ਸ਼ਰਾਬ ਪੀਣਾਂ ਆਦਤ ਨਹੀਂ ਬਿਮਾਰੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਹਰ ਬਿਮਾਰੀ ਦਾ ਇਲਾਜ਼ ਹੈ। ਬਿਮਾਰੀ ਆਪੇ ਠੀਕ ਨਹੀ ਹੋ ਸਕਦੀ। ਕਿਸੇ ਦੀ ਮਦੱਦ ਲੈਣੀ ਪੈਂਦੀ ਹੈ। ਕਈ ਬਾਰ ਦੇਸੀ ਇਲਾਜ਼ ਵੀ ਚੱਲ ਜਾਦਾ ਹੈ। ਰੋਗ ਤੋਂ ਛੁੱਟਕਾਰਾ ਪਾਉਣ ਦੀ ਕੋਸ਼ਸ਼ ਕਰਨੀ ਪੈਂਦੀ ਹੈ। ਡਾਕਟਰ ਕੋਲ ਜਾਂਣਾਂ ਪੈਂਦਾ ਹੈ। ਉਹ ਕੋਈ ਦੁਵਾਈ ਦੇ ਦਿੰਦਾ ਹੈ। ਡਾਕਟਰ ਨਾਲ ਗੱਲਾਂ ਕਰਨ ਨਾਲ, ਦੁਵਾਈ ਖਾਂਣ ਨਾਲ ਦੁੱਖ ਘੱਟ ਜਾਂਦਾ ਹੈ। ਬਿਲਕੁਲ ਅਰਾਮ ਆ ਜਾਂਦਾ ਹੈ। ਜਾਂ ਫਿਰ ਰੋਗ ਨਾਲ ਪੀੜਤ ਬੰਦਾ ਜ਼ਿਆਦਾ ਦਰਦ ਸਹਿੰਦਾ ਹੈ। ਬਿਮਾਰੀ ਦਾ ਇਲਾਜ਼ ਹੋਣ ਨੂੰ ਸਮਾਂ ਲੱਗ ਜਾਂਦਾ ਹੈ। ਸ਼ਰਾਬ ਪੀਣਾਂ ਆਦਤ ਨਹੀਂ ਬਿਮਾਰੀ ਹੈ। ਇਸ ਨਾਲ ਡੱਟ ਕੇ ਲੜਨਾਂ ਪੈਣਾਂ ਹੈ। ਪੂਰੇ ਪਰਿਵਾਰ ਨੂੰ ਰਲ ਕੇ, ਕੋਹੜ ਦਾ ਇਲਾਜ਼ ਕਰਨ ਲਈ ਹਰ ਵਾਹ ਲਗਾਉਣੀ ਪੈਣੀ ਹੈ। ਢੰਗ ਬਹੁਤ ਹਨ। ਹਰ ਇੱਕ ਨੇ ਯੁਗਤ ਨੂੰ ਆਪ ਸੋਚਣਾ ਹੈ। ਕੀ ਇਹ ਨਸ਼ੇ ਸਾਨੂੰ ਖਾ, ਮਾਰ, ਮੁਕਾ ਜਾਂਣਗੇ, ਪਹਿਲਾਂ ਸੋਚਣਾਂ ਹੈ? ਇਸ ਬਿਮਾਰੀ ਤੋਂ ਬਾਹਰ ਨਿੱਕਲਣ ਲਈ ਬੰਦੇ ਨੂੰ ਆਪ ਕੋਸ਼ਸ਼ ਕਰਨੀ ਪੈਣੀ ਹੈ। ਆਪਣਾਂ ਦਿਮਾਗ ਹੋਰ ਪਾਸੇ ਜੋੜਨਾਂ ਪੈਣਾਂ ਹੈ। ਨਸ਼ੇ ਖਾਂਣ-ਪੀਣ ਤੋਂ ਮਨ ਨੂੰ ਰੋਕਣਾਂ ਪੈਣਾਂ ਹੈ। ਐਸੇ ਬੰਦੇ ਦੀ ਜੇਬ ਖ਼ਾਲੀ ਕਰ ਦੇਣੀ ਚਾਹੀਦੀ ਹੈ। ਕੋਈ ਪੈਸਾ ਜੇਬ ਵਿੱਚ ਨਾਂ ਛੱਡੋ। ਨਾਂ ਹੀ ਐਸੇ ਨਿਸ਼ੇਈ ਮੰਗਤਿਆਂ ਨੂੰ, ਲੋਕਾਂ ਦੁਆਰਾ, ਉਧਾਰ ਕੋਈ ਪੈਸਾ ਦਿੱਤਾ ਜਾਵੇ। ਸ਼ਰਾਬੀ ਬੰਦੇ ਸ਼ੜਕ ਉਤੇ ਡਿੱਗੇ ਹੁੰਦੇ ਹਨ। ਲੋਕਾਂ ਤੋਂ ਮੰਗ ਕੇ ਪੈਸੇ ਸ਼ਰਾਬ ਪੀਂਦੇ ਹਨ। ਪਰਿਵਾਰ ਤਬਾਹ ਹੋ ਰਹੇ ਹਨ। ਬਹੁਤ ਘਰ ਬਰਬਾਦ ਹੋ ਗਏ ਹਨ। ਪਤਨੀ ਬੱਚਿਆਂ ਨਾਲ ਲੜਦੇ ਹਨ। ਮਾਰ ਕੁਟਾਈ ਕਰਦੇ ਹਨ। ਗਹਿੱਣੇ ਵੇਚ ਦਿੰਦੇ ਹਨ। ਸ਼ਰਾਬ ਪੀਣਾਂ ਆਦਤ ਨਹੀਂ ਬਿਮਾਰੀ ਹੈ। ਬਿਮਾਰ ਬੰਦਾ ਕੋਹੜੀ ਹੈ। ਇਸ ਨਸੂਰ ਦਾ ਕੋਈ ਇਲਾਜ਼ ਨਹੀਂਂ ਹੈ। ਜਿੰਨਾਂ ਚਿਰ ਬੰਦਾ ਆਪ ਸ਼ਰਾਬ ਛੱਡਣ ਲਈ ਮਜ਼ਬੂਰ ਨਹੀਂ ਹੋ ਜਾਂਦਾ। ਐਸੇ ਬੰਦੇ ਘਰ, ਪਰਿਵਾਰ, ਰਿਸ਼ਤੇਦਾਰ ਸਬ ਛੱਡ ਦਿੰਦੇ ਹਨ। ਵੇਚ ਦਿੰਦੇ ਹਨ। ਸ਼ੜਕ ਉਤੇ ਆ ਜਾਂਦੇ ਹਨ। ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ। ਸ਼ਰਾਬੀ ਬੰਦੇ ਨੂੰ ਦੁਨੀਆਂ ਦਾ ਕਈ ਲਿਹਾਜ਼ ਨਹੀਂ ਹੈ। ਲੜਾਂਕਾ, ਬੁਰਾ ਬੰਦਾ ਹੋਣਾਂ ਹੋਰ ਗੱਲ ਹੈ। ਬੇਵਕੂਫ਼ ਹੋਣਾਂ ਹੋਰ ਗੱਲ ਹੈ। ਇਹ ਲੋਕ ਬੇਵਕੂਫ਼ ਹੁੰਦੇ ਹਨ। ਜਾਂਣ ਬੁੱਝ ਕੇ ਪੈਸਾ ਨਸ਼ੇ ਵਿੱਚ ਲਗਾ ਰਹੇ ਹਨ। ਮਾਂਪੇਂ ਬੱਚੇ ਭੁੱਖੇ ਮਰਦੇ ਹਨ। ਸਿਰਫ਼ ਸੋਚਣ ਦੀ ਲੋੜ ਹੈ। ਆਪ ਸ਼ਰਾਬ ਉਤੇ ਕਾਬੂ ਰੱਖਦੇ ਹੋ ਜਾਂ, ਸ਼ਰਾਬ ਉਤੇ ਤੁਹਾਡੇ ਉਤੇ ਕਾਬੂ ਕਰਦੀ ਹੈ। ਇੱਕ ਬਾਰ ਸੋਚ ਕੇ ਦੇਖੋ, ਮਨ ਪੱਕਾ ਕਰੋ, ਮੈਂ ਸਰਾਬ ਨਹੀਂ ਪੀਣੀ। ਬਹੁਤ ਸਾਰੇ ਨਸ਼ਾ ਛਡਾਊ ਕੇਦਰ ਖੁੱਲੇ ਹਨ। ਉਥੋਂ ਪੁੱਛ ਦੱਸ ਕਰੋ। ਆਪਣੇ ਆਪ ਲਈ ਮਦੱਦ ਮੰਗੋ। ਜਰੂਰ ਰਸਤਾ ਨਿੱਕਲੇਗਾ। ਘਰ, ਪਰਿਵਾਰ, ਰਿਸ਼ਤੇਦਾਰਾਂ, ਬੱਚਿਆਂ ਨਾਲ ਹੱਸੋ ਖੇਡੋ। ਖੇਡਾਂ ਵਿੱਚ ਭਾਗ ਲਵੋ। ਕਸਰਤ ਕਰੋ। ਦਿਮਾਗ ਨੂੰ ਚੰਗੇ ਪਾਸੇ ਲਾਵੋ। ਚੰਗੀ ਖ਼ਰਾਕ ਖਾਵੋ। ਦੁੱਧ ਘਿਉ, ਹੋਰ ਤਾਕਤ ਵਾਲੇ ਫ਼ਲ ਸਬਜ਼ੀਆਂ ਕੱਚੀਆਂ ਰੱਜ ਕੇ ਖਾਵੋ। ਨਸ਼ਾ ਖਾਂਣ-ਪੀਣ ਨੂੰ ਦਿਲ ਨਹੀਂ ਕਰੇਗਾ। ਚੰਗੀਆਂ ਕਿਤਾਬਾਂ, ਫਿਲਮਾਂ, ਗਾਣੇ ਸੁਣੋ। ਚੰਗੇ ਲੋਕਾਂ ਦੀ ਸੰਗਤ ਕਰੋ। ।
ਅਮਰ ਖਾਨ ਅੱਜ ਸ਼ਰਾਬੀਆਂ ਦਾ ਟੀਵੀ ਸ਼ੋ ਕਰ ਰਿਹਾ ਹੈ। ਜੀਅ ਕਰਦਾ ਹੈ। ਇਸ ਹੀਰੋ ਦੀ ਦਿਲ ਖੋਲ ਕੇ ਪ੍ਰਸੰਸਾ ਕਰਾਂ। ਇਸ ਨੇ ਬਹੁਤ ਵਧੀਆ ਕੰਮ ਵਿਡਿਆ ਹੈ। ਇੱਕ ਬੰਦਾ ਦੱਸਦਾ ਹੈ, " ਮੈਂ ਸ਼ਰਾਬ ਪੀਣ ਲਈ ਕੰਮ ਵਾਲੀ ਤੋਂ ਪੈਸੇ ਮੰਗਦਾ ਸੀ। ਪੁਲੀਸ ਵਾਲੇ ਤੋਂ ਪੈਸੇ ਮੰਗਦਾ ਸੀ। ਮੇਰੀ ਪੱਤਰਕਾਰੀ ਛੁੱਟ ਗਈ ਹੈ। ਇੱਕ ਦਿਨ ਮੈਨੂੰ ਨਸ਼ਾਂ ਕੇਦਰ ਵਿੱਚ ਦਾਖ਼ਲ ਕਰਾ ਦਿੱਤਾ। ਸ਼ਰਾਬ ਛੱਡਣ ਨਾਲ ਉਥੇ ਲੂਜ਼ ਮੋਸ਼ਨ ਲੱਗ ਗਏ। ਫਿਰ ਭੱਜਣ ਦਾ ਸੋਚਿਆ, ਜਦੋਂ ਭੱਜਣ ਲੱਗਾ। ਨਸ਼ਾਂ ਕੇਦਰ ਦੇ ਇੱਕ ਬੁੱਢੇ ਬੰਦੇ ਨੇ ਮੈਨੂੰ ਮੋੜ ਲਿਆ। ਜਦੋਂ ਸਾਡੀ ਕਲਾਸ ਲੱਗੀ ਹੋਈ ਸੀ। ਟੀਚਰ ਕਹਿ ਰਿਹਾ ਸੀ, " ਤੁਸੀਂ ਟੁੱਟ ਗਏ ਹੋ। ਬਰਬਾਦ ਹੋ ਗਏ ਹੋ। ਘਰ ਖ਼ਰਾਬ ਹੋ ਗਿਆ ਹੈ। " ਮੈਨੂੰ ਲੱਗਾ। ਉਹ ਮੇਰੀ ਗੱਲ ਕਰ ਰਿਹਾ ਹੈ। ਮੈਂ ਰੋਣ ਲੱਗਾ। ਟੀਚਰ ਕੋਲ ਗਿਆ। ਉਸ ਨੂੰ ਕਿਹਾ, " ਤੈਨੂੰ ਮੇਰੀ ਕਹਾਣੀ ਕਿਵੇਂ ਪਤਾ। " ਉਹ ਕਹਿੰਦਾ, " ਇਹ ਹਰ ਸ਼ਰਾਬੀ ਦੀ ਕਹਾਣੀ ਹੈ। ਮੇਰਾ ਬਾਪ ਮਰ ਗਿਆ। ਹੁਣ ਮੈਂ ਸਰਾਬ ਨਹੀਂ ਪੀਂਦਾ।"
ਇੱਕ ਬੱਚੀ ਦੱਸ ਰਹੀ ਹੈ, " ਮੇਰਾ ਬਾਪ ਸਰਾਬ ਪੀ ਕੇ ਮੈਨੂੰ ਸਕੂਲ ਜਾਂਣ ਤੋਂ ਰੋਕਦਾ ਸੀ। ਹੁਣ ਮਰ ਗਿਆ ਹੈ। "
ਇੱਕ ਪਤਨੀ ਦੱਸ ਰਹੀ ਹੈ, " ਸਰਾਬ ਪੀ ਕੇ, ਮੇਰਾ ਪਤੀ ਮੈਨੂੰ ਬਹੁਤ ਮਾਰਦਾ ਸੀ। ਮਰ ਗਿਆ ਹੈ। "
ਇੱਕ ਸਰਪੰਚ ਨੇ ਕਿਹਾ, " ਮੈਂ ਅਲਾਨ ਕਰ ਦਿੱਤਾ, ਪਿੰਡ ਵਿੱਚ ਕੋਈ ਸਰਾਬ ਦੀ ਦੁਕਾਨ ਨਹੀਂ ਰਹਿਣ ਦੇਣੀ। ਹੁਣ ਇਥੇ ਸ਼ਰਾਬ ਨਹੀਂ ਵਿੱਕਦੀ। " ਇਕੱ ਮੁੰਡਾ 15 ਸਾਲਾਂ ਵਿੱਚ ਮਰ ਗਿਆ। ਮਾਂ-ਬਾਪ ਨੇ ਇਕਲੋਤਾ ਬੇਟਾ ਗੁਆ ਲਿਆ। ਉਸ ਨੇ ਦਸਵੀਂ ਪਾਸ ਕੀਤੀ ਸੀ। ਬਾਹਰ ਪੱਬ, ਹੋਟਲ ਵਿੱਚ ਦੋਸਤਾਂ ਨੂੰ ਪਾਰਟੀ ਕਰ ਰਿਹਾ ਸੀ। ਜਦੋਂ ਉਸ ਦੇ ਡੈਡੀ ਨੇ ਫੋਨ ਕੀਤਾ। ਕਿਸੇ ਉਪਰੇ ਬੰਦੇ ਨੇ ਫੋਨ ਚੱਕਿਆ। ਦੱਸਿਆ, " ਉਨਾਂ ਦੇ ਪੁੱਤਰ ਦਾ ਐਕਸੀਡੈਟ ਹੋ ਗਿਆ ਹੈ। " ਜਦੋਂ ਉਹ ਉਥੇ ਗਏ। ਕਾਰ ਟੁੱਟੀ ਪਈ ਸੀ। ਬੇਟਾ ਮਰਿਆ ਪਿਆ ਸੀ। ਦੋਸਤ ਡਰਾਇਵਰ ਸ਼ਰਾਬੀ ਸੀ। ਉਹ ਬੱਚ ਗਿਆ। ਡਰਾਇਵਰ ਸ਼ਰਾਬੀ ਦਾ ਡਾਕਟਰ ਨੇ ਉਸ ਦਾ ਟੈਸਟ ਨਹੀਂ ਕੀਤਾ। ਡਰਾਇਵਰ ਸ਼ਰਾਬੀ ਕਿਸੇ ਹੋਰ ਦੀ ਗੱਡੀ ਚਲਾ ਕੇ ਲੈ ਗਿਆ ਸੀ। ਕਿਉਂਕਿ ਗੱਡੀ ਵਾਲੇ ਨੇ ਉਸ ਦੇ ਥੱਪੜ ਮਾਰ ਦਿੱਤਾ ਸੀ। ਬਦਲਾ ਲੈਣ ਲਈ ਉਸ ਦੀ ਗੱਡੀ ਦਾ ਐਕਸੀਡੈਂਟ ਕਰ ਦਿੱਤਾ। ਦੂਜੇ ਦਿਨ ਡਰਾਇਵਰ ਸ਼ਰਾਬੀ ਦੀ ਜਬਾਨਤ ਹੋ ਗਈ ਸੀ। ਐਸੇ ਕਿੰਨੇ ਕੇਸ ਰੱਬ ਜਾਂਣੇ ਹਰ ਰੋਜ਼ ਹੁੰਦੇ ਹਨ। ਆਪਣੇ ਪਰਿਵਾਰ-ਘਰ ਦੀ ਸੁਰੱਖਿਆ ਚਹੁੰਦੇ ਹੋ ਤਾਂ ਨਸ਼ੇ ਛੱਡ ਦਿਉ। ਨਹੀਂ ਤਾਂ ਬੇਹੋਸ਼ ਹੋ ਕੇ ਕਿੰਨਾਂ ਕੁ ਜਿਉਂ ਸਕਦੇ ਹੋ? ਕਿੰਨੀ ਦੂਰ ਚੱਲ ਸਕਦੇ ਹੋ? ਜੇ ਮਰ ਗਏ ਬੱਚੇ, ਪਤਨੀ, ਮਾਂਪੇਂ ਭੈਣ-ਭਰਾ ਨੂੰ ਕਿਸ ਆਸਰੇ ਬੈਠਾ ਚੱਲੇ ਹੋ? ਕੀ ਚਹੁੰਦੇ ਹੋ? ਔਰਤ ਦੇ ਨਸ਼ੇ ਖਾਂਣ ਵਾਲੇ ਪਤੀ ਮਰੀ ਜਾਣ, ਉਹ ਹੋਰ ਐਸੇ ਖ਼ਸਮ ਕਰਦੀ ਰਹੇ। ਸ਼ਰਾਬੀ ਪੁੱਤ ਦੀ ਲਾਸ਼ ਉਤੇ ਰੋਂਦੀ ਪਿੱਟੀਦੀ ਰਹੇ। ਅਖੀਰ ਅੱਕ ਥੱਕ ਕੇ ਭੁੱਖੇ ਮਰਦੇ ਟੱਬਰ ਨੂੰ ਜ਼ਹਿਰ ਦੇ ਕੇ ਮਾਰ ਦੇਵੇ, ਆਪ ਮਰ ਜਾਵੇ। ਜਾਂ ਕੀ ਆਪ ਨਸ਼ੇ ਖਾਂਣ-ਪੀਣ ਲੱਗ ਜਾਵੇ?।

Comments

Popular Posts