ਅਫ਼ੀਮ, ਪੋਸਤ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਗਰਮ ਹਨ
-sqivMdr kOr swqI (kYlgrI)-knyzf
satwinder_7@hotmail.com

ਹਰ ਬਿਜਨਿਸ ਮੈਨ ਚੋਰ ਠੱਗ ਸਾਧ ਸਬ ਨੂੰ ਆਪੋ-ਆਪਣਾਂ ਬਿਜ਼ਨਸ ਪਿਆਰਾ। ਖ੍ਰੀਦਦਾਰ ਨੇ ਦੇਖਣਾਂ ਇਹ ਸਾਡੇ ਲਈ ਕੀ ਫੈਇਦਾ ਹੈ? ਨੁਕਸਾਨ ਹੋ ਸਕਦਾ ਹੈ? ਪਿੰਡਾ ਦੇ ਬੱਚੇ ਨਸ਼ਿਆਂ ਵੱਲ ਬਹੁਤੇ ਜਾ ਰਹੇ ਹਨ। ਬੱਚੇ ਕੋਰਾ ਕਾਗਜ਼ ਹੁੰਦੇ ਹਨ। ਜੋ ਚਾਹੋ ਉਨਾਂ ਨੂੰ ਅਕਾਰ ਦਿਉ। ਉਹੀ ਬੱਣ ਜਾਂਣਗੇ। ਪਿੰਡ, ਮਹੱਲੇ ਵਿੱਚ ਸਕੂਲ, ਕਾਲਜ਼, ਯੂਨੀਵਿਰਸਟੀ, ਫੈਕਟਰੀ ਹੋਵੇਗੀ। ਨੌਜੁਵਾਨ ਉਹੀ ਬੱਣਨਗੇ। ਜੇ ਸ਼ਰਾਬ ਦੇ ਠੇਕੇ, ਅਫ਼ੀਮ, ਪੋਸਤ, ਡਿਡਆਂ ਤੇ ਭੰਗ ਦੀਆਂ ਦੁਕਾਨਾਂ ਹੋਣਗੀਆਂ। ਬੱਚੇ ਅਮਲੀ ਬੱਣਨਗੇ। ਪਰ ਅਜੇ ਤਾਂ ਬੱਚਿਆਂ ਦੇ ਬਾਪ ਹੀ ਲੋਟ ਨਹੀਂ ਆਉਂਦੇ। ਇਹ ਵਿਚਕਾਰਲੀ ਪੀੜ੍ਹੀ ਦੇ ਮਰਦ ਔਰਤਾਂ ਬਹੁਤੇ ਵਿਗੜੇ ਹੋਏ ਹਨ। ਔਰਤਾਂ ਤਾਂ ਚੋਰੀ ਉਹਲੇ ਨਾਲ ਪੀਂਦੀਆਂ ਹਨ। ਮਰਦ ਖੁੱਲੇਆਮ ਪੀਂਦੇ ਹਨ। ਕੋਈ ਆਲੇ ਦੁਆਲੇ ਪਾਰਟੀ ਹੋਵੇ। ਸੁੱਕੀ ਨਹੀਂ ਜਾਂਣ ਦਿੰਦੇ। ਮੁੱਦੇ-ਮੂੰਹ ਡਿੱਗ ਕੇ, ਦਮ ਲੈਂਦੇ ਹਨ। ਐਸੇ ਸ਼ੇਰਾਂ ਦੇ ਬੱਚੇ ਕੈਸੇ ਪੈਦਾ ਹੋਣਗੇ? ਸੋਚਣ ਤੁਸੀਂ ਜੰਨਤਾਂ ਨੇ ਹੈ। ਇਹ ਪਿੰਡ, ਸ਼ਹਿਰ ਵਿੱਚ ਖੁੱਲਣ ਦੇਣੇ ਹਨ। ਜਾਂ ਭੰਨ ਤੋੜ ਕੇ, ਇਹ ਫੂਕਣੇ ਹਨ। ਸਬ ਭੰਨ ਦਿਉ। ਜੋ ਤੁਹਾਡੇ ਸਾਡੇ ਨੌਜੁਵਾਨ ਬੱਚੇ, ਧੀਆ, ਪੁੱਤਰਾਂ, ਪਿਉ, ਪਤੀਆਂ, ਭਰਾਵਾਂ, ਸਮਾਜ ਨੂੰ ਜਲਾ ਰਹੇ ਹਨ। ਘਰ ਤਬਾਅ ਕਰ ਰਹੇ ਹਨ। ਉਹ ਬੀਜ ਅਸੀਂ ਆਪਣੇ ਆਲੇ-ਦੁਆਲੇ ਉਗਣ ਦੇਣਾਂ ਹੈ। ਜਾਂ ਜੰਮਦਾ ਹੀ ਨਾਸ਼ ਕਰਨਾਂ ਹੈ। ਜੇ ਨਾਂ ਨਾਸ਼ ਕੀਤਾ। ਸਮਾਜ ਆਪੇ ਨਾਸ਼ ਹੋ ਜਾਵੇਗਾ। ਕੀ ਤੁਸੀਂ ਚਹੁੰਦੇ ਹੋ? ਤੁਹਾਡੇ ਘਰੋਂ ਵਿਚੋਂ ਨਸ਼ਿਆਂ ਦੀ ਸੜਾਦ ਆਵੇ। ਘਰ ਦੀਆਂ ਔਰਤਾਂ ਜਿਸ ਨਾਲ ਦਮ ਘੁੱਟ ਕੇ ਮਰ ਜਾਂਣ।
ਲੋਕੀ ਘਰ ਪਰਿਵਾਰ ਵਾਲੇ ਨਾਲੋਂ ਮੀਡੀਏ ਦਾ ਅਸਰ ਵੱਧ ਕਰਦੇ ਹਨ। ਅੱਜ ਕੱਲ ਲੋਕ ਕਿਸੇ ਹੋਰ ਕੋਲ ਸਮਾਂ ਬਰਬਾਦ ਨਹੀਂ ਕਰਦੇ। ਜੋ ਵੀ ਸਮਾਂ ਹੁੰਦਾ ਹੈ। ਉਸ ਵਿੱਚ ਇੰਟਰਨੈਟ, ਅਖ਼ਬਾਰ, ਟੀਵੀ ਦੇਖਦੇ ਹਨ। ਰੇਡੀਉ ਸੁਣਦੇ ਹਨ। ਪੜ੍ਹੇ ਲਿਖੇ ਬੰਦੇ ਦਾ ਧਿਆਨ ਇਧਰ ਹੁੰਦਾ ਹੈ। ਦੁਨੀਆਂ ਉਤੇ ਕੀ ਹੋ ਰਿਹਾ ਹੈ? ਮੇਰੇ ਲਈ ਕਿਹੜੀ ਗੱਲ ਫ਼ੈਇਦੇ ਵਾਲੀ ਹੋ ਸਕਦੀ ਹੈ? ਰਸਤਿਆ ਵਿੱਚ ਜੁੰਡਲੀਆਂ ਬੱਣਾ ਕੇ ਅੰਨਪੜ੍ਹ ਲੋਕ ਹੀ ਬੈਠਦੇ ਹਨ। ਜੋ ਵੀ ਮੀਡੀਆ ਐਡ ਦਿੰਦਾ ਹੈ। ਲੋਕ ਅੱਖਾਂ ਮੀਚ ਕੇ ਜ਼ਕੀਨ ਕਰ ਲੈਂਦੇ ਹਨ। ਅਫ਼ੀਮ, ਪੋਸਤ ਡਿਡਆਂ ਭੰਗ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਮੀਡੀਆ ਪ੍ਰਕਾਸ਼ਤ ਕਰ ਰਿਹਾ ਹੈ। ਸਰਾਬ ਠੇਕਿਆਂ ਨੇ ਹੀ ਲੋਕ ਪੈਰਾਂ ਵਿੱਚੋਂ ਕੱਢ ਦਿੱਤੇ ਹਨ। ਹਰ ਘਰ ਵਿੱਚ ਸ਼ਰਾਬ ਦਾ ਰਾਜ ਹੈ। ਲੋਕ ਪੀ ਕੇ ਮਸਤੀ ਵਿੱਚ ਪਏ ਰਹਿੰਦੇ ਹਨ। ਸਰੀਰ ਨੂੰ ਹਰ ਅਮਲ ਲੱਗਾ ਮਾੜਾ ਹੁੰਦਾ ਹੈ। ਅਮਲ ਤਾਂ ਰੋਟੀ ਦਾ ਬਹੁਤ ਹੈ।
ਗੁਰਵਿੰਦਰ ਸਿੰਘ ਧਾਲੀਵਾਲ ਜੀ ਨੇ ਇੰਟਰਵਿਊ ਲਈ ਸੀ। ਇੰਟਰਵਿਊ ਦੇਣ ਵਾਲੇ ਦਾ ਮਾਮਾ ਅਫ਼ੀਮ, ਪੋਸਤ, ਡੋਡਿਆਂ ਭੰਗ ਦੀਆਂ ਦੁਕਾਨਾਂ ਖੋਲਣ ਦੇ ਇਸ਼ਤਿਹਾਰ ਮੀਡੀਆ ਵਿੱਚ ਪ੍ਰਕਾਸ਼ਤ ਕਰ ਰਿਹਾ ਹੈ। ਭਾਣਜਾ ਪੂਰੀ ਲੋਰ ਵਿੱਚ ਗੱਲ ਕਰ ਰਿਹਾ ਸੀ। ਬੰਦੇ ਦੀ ਪਿਛੇ ਚੰਗੀ ਅਮਲੀਆਂ ਦੀ ਮਹਿਫ਼ਲ ਲੱਗੀ ਲੱਗਦੀ ਸੀ। ਗੱਲ ਬਾਤ ਸਮਝਣ ਵਿੱਚ ਉਸ ਨੂੰ ਦਿਕਤ ਆਉਂਦੀ ਸੀ। ਉਹ ਕਹਿੰਦਾ, " ਇਹ ਨਸ਼ੇ ਖਾਣ ਨਾਲ, ਕਿਸੇ ਦੁਵਾਈ ਦੀ ਲੋੜ ਨਹੀਂ ਰਹੇਗੀ। ਬਹੁਤ ਬਿਮਾਰੀਆਂ ਦਾ ਇਲਾਜ਼ ਹੈ। ਬੱਚੇ ਚਾਹੇ ਮੇਰੇ ਵੀ ਖਾਂਣ ਲੱਗ। 90% ਪੰਜਾਬ ਸਾਡੇ ਨਾਲ ਹੋਰ ਨਸ਼ਿਆਂ ਦੀਆਂ ਦੁਕਾਨਾਂ ਖੋਲਣ ਨੂੰ ਤਿਆਰ, ਸਹਿਮਤ ਹਨ। " ਨਸ਼ਿਆਂ ਦਾ ਵੱਧ ਚੜ੍ਹ ਕੇ ਵਿਪਾਰ ਕਰਨਾਂ, ਚਹੁੰਣ ਵਾਲੇ ਦਾ ਨਾਂਮ ਜਥੇਦਾਰ ਬਲਕਾਰ ਸਿੰਘ ਢਿੱਲੋ ਪਿੰਡ ਚੋਹਲਾ ਸਾਹਿਬ ਹੈ। ਜਿਲਾ ਤਾਰਨਤਾਰਨ ਹੈ। ਫੋਨ ਨੰਬਰ 098721-54878 ਇਕ ਗਾਤਰੇ ਵਾਲਾ, ਸਿੱਖਾਂ ਦੇ ਰੂਪ ਵਿੱਚ ਸਿੱਖਾਂ ਨੂੰ ਹੀ ਜ਼ਹਿਰ ਦੇ ਕੇ ਮਾਰਨ ਵਾਲਾ ਦੁਸ਼ਮੱਣ ਹੈ। ਕਈ ਲੋਕਾਂ ਦਾ ਗਾਤਰਾਂ ਸ੍ਰੀ ਸਾਹਿਬ ਉਤੇ ਦੀ ਪਾਉਣਾਂ, ਬਿਜ਼ਨਸ ਹੈ। ਇਸ ਨੂੰ ਪਾ ਕੇ, ਸ਼ਰੇਅਮ ਲੋਕਾਂ ਨਦਲ ਗਦਾਰੀ ਕਰਦੇ ਹਨ। ਇਹ ਸਰੀਫ਼ ਹੋਣ ਦਾ ਲਾਈਸੈਂਸ ਹੈ। ਇਹ ਪਾ ਕੇ, ਇਹ ਲੋਕ ਗੁਰੂ ਗ੍ਰੰਥਿ ਸਾਹਿਬ ਦੇ ਸਰੂਪ ਵਿੱਚ ਬਾਣੀ ਦੇ ਅੱਖਰਾਂ ਦੀ ਥਾਂ ਤੇ, ਅਫ਼ੀਮ ਭਰ ਕੇ ਕਨੇਡਾ ਲੈ ਆਏ ਸਨ। ਬੰਦੇ ਨੂੰ ਇਹ ਕੀ ਜਾਂਣਦੇ ਹਨ? ਪੈਸਾ ਬੋਟਰਨ ਲਈ ਸਕੇ ਪੁੱਤ ਨੂੰ ਵੀ ਨਸ਼ੇ ਉਤੇ ਲਗਾ ਸਕਦੇ ਹਨ। ਇਹ ਕਿਸੇ ਦੇ ਮਿੱਤ ਨਹੀਂ ਹਨ।
ਅਫ਼ੀਮ ਥੋੜੇ ਥਾਂ ਵਿੱਚ ਲੁਕੋ ਹੋ ਸਕਦੇ ਹਨ। ਬੋਤਲ ਲੁਕੋਣੀ ਔਖੀ ਹੈ। ਬੌਤਲਾਂ ਖੱੜਕਦੀਆ ਹਨ। ਜਿਹੜੀਆਂ ਜ਼ਮੀਨਾਂ ਵਿਕਣੋਂ ਬੱਚਗੀਆਂ ਹਨ। ਐਸੇ ਬਲੈਕੀਏ ਲੋਕਾਂ ਦੇ ਉਹ ਅੱਖਾਂ ਵਿੱਚ ਰੱੜਕਦੀਆਂ ਹਨ। ਜਿਹੜੇ ਕਿਸਾਨ ਮਜ਼ਦੂਰ ਜਿਉਂਦੇ ਬੱਚੇ ਹਨ। ਉਨਾਂ ਨੂੰ ਇਹ ਦੇਸ਼ ਕੌਮ ਦੇ ਗਦਾਰ, ਇਸ ਤਰਾਂ ਜ਼ਹਿਰ ਦੇ ਕੇ ਮਾਰਨਗੇ। ਸਰਾਬ ਪੀ ਕੇ ਤਾਂ ਥੋੜੀ ਬਹੁਤ ਸੁਰਤ ਰਹਿ ਜਾਂਦੀ ਹੈ। ਅਫ਼ੀਮ ਖਾਣ ਵਾਲਾ ਤਾਂ ਜਮਾਂ ਹੀ ਘਰ ਪੱਟ ਦਿੰਦਾ ਹੈ। ਅਫ਼ੀਮ ਨੂੰ ਕਾਲਾ ਸੋਨਾਂ ਵੀ ਕਹਿੰਦੇ ਹਨ। ਤੋਲਾਂ, ਮਾਸਾ, ਰੱਤੀ ਕਰਕੇ ਵਿਕਦੀ ਹੈ। ਸਰੋਂ ਦੇ ਦਾਣੇ ਜਿੰਨੀ ਖਾਂਣ ਉਤੇ ਬੰਦਾ ਚੱਕਵੇ ਪੈਰੀ ਹੋ ਜਾਂਦਾ ਹੈ। ਉਸ ਨੂੰ ਚਾਹੇ ਹੱਲ ਅੱਗੇ ਜੋਤ ਲਵੋ। ਜੇ ਕਿਤੇ ਗੱਲ਼ਤੀ ਨਾਲ ਵੱਧ ਖਾਦੀ ਜਾਵੇ। ਬੰਦਾ ਦੇ ਸਾਹ ਉਤੇ ਚੜ ਜਾਂਦੇ ਹਨ। ਕਈ ਤਾਂ ਪਾਰ ਵੀ ਹੋ ਜਾਂਦੇ ਹਨ। ਅਫ਼ੀਮ ਨੂੰ ਹਰ ਬੰਦਾ ਨਹੀਂ ਖ੍ਰੀਦ ਸਕਦਾ। ਜ਼ਮੀਨ, ਘਰ, ਜਾਨ ਦਾਅ ਉਤੇ ਲੱਗ ਜਾਂਦੇ ਹਨ। ਇੱਕ ਬੰਦਾ ਅਫ਼ੀਮ ਖਾਂਦਾ ਸੀ। ਉਸ ਦਾ ਅਫ਼ੀਮ ਖ੍ਰੀਦਣ ਖਾਣ ਦਾ ਲਾਈਸੈਸ ਬੱਣਿਆ ਹੋਇਆ ਸੀ। ਉਸ ਨੇ ਸੋਚਿਆ, " ਤੋਲਾ, ਛਟਾਕ ਨਾਲ ਗੱਲ ਨਹੀਂ ਬੱਣਦੀ। ਨਾਲੇ ਸਿਟੀਪਨੀ ਮਿਲਾਵਟ ਵਾਲੀ ਅਫ਼ੀਮ ਮਿਲਦੀ ਹੈ। ਚੱਜ਼ਦਾ ਨਸ਼ਾਂ ਨਹੀਂ ਦਿੰਦੀ। ਇੱਕ ਰੱਤੀ 100 ਰੂਪਏ ਦੀ ਮਿਲਦੀ ਹੈ। ਟਰੱਕਾਂ ਵਾਲੇ ਅੰਦੌਰ ਨੂੰ ਜਾਂਦੇ ਹਨ। ਉਥੇ ਅਫ਼ੀਮ ਸਸਤੀ ਸੀ। ਉਥੇ 5 ਰੂਪਏ ਨੂੰ ਤੋਲਾਂ ਸੀ। ਉਧਰੋਂ 5 ਕਿਲੋ ਇੱਕਠੀ ਹੀ ਅਫ਼ੀਮ ਮੰਗਾ ਲਵਾਂ । " ਜੋ ਉਧਰ ਦੇ ਟਰੱਕ ਗੇੜੇ ਲਗਾਉਂਂਦਾ ਸੀ। ਉਸ ਨੇ ਉਸ ਨੂੰ ਕਹਿ ਦਿੱਤਾ। 5 ਕਿਲੋ ਅਫ਼ੀਮ ਲੈ ਆਵੇ। ਉਸ ਦੀ ਅਫ਼ੀਮ ਤਾ ਆ ਗਈ। ਮੁੰਡੇ ਐਡੀ ਰੱਕਮ ਦੇਣ ਲਈ ਤਿਆਰ ਨਹੀਂ ਸਨ। ਮੁੰਡਿਆ ਨੇ ਉਸ ਦੀ ਅਫ਼ੀਮ ਬਿਲਕੁਲ ਬੰਦ ਕਰ ਦਿੱਤੀ। 20 ਸਾਲਾਂ ਦਾ ਬੰਦਾ ਅਫ਼ੀਮ ਖਾਦਾ ਸੀ। ਖੂਨ ਦਾ ਦੌਰਾ ਪੂਰੇ ਜ਼ੋਰਾ ਉਤੇ ਚਲਦਾ ਸੀ। ਅਫ਼ੀਮ ਨਾਂ ਮਿਲਣ ਕਰਕੇ, ਉਸ ਨੂੰ ਅੰਧਰੰਗ ਦਾ ਦੌਰਾ ਪੈ ਗਿਆ। ਖੱਬਾ ਪਾਸਾ ਮਾਰਿਆਂ ਗਿਆ। ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਸੀ। ਅਫ਼ੀਮ ਦੇ ਉਪਰ ਦੀ ਕੋਈ ਦਿਵਾਈ ਕੰਮ ਨਹੀਂ ਕਰਦੀ ਸੀ। ਪੂਰੇ 10 ਵੇਂ ਦਿਨ ਪ੍ਰਲੋਕ ਸੁਧਾਰ ਗਿਆ। ਜੋ 5 ਕਿਲੋ ਅਫ਼ੀਮ ਮੰਗਾਈ ਸੀ। ਅੱਗਲਿਆਂ ਨੇ ਤੋਲਾਂ ਰੱਤੀ ਕਰਕੇ ਵੇਚੀ। ਉਸ ਨੇ ਹੋਰ ਕੋਈ ਅਮਲੀ ਪੈਦਾ ਕਰ ਦਿੱਤੇ।
ਡੋਡਿਆਂ ਵਾਲਿਆਂ ਦਾ ਹਾਲ ਦੇਖਿਆ ਹੋਣਾਂ ਹੈ। ਉਨਾਂ ਦੇ ਬੱਚੇ ਰੁਲ ਜਾਂਦੇ ਹਨ। ਪਤਨੀਆਂ ਹੋਰਾਂ ਮਰਦਾ ਨਾਲ ਹਮ ਬਿਸਤਰ ਹੁੰਦੀਆਂ ਹਨ। ਇਹ ਬਲੈਕੀਏ ਹੀ ਉਨਾਂ ਦੀਆਂ ਪਤਨੀਆਂ ਦੇ ਯਾਰ ਬੱਣ ਜਾਂਦੇ ਹਨ। ਨਸ਼ਾ ਪੱਤਾ ਮੁਫ਼ਤ ਮਿਲ ਜਾਂਦਾ ਹੈ। ਸੁੱਖਾ ਪੀਣ ਵਾਲੇ ਵਿਲੜ ਨਿਹਿੰਗ ਦੇਖੇ ਹੋਣੇ ਹਨ। ਖੇਤਾ ਵਿੱਚ ਹੀ ਲਿਟੇ ਪਏ ਹੁੰਦੇ ਹਨ। ਇਨਾਂ ਦਾ ਵੀ ਕੋਈ ਘਰ-ਬਾਰ, ਬਾਲ ਬੱਚਾ ਨਹੀਂ ਹੁੰਦਾ। ਲੁੱਟਾਂ ਖੋਹਾਂ ਕਰਕੇ ਖਾਂਦੇ ਹਨ। ਔਰਤਾਂ ਦੀਆਂ ਇੱਜ਼ਤਾਂ ਵੀ ਲੁੱਟਦੇ ਹਨ। ਸਾਡੇ ਗੁਆਂਢ ਇਹੀ ਲੱਛਣਾਂ ਦੇ ਨੀਲੇ ਚੱਲਿਆਂ ਵਾਲੇ ਸਨ। ਘਰ ਭੰਗ ਭੁਜਦੀ ਸੀ। ਸਾਰੇ ਖੇਤ ਵਿੱਚ ਭੰਗ ਜਿਉਂ ਬੀਜੀ ਹੋਈ ਸੀ। ਇੱਕ ਬਾਰ ਉਹ ਰੱਤੋਵਾਲ ਪਿੰਡ ਆਪਣੀ ਭੈਣ ਕੋਲ ਰਾਤ ਨੂੰ ਗਏ। ਰਸਤੇ ਵਿੱਚ ਕਿਸੇ ਦਾ ਕੱਣਕ ਦਾ ਕੱਢਿਆ ਬੋਹਲ ਦਿਸ ਪਿਆ। ਇੰਨਾਂ ਨੇ ਟਰਾਲੀ ਬੋਹਲ ਨੂੰ ਲੱਦਣ ਲਈ ਲੱਗਾ ਲਈ। ਜੋ ਬੰਦਾ ਰਾਖੀ ਪਿਆ ਸੀ। ਉਹ ਹੱਟਾਉਣ ਲੱਗਾ। ਇੰਨਾਂ ਨੇ ਭੰਗ ਦੇ ਨਸ਼ੇ ਵਿੱਚ ਬੰਦਾ ਮਾਰ ਦਿੱਤਾ। 7 ਸਾਲਾਂ ਦੀ ਜੇਲ 2 ਬੰਦਿਆ ਨੂੰ ਹੋਈ। ਹੁਣ ਤੁਸੀ ਦੇਖਣਾਂ ਹੈ। ਕੈਸਾ ਸਮਾਜ ਬੱਣਾਉਣਾਂ ਹੈ। ਇਸ ਦਾ ਵਿਰੋਧ ਕਰਨਾਂ ਹੈ। ਜਾਂ ਨਸ਼ੇ ਹੋਰ ਖ੍ਰੀਦ ਕੇ ਨੋਟ ਨਾਲ ਸਵਾਗਤ ਕਰਨਾਂ ਹੈ। ਹਰ ਪਿੰਡ ਵਿੱਚ 10 ਬੰਦੇ ਵੀ ਨਸ਼ਿਆਂ ਦੇ ਖਿਲਾਫ਼ ਹੋ ਜਾਂਣ। ਜਰੂਰ ਜਾਗਰਤੀ ਆਵੇਗੀ। ਕੋਈ ਤਾ ਜਾਨ ਬੱਚਾ ਸਕਾਗੇ। ਆਲੇ-ਦੁਆਲੇ ਜੋ ਵੀ ਹੁੰਦਾ ਹੈ। ਉਸ ਦਾ ਅਸਲ ਜਰੂਰ ਹੁੰਦਾ ਹੈ। ਆਲੇ ਦੁਆਲੇ ਅਮਲੀ ਹੋਣਗੇ। ਸਾਰੇ ਸਮਾਜ ਲਈ ਖ਼ਤਰਾ ਹਨ।

Comments

Popular Posts