ਬੁੱਢੇ ਮਾਂ-ਬਾਪ ਸਭਾਲਣ ਦਾ ਕੰਮ ਬੱਚੇ, ਸਰਕਾਰ, ਲੋਕ ਨਹੀਂ ਕਰ ਸਕਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਬੱਚਿਆਂ ਨੂੰ ਪਾਲਣਾਂ ਮਾਪਿਆਂ ਦਾ ਫ਼ਰਜ਼ ਹੈ। ਤਾਂ ਬੱਚਿਆਂ ਦਾ ਕੀ ਫ਼ਰਜ਼ ਹੈ? ਜਦੋਂ ਵੱਡੇ ਹੋ ਜਾਂਣ, ਮਾਪਿਆਂ ਨੂੰ ਘੋਰੋਂ ਕੱਢ ਦੇਣ। ਬੱਚੇ ਮਾਂ-ਬਾਪ ਨੂੰ ਦੁੱਖ ਪਹੁੰਚਾਉਂਦੇ ਹਨ। ਮਾਪਿਆਂ ਦਾ ਦਿਲ ਤੋੜਦੇ ਹਨ। ਮਾਂਪੇ ਬੱਚੇ ਪਾਲਦੇ ਰਹਿੰਦੇ ਹਨ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ। ਉਹ ਧਰਮ ਵੱਲ ਚਲੇ ਜਾਂਦੇ ਹਨ। ਕਿਸੇ ਮੰਦਰ ਗੁਰਦੁਆਰੇ ਦੀਆ ਪੌੜੀਆਂ ਵਿੱਚ ਬੈਠੇ, ਲੋਕਾਂ ਤੋਂ ਭੋਜਨ ਦੀ ਉਡੀਕ ਕਰਦੇ ਹਨ। ਪ੍ਰਸ਼ਾਦ ਲਈ ਹੱਥ ਅੱਡਦੇ ਹਨ। ਐਸੀਆਂ ਥਾਵਾਂ ਉਤੇ ਗਰੀਬ ਬੁੱਢੇ ਦੇਖ ਕੇ ਲੋਕ ਕੱਪੜੇ ਵੀ ਦਾਨ ਕਰ ਦਿੰਦੇ ਹਨ। ਹੋ ਸਕਦਾ ਹੈ, ਇੰਨਾਂ ਦਾਨੀਆਂ ਦੇ ਮਾਂਪੇਂ ਵੀ ਕਿਤੇ ਰੁਲਦੇ ਹੋਣ। ਜਦੋਂ ਬੱਚਾ ਪੈਦਾ ਹੁੰਦਾ ਹੈ। ਮਾਂ ਤੋਂ ਬਗੈਰ ਜਿਉਂ ਨਹੀਂ ਸਕਦਾ। ਮਾਂ ਖਾਣ ਪਕਾਣ ਦਾ ਕੰਮ ਕਰਦੀ ਹੈ। ਬਾਪ ਕਮਾਂ ਕੇ, ਲੈ ਕੇ ਆਉਂਦਾ ਹੈ। ਬੁੱਢੇ ਮਾਂ-ਬਾਪ ਸਭਾਲਣ ਦਾ ਕੰਮ ਬੱਚੇ, ਸਰਕਾਰ, ਲੋਕ ਨਹੀਂ ਕਰ ਸਕਦੇ। ਸਗੋਂ ਬੰਦਾ ਆਪਣੀ ਬੱਚਤ ਸੰਭਾਲ ਕੇ ਸਕਦਾ ਹੈ। ਸਰਕਾਰ ਨੌਜਾਵਨਾਂ ਤੋਂ ਟੈਕਸ ਲਵੇ। ਬੁੱਢਿਆਂ ਨੂੰ ਪੈਨਸ਼ਨ ਦੇਵੇ। ਬੁੱਢੇ ਮਾਂ-ਬਾਪ ਨੂੰ ਸਭਾਲਣਾਂ ਬਹੁਤਾ ਅੋਖਾਂ ਨਹੀਂ ਹੈ। ਉਨਾਂ ਨਾਲ ਥੋੜਾ ਪਿਆਰ ਨਾਲ, ਗੱਲ ਬਾਤ ਕਰਨ ਨਾਲ, ਉਸ ਦੇ ਬਦਲੇ ਵਿੱਚ ਬੁੱਢੇ ਮਾਂ-ਬਾਪ ਘਰ ਦੇ ਨਿੱਕੇ-ਨਿੱਕੇ ਕੰਮ ਕਰ ਸਕਦੇ ਹਨ। ਨਿੱਕੇ ਬੱਚੇ ਸੰਭਾਲ ਸਕਦੇ ਹਨ। ਬੁੱਢੇ ਬੰਦੇ ਨੂੰ ਸਮਾਂ ਗੁਜ਼ਾਰਨਾਂ ਔਖਾਂ ਹੋ ਜਾਂਦਾ ਹੈ। ਖ਼ਾਸ ਕਰਕੇ, ਜਦੋਂ ਜੀਵਨ ਸਾਥੀ ਮਰ ਜਾਵੇ। ਦੂਜਾ ਇੱਕਲਾ ਰਹਿ ਜਾਂਦਾ ਹੈ। ਹਰ ਕਨੂੰਨ ਕਹਿੰਦਾ ਹੈ, " ਆਪਣੀ ਮਰਜ਼ੀ ਨਾਲ ਕੋਈ ਵੀ ਮਰਦ-ਔਰਤ ਇੱਕ ਦੂਜੇ ਨਾਲ ਰਹਿ ਸਕਦੇ ਹਨ। " ਕਿਸੇ ਨੂੰ ਮਿਲਣ ਨਾਲ, ਗੱਲਾਂ ਕਰਨ ਨਾਲ, ਮਨ ਹੌਲਾ ਹੋ ਜਾਂਦਾ ਹੈ। ਨਵਾਂ ਰਸਤਾ ਮਿਲਦਾ ਹੈ। ਨਵੇਂ ਬਿਚਾਰ ਫੁੱਟਦੇ ਹਨ। ਇੱਕ ਨਵੀਂ ਜੋਤ ਜੱਗ ਜਾਂਦੀ ਹੈ। ਸਮਾਜ ਬਦਲ ਰਿਹਾ ਹੈ। ਪਹਿਲਾਂ ਇਹ ਰਿਸ਼ਤਾ ਚੋਰੀ ਦਾ ਸੀ। ਹੁਣ ਸਬ ਦੇ ਸਹਮਣੇ ਜ਼ਾਹਰ ਹੋ ਰਿਹਾ ਹੈ। ਜਿਉਣਾਂ ਹੈ, ਤਾਂ ਕਿਸੇ ਨਾਲ ਸਾਂਝ ਤਾਂ ਬੱਣਾਉਣੀ ਪਵੇਗੀ। ਜੇ ਬੱਚਾ ਹੀ ਇੱਕ ਹੈ। ਉਹੀਂ ਨਾਂ ਸੰਭਾਲੇ। ਤਾਂ ਜਿੰਦਗੀ ਤਾਂ ਜਿਉਣੀ ਹੀ ਹੈ। ਕੱਲਾ ਬੰਦਾ ਜਿਉਂ ਨਹੀਂ ਸਕਦਾ। ਉਸ ਨੂੰ ਗੱਲ-ਬਾਤ ਕਰਨ ਨੂੰ ਕੋਈ ਸਾਥੀ ਚਾਹੀਦਾ ਹੈ। ਉਸ ਨੂੰ ਇੰਟਰਨੈਟ, ਅਖਬਾਰਾਂ, ਟੀਵੀ, ਰੇਡੀਉ ਨੂੰ ਆਪਣਾਂ ਸਹਾਰਾ ਬਣਾਉਣਾ ਪੈਣਾ ਹੈ। ਇਸ ਨਾਲ ਮਨ ਬਹਿਲਾਇਆ ਜਾਂਦਾ ਹੈ। ਸਮਾਂ ਅੱਛਾ ਗੁਜ਼ਰ ਜਾਂਦਾ ਹੈ। ਕਦੇ ਵੀ ਆਪ ਨੂੰ ਰਿਟਾਇਰ ਨਾਂ ਸਮਝੋ। ਜੇ ਦੁਜਿਆਂ ਲਈ ਕੁੱਝ ਕਰਾਂਗੇ ਤਾ ਹੀ ਉਹ ਸਾਡੇ ਲਈ ਕੁੱਝ ਕਰ ਸਕਦੇ ਹਨ। ਦੂਜੇ ਦਾ ਧਿਆਨ ਰੋ ਕੇ ਨਹੀਂ, ਮੁਸਕਰਾ ਕੇ, ਖਿਚ ਸਕਦੇ ਹਾਂ। ਜਦੋਂ ਅਸੀਂ ਦੂਜਿਆ ਲਈ ਸਹਾਇਤਾ ਕਰਨ ਨੂੰ ਹੱਥ ਵੱਧਵਾਂਗੇ। ਤਾਂਹੀ ਲੋਕ ਸਾਡੀ ਉਡੀਕ ਕਰਨਗੇ। ਹਰ ਕੋਈ ਤਾਜ਼ ਹਲਵਾਂ ਪਸੰਧ ਕਰਦਾ ਹੈ। ਬੇਹੀ ਕੜੀ ਨਹੀਂ ਖਾਦਾ। ਬੁੱਢਾ ਹੋ ਕੇ ਵੀ ਬੰਦਾ ਹਰ ਕੰਮ ਕਰ ਸਕਦਾ ਹੈ। ਬੁੱਢੇ ਨੂੰ ਮੌਤ ਦਾ ਡਰ ਨਹੀਂ ਹੁੰਦਾ। ਮੌਤ ਆਉਣੀ ਹੈ। ਬੇਹਤਰ ਹੈ, ਕੁੱਝ ਕਰਕੇ ਮਰਇਆ ਜਾਵੇ। ਮਾਂਪੇ 10 ਬੱਚੇ ਪਾਲ ਸਕਦੇ ਹਨ। ਪਰ ਦਸ ਬੱਚੇ ਪਾਲੇ ਹੋਏ, ਇੱਕ ਮਾਂ-ਬਾਪ ਨੂੰ ਨਹੀਂ ਪਾਲ ਸਕਦੇ। ਅਖੀਰ ਨੂੰ ਮਾਂਪੇ ਭੀਖ ਮੰਗਣ ਲੱਗ ਜਾਂਦੇ ਹਨ। ਲੋਕਾਂ ਦੇ ਤਰਸ ਉਤੇ ਜਿਉਂਦੇ ਹਨ। ਕਈ ਮਾਂਪੇਂ ਆਪਣੀ ਜੁਵਾਨੀ ਵਿੱਚ ਨਿੱਕੇ ਬੱਚਿਆਂ ਤੇ ਨੌਜਵਾਨਾਂ ਦਾ ਜਿਉਣਾਂ ਦੂਬਰ ਕਰ ਦਿੰਦੇ ਹਨ। ਜਿਸ ਵਿੱਚ ਪੜ੍ਹਾਈ, ਵਿਆਹ, ਪੈਸੇ ਬਾਰੇ ਬੋਲ ਕਬੋਲ ਹੁੰਦੇ ਹਨ। ਫਿਰ ਉਹੀ ਬੱਚੇ, ਮਾਪਿਆ ਦਾ ਨੱਕ ਵਿੱਚ ਦਮ ਕਰੀ ਰੱਖਦੇ ਹਨ।
ਅਮਰ ਖਾਨ ਅੱਜ ਬੁੱਢਿਆਂ ਦੇ ਹਾਲਤ ਬਾਰੇ ਦਸ ਰਿਹਾ ਹੈ। ਅਮੀਰ ਧੀਆ ਪੁੱਤਾ ਦੇ ਮਾਂਪੇਂ ਵੀ ਕਿਵੇ ਧੱਕੇ ਖਾਂਦੇ ਫਿਰਦੇ ਹਨ? ਆਸ਼ਰਮ ਦੀ ਦੇਖ-ਭਾਲ ਕਰਨ ਵਾਲੀ ਔਰਤ ਦੱਸਦੀ ਹੈ। ਇੱਕ ਮਾਂ ਨੇ ਦੱਸਿਆ, " ਇੱਕ ਸਾਲ ਬਾਅਦ ਜਦੋਂ ਮੈਂ ਆਸ਼ਰਮ ਤੋਂ ਘਰ ਗਈ। ਬਹੁਤ ਚੀਜ਼ਾਂ ਖਾਣ-ਪੀਣ ਦੀਆਂ ਲੈ ਕੇ ਗਈ। ਜੋ ਵੀ ਆਸ਼ਰਮ ਵਾਲੇ ਮੇਰੇ ਲਈ ਦਿੰਦੇ ਸਨ। ਇੱਕ ਦੋ ਦਿਨ ਤਾਂ ਠੀਕ ਠਾਕ ਰਿਹਾ। ਫਿਰ ਰੋਟੀ ਵੀ ਨਹੀਂ ਪੁੱਛਦੇ ਸੀ। ਮਾਂ-ਬਾਪ ਬੱਚਿਆਂ ਨੂੰ ਮਿਲਣਾਂ ਚਹੁੰਦੇ ਹਨ। ਪਰ ਕੋਈ ਵੀ ਬੱਚੇ ਮਾਂ-ਬਾਪ ਨੂੰ ਘਰ ਰੱਖਣ ਲਈ ਤਿਆਰ ਨਹੀਂ ਹਨ। "
ਬੱਚਾ ਛੋਟਾ ਹੁੰਦਾ ਬਿਮਾਰ ਹੋ ਕੇ ਖਾਣਾਂ ਨਾਂ ਖਾਵੇ, ਮਾਂ ਰੋਂਦੀ ਹੈ। ਹੁਣ ਬੁੱਢੀਆਂ ਮਾਂਵਾਂ ਆਪ ਭੁੱਖੀਆਂ ਮਰਦੀਆਂ ਰੋਂਦੀਆਂ ਹਨ। ਇੱਕ ਹੋਰ ਆਸ਼ਰਮ ਦਾ ਕਰਮਚਾਰੀ ਬੰਦਾ ਦੱਸਦਾ ਹੈ, " ਕਈ ਮਾ-ਬਾਪ ਬੁਜ਼ਰੁਗਾਂ ਨੂੰ ਰੇਲਵੇ ਸਟੇਸ਼ਨ ਉਤੇ ਛੱਡ ਜਾਂਦੇ ਹਨ। ਧੀ ਪੁੱਤਰ ਕਹਿੰਦੇ ਹਨ, " ਟੈਕਸੀ ਲੈ ਕੇ ਆਉਂਦੇ ਹਾਂ। " ਉਹ ਵਾਪਸ ਨਹੀਂ ਆਉਂਦੇ। " ਕਈਆਂ ਦੇ ਮੈਂ ਆਪ ਘਰ ਜਾ ਕੇ, ਬੱਚਿਆ ਨਾਲ ਗੱਲ ਕੀਤੀ ਹੈ। ਉਹ ਆਪਣੇ ਮਾਂ-ਬਾਪ ਨੂੰ ਵਾਪਸ ਘਰ ਵਾੜਨ ਲਈ ਤਿਆਰ ਨਹੀਂ ਹਨ। "
ਇੱਕ ਅੋਰਤ ਦੱਸ ਰਹੀ ਹੈ, " ਕਈ ਬੱਚੇ ਆਪਣੇ ਮਾਂ-ਬਾਪ ਨੂੰ ਮਾਰ ਦਿੰਦੇ ਹਨ। ਪਹਿਲਾਂ ਮਾਂ-ਬਾਪ ਨੂੰ ਨਹਾਉਂਦੇ ਹਨ। ਫਿਰ ਮਾਰ ਦਿੰਦੇ ਹਨ। ਇਹ ਰਸਮ ਦੁਆਰਾ ਹੁੰਦਾ ਹੈ। ਡਾਕਟਰ ਨੂੰ ਪੈਸੇ ਦੇ ਕੇ ਟਿਕਾ ਲਗਵਾਂ ਦਿੰਦੇ ਹਨ। ਮੈਂ ਡਰਾਮਾਂ ਕੀਤਾ। ਡਾਕਟਰ ਨੂੰ ਕਿਹਾ, " ਮੇਰਾ ਦਾਦਾ ਮੈਨੂੰ ਤੰਗ ਕਰਦਾ ਹੈ। ਮਰਦਾ ਨਹੀਂ ਹੈ। ਮੇਰੇ ਕੋਲੋ ਸੰਬਾਲ ਨਹੀਂ ਹੁੰਦਾ। " ਡਾਕਟਰ ਨੇ ਕਿਹਾ, " ਉਸ ਦੇ ਟਿਕਾ ਲਗਾ ਦਿੰਦੇ ਹਾਂ। ਸਬ ਸਿਰ ਦਰਦੀ ਮੁੱਕ ਜਾਵੇਗੀ। "
ਇੱਕ ਬੰਦਾ ਦੱਸਦਾ ਹੈ, " ਪੁਰਾਣੇ ਜਮਾਨੇ ਵਿੱਚ ਬੁੱਢੇ ਮਾਂ-ਬਾਪ ਨੂੰ ਜਿਉਂਦੇ ਨੂੰ ਜ਼ਮੀਨ ਵਿੱਚ ਦੱਬ ਦਿੰਦੇ ਸਨ। ਹੁਣ ਟਿੱਕਾ ਲੱਗਾ ਦਿੱਤਾ ਜਾਂਦਾ ਹੈ। ਮਰਨ ਤੱਕ ਦਾ ਸਮਾਂ ਨਹੀਂ ਉਡੀਕਦੇ। ਬੁੱਢੇ ਮਾਂ-ਬਾਪ ਸਭਾਲਣੇ ਬਹੁਤ ਔਖੇ ਹਨ। "
ਜੋ ਸੱਚ ਨਹੀਂ ਲੱਗਦਾ, ਇੱਕ ਮਾਂ ਦੱਸ ਰਹੀ ਹੈ, " ਅੱਗੇ ਬੁੱਢੇ ਮਾਂ-ਬਾਪ ਸੰਭਾਲਣ ਵੱਲੋਂ ਦੁੱਖੀ ਹੋ ਕੇ, ਘਰ ਛੱਡਦੇ ਸਨ। ਹੁਣ ਮਾਪੇ ਆਪ ਬੱਚਿਆਂ ਨੁੰ ਛੱਡ ਰਹੇ ਹਨ। ਬੁੱਢੇ ਵੀ ਜਿਉਣਾ ਚਹੁੰਦੇ ਹਨ। ਬੱਚਿਆਂ ਨੁੰ ਪਰਾਈਵੇਸੀ ਚਾਹੀਦੀ ਹੈ। ਮੈਂ ਆਪਣੀ ਮਰਜ਼ੀ ਨਾਲ ਆਸਰਮ ਵਿੱਚ ਰਹਿ ਰਹੀ ਹਾਂ। ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਂਦੀ ਹਾਂ। ਉਹ ਮੈਨੁੰ ਆਪਣੇ ਬੱਚੇ ਲੱਗਦੇ ਹਨ। "
ਐਸੀਆ ਵੀ ਮਾਂਵਾਂ ਹਨ। ਲੋਕਾਂ ਦੇ ਬੱਚੇ ਤਾ ਪਾਲ ਪੜ੍ਹਾ ਸਕਦੀਆਂ ਹਨ। ਪਰ ਆਪਣੇ ਸਕੇ ਖੂਨ ਨੂੰ ਬਰਦਾਸਤ ਨਹੀਂ ਕਰ ਸਕਦੀਆਂ। ਕਸੂਰ ਕੱਲੇ ਬੱਚਿਆਂ ਦਾ ਨਹੀਂ ਹੈ। ਮਾਂਪੇ ਤੇ ਬੱਚੇ ਦੋਨੇਂ ਹੀ ਵਿਗੜੇ ਹੋਏ ਹਨ। ਜੇ ਇਹ ਆਪਣੀ ਗੁੱਥੀ ਆਪ ਸੁਲਝਾ ਲੈਣ। ਬੱਚਿਆਂ ਨੂੰ ਸੰਭਾਲਣ ਲਈ ਦਾਦਾ-ਦਾਦੀ, ਨਾਨਾ-ਨਾਨੀ ਹੋਣਗੇ। ਬੱਚਿਆਂ ਦੇ ਸੰਭਾਲਣ ਡੇਕੇਅਰ ਹੋਰ ਖੋਲਣ ਦੀ ਲੋੜ ਨਹੀ ਹੈ। ਨਾਂ ਹੀ ਮਾਂਪੇ ਆਸਰਮ ਵਿੱਚ ਭੇਜੇ ਜਾਂਣਗੇ। ਸਾਡੇ ਵਿੱਚ ਸ਼ਹਿਨਸ਼ੀਲਤਾ ਦੀ ਲੋੜ ਹੈ। ਇੱਕ ਦੂਜੇ ਨੂੰ ਬਰਦਾਸਤ ਕਰ ਸਕੀਏ। ਸੋਚੀਏ ਜੈਸਾ ਅਸੀ ਖਾਦੇ ਹਾਂ। ਵੈਸਾ ਹੀ ਬੱਚੇ ਮਾਂਪੇ ਰਲ ਵੰਡ ਕੇ ਖਾਣ। ਆਪਣੇ ਦੁੱਖ ਸੁੱਖ ਇਕ ਦੂਜੇ ਨਾਲ ਸਾਝੇ ਕਰਨ। ਰਲ-ਮਿਲ ਕੇ, ਘਰ ਦੇ ਕੰਮ ਕਰਨ। ਆਪੋ ਆਪਣੀਆ ਜੁੰਮੇਬਾਰੀਆਂ ਪੂਰੀਆ ਕਰਨ। ਕੋਈ ਇੱਕ ਦੁਜੇ ਉਤੇ ਬੋਝ ਨਾਂ ਬੱਣੇ।
ਇੱਕ ਬੰਦੇ ਨੇ ਕਿਹਾ, " ਮੇਰੀ ਪਹਿਲੀ ਪਤਨੀ ਮਰ ਗਈ। ਮੇਰੇ ਦੋ ਮੁੰਡੇ ਹਨ। ਇੱਕ ਇੰਡੀਆ ਵਿੱਚ ਦੁਜਾ ਅਮਰੀਕਾ ਵਿੱਚ ਹੈ। ਅਮਰੀਕਾ ਵਾਲੇ ਨੇ ਕਿਹਾ, " ਡੈਡੀ ਆਪ ਵਿਆਹ ਕਰ ਲਵੋ। " ਮੈਂ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਦਿੱਤਾ। ਮੈਂ ਹੋਰ ਵਿਆਹ ਕਰਾ ਲਿਆ। ਮੈਂ ਮਰਾਠੀ ਹੁੰਦੇ ਹੋਏ, ਬੰਗਾਲੀ ਔਰਤ ਨਾਲ ਸ਼ਾਦੀ ਕਰ ਲਈ। ਹੁਣ 7 ਸਾਲ ਹੋ ਗਏ ਹਨ। ਅਸੀਂ ਖੁਸ਼ ਹਨ। " ਇੱਕ ਬੁੱਢੀ ਨੇ ਦੱਸਿਆ, " ਆਪਣੀ ਪੋਤੀ ਨੂੰ ਗੰਨ ਸ਼ੂਟਿੰਗ ਲਈ ਲੈ ਕੇ ਗਈ। ਬੱਚੀ ਤਾਂ ਡਰਦੀ ਸੀ। ਮੈਂ ਗੰਨ ਚਲਾਉਣ ਲੱਗ ਗਈ। ਪਹਿਲਾ ਨਿਸ਼ਨਾਂ ਮੇਰੇ ਤੋਂ ਲੱਗ ਗਿਆ। ਸਾਰੇ ਕਹਿੱਣ ਲੱਗੇ, " ਤੂੰ ਗੰਨ ਚਲਾਉਣ ਆਇਆ ਕਰ। " ਮੈਂ ਘਰ ਵਾਲੇ ਤੇ ਲੋਕਾਂ ਤੋਂ ਡਰਦੀ ਸੀ। ਇਸ ਲਈ ਚੋਰੀ ਆਉਂਦੀ ਸੀ। ਗੰਨ ਚਲਾਉਂਦੀ ਸੀ। ਮੁਕਾਬਲੇ ਸਿਲਵਰ ਤੱਗਮਾਂ ਜਿੱਤਿਆ। ਫੋਟੋ ਅਖ਼ਬਾਰ ਵਿੱਚ ਆਈ। ਉਹ ਵੀ ਲੁਕੋ ਲਈ। ਕਿਤੇ ਘਰ ਵਾਲੇ ਨਾਂ ਦੇਖ ਲੈਣ। ਹੁਣ ਅਸੀਂ ਦਾਦੀ ਪੋਤੀ ਗੰਨ ਦੇ ਨਿਸ਼ਾਨੇ ਬਾਜੀ ਦੀਆਂ ਖਿਡਾਂਰਨਾਂ ਹਾਂ। ਬੰਦਾ ਬੁੱਢਾ ਹੋ ਜਾਂਦਾ ਹੈ। ਮਨ ਬੁੱਢਾ ਨਹੀਂ ਹੁੰਦਾ। ਹਰ ਕੰਮ ਨੂੰ ਹੱਥ ਪਾਉਣਾਂ ਚਾਹੀਦਾ ਹੈ। "
ਸਾਰੇ ਰਸ਼ਤਿਆਂ ਵਿੱਚ ਚਾਹਤ ਹੁੰਦੀ ਹੈ। ਇਹ ਇਕੱ ਦੂਜੇ ਨਾਲ ਤਾਂ ਹੁੰਦੀ ਹੈ। ਜੇ ਅਸੀਂ ਇੱਕ ਦੂਜੇ ਦੇ ਕੰਮ ਕਰੀਏ। ਜੇ ਕਿਸੇ ਦਾ ਕੰਮ ਨਹੀਂ ਕਰਨਾਂ। ਮੇਲ ਜੋਲ ਮੁੱਕ ਜਾਂਦਾ ਹੈ। ਨੌਜਵਾਨਾਂ ਨੇ ਸਵੇਰੇ ਕੰਮ ਤੇ ਜਾਂਣਾ ਹੈ। 12 ਘੰਟੇ ਕੰਮ ਕਰਕੇ, ਬੁੱਢੇ ਮਾਂ-ਬਾਪ ਸਭਾਲਣੇ ਔਖੇ ਹਨ। ਜੋ ਚੰਗੇ ਭਲੇ ਹੋਣ ਦੇ ਬਾਵਜ਼ੂਦ ਮੰਜੇ ਉਤੇ ਬੈਠੇ ਰੋਟੀ ਭਾਲਦੇ ਹਨ। ਪਹਿਲਾਂ ਲੋਕ ਛੇਤੀ ਮਰ ਜਾਂਦੇ ਸਨ। ਹੁਣ ਉਮਰ ਲੰਬੀ ਹੈ। ਜੇ 60 ਸਾਲਾਂ ਦਾ ਬੰਦਾ ਰਿਟਾਇਰ ਹੁੰਦਾ ਹੈ। ਜੇ ਉਸ ਦੀ ਉਮਰ 80 ਸਾਲ ਦੀ ਹੈ। 20 ਸਾਲਾਂ ਦੀ ਬੱਚਤ ਨਹੀਂ ਕਰਦੇ। ਫਿਰ ਉਨਾਂ ਨੂੰ ਵਿਹਲੇ ਬੈਠਾ ਕੇ ਕੌਣ ਖਿਲਾਵੇ? ਆਪਣੇ ਲਈ ਬੱਚਤ ਕਰਨੀ ਚਾਹੀਦੀ ਹੈ। ਬੱਚੇ ਠੀਕ ਨਹੀਂ ਕਰਦੇ ਤੰਗ ਕਰਦੇ ਹਨ। ਆਲੇ ਦੁਆਲੇ ਲੋਕਾਂ ਨੂੰ ਦੱਸੋ। ਹੋ ਸਕਦਾ ਹੈ, ਬੱਚੇ ਸ਼ਰਮ ਮੰਨ ਜਾਂਣ, ਆਪਣੀ ਜਾਇਦਾਦ ਕਿਸੇ ਨੂੰ ਨਾਂ ਦਿਉ। ਚਾਹੇ ਸਕੇ ਬੱਚੇ ਜਾਂ ਪਤੀ-ਪਤਨੀ ਹੀ ਹੋਣ। ਮੇਰਾ ਤੇਰਾ ਕੁੱਝ ਨਹੀਂ ਹੈ। ਸਬ ਪੈਸੇ ਦੇ ਪੁੱਤ ਹਨ। ਬੰਦੇ ਦਾ ਪੁੱਤ ਕੋਈ ਨਹੀਂ ਹੈ। ਬੁੱਢੇ ਮਾਂ-ਬਾਪ ਵੋਟ ਜਰੂਰ ਪਾਉਦੇ ਹਨ। ਨੇਤਾ ਵੀ ਬੁੱਢੇ ਹੁੰਦੇ ਹਨ। ਉਹ ਨੇਤਾ ਇਨਾਂ ਲਈ ਚੰਗੇ ਕੰਮ ਕਰਨ। ਜਿਸ ਨਾਲ ਇੰਨਾਂ ਦੀ ਜਿੰਦਗੀ ਸੁੱਖੀ ਬੱਣ ਸਕੇ। ਬੁੱਢੇ ਮਾਂ-ਬਾਪ ਸਭਾਲਣੇ ਜਰੂਰ ਔਖੇ ਹਨ। ਪਰ ਜੇ ਇਹੀ ਆਪਣੇ ਆਪ ਨੂੰ ਬੁੱਢੇ ਨਾਂ ਸਮਝਣ। ਬਰਾਬਰ ਨੌਜਵਾਨਾਂ ਦਾ ਸਾਂਥ ਦੇ ਕੇ ਕੰਮਾਂ ਵਿੱਚ ਹੱਥ ਵਟਾਉਣ, ਇਹੀ ਬੋਝ ਨਹੀਂ ਲੱਗਣਗੇ। ਬੱਲਦ ਉਹੀ ਘਰੋਂ ਕੱਢਣਾਂ ਪੈਂਦਾ ਹੈ। ਜਦੋਂ ਉਹ ਹੱਟਾ-ਕੱਟਾ ਹੁੰਦੇ ਹੋਏ ਜੋਤਣ ਸਮੇਂ ਬੈਠ ਜਾਵੇ। ਜੋ ਹਿੱਕ ਡਾਹ ਕੇ ਕੰਮ ਕਰਦਾ ਹੈ। ਉਸ ਦੀ ਸੇਵਾ ਕੀਤੀ ਜਾਂਦੀ ਹੈ। ਖੱਲ, ਅਲਸੀ, ਤਿਲਾਂ ਦੇ ਤੇਲ ਦਾ ਕੜਾਹ, ਦਲੀਆ, ਹਰਾ ਖਿਲਾਇਆ ਜਾਂਦਾ ਹੈ। ਪਾਣੀ ਸਮੇਂ ਸਿਰ ਪਿਲਾਇਆ ਜਾਂਦਾ ਹੈ। ਚਲਦੀ ਨੂੰ ਗੱਡੀ ਕਹਿੰਦੇ ਹਨ। ਖੜ੍ਹ ਜਾਵੇ, ਜੰਗ ਖਾ ਜਾਂਦਾ ਹੈ। ਬੱਚਿਆਂ ਦਾ ਵੀ ਕਸੂਰ ਨਹੀਂ ਹੈ। ਮਾਪੇਂ ਵੀ ਮੱਚਲੇ ਹੋ ਜਾਂਦੇ ਹਨ। ਆਪਣੀਆਂ ਜੁੰਮੇਬਾਰੀਆਂ ਛੱਡ ਕੇ ਬੈਠ ਜਾਂਦੇ ਹਨ। ਕੰਮ ਕਰਦੇ ਹਾਂ। ਤਾਂ ਦੂਜੇ ਦਾ ਸਹਾਰਾ ਬੱਣੇ ਰਹਿੰਦੇ ਹਾਂ। ਜਿੰਨਾਂ ਚਿਰ ਹੱਥ ਪੈਰ ਕੰਮ ਕਰਦੇ ਹਨ। ਕੰਮ ਕਰੀਏ। ਹੱਥ ਉਤੇ ਹੱਥ ਧਰ ਕੇ ਬੈਠਣ ਨਾਲ, ਰੋਟੀ ਦੀ ਬੁੱਰਕੀ ਵੀ ਮੂੰਹ ਵਿੱਚ ਨਹੀਂ ਪੈਦੀ।

Comments

Popular Posts