ਜੰਨਤਾਂ ਨੂੰ ਜਗਾਉਣ ਤੇ ਉਨਾਂ ਵਿੱਚ ਕਰਾਂਤੀ ਲਿਉਣ ਲਈ ਸਦਾ ਹਲੂਣਾਂ ਦੇਣ ਦੀ ਲੋੜ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.comਜਦੋਂ ਸਚਾਈ ਸਹਮਣੇ ਆਉਂਦੀ ਹੈ। ਜਰਨੀ ਬਹੁਤ ਔਖੀ ਹੈ। ਅਮੀਰ, ਭਿਰਸ਼ਟਾਚਾਰ, ਰਿਸ਼ਵਤ ਖੋਰ, ਬੇਈਮਾਨ ਲੋਕਾਂ ਦੇ ਸੱਚ ਲੜਦਾ ਹੈ। ਭਾਰਤ ਵਿੱਚ ਅਮੀਰ ਲੋਕ ਅਮੀਰ ਬੱਣੀ ਜਾਂਦੇ ਹਨ। ਗਰੀਬ ਝੂਗੀਆਂ ਵਿੱਚ ਬੈਠੇ ਭੁੱਖ ਨਾਲ ਮਰ ਰਹੇ ਹਨ। ਸ਼ੜਕਾਂ ਦੇ ਕਿਨਾਰੇ ਖੁੱਲੇ ਅਸਮਾਨ ਥੱਲੇ ਸੌਂਦੇ ਹਨ। ਪਤਾ ਨਹੀਂ ਨੀਂਦ ਕਿਵੇਂ ਆਉਂਦੀ ਤੇ ਪੂਰੀ ਹੁੰਦੀ ਹੈ? ਕਿਸੇ ਦਾ ਇੰਨਾਂ ਦੀਆ ਝੂਗੀਆਂ ਪੱਕੀਆਂ ਕਰਨ ਵੱਲ ਧਿਆਨ ਨਹੀਂ ਜਾਂਦਾ। ਇੰਨਾਂ ਦੀਆਂ ਸੋਹਣੀਆਂ ਔਰਤਾਂ ਨਾਲ ਅਮੀਰ ਲੋਕ ਤੇ ਮੰਤਰੀ ਬਿਸਤਰ ਜਰੂਰ ਗਰਮ ਕਰ ਲੈਂਦੇ ਹਨ। ਉਦੋਂ ਉਨਾਂ ਕੋਲੋ ਗਰੀਬੀ ਦਾ ਮੁਸ਼ਕ ਨਹੀਂ ਆਉਂਦਾ। ਇਹ ਵੀ ਇਨਸਾਨ ਹਨ। ਇਹ ਵੀ ਪੜ੍ਹਨਾਂ ਚਾਹੁੰਦੇ ਹਨ। ਬੰਦਿਆਂ ਵਾਂਗ ਜਿਉਣਾਂ ਚਹੁੰਦੇ ਹਨ। ਆਪਣੇ ਬੱਚਿਆਂ ਦਾ ਚੱਜ ਦਾ ਭਵਿੱਖ ਬੱਣਾਉਣਾਂ ਚਹੁੰਦੇ ਹਨ। ਭਾਰਤ ਵਿੱਚ ਬਿੱਜਲੀ ਪੂਰੀ ਆਉਣੀ ਚਾਹੀਦੀ ਹੈ। ਹੋਰ ਕਿਸੇ ਦੇਸ਼ ਵਿੱਚ ਇਹ ਬਿੱਜਲੀ ਨਾਂ ਆਉਣ ਦਾ ਚੱਕਰ ਨਹੀਂ ਹੈ। ਸ਼ਇਦ ਕਿਸੇ ਹੋਰ ਨੂੰ ਵੇਚੀ ਜਾਂਦੇ ਹਨ। ਇੰਨੀ ਗਰਮੀ ਵਿੱਚ, ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ। ਰਿਸ਼ਵਤ ਖ਼ਤਮ ਹੋਣੀ ਚਾਹੀਦੀ ਹੈ। ਸਰਕਾਰੀ ਕੰਮ ਕਰਾਉਣ ਨੂੰ ਹਰ ਪਾਸੇ ਰਿਸ਼ਵਤ ਦਿੱਤੀ ਜਾਦੀ ਹੈ। ਆਮ ਜੰਨਤਾ ਨੂੰ ਇਸ ਵਿੱਚ ਜਾਗਰਤ ਹੋਣਾਂ ਪੈਣਾਂ ਹੈ। ਦੇਖਣਾਂ ਪੈਣਾਂ ਹੈ। ਕਮੀ ਕਿਥੇ ਹੈ? ਅੱਖਾਂ ਬੰਦ ਕਰਨ ਨਾਲ ਸੱਮਸਿਆ ਹੋਰ ਵੱਧਦੀਆਂ ਹਨ।
ਆਮਿਰ ਖਾਨ ਨੂੰ ਇਹ ਟੀਵੀ ਸ਼ੋ ਚਲਦਾ ਰੱਖਣਾਂ ਚਾਹੀਦਾ ਹੈ। ਆਮਿਰ ਖਾਨ ਨੇ ਬਹੁਤ ਵਧੀਆ ਮੁੰਦੇ ਉਠਾਏ ਹਨ। ਸਰਕਾਰ ਤੇ ਲੋਕਾਂ ਦੀਆ ਅੱਖਾਂ ਖੋਲ ਦਿੱਤੀਆਂ ਹਨ। ਇਹ ਆਮਿਰ ਖਾਨ ਨੂੰ ਟੀਵੀ ਸ਼ੋ ਚਲਦਾ ਰੱਖਣਾਂ ਚਾਹੀਦਾ ਹੈ। ਜੰਨਤਾਂ ਨੂੰ ਜਗਾਉਣ ਤੇ ਉਨਾਂ ਵਿੱਚ ਕਰਾਂਤੀ ਲਿਉਣ ਲਈ ਸਦਾ ਹਲੂਣਾਂ ਦੇਣ ਦੀ ਲੋੜ ਹੈ। ਨਹੀਂ ਤਾਂ ਲੋਕ ਸਦੀਆਂ ਭਰ ਸੁੱਤੇ ਰਹਿੰਦੇ ਹਨ। ਆਪਦੇ ਉਤੇ ਦੁੱਖ ਦਰਦ ਤਾ ਝੱਲੀ ਜਾਂਦੇ ਹਨ। ਪਰ ਬੋਲਦੇ ਨਹੀਂ ਹਨ। ਬੱਲਦ ਵਾਂਗ ਸਾਰੀ ਦਿਹਾੜੀ ਕੰਮ ਵਿੱਚ ਜੁੜੇ ਰਹਿੰਦੇ ਹਨ। ਅਮੀਰ ਲੋਕਾਂ ਕੋਲ ਘੱਟ ਰੇਟ ਉਤੇ ਮਜ਼ਦੂਰੀ ਕਰੀ ਜਾਂਦੇ ਹਨ। ਬਾਲ ਮਜ਼ਦੂਰੀ ਕਰਦੇ ਹਨ। ਪਰ ਕਾਂਮਜ਼ਾਬ ਨਹੀਂ ਹੋ ਰਹੇ ਹਨ। ਅੱਧੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਹਨ। ਸਾਨੂੰ ਕੱਲੇ ਕੱਲੇ ਨੂੰ ਦੇਸ਼ ਨੂੰ ਅੱਗੇ ਲਿਜ਼ਾਣ ਲਈ, ਹਰ ਪਾਸੇ, ਆਪ ਕੰਮ ਕਰਨਾਂ ਪੈਣਾਂ ਹੈ। ਆਮਿਰ ਖਾਨ ਅੱਜ ਦੇ ਟੀਵੀ ਸ਼ੋ ਵਿੱਚ ਦੱਸ ਰਿਹਾ ਹੈ, " ਕੀ ਸਾਨੂੰ ਸਬ ਨੂੰ ਬੋਲਣ, ਸੋਚਣ ਦੀ ਅਜ਼ਾਦੀ ਹੈ? ਸਵਿਧਾਨ ਦੇ ਪਹਿਲੇ ਪੰਨੇ ਉਤੇ ਲਿਖਿਆ ਹੈ। ਜੰਨਤਾ ਨੂੰ ਨਿਆ ਦਿਆਗੇ। ਸੋਚਣੇ ਬੋਲਣੇ ਦੀ ਅਜ਼ਾਂਦੀ ਦੇਵੇਗੇ। ਇੱਜ਼ਤ ਨਾਲ ਜਿਉਣ ਦਾ ਹੱਕ ਦੇਵਾਗੇ। ਬਰਾਬਰੀ ਭਾਈਚਾਰਾ ਦੇਵਾਗੇ। ਗੁਜਰਾਤ ਵਿੱਚ ਭੂਚਾਲ ਆ ਗਿਆ। ਕਈ ਲੋਕ ਮਾਰੇ ਗਏ। ਬਹੁਤ ਸਾਰੇ ਲੋਕ ਇਸ ਤਰਾ ਦੇ ਉਬਰ ਕੇ ਆਏ। ਜਿੰਨਾਂ ਨੇ ਬਗੈਰ ਜਾਤ ਪਾਤ ਦੇਖੇ। ਉਨਾਂ ਨੂੰ ਖਾਣ ਲਈ ਭੋਜਨ ਦਿੱਤਾ। ਮਨੁੱਖਤਾ ਦੀ ਸੇਵਾ ਕੀਤੀ। ਬੱਚਿਆਂ ਨੂੰ ਪਾਲਣਾਂ ਸ਼ੁਰੂ ਕੀਤਾ ਹੈ। ਉਸ ਪਿਛੋਂ ਜਾਤਪਾਤ ਦੇ ਅਧਾਰ ਉਤੇ 2000 ਵਿੱਚ ਦੰਗੇ ਹੋਏ। ਮਾਂ-ਬਾਪ ਮਾਰੇ ਗਏ। ਹਿੰਦੂ ਆਸ਼ਰਮ ਵਿੱਚ 14 ਮੁਸਲਮਾਨ ਬੱਚੇ ਪਾਲੇ ਗਏ। ਬੱਚੇ ਰਲ-ਮਿਲ ਕੇ ਪਰਿਵਾਰ ਵਾਂਗ ਰਹਿੰਦੇ ਸਨ। ਇਹ " ਸਰਬੋਦਿਆ ਟਰਸੱਟ " ਹੈ। ਜੋ ਬੱਚਿਆਂ ਨੂੰ ਪੜ੍ਹਾ-ਪਾਲ ਰਿਹਾ ਹੈ।
ਆਮ ਲੋਕ ਵਿੱਚ ਕਸ਼ਮੀਰ ਵਿੱਚ ਅੱਜ ਵੀ ਭਾਈਚਾਰਾ ਹੈ। ਇੱਕ ਔਰਤ ਆਸ਼ਾਂ ਤੇ ਪਰਿਵਾਰ ਨੇ ਉਥੋਂ ਜਾਂਣ ਦਾ ਫ਼ੈਸਲਾ ਕਰ ਲਿਆ। ਪਰ ਉਥੋਂ ਦੇ ਮੁਸਲਮਾਨ ਲੋਕਾਂ ਨੇ ਉਸ ਨੂੰ ਜਾਂਣ ਨਹੀਂ ਦਿੱਤਾ। ਸਗੋਂ ਹੋਰਾਂ ਲੋਕਾਂ ਦੀ ਰੱਖਿਆ ਵੀ ਕੀਤੀ। ਉਸ ਨੂੰ ਸਰਪੰਚ ਚੁਣ ਲਿਆ। ਲੋਕ ਰਲ ਮਿਲ ਕੇ ਰਹਿੰਦੇ ਹਨ। ਉਹ ਔਰਤ ਆਸ਼ਾਂ ਉਥੋਂ ਦੀ ਸਰਪੰਚ ਹੈ। ਸਾਰੇ ਇੱਕ ਦੂਜੇ ਦੇ ਦੁੱਖਾਂ ਵਿੱਚ ਕੰਮ ਆਉਂਦੇ ਹਨ। ਇੱਕ ਹੋਰ ਬੰਦਾ ਦਿੱਲੀ ਛੱਡ ਕੇ ਪਿੰਡ ਚਲਾ ਗਿਆ। ਉਸ ਮੁੰਡਾ ਨੇ ਦੱਸਿਆ, " ਉਸ ਨੇ ਦੋ ਬੰਦਿਆਂ ਨੂੰ ਗੰਦ ਵਿਚੋਂ ਜੂਠੀਨ ਚੁੱਕ ਕੇ ਇੱਕਠਾ ਕਰਦੇ ਦੇਖਿਆ। ਪੁੱਛਣ ਉਤੇ ਉਨਾਂ ਨੇ ਦੱਸਿਆ, " ਉਸ ਨੂੰ ਖਾਂਦੇ ਹਨ। " ਇਹ ਸੁਣ ਕੇ ਮੇਰਾ ਦਿਲ ਦੁੱਖਿਆ। ਮੈਂ ਔਰਤਾਂ ਨੂੰ ਇੱਕਠੇ ਕੀਤਾ। ਔਰਤਾਂ ਹਰ ਮੁੰਦੇ ਉਤੇ ਲੜਨ ਨੂੰ ਮਾਹਰ ਹਨ। ਉਨਾਂ ਨੂੰ ਹੱਕ ਮੰਗਣ ਲਈ ਜਾਗਰਤ ਕੀਤਾ। ਦਾਲਦ ਲੋਕਾਂ ਦੀਆ ਜ਼ਮੀਨਾਂ ਜਗੀਰਦਾਰਾਂ ਤੋਂ ਵਾਪਸ ਦੁਵਾਈਆਂ। ਉਸ ਨੇ ਉਥੇ ਬੱਚਿਆਂ ਨੂੰ ਪੜ੍ਹਾਉਣਾਂ ਸ਼ੁਰੂ ਕਰ ਦਿੱਤਾ। ਉਸ ਨੇ ਊਚ ਨੀਚ ਜਾਂਤਾ ਨੂੰ ਖ਼ਤਮ ਕੀਤਾ। ਇੱਕ ਜੰਗ ਛਿੜ ਗਈ । ਗੰਗਾਂ ਦੇ ਕਿਨਾਰੇ ਅਮੀਰ ਲੋਕਾਂ ਦੇ ਮੁਰਦੇ ਜਲਾਏ ਜਾਂਦੇ ਸਨ। ਉਨਾਂ ਦੀ ਰਾਖ ਪਾਣੀ ਵਿੱਚ ਸਿੱਟੀ ਜਾਂਦੀ ਸੀ। ਪਰ ਗੰਗਾਂ ਨੀਚ ਜਾਤ ਦੇ ਲੋਕਾਂ ਨੂੰ ਗੰਗਾਂ ਵਿੱਚ ਨਹ੍ਹਾਉਣ ਦੀ ਅਜ਼ਾਜਤ ਨਹੀਂ ਸੀ। ਹੁਣ ਹਰ ਸਾਲ ਬਾਅਦ 2 ਦਿਨ ਗਰੀਬ ਲੋਕ " ਕਲਸ ਯਾਤਰਾਂ ਕੱਢਦੇ ਹਨ। " ਗੰਗਾਂ ਵਿੱਚ ਨਹ੍ਹਾਉਂਦੇ ਹਨ। "
ਅੱਜ ਭਾਰਤ ਵਿੱਚ ਦੇਹ ਵਿਪਾਰ ਦਾ 20 ਲੱਖ ਔਰਤਾਂ, 10 ਲੱਖ ਕੁੜੀਆਂ ਸ਼ਿਕਾਰ ਹੋ ਚੁਕੀਆਂ ਹਨ। ਲੜਕੀਆਂ ਨੂੰ ਕੰਮ ਸੈਕਸ ਦਾ ਧੰਦਾ ਕਰਾਉਣ ਲਈ ਉਨਾਂ ਨੂੰ ਮਜ਼ਬæੂਰ ਕੀਤਾ ਜਾਂਦਾ ਹੈ। ਐਸੀਆਂ ਔਰਤਾਂ ਨਾਲ ਹਰ ਵਰਗ ਦੇ ਮਰਦ ਇੰਨਾਂ ਨਾਲ ਸੈਕਸ ਕਰਦੇ ਹਨ। ਕੋਈ ਸ਼ਰਮ ਨਹੀਂ ਹੈ। ਕਿਸ ਜਾਤ ਦੀਆਂ ਹਨ। ਸੈਕਸ ਦਾ ਧੰਦਾ ਕਰਨ ਵਾਲੀਆਂ ਐਸੀਆਂ ਔਰਤਾਂ ਨੂੰ ਕੋਈ ਕੰਮ ਨਹੀਂ ਦਿੰਦਾ। ਕੋਈ ਵਿਆਹ ਨਹੀਂ ਕਰਾਉਂਦਾ । 9 ਸਾਲ ਤੋਂ ਹਰ ਉਮਰ ਦੀਆਂ ਔਰਤਾਂ ਵਿੱਕਦੀਆਂ ਹਨ। ਮਰਦ ਖ੍ਰੀਦਦਾਰ ਹੈ। ਆਪ ਮਰਦ ਬਹੁਤ ਵਧੀਆਂ ਸਮਾਜ ਅੰਦਰ ਹੀ ਰਹਿ ਰਿਹਾ ਹੈ। ਘਰ ਵੀ ਵੱਸਾ ਰਿਹਾ ਹੈ। ਔਰਤਾਂ ਵੱਲੋਂ ਉਨਾਂ ਔਰਤਾਂ ਨੂੰ ਸਹਾਰਾ ਦੇਣ ਲਈ ਇੱਕ ਸਕੂਲ ਸ਼ੁਰੂ ਕੀਤਾ ਗਿਆ। ਕਿਸੇ ਨੇ ਆਪਣੇ ਹੱਥਾਂ ਗਲੇ ਵਿੱਚੋਂ ਸੋਂਨੇ ਦੇ ਗਹਿਣੇ ਲਾ ਕੇ ਦੇ ਦਿੱਤੇ। ਇਹ ਸੰਸਥਾਂ ਨੂੰ ਚਲਾਉਣ ਲਈ ਔਰਤਾਂ ਨੇ ਸਾਥ ਦਿੱਤਾ। ਉਸ ਸੰਸਥਾਂ ਨੂੰ, ਜੋ ਆਸ਼ਰਮ ਚਲਾ ਰਹੀ ਹੈ। ਇੱਕ ਔਰਤ ਨੇ ਦੱਸਿਆ, " ਮਰਨਾਂ ਕਿਉਂ ਹੈ? ਜਿਉਣਾਂ ਦਾ ਜ਼ਤਨ ਕਰਨਾਂ ਚਾਹੀਦਾ ਹੈ। ਮੇਰੀਆਂ ਅੱਖਾਂ ਸਹਮਣੇ, ਮੇਰੇ ਸਟਾਪ ਦੇ ਇੱਕ ਮੈਂਬਰ ਦਾ ਕੱਤਲ ਕਰ ਦਿੱਤਾ ਗਿਆ ਸੀ। ਮੇਰਾ 16 ਸਾਲਾਂ ਦੀ ਕੁੜੀ ਦਾ 8 ਮਰਦਾਂ ਨੇ ਗੈਂਗ 8 ਨੇ ਗੁਰਪ ਬਣਾਂ ਕੇ ਉਸ ਨੂੰ ਆਪਣੇ ਕਾਂਮ ਦਾ ਸ਼ਿਕਾਰ ਬਣਾਇਆ। 16 ਸਾਲਾਂ ਦੀ ਕੁੜੀ ਨੇ ਸੋਚਿਆ। ਮਰਨ ਕਿਉਂ ਸੋਚਣਾਂ ਹੈ। ਉਸ ਨੇ ਹੁਣ ਤੱਕ 5 ਹਜ਼ਾਰ ਔਰਤਾਂ ਤੇ ਸਾਢੇ 3 ਸਾਲਾਂ ਦੀ ਬੱਚੀ ਨੂੰ ਸੈਕਸ ਦੇ ਧੰਦੇ ਵਿਚੋਂ ਬਾਹਰ ਕਰਾਇਆ ਹੈ। 6, 7 ਸਾਲ ਦੇ 100 ਬੱਚੇ ਹਨ। ਸੈਕਸ ਦਾ ਧੰਦਾ ਚਲਾਉਣ ਵਾਲੇ ਇੰਨਾਂ ਬੱਚਿਆਂ ਨੂੰ ਤਿੰਨ-ਚਾਰ ਦਿਨ ਭੁੱਖਾ ਰੱਖਦੇ ਹਨ। ਕੁੜੀਆਂ ਦਾ ਗਿਟਰਟਾਂ ਦੀ ਅੱਗ ਨਾਲ ਪਿੰਡਾਂ ਜਲਾਉਂਦੇ ਹਨ। ਬੀਆਰ, ਸ਼ਰਾਬ ਉਤੇ ਪਾ ਦਿਮਦੇ ਹਨ। ਗੈਂਗ ਦਾ ਹੱਥ ਹੁੰਦਾ ਹੈ। ਇੰਨਾਂ ਨਾਲ ਟੱਕਰ ਲੈਣੀ ਬਹੁਤ ਔਖੀ ਹੈ। " ਹਰ ਔਰਤ ਠਾਂਣ ਲਵੇ, ਕੱਲੇ-ਕੱਲੇ ਨਾਲ ਨਿਪਟ ਸਕਦੀ ਹੈ। ਜਦੋਂ ਔਰਤ ਮਰਦ ਦਾ ਸ਼ਿਕਾਰ ਹੁੰਦੀ ਹੈ। ਉਹ ਕੱਲਾ ਹੁੰਦਾ ਹੈ। ਅੱਧਬੇਹੋਸ਼ ਹੁੰਦਾ ਹੈ। ਐਸੀ ਹਾਲਤ ਵਿੱਚ ਔਰਤ ਨਾਲ ਧੱਕਾਂ ਕਰਨ ਵਾਲੇ, ਉਸ ਸ਼ੇਰ ਨੂੰ ਨਮਰਦ ਬੱਣਾਂ ਸਕਦੀ ਹੈ।
ਇੱਕ ਔਰਤ ਨੇ ਦੱਸਿਆ, " ਉਸ ਦਾ ਪਤੀ ਬਿਮਾਰ ਹੋ ਗਿਆ। ਬਗੈਰ ਇਲਾਜ਼ ਤੋਂ ਉਸ ਦਾ ਪਤੀ ਮਰ ਗਿਆ। ਉਸ ਕੋਲ ਪੈਸੇ ਨਹੀਂ ਸਨ। ਪੁੱਤਰ ਨੂੰ ਕੂੜੇ ਵਿਚੋਂ ਲੀਰਾਂ ਚੁਕ ਕੇ, ਬੱਚੇ ਨੂੰ ਅਨਾਂਥ-ਆਸ਼ਰਮ ਪਾਲਿਆ ਹੈ। ਸਬਜ਼ੀਆਂ ਵੇਚਣ ਵਾਲੀ ਔਰਤ ਨੇ ਮਨ ਵਿੱਚ ਫ਼ੈਸਲਾ ਕੀਤਾ। ਉਹ ਹਸਪਤਾਲ ਖੋਲੇਗੀ। ਉਸ ਦੇ ਪੁੱਤਰ ਨੇ ਸਾਥ ਦਿੱਤਾ। ਇੱਕ ਛੋਪੜੀ ਵਿੱਚ ਮੁਫ਼ਤ ਇਲਾਜ਼ ਸ਼ੁਰੂ ਕੀਤਾ। ਅੱਜ ਹਸਪਤਾਲ ਬੱਣ ਗਿਆ ਹੈ। " ਇੱਕ ਹੋਰ 19 ਸਾਲਾਂ ਦਾ ਮੁੰਡਾ ਬਾਬਰ ਸਕੂਲ ਪੜ੍ਹਦਾ ਹੈ। ਹੋਰ ਬੱਚੇ ਉਸ ਨੂੰ ਉਡੀਕਦੇ ਹਨ। ਉਸ ਘਰ ਆ ਕੇ ਦਰਖੱਤ ਥੱਲੇ ਬੱਚਿਆਂ ਨੂੰ ਪੜ੍ਹਾਉਣਾਂ ਸ਼ੁਰੂ ਕੀਤਾ। ਉਹ ਆਪਣੇ ਘਰ ਹੀ ਸਕੂਲ ਖੋਲ ਕੇ ਬੈਠ ਗਿਆ। ਉਥੇ ਮੁਫ਼ਤ ਸੈਕੜੇ ਬੱਚੇ ਪੜ੍ਹਦੇ ਹਨ। ਉਸ ਦਾ ਕਹਿੱਣਾ ਹੈ, " ਜਿੰਨੇ ਕੰਮ ਜੋਗੇ ਹਾਂ। ਉਨਾਂ ਕਰਨਾਂ ਹੀ ਚਾਹੀਦਾ ਹੈ। " ਭਾਰਤ ਦੇ ਰਹਿੱਣ ਵਾਲੇ ਬੱਚੇ ਅੱਜ ਵੀ ਸਕੂਲ ਨਹੀਂ ਜਾਂਦੇ। ਇੱਕ ਹੋਰ ਪੈਸੇ ਵਾਲੇ ਬੰਦੇ ਨੇ ਸਰਕਾਰੀ ਸਕੂਲਾਂ ਨੂੰ ਪੈਸੇ ਦਿੱਤਾ। ਆਪ ਉਨਾਂ ਵਿੱਚ ਰਹਿ ਕੇ, ਸਕੂਲਾਂ ਦੀਆ ਮੁਸ਼ਕਲਾਂ ਨੂੰ ਦੇਖ ਕੇ, ਦੂਰ ਕੀਤਾ। ਮਾਤਾ-ਪਿਤਾ, ਦਾਦਾ ਦਾਦੀ ਨੂੰ ਵੀ ਸਕੂਲ਼ ਵਿੱਚ ਸ਼ਾਮਲ ਕੀਤਾ ਹੈ। ਉਸ ਬੰਦੇ ਨੇ ਦੱਸਿਆ, " ਜਦੋਂ ਦਾਨ ਦਿੰਦੇ ਹਾਂ। ਦਾਨ ਦਾ ਕਿਵੇਂ ਪ੍ਰਯੋਗ ਹੁੰਦਾ ਹੈ। ਦੇਖਣਾਂ ਵੀ ਸਾਡੀ ਜੁੰਮੇਬਾਰੀ ਹੈ। ਦਾਨ ਕਿਥੇ ਲੱਗ ਰਿਹਾ ਹੈ? ਕੀ ਦਾਨ ਦੀ ਸਹੀਂ ਵਰਤੋਂ ਹੋ ਰਹੀ ਹੈ? ਇਸ ਲਈ ਮੈਂ ਧਰਮਕਿ ਥਾਵਾਂ ਛੱਡ ਕੇ ਸਕੂਲ ਨੂੰ ਦਾਨ ਦਿੱਤਾ। ਆਪ ਸਕੂਲ ਵਿੱਚ ਕੰਮ ਕਰਨਾਂ ਸ਼ੁਰੂ ਕਰ ਦਿੱਤਾ। "
ਇੱਕ ਹੋਰ ਬੰਦੇ ਨੇ ਦੱਸਿਆ, " ਉਹ ਪਹਾੜ ਚੜ੍ਹ ਕੇ, ਦੁਜੇ ਪਾਸੇ ਜਾਦੇ ਸਨ। ਇੱਕ ਦਿਨ ਉਸ ਦੀ ਪਤਨੀ ਡਿੱਗ ਗਈ। ਉਸ ਦਾ ਭੋਜਨ ਡਿੱਗ ਗਿਆ। ਮੱਟਕੀ ਟੁੱਟ ਗਈ। ਉਸ ਨੇ ਪੱਗੜੀ ਵੇਚ ਕੇ ਸ਼ੈਣੀ ਹਥੌੜੀ ਖ੍ਰੀਦੀ। ਪਹਾੜ ਨੂੰ ਕੱਟਣਾਂ ਸ਼ਰੂ ਕਰ ਦਿੱਤਾ। 22 ਸਾਲ ਵਿੱਚ ਉਸ ਨੇ ਪਰਬਤ ਕੱਟ ਦਿੱਤਾ। 70 ਕਿਲੋਮੀਟਰ ਦਾ ਰਾਹ 7 ਕਿਲੋਮੀਟਰ ਵਿੱਚ ਬੱਣ ਗਿਆ।
ਇੱਕ ਹੋਰ ਮਰਦ ਸਾਇਕਲ ਠੀਕ ਕਰਨ ਦਾ ਕੰਮ ਕਰਦਾ ਹੈ। ਉਸ ਦੇ ਪੁੱਤਰ ਨੂੰ ਕਿਸੇ ਨੇ ਮਾਰ ਦਿੱਤਾ ਸੀ। ਅੱਜ ਉਹ ਲੋਕਾਂ ਦੀਆਂ ਲਾਸ਼ਾਂ ਨੂੰ ਅੰਤਮ ਸੇਵਾ ਕਰਦਾ ਹੈ। ਹਰ ਧਰਮ ਦੇ ਲੋਕਾਂ ਦੀਆਂ ਲਾਸ਼ਾਂ ਜਲਾਉਂਦਾ, ਦਫ਼ਨਾਉਂਦਾ ਹੈ।
ਸ਼ੜਕ ਬੱਣਾਉਣ ਵਾਲੇ ਮਨੇਜ਼ਰ ਦਾ ਭਰਾ ਦੱਸ ਰਿਹਾ ਹੈ, " ਸ਼ੜਕ ਬਣਾਉਣ ਵਾਲੀ ਕੁੱਝ ਹੋਰ ਸਮਾਨ ਦਿਖਾਇਆ ਜਾਦਾ ਹੈ। ਸ਼ੜਕ ਬੱਣਾਉਣ ਵਾਲਾ ਘੱਟੀਆਂ ਸਮਾਨ ਵਰਤਿਆ ਜਾਂਦਾ ਹੈ। ਉਸ ਦੇ ਭਰਾ ਨੇ ਪ੍ਰਧਾਂਨ ਮੰਤਰੀ ਨੂੰ ਚਿੱਠੀ ਲਿਖੀ। ਕਈ ਲੋਕ ਨੂੰ ਨੌਕਰੀ ਤੋਂ ਹਟਾ ਦਿੱਤਾ। ਅੰਤ ਨੂੰ ਉਸ ਦੇ ਭਰਾ ਨੂੰ ਕਿਸੇ ਨੇ ਗੋਲ਼ੀਂ ਮਾਰ ਕੇ ਮਾਰ ਦਿੱਤਾ। ਜਿਸ ਦਾ ਅਜੇ ਤੱਕ ਭੇਤ ਨਹੀਂ ਖੁੱਲਿਆ। ਸਰਕਾਰ ਉਸ ਦੀ ਮੌਤ ਦੇ ਪੈਸੇ ਦੇਣੇ ਚਹੁੰਦੀ ਸੀ। ਉਸ ਦੇ ਪਿਤਾ ਨੇ ਪੈਸੇ ਨਹੀਂ ਲਏ। " ਲੰਬੀਆਂ ਚੌੜੀਆਂ ਸ਼ੜਕਾਂ ਬੱਣਾਉਣ ਵਾਲੇ ਕਿੰਨਾਂ ਪੈਸਾ ਖਾ ਜਾਂਦੇ ਹਨ। ਅਸਲੀ ਸਹੀ ਮਾਲ ਸ਼ੜਕਾਂ ਵਿੱਚ ਨਹੀਂ ਪਾਇਆ ਜਾਂਦਾ। ਸ਼ੜਕਾਂ ਬੱਣਾਉਂਦੇ ਹੋਏ, ਪਿਛੋਂ ਨਾਲ ਦੀ ਨਾਲ ਟੁੱਟ ਜਾਦੀਆਂ ਹਨ। ਭਾਰਤ ਦੀ ਕੋਈ ਵੀ ਨਵੀ ਪਰਾਣੀ ਸ਼ੜਕ ਸਾਬਤ ਨਹੀਂ ਹੈ। ਜਿਥੇ ਭਿਰਸ਼ਟਾਚਾਰ, ਰਿਸ਼ਵਤ ਖੋਰ, ਬੇਈਮਾਨ ਲੋਕ ਹਨ। ਉਥੇ ਦੇ ਮਕਾਨ, ਸ਼ੜਕਾਂ ਕਿਵੇਂ ਸਾਬਤ ਹੋ ਸਕਦੇ ਹਨ। ਦੂਜਿਆਂ ਨੂੰ ਛੱਡ ਕੇ, ਆਪਣੇ ਬਾਰੇ ਸੋਚੀਏ। ਜਿਉਣਾਂ ਸਿੱਖੀਏ। ਆਪ ਨੂੰ ਸਿਧਾ ਕਰ ਲਈਏ। ਆਪਣੇ ਵਿਚੋਂ ਭਿਰਸ਼ਟਾਚਾਰ, ਰਿਸ਼ਵਤ ਖੋਰ, ਬੇਈਮਾਨ ਕੱਢ ਦੇਈਏ। ਲੋਕ ਆਪੇ ਨਾਲ ਜੁੜਦੇ ਜਾਂਣਗੇ।

Comments

Popular Posts