ਆਪਣਾਂ-ਆਪ ਛੱਡ ਕੇ, ਦੂਜੇ ਜੋਗੇ ਹੀ ਨਾਂ ਹੋ ਜਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਆਪਣੇ-ਆਪ ਨੂੰ ਛੱਡ ਕੇ ਕਿਸੇ ਦੂਜੇ ਨੂੰ ਇੰਨਾਂ ਵੀ ਮੱਹਤਵ ਨਾਂ ਦੇਈਏ। ਆਪਣੀ ਹੋਦ ਭੁੱਲ ਜਾਈਏ। ਆਪਣਾਂ-ਆਪ ਛੱਡ ਕੇ, ਦੂਜੇ ਜੋਗੇ ਹੀ ਨਾਂ ਹੋ ਜਾਈਏ। ਆਪਣੇ-ਆਪ ਤੋਂ ਵੱਧ ਚਹੁੰਣ ਵਾਲੇ ਬੰਦੇ ਦੇ ਚਲੇ ਜਾਂਣ ਉਤੇ, ਅਸੀਂ ਖਾਲੀ ਹੋ ਜਾਈਏ। ਸਾਡੇ ਪੱਲੇ ਕੱਖ ਨਾਂ ਬਚੇ। ਜੇ ਉਹ ਸਾਡੀ ਜਿੰਦਗੀ ਵਿਚੋਂ ਨਿੱਕਲ ਜਾਵੇ। ਅਸੀਂ ਉਜੜ ਜਾਈਏ। ਸਾਡੇ ਕੋਲ ਕੁੱਝ ਨਾਂ ਬੱਚੇ। ਸਾਨੂੰ ਆਪਣੇ-ਆਪ ਵਿੱਚ ਜਿਉਣਾ ਸਿੱਖਣਾਂ ਚਾਹੀਦਾਂ ਹੈ। ਕੱਲੇ ਜਿੰਦਗੀ ਜਿਉਣੀ ਸਿੱਖਣੀ ਚਾਹੀਦੀ ਹੈ। ਦੂਜਿਆਂ ਦਾ ਆਸਰਾ ਛੱਡ ਕੇ, ਜੋ ਦੁਨੀਆਂ ਨੂੰ ਚਲਾ ਰਿਹਾ ਹੈ। ਉਸ ਤੋਂ ਸ਼ਕਤੀ ਮੰਗਣੀ ਚਾਹੀਦੀ ਹੈ। ਲੋਕਾਂ ਲਈ ਜਿਉਣ ਵਿੱਚ ਹੀ, ਸਮਾਂ ਨਾਂ ਕੱਢ ਦੇਈਏ। ਅਸੀਂ ਦੁੱਖੀ ਉਦੋਂ ਹੁੰਦੇ ਹਾਂ। ਜਦੋਂ ਦੂਜਿਆ ਨੂੰ ਆਪਣੀ ਜਿੰਦਗੀ ਵਿੱਚ ਲਿਉਣ ਦੀ ਕੋਸ਼ਸ਼ ਕਰਦੇ ਹਾਂ। ਕਿਸੇ ਵਾਂਗ ਚੱਲਣ ਦੀ ਸੋਚਦੇ ਹਾਂ। ਜਾਂ ਕਿਸੇ ਆਪਣੇ ਵਾਂਗ ਚਲਾਉਣ ਦੀ ਕੋਸ਼ਸ਼ ਕਰਦੇ ਹਾਂ। ਭਾਵ ਕਿਸੇ ਦੀ ਜਿੰਦਗੀ ਵਿੱਚ ਦਖਲ ਨਾਂ ਦਿੱਤਾ ਜਾਵੇ। ਇੱਕ ਔਰਤ ਆਪਣੇ ਪਹਿਲੇ ਪਤੀ ਤੋਂ ਅੱਕ ਗਈ। ਉਸ ਦਾ ਇਸ਼ਕ ਕਿਸੇ ਹੋਰ ਮਰਦ ਨਾਲ ਹੋ ਗਿਆ। ਪਹਿਲੇ ਨਾਲ ਉਦੋਂ ਹੀ ਨਬੇੜਾ ਹੋ ਸਕਦਾ ਹੈ। ਜਦੋਂ ਦੂਸਰਾ ਦਿਸਦਾ ਹੈ। ਇਸ ਔਰਤ ਨੇ ਦੂਜੇ ਮਰਦ ਨਾਲ ਰਲ ਕੇ, ਪਹਿਲੇ ਨੂੰ ਛੱਡ ਦਿੱਤਾ। ਘਰੋ ਚਲੀ ਗਈ। ਕੁੱਝ ਸਮੇਂ ਪਿਛੋਂ ਇਸ ਤੋਂ ਵੀ ਦਿਲ ਭਰ ਗਿਆ। ਪਹਿਲੇ ਮਰਦ ਨਾਲ ਦਿਨ ਬਿਤਾਏ ਯਾਦ ਆਉਣ ਲੱਗੇ। ਉਹ ਪਹਿਲੇ ਕੋਲ ਮੁੜ ਆਈ। ਦੋਂਨੇ ਇੱਕ ਦੂਜੇ ਨਾਲ ਸਹਿਮਤੀ ਨਾਲ ਰਹਿੱਣ ਲੱਗ ਗਏ। ਦੋਨੇਂ ਖੁਸ਼ ਸਨ। ਪਿੰਡ ਦੀ ਪੰਚਾਇਤ ਨੇ ਰੋਲਾ ਪਾ ਲਿਆ। ਇਹ ਪੰਚਾਇਤ ਵੀ ਬਿੱਲੀਆਂ ਦੀ ਰੋਟੀ ਬਾਂਦਰ ਦੇ ਵੰਡਣ ਵਾਂਗ ਹਿੱਸਾ ਲੈਣਾ ਚਹੁੰਦੇ ਹਨ। ਉਨਾਂ ਨੇ ਸ਼ਰਤ ਰੱਖੀ। ਸਰਪੰਚ ਨੇ ਪੰਚਾਇਤ ਵਾਲਿਆਂ ਦੀ ਬੋਲੀ ਵਿੱਚ ਫ਼ੈਸਲਾਂ ਦਿੱਤਾ। ਉਸ ਨੇ ਕਿਹਾ ਹੈ, " ਜੇ ਤਾਂ ਔਰਤ ਨੇ ਪਿੰਡ ਵਿੱਚ ਰਹਿੱਣਾਂ ਹੈ। ਰਹਿ ਸਕਦੀ ਹੈ। ਜੇ ਪਹਿਲੇ ਨਾਲ ਰਹਿੱਣਾਂ ਹੈ। ਪੰਚਾਇਤ ਨੂੰ ਇੱਕ ਲੱਖ ਰੂਪਿਆ ਦੇਣਾਂ ਪਵੇਗਾ। ਦੂਜੇ ਨਵੇਂ ਮੁੰਡੇ ਨਾਲ ਰਹਿੱਣਾਂ ਹੈ। ਡੇਢ ਲੱਖ ਰੂਪਿਆ ਦੇਣਾਂ ਪਵੇਗਾ। " ਉਹ ਔਰਤ ਹੁਣ ਦੋਂਨਾਂ ਮਰਦਾਂ ਦੇ ਵਿੱਚਕਾਰ ਰਹਿੰਦੀ ਹੈ। ਪੰਚਾਇਤ ਨੂੰ ਇੱਕ ਪੈਸਾ ਨਹੀਂ ਦਿੱਤਾ। ਇਸ ਲਈ ਵਿੱਚਕਾਰ ਬੈਠੀ ਹੈ, ਹੋ ਸਕਦਾ ਹੈ, ਉਸ ਕੋਲ ਪੰਚਾਇਤ ਵਾਲੇ ਵੀ ਆਉਂਦੇ ਹਨ। ਜੇ ਇਹ ਕਿਤੇ ਹੋਰ ਖਿਸਕ ਗਈ। ਇੰਨਾਂ ਸਬ ਦਾ ਕੀ ਬਣੇਗਾ? ਇਸ਼ਕ ਅੰਨਾਂ ਹੁੰਦਾ ਹੈ। ਇਹ ਉਮਰ ਰੰਗ ਰੂਪ ਜਾਤ ਨਹੀਂ ਦੇਖਦਾ। ਜਿਸ ਕੋਲੋ ਥੋੜਾ ਜਿਹਾ ਆਸਰਾ ਮਿਲਿਆ। ਉਸੇ ਕੋਲ ਦਿਲ ਰੁਕ ਜਾਂਦਾ ਹੈ। ਉਸੇ ਕੋਲ ਡੇਰੇ ਲਗਾ ਕੇ, ਬੈਠ ਜਾਂਦਾ ਹੈ। ਇੱਕ 40 ਕੁ ਸਾਲਾਂ ਦੀ ਔਰਤ ਫੌਰਨ ਤੋਂ ਪੰਜਾਬ ਗਈ। ਉਸ ਨੂੰ ਤਾਂ ਕੋਈ ਏਧਰ-ਉਧਰ ਘੁੰਮਾਉਣ ਵਾਲਾ ਚਾਹੀਦਾ ਸੀ। ਉਸ ਨੂੰ ਘਰ ਦਾ ਜੇਠ ਦਾ ਮੁੰਡਾ ਮਿਲ ਗਿਆ। ਪੈਸਾ ਔਰਤ ਦਾ ਸੀ। ਘੁੰਮਾਉਣ ਵਾਲਾ ਅੱਧੀ ਉਮਰ ਦਾ ਨੌਜੁਵਾਨ ਮੁੰਡਾ ਸੀ। ਮੋਟਰ ਸਾਇਕਲ ਉਤੇ ਘੁੰਮਦਿਆਂ ਦੇ ਸਰੀਰ ਇੱਕ ਦੂਜੇ ਨਾਲ ਖਹਿੰਦੇ ਸਨ। ਪੰਜਾਬ ਦੀਆਂ ਟੋਏ ਖੱਡਿਆਂ ਦੀਆ ਸ਼ੜਕਾਂ ਉਤੇ ਚਲਦੇ ਹੋਏ। ਕਿੰਨਾਂ ਕੁ ਆਪਣੇ-ਆਪ ਨੂੰ ਸੰਭਾਲਿਆ ਜਾਂ ਸਕਦਾ ਹੈ? ਦੋਨਾਂ ਵਿੱਚ ਜ਼ੋਰਾਂ ਦਾ ਇਸ਼ਕ ਹੋ ਗਿਆ। ਔਰਤ ਨੂੰ ਲਾਲਚ ਸੀ। ਉਸ ਨੂੰ ਉਹ ਘੁੰਮਾਉਂਦਾ ਫਿਰਦਾ ਹੈ। ਉਸ ਮੁੰਡੇ ਨੂੰ ਲੱਗਦਾ ਸੀ। ਸ਼ਇਦ ਇਹ ਮੈਨੂੰ ਫੌਰਨ ਸੱਦ ਲਵੇਗੀ। ਪਰ ਇਸ਼ਕ ਇੰਨੇ ਜ਼ੋਰਾਂ ਉਤੇ ਹੋ ਗਿਆ। ਔਰਤ ਦਾ ਫੌਰਨ ਆ ਕੇ, ਦਿਲ ਨਹੀਂ ਲੱਗਿਆ। ਉਹ ਉਨੇ ਪੈਂਰੀ ਪੰਜਾਬ ਵਾਪਸ ਮੁੜ ਗਈ। ਮੁੰਡਾ ਫੌਰਨ ਆਉਣਾਂ ਚਹੁੰਦਾ ਸੀ। ਹੋ ਉਸ ਦੇ ਉਲਟ ਗਿਆ। ਦੋਂਨਾਂ ਵਿੱਚ ਕਾਫ਼ੀ ਬੋਲ-ਕਬੋਲ ਹੋਏ। ਉਸ ਨੂੰ ਬੇਰਿੰਗ ਫੌਰਨ ਵਾਪਸ ਆਉਣਾਂ ਪਿਆ। ਅੱਜ ਕੱਲ ਫ਼ੈਇਦੇ ਦੇਖੇ ਜਾਂਦੇ ਹਨ। ਰਿਸ਼ਤਿਆਂ, ਉਮਰਾਂ ਦਾ ਕੋਈ ਲਿਹਾਜ਼ ਨਹੀਂ ਹੈ।
ਫੌਰਨ ਤੋਂ ਜਦੋਂ ਕੋਈ, ਕਿਸੇ ਵੀ ਉਮਰ ਦਾ ਮਰਦ ਪੰਜਾਬ ਜਾਂਦਾ ਹੈ। ਲੋਕ ਉਸ ਨੂੰ ਚੰਦਨ ਸਮਝਦੇ ਹਨ। ਬਹੁਤੀਆਂ ਕੁੜੀਆਂ ਚੰਦਨ ਸਮਝ ਕੇ, ਉਸ ਨਾਲ ਖਹਿੱਣ ਨੂੰ ਤਿਆਰ ਹੋ ਜਾਂਦੀਆਂ ਹਨ। ਕਈ ਤਾਂ ਬਗੈਰ ਕਿਸੇ ਬੰਧਨ ਤੋਂ ਹਮ ਬਿਸਤਰ ਹੁੰਦੀਆਂ ਹਨ। ਪੜ੍ਹੀਆਂ ਲਿਖੀਆਂ ਕੁੜੀਆਂ ਦੀ ਸੁਰਤ ਮਾਰੀ ਜਾਂਦੀ ਹੈ। ਉਹ ਹਰ ਹਾਲਤ ਵਿੱਚ ਫੌਰਨ ਦੇ ਮਰਦਾਂ ਨਾਲ ਵਿਆਹ ਕਰਾਉਣ ਨੂੰ ਤਿਆਰ ਹੋ ਜਾਂਦੀਆਂ ਹਨ। ਫੌਰਨ ਤੋਂ ਆਏ, ਮਰਦਾ ਦੀ ਛਾਣ-ਬੀਣ ਨਹੀਂ ਕੀਤੀ ਜਾਂਦੀ। ਕਈ ਤਾਂ ਪਾਸਪੋਰਟ ਵੀ ਨਹੀਂ ਦੇਖਦੇ। ਬਲੀ ਦੇ ਬੱਕਰੇ ਵਾਂਗ, ਉਸ ਨੂੰ ਰੱਸਾ ਪਾਉਣ ਦੀ ਕਰਦੇ ਹਨ। ਪਤਾ ਉਦੋਂ ਲੱਗਦਾ ਹੈ। ਫੌਰਨ ਮੁੜ ਜਾਂਣ ਪਿਛੋਂ, ਜਦੋਂ ਕੋਈ ਥਾਂ-ਪਤਾ ਨਹੀਂ ਲੱਗਦਾ। ਉਸ ਦਾ ਅੱਗਾ ਪਿਛਾ ਨਹੀਂ ਦੇਖਿਆ ਜਾਂਦਾ। ਇਹ ਕਈ ਮਰਦ ਤਾਂ ਪੰਜਾਬ ਛੁੱਟੀਆਂ ਮੰਨਾਉਣ ਜਾਂਦੇ ਹਨ। ਪਿਕਨਿਕ ਕਰਕੇ ਵਾਪਸ ਫੌਰਨ ਆ ਜਾਂਦੇ ਹਨ। ਉਨਾਂ ਦੇ ਕਈ ਕੁੜੀਆਂ, ਬੱਚੇ ਖਿਡਾ ਰਹੀਆਂ ਹਨ। ਵਾਪਸ ਪਰਤ ਕੇ, ਕੁੜੀਆਂ ਦਾ ਹਾਲ ਵੀ ਨਹੀਂ ਪੁੱਛਦੇ। ਆਪਣਾਂ ਸਾਰਾ ਸੰਪਰਿਕ ਤੋੜ ਲੈਂਦੇ ਹਨ। ਇਹ ਕੁੜੀਆਂ ਕਿਥੇ ਫਿਰਆਦ ਕਰਨ? ਕੀ ਕੋਈ ਐਸਾ ਕਨੂੰਨ ਬੱਣ ਸਕਦਾ ਹੈ? ਫੌਰਨ ਦੇ ਲੋਕਾਂ ਮੁੰਡੇ-ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਕਿਤੇ ਆਪਣਾਂ ਨਾਂਮ ਦਰਜ਼ ਕਰਾਉਣਾਂ ਪਵੇ। ਧੋਖਾ ਦੇਣ ਦੀ ਸੂਰਤ ਵਿੱਚ ਉਨਾਂ ਲੋਕਾਂ ਨੂੰ ਨੱਥ ਪਾਈ ਜਾ ਸਕੇ। ਕੱਲੀਆਂ ਕੁੜੀ ਹੀ ਅੱਖਾਂ ਵਿੱਚ ਘੁਸਨ ਦੇਕੇ ਨਾਂ ਰੋਂਦੀਆਂ ਰਹਿੱਣ। ਕਈ ਤਾਂ ਧੀਆਂ ਦੇ ਮਾਂਪੇਂ ਕਿਸੇ ਕੋਲ ਗੱਲ ਕਰਨ ਜੋਗੇ ਵੀ ਨਹੀਂ ਹਨ। ਉਹ ਡਰਦੇ ਹਨ। ਉਨਾਂ ਨੂੰ ਕਿਤੇ ਲੋਕ ਤਾਹਨੇ ਹੀ ਮਾਰ-ਮਾਰ ਨਾਂ ਮਾਰ ਦੇਣ। ਇਸ ਲਈ ਆਪਣੇ ਦਿਲ ਦੀ ਅੰਦਰ ਦੱਬੀ ਬੈਠੇ ਹਨ। ਇਸ ਉਤੇ ਸਾਨੂੰ ਸਾਰਿਆਂ ਨੂੰ ਗੌਰ ਕਰਨ ਦੀ ਲੋੜ ਹੈ। ਇਧਰ ਵੱਲ ਸੋਚੀਏ ਤਾਂ ਹੱਲ ਜਰੂਰ ਨਿੱਕਲ ਸਕਦਾ ਹੈ।

Comments

Popular Posts