ਜਿਸ ਨਾਲ ਪਿਆਰ ਕਰਦੇ ਹਾਂ ਉਸ ਨੂੰ ਨੀਚਾ ਨਹੀਂ ਦਿਖਾ ਸਕਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪਿਆਰ ਵਰਦਾਨ ਹੈ। ਜਿਸ ਕੋਲ ਇਹ ਦਾਤ ਹੈ। ਉਸ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ। ਉਹ ਪਿਆਰ ਨਾਲ ਹਰ ਕਿਸੇ ਦਾ ਮਨ ਜਿੱਤ ਲੈਂਦਾ ਹੈ। ਕਿਸੇ ਨੂੰ ਵੀ ਆਪਣਾ ਬੱਣਾਉਣ ਲਈ ਪਿਆਰ ਨਰਮੀ ਦੀ ਲੋੜ ਹੈ। ਉਸ ਦੀ ਗੱਲ ਸੁਣਨ ਦੀ ਲੋੜ ਹੈ। ਪਿਆਰ ਵੰਡਿਆਂ ਹੋਰ ਵੱਧਦਾ ਹੈ। ਪਿਆਰ ਚੇਹਰੇ ਉਤੇ ਆਪੇ ਝੱਲਕਦਾ ਹੈ। ਪਿਆਰ ਅੰਦਰੋਂ ਫੁੱਟਦਾ ਹੈ। ਪਿਆਰ ਜਲਬਾ ਹੈ। ਬੰਦੇ ਦੇ ਚੇਹਰੇ ਉਤੋਂ, ਉਸ ਦੇ ਸੁਭਾਅ ਦਾ ਪਤਾ ਲੱਗ ਜਾਂਦਾ ਹੈ। ਪਿਆਰ ਉਸੇ ਨੂੰ ਕਰਦੇ ਹਾਂ। ਜਿਸ ਤੱਕ ਲੋੜ ਹੁੰਦੀ ਹੈ। ਉਸ ਨਾਲ ਜੁੜਦੇ ਤੁਰੇ ਜਾਂਦੇ ਹਾਂ। ਉਸ ਦਾ ਪੱਲਾ, ਅਸੀਂ ਨਹੀਂ ਛੱਡਦੇ। ਉਸ ਦਾ ਆਸਰਾ ਸਦਾ ਚਹੁੰਦੇ ਹਾਂ। ਥੋੜਾ ਜਿਹਾ ਪਰੇ ਜਾਂਣ ਨਾਲ ਲੱਗਦਾ ਹੈ। ਇਹ ਪਿਆਰਾ ਵਿਛੜ ਨਾਂ ਜਾਵੇ। ਉਸ ਉਤੇ ਪੂਰੀ ਉਮਰ ਲਗਾ ਦਿੰਦੇ ਹਾਂ। ਜਿੰਦਗੀ ਇਕੋ ਦੇ ਇਸ਼ਕ ਵਿੱਚ ਕੁਰਬਾਨ ਕਰ ਦਿੰਦੇ ਹਾਂ। ਉਸ ਦੀ ਹਰ ਚੀਜ਼ ਨੂੰ ਸਾਭੀ ਰੱਖਦੇ ਹਾਂ। ਗੁਆਚਣ ਨਹੀਂ ਦਿੰਦੇ। ਉਸ ਪਿਆਰੇ ਦੀ ਹਰ ਮਸੀਬਤ ਸਿਰ ਲੈ ਲੈਂਦੇ ਹਾਂ। ਕਈ ਪਿਆਰੇ ਆਪਣੀ ਜਾਂਨ ਲਗਾ ਦਿੰਦੇ ਹਨ। ਪਿਆਰ ਨੂੰ ਝੁੱਕਣ ਨਹੀਂ ਦਿੰਦੇ। ਪਿਆਰ ਅੱਗੇ ਆਪ ਝੁੱਕ ਜਾਂਦੇ ਹਨ। ਪਿਆਰ ਇਕ ਬੰਦਨ ਹੈ। ਪਿਆਰੇ ਦੇ ਪਿਆਰ ਵਿੱਚ ਬੱਝ ਹੋ ਜਾਈਦਾ ਹੈ। ਪਿਆਰ ਇੱਕ ਸੰਗਠੱਨ ਹੈ। ਇਸ ਨਾਲ ਰਿਸ਼ਤਿਆਂ ਦੀ ਕੜੀ ਜੁੜੀ ਰਹਿੰਦੀ ਹੈ। ਜੋੜੀ ਰੱਖਣੀ ਪੈਦੀ ਹੈ। ਜਿਸ ਕੋਲ ਰਹਿੱਣਾਂ ਹੁੰਦਾ ਹੈ। ਉਸ ਨਾਲ ਆਪੇ ਲਗਾਉ ਹੋ ਜਾਂਦਾ ਹੈ। ਉਸ ਦੀ ਸ਼ਕਲ ਅੱਕਲ ਨਹੀਂ ਦੇਖੀ ਜਾਂਦੀ। ਕੰਮ ਹੋ ਜਾਂਣ ਤੱਕ ਮੱਤਲੱਬ ਹੁੰਦਾ। ਜਿਸ ਨਾਲ ਪਿਆਰ ਕਰਦੇ ਹਾਂ। ਉਸ ਨੂੰ ਨੀਚਾ ਨਹੀਂ ਦਿਖਾ ਸਕਦੇ। ਉਸ ਨਾਲ ਮਿਲ ਕੇ ਬਰਾਬਰ ਚੱਲਣਾਂ ਪੈਂਦਾ ਹੈ।
ਪਰਿਵਾਰ ਵਿੱਚ ਮਾਂਪੇ, ਭੈਣ-ਭਰਾ, ਪਤੀ-ਪਤਨੀ ਹੋਰ ਰਿਸ਼ਤੇ ਹੁੰਦੇ ਹਨ। ਜਦੋਂ ਬੱਚੇ ਛੋਟੇ ਹੁੰਦੇ ਹਨ। ਬਹੁਤ ਵਧੀਆਂ ਇੱਕਠੇ ਰਹਿੰਦੇ ਹਨ। ਇੱਕ ਦੂਜੇ ਨੂੰ ਸਨਮਾਂਨ ਨਾਲ ਬੁਲਾਉਂਦੇ ਹਨ। ਨਰਮੀ ਦਾ ਦਿਖਾਵਾ ਕਰਦੇ ਹਨ। ਰਲ ਕੇ ਰਹਿੰਦੇ ਹਨ। ਦੁੱਖ ਸੁਖ ਵੰਡਾਉਂਦੇ ਹਨ। ਲੜਦੇ ਵੀ ਹਨ। ਮਾਪਿਆਂ ਦਾ ਬੱਚੇ, ਮਾਂਪੇਂ ਬੱਚਿਆ ਕਹਿਣਾਂ ਮੰਨਦੇ ਹਨ। ਪਤੀ-ਪਤਨੀ ਇੱਕ ਦੂਜੇ ਦੇ ਕਹਿੱਣੇ ਵਿੱਚ ਹੁੰਦੇ ਹਨ। ਸਬ ਕੁੱਝ ਵਧੀਆ ਚੱਲਦਾ ਹੈ। ਪਤੀ-ਪਤਨੀ ਰਲ ਕੇ ਬੱਚੇ ਪਾਲਦੇ ਹਨ। ਬਹੁਤੇ ਪਤੀ ਹੀ ਕੰਮ ਕਰਦੇ ਹਨ। ਪਤਨੀਆਂ ਘਰ ਪਰਿਵਾਰ ਸੰਭਾਲਦੀਆਂ ਹਨ। ਅੱਜ ਕੱਲ ਪਤੀ-ਪਤਨੀ ਦੋਂਨੇਂ ਵੀ ਕੰਮ ਕਰਦੇ ਹਨ। ਰਲ ਮਿਲ ਕੇ ਗੁਜ਼ਾਰਾ ਕਰਦੇ ਹਨ। ਦੋਨਾਂ ਵਿਚੋਂ ਇਕ ਮਾਂ ਜਾਂ ਬਾਪ ਬੱਚਿਆਂ ਕੋਲ ਜਰੂਰ ਘਰ ਹੁੰਦਾ ਹੈ। ਸਾਂਝੇ ਪਰਿਵਾਰਾਂ ਵਿੱਚ ਸੌਖਾ ਹੋ ਜਾਂਦਾ ਹੈ। ਜੇ ਬੱਚੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਕੋਈ ਹੋਰ ਸੰਭਾਲ ਲੈਂਦਾ ਹੈ। ਬੱਚੇ ਵੀ ਆਪਣੇ ਪਾਲਣ ਵਾਲਿਆਂ ਨੂੰ ਪਿਆਰ ਕਰਦੇ ਹਨ। ਉਨਾਂ ਦੀ ਹਰ ਗੱਲ ਮੰਨਦੇ ਹਨ। ਜੇ ਪਾਲਣ ਵਾਲੇ ਕਿਸੇ ਗੱਲਤੀ ਤੋਂ ਘੂਰ ਵੀ ਦਿੰਦੇ ਹਨ। ਮਾਰਦੇ ਵੀ ਹਨ। ਇਸ ਵਿੱਚ ਵੀ ਪਿਆਰ ਛੁਪਿਆ ਹੁੰਦਾ ਹੈ। ਬੱਚੇ ਇਹ ਮਾਰ ਭੁੱਲ ਜਾਂਦੇ ਹਨ। ਘਰ ਪਰਿਵਾਰ ਚਲਾਉਣ ਲਈ, ਘਰ ਦੇ ਸਾਰੇ ਜੀਅ ਪੂਰੀ ਵਾਹ ਲਗਾਉਂਦੇ ਹਨ। ਜਿੰਨਾਂ ਨੇ ਰੱਲ-ਮਿਲ ਕੇ ਚੱਲਣਾਂ ਹੁੰਦਾ ਹੈ। ਪਰਿਵਾਰ ਵੱਧਦਾ-ਫੁਲਦਾ ਦੇਖਣਾਂ ਹੁੰਦਾ ਹੈ। ਆਪਣੇ ਪਰਿਵਾਰ ਨੂੰ ਉਹ ਆਪ ਨੁਕਸਾਨ ਨਹੀਂ ਪਹੁੰਚਾਉਂਦੇ ਹਨ। ਕਈਆਂ ਨੇ ਘਰ ਵਿੱਚ ਕੁੱਤਾ ਬਿੱਲੀ ਵੀ ਰੱਖਿਆ ਹੁੰਦਾ ਹੈ। ਉਸ ਨੂੰ ਵੀ ਪਿਆਰ ਨਾਲ ਪਾਲਦੇ ਹਨ। ਤਾਂਹੀ ਉਹ ਪਾਲਣ ਵਾਲੇ ਨੂੰ ਪਿਆਰ ਕਰਦੇ ਹਨ। ਜੋ ਵੀ ਵੱਡੇ ਕਰਦੇ ਹਨ। ਜੈਸਾ ਵੀ ਵੱਡਿਆਂ ਨੂੰ ਦੇਖਦੇ ਹਾਂ। ਉਸ ਦੀ ਛਾਪ ਸਾਡੇ ਮਨਾ ਉਤੇ ਸਦਾ ਰਹਿੰਦੀ ਹੈ। ਜਿਸ ਨੂੰ ਘਰ ਪਰਿਵਾਰ ਵੱਲੋਂ ਪਿਆਰ ਮਿਲਿਆ ਹੈ। ਉਹ ਆਢ-ਗੁਆਂਢ, ਸਾਰੇ ਸਮਾਜ, ਦੇਸ਼ ਨੂੰ ਪਿਆਰ ਕਰਦੇ ਹਨ। ਚੰਗਾ ਸਮਾਜ ਸਿਰਜਦਾ ਹਨ। ਉਹ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ। ਆਢ-ਗੁਆਂਢ, ਸਾਰੇ ਸਮਾਜ, ਦੇਸ਼ ਵੀ ਸਾਡਾ ਪਰਿਵਾਰ ਹੈ। ਇਹ ਸਾਰੇ ਖੁਸ਼ ਹੋਣਗੇ, ਅਸੀਂ ਤਾਂਹੀਂ ਸੁਖੀ ਵੱਸਾਗੇ।
ਪਰਿਵਾਰ ਦੇ ਜੀਅ ਸੁਖ ਵਿੱਚ ਖੁਸ਼ੀ ਮੰਨਾਉਣ ਲਈ ਇੱਕ ਦੂਜੇ ਨੂੰ ਚਾਹੁੰਣ ਵਾਲੇ ਮਿਲਦੇ ਹਨ। ਇੱਕਠੇ ਹੁੰਦੇ ਹਨ। ਖੁਸ਼ੀਆਂ ਸਾਂਝੀਆਂ ਕਰਦੇ ਹਨ। ਪਰਿਵਾਰ ਦੇ ਜੀਆਂ ਦਾ ਇੱਕ ਦੂਜੇ ਦਾ ਦੁੱਖ ਨਹੀਂ ਦੇਖ ਸਕਦੇ। ਇੱਕ ਨੂੰ ਤਕਲੀਫ਼ ਹੁੰਦੀ ਹੈ। ਪੂਰਾ ਪਰਿਵਾਰ ਇੱਕਠਾ ਹੋ ਜਾਦਾ ਹੈ। ਇਲਾਜ਼ ਡਾਕਟਰ ਨੇ ਕਰਨਾਂ ਹੁੰਦਾ ਹੈ। ਆਪਣਿਆਂ ਨੂੰ ਦੇਖ ਕੇ ਬੰਦਾ ਹੌਸਲੇ ਨਾਲ ਛੇਤੀ ਰਾਜ਼ੀ ਹੋ ਜਾਂਦਾ ਹੈ। ਢਿੱਡ ਦੀਆਂ ਗੱਲਾਂ ਆਪਣੇ ਖੂਨ ਦੇ ਰਿਸ਼ਤਿਆਂ ਨਾਲ ਕੀਤੀਆਂ ਜਾਂਦੀਆ ਹਨ। ਜੇ ਨਾਂ ਕਿਸੇ ਆਪਣੇ ਨਾਲ ਗੱਲਾਂ ਕਰੀਏ। ਬੰਦਾ ਬਿਮਾਰ ਹੋ ਜਾਂਦਾ ਹੈ। ਆਪਣਿਆਂ ਰਿਸ਼ਤੇਦਾਰਾਂ ਨੂੰ ਆਪਣਾਂ-ਆਪ ਕੋਲ ਆ ਕੇ ਜ਼ਾਹਰ ਕਰਨਾਂ ਪੈਂਦਾ ਹੈ। ਪਿਆਰ ਦਾ ਇਜ਼ਹਾਰ ਕਰਨਾਂ ਪੈਂਦਾ ਹੈ। ਮੈਂ ਤੇਰੇ ਨਾਲ ਹਾਂ। ਅਗਰ ਕੋਈ ਬਾਹਰ ਦਾ ਕੁੱਝ ਮਾੜਾ ਬੋਲਦਾ ਹੈ। ਤਾਂ ਬੰਦਾ ਸਹਿੱਣ ਨਹੀਂ ਕਰ ਸਕਦਾ। ਆਪਣੇ ਪਰਿਵਾਰ ਦੇ ਖਿਲਾਫ਼ ਕਿਸੇ ਦੂਜੇ ਤੋਂ ਸੁਣ ਨਹੀਂ ਸਕਦਾ। ਆਪਸ ਵਿੱਚ ਭੈਣ-ਭਰਾਵਾਂ, ਮਾਪਿਆ ਨਾਲ ਬੰਦਾ ਥੋੜਾ ਗੁੱਸੇ ਵੀ ਹੋ ਜਾਦਾ ਹੈ। ਇਹ ਗੁੱਸਾ ਬਹੁਤੇ ਚਿਰ ਤਾ ਨਹੀਂ ਰਹਿੰਦਾ। ਆਪਣੇ ਦੇ ਬੋਲ-ਕਬੋਲ ਛੇਤੀ ਭੁਲਾਏ ਜਾਂਦੇ ਹਨ। ਇਹ ਚੰਗੀ ਸੇਹਿਤ ਦੀ ਨਿਸ਼ਾਨੀ ਹੈ। ਜੋ ਲੋਕ ਮਾੜੇ ਸਮੇਂ ਨੂੰ ਭੁਲਾ ਦਿੰਦੇ ਹਨ। ਉਹ ਤੇਜ਼ੀ ਨਾਲ ਅੱਗੇ ਵੱਧਦੇ ਹਨ। ਸਫ਼ਲਤਾ ਉਨਾਂ ਦੇ ਪੈਰ ਚੁੰਮਦੀ ਹੈ। ਜੋ ਪਿਆਰ ਨਾਲ ਦੂਜਿਆਂ ਨਾਲ ਜੁੜੇ ਰਹਿੰਦੇ ਹਨ। ਆਪਣਿਆ ਪਿਆਰਿਆਂ ਨਾਲ ਰਲ-ਮਿਲ ਕੇ ਰਹਿੱਣ ਨਾਲ ਬੰਦੇ ਦੀ ਸ਼ਕਤੀ ਵੱਧਦੀ ਹੈ। ਪਿਆਰ ਕਰਨ ਵਾਲੇ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਅਗਰ ਕੋਈ ਐਸਾ ਨੁਕਸਾਨ ਕਰਦਾ ਵੀ ਹੈ ਬਹੁਤ ਗਿਰਿਆ ਹੋਇਆ ਬੰਦਾ ਹੋਵੇਗਾ। ਜਿਸ ਨੂੰ ਸਿਰਫ਼ ਆਪਣੀ ਜਿੰਦਗੀ ਹੀ ਪਿਆਰੀ ਹੈ। ਪਰ ਸਮਾਜ ਵਿੱਚ ਚੱਲਣ ਲਈ ਦੂਜਿਆਂ ਲੋਕਾਂ ਨਾਲ ਪਿਆਰ ਕਰਨਾਂ ਸਿੱਖਣਾਂ ਪੈਣਾ ਹੈ।

Comments

Popular Posts