ਬੇਜੁਬਾਨਾਂ ਮਸੂਮਾਂ ਨੂੰ ਮਾਰਨਾਂ, ਸ਼ਿਕਾਰ ਕਰਨਾਂ ਹੀ ਤਾਂ ਬੰਦਾ ਆਪਣੀ ਦਲੇਰੀ ਸਮਝਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -knyzf
satwinder_7@hotmail.com
ਇੱਕ ਬੰਦਾ ਹੀ ਹੈ। ਜੋ ਕੁੱਝ ਨਹੀਂ ਛੱਡਦਾ। ਸਬ ਕੁੱਝ ਹਜ਼ਮ ਕਰ ਜਾਂਦਾ ਹੈ। ਇਸ ਨੂੰ ਸਬ ਪੱਚ ਜਾਂਦਾ ਹੈ। ਸ਼ੇਰ ਘਾਹ ਨਹੀਂ ਖਾਂਦਾ। ਮੱਛੀਆਂ ਵੀ ਘਾਹ ਫੂਸ ਨਹੀਂ ਖਾਂਦੀਆਂ। ਇੰਨਾਂ ਦੇ ਮੂੰਹ ਨੂੰ ਮਾਸ ਲੱਗਾ ਹੋਇਆ ਹੈ। ਪੱਸ਼ੂ ਹਰਿਆਲੀ ਖਾਂਦੇ ਹਨ। ਮੀਟ ਨਹੀਂ ਖਾ ਸਕਦੇ। ਜਾਨਵਰ ਤੇ ਕੁੱਤੇ ਦੀ ਜਾਤ ਹੈ। ਜੋ ਅੰਨ ਤੇ ਮੀਟ ਦੋਵੇਂ ਖਾਂਦੇ ਹਨ। ਤਾਂਹੀਂ ਬਹੁਤੇ ਲੋਕ ਇੰਨਾਂ ਦੀ ਤੁਲਨਾਂ ਬੰਂਦੇ ਨਾਲ ਕਰ ਦਿੰਦੇ ਹਨ। ਕਿਉਂਕਿ ਦੋਂਨੇ ਹੀ ਮਰਿਆ ਮੀਟ ਤੇ ਮਾਰ ਕੇ ਮੀਟ ਖਾਂਦੇ ਹਨ। ਇਹ ਕੱਚਾ-ਪੱਕਾ ਅੰਨ ਖਾਂਦੇ ਹਨ। ਬੰਦੇ ਤਾਂ ਹਰੀਆਂ ਸਬਜ਼ੀਆਂ ਤੇ ਫ਼ੱਲ ਵੀ ਖਾਦੇ ਹਨ। ਕਈ ਤਾਂ ਮਾਸ ਖ੍ਰੀਦ ਲੈਂਦੇ ਹਨ। ਖ੍ਰਦਣ ਵਾਲੇ ਮਾਸ ਵਿੱਚ ਕੁੱਝ ਕੁ ਖ਼ਾਸ ਮੀਟ ਹਨ। ਜਿਵੇ ਮੁਰਗਾ, ਬੱਕਰਾ, ਤਿੱਤਰ, ਮੋਰ, ਘੂਗੀਆਂ, ਖ਼ਰਗੋਸ਼, ਗਾਂ, ਸੂਰ, ਕੁੱਤੇ, ਸੱਪ ਤੇ ਮੱਛੀ ਦੀ ਿਨਸਲ ਦੇ ਪਾਣੀ ਵਾਲੇ ਬਹੁਤ ਸਾਰੇ ਜੀਵ ਹਨ। ਕਈ ਤਾਂ ਚੂਹੇ, ਕਿਰਲੀਆਂ ਵੀ ਨਹੀਂ ਛੱਡਦੇ। ਕਈ ਸ਼ਿਕਾਰ ਕਰਕੇ ਖਾਂਦੇ ਹਨ। ਜੋ ਸ਼ਿਕਾਰ ਕਰਦੇ ਹਨ। ਉਹ ਕਿਸੇ ਵੀ ਜਾਨਵਰ ਦਾ ਲਿਹਾਜ਼ ਨਹੀਂ ਕਰਦੇ। ਜੋ ਵੀ ਅੱਗੇ ਆ ਗਿਆ। ਉਸੇ ਨੂੰ ਗੋਲ਼ੀ ਮਾਰ ਦਿੰਦੇ ਹਨ। ਜਾਨਵਰਾਂ ਦੀ ਜਾਨ ਕੱਢ ਲਈ ਜਾਂਦੀ ਹੈ। ਭੁੰਨ ਕੇ ਖਾ ਜਾਂਦੇ ਹਨ। ਖੇਤਾਂ ਵਿੱਚੋਂ ਹੀ ਬਹੁਤ ਤਰਾਂ ਦੇ ਪੰਛੀ ਜਾਨਵਰ ਮਿਲ ਜਾਂਦੇ ਹਨ। ਜੰਗਲ ਵਿੱਚ ਵੀ ਸ਼ਿਕਾਰ ਖੇਡਿਆ ਜਾਦਾ ਹੈ। ਸ਼ਿਕਾਰੀ ਲਈ ਖੇਡ ਹੈ। ਕਿਸੇ ਦੀ ਜਾਨ ਲੈ ਕੇ ਬਮਜ਼ਾ ਆਉਂਦਾ ਹੈ। ਜਦੋਂ ਜੀਵ ਤੜਫ਼ ਜਾਂਨ ਦਿੰਦਾ ਹੈ। ਖੂਨ ਵੱਗਦਾ ਹੈ। ਫੇਸ ਬੁੱਕ ਉਤੇ ਜਾਨਵਰ ਦੇ ਖੂਨ ਨਿੱਕਦੇ ਨੂੰ ਡੀਕ ਲਗਾ ਕੇ, ਖੂਨ ਪੀਂਦੇ ਔਰਤਾਂ ਮਰਦ ਦੇਖੇ ਹਨ। ਕਈ ਥਾਵਾਂ ਉਤੇ ਲਿਖਿਆ ਵੀ ਹੁੰਦਾ ਹੈ। ਇਸ ਜੰਗਲ ਵਿੱਚ ਸ਼ਿਕਾਰ ਨਹੀਂ ਕਰਨਾਂ। ਲਿਖ ਕੇ ਲਗਾਇਆ ਹੁੰਦਾ ਹੈ। ਬੰਦਾ ਅੱਖ ਬੱਚਾ ਕੇ, ਉਹੀ ਸ਼ਰਾਰਤ ਕਰਦਾ ਹੈ। ਜਿਸ ਤੋਂ ਉਸ ਨੂੰ ਰੋਕਿਆ ਜਾਵੇ। ਐਸੇ ਸ਼ਿਕਾਰੀ ਲੋਕਾਂ ਨੂੰ ਰੋਕਣ ਲਈ ਪੁਲੀਸ ਤੈਅਨਾਤ ਕੀਤੀ ਜਾਂਦੀ ਹੈ। ਕਈ ਜਾਨਵਰਾਂ ਦੀ ਨਸਲ ਮੁੱਕਦੀ ਜਾ ਰਹੀ ਹੈ। ਉਨਾਂ ਨੂੰ ਬੱਚਾਉਣ ਲਈ ਰਾਖੀ ਕੀਤੀ ਜਾਂਦੀ ਹੈ। ਉਨਾਂ ਦੀ ਨਸਲ ਵੱਧਾਉਣ ਦਾ ਜ਼ਤਨ ਕੀਤਾ ਜਾਂਦਾ ਹੈ। ਵੱਡੇ-ਵੱਡੇ, ਅਮੀਰ ਲੋਕ ਵੀ ਜੰਗਲੀ ਜਾਨਵਰਾਂ ਨੂੰ ਜਾਣ ਬੁੱਝ ਕੇ ਮਾਰਨੋਂ ਨਹੀਂ ਹੱਟਦੇ।
ਮੇਰੇ ਨਾਲ ਬਾਜ਼ਨੀਆਂ ਦੇਸ਼ ਦੀ ਮੁਸਲਮਾਨ ਕੁੜੀ ਕੰਮ ਕਰਦੀ ਹੁੰਦੀ ਸੀ। ਉਹ ਦੱਸਦੀ ਹੈ, " ਮੇਰੇ ਪਤੀ ਤੇ ਭਰਾ ਦਾ ਸ਼ਿਕਾਰ ਦਾ ਲਾਈਸੈਂਸ ਲਿਆ ਹੋਇਆ ਹੈ। ਚਾਰ ਹਿਰਨ ਦੇ ਬੱਚੇ ਇਕੋ ਬਾਰ ਦੇ ਗੇੜੇ ਵਿੱਚ ਮਾਰ ਲਿਉਂਦੇ ਹਨ। ਉਹ ਬੁੱਢਾ ਹਿਰਨ ਨਹੀਂ ਮਾਰਦੇ। ਹੋਰ ਵੀ ਪੱਛੀ, ਸ਼ੈਹੇ ਮਾਰ ਕੇ ਲੈ ਆਉਂਦੇ ਹਨ। ਦੋ ਕੁ ਮਹੀਨੇ ਮਸਾ ਲੰਘਦੇ ਹਨ। " ਮੈਂ ਉਸ ਦੇ ਘਰ ਵੀ ਗਈ। ਚਾਰੇ ਪਾਸੇ ਬਾਰਾਂ ਸਿੰਘੇ ਹਿਰਨ ਦੇ ਸਿੰਘ ਟੰਗੇ ਹੋਏ ਸਨ। ਉਸ ਦੀ ਖੱਲ ਥਾਂ-ਥਾਂ ਕੰਧਾਂ ਉਤੇ ਲੱਟਕਦੀ ਸੀ। ਇਹੀ ਹਾਲਤ ਮੈਂ ਇੱਕ ਪੰਜਾਬੀ ਦੇ ਘਰ ਵਿੱਚ ਦੇਖੀ। ਉਸ ਦਿਨ ਉਹ ਕਾਰਾਂ ਵਾਲੇ ਗਰਾਜ਼ ਵਿੱਚ ਬੈਠੇ ਹਿਰਨ ਤੇ ਜੰਗਲੀ ਬੱਕਰੇ ਵੱਡ ਰਹੇ ਸਨ। ਅਚਾਨਿਕ ਮੈਂ ਉਸ ਸਮੇਂ ਉਨਾਂ ਦੇ ਘਰ ਗਈ। ਜਦੋਂ ਉਹ ਖੱਲ ਉਤਾਰ ਰਹੇ ਸਨ। ਸਾਰਾ ਥਾਂ ਖੂਨੋਂ-ਖੂਨ ਹੋਇਆ ਪਿਆ ਸੀ। ਬਾਥਰੂਮ ਜਿੱਡੇ ਦੋ ਵੱਡੇ-ਵੱਡੇ ਫਰੀਜ਼ਰ ਮੀਟ ਨਾਲ ਭਰਨ ਲਈ ਗਰਾਜ਼ ਵਿੱਚ ਰੱਖੇ ਸਨ। ਉਨਾਂ ਦੀਆਂ ਖੱਲਾਂ ਨੂੰ ਘਰ ਸਜਾਉਣ ਲਈ ਵਰਤਿਆ ਜਾਂਦਾ ਹੈ। ਘਰ ਬਿਲਕੁਲ ਬੁਚਰ ਖਾਨਾਂ ਲੱਗਦਾ ਹੈ। ਉਸ ਦੀ ਪਤਨੀ ਨੇ ਆਪਦੇ ਬੈਡ ਰੂਮ ਵਿੱਚ ਸ਼ੇਰ ਦੀ ਖੱਲ ਟੰਗੀ ਦਿਖਾਈ। ਇਹ ਪੰਜਾਬੀ ਤਾਂ ਇੰਨੇ ਦਲੇਰ ਹਨ। ਸ਼ੇਰ ਮਾਰ ਕੇ ਵੀ ਖਾ ਜਾਂਦੇ ਹਨ। ਬੇਜੁਬਾਨਾਂ ਮਸੂਮਾਂ ਨੂੰ ਮਾਰਨਾਂ, ਸ਼ਿਕਾਰ ਕਰਨਾਂ ਹੀ ਤਾਂ ਬੰਦਾ ਆਪਣੀ ਦਲੇਰੀ ਸਮਝਦਾ ਹੈ। ਉਸ ਦਾ ਖੂਨ, ਮਾਸ ਸਬ ਸਮੇਟ ਜਾਂਦਾ ਹੈ। ਜੋ ਮਨੁੱਖ 3 ਫੁੱਟ ਉਚੇ 4 ਫੁੱਟ ਲੰਬੇ ਹਿਰਨ, ਗਾ, ਬੱਕਰੇ ਨੂੰ ਮਾਰ ਸਕਦਾ ਹੈ। ਉਸ ਲਈ ਬੰਦਾ ਮਾਰਨਾਂ ਕਿੱਡੀ ਕੁ ਵੱਡੀ ਗੱਲ ਹੈ? ਇੱਕ ਬੰਦੇ ਨੇ ਆਪਣੀ ਪਤਨੀ ਨਹਾਉਣ ਵਾਲੇ ਟੱਬ ਵਿੱਚ ਮਾਰ ਕੇ ਟੁੱਕੜੇ ਟੁੱਕੜੇ ਕਰ ਲਈ। ਖੂਨ ਟੱਬ ਵਿੱਚ ਰੋੜ ਦਿੱਤਾ। ਟੁੱਕੜੇ ਕੀਤੀ ਪਤਨੀ ਫਰੀਜ਼ਰ ਵਿੱਚ ਰੱਖ ਲਈ। ਹਰ ਬਾਰ ਕੂੜੇ ਦੇ ਨਾਲ ਭੁੱਕ ਉਸ ਦਾ ਵੀ ਸਿੱਟ ਦਿੰਦਾ ਸੀ। ਕਨੇਡਾ ਵਿੱਚ ਕੂੜਾ ਹਰ ਘਰ ਦੇ ਅੱਗੋਂ, ਹਫ਼ਤੇ ਪਿਛੋਂ, ਸਰਕਾਰੀ ਬੰਦੇ ਚੱਕਣ ਆਉਂਦੇ ਹਨ। ਦੋ ਚਾਰ ਬਾਰ ਹਰ ਹਫ਼ਤੇ, ਜਦੋਂ ਗੰਦੀ ਵਾਸ਼ਨਾਂ ਆਈ। ਉਨਾਂ ਨੇ ਕੂੜਾ ਫੋਲ ਲਿਆ। ਪਤਾ ਲੱਗਾ, ਕੂੜੇ ਵਿੱਚ ਮੀਟ ਹੈ। ਉਹ ਵੀ ਕਿਸੇ ਬੰਦੇ ਦਾ, ਜਾਂਚ ਕਰਨ ਤੇ ਸਾਰੀ ਕਹਾਣੀ ਮੂਹਰੇ ਆ ਗਈ। ਇਹ ਆਪਣਾਂ ਪੰਜਾਬੀ ਭਾਈ ਹੀ ਸੀ।
ਹੈਰਾਨੀ ਹੁੰਦੀ ਹੈ। ਬੰਦਾ ਆਪਣੀ ਜਾਂਨ ਤੇ ਆਪਣੇ ਜਣੇ ਬੱਚਿਆਂ ਨੂੰ ਸੰਭਾਲ ਕੇ ਰੱਖਦਾ ਹੈ। ਹਰ ਪਾਸੇ ਤੋਂ ਰੱਖਿਆ ਕਰਦਾ ਹੈ। ਦੂਜੇ ਦੀ ਜਾਨ ਲੈਣ ਵੇਲੇ, ਨੁਕਸਾਨ ਪਹੁੰਚਾਉਣ ਵੇਲੇ ਭੋਰਾ ਨਹੀਂ ਸੋਚਦਾ। ਸਬ ਕਾਸੇ ਵਿੱਚ ਆਪਣਾਂ ਹੀ ਫ਼ੈਇਦਾ ਸੋਚਦਾ ਹੈ। ਸਾਰੀ ਸ੍ਰਿਸਟੀ ਰੱਬ ਤੋਂ ਬਾਅਦ ਬੰਦੇ ਦੇ ਹੱਥ ਹੈ। ਇੱਕ ਬੰਦਾ ਹੀ ਹੈ। ਜੋ ਪੂਰੀ ਦੁਨੀਆਂ ਨੂੰ ਸਮਝ ਨਾਲ ਚਲਾ ਸਕਦਾ ਹੈ। ਇਸ ਨੂੰ ਪਤਾ ਹੈ। ਜਿੰਨੀ ਖ਼ੱਪਤ ਮੀਟ, ਫ਼ੱਲਾਂ, ਸਬਜੀਆਂ ਦੀ ਚਾਹੀਦੀ ਹੈ। ਉਨੀ ਪੈਦਾ ਵੀ ਹੋਣੀ ਜਰੂਰੀ ਹੈ। ਜੇ ਨਾਂ ਪੈਦਾ ਹੋਈ ਕਾਲ਼ ਪੈ ਜਾਵੇਗਾ। ਉਸੇ ਦਾ ਬੀਜ ਨਾਸ ਹੋ ਜਾਵੇ। ਜੇ ਜਾਨਵਰਾਂ ਦੇ ਬੱਚੇ ਹੀ ਮਾਰ-ਮਾਰ ਖਾਣ ਲੱਗ ਗਏ। ਹੋਰ ਨਸਲ ਖੱਤਮ ਹੋ ਜਾਵੇਗੀ। ਜੇ ਆਉਣ ਵਾਲੇ ਭਵਿੱਖ ਦੀ ਚਿੰਤਾ ਨਹੀਂ ਕਰਾਗੇ। ਬਹੁਤ ਜ਼ਲਦੀ ਹਾਰ ਜਾਵਾਗੇ। ਖ਼ੱਤਮ ਹੋ ਜਾਵਾਗੇ। ਕੱਲ ਬਾਰੇ ਜਰੂਰ ਸੋਚੀਏ। ਹਰ ਤਰਾਂ ਦੇ ਕੁਦਰਤੀ ਬਨਸਪਤੀ, ਜੀਵ, ਜੰਤੂ ਪੱਸ਼ੂ ਬਰਾਬਰ ਜੀਵਤ ਰਹਿਣੇ ਚਾਹੀਦੇ ਹਨ। ਜੇ ਇੰਨਾਂ ਦੀ ਨਸਲ ਮੁੱਕ ਗਈ। ਭੁੱਖ ਦਾ ਸਤਾਇਆ ਬੰਦਾ ਬੰਦੇ ਨੂੰ ਖਾ ਜਾਵੇਗਾ। ਜੀਵ ਜੀਵਤ ਹੋਣਗੇ, ਤਾਂਹੀਂ ਧਰਤੀ ਦਾ ਸਿੰਗਾਰ ਬੱਣਿਆ ਰਹੇਗਾ। ਧਰਤੀ ਸੁੰਦਰ ਲੱਗੇਗੀ। ਅੱਜ ਸਬ ਮੁੱਨਖ ਦੇ ਹੱਥ ਹੈ। ਬੰਦੇ ਤੋਂ ਰਾਖੀ ਵੀ ਪੂਰੀ ਨਹੀਂ ਕਰ ਹੁੰਦੀ। ਜੇ ਆਪਣੇ ਹੀ ਆਪਣੇ ਘਰ ਦਾ ਉਜਾੜਾ ਕਰਨ ਲੱਗ ਜਾਂਣ। ਕੋਈ ਸ਼ਕਤੀ ਬੱਚਾ ਨਹੀਂ ਸਕਦੀ। ਸਾਨੂੰ ਸਬ ਨੂੰ ਮਿਲ ਕੇ ਇਹ ਸਾਰੇ ਕਾਸੇ ਦੀ ਸੰਭਾਲ ਕਰਨੀ ਬੱਣਦੀ ਹੈ।

Comments

Popular Posts