ਜਾਤ-ਪਾਤ-ਗੋਤ ਛੱਡ ਕੇ, ਚੰਗੇ ਇਨਸਾਨ ਬੱਣ ਜਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਸਾਰਿਆਂ ਭਗਤਾਂ ਦੀ ਬਾਣੀ ਦਰਜ਼ ਹੈ। ਜੋ ਅੱਲਗ-ਅੱਲਗ ਕਿੱਤਿਆਂ ਦੇ ਨਾਲ ਸਬੰਧਤ ਹਨ। ਜੱਟ, ਜੁਲਾਹਾ, ਛੀਬਾ, ਰਵਿਦਾਸ ਸਬ ਭਗਤਾਂ ਦੀ ਬਾਣੀ ਦਰਜ਼ ਕੀਤੀ ਹੈ। ਸਬ ਨੂੰ ਇੱਕ ਲੜੀ ਵਿੱਚ ਕੀਤਾ ਹੈ। ਜਦੋਂ ਗੁਰੂਆਂ ਨੇ ਸਬ ਨੂੰ ਇੱਕ ਲੜੀ ਵਿੱਚ ਪ੍ਰੋਇਆ ਹੈ। ਉਨਾਂ ਦੇ ਬਿਚਾਰਾਂ ਨੂੰ ਆਪਦੇ ਬਿਚਾਰਾਂ ਬਾਣੀ ਦੇ ਬਰਾਬਰ ਥਾਂ ਦਿਤੀ ਹੈ। ਜੇ ਅਸੀਂ, ਜੋ ਵੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਪਿਆਰ ਕਰਦਾ ਹੈ। ਉਹ ਜਾਤ-ਪਾਤ ਦੀਆਂ ਮਨੁੱਖਤਾਂ ਵਿੱਚ ਵੰਡੀਆਂ ਨਹੀਂ ਪਾਉਂਦਾ। ਸਗੋਂ ਉਨਾਂ ਸਬ ਨੂੰ ਸੀਸ ਝੁੱਕਾਉਂਦਾ ਹੈ। ਜੋ ਲੋਕ ਆਪਣੇ ਕਿੱਤਿਆਂ ਉਤੇ ਡੱਟੇ ਹੋਏ ਹਨ। ਗੁਰੂ ਦਾ ਸਿੱਖ ਕਿੱਤਿਆਂ ਦੇ ਅਧਾਰ ਉਤੇ ਕਿਸੇ ਬੰਦੇ ਨੂੰ ਨੀਚ ਜਾਂ ਊਚਾ ਨਹੀਂ ਸਮæਝਦਾ। ਸਗੋਂ ਰੱਬ ਦੀ ਲੀਲਾ ਉਤੇ ਧੰਨ-ਧੰਨ ਕਰਦਾ ਹੈ। ਜਿਸ ਨੇ ਸਾਨੂੰ ਖੂਨ, ਹੱਡ, ਮਾਸ, ਅੱਖਾਂ, ਨੱਕ ਸਾਰਾ ਕੁੱਝ ਬਰਾਬਰ ਦਿੱਤਾ ਹੈ। ਕੋਈ ਭੇਤ ਨਹੀਂ ਰੱਖਿਆ। ਗਰਮੀ ਸਰਦੀ ਵਿੱਚ ਰਹਿੱਣ ਨਾਲ ਰੰਗਾਂ ਵਿੱਚ ਫ਼ਰਕ ਪੈ ਜਾਂਦਾ ਹੈ। ਧੁੱਪ ਵਿੱਚ ਰਹਿੱਣ ਵਾਲੇ ਮਜ਼ਦੂਰ ਲੋਕਾਂ ਦੀ ਚੰਮੜੀ ਮੱਚਣ ਨਾਲ ਪੱਕਦੀ ਜਾਂਦੀ ਹੈ। ਬਰਫ਼ੀਲੇ ਥਾਵਾਂ ਵਾਲੇ ਪਹਾੜੀ ਲੋਕ ਚਿੱਟੇ ਹੁੰਦੇ ਹਨ। ਜਿੰਨਾਂ ਰੌਲਾਂ ਜਾਤ-ਪਾਤ ਦਾ ਧਰਮਾਂ ਵਾਲੇ ਪਾ ਰਹੇ ਹਨ। ਆਮ ਲੋਕ ਐਸਾ ਨਹੀਂ ਕਰਦੇ। ਧਰਮਾਂ ਵਾਲੇ ਤਾਂ ਲੋਕਾਂ ਦੇ ਖੂਨ ਦੇ ਪਿਆਸੇ ਹਨ। ਰੱਬ ਦੇ ਮੰਦਰਾਂ, ਗੁਰਦੁਆਰਿਆਂ ਸਾਹਿਬ ਵਿੱਚ ਆਮ ਹੀ ਪ੍ਰਚਾਰਿਕ ਜਾਤ-ਪਾਤ ਦੇ ਨਾਂਮ ਵਿੱਚ ਭੱੜਥੂ ਪਾਉਣ ਦੀ ਢਿੱਲ ਨਹੀਂ ਕਰਦੇ। ਮੁਸਲਮਾਨਾਂ, ਬ੍ਰਹਮਣਾ, ਪੰਡਤਾਂ ਹਰੀਜ਼ਨਾਂ ਉਤੇ ਨਾਂਮ ਲੈ-ਲੈ ਕੇ, ਸਿਧੇ ਬਾਰ ਅਟੈਕ ਕਰਦੇ ਹਨ। ਇੰਨਾਂ ਸ਼ਰਾਰਤੀ ਗਿਆਨੀਆਂ ਤੋਂ ਬੱਚੀਏ। ਜਿੰਨਾਂ ਦਾ ਕੰਮ ਹੀ ਸਿੰਘ ਫਸਵਾ ਕੇ ਲੋਕਾ ਨੂੰ ਭਿੜਵਉਣਾਂ ਹੈ। ਲੋਕਾਂ ਦਾ ਖੂਨ ਵਹਾਉਣਾਂ ਹੈ। ਆਪਣੇ ਬੱਚੇ ਪਾਲੀਏ। ਹੋਰਾਂ ਲੋਕਾਂ ਨੂੰ ਵੀ ਆਪਣੇ ਪਰਿਵਾਰ ਵਾਂਗ ਪਿਆਰ ਕਰੀਏ। ਆਪ ਜੀਵਈਏ ਤੇ ਹੋਰਾਂ ਨੂੰ ਜਿਉਣ ਦੇਈਏ। ਅਸੀਂ ਸਬ ਇੱਕ ਬਰਾਬਰ ਹਾਂ। ਇਕੋ ਜਿਹਾ ਖਾਂਦੇ ਹਾਂ। ਗੰਦਾ ਕਰਕੇ ਬਾਹਰ ਕੱਢਦੇ ਹਾਂ। ਇੱਕ ਦੂਜੇ ਦੇ ਕੰਮ ਜਰੂਰ ਆਈਏ। ਕੋਈ ਕੱਲਾ ਵੱਡਾ ਨਹੀਂ ਹੁੰਦਾ। ਰਲ ਮਿਲ ਕੇ ਰਹੀਏ। ਕੋਈ ਜਾਤ-ਪਾਤ-ਗੋਤ ਦੀ ਹੂਲੜ ਬਾਜੀ ਕਰਨ ਨਾਲ ਰੱਬ ਨਹੀਂ ਬੱਣ ਸਕਦਾ। ਅਸੀਂ ਜਾਤ-ਪਾਤ ਛੱਡ ਕੇ, ਚੰਗੇ ਇਨਸਾਨ ਹੀ ਬੱਣ ਜਾਈਏ। ਰੱਬ ਨਾਂ ਬੱਣਈਏ। ਜੇ ਚਹੁੰਦੇ ਹਾਂ। ਬਾਕੀ ਲੋਕ ਸਾਨੂੰ ਇੱਜ਼ਤ ਪਿਆਰ ਦੇਣ। ਆਪਣਾਂ ਵੀ ਫ਼ਰਜ਼ ਸਮਝੀਏ। ਲੋਕਾਂ ਨੂੰ ਨਫ਼ਰਤ ਨਹੀਂ ਪਿਆਰ ਕਰੀਏ।
ਜਿੰਨਾਂ ਜਾਤ-ਗੋਤ ਨੂੰ ਮੁੱਕਾਉਣ ਦਾ ਜ਼ਤਨ ਕੀਤਾ ਜਾਂਦਾ ਹੈ। ਉਨਾਂ ਹੀ ਇਹ ਸਿਲਸਿਲਾ ਹੋਰ ਉਛਲ ਰਿਹਾ ਹੈ। ਜਾਤ-ਗੋਤ -ਧਰਮਾਂ ਉਤੇ ਦੰਗੇ ਹੁੰਦੇ ਹਨ। ਆਮ ਜੰਨਤਾ ਨੂੰ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਸ਼ਰਾਰਤੀ ਖਿਸਕ ਜਾਂਦਾ ਹੈ। ਕੰਮ ਦੇ ਉਧਾਰ ਉਤੇ ਪਾਈਆਂ ਵੰਡੀਆਂ ਉਤੇ, ਅੱਜ ਵੀ ਪੂੰਜੀਵਾਦ ਲੋਕ ਜਾਤ-ਪਾਤ-ਗੋਤ ਉਤੇ ਪੱਕੀ ਮੋਹਰ ਲਗਾ ਰਹੇ ਹਨ। ਮਜ਼ਦੂਰਾਂ ਨੂੰ ਨਫ਼ਰਤ ਕੀਤੀ ਜਾਂਦੀ ਹੈ। ਜੱਟਾਂ ਕੋਲ ਭਾਵੇਂ ਵਿਗਾ ਇੱਕ ਖੇਤ ਨਾਂ ਹੋਵੇ। ਜ਼ਮੀਨ ਵੇਚ ਕੇ, ਖਾ ਗਏ ਹੋਣ। ਬੈਕਾਂ ਤੋਂ ਕਰਜ਼ਾ ਲੈ ਕੇ ਮੁਕਰ ਗਏ ਹੋਣ। ਜੱਟ ਹੀ ਕਹਾਉਂਦੇ ਹਨ। ਜੱਟ ਨੂੰ ਪਤਾ ਨਹੀਂ ਕਿਹੜੀ ਪੂਛ ਲੱਗੀ ਹੁੰਦੀ ਹੈ? ਇਸੇ ਹੈਕੜ ਵਿੱਚ ਜ਼ਹਿਰ ਖਾ ਕੇ ਮਰ ਰਹੇ ਹਨ। ਪੰਡਤ ਅੱਜ ਵੀ ਜੰਨਤਾ ਨੂੰ ਲੁੱਟ ਕੇ ਖਾ ਰਿਹਾ ਹੈ। ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਹੱੜਪੱਣ ਵਾਲੇ ਨੂੰ ਖੂਨ ਪੀਣੀ ਜੋਕ, ਠੱਗ ਕਹਿੱਣਾਂ ਚਾਹੀਦਾਂ ਸੀ। ਪਰ ਲੋਕਾਂ ਨੇ ਇਸ ਦੀ ਪੂਜਾ ਸ਼ਰੂ ਕਰਕੇ, ਇਸ ਦਾ ਦਰਜਾ ਰੱਬ ਦੇ ਬਰਾਬਰ ਕਰ ਦਿੱਤਾ ਹੈ। ਹਰੀਜ਼ਨ ਚਾਹੇ ਠਾਣੇਦਾਰ ਲੱਗਾ ਹੋਵੇ। ਉਸ ਨੂੰ ਯਾਦ ਕਰਾਉਣਾਂ ਚਹੁੰਦੇ ਹਨ। ਉਸ ਦਾ ਬਾਪ ਦਿਹੜੀਆਂ ਕਰਦਾ ਰਿਹਾ ਹੈ। ਅਮੀਰ ਜਾਦਿਆ ਦੇ ਗੰਦ ਦੀ ਸਫ਼ਾਈ ਕਰਨ ਵਾਲੇ ਨੂੰ ਭੰਗੂ ਕਿਹਾ ਜਾਂਦਾ ਹੈ। ਜਦੋਂ ਇਹੀ ਲੋਕ ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਲੋਕਾਂ ਦੀਆਂ ਟਵੈਲਿਟ ਤੇ ਹੋਰ ਸਫ਼ਾਈਆਂ ਕਰਦੇ ਹਨ। ਉਦੋਂ ਕੀ ਬੀਤਦੀ ਹੈ? ਕੀ ਪਿੰਡ ਜਾ ਕੇ, ਆਪ ਨੂੰ ਭੰਗੂ ਦੱਸਦੇ ਹਨ? ਹੈਰਾਨੀ ਦੀ ਗੱਲ ਹੈ। ਮਜ਼ਦੂਰ ਭਾਵੇਂ ਵੱਧ ਮੇਹਨਤ ਕਰਦੇ ਹਨ। ਫਿਰ ਵੀ ਇੰਨਾਂ ਨੂੰ ਘਿਰਨਾਂ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਸਾਡੇ ਪਿੰਡ ਰਵਿਦਾਸਾਂ ਦੇ ਘਰ ਤੇ ਸਿਵੇ ਅੱਲਗ ਹਨ। ਪਰ ਸਾਡਾ ਘਰ ਰਵਿਦਾਸਾਂ ਦਾ ਸਾਰਾ ਵਿਹੜਾ, ਮਹੱਲਾ ਲੰਘ ਕੇ ਆਉਂਦਾ ਹੈ। ਦਸ ਬੰਦਿਆਂ ਕੋਲ ਰੁੱਕ ਕੇ ਘਰ ਪਹੁੰਚੀਦਾ ਹੈ। ਬਹੁਤੇ ਮਗਰ ਹੀ ਘਰ ਵੀ ਆ ਜਾਂਦੇ ਹਨ। ਉਨਾਂ ਨੂੰ ਤੇ ਸਾਨੂੰ ਲੱਗਿਆ ਹੀ ਨਹੀਂ ਹੈ। ਅਸੀਂ ਉਹ ਅੱਲਗ ਜਾਤ ਦੇ ਹਾਂ। ਉਨਾਂ ਨੂੰ ਜੋ ਚੀਜ਼ ਚਾਹੀਦੀ ਹੁੰਦੀ ਹੈ। ਆਪੇ ਚੱਕ ਕੇ ਲੈ ਜਾਂਦੇ ਹਨ। ਘਰ ਦਾ ਕੰਮ ਪਿਆ ਦੇਖ ਕੇ ਆਪੇ ਕੋਈ ਨਾਂ ਕੋਈ ਕਰ ਜਾਂਦਾ ਹੈ। ਮਾਂ-ਪਾਪਾ ਜੀ ਸਾਰਾ ਪਰਿਵਾਰ ਸਾਡੇ ਟਰੱਕ ਉਤੇ ਸੰਗਤ ਲੈ ਕੇ ਹਜ਼ੂਰ ਸਾਹਿਬ ਗਏ ਸਨ। ਮਹੀਨਾਂ ਭਰ ਯਾਤਰਾ ਹੀ ਕਰਦੇ ਰਹੇ। ਘਰ ਮੈਂ ਕੁਆਰੀ ਸੀ। ਭੂਆ ਜੀ ਵਿਆਹੀ ਹੋਈ ਮੇਰੇ ਕੋਲ ਆਈ ਹੋਈ ਸੀ। ਸਾਡੇ ਕੋਲ ਵਿਹੜੇ ਵਾਲੇ ਤਾਇਆ ਤਾਈ ਦਿਨ ਰਾਤ ਰਹਿੰਦੇ ਸਨ। ਰੰਗ ਰੂਪ ਤੋਂ ਵੀ ਸਾਡੇ ਵਰਗੇ ਹੀ ਗੋਰੇ ਚਿੱਟੇ ਸਨ। ਕਈ ਲੋਕ ਤਾਂ ਭੁਲੇਖਾ ਖਾਦੇ ਸਨ। ਉਹ ਸਾਡੇ ਘਰ ਦੇ ਜੀਅ ਹਨ। ਪੂਰੀ ਬੀਹੀ ਵਿਹੜੇ ਨੇ, ਸਾਡਾ ਪਰਿਵਾਰ ਵਾਂਗ, ਸਾਡਾ ਧਿਆਨ ਰੱਖਿਆ। ਸਾਨੂੰ ਯਾਦ ਹੀ ਨਹੀਂ ਰਿਹਾ। ਅਸੀਂ ਇੱਕਲੀਆਂ ਹਾਂ। ਜੋ ਇੱਜ਼ਤਾਂ ਦੇ ਸਾਝੇ ਹੋਣ, ਸਾਡੇ ਘਰ, ਖੇਤ ਦੇ ਕੰਮਾਂ ਦਾ ਧਿਆਨ ਰੱਖਦੇ ਹੋਣ। ਸਾਡਾ ਨੁਕਸਾਨ ਨਾਂ ਬਰਦਾਸਤ ਕਰਨ, ਉਹ ਨੀਚ ਜਾਤ ਨਹੀਂ ਹੋ ਸਕਦੇ। ਨੀਚ ਜਾਤ ਤਾਂ ਲੋਕਾਂ ਦਾ ਹੱਕ ਖੋਹਦੇ ਹਨ। ਬੰਦੇ ਕਤਲ ਕਰਦੇ ਹਨ। ਲੁੱਟਾਂ ਮਾਰਾਂ ਕਰਦੇ ਹਨ। ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁਟਦੇ ਹਨ। ਪਿੰਡ ਵਾਲਿਆਂ ਨੇ ਤਾਂ ਬ੍ਰਹਮਣਾ ਦੀ ਬੀਹੀ ਵੀ ਅੱਲਗ ਬਣਾਈ ਹੋਈ ਹੈ। ਬਾਕੀ ਲੋਕ ਜੱਟ ਕੈਤਾਂ ਵਿੱਚ ਘਰ ਬੱਣਾਂ ਕੇ, ਸ਼ੜਕ ਉਤੇ ਧੂੜ ਫੱਕਦੇ ਹਨ। ਇਹ ਪਿੰਡ ਦੇ ਅੰਦਰ ਪੱਕੀ ਬੀਹੀ, ਪੱਕੇ ਮਕਾਨਾਂ ਵਿੱਚ ਰਹਿੰਦੇ ਹਨ। ਉਦਾ ਇੰਨਾਂ ਨੂੰ ਨੀਵੀ ਜਾਤ-ਪਾਤ ਦੀ ਬਹੁਤ ਸੂਕ ਹੈ। ਜਦੋਂ ਕਿਸੇ ਦੇ ਵਿਆਹ ਹੁੰਦਾ ਹੈ। ਪੰਡਤ ਪੱਤਰੀ ਖੋਲਣ ਨੋਟ ਲੈਣ ਮਜ਼ਦੂਰਾਂ ਕੰਮੀਆਂ ਦੇ ਘਰ ਵਿੱਚ ਚਲ ਕੇ ਆ ਜਾਂਦੇ ਹਨ। ਇਹੀ ਕੰਮੀ ਵੱਡੇ ਲੋਕਾਂ ਦੇ ਘਰ ਝਾਂੜਦੇ ਸਵਾਰਦੇ ਸਨ। ਐਤਕੀ 2011 ਵਿੱਚ ਪਿੰਡ ਗਈ। ਰਵਿਦਾਸਾਂ ਦੇ ਸਾਰੇ ਨੌਜਵਾਨ ਮੁੰਡੇ, ਕੁੜੀਆਂ, ਬਹੂਆਂ, ਸਰਕਾਰੀ, ਨੌਕਰੀਆਂ ਕਰਦੇ ਦੇਖੇ। ਕੋਈ ਦਿਹਾੜੀ ਵਾਲਾ ਨਹੀਂ ਲੱਭਦਾ। ਚੇਅਰਮੇਨ ਵੀ ਸਾਡੀ ਬੀਹੀ ਵਿਚੋਂ ਹੀ ਹੈ। ਖੁਸ਼ੀ ਉਦੋਂ ਬਹੁਤ ਹੋਈ ਜਦੋਂ ਮੈਨੂੰ ਪਤਾ ਲੱਗਾ ਉਸ ਦੀ ਨੂੰਹੁ ਬ੍ਰਹਮਣਾਂ ਦੀ ਕੁੜੀ ਹੈ। ਵਿਹੜੇ ਵਾਲੇ ਸਾਰੇ ਦੇ ਸਾਰੇ ਗੋਰੇ ਚਿੱਟੇ ਬਹੁਤ ਸੋਹਣੇ ਹਨ। ਅੱਛਾ ਹੈ, ਹੁਣ ਘਰ-ਘਰ ਮਜ਼ਦੂਰੀ ਕਰਨ ਦੀ ਥਾਂ, ਫੋਜ਼, ਟੀਚਰ, ਬੈਂਕਾਂ, ਬਿੱਜਲੀ ਦਾ ਤੇ ਹੋਰ ਬਿਜਨਸ ਕਰ ਰਹੇ ਹਨ। ਝੁਗੀਆਂ ਵਾਲੇ ਮਜ਼ਦੂਰ ਮੇਹਨਤ ਕਰਕੇ, ਪੂੰਜੀਵਾਦਾ ਦੀਆਂ ਬਿੰਲਡਿੰਗਾਂ ਖੜ੍ਹੀਆਂ ਕਰਦੇ ਹਨ। ਵਿਹਲੇ ਲੋਕ ਏਸੀ ਵਿੱਚ ਮਹਿਲਾਂ ਵਿੱਚ ਸੌਂਦੇ ਹਨ। ਮੇਹਨਤੀ ਲੋਕ ਇੰਨਾਂ ਨੂੰ ਉਸਾਰਨ ਵਾਲੇ ਉਹੀ ਮੀਂਹ ਵਿੱਚ ਚੋਦੀਆਂ, ਗਰਮੀ ਵਿੱਚ ਤੱਪਦੀਆਂ, ਸਰਦੀਆਂ ਵਿੱਚ ਠਰਦੀਆਂ ਕੱਖਾਂ ਕੰਨਿਆਂ ਦੀਆਂ ਝੁਗੀਆਂ ਵਿੱਚ ਜਿੰਦਗੀ ਕੀੜਿਆ ਮਕੌੜਿਆਂ ਵਾਂਗ ਜਿਉਂਦੇ ਹਨ। ਕੀ ਸਰਕਾਰਾਂ ਨੂੰ ਦਿੱਸਦਾ ਨਹੀ ਹੈ? ਕੀ ਇੰਨਾਂ ਗਰੀਬ ਪਰਿਵਾਰਾਂ ਨੂੰ ਇੱਕ ਇੱਕ ਕੰਮਰਾ ਬੱਣਵਾ ਕੇ ਨਹੀਂ ਦੇ ਸਕਦੇ? ਵੋਟਾਂ ਇਹ ਲੋਕ ਵੀ ਪਾਉਂਦੇ ਹਨ। ਫਿਰ ਇੰਨਾਂ ਨੂੰ ਆਮ ਜੰਨਤਾ ਵਾਂਗ ਸਹੂਲਤਾਂ ਕਿਉਂ ਨਹੀਂ ਹਨ? ਇਹ ਵੀ ਦੂਜੇ ਲੋਕਾਂ ਵਾਂਗ ਜਿਉਣਾਂ ਚਹੁੰਦੇ ਹਨ। ਸਰਕਾਰ ਵੀ ਦੂਜੇ ਲੋਕਾਂ ਵਾਂਗ ਇਨਸਾਨ ਨੂੰ ਨੀਚ ਜਾਤ ਸਮਝ ਕੇ ਉਨਾਂ ਨੂੰ ਪੈਰਾਂ ਵਿੱਚ ਰੱਖਣਾਂ ਚਹੁੰਦੀ ਹੈ। ਇਸ ਨੂੰ ਖੱਤਮ ਕਰਨ ਲਈ ਕੋਈ ਹਿਲਾ ਨਹੀਂ ਕੀਤਾ ਜਾਂਦਾ।
ਬਾਹਰਲੇ ਦੇਸ਼ਾਂ ਵਿੱਚ ਜਾਤ-ਗੋਤ ਦੇ ਅਧਾਰ ਉਤੇ ਬਸਤੀਆਂ ਅੱਲਗ ਨਹੀਂ ਹਨ। ਸਬ ਇੱਕ ਬਰਾਬਰ ਰਹਿੰਦੇ ਹਨ। ਇਕੋ ਜਿਹਾ ਉਹੀ ਕੰਮ ਕਰਦੇ ਹਨ। ਇਕੋ ਮਿਲ, ਦਫ਼ਤਰਾਂ ਵਿੱਚ ਕੰਮ ਕਰਦੇ ਹਨ। ਸ਼ਮਸ਼ਾਨ ਘਾਟ ਇੱਕੋ ਹਨ। ਮੰਦਰ, ਗੁਰਦੁਆਰੇ ਸਾਹਿਬ, ਮਸਜ਼ਦਾ, ਚਰਚ ਅੱਲਗ ਅੱਲਗ ਹਨ। ਰੱਬ ਇੱਕ ਹੈ। ਸਾਰੇ ਧਰਮ ਇਹੀ ਕਹਿੰਦੇ ਹਨ। ਪਰ ਫਿਰ ਧਰਮ ਕਿਉਂ ਇੰਨੇ ਬੱਣੇ ਹਨ? ਲੋਕ ਕਿਉਂ ਨਹੀਂ ਸਿਧੀ ਰੱਬ ਨਾਲ ਗੱਲ ਕਰਦੇ? ਕੀ ਵਿਚਾਲੇ ਵਿਚੋਲੇ ਲਾਗ ਲੈਣ ਦੇਣ ਨੂੰ ਰੱਖੇ ਹਨ? ਬੰਦਿਆਂ ਨੇ ਜਾਤ-ਪਾਤ ਦੀਆਂ ਵੰਡੀਆਂ ਪਾਈਆਂ ਹਨ। ਸਬ ਗਿਆਨੀਆਂ ਨੇ ਆਪੋਂ ਆਪਣਾਂ ਪੇਟ ਤੋਰਨ ਲਈ ਦੁਕਾਨਾਂ ਲਗਾਈ ਬੈਠੇ ਹਨ। ਕਨੇਡਾ ਵਿੱਚ ਇਥੇ ਵੀ ਸ਼ਰਾਰਤੀ ਲੋਕ ਹਨ। ਜੋ ਰੰਗ ਰੂਪ ਦੇ ਅਧਾਰ ਉਤੇ ਲੋਕਾਂ ਨਾਲ ਵਿਤਕਰਾ ਕਰਦੇ ਹਨ। ਭਾਰਤੀਆਂ, ਪਾਕਸਤਾਨੀਆਂ ਨੂੰ ਦੇਖ ਕੇ ਪਾਕੀ ਕਹਿੰਦੇ ਹਨ। ਉਦੋਂ ਜੱਟਾਂ, ਬ੍ਰਹਮਣਾਂ, ਨੱਵਾਬਾਂ, ਚੌਧਰੀਆਂ, ਜੈਲਦਾਰਾਂ ਦੀ ਫੂਕ ਨਿੱਕਲ ਜਾਂਦੀ ਹੈ। ਬੰਦਾ ਤੱੜਫ਼ਣ ਤੋਂ ਬਗੈਰ ਕੁੱਝ ਨਹੀਂ ਕਰ ਸਕਦਾ। ਫਿਰ ਸੋਚਦੇ ਹਨ, " ਅਸੀਂ ਵੀ ਪਿਛੇ ਪਿੰਡਾਂ ਵਿੱਚ ਗਰੀਬ ਲੋਕਾਂ ਦੇ ਪਿੰਡੇ ਤੇ ਦਿਲ ਉਤੇ ਜਾਤ-ਪਾਤ ਦੇ ਤੱਪਦੇ ਅੰਗਿਆਰ ਰੱਖ ਕੇ, ਉਨਾਂ ਦੇ ਕਲੇਜੇ ਬਲੂੰਦਰੇ ਹਨ। ਉਨਾਂ ਤੋਂ ਕੰਮ ਕਰਾ ਕੇ, ਚੰਗੀ ਚੰਮੜੀ ਛਿੱਲੀ ਹੈ। " ਕਈ ਕਾਲੇ ਨੀਗਰੋ ਲੋਕਾਂ ਨੂੰ ਨਫ਼ਰਤ ਕਰਦੇ ਹਨ। ਬਹੁਤੇ ਲੋਕ ਕਨੇਡਾ ਦੇ ਪੁਰਾਣੇ ਵਸਨੀਕਾਂ ਨੁੰ ਪਸੰਧ ਨਹੀਂ ਕਰਦੇ। ਉਨਾਂ ਦੇ ਪੁੱਠੇ ਸਿੱਧੇ ਨਾਂਮ ਰੱਖਦੇ ਹਨ। ਆਮ ਉਨਾਂ ਨੂੰ ਰਿਡ ਇੰਡੀਅਨ ਕਹਿੰਦੇ ਹਨ। ਕਈ ਲੋਕ ਤਾਂ ਪੱਗਾਂ ਵਾਲਿਆ ਉਤੇ ਜਾਨ ਲੇਵਾ ਅਟੈਕ ਕਰਦੇ ਹਨ। ਕਈਆਂ ਦੀ ਜਾਨ ਵੀ ਚਲੀ ਗਈ ਹੈ। ਦੁਨੀਆਂ ਨੂੰ ਛੱਡੋ। ਦੁਨੀਆਂ ਜਿੱਤੀ ਨਹੀਂ ਜਾਣੀ। ਤੁਸੀਂ ਦੇਖਣਾਂ ਹੈ। ਤੁਸੀਂ ਅਸੀਂ ਕਿੰਨਾਂ ਵਿਚੋਂ ਹੈ? ਕੀ ਜਾਤ-ਗੋਤ ਦੀ ਝੰਡੀ ਚੱਕੀ ਫਿਰਦੇ ਹਾਂ? ਕੀ ਆਪ ਨੂੰ ਤਾਕਤਵਾਰ ਸਮਝ ਕੇ। ਲੋਕਾਂ ਦਾ ਹੱਕ ਖੋ ਕੇ, ਕਬਜ਼ਾ ਕਰ ਲੈਂਦੇ ਹਾਂ? ਜਾਂ ਬੰਦਿਆਂ ਵਾਂਗ ਰੋਜ਼ੀ-ਰੋਟੀ ਕਮਾ ਕੇ, ਆਪ ਖੁਸ਼ ਰਹਿੰਦੇ ਹਾਂ। ਲੋਕਾਂ ਨੂੰ ਖੁਸ਼ ਦੇਖਦੇ ਹਾਂ। 

Comments

Popular Posts