ਫੋਨ ਸੁਣਨ ਨਾਲ ਦੂਜੇ ਦੀਆਂ ਪ੍ਰੇਸ਼ਾਨੀਆਂ ਸਿਹੇੜ ਲੈਂਦੇ ਹਾਂ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਫੋਨ ਦੀਆਂ ਸਹੂਲਤਾਂ ਬਹੁਤ ਹਨ। ਇਸ ਨੇ ਦੁਨੀਆਂ ਨੂੰ ਬਿਲਕੁਲ ਨੇੜੇ ਕਰ ਦਿੱਤਾ ਹੈ। ਚੱਲ ਕੇ ਜਾਂਣ ਨਾਲੋਂ ਬੰਦਾ ਦੂਰ ਬੈਠੇ ਲੋਕਾਂ ਨਾਲ ਗੱਲ-ਬਾਤ ਸਾਂਝੀ ਕਰ ਸਕਦਾ ਹੈ। ਜਰੂਰਤ ਸਮੇਂ ਵਰਤਿਆਂ ਜਾਂਣ ਵਾਲਾ ਵਰਦਾਨ ਹੈ। ਲੋੜੋ ਵੱਧ ਵਰਤੋਂ ਹਰ ਚੀਜ਼ ਦੀ ਮਾੜੀ ਹੁੰਦੀ ਹੈ। ਸੈਲਰ ਫੋਨ ਦੀ ਲਾਈਟ ਤ੍ਰਰੰਗਾਂ ਨਾਲ ਸਾਡੇ ਸਰੀਰ ਉਤੇ ਮਾੜੇ ਅਸਰ ਹੋ ਰਹੇ ਹਨ। ਜਦੋਂ ਡਾਕਟਰ ਐਕਸਰੇ ਵੀ ਕਰਦੇ ਹਨ। ਸਰੀਰ ਵਿਚੋਂ ਦੀ ਤ੍ਰਰੰਗਾਂ ਆਰ-ਪਾਰ ਹੁੰਦੀਆਂ ਹਨ। ਬਹੁਤੀਆਂ ਨਰਸਾਂ ਦਸ ਦਿੰਦੀਆਂ ਹਨ। ਇਹ ਸਰੀਰ ਲਈ ਫ਼ੈਇਦੇ ਵਾਲੀਆਂ ਨਹੀਂ ਹਨ। ਜੇ ਔਰਤ ਮਾਂ ਬੱਣਨ ਵਾਲੀ ਹੈ। ਉਸ ਦੇ ਪੇਟ ਉਤੇ ਇਹ ਲਾਈਟ ਬਿਲਕੁਲ ਨਹੀਂ ਪੈਣੀ ਚਾਹੀਦੀ। ਬੱਚੇ ਦੇ ਅੰਗ-ਪੈਰ, ਦਿਮਾਗ ਹੋਰ ਬਹੁਤ ਕੁੱਝ ਨੂੰ ਹਾਨੀ ਹੋ ਸਕਦੀ ਹੈ। ਇਵੇਂ ਹੀ ਸੈਲਰ ਫੋਨ ਹਨ। ਹੋਣ ਵਾਲੇ ਬੱਚੇ ਦੇ ਕੰਨ ਖੁੱਲੇ ਹੁੰਦੇ ਹਨ। ਸਾਰੇ ਲੋਕ ਜਾਂਣਦੇ ਹਨ। ਅੱਜ ਕੱਲ ਦੀਆਂ ਮਾਵਾਂ ਕੀ ਗੱਲਾਂ ਕਰਦੀਆਂ ਹਨ? ਜਦੋਂ ਇਹ ਗੱਲਾਂ ਉਸ ਬੱਚੇ ਦੀ ਸਮਝ ਤੋਂ ਬਾਹਰ ਹੋ ਜਾਂਦੀਆ ਹਨ। ਉਸ ਦੀ ਸਥਿਤੀ ਪਾਗਲਾਂ ਵਾਲੀ ਹੋ ਜਾਂਦੀ ਹੈ। ਇਸੇ ਲਈ ਅੱਜ ਪੈਦਾ ਹੋਣ ਵਾਲੇ ਬੱਚੇ ਲੋੜੋਂ ਵੱਧ ਤਿੱਖੇ ਹੁੰਦੇ ਹਨ। ਜਾਂ ਬਿਲਕੁਲ ਬੁੱਧੂ ਹੁੰਦੇ ਹਨ। ਸੈਲਰ ਫੋਨ ਵਾਂਗ ਹੀ ਜਿੰਦਗੀ ਦੀ ਦੋੜ ਲਗਾਉਂਦੇ ਹਨ। ਅੱਜ ਕੱਲ ਬਿਜ਼ਨਸ ਵਾਲੇ ਤੇ ਸਿਆਣੇ ਲੋਕ ਫੋਨ ਸੁਣਨ ਦੀ ਸਿਰ ਦਰਦੀ ਨਹੀਂ ਲੈਂਦੇ। ਸਗੋਂ ਇੰਰਟਨੈਂਟ ਉਤੇ ਫੇਸ ਬੁੱਕ ਜਾਂ ਈ-ਮੇਲ ਉਤੇ ਚਿੱਟੀਆਂ ਤੇ ਲੋੜ ਦੀਆ ਗੱਲਾਂ ਲਿਖਦੇ ਹਨ। ਜਿਸ ਨੂੰ ਲੋੜ ਹੈ ਜੁਆਬ ਦੇ ਦਿੰਦਾ ਹੈ। ਫੋਨ ਉਤੇ ਅਸੀਂ ਦੋਸਤਾਂ, ਇਸ਼ਤੇਦਾਰਾਂ, ਲੋਕਾਂ ਨਾਲ ਗੱਲਾਂ ਕਰਦੇ ਹਾਂ। ਉਨਾਂ ਦੀਆਂ ਮਸੀਬਤਾਂ ਆਪਣੇ ਗਲ਼ ਪਾ ਲੈਂਦੇ ਹਾਂ। ਫੋਨ ਸੁਣਨ ਨਾਲ ਦੂਜੇ ਦੀਆਂ ਪ੍ਰੇਸ਼ਾਨੀਆਂ ਸਿਹੇੜ ਲੈਂਦੇ ਹਾਂ। ਅੱਗਲਾ ਗੱਲਾਂ ਕਰਕੇ ਢਿੱਡ ਹੌਲਾ ਕਰ ਲੈਂਦਾ ਹੈ। ਸਾਰੀ ਆਪਦੀ ਪ੍ਰੇਸ਼ਾਨੀ ਗੱਲਾਂ ਸੁਣਨ ਵਾਲੇ ਦੇ ਗੱਲ ਪਾ ਦਿੰਦਾ ਹੈ। ਅਗਰ ਘਰ ਹੀ ਫੋਨ ਹੈ। ਬਹੁਤ ਚੰਗਾ ਹੈ। ਜਦੋਂ ਬੰਦਾ ਘਰੋਂ ਬਾਹਰ ਜਾਂਦਾ ਹੈ। ਉਨਾਂ ਚਿਰ ਦਿਮਾਗ ਨੂੰ ਅਰਾਮ ਮਿਲ ਜਾਂਦਾ ਹੈ। ਜੇ ਜੇਬ ਵਿੱਚ ਸੈਲਰ ਫੋਨ ਹੈ। ਕਈ ਤਾਂ ਕਾਰ ਚਲਾਉਂਦੇ ਵੀ ਧਿਆਨ ਸੈਲਰ ਫੋਨ ਵਿੱਚ ਰੱਖਦੇ ਹਨ। ਘੰਟੀ ਹੁਣੇ-ਹੁਣੇ ਵੱਜੀ। ਕਾਰ ਚਲਾਉਂਦੇ ਵੀ ਕੰਨ ਨੂੰ ਫੋਨ ਲਗਾ ਕੇ ਗੱਲਾਂ ਕਰੀ ਜਾਂਦੇ ਹਨ। ਇੱਕ ਔਰਤ ਕਾਰ ਚਲਾਉਂਦੀ ਫੋਨ ਸੁਣ ਰਹੀ ਸੀ। ਧੋਣ ਟੇਡੀ ਸੀ। ਬੰਪ ਆਇਆ, ਉਸ ਦੀ ਧੌਣ ਦੀ ਹੱਡੀ ਉਥੇ ਹੀ ਠੋਕ ਗਈ। ਕਈਆਂ ਨੇ ਇਸੇ ਤਰਾਂ ਐਕਸੀਡੈਂਟ ਕੀਤੇ ਹਨ। ਹੋਰਾਂ ਲੋਕਾਂ ਦੀਆਂ ਜਾਂਨਾਂ ਲੈ ਲਈਆਂ ਹਨ। ਆਪ ਜੇਲ ਵਿੱਚ ਸਜਾ ਭੁਗਤ ਰਹੇ ਹਨ। ਜਿਹੜੇ ਕਾਰ ਚਲਾਉਂਦੇ ਟੈਕਸਜ਼ ਮੈਸਜ਼ ਲਿਖਦੇ, ਪੜ੍ਹਦੇ ਹਨ। ਹੋਰ ਵੀ ਖ਼ਤਰਨਾਕ ਹਨ। ਕਾਰ ਚਲਾਉਂਦੇ ਸਮੇਂ ਅੱਖ ਝੱਪਣ ਦਾ ਸਮਾਂ, ਧਿਆਨ ਹਿਲ ਗਿਆ। ਕਾਰ ਕਿਤੇ ਵੀ ਜਾ ਸਕਦੀ ਹੈ। ਬੰਦਾ ਆਪਣੀ ਤੇ ਹੋਰਾਂ ਦੀ ਜਾਂਨ ਲੈ ਸਕਦਾ ਹੈ। ਸਰਕਾਰ ਮੋਟਰ ਚਾਲਕ ਇੰਨਸ਼ੌਰੈਸ ਤੇ ਐਮਰਜ਼ੈਸੀ ਹਸਪਤਾਲ ਵਾਲਿਆਂ ਦੀ ਪੁਰ ਜ਼ੋਰ ਮੰਗ ਉਤੇ ਸੈਲਰ ਫੋਨ ਨੂੰ ਸ਼ੜਕ ਉਤੇ ਗੱਡੀ ਚਲਾਉਂਦੇ ਸਮੇਂ ਬੈਨ ਕੀਤਾ ਗਿਆ ਹੈ। ਸੈਲਰ ਫੋਨ ਨੂੰ ਸ਼ੜਕ ਉਤੇ ਗੱਡੀ ਚਲਾਉਂਦੇ ਸਮੇਂ ਸੁਣਨ ਵਾਲੇ ਦਾ ਧਿਆਨ ਹੱਟ ਜਾਂਦਾ ਹੈ। ਸੈਲਰ ਫੋਨ ਨੂੰ ਸੁਣਨ ਵਾਲੀ, ਕਈ ਬਾਰ ਖ਼ਬਰ ਮਾੜੀ ਜਾਂ ਖੁਸ਼ੀ ਵਾਲੀ ਹੁੰਦੀ ਹੈ। ਹਾਰਟ ਐਟਕ ਆ ਜਾਂਦਾ ਹੈ। ਗੱਡੀਆਂ ਬਹੁਤ ਟੁੱਟਦੀਆਂ ਹਨ। ਮੋਟਰ ਚਾਲਕ ਇੰਨਸ਼ੌਰੈਸ ਘਾਟੇ ਵਿੱਚ ਜਾ ਰਹੇ ਹਨ। ਲੋਕ ਦੁਰਘਟਟਨਾਂ ਦਾ ਸ਼ਿਕਾਰ ਹੋ ਕੇ, ਹਸਪਤਾਲ ਬਹੁਤ ਜਾਂਦੇ ਹਨ। ਐਕਸੀਡੈਂਟ ਵਿੱਚ ਇੰਂਨਾਂ ਵੱਡਿਆਂ ਟੁੱਕਿਆਂ ਨੂੰ ਹਸਪਤਾਲ ਵਿੱਚ ਅਪ੍ਰੇਸ਼ਨ ਕਰਨੇ ਸੰਭਾਲਣਾਂ ਬਹੁਤ ਔਖਾ ਹੈ। ਇੰਨਾਂ ਤੋਂ ਪੁਲੀਸ ਵਾਲੇ ਅੱਲਗ ਦੁੱਖੀ ਹਨ। ਜਿਧਰੋਂ ਲੋਕਾਂ ਨੂੰ ਹੱਟਾਵੋਂ। ਉਹੀ ਕੰਮ ਵੱਧ ਕਰਦੇ ਹਨ। ਉਸ ਪਿਛੋਂ ਅਦਾਲਤਾਂ ਵਿੱਚ ਕੇਸ ਕਰਦੇ ਫਿਰਦੇ ਹਨ।
ਇਹ ਕੈਂਸਰ ਹੀ ਤਾਂ ਹੈ। ਬੰਦਾ ਇਸ ਪਿਛੇ ਕਮਲਾ ਹੋਇਆ ਫਿਰਦਾ ਹੈ। ਇਹ ਫੋਨ ਵਿੱਚ ਲੋਕਾਂ ਦੀਆਂ ਗੱਲ਼ਾਂ ਹੀ ਸੁਣਨੀਆਂ ਹਨ। ਲੋਕਾਂ ਦੀਆਂ ਗੱਲਾਂ ਸੁਣ ਕੇ ਮਜ਼ਾ ਬਹੁਤ ਆਉਂਦਾ ਹੈ। ਲੋਕਾਂ ਨੂੰ ਦੂਜੇ ਦੀ ਜਿੰਦਗੀ ਬਾਰੇ ਜਾਂਣ ਕੇ ਬਹੁਤ ਮਜ਼ਾ ਆਉਂਦਾ ਹੈ। ਲੋਕਾਂ ਦੀ ਜਿੰਦਗੀ ਕਿਵੇਂ ਗੁਜ਼ਰਦੀ ਹੈ? ਉਨਾਂ ਸੁਖ ਖੁਸ਼ੀਆਂ ਦੀ ਗੱਲਾਂ ਸੁਣ ਕੇ, ਸੁਆਦ ਨਹੀਂ ਆਉਂਦਾ। ਜਿੰਨਾਂ ਮਜ਼ਾ ਲੋਕਾਂ ਦੇ ਦੁੱਖ ਵਿੱਚ ਫੱਸਿਆਂ ਦੀਆਂ ਆਹਾਂ ਸੁਣ ਕੇ ਆਉਂਦਾ ਹੈ। ਦੱਸਣ ਦੇ ਯੋਗ ਨਹੀਂ ਹੈ। ਬੰਦੇ ਨੂੰ ਲੱਗਦਾ ਹੈ। ਮੈਂ ਹੀ ਡਾਕਟਰ ਹਾਂ। ਮੈਂ ਇਸ ਦੀਆਂ ਦਰਦ ਭਰੀਆਂ ਗੱਲ਼ਾਂ ਉਤੇ ਠੰਡੇ ਫਹੇ ਧਰ ਸਕਦਾ ਹਾਂ। ਇਧਰ ਉਧਰ ਫੋਨ ਉਤੇ ਗੱਲ਼ਾਂ ਕਰਕੇ, ਢਿੱਡ ਹੋਲਾਂ ਕੀਤਾ ਜਾ ਸਕਦਾ ਹੈ। ਗੱਲਾਂ ਨੂੰ ਹੋਰਾਂ ਲੋਕਾਂ ਵਿੱਚ ਫ਼ੈਲਾਇਆ ਜਾ ਸਕਦਾ ਹੈ। ਦੂਜਾ ਬੰਦਾ ਮਦੱਦ ਕਰੇ। ਐਸਾ ਕੋਈ ਹੀ ਬੰਦਾ ਹੈ। ਜੋ ਕਿਸੇ ਦੀ ਲੋੜ ਸਮੇਂ ਸਹਾਇਤਾ ਕਰੇ। ਬਹੁਤੇ ਲੋਕ ਅੱਗ ਉਤੇ ਤੇਲ ਪਾਉਣ ਵਾਲੇ ਹੁੰਦੇ ਹਨ।
ਕਈਆਂ ਬੰਦਿਆਂ ਨੂੰ ਮਹਿਫ਼ਲ ਵਿੱਚ ਦੇਖਦੀ ਹਾਂ। ਜਦੋਂ ਘੰਟੀ ਵੱਜਦੀ ਹੈ। ਉਹ ਭੱਜ ਕੇ ਬਾਹਰ ਨੂੰ ਜਾਂਦੇ ਹਨ। ਬਾਰ-ਬਾਰ ਬੰਦਿਆਂ ਵਿੱਚੋਂ ਉਠ ਕੇ ਜਾਂਦੇ ਪਾਗਲ ਲੱਗਦੇ ਹਨ। ਉਨਾਂ ਦੇ ਸਰੀਰ ਨੂੰ ਟੇਕ ਨਹੀਂ ਆਉਂਦੀ। ਜਿੰਨਾਂ ਦੇ ਕੰਨ ਨੂੰ ਫੋਨ ਲੱਗਾ ਹੁੰਦਾ ਹੈ। ਉਹ ਹੱਥ ਇਸ ਤਰਾਂ ਮਾਰਦੇ ਹਨ। ਜਿਵੇਂ ਸੱਚੀ ਦਿਮਾਗ ਵਿੱਚ ਫ਼ਰਕ ਪੈ ਗਿਆ ਹੋਵੇ। ਦੇਖ ਕੇ ਬੰਦੇ ਦਾ ਹਾਸਾ ਨਿੱਕਲ ਜਾਂਦਾ ਹੈ। ਨੂੰਹਾਂ ਦੀਆਂ ਸੱਸਾ ਅੱਲਗ ਪ੍ਰੇਸ਼ਾਨ ਹਨ। ਉਹ ਸੱਸਾ ਨਲ ਲੜਨ ਦੀ ਬਜਾਏ, ਸੈਲਰ ਫੋਨ ਉਤੇ ਮਗਜ਼ ਮਾਰਦੀਆਂ ਰਹਿੰਦੀਆਂ ਹਨ। ਇਸ ਲਈ ਹੁਣ ਘਰਾਂ ਦੇ ਤੱਣਾਅ ਹੋਰ ਵੱਧਣ ਲੱਗੇ ਹਨ। ਘਰ ਦੇ ਜੀਆਂ ਦੇ ਘਰ ਹੁੰਦੇ ਹੋਏ। ਉਹ ਦੂਜੇ ਲੋਕਾਂ ਨਾਲ ਸੈਲਰ ਫੋਨ ਉਤੇ ਲੱਗੇ ਹੋਏ ਹਨ। ਰਸਤੇ ਜਾਂਦੇ ਕਿਸੇ ਨੂੰ ਵੀ ਦੇਖ ਲਈਏ। ਹਰ ਕਿਸੇ ਦੇ ਕੰਨ ਨੂੰ ਸੈਲਰ ਫੋਨ ਲੱਗਾ ਹੋਇਆ ਹੈ। ਲੋਕਾਂ ਦਾ ਧਿਆਨ ਕਿਧਰ ਜਾ ਰਿਹਾ ਹੈ। ਆਪਣੇ ਵੱਲ ਤਾ ਉਕਾ ਧਿਆਨ ਨਹੀਂ ਹੈ। ਹਰ ਕੋਈ ਸੈਲਰ ਫੋਨ ਉਤੇ ਦੂਜਿਆਂ ਦੀਆ ਪ੍ਰੇਸ਼ਾਨੀਆਂ ਸੁਣਨ ਲੱਗਾ ਹੈ। ਇੱਕ ਬੰਦਾ ਸੈਲਰ ਫੋਨ ਉਤੇ ਇੰਨੇ ਜ਼ੋਰਾਂ-ਸ਼ੋਰਾਂ ਨਾਲ ਜੁਟਿਆ ਹੋਇਆ ਸੀ। ਉਸ ਨੂੰ ਪਤਾ ਨਹੀਂ ਲੱਗਾ ਸ਼ੜਕ ਪਾਰ ਕਰ ਰਿਹਾ ਹੈ। ਸ਼ੜਕ ਉਤੇ ਗੱਡੀਆਂ ਲੰਘ ਰਹੀਆਂ ਸਨ। ਇੰਨੀਆਂ ਤੇਜ਼ ਸਨ। ਬੰਦਾ 20 ਫੁੱਟ ਉਤੇ ਜਾ ਡਿੱਗਾ। ਡਿਗਦੇ ਹੀ ਪੱਟਾਕਾ ਪੈ ਗਿਆ। ਸੈਲਰ ਫੋਨ ਉਤੇ ਇੰਨਾਂ ਵੀ ਨਾਂ ਰੁਝ ਜਾਵੋਂ। ਆਪਣੀ ਜਿੰਦਗੀ ਦੇ ਵਿੱਚ ਆਉਣ ਵਾਲੇ ਖ਼ੱਤਰਿਆਂ ਨੂੰ ਭੁੱਲ ਜਾਵੋਂ।

Comments

Popular Posts