ਦੇਖਲਾ ਤਿੰਨੇ ਕਾਨੂੰਨਾਂ ਨੇ ਕਿੰਨੇ ਪਰਿਵਾਰ ਤਬਾਹ ਕਰਤੇ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਹੱਥ ਬੰਨ ਮਿੰਨਤਾ ਤੇਰੀਆਂ ਕਰਦੇ। ਪੀ ਐਮ ਮੋਦੀ ਜੀ ਪੈਰ ਤੇਰੇ ਫੜਦੇ।
ਝੋਲੀ ਅੱਡ ਤੇਰੇ ਕੋਲੋ ਖ਼ੈਰ ਮੰਗਦੇ। ਤਿੰਨੇ ਕਾਨੂੰਨ ਆਪੇ ਮੋਦੀ ਜੀ ਪਾੜਦੇ।
ਪੋਹ ਮਾਗ ਦੇ ਮਹੀਨੇ ਠਾਰ ਚੜ੍ਹਦਾ। ਚੱਲੇ ਹਵਾ ਪਵੇ ਮੀਂਹ, ਕੋਰਾ ਵਰਦਾ।
ਬੱਚੇ ਬੁੱਢੇ ਅੋਰਤਾਂ ਸ਼ੜਕਾਂ ਉਤੇ ਰੁਲਦੇ। ਕਿਸਾਨ ਕਾਨੂੰਨ ਦੀ ਭੇਟ ਚੜ੍ਹਦੇ।
ਬਚਾ ਲੈ ਕਿਸਾਨੀ, ਕਾਨੂੰਨ ਰੱਦ ਕਰਦੇ। ਤਿੰਨੇ ਕਾਨੂੰਨ ਜਾਂਦੇਮੱਤ ਮਾਰਦੇ।
ਦੇਖਲਾ ਕਿੰਨੇ ਪਰਿਵਾਰ ਤਬਾਹ ਕਰਤੇ? ਭਰਾ ਪਤੀ, ਧੀ, ਪੁਤ, ਪਿਉ ਤੁਰਗੇ।
ਫਿਰ ਵੀ ਜਮੀਨਾ ਦੀ ਪ੍ਰਵਾਹ ਕਰਦੇ। ਕਿਸਾਨ ਦਿੱਲੀ ਵਿੱਚ ਬੈਠੇ ਨੇ ਧਰਨਤੇ।
ਧੰਨ ਧੰਨ ਦਾਨੀ ਸਜਣਾਂ ਦੀ ਕਰਦੇ। ਧਰਨੇ ਤੇ ਭੰਡਾਰ ਦਿੱਲੀ ਹਾਈਵੇ ਤੇ ਚਲਦੇ।
ਮੀਡੀਆ ਕਹੇ ਅੱਤਵਾਦੀ ਫਿਰਦੇ। ਵਿਦੇਸ਼ਾਂ ਵਿਚੋਂ ਡਾਲਰ ਖ਼ਲਸਤਾਨੀ ਘਲਦੇ।
ਮੋਦੀ ਜੀ ਤੁਸੀਂ ਤਾਂ ਕਮਾਲ ਕਰਤੀ। ਦੁਨੀਆਂ ਦੇ ਕਿਸਾਨ ਇੱਕ-ਮੁੱਠ ਕਰਤੇ।
ਸੱਤੀ ਕਹੇ ਮੋਦੀ ਕਾਨੂੰਨ ਰੱਦ ਕਰਦੇ। ਅੱਜ ਤੋਂ ਹੀ ਕਿਸਾਨ ਜੈੈ ਜੈ ਮੋਦੀ ਕਰਦੇ।
ਨੋਟ ਬੰਦੀ ਨੇ 500,1000 ਬੰਦ ਕਰਤੇ। ਗਰੀਬ ਬੈਕਾਂ ਦੀਆਂ ਲਈਨਾਂ ਤੇ ਲਾਤੇ।
500 ਨਾਲ ਸੀ ਸੰਗਨਾਂ ਦਾ ਸਰਦਾ। ਹੁਣ 2000 ਉਥੇ ਦੇ ਕੇ ਕਰਜ਼ਾ ਚੜ੍ਹਦਾ।
ਤੀਨ ਤਲਾਕ ਬਿਨਾ ਵੀ ਵਿਆਹ ਟੁੱਟਦਾ। ਅਦਾਲਤਾਂ, ਜੱਜ, ਵਕੀਲ ਕੁਰਕਦੇ।
ਤਰੀਕਾਂ ਪਾ ਕੇ ਲੋਕਾਂ ਤੋਂ ਖ਼ਰਚੇ ਕੱਢਦੇ। ਸਤਵਿੰਦਰ ਅਦਾਲਤਾਂ ਨੇ ਘਰ ਪੱਟਤੇ।
ਅਦਾਲਤਾਂ ਨੇ ਕਈ ਘਰ ਕੁਰਕੀ ਕਰਤੇ। ਕਮਾਈ ਕਰਨ ਵਾਲੇ ਜੇਲ੍ਹ ਵਿੱਚ ਕਰਤੇ।
ਇਨਾਂ ਹੇਰਾਂ ਫੇਰੀਆਂ ਵਿਚੋਂ ਕੀ ਲੱਭਿਆ? ਤੂੰ ਵਿਰੋਧੀਆਂ ਦੀ ਬਦਨਾਮੀ ਨੂੰ ਖੱਟਿਆ।
ਜੈ ਜੈ ਭਾਰਤ ਮਾਂ ਅੱਲਾ ਅੱਲਾ ਕਹਿ। ਰਾਮ ਰਾਮ ਬੋਲ, ਵਾਹਿਗੁਰੂ ਦੀ ਫ਼ਤਿਹ ਬੁਲਾ।
Comments
Post a Comment