ਜਾਤ, ਰੰਗ ਦੇਖ ਕੇ ਬੰਦੇ ਬਾਰੇ ਅੰਨਦਾਜ਼ਾ ਨਾਂ ਲਗਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com

ਦੂਜਾ ਬੰਦਾ ਕੀ ਵਰਤਾ ਕਰੇਗਾ? ਕਾਫ਼ੀ ਹੱਦ ਤੱਕ ਸਾਡੇ ਆਪਣੇ ਉਤੇ ਨਿਰਭਰ ਕਰਦਾ ਹੈ। ਕਿਸੇ ਨੂੰ ਮੁਸਕਰਾ ਕੇ, ਦੇਖੀਏ। ਅੱਗੋ ਉਹ ਵੀ ਉਵੇਂ ਹੀ ਹੁੰਗਾਰਾ ਭਰੇਗਾ। ਸਾਡੇ ਨਾਲ ਹੱਸੇਗਾ। ਹਾਲ ਚਾਲ ਪੁੱਛੇਗਾ। ਪਰ ਔਰਤਾਂ ਨੂੰ ਖਿਆਲ ਰੱਖਣਾਂ ਪਵੇਗਾ। ਅੱਗਲਾ ਗੱਲ਼ਤ ਮੱਤਲੱਬ ਕੱਢ ਸਕਦਾ ਹੈ। ਕਿਤੇ ਕੋਈ ਪੰਜਾਬੀ ਨੌਜਵਾਨ ਨੂੰ ਅੱਗੇ ਐਸਾ ਨਾਂ ਕਰ ਦੇਣਾਂ। ਮੁੰਡਿਉ ਤੁਸੀ ਵੀ ਜਰਾ ਬੱਚਕੇ, ਕੁੜੀ ਨਾਲ ਹੱਸੇ ਤਾਂ ਕਸੂਤੇ ਫਸੇ। ਟਾਂਕਾ ਵੀ ਫਿੱਟ ਹੋ ਸਕਦਾ ਹੈ। ਸਦਾ ਲਈ ਹੱਸਣਾਂ ਵੀ ਭੁੱਲ ਸਕਦੇ ਹੋ। ਮੱਥੇ ਉਤੇ ਤਿਉੜੀ ਪਾ ਕੇ ਕਿਸੇ ਵੱਲ ਝੱਕਾਂਗੇ, ਤਾ ਅਗਲਾ ਵੀ ਦੇਖ ਕੇ ਦੂਜੇ ਪਾਸੇ ਮੂੰਹ ਕਰ ਲਵੇਗਾ। ਅੱਗਲਾ ਕਿਹੜਾ ਕਿਸੇ ਨਾਲੋਂ ਘੱਟ ਹੈ? ਇਸ ਲਈ ਜੈਸਾ ਅਸੀਂ ਆਪਣੇ ਨਾਲ ਦੂਜਿਆਂ ਪਾਸੋਂ ਵਰਤਾ ਚਹੁੰਦੇ ਹਾਂ। ਵੈਸਾ ਹੀ ਸਾਰੇ ਲੋਕਾਂ ਨਾਲ ਵਿਹਾਰ ਕਰੀਏ। ਦੂਜਾ ਵੀ ਸ਼ਾਂਤੀ ਤੇ ਸੁਖ, ਪਿਆਰ ਚਹੁਮਦਾ ਹੈ। ਕੁੱਤੇ ਤੇ ਬੰਦੇ ਵਿੱਚ ਬਹੁਤਾ ਫ਼ਰਕ ਨਹੀਂ ਹੈ। ਕੁੱਤੇ ਨੂੰ ਰੋਟੀ ਦੀ ਬੁਰਕੀ ਪਾਈਏ। ਉਹ ਪੂਛ ਮਾਰਦਾ ਹੈ। ਜੇ ਉਸ ਨੂੰ ਘੂਰਈਏ। ਉਹ ਅੱਗੋ ਭੋਕਦਾ ਹੈ। ਸੋਚਣਾ ਇਹ ਹੈ। ਸਾਡੇ ਉਤੇ ਲੋਕ ਕੁੱਤੇ ਵਾਂਗ ਭੋਕਣ, ਨੁਕਤਾ ਚੀਨੀ ਕਰਨ। ਜਾਂ ਲੋਕ ਪਿਆਰ ਨਾਲ ਸਾਡੇ ਨੇੜੇ ਲੱਗਣ। ਉਸ ਲਈ ਸਾਨੂੰ ਵੀ ਮੇਹਨਤ ਕਰਨੀ ਪੈਣੀ ਹੈ। ਸਫ਼ਲਤਾ ਪਾਉਣ ਲਈ, ਤੱਕੜੀ ਹੱਡ ਭੰਨਵੀ ਮੇਹਨਤ ਦੀ ਲੋੜ ਹੈ। ਸਾਊ, ਸ਼ੋਸੀਲ, ਸ਼ਹਿਨ ਸ਼ੀਲਤਾ, ਪਿਆਰ ਵਾਲੇ ਬੱਣਨ ਲਈ ਮੇਹਨਤ ਕਰਨੀ ਪੈਣੀ ਹੈ। ਡਰਾਮਾਂ ਖੇਡਣਾਂ ਪੈਣਾਂ ਹੈ। ਕਈ ਲੋਕ ਕਹਿੰਦੇ ਸੁਣੇ ਹਨ, " ਮੈਂ ਫਲਾਣੇ ਲੁਚੇ ਲਾਣੇ ਵਿੱਚੋਂ ਹਾਂ। ਅਸੀਂ ਕੱਤਲ ਕਰ ਦਿੰਦੇ ਹਾਂ। ਪੂਰਾ ਇਲਾਕਾ ਸਾਨੂੰ ਬਦਮਾਸ਼ ਕਹਿੰਦਾ ਹੈ। ਮੇਰੇ ਤੋਂ ਬੁਰਾ ਕੋਈ ਨਹੀਂ ਹੈ। " ਐਸੇ ਲੋਕਾਂ ਅੱਗੇ ਹੱਥ ਬੰਨ ਕੇ, ਕਿੰਨਾਰਾ ਕਰ ਲੈਣਾਂ ਚਾਹੀਦਾ ਹੈ। ਐਸੇ ਲੋਕਾਂ ਵਰਗੇ ਨਹੀਂ ਬੱਣਨਾ। ਇਸ ਦੁਨੀਆ ਉਤੇ ਜੈਸੇ ਨੂੰ ਤੈਸਾ ਮਿਲਦਾ ਹੈ। ਜਿੰਨੇ ਚੰਗੇ ਅਸੀਂ ਬੱਣਦੇ ਜਾਵਾਂਗੇ। ਵੈਸੇ ਹੀ ਲੋਕ ਮਿਲਣਗੇ। ਅਗਲਾ ਨਹਿਲੇ ਉਤੇ ਦੈਹਿਲਾ ਮਾਰਦਾ ਹੈ। ਜਾਤ, ਰੰਗ ਦੇਖ ਕੇ ਬੰਦੇ ਬਾਰੇ ਅੰਨਦਾਜ਼ਾ ਨਾਂ ਲਗਾਈਏ। ਅੰਨਦਾਜ਼ੇ ਹਮੇਸ਼ਾਂ ਗੱਲ਼ਤ ਨਿੱਕਲ ਜਾਂਦੇ ਹਨ। 50 ਸਾਲ ਪਤੀ-ਪਤਨੀ ਇੱਕਠੇ ਰਹਿ ਕੇ, ਇੱਕ ਦੂਜੇ ਤੋਂ ਉਕਤਾ ਜਾਂਦੇ ਹਨ। ਤਲਾਕ ਲੈ ਲੈਂਦੇ ਹਨ। ਆਪਣੇ ਜੰਮੇ ਧੀਆਂ-ਪੁੱਤਰ, ਮਾਂਪਿਆਂ ਨੂੰ ਦਰ-ਦਰ ਦੀਆਂ ਠੋਕਰਾ ਖਾਂਣ ਲਈ ਮਜ਼ੂਰ ਕਰ ਦਿੰਦੇ ਹਨ। ਭੈਣ, ਭਰਾ, ਮਾਪਿਆਂ, ਇੱਕ ਦੂਜੇ ਨੂੰ ਜਾਨੋਂ ਮਾਰ ਦਿੰਦੇ ਹਨ। ਜਿੰਨਾਂ ਦੁੱਖ ਆਪਣਿਆਂ ਨੇ ਆਪਣਿਆਂ ਨੂੰ ਦਿੱਤਾ ਹੈ। ਕੋਈ ਬਾਹਰ ਦਾ ਨੁਕਸਾਨ ਨਹੀਂ ਕਰਦਾ। ਦੋਸਤ ਵੀ ਦਗਾ ਦੇ ਜਾਂਦੇ ਹਨ। ਸਾਲਾਂ ਦੇ ਬੱਣੇ ਰਿਸ਼ਤੇ, ਪਿਆਰ ਦੇ ਵਹਿਮ ਝੂਠੇ ਨਿੱਕਲ ਜਾਂਦੇ ਹਨ। ਸਮਝ ਨਹੀਂ ਲੱਗਦੀ ਕੀ ਝੂਠ ਹੈ? ਕੀ ਸੱਚ ਹੈ? ਕੀ ਗੱਲ਼ਤ ਹੈ? ਕੀ ਠੀਕ ਹੈ? ਹਰ ਬੁਰੇ ਸਮੇਂ ਪਿਛੋਂ ਰੱਬ ਚੰਗੇ ਦਿਨ ਵੀ ਦਿੰਦਾ ਹੈ। ਅੰਨਦਾਜ਼ਾ ਬਿਲਕੁਲ ਨਾਂ ਲਗਾਉਣਾਂ। ਬਹੁਤ ਲੋਕਾਂ ਬਾਰੇ ਮਾੜੀ ਰਾਏ ਸੋਚ ਲੈਣੀ। ਕਿਸੇ ਕੋਲੋ ਪੁਠਾ-ਸਿੱਧਾ ਸੁਣ ਕੇ, ਉਸ ਉਤੇ ਜ਼ਕੀਨ ਕਰ ਲੈਣਾਂ, ਸਹੀ ਨਹੀਂ ਹੈ। ਨਫ਼ਰਤ ਕਰਨ ਨਾਲ ਕੁੱਝ ਵੀ ਹਾਂਸਲ ਨਹੀਂ ਹੁੰਦਾ। ਬੇਹਤਰੀ ਇਸੇ ਵਿੱਚ ਹੈ, ਨਰਮੀ, ਪਿਆਰ ਸ਼ਹਿਨ ਸ਼ੀਲਤਾ ਨਾਲ ਦੂਜਿਆਂ ਨੂੰ ਜਿੱਤ ਸਕਦੇ ਹਾਂ। ਕਿਸੇ ਧਰਮ, ਧਰਮੀ ਪ੍ਰਚਾਰਕ ਮਗਰ ਲੱਗ ਕੇ, ਹਿੰਦੂ, ਸਿੱਖ, ਮੁਸਲਮਾਨ, ਇਸਾਈ, ਜਾਂ ਕਿਸੇ ਵੀ ਜਾਤ, ਰੰਗ ਦੇ ਲੋਕਾਂ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ। ਬੰਦੇ ਦਾ ਦਿਮਾਗ ਰੱਬ ਨੇ ਸਬ ਜੀਵਾਂ ਤੋਂ ਤੇਜ਼ ਬੱਣਾਇਆ ਹੈ। ਉਹ ਵੀ ਬਰਾਬਰ ਦੇ ਜੀਵ ਇਕ ਦੂਜੇ ਨੂੰ ਨਹੀਂ ਮਾਰਦੇ। ਫਿਰ ਵੀ ਇਸ ਬੰਦ ੇਨੂੰ ਇਹ ਨਹੀ ਸਮਝ ਲੱਗਦੀ। ਰੱਬ ਨੇ ਕਿਸੇ ਬੰਦੇ ਦੇ ਮੱਥੇ ਉਤੇ ਨਹੀਂ ਲਿਖਿਆ। ਕੌਣ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਜਾਂ ਕਿਸੇ ਹੋਰ ਜਾਤ ਦਾ ਹੈ? ਕੌਣ ਪਰਾਇਆ ਹੈ? ਕੌਣ ਆਪਣਾਂ ਹੈ? ਕਈ ਬੇਗਾਨੇ ਵੀ ਮੋਡਾ ਦੇ ਜਾਦੇ ਹਨ। ਆਪਣੇ ਕੁਰਾਹੇ ਪਾ ਜਾਂਦੇ ਹਨ। ਕੋਠੇ ਚੜ੍ਹੇ ਦੀ ਪੌੜੀ ਚੱਕ ਦਿੰਦੇ ਹਨ।
ਮੇਰੇ ਨਾਲ ਕਨੇਡਾ ਦਾ ਜੰਮਪਲ, ਹਬਸ਼ੀ ਮੁੰਡਾ 22 ਕੁ ਸਾਲ ਦਾ ਕੰਮ ਕਰਦਾ ਹੈ। ਉਸ ਦਾ ਰੰਗ ਬਿਲਕੁਲ ਕਾਲਾ ਹੈ। ਉਹ ਹਮੇਸ਼ਾ ਇਹੀ ਕਹਿੰਦਾ ਹੈ, " ਮੈਂ ਕਾਲਾ ਹਾਂ। ਮੈਨੂੰ ਪਤਾ ਹੈ। ਤੁਸੀਂ ਮੈਨੂੰ ਪਸੰਧ ਨਹੀਂ ਕਰਦੇ। " ਹੋ ਸਕਦਾ ਹੈ। ਕਈ ਲੋਕ ਉਸ ਨੂੰ ਨਾਂ ਵੀ ਚੰਗਾ ਸਮਝਦੇ ਹੋਣ। ਉਹ ਬਿਲਕੁਲ ਸਿਆਣੀ ਸ਼ਸੀਲ ਕੁੜੀ ਵਰਗਾ ਹੈ। ਸਾਡੀ ਟੀਮ ਵਿੱਚ 15 ਜਾਣੇ ਹਨ। ਉਹ ਕਦੇ ਕਿਸੇ ਨੂੰ ਉਚਾ ਬੋਲਦਾ ਨਹੀਂ ਦੇਖਿਆ। ਕਨੇਡਾ ਵਿੱਚ ਇੱਕ ਬੰਦੇ ਐਸੇ ਹਨ। ਜੋ ਸ਼ਰਾਬ ਨਾਲ ਰੱਜੇ ਰਹਿੰਦੇ ਹਨ। ਅੱਜ ਕੱਲ ਤਾਂ ਪੰਜਾਬੀ ਉਨਾਂ ਤੋਂ ਵੀ ਵੱਧ ਪੀਂਦੇ ਹਨ। ਪਰ ਉਹ ਲੋਕ ਜਿਆਦਾ ਬਦਨਾਮ ਹਨ। ਉਨਾਂ ਵਿਚੋਂ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਵੀ ਹਨ। ਜੋ ਚੰਗੀਆਂ ਨੌਕਰੀਆਂ ਕਰਦੇ ਹਨ। ਪੁਲੀਸ ਵਾਲੇ, ਵਕੀਲ, ਜੱਜ, ਕੈਸ਼ੀਅਰ ਲੱਗੇ ਹਨ। ਉਹ ਵੀ ਚੰਗੇ ਕਾਰ-ਵਿਹਾਰ, ਆਚਰਣ ਕਰਕੇ ਆਪਦੀਆ ਨੌਕਰੀਆਂ ਉਤੇ ਟਿਕੇ ਹੋਏ ਹਨ। ਮੇਰੇ ਸਕੂਲ ਦੇ ਅਧਿਆਕਾਂ ਵਿੱਚ ਤਕਰੀਬਨ ਪੰਡਤ, ਬ੍ਰਾਹਮਣ ਹੀ ਸਨ। ਇੱਕ ਗੰਗੂ ਬੇਈਮਾਨ ਹੋਣ ਨਾਲ ਸਾਰੇ ਹੀ ਮਾੜੇ ਨਹੀਂ ਹੋ ਗਏ। ਜੱਟਾਂ ਦੀਆਂ ਔਰਤਾਂ ਤਾਂ ਨੌਕਰੀ ਪੇਸ਼ਾ ਘੱਟ ਕਰਦੀਆਂ ਹਨ। ਜ਼ਮੀਨ ਹੁੰਦੇ ਹੋਏ, ਨੌਕਰੀ ਕਰਨ ਦੀ ਲੋੜ ਨਹੀਂ ਪੈਂਦੀ। ਨਾਂ ਹੀ ਘਰਦੇ ਮਰਦ ਨੌਕਰੀ ਕਰਨ ਦਿੰਦੇ ਹਨ। ਜਿੰਨਾਂ ਸਿੱਖ ਇੱਕ ਦੂਜੇ ਦਾ ਮਾੜਾ ਸੋਚਦੇ ਹਨ। ਰੱਬ ਹੀ ਬਚਾਏ। ਅੰਮ੍ਰਿਤਧਾਰੀ ਇੱਕ ਦੂਜੇ ਦੀ ਗੱਲ ਕੱਟੀ ਜਾਂਦੇ ਹਨ। ਬਹੁਤ ਕਸੂਤਾ ਇੱਕ ਦੂਜੇ ਵੱਲ ਝਾਕਦੇ ਹਨ। ਜਿਵੇਂ ਅੰਮ੍ਰਿਤ ਇੱਕ ਦੂਜੇ ਦੀਆਂ ਖਾਰਾਂ ਕੱਢਣ ਲਈ ਛੱਕਿਆ ਹੋਵੇ। ਇੱਕ ਦੂਜੇ ਵੱਲ ਅੱਖਾਂ ਪਾੜ-ਪਾੜ ਦੇਖਣ ਤੋਂ ਵਾਜ ਨਹੀਂ ਆਉਂਦੇ। ਗੋਰੇ ਲੋਕ ਕਿਸੇ ਵੱਲ ਦੇਖਣਾਂ, ਕਿਸੇ ਦੀ ਜਿੰਦਗੀ ਵਿੱਚ ਦਖ਼ਲ ਦੇਣਾਂ। ਚੰਗਾ ਨਹੀਂ ਸਮਝਦੇ। ਕਿਸੇ ਵੱਲ ਧਿਆਨ ਨਹੀਂ ਦਿੰਦੇ। ਨਾਂ ਹੀ ਸਾਰੇ ਮੁਸਲਮਾਨ ਔਰਗਜੇਬ ਹਨ। ਇੰਨਾਂ ਮੁਸਲਮਾਨਾਂ ਨਾਲ ਵੀ ਮੈਂ ਨੌਕਰੀ ਕੀਤੀ ਹੈ। ਬੰਦਾ ਜਿੰਨਾਂ ਸਾਊ ਰਹੇ, ਇਹ ਉਸ ਨਾਲ ਉਨੇ ਹੀ ਚੰਗੇ ਬੱਣਦੇ ਚਲੇ ਜਾਂਦੇ ਹਨ। ਜੇ ਕੋਈ ਬਹੁਤਾ ਤੰਗ ਕਰੇ, ਫਿਰ ਸੱਪ ਵਾਂਗ ਫੜ ਉਠਾ ਲੈਂਦੇ ਹਨ। ਇੰਨਾਂ ਕੁ ਜੰਮੀਰ ਨੂੰ ਜਾਗਣਾਂ ਵੀ ਚਾਹੀਦਾ ਹੈ। ਮੇਰਾ ਗੁਆਢੀ ਮੁਸਲਮਾਨ ਹੈ। ਉਸ ਨੇ ਸਾਰੇ ਆਸ-ਗੁਆਂਢ ਨਾਲ ਬੱਣਾ ਕਲੇ ਰੱਖੀ ਹੈ। ਉਸ ਦੇ 7 ਬੱਚੇ ਹਨ। ਪੂਰਾ ਟੱਬਰ ਬਹੁਤ ਸਾਊ ਹੈ। ਕਦੇ ਉਚੀ ਨਹੀਂ ਬੋਲਦੇ। ਕਦੇ ਲੜਦੇ ਨਹੀਂ ਦੇਖੇ। ਕੋਈ ਸ਼ਰਾਬ ਨਹੀਂ ਪੀਂਦਾ। ਕਦੇ ਕਿਸੇ ਕੰਮ ਨੂੰ ਕਹੀਏ, ਝੱਟ ਕਰ ਦਿੰਦੇ ਹਨ। ਸਾਨੂੰ ਸਬ ਲੋਕਾਂ ਨਾਲ ਪਿਆਰ ਕਰਨਾਂ ਚਾਹਦਾ ਹੈ। ਆਪਣੇ ਆਪ ਨੂੰ ਠੀਕ ਕਰ ਲeਇੇ ਸਾਰੇ ਝਮੇਲੇ ਮੁੱਕ ਜਾਂਣਗੇ। ਆਪ ਚੰਗੇ ਹਾਂ ਤਾ ਸਬ ਚੰਗੇ ਹਨ।

Comments

Popular Posts