ਦੱਸ ਤੇਰਾ ਕਿਦਾ ਲੱਗਦਾ ਏ ਦਿਨ-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਸਾਡੇ ਕੋਲੋ ਦੂਰ ਹੋ ਕੇ, ਦੱਸ ਤੇਰਾ ਕਿਦਾ ਲੱਗਦਾ ਏ ਦਿਨ?
ਨਵਿਆ ਸੰਗ ਰਲ ਕੇ, ਦੱਸ ਤੇਰਾ ਕਿਵੇਂ ਲੱੰਘਦਾ ਏ ਦਿਨ ?
ਜਦੋਂ ਸਾਡਾ ਚੇਤਾ ਭੁੱਲਦਾ ਕਿਵੇਂ ਲੱਗਦਾ ਏ ਤੈਨੂੰ ਦਿਨ ?
ਕੀ ਸਾਡੇ ਬਗੈਰ ਤੇਰਾ ਬਹੁਤ ਸੌਖਾ ਲੰਘਦਾ ਏ ਨਿੱਤ ਦਿਨ?
ਮੈਂ ਰੱਬ ਤੋਂ ਸੁੱਖਾ ਦਾ ਮੰਗਦੀ ਤੇਰਾ ਹਰ ਆਉਣ ਵਾਲਾ ਦਿਨ।
ਤੂੰ ਮਨ ਭਾਵੇ ਨਾਂ ਮੰਨ ਤੇਰੀ ਯਾਦ ਵਿੱਚ ਮੇਰਾ ਲੰਗੇ ਰਾਤ ਦਿਨ।
ਸੱਤੀ ਤੈਨੂੰ ਚੇਤੇ ਕਰੀਏ ਨਾਂ ਕਦੇ ਐਸਾ ਚੜ੍ਹਿਆ ਨਹੀਂ ਦਿਨ।
ਚੰਨਾਂ ਤੈਨੂੰ ਭੁੱਲ ਜਾਂਵਾਂ ਕਦੇ ਐਸਾ ਆਵੇ ਨਾਂ ਉਹ ਕਾਲਾ ਦਿਨ।
ਜਿਸ ਦਿਨ ਸਤਵਿੰਦਰ ਭੁੱਲ ਜਾਵੇ ਤੈਨੂੰ ਮਰ ਜਾਵੇ ਉਸੇ ਦਿਨ।
ਪਿਆਰ ਤੈਨੂੰ ਸਦਾ ਕਰੀਏ ਰੱਬਾ , ਅਸੀ ਹਰ ਪਲ, ਹਰ ਦਿਨ।

Comments

Popular Posts