ਨਸ਼ੇ ਖਾ ਕੇ ਘਰ ਪਰਿਵਾਰ ਸਰੀਰ ਤੂੰ ਹਾਰਿਆ


-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ


satwinder_7@hotmail.com


ਛੱਡ ਬੋਤਲ ਦਾ ਖਹਿੜਾ ਕਿਉਂ ਸਰੀਰ ਗ਼ਾਲਿਆ?
ਸ਼ਰਾਬ,ਤੰਬਾਕੂ ਪੱਤਾ ਨੀ ਕੀ-ਕੀ ਖਾਦਾਂ ਅੜਿਆ?


ਮੁੰਡਿਆ ਵੇ ਬੜਾ ਮਾੜਾ ਸ਼ੋਕ ਨਸ਼ਿਆਂ ਦਾ ਪੱਲਿਆ।


ਹੋ ਜਾਂਦਾ ਬਰਬਾਦ ਜਿੰਨੇ ਥੋੜ੍ਹਾ ਵੀ ਨਸ਼ਾ ਕਰਿਆ।


ਨਸ਼ੇ ਖਾ ਕੇ ਘਰ ਪਰਿਵਾਰ ਸਰੀਰ ਤੂੰ ਹਾਰਿਆ।


ਅਮਲੀ ਜਿਹੇ ਮੁੰਡਿਆ ਨਾਲ ਫਿਰੇ ਵੇ ਤੂੰ ਰਲਿਆ।


ਕਰਕੇ ਸ਼ਰਾਰਤਾ ਗੈਂਗਸਟਰ ਕਹਾਉਣ ਲੱਗਿਆ।


ਤੈਨੂੰ ਤਾਂ ਨਸ਼ਿਆਂ ਦਾ ਰਹੇ ਸਦਾ ਸਰੂਰ ਚੜ੍ਹਿਆ।


ਸ਼ਰਾਬ ਨਸ਼ਿਆਂ ਵਿਚੋਂ ਤੈਨੂੰ ਕੁੱਝ ਨਹੀਂ ਥਿਉਣਾ।


ਹੁਣ ਵੀ ਛੱਡ ਨਸ਼ਿਆਂ ਦਾ ਖਹਿੜਾ ਤੂੰ ਅੜਿਆ।


ਛੱਡ ਨਸ਼ਿਆਂ ਨੂੰ ਮੁੰਡਿਆ ਜਿੰਮ ਜੁਆਇਨ ਕਰਲਾ।


ਸਵੇਰੇ ਸ਼ਾਮ ਕਸਰਤ ਕਰ ਕੇ ਡੌਲੇ ਤੂੰ ਬਣਾ ਲਾ।


ਡੰਡ ਬੈਠਕਾਂ ਲਾ ਕੇ ਸਰੀਰ ਮਜ਼ਬੂਤ ਬਣਾ ਲਾ।


ਆਪਣੇ ਆਪ ਨੂੰ ਪੜ੍ਹਨ ਖੇਡਣ ਵਿੱਚ ਤੂੰ ਰੁੱਝਾ ਲਾ।


ਹੋ ਕਬੀਲਦਾਰ ਸਤਵਿੰਦਰ ਦਾ ਮੰਨ ਕਹਿਣਾ।


ਕਬੀਲਦਾਰੀ ਨਾਲ ਦਿਮਾਗ਼ ਟਿਕਾਣੇ ਆਉਣਾ।


ਗ੍ਰਹਿਸਤੀ ਹੋਣ ਨੇ ਤੈਨੂੰ ਲਾਈਨ ‘ਤੇ ਲਾਉਣਾ।


ਸੱਤੀ ਕਹੇ ਛੱਡ ਕੋਹੜ ਖ਼ੁਸ਼ੀਆਂ ਨੂੰ ਮਨਾਉਣਾ।

Comments

Popular Posts