ਬੰਦੇ ਦਾ ਧਰਮ ਵਿੱਚ ਵਿਸ਼ਵਾਸ਼ ਹੈ ਰੱਬ ਵਿੱਚ ਨਹੀਂ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਹਰ ਪਾਸੇ ਕੋਈ ਨਵਾਂ ਧਰਮ ਪੈਦਾ ਹੋ ਰਿਹਾ ਹੈ। ਕਈ ਤਾ ਆਪਣਾ ਹੀ ਧਰਮ ਬੱਣਾ ਰਹੇ ਹਨ। ਆਪਣੇ ਹੀ ਰੂਲ ਹਨ। ਹਰ ਕੋਈ ਆਪੋ-ਆਪਣੇ ਧਰਮ ਨੂੰ ਵੱਧਾ ਰਿਹਾ ਹੈ। ਬੰਦੇ ਨੂੰ ਧਰਮ ਹੀ ਸਵਰਗ ਦਾ ਰਸਤਾ ਲੱਗਦਾ ਹੈ। ਸਾਰੇ ਸਿੱਖ, ਹਿੰਦੂ, ਮੁਸਲਮਾਨ ਹਰ ਕੋਈ ਇਹੀ ਕਹਿੰਦੇ ਹਨ," ਮੇਰਾ ਧਰਮ ਸਹੀਂ ਹੈ। ਇਸ ਤੋਂ ਚੰਗਾ ਧਰਮ ਹੋਰ ਕੋਈ ਨਹੀਂ ਹੈ। ਇਸ ਨੂੰ ਧਾਰਨ ਕਰ ਲਵੋ। " ਬੰਦਾ ਚਾਹੇ ਕਿਹੋ ਜਿਹਾ ਵੀ ਚੋਰ, ਠੱਗ, ਚਾਲਚਲਣ ਤੋਂ ਗਿਰਇਆ ਹੋਵੇ। ਆਪਣੇ ਧਰਮ ਵਿੱਚ ਸੱਦ ਲੈਣਗੇ। ਬੰਦੇ ਦਾ ਧਰਮ ਵਿੱਚ ਵਿਸ਼ਵਾਸ਼ ਹੈ, ਪਰ ਰੱਬ ਵਿੱਚ ਵਿਸ਼ਵਾਸ਼ ਨਹੀਂ ਹੈ। ਰੱਬ ਦੀ ਕੋਈ ਵਿਰਲਾ ਹੀ ਗੱਲ ਕਰਦਾ ਹੈ। ਸਾਰੇ ਆਏ ਪੀਰਾਂ, ਫ਼ਕੀਰਾਂ ਦੀਆਂ ਗੱਲ਼ਾਂ ਕਰਦੇ ਹਨ। ਜੋ ਰੱਬ ਦੁਨੀਆਂ ਵਿੱਚ ਅੱਜ ਵੀ ਵਿਚਰ ਰਿਹਾ ਹੈ। ਉਸ ਵਿੱਚ ਕਿਸੇ ਦੀ ਸ਼ਰਦਾ ਨਹੀਂ ਹੈ। ਸਾਡੇ ਇਹ ਸੰਤ ਹਨ। ਇਹ ਬਾਬੇ ਹਨ। ਚੰਗੇ ਅਸਲੇ ਦੇ ਸਪੁੱਤਰਾਂ ਵਾਂਗ, ਉਨਾਂ ਦੇ ਮਰਨੇ ਵੀ ਮਨਾਉਂਦੇ ਹਨ। ਹਰ ਸਾਲ ਬਰਸੀ ਮੰਨਾਉਣੀ ਨਹੀਂ ਭੁੱਲਦੇ। ਬੇਬੇ ਬਾਪੂ ਭਾਵੇਂ ਦੋ ਰੋਟੀਆਂ ਵੱਲੋਂ ਭੁੱਖੇ ਮਰ ਜਾਂਣ। ਮਾਹਾਪਰਸ਼ਾਂ ਦਾ ਹੰਗਾਮਾਂ ਜਰੂਰ ਕੀਤਾ ਜਾਂਦਾ ਹੈ। ਭਾਵੇਂ ਬਾਣੀ ਮਾੜੀਆਂ ਪੂਜਣ ਨੂੰ ਮਨਾ ਕਰ ਰਹੀ ਹੈ।
ਕਾਲੀ ਔਡੀ ਬਾਹਰ ਲੱਗੇ ਪੰਡਾਲ ਦੇ ਵਿੱਚਕਾਰ ਆ ਕੇ ਖੜ੍ਹੀ ਹੋਈ। ਲੋਕਾਂ ਦਾ ਭਾਰੀ ਇੱਕਠ ਉਸ ਦੇ ਦੁਆਲੇ ਹੋ ਗਿਆ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਚੜਾਵਾਂ ਇੱਕਠਾ ਕਰਨ ਲਈ ਲਾਗੀਆਂ ਵਾਂਗ ਦਿਖਾਵੇ ਲਈ ਲਿਆਦਾ ਹੋਇਆ ਸੀ। ਚਿੱਟੀ ਚਾਦਰ ਉਸ ਅੱਗੇ ਵਿੱਛੀ ਹੋੱਈ ਸੀ। ਉਸ ਉਤੇ ਉਚੀ ਢੇਰੀ ਨੋਟਾਂ ਦੀ ਲੱਗੀ ਹੋਈ ਸੀ। ਲਾਲ ਬੱਤੀ ਵਾਲੀ ਕਾਲੀ ਕਾਰ ਆਉਂਦੀ ਦੇਖ ਕੇ ਲੋਕ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਛੱਡ ਕੇ ਉਧਰ ਨੂੰ ਵਾਹੋ ਦਾਹੀ ਇੱਕ ਦੂਜੇ ਤੋਂ ਅੱਗੇ ਬੋਲੇ ਸੋ ਨਿਹਾਲ ਦੇ ਨਾਹਰੇ ਲੱਗਾਉਂਦੇ ਭੱਜੇ। ਧੁੱਪ ਬਹੁਤ ਹੋਣ ਕਰਕੇ ਸਾਧ ਦੇ ਕਾਲੀਆਂ ਐਨਕਾ ਲੱਗੀਆਂ ਹੋਈਆਂ ਸਨ। ਕੱਲ ਬਾਬੇ ਕਾਲੇ ਚੋਲੇ ਵਿੱਚ ਸਨ। ਕਾਲਜ਼ੀਏਟ 18 ਕੁ ਸਾਲਾਂ ਦੀ ਕੁੜੀ ਵਾਂਗ ਚੂੜੀ ਪੰਜਾਮੀ ਪਾਈ ਹੋਈ ਸੀ। ਅੱਜ ਸੰਤ ਜੀ ਨੇ ਖੱਟਾ ਭਿੰਰਡ ਵਰਗਾ ਚੋਲਾ ਪੰਜਾਮੀ ਨਾਲ ਪਾਇਆ ਹੋਇਆ ਸੀ। ਕਾਲੀਆ ਐਨਕਾਂ ਵਿੱਚ ਦੀ ਉਸ ਦੀ ਨਿਗਾ ਸੱਪ ਦੀ ਨਜ਼ਰ ਵਾਂਗ ਘੁੰਮ ਰਹੀ ਸੀ। ਉਸ ਨੂੰ ਲੱਗਦਾ ਸੀ। ਕਾਲੀਆ ਐਨਕਾਂ ਵਿੱਚ ਦੀ ਕਿਹੜਾ ਕਿਸੇ ਦੂਜੇ ਨੂੰ ਦਿਸਦਾ ਹੈ? ਸਾਧ ਦੀਆਂ ਅੱਖਾਂ ਸ਼ਿਕਾਰੀ ਵਾਂਗ ਸ਼ਿਕਾਰ ਲੱਭ ਰਹੀਆਂ ਸਨ। ਕੱਲ ਦੇ ਦਿਵਾਨ ਵਿੱਚ ਕਹਿ ਕੇ ਗਿਆ ਸੀ," ਬੀਬੀਉ ਦਿਵਾਨ ਭਰਿਆ ਨਹੀਂ। ਕੱਲ ਨੂੰ ਗੁਆਂਢਣਾਂ ਨੂੰ ਵੀ ਨਾਲ ਲੈ ਕੇ ਆਇਉ। ਰੌਣਕਾਂ ਤੁਹਾਡੇ ਨਾਲ ਹੀ ਲੱਗਣੀਆਂ ਹਨ। ਮੇਲਾ ਭਰਨਾਂ ਚਾਹੀਦਾ ਹੈ। " ਬੀਬੀਆਂ ਨੇ ਜੈਕਾਰਿਆਂ ਨਾਲ ਅਸਮਾਨ ਗੁਜਾਂ ਦਿੱਤਾ। ਬਾਬਾ ਸਬ ਦਾ ਧੰਨਵਾਦ ਕਰਦਾ ਆਸ਼ਰਮ ਵਿੱਚ ਚਲਾ ਗਿਆ ਸੀ। ਅੱਜ ਵੀ ਅਜੇ ਦਿਵਾਨ ਲਗਾਉਣ ਵਿੱਚ ਸਮਾਂ ਸੀ। ਕੱਚੇ ਪਿਲੇ ਸਟੇਜ ਮੱਲੀ ਬੈਠੇ ਸਨ। ਇੰਨਾਂ ਨੇ ਦੋ ਘੰਟੇ ਹੋਰ ਕੱਢ ਦੇਣੇ ਸਨ। ਸੰਤ ਜੀ ਆਪਣੇ ਠਹਿਰਾ ਵਾਲੇ ਆਸ਼ਰਮ ਵਿੱਚ ਚਲੇ ਗਏ। ਬੀਬੀਆਂ ਨੰਗੇ ਪੈਂਰੀ ਬਾਬੇ ਦੀ ਜੈ ਕਰਦੀਆਂ ਮਗਰ ਹੋ ਲਈਆਂ। ਸਾਧੂ ਜੀ ਚੌਕੜਾ ਮਾਰ ਕੇ ਬੈਠ ਗਏ। ਇੱਕ ਇੱਕ ਬੀਬੀ ਦੁੱਖ ਦਸਣ ਅੰਦਰ ਜਾ ਰਹੀਆਂ ਸਨ। ਬੀਬੀ ਅੰਦਰ ਜਾਂਦੀ ਚੱਪਟ ਦਰ ਖੁੱਲ ਕੇ ਬੰਦ ਹੋ ਜਾਂਦਾ। ਪਿਛਲੇ ਦਰ ਵਿਚੋਂ ਬਾਹਰ ਜਾਂਣ ਦਾ ਰਸਤਾ ਸੀ। ਬਾਹਰ ਲੋਕਾਂ ਦੀ ਕੁਰਬਲ ਕੁਰਬਲ ਹੋ ਰਹੀ ਸੀ। ਅੰਦਰ ਬਿਲਕੁਲ ਸ਼ਾਂਤੀ ਸੀ। ਇੱਕ ਔਰਤ ਅੰਦਰ ਗਈ। ਉਸ ਨੇ ਸੰਤ ਜੀ ਨੂੰ ਦੱਸਿਆ, " ਮੇਰਾ ਪਤੀ ਬਹੁਤ ਮਾਰਦਾ ਹੈ। ਪਿੰਡੇ ਉਤੇ ਨੀਲ ਪਾ ਦਿੰਦਾ ਹੈ। ਕੋਈ ਇਲਾਜ਼ ਦੱਸੋ। " ਸੰਤ ਨੇ ਕਿਹਾ, " ਤੈਨੂੰ ਕੋਈ ਕਿਵੇਂ ਮਾਰ ਸਕਦਾ ਹੈ? ਇੰਨਾਂ ਸੁੰਦਰ ਰੂਪ ਹੈ। ਤੂੰ ਤਾਂ ਦੇਖਣ ਦੀ ਚੀਜ਼ ਹੈ। ਅੱਤ ਸੁੰਦਰ ਹੈ। " ਬੀਬੀ ਜ਼ਿਆਦਾ ਹੀ ਦੁੱਖੀ ਸੀ। ਬਹੁਤ ਗਰਮ ਸੀ। ਉਸ ਨੇ ਆਪਣੀ ਕੁੜਤੀ ਪਿੰਡੇ ਤੋਂ ਉਤਾਹ ਚੁੱਕ ਦਿੱਤੀ। ਉਸ ਨੇ ਕਿਹਾ, " ਬਾਬਾ ਜੀ ਤੁਸੀਂ ਆਪ ਅੱਖਾਂ ਨਾਲ ਦੇਖ ਲਵੋਂ। ਰੱਤੀ ਭਰ ਝੂਠ ਨਹੀਂ ਹੈ। " ਸੰਤ ਜੀ ਦੀਆਂ ਅੱਖਾਂ ਮੱਚ ਗਈਆਂ। ਅੱਖਾਂ ਵਿੱਚ ਅੱਗ ਲੱਗ ਗਈ। ਉਸ ਦੇ ਸ਼ਾਂਤ ਸਰੀਰ ਨੂੰ ਭੰਬੜ ਲੱਗ ਗਿਆ। ਉਸ ਦੇ ਗੋਰੇ ਜੁਵਾਨ ਭਰ ਪਿੰਡੇ ਨੂੰ ਦੇਖ ਕੇ, ਉਹ ਬੇਹੋਸ਼ ਹੋ ਕੇ ਉਸ ਦੇ ਉਪਰ ਉਲਰ ਗਿਆ। ਦੋਂਨਾਂ ਦੀਆਂ ਬਾਹਾਂ ਕਸੀਆਂ ਗਈ। ਬੇਸੁਰਤ ਹੋ ਗਏ। ਜਦੋਂ ਹੋਸ਼ ਆਇਆ। ਔਰਤ ਪਿਛਲੇ ਕੰਮਰੇ ਵਿਚੋਂ ਬਾਹਰ ਚਲੀ ਗਈ। ਬਾਹਰ ਬੈਠੇ ਸੇਵਾਦਾਰ ਦੀ ਸੈਲਰ ਦੀ ਘੰਟੀ ਵੱਜੀ। ਸਾਧ ਦੇ ਇਸ਼ਾਰੇ ਉਤੇ, ਅੱਗਲੀ ਬੀਬੀ ਅੰਦਰ ਆ ਗਈ। ਉਸ ਨੇ ਕਿਹਾ, " ਸੰਤ ਜੀ ਤੁਸੀਂ ਹੀ ਮੈਨੂੰ ਬੱਚਾ ਸਕਦੇ ਹੋ। ਮੇਰਾ ਪਤੀ ਮੈਨੂੰ ਛੱਡ ਕੇ ਚਲਾ ਗਿਆ ਹੈ। ਤੁਹਾਡੇ ਬਗੈਰ ਮੇਰਾ ਕੋਈ ਸਹਾਰਾ ਨਹੀਂ ਹੈ। " ਸਾਧ ਨੇ ਦੋਂਨਾਂ ਹੱਥਾਂ ਨਾਲ ਉਸ ਨੂੰ ਆਪਣੀ ਬੁੱਕਲ; ਵਿੱਚੋਂ ਉਪਰ ਉਠਇਆ। ਉਸ ਦੇ ਪਿੰਡੇ ਉਤੇ ਹੱਥ ਫੇਰਦੇ ਹੋਏ ਕਿਹਾ, " ਹੇ ਲੜਕੀ ਅਸੀਂ ਸਬ ਦੇ ਸਹਾਰੇ ਹਾਂ। ਰਾਸ਼ਨ ਜੰਤਾਂ ਦਾ ਹੈ। ਅਸੀਂ ਤੇਰੇ ਹਾਂ। ਸਾਡੇ ਹੁੰਦੇ ਹੋਏ, ਤੈਨੂੰ ਪਤੀ ਦੀ ਕਾਹਦੀ ਥੁੜ ਹੈ। ਸਗੋਂ ਤੈਨੂੰ ਸਾਡੇ ਲਈ ਅਜ਼ਾਦ ਕਰ ਗਿਆ। ਹੁਣ ਤੂੰ ਵੱਡੇ ਡੇਰੇ ਵਿੱਚ ਆਜਾ। ਉਥੇ ਤੇਰੀ ਪੂਰੀ ਨਿਗਰਾਨੀ ਕਰਾਂਗੇ। " ਕੁੜੀ ਸਾਧ ਦੀ ਬੁੱਕਲ ਵਿੱਚ ਵੜਦੀ ਜਾ ਰਹੀ ਸੀ। ਸਾਧ ਦਾ ਘੜੀ ਦੀ ਸੂਈ ਵੱਲ ਧਿਆਨ ਸੀ। ਦਿਵਾਨ ਲੱਗਾਉਣ ਦਾ ਸਮਾਂ ਹੋ ਰਿਹਾ ਸੀ। ਸਾਧ ਉਸ ਨੂੰ ਸ਼ਾਂਮ ਨੂੰ ਵੱਡੇ ਆਸ਼ਰਮ ਵਿੱਚ ਆਉਣ ਲਈ ਕਹਿਕੇ, ਜਾਣ ਲਈ ਕਹਿ ਰਿਹਾ ਸੀ। ਸੇਵਾਦਾਰ ਦਰਵਾਜ਼ਾ ਖੜਕਾ ਕੇ ਅੰਦਰ ਆ ਗਿਆ। ਉਸ ਨੇ ਹੱਥ ਬੰਨ ਕੇ ਕਿਹਾ, " ਜੀ ਰਾਜਵੀਰ ਆਈ ਹੈ। ਉਹ ਤਾਂ ਆਪੇ ਅੰਦਰ ਵੱੜਨ ਨੂੰ ਤਿਆਰ ਹੈ। " ਸਾਧ ਨੇ ਉਸ ਨੂੰ ਅੰਦਰ ਘੱਲਣ ਦਾ ਇਸ਼ਾਰਾ ਕੀਤਾ। ਰਾਜਵੀਰ ਅੰਦਰ ਆ ਗਈ। ਉਸ ਨੇ ਕਿਹਾ," ਸੁਆਮੀ ਜੀ ਮੈਂ ਤੁਹਾਡੇ ਬਚਨਾਂ ਉਤੇ ਜਾਂਨ ਦੇ ਦੇਵੇਗੀ। ਮੇਰੇ ਪੇਟ ਵਿੱਚ ਤੁਹਾਡਾ ਬੱਚਾ ਹੈ। " ਉਹ ਰੋਣ ਲੱਗ ਗਈ ਸੀ। ਸਾਧ ਨੇ ਕਿਹਾ, " ਮੈਂ ਤੁਹਾਡਾ ਸਬ ਦਾ ਪਾਲਣ ਵਾਲਾ ਹਾਂ। ਜੋ ਤੈਨੂੰ ਚਾਹੀਦਾ ਹੈ। ਮੂੰਹੋਂ ਮੰਗ ਲੈ, ਮਹਿਲ, ਜ਼ਮੀਨ ਪੈਸਾ ਸਬ ਤੇਰਾ ਹੈ। ਬੱਚਾ ਜਿੰਨਾਂ ਚਿਰ ਜਨਮ ਨਾਂ ਲੈ ਲਵੇ। ਇਸ ਦਾ ਕੋਈ ਮਾਂ-ਬਾਪ ਨਹੀਂ ਹੁੰਦਾ। ਜੰਮਣ ਬਾਅਦ ਸ਼ਕਲ ਦੱਸਦੀ ਹੈ। ਇਸ ਦਾ ਬਾਪ ਕੌਣ ਹੈ? ਇਸ ਦਾ ਗਰਭਪਾਤ ਕਰਾਦੇ। " ਰਾਜਵੀਰ ਨੇ ਉਸ ਨੂੰ ਕਿਹਾ," ਇਹ ਜੀ ਚੌਥੀ ਘੱਟਨਾਂ ਹੈ। ਡਾਕਟਰ ਨੇ ਕਿਹਾ ਸੀ, " ਜੇ ਫਿਰ ਬੱਚਾ ਗਿਰਾਇਆ। ਮੌਤ ਹੋ ਸਕਦੀ ਹੈ। " ਮੈਂਨੂੰ ਤੇ ਮੇਰੇ ਬੱਚੇ ਨੂੰ ਅਪਣਾਂ ਲਵੋ। ਤੁਸੀਂ ਕਿਹੜਾ ਵਿਆਹ ਕਰਾਇਆ ਹੈ? ਨਹੀਂ ਮੈਂ ਤਾਂ ਮੈ ਮਰ ਜਾਂਣਾ ਹੈ। " ਸਾਧ ਨੇ ਕਿਹਾ, " ਇਥੋਂ ਦਫ਼ਾ ਹੋ ਜਾ, ਪਤਾ ਨਹੀਂ ਕਿਸ ਦਾ ਗੰਦ ਮੇਰੇ ਸਿਰ ਮੱੜ ਰਹੀ ਹੈ। ਮਰ ਜਾਵੇਂਗੀ ਤਾਂ ਕੀ ਦੁਨੀਆਂ ਸੁੰਨੀ ਕਰ ਜਾਵੇਂਗੀ? ਲੈ ਇਹ ਮੁੰਦੀ ਬੁੱਲਾਂ ਨਾਲ ਚੁੰਮ ਕੇ ਉਂਗ਼ਲ਼ੀਂ ਵਿੱਚ ਪਾ ਲੈ। ਦਿਵਾਨ ਪਿਛੋਂ ਤੇਰੇ ਨਾਲ ਵਿਆਹ ਕਰਾ ਲਵਾਂਗਾ। " ਉਹ ਕੁੜੀ ਨੇ ਮੂੰਦੀ ਚੂੰਮੀ, ਉਹ ਉਥੇ ਹੀ ਬੇਹੋਸ਼ ਹੋ ਗਈ। ਸੇਵਾਦਾਰ ਚੱਕ ਕੇ ਪਿਛਲੇ ਦਰ ਵਿਚੋਂ ਗੱਡੀ ਵਿੱਚ ਲੱਦ ਕੇ ਲੇ ਗਏ। ਉਹ ਰਸਤੇ ਵਿੱਚ ਹੀ ਮਰ ਗਈ। ਉਸ ਦੀ ਕਾਰ ਦੁਰਘਟਾਂ ਕਰਾ ਦਿੱਤੀ ਗਈ। ਦੁਰਘਟਨਾਂ ਵਾਲੀ ਥਾਂ ਕਾਰਾਂ ਨੂੰ ਅੱਗ ਲਗਾ ਦਿੱਤੀ।
ਅੱਗਲੇ ਪੱਲ ਸੰਗਧ ਦਿਵਾਨ ਲੱਗਾ ਰਿਹਾ ਸੀ। ਸਾਧ ਨੇ ਕਿਹਾ, " ਵੱਡੇ ਸੰਤਾਂ ਦੀ ਬਰਸੀ ਹੈ। ਤੂਸੀ ਸਾਰੇ ਤੇ ਮੈਂ ਉਸ ਦੇ ਸੁਪੁੱਤਰ ਹਾਂ। ਜੋੜ ਮੇਲਾ ਭਰਨਾਂ ਚਾਹੀਦਾ ਹੈ। ਖੂਬ ਰੌਣਕਾਂ ਲਗਾ ਦਿਉ। ਇੱਕ ਬਾਰ ਧਰਤੀ ਸਵਰਗ ਬਣਾ ਦਿਉ। ਸਾਰੇ ਸ਼ਾਤੀ ਬੱਣਾ ਦਿਉ। ਚਾਰੇ ਪਾਸੇ ਖੁਸ਼ੀਆਂ ਫੈਲਾਅ ਦਿਉ। "

Comments

Popular Posts