ਜੂਪੀ ਦੇ ਪਿੰਡ ਬਾਵਨ ਖੇੜੀ ਦੀ ਕਹਾਣੀ ਹੈ।
ਬਹੁਤ ਹੀ ਦਰਦਨਾਕ ਤੇ ਖ਼ੂਨੀ ਕਹਾਣੀ ਹੈ।
ਉਥੋਂ ਦੀ ਸ਼ਬਨਮ ਅਲੀ ਰਹਿੱਣ ਵਾਲੀ ਹੈ।
ਉਹ ਐਮ ਏ ਪਾਸ ਸਕੂਲ ਵਿੱਚ ਪੜ੍ਹਾਂਉਂਦੀ ਸੀ।
ਸਲੀਮ ਨਾਂਮ ਦੇ ਮੁੰਡੇ ਨੂੰ ਪਿਆਰ ਕਰਦੀ ਸੀ।
ਸ਼ਬਨਮ ਦੇ ਸਾਰੇ ਪਰਿਵਾਰ ਦਾ ਕਤਲ ਹੋ ਗਿਆ।
14 ਅਪੈਰਲ 2008 ਦੀ ਭਿਆਨਕ ਰਾਤ ਸੀ।
ਪੁਲਿਸ ਕਹਿੰਦੀ ਕਤਲ ਕੁਹਾੜੀ ਨਾਲ ਹੋਏ ਸੀ।
ਸ਼ਬਨਮ ਕਹਿੰਦੀ ਮੈਂ ਭੱਜ ਕੇ ਜਾਨ ਬਚਾ ਲਈ ਸੀ।
ਪੁਲਿਸ ਨੂੰ ਪਤਾ ਚੱਲਿਆ ਸ਼ਬਨਮ ਗਰਭਵਤੀ ਸੀ।
ਪੁਲਿਸ ਨੂੰ ਕੋਈ ਸ਼ੱਕੀ ਕਾਤਲ ਨਹੀਂ ਲੱਭਿਆ ਸੀ।
ਘਰ ਦੀ ਧੀ ਸ਼ਬਨਮ, ਸਲੀਮ ਨੂੰ ਪੁਲਿਸ ਨੇ ਫੜਿਆ ਸੀ।
ਪੁਛ-ਗਿਛ ਦੇ ਬਹਾਨੇ ਤਾਂ ਪੁਲਿਸ ਵਾਲੇ ਕੁੱਟ ਕੇ ਮਨਾਉਂਦੇ ਆ।
ਉਸੇ ਤਰ੍ਹਾਂ ਸ਼ਬਨਮ, ਸਲੀਮ ਨੂੰ ਕੁੱਟ ਕੇ ਲਗਦਾ ਮਨਾ ਲਿਆ।।
ਪੁਲਿਸੀਆ ਨੇ ਆਪਣੀ ਗੁਆਚੀ ਜਾਂਦੀ ਇੱਜ਼ਤ ਨੂੰ ਬਚਾ ਲਿਆ।
ਸ਼ਬਨਮ, ਸਲੀਮ ਨੂੰ ਹੀ ਪਰਿਵਾਰ ਦੇ ਕਾਤਲ ਸੀ ਬਣਾਂਲਿਆ।
ਪੁਲਿਸ ਵਾਲੇ ਮਨ ਘੜਤ ਕਈਆਂ ਦੇ ਉਤੇ ਕੇਸ ਪਾਊਂਦੇ ਆ।
ਤਾਕਤ ਵਾਰ ਬੰਦੇ ਕੇਸ ਲੜ ਕੇ ਜੇਲ ਵਿੱਚੋਂ ਛੁੱਟ ਜਾਂਦੇ ਆ।
ਸ਼ਬਨਮ, ਸਲੀਮ ਵਰਗੇ ਗਰੀਬ ਲੋਕ ਫ਼ਾਂਸੀ ਚੜ੍ਹ ਜਾਂਦੇ ਆ।
ਬਹੁਤ ਬੇਕਸੂਰ ਜੇਲ੍ਹਾ ਵਿੱਚ ਸਜਾ ਭੁਗਤ ਕੇ ਆਊਂਦੇ ਆ।
ਸ਼ਬਨਮ, ਸਲੀਮ ਨੇ ਜੇਲ੍ਹ ਅੰਦਰ ਪੁੱਤਰ ਤਾਜ ਨੂੰ ਜੰਮਿਆ।
ਬੇਕਸੂਰ ਤਾਜ ਨੇ ਵੀ ਮਾਪਿਆਂ ਨਾਲ ਜੇਲ੍ਹ 12 ਸਾਲ ਕੱਟੀ ਆ।
12 ਸਾਲ ਬਗੈਰ ਸਜ਼ਾ ਤੋਂ ਸ਼ਬਨਮ, ਸਲੀਮ ਨੇ ਕੈਦ ਕੱਟੀ ਆ।
ਸੱਤੀ ਅਜੇ ਸਰਕਾਰ, ਰਾਸ਼ਟਰ ਪਤੀ ਕਹੇ ਫ਼ਾਂਸੀ ਦੇਣੀ ਬਾਕੀ ਆ।
12 ਸਾਲਾਂ ਪਿਛੋਂ ਮੁਆਫ਼ੀ ਸਪਰੀਮ ਕੋਰਟ ਨੇ ਵੀ ਨਹੀਂ ਦਿੱਤੀ ਆ।
ਸਰਕਾਰ ਤਰਸ ਨਹੀਂ ਕਰਦੀ ਤਾਜ ਦੇ ਮਾਂਪੇ ਫ਼ਾਂਸੀ ਦੇ ਮਾਰਨ ਲੱਗੇ ਆ।
ਫ਼ਾਂਸੀ ਦੇਣ ਵਾਲੇ ਜੱਜ, ਜਲਾਦ ਕਾਤਲਾਂ ਲਈ ਵੀ ਰੱਬ ਜਲਾਦ ਬਣੇਗਾ।
ਸਤਵਿੰਦਰ ਫ਼ਾਂਸੀ ਦੇਣ ਦੀ ਚਾਚਾ, ਚਾਚੀ ਪੁਲਿਸ ਨੂੰ ਸ਼ਾਂਬਾਂਸ਼ੇ ਦੇਣ ਲੱਗੇ ਆ।
ਸ਼ਬਨਮ, ਸਲੀਮ ਨੂੰ ਮਾਰ ਕੇ ਪੁੱਤਰ ਤਾਜ ਨੂੰ ਸਰਕਾਰ ਜਤੀਮ ਬਣਾਂਊਣ ਲੱਗੀ ਆ।
ਅਜੇ ਸਰਕਾਰ ਕਹੇ ਗਰੀਬਾਂ ਨੂੰ ਘਰ ਬਣਾਂਉਂਦੇ ਆਂ, ਪੈਸੇ ਬੈਂਕ ਖਾਤੇ ਵਿੱਚ ਘੱਲਦੇ ਆਂ
ਤਾਜ ਦੇ ਮਾਂਪੇ ਮਾਰ ਸਰਕਾਰ 50 ਸਾਲਾਂ ਦਾ ਔਰਤ ਮਾਰਨ ਦਾ ਰਿਕਾਡ ਕਰਨ ਲੱਗੀ ਆ।
ਜੋ ਲੁੱਕ ਕੇ ਜੱਜ ਮੰਤਰੀ ਕਾਂਡ ਕਰਦੇ ਨੇ ਉਨਾਂ ਲਈ ਦੱਸੋਂ ਲੋਕੋ ਕਿਹੜੀ ਸਜ਼ਾ ਆ।




Comments

Popular Posts