ਹਰ ਦੇਸ਼ ਦੇ ਜਾਨਵਰਾਂ ਨਾਲ ਬਦ ਸਲੂਕੀ ਜਾਂਦੀ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਕੰਮ ਕਰਨ ਵਾਲੇ ਪੱਸ਼ਆਂ ਤੋਂ ਬਹੁਤੇ ਲੋਕ ਵੱਧ ਕੰਮ ਲੈਂਦੇ ਹਨ। ਉਨਾਂ ਨੂੰ ਹੱਕਣ ਵਾਲੀ ਸੋਟੀ, ਪੁਰਾਣੀ ਵਿੱਚ ਮੇਖ-ਆਰ ਲਗਾਈ ਜਾਂਦੀ ਹੈ। ਜੇ ਉਹ ਥੱਕ ਜਾਂਦਾ ਸੀ। ਤੁਰਦਾ ਨਹੀਂ ਹੈ। ਉਸ ਦੇ ਪਿੰਡੇ ਵਿੱਚ ਮੇਖ-ਆਰ ਮਾਰ ਦਿੱਤੀ ਜਾਂਦੀ ਹੈ। ਪੱਸ਼ੂਆਂ ਨੂੰ ਮੇਖ-ਆਰ ਮਾਰ ਕੇ ਖੂਨੋਂ-ਖੂਨ ਕੀਤਾ ਜਾਂਦਾ ਹੈ। ਕਾਕੇ ਦੇ ਚਿੱਟੇ ਚੀਨੇ ਕਬੂਤਰ ਰੱਖੇ ਹੁੰਦੇ ਸੀ। ਉਹ ਕਬੂਤਰਾਂ ਨੂੰ ਬਦਾਮ ਚੋਗ ਵਿੱਚ ਦਿੰਦਾ ਸੀ। ਕਬੂਤਰ ਬਦਾਮ ਖਾ ਕੇ ਕਾਫ਼ੀ ਤੱਕੜੇ ਹੋ ਗਏ ਸਨ। ਕੋਠੇ ਤੇ ਵਿਹੜੇ ਵਿੱਚ ਉਡਦੇ, ਆਪੇ ਵਾਪਸ ਆ ਜਾਦੇ ਸਨ। ਉਸ ਦੇ ਘਰ ਕੋਠੇ ਉਤੇ ਕਬੂਤਰ ਰੱਖੇ ਦੇਖ ਕੇ, ਮੈਨੂੰ ਬਹੁਤ ਹੈਰਾਨੀ ਹੋਈ ਸੀ। ਕਈ ਲੋਕਾਂ ਨੂੰ ਕਹਿੰਦੇ ਸੁਣਿਆਂ ਸੀ, " ਕਬੂਤਰ ਸੁੰਨੇ ਘਰਾਂ ਵਿੱਚ ਬੋਲਦੇ ਹਨ। " ਕੁੱਝ ਦਿਨਾਂ ਬਾਅਦ ਮੈਂ ਦੇਖਿਆ। ਉਸ ਦੇ ਦੋ ਕਬੂਤਰਾਂ ਦੇ ਜਖ਼ਮ ਹੋ ਗਏ ਸਨ। ਮੈਨੂੰ ਪਤਾ ਲੱਗਾ। ਕਿਸੇ ਨੇ ਦੱਸਿਆਂ, " ਇਹ ਕਬੂਤਰਾਂ ਨੂੰ ਹੋਰਾਂ ਲੋਕਾਂ ਦੇ ਕਬੂਤਰਾਂ ਨਾਲ ਲੜਾਉਂਦਾ ਹੈ। ਇਨਾਂਮ ਜਿੱਤ ਕੇ ਲਿਉਂਦਾ ਹੈ। " ਇੱਕ ਹੋਰ ਬੰਦਾ ਮੁਰਗਿਆਂ ਨੂੰ ਬਦਾਮ ਖਿਲਾਉਂਦਾ ਹੈ। ਉਨਾਂ ਨੂੰ ਹਰ ਵਧੀਆ ਖ਼ੁਰਾਕ ਖਿਲਾਉਂਦਾ ਹੈ। ਫਿਰ ਦੂਜਿਆਂ ਦੇ ਮੁਰਗਿਆਂ ਨਾਲ ਲੜਾਉਂਦਾ ਹੈ। ਉਸ ਦੀ ਤੇ ਉਸ ਦੇ ਮੁਰਗਿਆਂ ਦੀ ਪੂਰੇ ਇਲਾਕੇ ਵਿੱਚ ਮਸ਼ਹੂਰੀ ਹੈ। ਉਸ ਨੂੰ ਮੁਰਗਿਆਂ ਵਾਲਾ ਚੌਧਰੀ ਕਹਿ ਕੇ ਲੋਕ ਬਲਾਉਂਦੇ ਹਨ। " ਬੱਲਦਾਂ ਦੀਆਂ ਵੀ ਦੌੜਾਂ ਲੱਗਦੀਆਂ ਹਨ। ਬੱਲਦਾਂ ਨੂੰ ਘਿਉ ਚਾਰਿਆ ਜਾਂਦਾ ਹੈ। ਹਰ ਰੋਜ਼ ਉਨਾਂ ਦੀ ਦੌੜ ਲਗਾ ਕੇ, ਉਨਾਂ ਦੀ ਵੱਧ ਤੋਂ ਵੱਧ ਭੱਜਣ ਦੀ ਆਦਤ ਪੱਕਾਈ ਜਾਂਦੀ ਹੈ। ਲੋਕਾਂ ਵਿੱਚ ਚੌਧਰ ਬੱਣਾਉਣ ਲਈ ਜਾਨਵਰਾਂ ਨੂੰ ਤੰਗ ਕੀਤਾ ਜਾਂਦਾ ਹੈ। ਇਸ ਤਰਾਂ ਬਹੁਤ ਜਾਨਵਰਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਹਨ। ਉਹ ਜਖ਼ਮੀ ਹੋ ਜਾਂਦੇ ਹਨ। ਸੂਰਾਂ ਦੇ ਘੋਲ ਦੇ ਮੁਕਬਲੇ ਕਰਾਏ ਜਾਂਦੇ ਹਨ। ਹਰ ਦੇਸ਼ ਦੇ ਪਿੰਡਾਂ ਸ਼ਹਿਰਾਂ ਵਿੱਚ ਜਾਨਵਰਾਂ ਨਾਲ ਬਦ ਸਲੂਕੀ ਜਾਂਦੀ ਹੈ?
ਘੋੜਿਆਂ ਦੀ ਦੌੜਾਂ ਜ਼ਿਆਦਾ ਲੋਕ ਪ੍ਰੀਆ ਹਨ। ਕਈ ਦੌੜਾ ਲਗਾਉਂਦੇ ਬੰਦੇ ਘੋੜੇ ਮਰ ਜਾਂਦੇ ਹਨ। ਇੰਨਾਂ ਨੂੰ ਜਦੋਂ ਦੂਰੋਂ ਇੱਕ ਥਾਂ ਉਤੇਂ ਦੂਜੀ ਥਾਂ ਲਿਜਾਣਾਂ ਹੁੰਦਾ ਹੈ। ਵੱਡੇ ਟਰੱਕਾਂ, ਟ੍ਰੇਲਰਾਂ ਵਿੱਚ ਲੈ ਕੇ ਜਾਂਦੇ ਹਨ। ਹਰ ਸਾਲ ਜੁਲਾਈ ਮਹੀਨੇ ਕੈਲਗਰੀ ਵਿੱਚ ਮੇਲਾ ਲੱਗਦਾ ਹੈ। ਦੋ ਸਾਲ ਪਹਿਲਾਂ ਕੈਲਗਰੀ ਵਿੱਚ, ਇਸ ਵਿੱਚ ਵੱਡੇ ਟਰੱਕ-ਟ੍ਰੇਲਰ ਵਿੱਚ ਘੋੜਿਆਂ ਨੂੰ ਲੈ ਕੇ ਆ ਰਹੇ ਸਨ। ਘੋੜਿਆਂ ਨੂੰ ਖੇਡਾ ਵਿੱਚ ਦੌੜਾਉਣਾਂ ਸੀ। ਉਸ ਟਰੱਕ ਦਾ ਐਕਸੀਡੈਂਟ ਹੋ ਗਿਆ। ਘੌੜੇ ਬਹੁਤ ਸੋਹਣੇ ਤੇ ਰਾਜ਼ੀ ਸਨ। ਬਹੁਤ ਕੀਮਤੀ ਸਨ। ਉਨਾਂ ਦੀਆਂ ਲੱਤਾਂ ਟੁੱਟ ਗਈਆਂ ਸਨ। ਕਈ ਥਾਵਾਂ ਤੋਂ ਜਖ਼ਮੀ ਹੋ ਗਏ ਸਨ। ਇਸ ਲਈ ਉਹ ਕੰਮ ਦੇ ਨਹੀਂ ਰਹੇ ਸਨ। ਸਿਆਣੇ ਵੀ ਕਹਿੰਦੇ ਹਨ, " ਜੋ ਘੋੜਾ ਲੰਗੜਾ ਕੇ ਤੁਰਦਾ ਹੈ। ਉਹ ਕਿਸੇ ਕੰਮ ਦਾ ਨਹੀਂ ਹੈ। " ਉਨਾਂ ਘੋੜਿਆਂ ਨੂੰ ਗੋਲ਼ੀਂਆਂ ਮਾਰ ਦਿੱਤੀਆਂ ਸਨ। ਸਦਾ ਲਈ ਮੂਦਾ ਖ਼ਤਮ ਕਰ ਦਿੱਤਾ ਸੀ। ਉਦੋਂ ਇਹ ਪੁੱਤਾਂ ਵਾਂਗ ਜੀਅ ਲਗਾ ਕੇ, ਪਾਲੇ ਘੋੜਿਆਂ ਦਾ ਪਿਆਰ ਕਿਥੇ ਗਿਆ ਸੀ? ਪਰ ਲੋਕ ਉਸੇ ਨਾਲ ਲਗਾਉ ਰੱਖਦੇ ਹਨ। ਜਿਹਦੇ ਤੱਕ ਮੱਤਲੱਭ ਹੁੰਦਾ ਹੈ। ਇਸੇ ਮੇਲੇ ਵਿੱਚ ਢੱਠਿਆਂ, ਸਾਨ੍ਹਾਂ ਦੇ ਭੇੜ ਹੁੰਦੇ ਹਨ। ਉਨਾਂ ਦੇ ਉਤੇ ਬੰਦੇ ਆਪ ਬੈਠਦੇ ਹਨ। ਕਈ ਵਾਰ ਢੱਠਿਆਂ, ਸਾਨ੍ਹਾਂ ਦੇ ਭੇੜ ਵਿੱਚ, ਉਹ ਇੰਨੇ ਮਸਤ ਹੋ ਜਾਂਦੇ ਹਨ। ਸੰਭਾਲੇ ਨਹੀਂ ਜਾਂਦੇ। ਕਈ ਬਾਰ ਲੋਕਾਂ ਨੂੰ ਵੀ ਮਿਦ ਦਿੰਦੇ ਹਨ, ਸਵਾਰਾਂ ਨੂੰ ਵੀ ਹੇਠਾ ਸਿੱਟ ਕੇ ਸੱਟਾਂ ਮਾਰਦੇ ਹਨ। ਮਾਰ ਵੀ ਦਿੰਦੇ ਹਨ। ਜਾਨਵਰ ਆਪ ਵੀ ਸੱਟਾ ਖਾਂਦੇ ਹਨ। ਕਈ ਬਾਰ ਇੰਨਾਂ ਨੂੰ ਕਾਬੂ ਕਰਨ ਲਈ ਹਰ ਹਿਲਾ ਕੀਤਾ ਜਾਂਦਾ ਹੈ। ਚਾਹੇ ਉਨਾਂ ਦਾ ਕੋਈ ਅੰਗ ਜ਼ਖ਼ਮੀ ਹੋ ਜਾਵੇ। ਖੂਨ ਦੇਖ ਕੇ, ਕਈ ਜਾਨਵਰ ਹੋਰ ਭੁਸਰ ਜਾਂਦੇ ਹਨ। ਸੱਚ ਮੁੱਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ।
ਜਾਨਵਰਾਂ ਨੂੰ ਸਬ ਸਮਝ ਲੱਗਦੀ ਹੈ। ਇਹ ਬਹੁਤ ਸਿਆਣੇ ਹੁੰਦੇ ਹਨ। ਸਾਡੇ ਪਿਆਰ ਕਰਨ ਦੇ ਵਤੀਰੇ ਨੂੰ ਸਮਝਦੇ ਹਨ। ਜੇ ਅਸੀਂ ਉਨਾਂ ਨੂੰ ਖਿਝ ਕੇ, ਦੂਰ ਕਰਨ ਦੀ ਕੋਸ਼ਸ਼ ਕਰੀਏ, ਸਭ ਸਮਝਦੇ ਹਨ। ਅਸੀਂ ਅਣਜਾਂਣ ਹਾਂ। ਸਾਨੂੰ ਉਨਾਂ ਦੀ ਬੋਲੀ ਨਹੀਂ ਸਮਝ ਲੱਗਦੀ। ਉਹ ਆਪਸ ਵਿੱਚ ਸਬ ਸਮਝਦੇ ਹਨ। ਸ਼ਾਨੌ ਸੌæਕਤ ਲਈ ਸਾਨ੍ਹਾਂ ਨੂੰ ਭੜਾਉਂਦੇ ਹਨ। ਮਖ਼ਮੀ ਹੋ ਜਾਂਦੇ ਹਨ। ਖੂਨੋਂ ਖੂਨ ਹੋ ਜਾਂਦੇ ਹਨ। ਉਨਾਂ ਦੇ ਵੀ ਦੁੱਖ ਲੱਗਦਾ ਹੈ। ਕਈ ਲੜਦੇ ਮਰ ਵੀ ਜਾਂਦੇ ਹਨ। ਲੋਕ ਤਾੜੀਆਂ ਮਾਰਦੇ ਹਨ। ਲੋਕਾਂ ਦਾ ਮਜ਼ਾ ਆਉਂਦਾ ਹੂੰਦਾ। ਉਨਾਂ ਭਿੜਨ ਲੜਨ ਵਾਲੇ ਜਾਨਵਰਾਂ ਦੀ ਜਾਂਨ ਤੇ ਬਣੀ ਹੁੰਦੀ ਹੈ। ਸਾਡੇ ਗੁਆਂਢ ਬਿੱਲੀ ਹੈ। ਉਸ ਨੇ ਜੋ ਬੱਚੇ ਦਿੱਤੇ ਹਨ। ਉਨਾਂ ਨੂੰ ਮੂੰਹ ਵਿੱਚ ਚੱਕੀ ਫਿਰਦੀ ਹੈ। ਜਾਨਵਰ ਵੀ ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਬਿੱਲੀ ਚੂਹਾ ਜਾਂ ਹੋਰ ਕੋਈ ਜਾਨਵਰ ਮਾਰ ਕੇ ਖਾਂਦੀ ਹੈ। ਪਰ ਆਪਣੇ ਬੱਚਿਆਂ ਨੂੰ ਮੂੰਹ ਦੇ ਨਾਲ ਚੱਕਣ ਉਤੇ ਵੀ ਕੋਈ ਚੋਟ ਨਹੀਂ ਆਉਣ ਦਿੰਦੀ।
ਸਰਕਾਰਾਂ ਨੂੰ ਚਾਹੀਦਾ ਹੈ। ਜਾਨਵਰ ਦੇ ਭੇੜ ਬੰਦ ਕੀਤੇ ਜਾਂਣ। ਹਰ ਦੇਸ਼ ਦੇ ਪਿੰਡਾਂ ਸ਼ਹਿਰਾਂ ਵਿੱਚ ਜਾਨਵਰ ਦੇ ਭੇੜ ਕਿਉਂ ਕਰਾਏ ਜਾਂਦੇ ਹਨ? ਸਾਨੂੰ ਜੰਨਤਾ ਨੂੰ ਇਸ ਪਾਸੇ ਜਰੂਰ ਧਿਆਨ ਦੇਣਾਂ ਚਾਹੀਦਾ ਹੈ। ਬੇਮੂਸਮਾਂ ਉਤੇ ਇੰਨਾਂ ਜੁਲਮ ਕਰਨਾਂ ਬਹੁਤ ਦੁੱਖ ਦੀ ਗੱਲ ਹੈ। ਜਾਨਵਰ ਨੂੰ ਵੀ ਦਰਦਾਂ, ਦੁੱਖਾ ਦੀ ਤਕਲੀਫ਼ ਹੁੰਦੀ ਹੈ। ਜੋ ਉਹ ਬੋਲ ਕੇ ਦੱਸ ਨਹੀਂ ਸਕਦੇ। ਅਸੀਂ ਤਾਂ ਮਨੁੱਖ ਜਾਤ ਦੇ ਹਾਂ। ਅਸੀਂ ਸਬ ਸਮਝਦੇ ਹਾਂ। ਇਸ ਜਾਨਵਰ ਦੇ ਘੋਲ ਨੂੰ ਰੋਕਣਾਂ ਚਾਹੀਦਾ ਹੈ। ਇਸ ਨੂੰ ਸਹਿਮਤੀ ਨਾ ਦਿੱਤੀ ਜਾਵੇ। ਬੜਾਵਾ ਨਾਂ ਦਿੱਤਾ ਜਾਵੇ। ਸਗੋਂ ਵਿਰੋਧ ਕੀਤਾ ਜਾਵੇ। ਜਾਨਵਰ ਦੇ ਭੇੜ ਲਈ ਕੋਈ ਚੰਦਾ, ਖ਼ਰਾਕ ਦਾਨ ਨਾਂ ਦਿੱਤੀ ਜਾਵੇ। ਕਈ ਲੋਕ ਇਸ ਤਰਾ ਦੇ ਮਾਲਕਾਂ ਨੂੰ ਸਹਾਇਤਾ ਲਈ ਕੁੱਝ ਨਾਂ ਕੁੱਝ ਪੱਲਿਉ ਦਿੰਦੇ ਹਨ। ਸਹੀ ਇਨਸਾਨ ਬੱਣੀਏ। ਬੰਦਿਆਂ ਵਾਲੇ ਕੰਮ ਕਰੀਏ। ਪੱਸ਼ੂਆਂ ਨਾਲ ਪੱਸ਼ੂ ਨਾਂ ਹੋਈਏ। ਬੇਜੁਬਾਨਾਂ ਉਤੇ ਜ਼ੁਲਮ ਨਾਂ ਕਰੀਏ। ਇੰਨਾਂ ਗਰੀਬਾਂ ਉਤੇ ਤਰਸ ਕਰੀਏ।

Comments

Popular Posts