ਕਾਰ ਜਾਂ ਕੋਈ ਵੀ ਚਾਲਕ ਚਲਾਉਂਦੇ ਸਮੇਂ ਆਪਣਾਂ ਧਿਆਨ ਸ਼ੜਕ ਉਤੇ ਰੱਖੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅੱਖ ਝੱਮਕਣ ਜਿੰਨੇ ਸਮੇਂ ਵਿੱਚ ਐਕਸੀਡੈਂਟ ਹੋ ਸਕਦਾ ਹੈ। ਇਸ ਲਈ ਕਾਰ ਚਲਾਉਂਦੇ ਹੋਏ, ਦੂਜੇ ਕਿਸੇ ਪਾਸੇ ਧਿਆਨ ਨਾਂ ਦੇਈਏ। ਅਸੀਂ ਆਪ ਗੱਡੀ, ਕਾਰ ਜੋ ਵੀ ਚਲਾ ਰਹੇ ਹਾਂ। ਜਾਂ ਨਾਲ ਬੈਠੇ ਹਾਂ। ਕਾਰ ਜਾਂ ਕੋਈ ਵੀ ਚਾਲਕ ਚਲਾਉਂਦੇ ਸਮੇਂ ਆਪਣਾਂ ਧਿਆਨ ਸ਼ੜਕ ਉਤੇ ਰੱਖੀਏ। ਜੇ ਥੋੜਾ ਜਿਹੀ ਅਚਗਿਹਲੀ ਕੀਤੀ, ਹੱਦਸੇ ਵਿੱਚ ਜਾਨ-ਮਾਲ ਦਾ ਨੁਕਸਾਨ ਆਪਣਾਂ ਹੋਵੇਗਾ। ਸੀਟ ਬਿਲਟ ਲਗਾਈ ਹੋਵੇ, ਤਾ ਬੰਦਾ ਐਕਸੀਡੈਂਟ ਹੋਣ ਉਤੇ ਗੱਡੀ ਤੋਂ ਬਾਹਰ ਨਹੀਂ ਜਾ ਸਕਦਾ। ਇਧਰ-ਉਧਰੋ ਗੱਡੀ ਵਿੱਚੋਂ ਸੱਟ ਖਾਣ ਤੋਂ ਵੀ ਬੱਚਾ ਹੋ ਜਾਂਦਾ ਹੈ। ਬਹੁਤੀਆਂ ਮੌਤਾਂ ਸ਼ੀਸ਼ਾ ਜਾਂ ਡੈਸ਼ਬੋਰਡ ਉਤੇ ਮੱਥਾ ਲੱਗਣ ਨਾਲ ਹੁੰਦੀਆਂ ਹਨ। ਕਈ ਬਾਰ ਨਾਲ ਬੈਠਾ ਬੰਦਾ ਵੀ ਡਰਾਇਵਰ ਨੂੰ ਚੁਕੰਨਾਂ ਕਰ ਦਿੰਦਾ ਹੈ। ਉਹ ਵੀ ਤਾਂ ਦੱਸ ਸਕੇਗਾ। ਜੇ ਧਿਆਨ ਸਿਧਾ ਸ਼ੜਕ ਉਤੇ ਹੋਵਗੇ। ਕਈ ਬਾਰ ਡਰਾਇਵਰ ਦੀ ਪੀਣਕ ਲੱਗ ਜਾਂਦੀ ਹੈ। ਇਸ ਲਈ ਉਸ ਨਾਲ ਹੱਲਕੀ ਗੱਲ-ਬਾਤ ਕੀਤੀ ਜਾਵੇ। ਉਸ ਉਤੇ ਕੋਈ ਝਗੜਾਲੂ ਅਟੈਕ ਨਾਂ ਕੀਤਾ ਜਾਵੇ। ਗਾਣੇ ਵੀ ਲੱਗੇ ਰਹਿੱਣ, ਡਰਾਇਵਰ ਦਾ ਮਨੋਰੰਜ਼ਨ ਹੁੰਦਾ ਰਹਿੰਦਾ ਹੈ। ਡਰਾਇਵਰ ਚੁਸਤ ਰਹਿੰਦਾ ਹੈ। ਪਰ ਅਵਾਜ਼ ਜ਼ਿਆਦਾ ਉਚੀ ਨਹੀਂ ਹੋਣੀ ਚਾਹੀਦੀ। ਇੱਕ ਬਾਰ ਮੇਰੇ ਨਾਲ ਐਸਾ ਹੋਇਆ ਹੈ। ਦੋਂਨੇ ਬੱਚੇ ਨਾਲ ਬੈਠੇ ਸਨ। ਮੈਂ ਕਾਰ ਚਲਾ ਰਹੀ ਸੀ। ਬੱਚਿਆਂ ਨੇ ਗਾਣਾਂ ਉਚੀ ਲਗਾਇਆ ਹੋਇਆ ਸੀ। ਪੁਲੀਸ ਦੀ ਕਾਰ ਸਾਨੂੰ ਕੱਟ ਕੇ ਅੱਗੇ ਜਾਂਣਾਂ ਚਹੁੰਦੀ ਸੀ। ਗਾਣਾਂ ਇੰਨਾਂ ਉਚੀ ਸੀ। ਸਾਨੂੰ ਪੁਲੀਸ ਕਾਰ ਦੀਆਂ ਲਾਈਟਾ ਦੀ ਚਮਕ ਤੇ ਅਵਾਜ਼ ਕੁੱਝ ਨਹੀਂ ਸੁਣਿਆਂ। ਪੁਲੀਸ ਵਾਲੇ ਨੇ ਕੰਨ ਪਾੜਵਾਂ ਹਾਰਨ ਮਾਰਿਆ। ਤਾਂ ਮੈਂ ਉਸ ਨੂੰ ਰਾਹ ਦਿੱਤਾ। ਉਹ ਸਾਨੂੰ ਪਾਸ ਕਰ ਸਕਿਆ। ਉਸ ਨੇ ਕਿਤੇ ਜਰੂਰੀ ਪਹੁੰਚਣਾ ਸੀ। ਜੇ ਉਸ ਨੂੰ ਛੇਤੀ ਹੁੰਦੀ। ਮੈਨੂੰ ਤਾਂ ਚੰਗੀ ਤਰਾਂ ਮੱਤ ਦੇ ਕੇ ਜਾਂਦਾ। ਬਹੁਤ ਲੋਕਾਂ ਨਾਲ ਇਹ ਹੁੰਦਾ ਹੈ। ਗਾਣੇ ਚਲਦੇ ਹੁੰਦੇ ਹਨ। ਜੇ ਪੁਲੀਸ ਦੀ ਕਾਰ ਲਾਈਟਾ ਦੇਵੇ। ਦੋ ਕਿਲੋਮੀਟਰ ਤੱਕ ਪਤਾ ਹੀ ਨਹੀਂ ਲੱਗਦਾ। ਹੋਰ ਕੋਈ ਨੁਕਸ ਨਾਂ ਵੀ ਹੋਵੇ। ਉਹ ਇਸੇ ਦੇ ਗੁੱਸੇ ਵਿੱਚ ਜ਼ੁਰਮਾਨੇ ਦੀ ਟਿੱਕਟ ਦੇ ਜਾਂਦਾ ਹੈ।
ਜੋ ਵੀ ਚਾਲਕ ਕਾਰ, ਟਰੱਕ ਲਾ ਰਹੇ ਹਾਂ। ਉਸ ਦੀ ਮਕੀਨੀਕਲ ਰਪੇਅਰ ਕਰਾਉਂਦੇ ਰਹਿਣਾਂ ਚਾਹੀਦਾ ਹੈ। ਤੇਲ, ਪਾਣੀ ਪੂਰਾ ਰੱਖਣਾਂ ਚਾਹੀਦਾ ਹੈ। ਉਸ ਵਿੱਚ ਇਹੋ ਜਿਹਾ ਸਮਾਨ ਜਰੂਰ ਰੱਖੀਏ। ਜੋ ਕਿਸੇ ਮਾੜੀ ਘੱਟਨਾਂ ਵੇਲੇ ਵਰਤਿਆ ਜਾ ਸਕੇ। ਜਿਵੇ ਕਾਰ ਰਸਤੇ ਵਿੱਚ ਖਰਾਬ ਹੋ ਜਾਵੇ। ਕਈ ਬਾਰ ਐਸੀ ਜਗਾ ਹੁੰਦੀ ਹੈ। ਨੇੜੇ ਤੇੜੇ ਪਾਣੀ ਵੀ ਨਹੀਂ ਮਿਲਦਾ। ਆਪਣੇ ਕੋਲ ਪਾਣੀ ਦੀਆਂ ਬੋਤਲਾਂ ਭਰਕੇ ਜਰੂਰ ਰੱਖੀਏ। ਸੁੱਕਾ ਖਾਂਣ ਦਾ ਸਮਾਨ ਕੋਲ ਹੋਵੇ ਬਹੁਤ ਚੰਗਾ ਹੈ। ਅਗਰ ਕਾਰ ਕਿਤੇ ਮਿੱਟੀ ਜਾਂ ਬਰਫ਼ ਵਿੱਚ ਫਸ ਜਾਵੇ। ਉਸ ਦੁਆਲਿਉ, ਇਹ ਹਟਾਉਣ ਲਈ ਕਹੀ ਵਰਗਾ ਕੁੱਝ ਗੱਡੀ ਵਿੱਚ ਰੱਖਿਆ ਜਾਵੇ। ਰੱਸਾ ਤੇ ਹੁਕ ਸੰਗਲ ਵੀ ਕੰਮ ਆਉਂਦੇ ਹਨ। ਖਿੱਚ ਕੇ ਗੱਡੀ ਕੱਢੀ ਜਾਂਦੀ ਹੈ। ਕਨੇਡਾ ਵਿੱਚ ਤਾਂ ਬਰਫ਼ ਤੋਂ ਤਿਲਕ ਕੇ ਗੱਡੀਆਂ ਡੂੰਘੀਆਂ ਖਾਈਆਂ ਵਿੱਚ ਡਿੱਗ ਜਾਂਦੀਆਂ ਹਨ। 70 ਕੁ ਸਾਲਾਂ ਦੀ ਇੱਕ ਔਰਤ ਨੇ ਦੱਸਿਆ, " ਸਾਡੀ ਦੀ ਕਾਰ ਖਾਈ ਵਿੱਚ ਡਿੱਗ ਗਈ। ਮੈਂ ਮੇਰਾ ਪਤੀ ਤਿੰਨ ਦਿਨ ਖਾਈ ਵਿੱਚ ਡਿੱਗੇ ਰਹੇ। ਲੱਤਾਂ ਉਤੇ ਸੱਟਾਂ ਸਨ। ਬ੍ਰਿਜ ਉਪਰੋਂ ਦੀ ਕਾਰਾਂ ਟਰੱਕ ਲੰਘਦੇ ਰਹੇ। ਕਾਰ ਵੀ ਕਾਲੀ ਸੀ। ਇੰਨਾਂ ਚੰਗਾ ਸੀ। ਸਾਡੇ ਕੋਲ ਰਜਾਈ ਸੀ। ਕਾਰ ਦੇ ਸ਼ੀਸੇ ਧੋਣ ਵਾਲਾ ਪਾਣੀ ਪੀਤਾ, ਜੋ ਕੈਮੀਕਲ ਹੈ। ਦਰਖੱਤਾਂ ਦੇ ਪੱਤੇ ਖਾਦੇ। ਚੌਥੇ ਦਿਨ ਜੰਗਲ ਦੀ ਖਾਈ ਉਤੋ ਦੀ ਪੁਲੀਸ ਦਾ ਹੈਲੀਕਾਪਟਰ ਲੰਘਣ ਲੱਗਾ। ਅਸੀਂ ਬਾਹਾਂ ਹਿਲਾਈਆਂ। ਹੈਲੀਕਾਪਟਰ ਬਹੁਤ ਨੀਵਾਂ ਸੀ। ਉਨਾਂ ਨੇ ਸਾਨੂੰ ਦੇਖ ਲਿਆ। ਸਾਨੂੰ ਖਾe ਿਵਿਚੋਂ ਕੱਢਿਆ ਗਿਆ। ਸਾਨੂੰ ਹਸਪਤਾਲ ਦਾਖ਼ਲ ਕਰਾਇਆ। " ਟਾਰਚ ਕੋਲ ਹੋਣੀ ਚਾਹੀਦੀ ਹੈ। ਜਿਸ ਨੂੰ ਜਗਾ ਕੇ, ਲੋਕਾਂ ਨੂੰ ਦੱਸਿਆ ਜਾਂ ਸਕਦਾ ਹੈ। ਕੋਈ ਜੰਗਲ ਜਾਂ ਖਾਂਈ ਵਿੱਚ ਅਣਸੁਖਾਵੀ ਘੱਟਨਾਂ ਦਾ ਸ਼ਿਕਾਰ ਹੋ ਗਿਆ ਹੈ। ਜਿਥੇ ਲਾਈਟ ਜਗਦੀ ਹੈ। ਲੋਕਾਂ ਦਾ ਧਿਆਨ ਉਧਰ ਜਰੂਰ ਜਾਂਦਾ ਹੈ। ਜੰਗਲ ਖਾਈ ਵਿੱਚ ਟਾਰਚ, ਨਾਲ ਚਾਨਣ ਹੋਵੇਗਾ। ਦੇਖਣ ਵਾਲਾ ਜਰੂਰ ਸੋਚੇਗਾ। ਇਥੇ ਅੱਗ ਜਾਂ ਚਾਨਣ ਕਿਉਂ ਹੋ ਰਿਹਾ ਹੈ। ਲੋਕ ਮਸੀਬਤ ਵਿੱਚ ਪਏ ਬੰਦੇ ਦੀ ਮਦੱਦ ਜਰੂਰ ਕਰਦੇ ਹਨ। ਲਾਲ ਖੱਟਾ ਕੱਪੜਾ ਜਾਂ ਲੇਬਰ ਵਾਲੀ ਜਾਕਟ ਕੋਲ ਚਾਹੀਦੀ ਹੈ। ਉਹ ਹਨੇਰੇ ਵਿੱਚ ਚਮਕਦੀ ਹੈ। ਕੋਲ ਲੋੜੀਦੀਆਂ ਸਿਰ ਦੁੱਖਦੇ, ਤਾਪ ਦੀਆਂ ਦੁਵਾਈਆਂ ਗੱਡੀ ਵਿੱਚ ਪਰਸ ਵਿੱਚ ਜਰੂਰ ਹੋਣ। ਲੰਬਾ ਕੱਪੜਾਂ ਵੀ ਜਰੂਰ ਹੋਵੇ। ਸੱਟ ਲੱਗਣ ਉਤੇ ਜਖ਼ਮ ਨੂੰ ਬੰਨ ਕੇ, ਖੂਨ ਬੰਦ ਕੀਤਾ ਜਾ ਸਕੇ। ਪਾਉਣ ਵਾਲੇ ਕੱਪੜਿਆਂ ਦਾ ਇੱਕ ਜੋੜਾ ਜਰੂਰ ਕੋਲੇ ਹੋਣਾਂ ਚਾਹੀਦਾ ਹੈ। ਸਫ਼ਰ ਭਾਵੇਂ ਹਵਾਈ ਜਹਾਜ਼ ਵਿੱਚ ਹੀ ਕਰ ਰਹੇ ਹੋਈਏ। ਪਤਾ ਨਹੀਂ ਕਦੋਂ ਬੰਦੇ ਉਤੇ ਕੀ ਮਸੀਬਤ ਪੈ ਜਾਵੇ? ਕੈਸ਼ ਪੈਸੇ ਘਰ ਤੇ ਕਾਰ ਵਿੱਚ ਹੋਣੇ ਬਹੁਤ ਜਰੂਰੀ ਹਨ। ਮੈਂ ਇਹ ਸਬ ਪ੍ਰਬੰਦ ਕਾਰ ਵਿੱਚ ਕਰਕੇ ਰੱਖਦੀ ਹਾਂ। ਕਿਉਂਕਿ ਜਦੋਂ ਆਪਾਂ ਸਫ਼ਰ ਉਤੇ ਨਿੱਕਲਦੇ ਹਾਂ। ਕੁੱਝ ਪਤਾ ਨਹੀਂ ਕੀ ਹੋ ਜਾਵੇ? ਮਾੜੇ ਸਮੇਂ ਨਾਲ ਲੜਨ ਲਈ ਹਰ ਸਮੇਂ ਤਿਆਰ ਰਹਿੱਣਾ ਚਾਹੀਦਾ ਹੈ।
ਕਾਰ, ਜੀਪ ਦੀ ਛੱਤ ਵੀ ਮੌਸਮ ਦੇਖ ਕੇ ਉਪਰੋਂ ਖੋਲਣੀ ਚਾਹੀਦੀ ਹੈ। ਇੱਕ ਦਿਨ ਗੜੇ ਪੈਂਦੇ ਸੀ। ਇੱਕ ਜੀਪ ਦੀ ਛੱਤ ਚੱਕੀ ਹੋਈ ਸੀ। ਗੜਿਆਂ ਦੀ ਮਾਰ ਉਨਾਂ ਨੂੰ ਡਰਾਇਵਰ ਤੇ ਪਸੀਜ਼ਰ ਨੂੰ ਵੀ ਪੈ ਰਹੀ ਸੀ। ਨਾਲ ਹੀ ਬਹੁਤ ਜ਼ੋਰਾਂ ਦਾ ਮੀਂਹ ਪੈ ਰਿਹਾ ਸੀ। ਗੜੇ ਵੀ ਪਏ। ਪਰ ਡਰਾਇਵਰ ਪੂਰੀ ਰਫ਼ਤਾਰ ਨਾਲ ਗੱਡੀਆਂ ਭਜਾ ਰਹੇ ਸਨ। ਸਗੋਂ ਮੀਂਹ ਬਰਫ਼ ਵਿੱਚ ਕਾਰਾਂ ਗੱਡੀਆਂ ਦੀ ਰਫ਼ਤਾਰ ਹੋਲੀ ਕਰ ਲੈਣੀ ਚਾਹੀਦੀ ਹੈ। ਪਾਣੀ ਨਾਲ ਵੀ ਕਾਰਾ ਤਿਲਕਦੀਆਂ ਹਨ। ਬਰਫ਼ ਤਾਂ ਸ਼ੀਸ਼ਾ ਹੁੰਦਾ ਹੈ। ਇਸ ਤੋਂ ਵੀ ਮੋਟਰ ਗੱਡੀਆਂ ਤਿਲਕਦੀਆਂ ਹਨ। ਜਦੋਂ ਸਿਲਪ ਹੁੰਦੀਆਂ ਹਨ, ਸੰਭਾਲ ਨਹੀਂ ਹੁੰਦੀਆਂ। ਬਰੇਕਾਂ ਨਹੀਂ ਲੱਗਦੀਆਂ। ਆਪੇ ਆਪਣੇ ਜ਼ੋਰ ਉਤੇ ਤੁਰੀਆਂ ਜਾਂਦੀਆਂ ਹਨ। ਇਸ ਤਰਾਂ ਦੇ ਮੌਸਮ ਵਿੱਚ ਬਹੁਤ ਐਕਸੀਡੈਂਟ ਹੁੰਦੇ ਹਨ। ਗੱਡੀਆਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ। ਜਾਨਾਂ ਵੀ ਬਹੁਤ ਜਾਂਦੀਆਂ ਹਨ। 10 ਬੰਦਿਆਂ ਵਿੱਚੋਂ 2 ਬੰਦੇ ਮੋਟਰ ਗੱਡੀਆਂ ਦੇ ਐਕਸੀਡੈਂਟ ਵਿੱਚ ਸੱਟਾਂ ਦੇ ਸ਼ਿਕਾਰ ਹੋਏ ਹੁੰਦੇ ਹਨ। ਹਰ ਘਰ ਐਕਸੀਡੈਂਟ ਦੀਆਂ ਦੁਰਘੱਟਨਾਵਾਂ ਨਾਲ ਸ਼ਿਕਾਰ ਹੈ। ਮੋਟਰ ਗੱਡੀਆਂ ਦੇ ਫੈਇਦੇ ਹਨ। ਤਾਂ ਦੁਰਵਰਤੋਂ ਕਰਨ ਨਾਲ, ਅਣਗਹਿਲੀ ਕਰਕੇ ਬਹੁਤ ਨੁਕਸਾਨ ਉਠਾਉਣੇ ਪੈ ਰਹੇ ਹਨ। ਕਈ ਬਾਰ ਮੋਟਰ ਗੱਡੀਆਂ ਦੇ ਐਕਸੀਡੈਂਟ ਵਿੱਚ ਬੇਕਸੂਰ ਬੰਦੇ ਮਾਰੇ ਜਾਂਦੇ ਹਨ। ਜਦੋਂ ਲੋਕ ਨਸ਼ੇ ਖਾ ਕੇ ਮੋਟਰ ਗੱਡੀਆਂ ਚਲਾਉਂਦੇ ਹੋਏ ਐਕਸੀਡੈਂਟ ਕਰ ਦਿੰਦੇ ਹਨ। ਆਮ ਜੰਨਤਾ ਦਾ ਵੀ ਨੁਕਸਾਨ ਹੋ ਜਾਂਦਾ ਹੈ।

Comments

Popular Posts