ਮੋਦੀ ਜੀ ਕਿਸਾਨਾ ਦੀ ਪਛਾਣ ਦੁਨੀਆ ਵਿੱਚ ਕਰਤੀ।ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com Satwinder Kaur Sattiਸਦੁਨੀਆਂ ਬੈਠੀ ਟੈਲੀਵਿਜਨ ਵਿੱਚ ਖ਼ਬਰਾਂ  ਨੂੰ ਤੱਕਦੀ। ਮੋਦੀ ਜੀ  ਆ ਤੁਸੀਂ ਤਾਂ ਕਮਾਲ ਦਿੱਲੀ ਵਿੱਚ ਕਰ ਦਿੱਤੀ।ਦੁਨੀਆ ਭਰ ਵਿੱਚ ਕਿਸਾਨਾ ਦੀ ਬੱਲੇ ਬੱਲੇ ਕਰ ਦਿੱਤੀ।  ਮੋਦੀ ਜੀ ਕਿਸਾਨਾ ਦੀ ਪਛਾਣ ਦੁਨੀਆ ਵਿੱਚ ਕਰਤੀ।ਮੋਦੀ ਜੀ ਗਰੀਬ, ਮਜ਼ਦੂਰਾਂ ਵਿੱਚ ਸੱਚੀ ਜਾਨ ਭਰ ਦਿੱਤੀ। ਸੁੱਤਿਆ ਨੂੰ ਜਗਾ ਕੇ ਹੱਕਾ ਲਈ ਲੜਨਾ ਸਿਖਾ ਦਿੱਤੇ। ਹੁਣ ਨਹੀਂ ਕਿਸਾਨ ਕਿਸੇ ਤੋਂ ਡਰਦੇ ਬੈਰੀਅਰ ਚੱਕਤੇ। ਹਿੰਦੂ. ਸਿੱਖ, ਇਸਾਈ, ਮੁਸਲਿਮ, ਜੈਨੀ  ਇਕਠੇ ਕਰਤੇ। 26 ਜਨਵਰੀ 2021 ਨੂੰ ਪਰੇਡ ਵਿਚ ਦਿੱਲੀ ਆ ਗਏ। ਟਰੈਕਟਰ ਕਿਸਾਨਾ ਦੇ ਗਣਤੰਤਰ ਪਰੇਡ ਵਿੱਚ ਚਲਦੇ। 1947 ਪਿਛੋਂ ਆਮ ਲੋਕ ਵੀ ਤਿਰੰਗੇ ਨੂੰ ਸਲੂਟ ਮਾਰਦੇ। ਗਣਤ਼ਤਰ ਦਿਵਸ ਕਿਸਾਨਾ ਨੂੰ ਇਜ਼ਤ ਦੇ ਗਿਆ।26 ਜਨਵਰੀ ਖੂਬਸੂਰਤ ਯਾਦਗਰ  ਬਣਾ ਗਿਆ। ਦੁਨੀਆ ਗਣਤੰਤਰ ਦਿਨ ਦੀਆਂ ਮਸਾਲਾਂ ਦੇਵੇਗੀ।ਅੰਨਦਾਤਾ ਨੌਜਵਾਨਾਂ ਦੀ ਅਣਖ ਹੁਣ ਜਾਗ ਗਈ। ਭਾਰਤ ਮਾਂ ਦੀ ਜਨਤਾ ਨੂੰ ਦੁਨੀਆ ਨੂੰ ਮਿਲਾ ਦਿੱਤੀ।ਮੋਦੀ ਜੀ ਧੰਨਵਾਦ ਜੀ ਕਿਸਾਨਾਂ ਨੂੰ ਪਰੇਡ ਕਰਾਤੀ। ਐਡੀ ਕੋਈ ਗੱਲ ਨਹੀਂ ਸੀ ਜਿੱਡੀ ਦੁਨੀਆ ਨੂੰ ਦਿਖਾਤੀ।ਸਤੀ ਇਸ ਪਰੇਡ ਨੇ ਦੁਨੀਆ ਵਿੱਚ ਸੋਭਾ ਬਣਾ ਦਿੱਤੀ। ਸਤਵਿੰਦਰ ਕਿਸਾਨਾ ਦੇ ਕੌਤਕਾ ਨੇ ਹੈਰਾਨ ਕਰ ਦਿਤੀ।































































































































Comments

Popular Posts