ਗੁੰਮਸ਼ੁਦਾ ਦੀ ਭਾਲ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਲੁਧਿਆਣੇ ਜਿਲੇ ਵਿੱਚ ਮੁੱਲਾਂਪੁਰ ਕੋਲ ਪਿੰਡੋਰੀ ਹੈ। ਉਥੋਂ ਦਾ ਬੰਦਾ ਆਪਣੇ ਹੀ ਪਿੰਡ ਦੇ ਬੈਲਕੀਆਂ ਡਰੱਗ ਵੇਚਣ, ਖ੍ਰੀਦਣ ਵਾਲਿਆ ਦੀ ਕਾਰ ਚਲਾਉਂਦਾ ਸੀ। ਰਾਤ ਨੂੰ ਉਸ ਨੂੰ ਬੰਦਾ ਸੱਦ ਕੇ ਲੈ ਗਿਆ। ਤੈਨੂੰ ਮਾਲਕ ਬੁਲਾਉਂਦਾ ਹੈ। ਉਹ ਦੋਂਨੋਂ ਉਥੋਂ ਚਲੇ ਗਏ। ਉਹ ਸਾਰੀ ਰਾਤ ਨਹੀਂ ਮੁੜਿਆ। 12 ਕੁ ਵਜੇ, ਉਸ ਦਾ ਮੁੰਡਾ ਮਾਲਕ ਦੇ ਘਰ ਵੀ ਗਿਆ। ਉਹ ਸਾਰੇ ਸੁੱਤੇ ਪਏ ਸਨ। ਉਸ ਦਾ ਡੈਡੀ ਉਥੇ ਨਹੀਂ ਸੀ। ਉਸ ਦੀ ਉਸ ਨੂੰ ਪਤਨੀ ਉਡੀਕਦੀ ਰਹੀ। ਅੱਗੇ ਕਦੇ ਰਾਤ ਨਹੀਂ ਰਿਹਾ ਸੀ। ਉਸ ਦੀ ਦੋ ਮਹੀਨੇ ਤੋਂ ਮਾਲ ਨੇ ਤੱਨਖਾਹ ਵੀ ਨਹੀਂ ਦਿੱਤੀ ਸੀ। ਸਵੇਰੇ ਫਿਰ ਉਸ ਨੂੰ ਦੇਖਣ ਲਈ ਉਸ ਦਾ ਮੁੰਡਾ ਮਾਲਕ ਦੇ ਘਰ ਵੀ ਗਿਆ। ਉਨਾਂ ਨੇ ਕਿਹਾ, " ਉਹ ਤਾਂ ਇਥੋਂ ਕੱਲ ਦੁਪਿਹਰ ਦਾ ਗਿਆ ਹੋਇਆ ਹੈ। " ਉਸੇ ਦਿਨ ਦੁਪਿਹਰ ਨੂੰ ਮੁਡਆਣੀ ਪਿੰਡ ਦਾ ਕਿਸਾਨ ਆਪਣੇ ਖੇਤ ਵਿੱਚ ਆਇਆ। ਉਸ ਦਾ ਬੋਰ ਬਾਹਰ ਹੀ ਸੀ। ਵਗਲ ਚਾਰ ਦਿਵਾਰੀ ਨਹੀਂ ਕੀਤੀ ਹੋਈ ਸੀ। ਉਸ ਨੇ ਬੋਰ ਵਿੱਚ ਦੇਖਿਆ। ਬੰਦਾ ਪਿਆ ਹੈ। ਲੋਕਾਂ ਨੂੰ ਇੱਕਠੇ ਕੀਤਾ। ਉਸ ਨੂੰ ਖੂਹ ਵਿਚੋਂ ਕੱਢਿਆ। ਉਹ ਮਰਿਆ ਹੋਇਆ ਸੀ। ਚੈਕਅੱਪ ਵਿੱਚ ਆਇਆ। ਬਹੁਤ ਜ਼ਿਆਦਾ ਡਰੱਗ ਖਾਂਣ ਨਾਲ ਮੌਤ ਹੋ ਗਈ ਹੈ। ਲੋਕ ਗੱਲਾਂ ਕਰਨ ਲੱਗੇ, " ਨਸ਼ੇ ਵਿੱਚ ਬੋਰ ਅੰਦਰ ਜਾ ਡਿੱਗਾ। " ਜਿਸ ਪਾਸੇ ਬੰਦਾ ਕਦੇ ਜਿਉਂਦਾ ਉਧਰ ਨਾਂ ਗਿਆ ਹੋਵੇ। ਉਧਰ ਜਾਂ ਕੇ ਕਿਵੇ ਮਰ ਗਿਆ? ਕੀ ਕਿਸੇ ਨੇ ਕੱਤਲ ਕਰਕੇ ਸਿੱਟ ਦਿੱਤਾ? ਇਹ ਤਾ ਪਿੰਡ ਦੇ ਮੱਥੇ ਸੀ। ਪਤਾ ਲੱਗ ਗਿਆ। ਲੋਕਾਂ ਨੇ ਪਛਾਣ ਲਿਆ। ਜੇ ਦਿੱਲੀ ਬੰਬੇ, ਆਸਟ੍ਰੇਲੀਆ ਹੁੰਦਾ। ਮੁਦਾ ਵੀ ਨਹੀਂ ਲੱਭਣਾਂ ਸੀ। ਬੰਦੇ ਦੀ ਜਾਨ ਦੀ ਕੀਮਤ ਇੰਨੀ ਕੁ ਹੈ। ਜੇ ਤੁਸੀਂ ਕੋਈ ਘੱਟਨਾਂ ਦੇਖਦੇ, ਸੁਣਦੇ ਹੋ। ਜਰੂਰ ਪੁਲੀਸ ਨੂੰ ਦੱਸੋ। ਬਹੁਤ ਕੇਸ ਇਸ ਲਈ ਬੰਦ ਕਰ ਦਿੱਤੇ ਗਏ ਹਨ। ਕਿਉਂਕਿ ਚਲਾਕ ਲੋਕ ਕਨੂੰਨ ਤੋਂ ਵੀ ਕਿਤੇ ਵੱਧ ਦੂਰ ਦੀ ਸੋਚਦੇ ਹਨ। ਵਾਰਦਾਤ ਕਰਕੇ, ਸਾਫ਼ ਬਰੀ ਹੋਏ ਫ਼ਿਰਦੇ ਹਨ। ਕਿਸੇ ਦੇਸ਼ ਦੇ ਕਨੂੰਨ ਦੇ ਹੱਥ ਨਹੀਂ ਲੱਗਦੇ। ਐਸੇ ਲੋਕ ਦੇਸ਼ ਕੌਮ ਲਈ ਖ਼ਰਤਨਾਕ ਹਨ।
ਬਹੁਤੇ ਲੋਕ ਆਪਣਿਆਂ ਤੋਂ ਬਹੁਤ ਦੁੱਖੀ ਹੁੰਦੇ ਹਨ। ਇਹ ਸਾਰੇ ਮਰਦ ਹੀ ਹੁੰਦੇ ਹਨ। ਔਰਤ ਕਦੇ ਗੁਆਚੀ ਨਹੀਂ ਹੈ। ਇਹ ਨੂੰ ਗੁੰਮ ਕਰਨ ਵਾਲਾ ਵੀ ਮਰਦ ਹੁੰਦਾ ਹੈ। ਉਧਾਲ ਕੇ ਲੈ ਜਾਂਦਾ ਹੈ। ਆਪਣੀ ਕਮੀ ਪੂਰੀ ਕਰਕੇ, ਜਾਨੋਂ ਮਾਰ ਦਿੰਦਾ ਹੈ, ਖਪਾ ਦਿੰਦਾ ਹੈ। ਇਨਾਂ ਨੂੰ ਜੋ ਮਾਂਪੇਂ ਪਾਲ ਕੇ ਵੱਡਾ ਕਰਦੇ ਹਨ। ਉਨਾਂ ਤੋਂ ਤੰਗ ਆ ਜਾਂਦੇ ਹਨ। ਆਪਣੀ ਪਤਨੀ, ਬੱਚਿਆਂ ਤੋਂ ਦੁੱਖੀ ਹੋ ਕੇ, ਬਹੁਤੇ ਲੋਕ ਰੁਸ ਕੇ ਘਰ ਛੱਡ ਜਾਂਦੇ ਹਨ। ਕਈ ਪਰਿਵਾਰ ਦੀਆਂ ਜੁੰਮੇਬਾਰੀਆਂ ਉਠਾਉਣ ਦੇ ਮਾਰੇ ਖਿਸਕ ਜਾਂਦੇ ਹਨ। ਗੁੜੇ ਪਿੰਡ ਦਾ ਮਹਿੰਦਰ 1975 ਵਿੱਚ ਗੁੰਮ ਹੋ ਗਿਆ ਸੀ। ਅੰਦੌਰ ਵੱਲ ਟਰੱਕ ਚਲਾਉਣਾਂ ਸਿੱਖਣ ਗਿਆ ਸੀ। ਘਰ ਭੈਣ ਵਿਅਹੁਣ ਵਾਲੀ ਸੀ। ਮਾਂਪੇ ਬੁੱਢੇ ਸਨ। ਘਰ ਦੀਆਂ ਜੁੰਮੇਬਾਰੀਆਂ ਤੋਂ ਖਿਸਕ ਗਿਆ। ਕਿਹੜਾ ਘਰ ਦੇ 3 ਬੰਦਿਆਂ ਨੂੰ ਕਮਾਈ ਕਰਕੇ ਖਿਲਾਵੇ? ਘਰ ਦੀ ਜ਼ਮੀਨ ਕੋਈ ਨਹੀਂ ਸੀ। ਉਸ ਨੇ ਆਪ ਨੂੰ ਹੋਣ ਅਲੋਪ ਕਰ ਲਿਆ। ਘਰ ਦੇ ਜੀਅ ਬਹੁਤ ਕਲਪੇ। ਉਨਾਂ ਨੇ ਸੋਚਿਆ, " ਉਸ ਨੂੰ ਕਿਸੇ ਨੇ ਮਾਰ ਦਿੱਤਾ ਹੋਣਾਂ ਹੈ। ਤਾਂਹੀਂ ਲੱਭਦਾ ਨਹੀਂ ਹੈ। " ਗੁੰਮਸ਼ੁਦਾ ਦੀ ਬਹੁਤ ਭਾਲ ਕੀਤੀ ਗਈ। ਕੁੱਝ ਹੱਥ ਨਹੀਂ ਲੱਗਾ। ਲੋਕ ਕਹਿੱਣ ਲੱਗ ਗਏ, " ਉਹ ਤਾਂ ਪਾਗਲ ਸੀ। ਕਿਸੇ ਖੂਹ ਖਾਤੇ ਵਿੱਚ ਡਿੱਗ ਗਿਆ ਹੋਣਾਂ ਹੈ। " ਮਾਂ-ਬਾਪ ਮਰ ਗਏ। ਭੈਣ ਵਿਆਹੀ ਗਈ। ਉਹ ਔਰਤ ਦੇ ਨਾਲ ਦੋ ਬੱਚੇ ਲੈ ਕੇ ਪਿੰਡ ਵਾਪਸ ਆ ਗਿਆ। ਲੋਕ ਵੀ ਕਹਾਣੀ ਨੀੰ ਭੁੱਲ ਗਏ ਹਨ।
ਮਰਦ ਹੀ ਸਾਧ ਬੱਣਦੇ ਹਨ। ਔਰਤ ਘਰ ਛੱਡ ਕੇ ਸਾਧਣੀ ਕੋਈ ਨਹੀਂ ਬੱਣੀ। ਕਿਉਂਕਿ ਉਸ ਕੋਲ ਘਰ ਦੇ ਕੰਮਾਂ ਨੂੰ ਛੱਡ ਕੇ, ਇੰਨਾਂ ਸੋਚਣ ਦਾ ਵਿਹਲ ਨਹੀਂ ਹੈ। ਕੰਮ ਨਿਪਟਣਗੇ। ਉਸ ਦਾ ਕੰਮ ਪਿਛਾ ਛੱਡਣਗੇ ਤਾ ਜਾ ਕੇ, ਘਰ ਛੱਡੇਗੀ। " ਨਾਂ ਆਵਾਂ ਮੁੱਕੇ, ਨਾਂ ਗੱਧਾ ਛੁੱਟੇ। " ਜੋ ਮਰਦ ਘਰ ਛੱਡ ਕੇ ਸਾਧ ਬੱਣਦੇ ਹਨ। ਆਪਦਾ ਘਰ-ਬਾਰ ਛੱਡ ਜਾਂਦੇ ਹਨ। ਲੋਕਾਂ ਦੇ ਘਰ ਵੱਸਾਉਣ ਦੀਆਂ ਲੋਕਾਂ ਨੂੰ ਜੁਗਤਾ ਦੱਸਦੇ ਹਨ। ਜਿੰਨਾਂ ਸਾਧ ਲਾਣਾ ਹੈ। ਸਾਰੇ ਹੀ ਘਰੋਂ ਤੇ ਕੰਮਾਂਕਾਰਾਂ ਤੋਂ ਗੁੰਮਸ਼ੁਦਾ ਹੈ। ਵਿਹਲੇ ਢੋਲੇ ਦੀਆਂ ਲਗਾਉਂਦੇ ਫਿਰਦੇ ਹਨ। ਚੱਮਟਾ ਢੋਲਕੀ ਵਜਾ ਕੇ, ਲੋਕ ਗੀਤ ਗਾਉਂਦੇ ਫਿਰਦੇ ਹਨ। ਸਾਧਾਂ ਵਿੱਚੋਂ ਬੱਚੇ ਪਤਨੀ ਕਿਸੇ ਦੇ ਨਹੀਂ ਹੈ। ਪੂਰੀ ਦੁਨੀਆਂ ਇੰਨਾਂ ਦੀ ਹੈ। ਜਿਵੇਂ ਬੌਲੀਬੁਡ ਫਿਲਮਾਂ ਦੀਆਂ ਅੰਭਨੇਤ੍ਰੀਆਂ ਕੁਆਰੀ ਹੁੰਦੀਆਂ ਹਨ। ਵਿਆਹੀਆਂ ਜਾਂਣ ਧੰਦਾ ਠੰਡਾ ਪੈ ਜਾਂਦਾ ਹੈ। ਇਸੇ ਲਈ ਵਿਆਹੇ ਮਰਦ ਸਾਧ ਕੋਲ ਬੀਬੀਆਂ ਆਸ ਲਾਉਣ ਥੌੜੀ ਆਉਣਗੀਆਂ। ਦੁਨੀਆਂ ਉਤੇ ਸੰਨ 2009 ਦੀ ਗੱਲ ਹੈ। ਇੱਕ ਹੋਰ ਕਨੇਡੀਅਨ ਬੰਦਾ ਘਰੋਂ ਕਾਰ ਉਤੇ ਕੰਮ ਤੇ ਜਾਂਦਾ ਹੈ। ਕੰਮ ਵਾਲਿਆਂ ਦਾ ਫੋਨ ਆਇਆ। ਮਨੇਜ਼ਰ ਨੇ ਕਿਹਾ, " ਉਹ ਕੰਮ ਉਤੇ ਨਹੀਂ ਪਹੁੰਚਿਆਂ। " ਇੱਕ ਦੁਕਾਨ ਤੋਂ ਉਸ ਨੇ ਕੁੱਝ ਖਾਂਣ ਵਾਲੀਆਂ ਚੀਜ਼ਾਂ ਖ੍ਰੀਦੀਆਂ ਸਨ। ਇਹ ਰਿਪੋਟ ਪੁਲੀਸ ਨੂੰ ਮਿਲੀ। ਜਦੋਂ ਮੀਡੀਏ ਰਾਹੀ ਉਸ ਦੀ ਫੋਟੋ ਮੂਵੀ ਲੋਕਾਂ ਵਿੱਚ ਜਾਹਰ ਕੀਤੀ ਗਈ। ਉਸ ਸਟੋਰ ਦੇ ਮਾਲਕ ਨੇ ਆਪਣੀ ਦੁਕਾਨ ਵਿੱਚ ਰਿਕੋਡ ਕੀਤੀ ਮੂਵੀ ਪੁਲੀਸ ਨੂੰ ਦਿੱਤੀ। ਉਸ ਨੇ ਦੱਸਿਆ, " ਇਹ ਬੰਦਾ ਗੁੰਮ ਹੋਣ ਵਾਲੇ ਦਿਨ ਮੇਰੀ ਦੁਕਾਨ ਤੋਂ ਖਾਣ ਲਈ ਚੀਜ਼ਾਂ ਖੀਦੀਆਂ ਹਨ। " ਜੋ ਬੰਦਾ ਘਰੋਂ ਆਇਆਂ। ਲੰਚ ਘਰੋਂ ਲੈ ਕੇ ਤੁਰਿਆ ਹੋਵੇਗਾ। ਸ਼ਇਦ ਘਰ ਲੜਾਈ ਹੋਣ ਕਰਕੇ ਰੋਟੀ ਨਾਂ ਬੱਣੀ ਮਿਲੀ ਹੋਵੇ। ਜਾਂ ਉਹ ਕਿਸੇ ਲੰਬੀ ਡਰਾਇਵ ਉਤੇ ਜਾਣ ਕਰਕੇ, ਉਸ ਨੇ ਖਾਣ ਲਈ ਹੋਰ ਸਮਾਨ ਲੈ ਲਿਆ ਹੋਵੇ। ਨਾਂ ਬੰਦਾ ਲੱਭਾ, ਨਾਂ ਕਾਰ ਲੱਭੀ ਹੈ। ਪਿਛੇ ਦੋ ਬੱਚੇ, ਪਤਨੀ, ਮਾਂਪੇ ਉਡੀਕ ਰਹੇ ਹਨ। ਕੀ ਕਾਰ ਤੇ ਬੰਦੇ ਨੂੰ ਅੱਗ ਲੱਗਾ ਦਿੱਤੀ ਗਈ ਹੋਵੇਗੀ? ਜਦੋਂ ਕਿਸੇ ਨੂੰ ਰਫ਼ਾ ਦਫ਼ਾ ਕਰਨਾਂ ਹੋਵੇ ਇਹੀ ਤਰੀਕਾ ਹੈ। ਹੱਡੀਆਂ ਨੂੰ ਪਾਣੀ ਵਿੱਚ ਸਿੱਟ ਦਿੱਤਾ ਜਾਂਦਾ ਹੈ। ਦਫ਼ਨਾਂ ਦਿੱਤਾ ਜਾਂਦਾ ਹੈ। ਪੁਲੀਸ ਮੱਥਾ ਮਾਰੀ ਜਾਵੇ। ਹੋ ਸਕਦਾ ਹੈ। ਮਰੇ ਖਪੇ ਨੂੰ ਪੁਲੀਸ ਕਿਥੋਂ ਹਰਾ ਕਰ ਲਵੇਗੀ? ਜਾਂ ਇਹ ਬੰਦਾ ਕਿਸੇ ਹੋਰ ਔਰਤ ਦੇ ਆਚਲ ਵਿੱਚ ਛੁੱਪ ਗਿਆ ਹੋਵੇਗਾ। ਸਣੇ ਕਾਰ ਅਮਰੀਕਾ ਦਾ ਬਾਡਰ ਟੱਪ ਗਿਆ ਹੋਵੇਗਾ। ਅਮਰੀਕਾ ਵਿੱਚ ਜਿੰਨੇ ਜਾਹਲੀ ਲੋਕ ਰਹਿੰਦੇ ਹਨ। ਹੋਰ ਕਿਸੇ ਦੇਸ਼ ਵਿੱਚ ਨਹੀਂ ਹਨ। ਉਨਾਂ ਨੂੰ ਨਾਂ ਤਾਂ ਸਰਕਾਰ ਸ਼ਰਨ ਦਿੰਦੀ ਹੇ। ਅੱਖਾਂ ਇੱਸ ਤਰਾਂ ਮੀਚੀਆਂ ਹਨ। ਜਿਵੇ ਕੁੱਝ ਦਿਸਦਾ, ਸੁਣਦਾ ਨਹੀਂ ਹੈ। ਇਸ ਦੇਸ਼ ਅੰਦਰ ਕਿੰਨਾਂ ਕਰਾਈਮ ਹੈ?
ਇੱਕ ਹੋਰ ਬੰਦਾ ਘਰੋਂ ਲੜ ਕੇ ਇੰਡੀਆਂ ਨੂੰ ਚੱਲਿਆ ਜਾਂਦਾ ਹੈ। ਰਸਤੇ ਵਿੱਚੋਂ ਜ਼ਹਾਜ਼ ਬੱਦਲਿਆ ਸੀ। ਉਸ ਪਿਛੋਂ ਬੰਦਾ ਸਿਤਮ ਹੋ ਗਿਆ। ਭਾਰਤ ਪੰਜਾਬ ਰਿਸ਼ਤੇਦਾਰਾ ਕੋਲ ਨਹੀਂ ਗਿਆ। ਘਰ ਵਾਲਿਆ ਨੇ, ਪੁਲੀਸ ਨੇ ਸਾਰੀ ਵਾਹ ਲਗਾ ਦਿੱਤੀ, ਨਹੀਂ ਲੱਭਾ। ਕੀ ਧਰਤੀ ਗਰਕਾ ਗਈ ? ਕੀ ਉਸ ਨੂੰ ਅਸਮਾਂਨ ਨਿੱਗਲ ਗਿਆ? ਕਿਸ ਦੀ ਸ਼ਰਾਰਤ ਹੈ? ੇ ਝੰਜਟਾਂ ਤੋਂ ਬੱਚ ਕੇ, ਕੀ ਆਪ ਕਿੱਤੇ ਛੁੱਪਿਆ ਬੈਠਾ ਹੈ? ਜਾਂ ਇੰਡੀਆਂ ਵਿੱਚ ਕਿਸੇ ਨੂੰ ਫੋਨ ਕਰਕੇ, ਉਸ ਦਾ ਮੁਦਾ ਹੀ ਚੁਕਵਾਂ ਦਿੱਤਾ। ਕੋਈ ਤਾਂ ਚਲਾਕ ਦਿਮਾਗ ਦਾ ਬੰਦਾ ਇਸ ਸਾਜ਼ਸ ਪਿਛੇ ਹੈ। ਛੱਕ ਉਸ ਉਤੇ ਹੈ। ਜਿਸ ਨਾਲ ਲੜ ਕੇ ਗਿਆ ਹੈ। ਉਸ ਨੇ ਮਰਵਾ ਦਿੱਤਾ ਹੋਣਾਂ ਹੈ। ਬਗੈਰ ਗੁਆਹ ਤੋਂ ਕਨੂੰਨ ਕੁੱਝ ਨਹੀਂ ਕਰ ਸਕਦਾ। ਇਸ ਕਨੂੰਨ ਅੱਗੇ ਬੰਦਾ ਆ ਕੇ ਕਹੇ, " ਮੈਂ ਇਹ ਅੱਖਾਂ ਨਾਲ ਦੇਖਿਆ ਹੈ। ਮੇਰੇ ਅੱਗੇ ਕੱਤਲ ਹੋਇਆ ਹੈ। " ਭਾਵੇ ਝੂਠ ਹੀ ਬੋਲੀ ਜਾਵੇ। ਸਬ ਮੰਨ ਲੈਂਦੇ ਹਨ। ਪੁਲੀਸ ਕੋਲੇ ਕਿਹੜਾ ਜ਼ਾਦੂ ਦੀ ਛੜੀ ਹੈ। ਕੇਸ ਆਪ ਸੁਲਝਾਂ ਲਵੇਗੀ। ਜੰਨਤਾਂ ਦੀ ਮਦੱਦ ਚਾਹੀਦੀ ਹੈ। ਜਿਸ ਨੇ ਵੀ ਕਦੇ ਇਸ ਤਰਾਂ ਅਣਸੁਖਵੀਂ ਘੱਟਨਾਂ ਦੇਖੀ ਹੈ। ਸ਼ੱਕ ਦੇ ਅਦਾਂਰ ਉਤੇ ਹੀ ਪੁਲੀਸ ਨੂੰ ਦੱਸਿਆ ਜਾਵੇ। ਆਪਣਾਂ ਚੇਹਰਾ ਤੇ ਨਾਂਮ ਬੇਸ਼ੱਕ ਨਾਂ ਦੱਸੋ। ਜੋ ਆਪਣੇ ਉਨਾਂ ਦੀਆਂ ਆਸਾਂ ਲਾਈ ਬੈਠੇ ਹਨ। ਉਨਾਂ ਨੂੰ ਸਬਰ ਮਿਲ ਜਾਵੇਗਾ। ਉਹ ਹਰ ਪਲ ਘਰੋਂ ਜਾਂਣ ਵਾਲਿਆਂ ਦੇ ਰਸਤੇ ਨਹੀਂ ਦੇਖਣਗੇ। ਜੇ ਹੋਰ ਵੀ ਕਿਤੇ ਜਾ ਕੇ ਜਿੰਦਗੀ ਵੱਸਾ ਲਈ ੇ। ਇੱਕ ਚਿੱਠੀ ਜਾਂ ਫੋਨ ਕਰਕੇ ਆਪਣੇ ਨਾਂ ਮੁੜ ਕੇ, ਆਉਣ ਦੀ ਖ਼ਬਰ ਦਸ ਦੇਣ। ਸਦਾ ਲਈ ਆਪਣਾਂ ਨਾਤਾ ਆਪਣਿਆਂ ਨਾਲੋ ਤੋੜ ਦੇਣ। ਉਨਾਂ ਦੇ ਵਾਪਸ ਆਉਣ ਦੀ ਬਾਕੀ ਪਰਿਵਾਰ ਵੀ ਆਸ ਛੱਡ ਦੇਵੇ।
ਸੰਨ 2008 ਵਿੱਚ ਟਰਾਂਟੋਂ ਤੋਂ ਵਿਆਹੀ ਕੁੜੀ ਗੁੰਮ ਹੋਈ। 9 ਮਹੀਨੇ ਦਾ ਬੱਚਾ ਘਰ ਰਹਿ ਗਿਆ ਸੀ। ਉਸ ਦਾ ਪਤੀ ਭਾਰਤ ਗਿਆ ਸੀ। ਨੱਣਦ ਨਾਲ ਸਾਝਾਂ ਘਰ ਸੀ। ਉਹ ਗੁੰਮ ਹੋਣ ਵਾਲੀ ਕੁੜੀ ਅੱਲਗ ਹੋਣਾਂ ਚਹੁੰਦੀ ਸੀ। ਨੱਣਦ ਇੱਕਠ ਚਹੁੰਦੀ ਸੀ। ਘਰ ਸਾਝਾਂ ਹੀ ਰੱਖਣਾਂ ਚਹੁੰਦੀ ਸੀ। ਘਰ ਵਿੱਚ ਲੜਾਈ ਰਹਿੰਦੀ ਸੀ। ਉਸ ਦੇ ਸੌਹੁਰੇ ਨੇ ਪੁਲੀਸ ਨੂੰ ਰਿਪੋਟ ਕੀਤੀ, " ਉਹ ਕੰਮ ਉਤੇ ਗਈ ਸੀ। ਵਾਪਸ ਨਹੀਂ ਆਈ। " ਪੁਲੀਸ ਨੇ ਆਲੇ ਦੁਆਲੇ ਬਹੁਤ ਭਾਲ ਕੀਤੀ। ਲੋਕ ਗੱਲਾਂ ਬੱਣਾਉਣ ਲੱਗੇ। ਕੋਈ ਕਹਿੰਦਾ ਸੀ, " ਪਤੀ ਇੰਡੀਆਂ ਗਿਆ ਹੋਇਆ ਸੀ। ਉਹ ਕਿਸੇ ਹੋਰ ਨਾਲ ਚਲੀ ਗਈ ਹੈ। ਬੱਚਾ ਵੀ ਛੱਡ ਗਈ। " ਬਹੁਤ ਗੱਲਾਂ ਹੋਈਆਂ। ਕੁੱਝ ਮਹੀਨੇ ਪਹਿਲਾਂ ਧਰਤੀ ਦੀ ਖੁਦਵਾਈ ਕਰਵਾਈ ਗਈ। ਉਥੇ ਕੋਈ ਬਿੰਲਡਿੰਗ ਬੱਣਨੀ ਸੀ। ਧਰਤੀ ਵਿਚੋਂ ਔਰਤ ਦਾ ਪਿੰਜਰ ਲੱਭਾ। ਟੈਸਟ ਕਰਨ ਬਾਅਦ ਪਤਾ ਲੱਗਾ ਇਹ ਉਹੀ ਕੁੜੀ ਹੈ। ਜੋ 4 ਸਾਲ ਪਹਿਲਾਂ ਗੁੰਮਸ਼ੁਦਾ ਸੀ। ਪੁਲੀਸ ਨੇ ਪੂਰਾ ਘਰ ਬੰਨ ਲਿਆ। ਵੀਡੀਉ ਕੈਮਰਿਆਂ ਨਾਲ ਕਵਰ ਕਰ ਦਿੱਤਾ। ਛਾਂਣ-ਬੀਣ ਵਿੱਚ ਪਤਾ ਲੱਗਾ। ਉਸ ਦੀ ਹੱਤਿਆ ਚਾਕੂਆਂ ਨਾਲ ਕੀਤੀ ਗਈ ਸੀ। ਕੇਸ ਵਿੱਚ ਨੱਣਦ ਤੇ ਸੌਹੁਰੇ ਦਾ ਹੱਥ ਸੀ। ਘਰ ਫਰੀ ਕਰਨ ਦੇ ਚੱਕਰ ਵਿੱਚ ਬਹੂ ਮਾਰ ਦਿੱਤੀ। ਘਰ ਉਸ ਦੇ ਤੇ ਨੱਣਦ ਦੇ ਨਾਂਮ ਸੀ। ਘਰ ਦੀ ਇੰਨਸੌਰੈਂਸ ਕਰਾਈ ਹੋਈ ਸੀ। ਜਿਸ ਦੋ ਜਾਂ ਇਸ ਤੋਂ ਵੱਧ ਜਾਂਣਿਆਂ ਦੇ ਨਾਂਮ ਘਰ ਹੋਵੇ। ਇੱਕ ਮਰ ਜਾਵੇ। ਸਾਰਾ ਘਰ ਦੂਜੇ ਨੂੰ ਆਪੇ ਮਿਲ ਜਾਂਦਾ ਹੈ। ਹੋ ਸਕਦਾ ਹੈ। ਪਤੀ ਵੀ ਆਪਣੇ ਬਾਪ, ਭੈਣ ਨਾਲ ਮਿਲਿਆ ਹੋਵੇ। ਤਾਂਹੀ ਵਿੱਚੋਂ ਖ਼ਿਸਕ ਕੇ ਭਾਰਤ ਚੱਲਾ ਗਿਆ। ਕਨੇਡਾ ਅਮਰੀਕਾ ਵਿੱਚ ਪਤਨੀ ਮਰ ਜਾਵੇ, ਕੱਤਲ ਹੋਵੇ। 99% ਪਤੀ ਕਾਤਲ ਹੁੰਦਾ ਹੈ। ਉਸ ਦੇ ਪਤੀ ਨੂੰ ਫੜ ਕੇ ਉਦੋਂ ਹੀ ਅੰਦਰ ਕਰ ਦਿੰਦੇ ਹਨ। ਪਤਨੀ ਦਾ ਪਤੀ ਤੋਂ ਵੱਡਾ ਦੁਸ਼ਮੱਣ ਹੋਰ ਕੋਈ ਨਹੀਂ ਹੈ। ਗੁੰਮਸ਼ੁਦਾ ਵਿੱਚ ਗੁੰਮ ਹੋਣ ਵਾਲੇ ਮਚਲੇ ਲੋਕ ਆਪ ਵੀ ਹੁੰਦੇ ਹਨ। ਆਸ਼ਕੀ ਕਰਨ ਘਰੋਂ ਭੱਜਦੇ ਹਨ। ਘਰ ਦੀ ਜੁੰਮੇਬਾਰੀ ਨਾਂ ਚੱਕਣ, ਕੰਮ ਨਾਂ ਕਰਨ ਕਰਕੇ, ਘਰ ਛੱਡਦੇ ਹਨ। ਵੱਡਾ ਕਾਰਨ ਹੈ। ਗੁੰਮਸ਼ੁਦਾ ਨਹੀਂ ਉਹ ਕੱਤਲ ਹੋ ਚੁਕੇ ਹੁੰਦੇ ਹਨ। ਜਦੋਂ ਕੋਈ ਰਾਤ ਨੂੰ ਦਰ ਉਤੇ ਆ ਕੇ, ਹਾਕ ਮਾਰਦਾ ਹੈ। ਬਾਹਰ ਕਿਤੇ ਜਾਂਣ ਲਈ ਕਹਿੰਦਾ ਹੈ। ਉਸ ਨਾਲ ਬਿਲਕੁਲ ਨਾਂ ਤੁਰੋ। ਅਣਜਾਂਣ ਬੰਦੇ ਨਾਲ ਤੁਰਨਾਂ ਹੋਰ ਵੀ ਬੇਵਕੂਫ਼ੀ ਹੈ। ਬਗੈਰ ਮੱਤਲੱਬ ਤੋਂ ਕਿਸੇ ਨਾਲ ਬਹਿਸ ਨਾਂ ਕਰੋ। ਨਾਂ ਹੀ ਦੁਜੇ ਦੇ ਕੰਮਾ ਵਿੱਚ ਦਖ਼ਲ ਦਿਉ। ਨਾਂ ਹੀ ਕਿਸੇ ਨੂੰ ਆਪਣਾਂ ਦੁਸ਼ਮੱਣ ਬਣਾਵੋ। ਉਹ ਜਾਨ ਲੈਣ ਉਤੇ ਉਤਰ ਆਵੇ। ਗੁੰਮਸ਼ੁਦਾ ਹੋ ਕੇ ਨਾਂ ਜੀਵੋ। ਹੋਸ਼ ਵਿੱਚ ਜੀਵੋ।

Comments

Popular Posts