ਐਸੇ ਮਰਦਾਂ-ਔਰਤਾਂ ਦਾ ਪੁੱਤਰ ਪਿਆਰ ਕਿਥੇ ਹੁੰਦਾ ਹੈ?
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਮਾਂ ਆਪਣੇ ਬੱਚੇ ਦੇ ਪਿਤਾ ਦਾ ਨਾਂਮ ਦੱਸਦੀ ਹੈ। ਇੱਕ ਉਹੀ ਦੁਨੀਆਂ ਉਤੇ ਚਲਦਾ ਫਿਰਦਾ ਸਬੂਤ ਹੈ। ਉਸ ਦੇ ਬੱਚੇ ਦਾ ਬਾਪ ਕੌਣ ਹੈ? ਕਈ ਸ਼ਾਦੀ ਸੂਦਾ ਮਰਦ ਸੌਖਿਆਂ ਜ਼ਕੀਨ ਕਰ ਲੈਂਦੇ ਹਨ। ਕਈ ਪਤਾ ਹੁੰਦੇ ਹੋਏ ਵੀ ਆਪਣੀ ਪਤਨੀ ਨੂੰ ਜਲੀਲ ਕਰਨ ਲਈ ਆਪਦੇ ਬੱਚੇ ਦਾ ਨਾਂਮ ਹੋਰਾਂ ਮਰਦਾ ਆਂਢੀਂਆਂ-ਗੁਆਂਢੀਂਆਂ ਨਾਲ ਜੋੜਦੇ ਰਹਿੰਦੇ ਹਨ। ਇਹ ਤਾਂ ਸਿਰਫ਼ ਔਰਤ ਨੂੰ ਨੀਚ ਦਿਖਾਉਣ ਵਾਲੇ ਹੁੰਦੇ ਹਨ। ਪਤਨੀ ਨੂੰ ਦਬਾ ਕੇ ਰੱਖਣ ਲਈ, ਬਲੈਕ ਮੇਲ ਕਰਦੇ ਹਨ। ਇਕ ਉਹ ਮਰਦ ਹਨ। ਜੋ ਕੌਮ ਸਮਾਜ ਦੇ ਆਗੂ ਹਨ। ਸਮਾਜ ਸੁਧਾਰਨ ਦਾ ਬੀੜਾ ਚੱਕਦੇ ਹਨ। ਪਰ ਸਮਾਜ ਨੂੰ ਵਿਗਾੜਨ ਵਿੱਚ ਇਸ ਤਰਾਂ ਦੇ ਲੋਕਾਂ ਦਾ ਹੱਥ ਸਬ ਤੋਂ ਵੱਧ ਹੁੰਦਾ ਹੈ। ਇੰਨਾਂ ਵਿੱਚ ਬਹੁਤੇ ਮਰਦ ਹਨ। ਇੰਨਾਂ ਮਰਦਾਂ ਨੂੰ ਸਮਾਜ ਸੁਧਾਰਨ ਦੀ ਸੇਵਾ ਜਾਂ ਹੋਰ ਸਖ਼ਤ ਮੇਹਨਤ ਦਾ ਥਕੇਵਾਂ ਹੋ ਜਾਂਦਾ ਹੈ। ਤਾਂ ਥਕਾਵਟ ਉਤਾਰਨ ਲਈ ਕਿਸੇ ਔਰਤ ਦੀ ਬੁੱਕਲ ਭਾਲਦੇ ਹਨ। ਸਮਾਜ ਸੁਧਾਰ ਕਰਦਿਆਂ, ਪਤਾ ਨਹੀਂ ਕਿੰਨੀਆਂ ਔਰਤਾਂ ਦਾ ਸੈਕਸੀ ਸੁਧਾਰ ਕਰਦੇ ਹਨ। ਔਰਤਾਂ ਦੀ ਜਿੰਦਗੀ ਬਰਬਾਦ ਕਰ ਦਿੰਦੇ ਹਨ। ਔਰਤਾਂ ਨੂੰ ਵੇਸਵਾਂ ਬੱਣਾਉਣ, ਧੰਦਾ ਕਰਾਉਣ ਵਾਲੇ ਇਹੀ ਅਮੀਰ ਬੰਦੇ ਹਨ। ਔਰਤਾਂ ਨੂੰ ਜਲੀਲ ਕਰਨ ਵਾਲੇ, ਇਹ ਮਰਦ ਸਮਾਜ ਨੂੰ ਅਜ਼ਾਦੀ ਲੈ ਕੇ ਦੇਣਗੇ। ਇਹ ਮਰਦ ਹਮ ਬਿਸਤਰ ਹੋਣ ਵਾਲੀਆਂ, ਔਰਤਾਂ ਦਾ ਨਾਂਮ ਪਤਾ ਯਾਦ ਨਹੀਂ ਰੱਖਦੇ। ਉਨਾਂ ਤੋਂ ਪੈਦਾ ਹੋਣ ਵਾਲੇ, ਆਪਣੇ ਬੱਚਿਆਂ ਦਾ ਹਿਸਾਬ ਕੀ ਰੱਖਣਾਂ ਹੈ? ਮਰਦ ਲਈ ਸੁਪਨਾਂ ਹੁੰਦਾ ਹੈ। ਰਾਤ ਗਈ ਬਾਤ ਗਈ। ਮਰਦ ਆਪਣਾਂ ਸਰੀਰ ਹੌਲਾ ਕਰਕੇ ਸਾਰਾ ਭਾਰ ਔਰਤ ਉਤੇ ਸਿਟ ਦਿੰਦਾ ਹੈ। ਜੋ ਆਪਣਾਂ ਬੀਜ ਖਿਲਾਰਦੇ ਫਿਰਦੇ ਹਨ। ਪਤਾ ਨਹੀਂ ਐਸੇ ਕਿੰਨੇ ਕੁ ਭਦਰਪੁਰਸ਼ ਹਨ? ਐਸੇ ਮਰਦਾਂ-ਔਰਤਾਂ ਦਾ ਪੁੱਤਰ ਪਿਆਰ ਕਿਥੇ ਹੁੰਦਾ ਹੈ? 10 ਮਹੀਨੇ ਦੀ ਸਜ਼ਾ ਔਰਤ ਭੁਗਤੀ ਜਾਵੇ। ਫਿਰ ਬੱਚੇ ਨੂੰ ਆਪਣਾਂ ਦੁੱਧ ਪਲਾ ਕੇ ਪਾਲੇ। ਮਰਦ ਸਮਾਜ ਸੁਧਾਰਨ ਦਾ ਝੰਡਾ ਚੱਕੀ ਫਿਰਦੇ ਹਨ। ਮਰਦਾਂ ਦੇ ਜ਼ਮਾਨੇ ਵਿੱਚ ਔਰਤ ਦੀ ਗਿੱਚੀ ਪਿਛੇ ਮੱਤ ਕਿਹਾ ਜਾਂਦਾ ਹੈ। ਤਾਂਹੀਂ ਪੈਰ ਦੀ ਜੁੱਤੀ ਸਮਝਇਆ ਜਾਂਦਾ ਹੈ। ਜਦੋਂ ਹੀ ਪੈਰ ਵਿੱਚ ਚੁਬਣ ਲੱਗੇ, ਪੁਰਾਣੀ ਹੋ ਜਾਵੇ। ਵਗਾਹ ਮਾਰੋ। ਔਰਤਾਂ ਕਿਹੜਾ ਘੱਟ ਹਨ? ਕੰਮ ਮਹਿਲਾ ਮੋਰਚੇ ਦਾ ਕਰ ਰਹੀਆਂ ਹਨ। ਔਰਤਾਂ ਦੇ ਹੱਕਾ ਲਈ ਜੂਝ ਰਹੀਆਂ ਹਨ। ਉਥੇ ਹੀ ਨਾਂਮ ਵਾਲੇ ਮਰਦ ਨਾਲ ਯਾਰੀਆਂ ਲਗਾਉਂਦੀਆਂ ਹਨ। ਸ਼ਾਦੀ ਕਿਸੇ ਹੋਰ ਨਾਲ ਕਰਦੀਆਂ ਹਨ। ਬੱਚਾ ਕਿਸੇ ਹੋਰ ਮਰਦ ਦਾ ਜੱਣਦੀਆਂ ਹਨ। ਜਾਇਦਾਦ ਹੱੜਪੱਣ ਲਈ ਅਦਾਲਤਾਂ ਦਾ ਦਰਵਾਜਾਂ ਖੜ੍ਹਕਾਉਣ ਵਿੱਚ ਭੋਰਾ ਸ਼ਰਮ ਨਹੀਂ ਮੰਨਦੀਆਂ। ਇਹ ਔਰਤਾਂ ਮਹਿਲਾ ਮੋਰਚੇ ਲਗਾ ਕੇ, ਐਸਾ ਸਮਾਜ ਸੁਧਾਰਨ ਕਰਨਗੀਆਂ। ਨਜ਼ਇਜ਼ ਬੱਚੇ ਪੈਦਾ ਕਰਨਗੀਆਂ। ਅਮੀਰ ਲੋਕਾਂ ਦੀ ਚਾਲ ਐਸੀ ਹੈ।
ਐਸੇ ਲੋਕਾਂ ਨੂੰ ਨੱਥ ਪਾਉਣ ਲਈ ਡੀ ਐਨ ਏ ਟੈਸਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਮਰਦ ਉਤੇ ਛੱਕ ਹੁੰਦਾ ਹੈ। ਇਹ ਬਾਪ ਹੋ ਸਕਦਾ ਹੈ। ਉਸ ਦਾ ਟੈਸਟ ਲਿਆ ਜਾਂਦਾ ਹੈ। ਕਮਾਲ ਦੀ ਬਾਤ ਹੈ। ਬੰਦਾ ਸਿੱਧੀ ਤਰਾਂ ਨਹੀਂ ਮੰਨਦਾ। ਤਾਂ ਉਸ ਦਾ ਖੂਨ ਬੋਲਦਾ ਹੈ। ਜਿਵੇਂ ਪੱਸ਼ੂਆਂ ਦੀ ਨਸਲ ਦਾ ਟੈਸਟਾਂ ਰਾਹੀਂ ਪਤਾ ਲੱਗਦਾ ਹੈ। ਉਹੀ ਹਾਲ ਚਲਾਕ ਬੰਦੇ ਦਾ ਹੋ ਗਿਆ ਹੈ।
ਅਗਰ ਬੰਦਾ ਉਸ ਨਾਲ ਹਮ ਬਿਸਤਰ ਹੋ ਚੁਕੀ ਔਰਤ ਉਤੇ ਜ਼ਕੀਨ ਨਹੀ ਕਰਦਾ। ਉਸ ਨੂੰ ਖ਼ੱਜ਼ਲ ਹੀ ਕਰਨ ਜਾਂਣਦਾ ਹੈ। ਬੱਚੇ ਨੂੰ ਪੈਦਾ ਕਰਕੇ ਡੀ ਐਨ ਏ ਟੈਸਟਾਂ ਮਸ਼ੀਨਾਂ ਉਤੇ ਜ਼ਕੀਨ ਕੀਤਾ ਜਾਂਦਾ ਹੈ। ਪਤਾ ਹੁੰਦਾ ਹੈ, ਕਨੂੰਨ ਦੀ ਤਲਵਾਰ ਸਿਰ ਉਤੇ ਲੰਮਕਦੀ ਹੈ। ਕਈ ਔਰਤਾਂ ਵੀ ਸਮਾਜ ਉਤੇ ਐਸੀਆ ਹਨ। ਜੋ ਨਵ ਜੰਮੇ ਬੱਚੇ ਕੂੜੇ ਦੇ ਢੇਰਾਂ, ਸ਼ੜਕਾਂ ਉਤੇ ਸੁਟ ਦਿੰਦੀਆਂ ਹਨ। ਲੋਕਾਂ ਮੂਹਰੇ ਜ਼ਾਹਰ ਨਹੀਂ ਹੁੰਦੀਆਂ। ਉਹ ਮਾਂ ਬੱਣ ਗਈਆ ਹਨ। ਸਮਾਜ ਤੋਂ ਆਤਮ ਸਨਮਾਨ ਚਾਹੀਦਾ ਹੈ। ਪਰ ਭਾਰਤ ਵਰਗੇ ਦੇਸ਼ ਨੂੰ ਛੱਡ ਕੇ, ਉਥੇ ਤਾਂ ਸਰਕਾਰ ਨੇ ਪਰਾਈਵੇਟ ਡਾਕਟਰਾਂ ਨੂੰ ਗਰਭਪਾਤ ਕਰਨ ਦੀ ਖੁੱਲ ਦਿੱਤੀ ਹੋਈ ਹੈ। ਗਰਭਪਾਤ ਕਰਨ ਵਾਲੇ ਡਾਕਟਰਾਂ ਉਤੇ ਕੋਈ ਕੇਸ ਨਹੀਂ ਦਰਜ਼ ਕੀਤਾ ਜਾਦਾ। ਗਰਭਪਾਤ ਕਰਨ ਨੂੰ ਰੋਕਣ ਲਈ, ਕੋਈ ਕਦਮ ਨਹੀਂ ਚੱਕਿਆ ਜਾਂਦਾ। ਬਾਹਰਲੇ ਦੇਸ਼ਾਂ ਵਿੱਚ ਜੇ ਨਵ ਜੰਮੇ ਬੱਚੇ ਕੂੜੇ ਦੇ ਢੇਰਾਂ, ਸ਼ੜਕਾਂ ਉਤੇ ਸੁਟੇ ਮਿਲ ਜਾਂਦੇ ਹਨ। ਉਨਾਂ ਦਾ ਡੀ ਐਨ ਏ ਟੈਸਟਾਂ ਦੁਆਰਾ ਮਾਂ-ਬਾਪ ਦਾ ਪਤਾ ਲੱਗਾ ਲੈਂਦੇ ਹਨ। ਕਨੂੰਨ ਤੋਂ ਐਸੇ ਮਾਂ-ਬਾਪ ਨੂੰ ਸਖ਼ਤ ਸਜ਼ਾ ਮਿਲਦੀ ਹੈ। ਜੇ ਸਮਾਜ ਨੂੰ ਔਰਤ ਬਾਰੇ ਪਤਾ ਲੱਗ ਜਾਵੇ। ਇਹ ਅੱਣਵਿਆਹੀ ਮਾਂ ਹੈ। ਤਾਹਨੇ ਮਾਰ ਕੇ, ਲੋਕ ਨੱਕ ਵਿੱਚ ਦਮ ਕਰ ਦਿੰਦੇ ਹਨ। ਕੀ ਲੋਕਾਂ ਦੇ ਮਾਰੇ ਤਾਹਨੇ, ਆਪਣੇ ਬੱਚੇ ਨੂੰ ਜਾਨੋਂ ਮਾਰ ਦੇਣ ਤੋਂ ਕੌੜੇ ਹਨ? ਆਪਣੇ ਬੱਚੇ ਨੂੰ ਲੋਕਾਂ ਦੇ ਡਰੋਂ, ਮਾਰ ਦੇਣਾਂ, ਕੀ ਉਹ ਮਾਂ ਹੈ? ਜੇ ਇਹ ਮਾਂ ਹੈ। ਤਾਂ ਮਾਣਕ ਕਿਹੜੀ ਮਾਂ ਦੇ ਸੋਹਲੇ ਗਾਉਂਦਾ ਹੈ। ਸਰਵੇਖਣ ਦੱਸ ਰਿਹਾ ਹੈ। 90% ਔਰਤਾਂ ਪੜ੍ਹੀਆ ਲਿਖੀਆਂ ਗਰਭਪਾਤ ਕਰਾਉਂਦੀਆਂ ਹਨ। ਇਹ ਇੱਕ ਦੋ ਤੋਂ ਵੱਧ ਬੱਚਿਆਂ ਦੀ ਪ੍ਰਵਰਸ਼ ਨਹੀ ਕਰ ਸਕਦੀਆਂ। ਇਸ ਤੋਂ ਵੱਧ ਗਰਭ ਵਿੱਚ ਠਹਿਰੇ ਬੱਚੇ ਮਰਵਾਂ ਦਿੰਦੀਆਂ ਹਨ। ਉਸੇ ਦੀ ਪ੍ਰਵਰਸ ਕਰਦੀਆਂ ਹਨ। ਜਿਸ ਤੋਂ ਆਪਣੀ ਬੁੱਢਾਪੇ ਦੀ ਪ੍ਰਵਰਸ ਦੀ ਆਸ ਹੈ। ਉਹ ਵੀ ਨੌਕਰ ਕਰਦੇ ਹਨ। ਆਪ ਸਮਾਜ ਸੁਧਾਰ ਕਰਨ ਦੀਆਂ ਜੁਗਤਾਂ ਬੱਣਾਉਂਦੀਆਂ ਹਨ। ਅਨਪੜ੍ਹ ਝੂਗੀਆਂ ਵਾਲੇ ਲੋਕ ਸਬ ਤੋਂ ਵੱਧ ਬੱਚੇ ਪੈਦਾ ਕਰਦੇ ਹਨ। ਗਰੀਬ ਔਰਤਾਂ ਗਰਭਪਾਤ ਨਹੀਂ ਕਰਾਉਂਦੀਆਂ ਹਨ। ਉਨਾਂ ਕੋਲ ਨਾਂ ਟੈਸਟ, ਨਾਂ ਗਰਭਪਾਤ ਕਰਾਉਣ ਨੂੰ ਪੈਸੇ ਹੁੰਦੇ ਹਨ। ਅਮੀਰ ਪੜ੍ਹੀਆ ਲਿਖੀਆਂ ਔਰਤਾਂ ਤੋਂ ਉਹ ਗਰੀਬ ਔਰਤਾਂ ਭੱਲੀਆਂ ਹਨ। ਆਪਣੇ ਬੱਚੇ ਗਰੀਬੀ ਵਿੱਚ ਵੀ ਜਿੰਦਾ ਰੱਖਦੀਆਂ ਹਨ। ਉਹ ਸਮਾਜ ਦੀ ਪ੍ਰਵਾਹ ਨਹੀਂ ਕਰਦੀਆਂ। ਜਿੰਨਾਂ ਮਨੁੱਖ ਚਲਾਕ ਹੋਵੇਗਾ। ਉਨਾਂ ਆਪਣਾਂ ਹੀ ਨੁਕਸਾਨ ਕਰੇਗਾ। ਲੋਕਾਂ ਵੱਲ ਵੱਧ ਧਿਆਨ ਦੇਵੇਗਾ। ਆਪਣਿਆਂ ਨੂੰ ਭੁੱਲਦਾ ਜਾਂਦਾ ਹੈ।

Comments

Popular Posts