ਸਹਮਣੇ ਵਾਲੇ ਨਾਲ ਸੋਚ ਸਮਝ ਕੇ ਗੱਲ ਕਰੀਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਆਪਣੀ ਮੈਂ ਦੀ ਹੈਂਕੜ ਨੂੰ ਛੱਡ ਦੇਣਾਂ ਚਾਹੀਦਾ ਹੈ। ਬਹੁਤੀ ਵਾਰ ਵਾਦ-ਵਿਹਾਦ ਇਸੇ ਲਈ ਛਿੜ ਪੈਂਦਾ ਹੈ। ਅਸੀਂ ਦੂਜੇ ਬੰਦੇ ਨੂੰ ਇੱਜ਼ਤ ਨਹੀਂ ਦਿੰਦੇ। ਅਸੀ ਇੱਕਲੇ ਵੱਡੇ ਨਹੀਂ ਹੋ ਸਕਦੇ। ਆਲੇ-ਦੁਆਲੇ ਨੂੰ ਨਾਲ ਲੈ ਕੇ ਚਲਣਾ ਪੈਣਾਂ ਹੈ। ਧਿਆਨ ਨਾਲ ਦੇਖੀਏ। ਹੋਰ ਲੋਕ ਬਹੁਤ ਵੀ ਬਹੁਤ ਸੂਜਵਾਨ ਹਨ। ਬਹੁਤ ਊਚੀਆਂ ਨੌਕਰੀਆਂ ਕਰਦੇ ਹਨ। ਬਹੁਤ ਸਿਆਣੇ ਹਨ। ਬੱਚਿਆਂ ਨੂੰ ਵੀ ਸੁਣੀਏ। ਉਹ ਵੀ ਸਾਡੀ ਸੋਚਣੀ ਤੋਂ ਪਰੇ ਦੀਆਂ ਗੱਲਾਂ ਕਰਦੇ ਹਨ। ਉਨਾਂ ਨੇ ਹੀ ਭਵਿੱਖ ਦੇ ਆਉਣ ਵਾਲੇ ਸਮੇਂ ਨੂੰ ਹੱਥਾਂ ਵਿੱਚ ਲੈਣਾਂ ਹੈ। ਸਹਮਣੇ ਵਾਲੇ ਨਾਲ ਸੋਚ ਸਮਝ ਕੇ ਗੱਲ ਕਰੀਏ। ਗੱਲ ਕਰਦੇ ਸਮੇਂ ਸੋਚਣਾਂ ਜਰੂਰ ਚਾਹੀਦਾ ਹੈ। ਸਹਮਣੇ ਵਾਲਾ ਬੰਦਾ ਕੌਣ ਹੈ? ਸਹਮਣੇ ਵਾਲਾ ਬੰਦਾ ਕਿਸੇ ਦੇਸ਼ ਦਾ ਪ੍ਰਧਾਂਨ ਮੰਤਰੀ, ਡਾਕਟਰ, ਜੱਜ, ਵਕੀਲ, ਸਾਇੰਸ ਦਾਨ ਸੂਝਵਾਨ, ਜਾਂ ਗਰੀਬ, ਕੰਮਜ਼ੋਰ ਵੀ ਹੋ ਸਕਦਾ ਹੈ। ਅਗਰ ਉਲਟਾ ਵਰਤਾ ਕਰ ਬੈਠੇ ਤਾਂ ਸ਼ਮਿੰਦਾ ਹੋਣਾਂ ਪੈ ਸਕਦਾ ਹੈ। ਤੱਕੜਾ ਬੰਦਾ ਬਰਾਬਰੀ ਕਰ ਸਕਦਾ ਹੈ। ਗਰੀਬ, ਕੰਮਜ਼ੋਰ ਦਰਸੀਸ ਦੇ ਸਕਦਾ ਹੈ। ਸੀਮਾਂ ਦੀ ਆਪਣੇ ਪਤੀ ਨਾਲ ਥੋੜੇ ਸਮੇਂ ਲਈ ਅਣ-ਬਣ ਹੋ ਗਈ ਸੀ। ਪਤੀ-ਪਤਨੀ ਵਿੱਚ ਗੁਸੇ-ਗਿੱਲੇ ਬੱਣੇ ਹੋਏ ਹਨ। ਜਿਥੇ ਪਿਆਰ ਹੈ। ਉਥੇ ਨੋਕ-ਝੋਕ, ਤੂੰ-ਤੂੰ, ਮੈਂ-ਮੈਂ ਚਲਦੀ ਹੈ। ਇੱਕ ਦੂਜੇ ਦਾ ਗੁੱਸਾ ਠੰਡਾ ਕਰਨ ਲਈ, ਪਰੇ ਵੀ ਹੋਣਾਂ ਪੈਦਾ ਹੈ। ਜਸਵੀਰ ਸੀਮਾਂ ਦੀ ਸਹੇਲੀ ਸੀ। ਜਸਵੀਰ ਨੇ ਸੀਮਾਂ ਦੀਆਂ ਬਹੁਤ ਗੱਲਾਂ ਬੱਣਾਈਆਂ। ਆਂਢ-ਗੁਆਂਢ ਸਬ ਨੂੰ ਦੱਸ ਦਿੱਤਾ, " ਸੀਮਾਂ ਦਾ ਪਤੀ ਉਸ ਨਾਲੋਂ ਅੱਲਗ ਹੋ ਗਿਆ ਹੈ। ਸੀਮਾਂ ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਹੈ। " ਸੀਮਾਂ ਨੂੰ ਲੋਕਾਂ ਵਿੱਚ ਬਹੁਤ ਸ਼ਰਮੀਦਾ ਹੋਣਾਂ ਪਿਆ। ਐਸੀ ਮੂੰਹ ਜ਼ੋਰ ਔਰਤ ਨੂੰ ਕੀ ਕਰ ਸਕਦੀ ਸੀ? ਇਹ ਸੀਮਾਂ ਦੇ ਪਤੀ ਦੀ ਦੇਖ ਭਾਲ ਕਰਨ ਲੱਗ ਗਈ। ਇਸ ਦਾ ਆਪਣਾਂ ਪਤੀ ਟਰੱਕ ਲੈ ਕੇ ਚਲਾ ਜਾਂਦਾ ਸੀ। 15, 20 ਦਿਨ ਘਰ ਨਹੀਂ ਵੜਦਾ ਸੀ। ਜਦੋਂ ਘਰ ਆਉਂਦਾ, ਉਦੋਂ ਹੀ ਵਾਪਸ ਮੁੜ ਜਾਂਦਾ ਸੀ। ਪਰ ਉਸ ਦੇ ਪਤੀ ਨੂੰ ਲੋਕ ਸਾਰਾ ਕੁੱਝ ਦੱਸ ਰਹੇ ਸਨ। ਕਈ ਸਿਧਾ ਹੀ ਕਹਿ ਦਿੰਦੇ, " ਤੇਰੀ ਪਤਨੀ ਤੇਰੇ ਪਿਛੋਂ ਤੇਰੀ ਇੱਜ਼ਤ ਦੀਆਂ ਧਜ਼ੀਆਂ ਉਡਾ ਰਹੀ ਹੈ। ਤੇਰੀ ਗੈਰ ਮਜ਼ੂਦਗੀ ਦਾ ਗੱਲ਼ਤ ਫ਼ੈਇਦਾ ਲੈਂਦੀ ਹੈ। ਇਸ ਨੂੰ ਕਿਸੇ ਨੌਕਰੀ ਉਤੇ ਲਗਾਦੇ। ਵਿਹਲੀ ਲੋਕਾਂ ਦੇ ਘਰ ਪਸਾਦ ਪਾਉਂਦੀ ਫਿਰਦੀ ਹੈ। " ਉਹ ਪਹਿਲਾਂ ਹੀ ਆਪਣੀ ਪਤਨੀ ਤੋਂ ਦੁੱਖੀ ਸੀ। ਉਸ ਦੀਆਂ ਅੱਖਾਂ ਤੋਂ ਪੱਟੀ ਉਤਰ ਗਈ ਸੀ। ਉਸ ਨੂੰ ਪਤਾ ਸੀ। ਜਸਵੀਰ ਘਰ-ਘਰ ਤੁਰੀ ਫਿਰਦੀ ਹੈ। ਉਸ ਨੇ ਜਸਵੀਰ ਨੂੰ ਤਲਾਕ ਦੇ ਦਿੱਤਾ ਸੀ। ਹੁਣ ਇਹ ਮਹਿਲਾਂ ਮੰਡਲੀਆਂ ਦੀ ਪ੍ਰਧਾਨ ਹੈ। ਹਰ ਜਲਸੇ ਵਿੱਚ ਝੰਡੀ ਚੱਕੀ ਸਭ ਤੋਂ ਅੱਗੇ ਖੜ੍ਹੀ ਹੁੰਦੀ ਹੈ। ਬੰਦਿਆਂ ਤੋਂ ਵੀ ਅੱਗੇ ਸਮਾਜ ਸੁਧਾਰਨ ਦੇ ਬਹਾਨੇ, ਰੱਬ ਜਾਂਣੇ ਸਮਾਜ ਵਿਗਾੜਨ ਨੂੰ ਅੱਗੇ ਹੁੰਦੀ ਹੈ।
ਇਸ ਕਰਕੇ ਬੰਦੇ ਨਾਲ ਮਾਨ ਸਨਮਾਨ ਨਾਲ ਪੇਸ਼ ਆਈਏ। ਕਿਸੇ ਨਾਲ ਚੱਜ ਨਾਲ ਗੱਲ-ਬਾਤ ਕਰਨ ਨਾਲ ਆਪਣਾਂ ਵੀ ਮਾਣ-ਸਨਮਾਨ ਵੱਧਦਾ ਹੈ। ਬੰਦਾ ਆਪਣੀ ਇੱਜ਼ਤ ਤਾਂਹੀਂ ਕਰਾ ਸਕਦਾ ਹੈ। ਜੇ ਅਸੀਂ ਲੋਕਾਂ ਤੋਂ ਸਨਮਾਨ ਚਹੁੰਦੇ ਹਾਂ। ਲੋਕਾਂ ਨਾਲ ਵਧੀਆਂ ਬੱਣ ਕੇ, ਮੂਹਰੇ ਆਉਣਾਂ ਪੈਣਾਂ ਹੈ। ਪਰ ਜੇ ਕੋਈ ਕਿਸੇ ਦਾ ਨਿਰਾਦਰ ਕਰਦਾ ਹੈ। ਉਸ ਨੂੰ ਆਪਣੇ ਆਪ ਨੂੰ ਉਨਾਂ ਨੀਚਾ ਗਿਰਨਾਂ ਪਵੇਗਾ। ਉਸ ਨਾਲ ਵੀ, ਉਵੇਂ ਦਾ ਹੋਰ ਲੋਕ ਵਰਤਾਉ ਕਰਨਾਂ ਸ਼ੁਰੂ ਕਰ ਦਿੰਦੇ ਹਨ। ਕੋਈ ਵੀ ਹੋਵੇ, ਕਿਸੇ ਨੂੰ ਆਪਣੇ ਤੋਂ ਘੱਟ ਨਹੀਂ ਸਮਝਣਾਂ ਚਾਹੀਦਾ। ਸਾਰੇ ਬੰਦੇ ਇਕੋ ਜਿਹੇ ਨਹੀਂ ਹੁੰਦੇ। ਕਿਸੇ ਦੇ ਕਹੇ ਸੁਣੇ, ਕਿਸੇ ਬਾਰੇ ਆਪਣੀ ਰਾਏ ਨਹੀਂ ਬੱਣਾਉਣੀ ਚਾਹੀਦੀ। ਥੋੜਾ ਸੋਚਣਾਂ ਚਾਹੀਦਾ ਹੈ। ਇੱਕ ਬਾਰ ਦੁਕਾਨਾਂ ਮੂਹਰੇ ਇੱਕ ਬੰਦਾ ਖੜ੍ਹਾ ਸੀ। ਉਹ ਕਾਫ਼ੀ ਸਮੇਂ ਦਾ ਉਥੇ ਹੀ ਆਲੇ-ਦਆਲੇ ਘੁੰਮ ਰਿਹਾ ਸੀ। ਦੁਕਾਨਾਂ ਵਾਲਿਆਂ ਵਿਚੋਂ ਕਿਸੇ ਨੇ ਸਕਿਊਰਟੀ ਨੂੰ ਫੋਨ ਕਰਕੇ ਉਸ ਬਾਰੇ ਰਿਪੋਰਟ ਕਰ ਦਿੱਤੀ। ਦੱਸਿਆ , " ਇਹ ਬੰਦਾ ਬਹੁਤ ਸਮੇਂ ਤੋਂ ਇਥੇ ਹੀ ਖੜ੍ਹਾ ਹੈ। ਬੰਦੇ ਦੇ ਇਰਾਦੇ ਠੀਕ ਨਹੀਂ ਲੱਗਦੇ। " ਦੋ ਸਕਿਊਰਟੀ ਔਫ਼ੀਸਰ ਆਏ। ਉਸ ਨੂੰ ਬਗੈਰ ਕੁੱਝ ਪੁਛੇ, ਹੱਥ ਕੜੀ ਲਗਾ ਕੇ ਲੈ ਗਏ। ਉਸ ਨੇ ਕਿਹਾ ," ਤੁਸੀਂ ਮੇਰੀ ਫੋਟੋ ਆਈਡੀ ਦੇਖ ਲਵੋ। ਮੇਰੇ ਉਤੇ ਗੱਲ਼ਤ ਛੱਕ ਨਾਂ ਕਰੋ। " ਉਸ ਦੀ ਇੱਕ ਨਹੀਂ ਸੁਣੀ ਗਈ। ਉਸ ਨੂੰ ਕਨੂੰਨ ਹਵਾਲੇ ਕਰਨ ਲਈ। ਉਥੇ ਪੁਲੀਸ ਸੱਦੀ ਗਈ। ਪੁਲੀਸ ਵਾਲਿਆ ਨੇ ਜਦੋਂ ਆਪਸ ਵਿੱਚ ਗੱਲ ਬਾਤ ਕੀਤੀ। ਪੱਤਾ ਲੱਗਾ ਉਹ ਪੁਲੀਸ ਵਾਲਾ ਹੀ ਸੀ। ਜਿਥੇ ਉਹ ਖੜ੍ਹਾ ਸੀ। ਉਥੇ ਉਹ ਤਾ ਖੜ੍ਹਾ ਸੀ। ਕਿਸੇ ਨੇ ਰਿਪੋਰਟ ਦਿੱਤੀ ਸੀ। ਬੈਂਕ ਨੂੰ ਡਾਕਾ ਪੈਣ ਵਾਲਾ ਹੈ। ਇਹ ਸਾਰੇ ਆਪਸ ਵਿੱਚ ਉਲਝ ਗਏ। ਇੰਨੇ ਨੂੰ ਬੈਂਕ ਲੁੱਟ ਲਈ ਗਈ। ਸਗੋਂ ਦੋ ਕਰਮਚਾਰੀ ਵੀ ਮਾਰ ਦਿੱਤੇ ਸਨ। ਉਸ ਪੁਲੀਸ ਵਾਲੇ ਨੇ ਦੋਂਨਾਂ ਸਕਿਊਰਟੀ ਔਫ਼ੀਸਰ ਉਤੇ ਮਾਨ ਹਾਨੀ ਦਾ ਕੇਸ ਕਰ ਦਿੱਤਾ। ਦੋਂਨਾਂ ਸਕਿਊਰਟੀ ਔਫ਼ੀਸਰ ਨੂੰ ਜਾਬ ਤੋਂ ਹਟਾ ਦਿੱਤਾ।
ਫਾਸਟ ਫੂਡ ਰੈਟੋਰਿੰਟ ਦਾ ਲੋਕਾਂ ਨੂੰ ਸਰਵਸ ਦੇਣ ਦਾ ਸਮਾਂ ਬਹੁਤ ਥੋੜਾ ਹੁੰਦਾ ਹੈ। ਛੇਤੀ ਤੋ ਛੇਤੀ ਸਨਵਿੱਚ ਪੀਣ ਨੂੰ ਦੇ ਕੇ, ਅੱਗਲੇ ਨੂੰ ਤੋਰਨਾਂ ਹੁੰਦਾ ਹੈ। ਕੈਸ਼ੀਅਰ ਤੇ ਬਾਕੀਆਂ ਨੂੰ ਸਮਝਾਇਆ ਜਾਂਦਾ ਹੈ। ਜੋ ਵੀ ਖ੍ਰੀਦਦਾਰ ਆਉਂਦੇ ਹਨ। ਉਨਾਂ ਨਾਲ ਹੱਸ ਕੇ ਗੱਲ ਕਰਨੀ ਹੈ। ਉਨਾਂ ਵੱਲ ਪੂਰਾ ਧਿਆਨ ਦੇਣਾ ਹੈ। ਅੱਖਾਂ ਵਿੱਚ ਅੱਖਾਂ ਪਾ ਕੇ, ਅਹਿਸਾਸ ਕਰਾਉਣਾਂ ਹੈ। ਉਨਾਂ ਦੀ ਗੱਲ ਪੂਰੇ ਧਿਆਨ ਨਾਲ ਸੁਣੀ ਜਾ ਰਹੀ ਹੈ। ਅਗਰ ਉਹ ਕੋਈ ਖਾਂਣੇ ਵਿੱਚ ਨੁਕਸ ਕੱਢਦੇ ਹਨ। ਉਨਾਂ ਕੋਲੋ ਗੱਲਤੀ ਮੰਨਣੀ ਹੈ। ਜਿਵੇਂ ਵੀ ਉਹ ਖੁਸ਼ ਹੁੰਦੇ ਹਨ। ਭੋਜਨ ਹੋਰ ਦੇ ਕੇ, ਪੈਸੇ ਮੋੜ ਕੇ, ਉਨਾਂ ਨੂੰ ਸੌਰੀ ਕਹਿੱਣਾਂ ਹੈ। ਧੰਨਵਾਦ ਜਰੂਰ ਕਰਨਾਂ ਹੈ। ਚੰਗੇ ਬਿਜ਼ਨਸ ਚਲਾਉਣ ਦੇ ਇਹ ਢੰਗ ਹਨ। ਕੋਈ ਪੈਸੇ ਲੁਟਣ ਵੀ ਆ ਗਿਆ। ਉਸ ਨੂੰ ਲੁਟ ਲੈਣ ਦਿਉ। ਆਪਣੀ ਜਾਨ ਖ਼ਤਰੇ ਵਿੱਚ ਨਾਂ ਪਵੋਂ। ਹਰ ਬਿਜ਼ਨਸ ਵਾਲੇ ਦੀ ਇੰਨਸ਼ੌਰੈਸ ਕਰਾਈ ਹੁੰਦੀ ਹੈ। ਕੈਸ਼ੀਅਰ ਦੇ ਸਮੇਂ ਨੂੰ ਚੈਕ ਕਰਨ ਲਈ ਕਈ ਬਾਰ ਮਨੇਜ਼ਰ ਆਪ ਹੀ ਕੁੱਝ ਖਾਂਣ ਲਈ ਲੈਣ ਆ ਜਾਂਦੇ ਹਨ। ਇਸ ਤਰਾਂ ਉਹ ਦੇਖ ਲੈਂਦੇ ਹਨ। ਕੋਣ ਕਿਵੇਂ ਕੰਮ ਕਰਦਾ ਹੈ? ਬਹੁਤੇ ਕੰਮ ਕਰਾਉਣ ਵਾਲੇ, ਕੰਮ ਕਰਨ ਵਾਲਿਆਂ ਉਤੇ ਜ਼ਕੀਨ ਨਹੀਂ ਕਰਦੇ। ਇਸ ਲਈ ਉਹ ਸਮੇਂ ਸਮੇਂ ਨਾਲ ਆਪ ਚੈਕ ਕਰਦੇ ਰਹਿੰਦੇ ਹਨ। ਇਸੇ ਲਈ ਮਜ਼ਦੂਰਾਂ ਉਤੇ ਸੁਪਰ ਵਾਈਜ਼ਰ ਹੁੰਦੇ। ਉਹ ਭਾਵੇਂ ਆਪ ਡੱਕਾ ਦੂਰਾ ਨਾਂ ਕਰਨ, ਦੂਜਿਆਂ ਕਾਂਮਿਆਂ ਦਾ ਨੱਕ ਵਿੱਚ ਦੱਮ ਕਰ ਦਿੰਦੇ ਹਨ। ਜੋ ਸੁਪਰ ਵਾਈਜ਼ਰ ਨਾਲ ਪੰਗਾ ਲਵੇਗਾ, ਉਸ ਦੀ ਨੌਕਰੀ ਚਲੀ ਜਾਂਦੀ ਹੈ। ਭਾਵੇ ਕਿੰਨਾਂ ਵੀ ਮੇਹਨਤੀ ਹੋਵੇ। ਇਹ ਵੀ ਠੀਕ ਨਹੀਂ ਹੈ। ਬੰਦੇ ਦਾ ਉਸ ਦੀ ਲਿਆਕਤ ਦਾ ਮੁੱਲ ਪੈਣਾਂ ਚਾਹੀਦਾ ਹੈ। ਸਬ ਵੱਡੇ ਛੋਟੇ ਦਾ ਸਨਮਾਨ ਕਰੀਏ। ਅਪਮਾਨ ਕਰਨ ਤੋਂ ਡਰੀਏ। ਹਰ ਇੱਕ ਵਿੱਚ ਰੱਬ ਵੱਸਦਾ ਹੈ। ਕੋਈ ਵੀ ਨੀਚ ਜਾਂ ਛੋਟਾ ਨਹੀ ਹੈ।

Comments

Popular Posts