Comments

Popular Posts