ਰੱਬ ਦੀ ਕੁਦਰੱਤ ਦੇ ਰੰਗ ਨਿਆਰੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਪਿਛਲੇ ਹੀ ਹਫ਼ਤੇ ਮੈਨੂੰ ਹੋਰ ਜਗ੍ਹਾ ਅੋਵਰਟਾਇਮ ਕਰਨ ਲਈ ਜਾਬ ਤੋਂ ਫੋਨ ਆ ਗਿਆ। ਅੋਵਰਟਾਇਮ ਦੇ ਪੈਸੇ ਇਜ਼ੀ ਮਨੀ ਬੱਣਾਉਣਾਂ ਹੁੰਦਾ ਹੈ। ਜਿੰਨੇ ਤਿੰਨ ਦਿਨਾਂ ਵਿੱਚ ਪੈਸੇ ਬੱਣਨੇ ਹਨ। ਉਨੇ ਇੱਕ ਦਿਨ ਵਿੱਚ ਬੱਣਾਂ ਲੈਣਾ, ਬਹੁਤ ਚੰਗਾ ਲੱਗਦਾ ਹੈ। ਇਸ ਵਿੱਚ ਜਾਬ ਉਤੇ ਕਾਰ ਵਿੱਚ ਬੈਠਣਾਂ ਸੀ। ਜਾਂ ਬਿਲਡਿੰਗ ਵਿੱਚ ਬੈਠਣਾਂ ਸੀ। ਮੇਰੀ ਆਪਣੀ ਮਰਜ਼ੀ ਸੀ। ਮੈਂ ਕੁੱਝ ਸਮੇਂ ਲਈ ਕਾਰ ਵਿੱਚ ਹੀ ਬੈਠ ਗਈ। ਕਾਰ ਦੀ ਛੱਤ ਉਤੇ ਵੀ ਸ਼ੀਸਾਂ ਸੰਨ ਰੂਫ਼ ਹੈ। ਜਿਥੇ ਮੈਂ ਕਾਰ ਵਿੱਚ ਖੜ੍ਹੀ ਸੀ। ਉਥੇ ਮੀਂਹ ਪੈ ਰਿਹਾ ਸੀ। ਇਸੇ ਲਈ ਮੈਂ ਥੋੜਾ ਸਮਾਂ ਕਾਰ ਵਿੱਚ ਹੀ ਬੈਠੀ ਰਹੀ। ਥੋੜਾ ਜਿਹਾ ਭਿਜਣ ਨਾਲ ਠੰਡ ਲੱਗਣ ਲੱਗ ਜਾਂਦੀ ਹੈ। ਕਨੇਡਾ ਦਾ ਮੌਸਮ ਹੀ ਐਸਾ ਹੈ। ਏਸੀ ਵਰਗਾ ਮੌਸਮ ਰਹਿੰਦਾ ਹੈ। ਇੱਕ ਪਾਸੇ ਮੀਂਹ ਪੈ ਰਿਹਾ ਸੀ। ਦੂਜੇ ਪਾਸੇ ਤਾਰੇ ਨਿੱਕਲੇ ਹੋਏ ਸਨ। ਦੋਂਨਾਂ ਪਾਸਿਆ ਦਾ ਅਕਾਸ਼ ਸਾਫ਼ ਦਿਸ ਰਿਹਾ ਸੀ। ਆਸੇ ਪਾਸੇ ਜੰਗਲ, ਨਾਲ ਦੀ ਬੋ-ਰੀਵਰ ਵਹਿ ਰਿਹਾ ਸੀ। ਘੰਟਾ ਕੁ ਮੀਂਹ ਪਿਆ। ਦੇਖਦੇ ਹੀ ਦੇਖਦੇ ਚੰਦ ਚੜ੍ਹ ਗਿਆ। ਪੂਰਾ ਅਕਾਸ਼ ਤਾਰਿਆਂ ਨਾਲ ਭਰ ਗਿਆ। ਤਾਰੇ ਵੀ ਇਥੇ ਕਦੇ-ਕਦੇ ਦਿਸਦੇ ਹਨ। ਕਾਰ ਵਿੱਚ ਬੈਠੀ ਨੂੰ, ਇਸ ਤਰਾਂ ਲੱਗਦਾ ਸੀ। ਜਿਵੇ ਪਿੰਡ ਮੱਛਰਦਾਨੀ ਵਿਚੋਂ ਦੀ ਸਾਰਾ ਅਕਾਸ਼ ਦਿਸਦਾ ਹੁੰਦਾ ਸੀ।
ਰੱਬ ਦੀ ਕੁਦਰੱਤ ਦੇ ਰੰਗ ਨਿਆਰੇ ਹਨ। ਦਿਮਾਗ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਸੀ। ਮਨ ਅਕਾਸ਼ ਦੀ ਤਰਾਂ ਨਿਖ਼ਰ ਗਿਆ ਸੀ।
ਅੱਜ ਦੁਪਿਹਰ ਨੂੰ ਕੜਾਕੇ ਦੀ ਧੁੱਪ ਨਿੱਕਲੀ ਹੋਈ ਸੀ। ਪੂਰੇ ਜ਼ੋਰਾਂ ਉਤੇ ਮੀਂਹ ਦਾ ਅੱਧੇ ਕੁ ਘੰਟੇ ਲਈ ਛਰਾਟਾ ਆਇਆ। ਧੁੱਪ ਨਿੱਕਲੀ ਵਿੱਚ ਹੀ ਮੀਂਹ ਪੈਣ ਲੱਗ ਗਿਆ। ਕੋਈ ਬੱਦਲ ਨਹੀਂ ਸੀ। ਅੱਗੇ ਕਈ ਵਾਰ ਮੀਂਹ ਪੈਣ ਪਿਛੋਂ ਧੁੱਪ ਨਿੱਕਲਦੀ ਸੀ। ਤਾਂ ਸੂਰਜ ਵੱਲ ਨੂੰ ਪਿੱਠ ਕਰਕੇ, ਅਕਾਸ਼ ਵੱਲ ਦੇਖਣ ਨਾਲ ਰੈਬੋਂ-ਰੰਗਾਂ ਵਾਲੇ ਤੀਰ ਦੀ ਸ਼ਕਲ ਦਾ ਅਕਾਰ ਦਿਸਦਾ ਸੀ। ਬੱਚੇ ਉਸ ਨੂੰ ਸਤਰੰਗੀ ਪੀਂਗ ਕਹਿੰਦੇ ਸਨ। ਅੱਜ ਕੱਲ ਇਹ ਵੀ ਘੱਟ ਹੀ ਦਿਸਦੀ ਹੈ। ਮੀਂਹ ਰੱਬ ਪਾਈ ਜਾ ਰਿਹਾ ਹੈ। ਸਾਨੂੰ ਇਹ ਮੀਂਹ ਸੰਭਾਲਣਾ ਨਹੀਂ ਆਉਂਦਾ। ਪੰਜਾਬ ਦੇ ਲੋਕ ਸੋਚਦੇ ਹਨ। ਰੱਬ ਝੋਨੇ ਨੂੰ ਪਾਣੀ ਹਰ ਰੋਜ਼ ਲਗਾ ਦਿਆ ਕਰੇ। ਲੋਕਾਂ ਨੂੰ ਕੋਈ ਪੁੱਛੇ, " ਕੱਲ ਨੂੰ ਤੁਸੀਂ ਤਾਂ ਖੂਹ ਪੱਟ ਕੇ ਬੈਠ ਜਾਵੋਂਗੇ। ਰੱਬ ਇਸ ਖੂਹ ਨੂੰ ਭਰੇ। ਰੱਬ ਤੁਹਾਡੀ ਕੀ- ਕੀ ਮੰਨੇਗਾ? ਜੇ ਗੁਆਂਢੀਂਆਂ ਨੇ ਝੋਨਾਂ ਲਾਇਆ ਹੈ। ਕੀ ਤੁਸੀ ਵੀ ਜਰੂਰੀ ਝੋਨਾਂ ਹੀ ਲਗਾਉਣਾਂ ਹੈ? ਦਾਲਾਂ, ਮੋਠ, ਫ਼ੱਲ, ਸਬਜ਼ੀਆਂ ਝੋਨੇ ਤੋਂ ਵੀ ਮਹਿੰਗੀਆਂ ਕਿਲੋਗ੍ਰਾਮ ਵਿੱਚ ਵਿੱਕਦੇ ਹਨ। ਇਸ ਤਰਾਂ ਦਾ ਕੁੱਝ ਬੀਜ ਲਿਆ ਕਰੋ। ਜੋ ਪਾਣੀ ਘੱਟ ਨਾਲ ਪੈਦਾ ਹੋ ਸਕਦਾ ਹੈ। " ਝੋਨੇ ਦਾ ਪਾਣੀ ਖੜ੍ਹਾ ਰਹਿੱਣ ਨਾਲ ਮੱਛਰ ਪੈਦਾ ਹੁੰਦਾ ਹੈ। ਉਤੋਂ ਦੀ ਜ਼ੋਰਾਂ ਉਤੇ ਧੁੱਪ ਦਾ ਸੇਕ ਪੈਣ ਨਾਲ ਹਵਾੜ ਉਠਦੀ ਹੈ। ਉਸ ਨਾਲ ਬਿਮਾਰੀਆਂ ਫੈਲਦੀਆਂ ਹਨ। ਘਰਾਂ ਦੀ ਬਿਜ਼ਲੀ ਜਿੰਨੀ ਕੁ ਆਉਂਦੀ ਹੈ। ਉਸ ਬਿਜ਼ਲੀ ਨੂੰ ਚੋਰੀ ਕਰੀ ਜਾਂਦੇ ਹਨ। ਕੋਈ ਬਿੱਲ ਪੂਰਾ ਨਹੀਂ ਦਿੰਦਾ। ਇੱਕ ਠਾਂਣੇਦਾਰ ਨੇ ਕੋਠੀ ਉਤੇ 50 ਲੱਖ ਲਗਾ ਦਿੱਤਾ। ਕੋਠੀ ਬੱਣਦੇ ਤੋਂ, ਬਿਜ਼ਲੀ ਦਾ ਮੀਟਰ ਖੜ੍ਹਾ ਕੇ, ਸੰਗ-ਮਰਮਰ ਦੀ ਰਗੜਾਈ ਕਰਾ ਰਿਹਾ ਸੀ। ਜਿਹੜੀ ਚੀਜ਼ ਦਾ ਦਾਮ-ਕੀਮਤ ਪੂਰੀ ਨਹੀਂ ਦਿੰਦੇ। ਉਹ ਹੋਰ ਸਪਲਾਈ ਕਿਵੇ ਹੋਵੇਗੀ? ਕਿਵੇਂ ਹੋਰ ਪੈਦਾ ਕੀਤੀ ਜਾਵੇਗੀ? ਇੱਕ ਨੇ ਬਿਆਨ ਦੇ ਦਿੱਤਾ ਹੈ, " ਜੇ ਬਿੱਜਲੀ ਨਹੀਂ ਆਉਂਦੀ ਬਿੱਲ ਹੀ ਨਾਂ ਦਿਉ। " ਜਦੋਂ ਸਰਕਾਰ ਪਰਜਾ ਦੀ ਮੁੱਠ ਭੇੜ ਹੋਈ। ਇਸ ਬੰਦੇ ਨੇ ਬਦੇਸ਼ ਜਾ ਵੜਨਾਂ ਹੈ। ਪਿੰਡਾਂ ਦੇ ਲੋਕ ਗੁੱਡੀਆਂ ਫੂਕ ਕੇ, ਉਸ ਦਾ ਸਿਵਾਂ ਠੰਡਾਂ ਕਰਾਉਣ ਲਈ ਰੱਬ ਤੋਂ ਮੀਂਹ ਦੀ ਖੈਰ ਮੰਗਦੇ ਹਨ। ਇਹ ਲੋਕ ਵਿਹਲੇ ਧੱਲੇ ਦੀਆ ਲਗਾਉਂਦੇ ਫਿਰਦੇ ਹਨ। ਹੋਰ ਕੋਈ ਕੰਮ ਨਹੀਂ ਹੈ। ਗੁਲਗੁਲੇ, ਮਿੱਠੀਆਂ ਰੋਟੀਆਂ ਖਾ ਕੇ, ਹੰਗਾਮੇਂ ਮਨਾਂ ਰਹੇ ਹਨ। ਕੱਪੜੇ, ਲੀਰਾਂ, ਡੱਕਿਆਂ ਦੀਆਂ ਗੁੱਡੀਆਂ ਬੱਣਾਂ ਕੇ ਫੂਕਦੇ ਹਨ। ਕੀ ਰੱਬ ਗੁੱਡੀ ਦੇ ਮਰਨੇ ਤੇ ਰੋ ਕੇ, ਦਿਆ ਕਰਕੇ, ਇੰਧਰ ਦੇਵਤੇ ਤੋਂ ਮੀਂਹ ਪੁਆ ਦੇਵੇਗਾ? ਹਾਂ ਜੇ ਕੋਈ ਇੰਧਰ ਦੇਵਤੇ ਨੂੰ ਕੁੜੀ ਦੇ ਦੇਵੇ, ਤਾਂ ਭਾਵੇਂ ਮੀਂਹ ਪਾ ਦੇਵੇ। ਕੀ ਕੱਪੜੇ, ਲੀਰਾਂ, ਡੱਕਿਆਂ ਦੀਆਂ ਗੁੱਡੀਆਂ ਬੱਣਾਂ ਕੇ, ਫੂਕਣ ਨਾਲ, ਉਸ ਦੇ ਮਰਨੇ ਉਤੇ ਰੱਬ ਆਪ ਵੀ ਰੋਣ ਲੱਗ ਜਾਂਦਾ ਹੈ? ਇੰਨਾਂ ਰੋਂਦਾ ਹੈ। ਉਤੋਂ ਮੀਂਹ ਥੱਲੇ ਆ ਜਾਂਦਾ ਹੈ। ਕੀ ਉਈਂ-ਮੀਚੀ ਦੀਆਂ ਗੁੱਡੀਆਂ ਬੱਣਾਂ ਕੇ, ਤਾਂ ਫੂਕਦੇ ਹੋ। ਜਿਵੇਂ ਤੁਸੀਂ ਪੱਖੰਡ ਕਰਦੇ ਹੋ। ਰੋਂਦੇ ਹੋ, ਹੱਸਦੇ ਵੀ ਹੋ। ਉਵੇਂ ਰੱਬ ਵੀ ਇਸ ਦਾ ਸਿਆਪਾ ਕਰੇਗਾ? ਰੋਵੇਗਾ, ਮੀਂਹ ਪੈ ਜਾਵੇਗਾ। ਅਸਲੀ ਧੀਆਂ ਦੇ ਮਰਨ ਨਾਲ ਉਸ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੋਣਾਂ ਹੈ। ਲੋਕ ਇੰਨੀਆਂ ਕੁੜੀਆਂ ਮਾਰਦੇ ਹਨ। ਰੱਬ ਤਾਂ ਰੋ-ਰੋ ਕੇ ਹੜ੍ਹ ਲਿਆ ਦਿੰਦਾ। ਸਕੀ ਕੁੱਖੋਂ ਧੀ ਤਾਂ ਲੋਕ ਆਪਣੀ ਨਹੀਂ ਜੰਮਦੇ। ਹਰ ਰੋਜ਼ ਆਪਣੀਆਂ ਧੀਆਂ ਨੂੰ ਮਾਰਦੇ ਹਨ, ਦਫ਼ਨੋਂਉਂਦੇ ਹਨ। ਕਈ ਤਾਂ ਆਪਣੀਆਂ ਧੀਆਂ ਨੂੰ ਐਸਾ ਦੁਸ਼ਮੱਣ ਸਮਝਦੇ ਹਨ। ਉਨਾਂ ਦੀ ਮਾਂ-ਬਾਪ ਸ਼ਕਲ ਨਹੀਂ ਦੇਖਦੇ। ਆਪਣੀਆਂ ਧੀਆਂ ਨੂੰ ਲੋਕ ਨਾਂ ਫੂਕਦੇ, ਨਾਂ ਦਫ਼ਨੋਂਉਂਦੇ ਹਨ। ਫਿਰ ਇਹ ਕੱਪੜੇ, ਲੀਰਾਂ, ਡੱਕਿਆਂ ਦੀਆਂ ਗੁੱਡੀਆਂ ਬੱਣਾਂ ਕੇ, ਫੂਕਣ ਦਾ ਸਮਾਂ ਕਿਵੇਂ ਲੱਗ ਜਾਂਦਾ ਹੈ? ਰੱਬ ਦਾ ਸ਼ੂਕਰ ਹੈ। ਕੱਪੜੇ, ਲੀਰਾਂ, ਡੱਕਿਆਂ ਦੀਆਂ ਗੁੱਡੀਆਂ ਬੱਣਾਂ ਕੇ, ਫੂਕਦੇ ਹਨ। ਜੇ ਮਰਦ ਤੇ ਸਮਾਜ ਨੂੰ ਭਰਮ ਪੈ ਗਿਆ। ਮੀਂਹ ਪਾਉਣ ਲਈ, ਅਸਲੀ ਔਰਤ ਨੂੰ ਵੀ ਅੱਗ ਲਗਾ ਕੇ ਫੂਕ ਦੇਣਗੇ। ਮਰਦ ਤੇ ਸਮਾਜ ਇੰਨੇ ਮੱਤਲੱਬੀ ਬੱਣ ਗਏ ਹਨ। ਇਹ ਕੁੱਝ ਵੀ ਕਰ ਸਕਦੇ ਹਨ। ਧੀਆਂ ਮਾਰਨ ਵਾਲਿਆਂ ਉਤੇ, ਰੱਬ ਦਾ ਕਹਿਰ ਜਰੂਰ ਟੁੱਟੇਗਾ। ਬੁੱਢਾਪਾ ਆ ਲੈਣ ਦਿਉ। ਜਦੋਂ ਪੁੱਤਰਾਂ ਨੇ ਮੰਜਾ ਵੀ ਨਾਂ ਦਿੱਤਾ। ਖੁੱਲੇ ਆਕਸ਼ ਥੱਲੇ, ਇਸੇ ਮੀਂਹ ਵਿੱਚ ਪੈਣਾ ਪਿਆ। ਸਿਰ ਲੁਕਾਉਣ ਨੂੰ ਧੀ ਦਾ ਦੁਆਰ ਵੀ ਨਹੀਂ ਲੱਭਣਾਂ। ਜਿੰਨਾਂ ਨੇ ਧੀ ਜੰਮਦੀ ਹੀ ਮਾਰ ਦਿੱਤੀ ਹੈ। ਉਨਾਂ ਜਮਦੂਤਾਂ ਦੇ ਰੋਂਦਿਆਂ ਦੇ ਹੁੰਝੂ ਨੂੰਹਾਂ ਤਾਂ ਪੂੰਝਣ ਨਹੀਂ ਲੱਗੀਆਂ। ਤੁਸੀਂ ਵੀ ਕਿਸੇ ਦੇ ਪੁੱਤਰ ਹੋ। ਕੀ ਮਾਪਿਆਂ ਨੂੰ ਗੱਲ ਨਾਲ ਕਦੇ ਲਗਾਇਆ ਹੈ? ਜਦੋਂ ਬੰਦਾ ਬੰਦੇ ਉਤੇ ਤਰਸ ਨਹੀਂ ਕਰਦਾ। ਰੱਬ ਕਿਥੋਂ ਬਾਉੜਨਾਂ ਹੈ? ਰੱਬ ਕਿਵੇ ਦਿਆ ਕਰੇਗਾ?

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

Comments

Popular Posts