ਚੁਣਿਆਂ ਸੀ ਲੋਕਾਂ ਨੇ ਪੀ ਐਮ ਜੀ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਕਾਹਤੋਂ ਮਜ਼ਦੂਰ ਕਿਸਾਨਾਂ ਦੇ ਨਾਲ ਗੱਲ ਨਾਂ ਕਰੇ ਸ੍ਰੀ ਮਾਨ ਪ੍ਧਾਨ ਮੰਤਰੀ ਮੋਦੀ ਜੀ।
ਕਾਹਤੋਂ ਅੰਨਦਾਤਾ ਦੇ ਕੋਲ ਨਾਂ ਖੜ੍ਹੇਂ ਉਨ੍ਹਾਂ ਨੇ ਵੀ ਵੋਟਾਂ ਪਾ ਕੇ ਬਣਾਇਆ ਪੀ ਐਮ ਜੀ।
ਕਿਸਾਨਾਂ ਨਾਲ ਰੁਸਿਆਂ ਫਿਰੇਂ ਲੋਕ ਸੇਵਾ ਲਈ ਚੁਣਿਆਂ ਸੀ ਲੋਕਾਂ ਨੇ ਪੀ ਐਮ ਜੀ।
ਕਿਸਾਨ ਉਡੀਕਦੇ ਨੇ ਬੈਠੇ ਕਦ ਆ ਕੇ ਖ਼ਬਰ ਧਰਨੇ ਦੇ ਵਿੱਚ ਲੈਦੇ ਨੇ ਪੀ ਐਮ ਜੀ।
ਮੋਦੀ ਜੀ ਲੋਕ ਲਭਦੇ, ਮੋਦੀ ਜੀ ਨੋਟ ਬੰਦੀ ਤੀਨ ਤਲਾਕ ਲਗੂ ਕਰ ਵਿਦੇਸ਼ ਤੁਰਗੇ।
ਇੰਧਰਾਂ ਗਾਂਧੀ ਦੇ ਪਿਛੋਂ ਅਗਲੇ ਹੀ ਦਿਨ ਸਿੱਖ ਬੜੈ ਕੁੱਟੇ ਬਹੁਤ ਜਾਨੋਂ ਮਾਰੇ ਸਰਕਾਰ ਨੇ।
ਉਵੇਂ 26 ਜਨਵਰੀ ਪਿਛੋਂ ਕਿਸਾਨਾਂ ਦਾ ਸਮਾਨ ਭੰਨਿਆ, ਤੋੜਿਆ ਤੇ ਸਾੜਿਆ ਸਰਕਾਰ ਨੇ।
ਭਾਰਤ ਦਿੱਲੀ ਵਿੱਚ ਬਹੁਤ ਸਾਰੇ ਕਿਸਾਨ ਮਜ਼ਦੂਰਾਂ ਨੂੰ ਬਹੁਤ ਕੁੱਟਿਆ ਤੇ ਜਾਨੋ ਮਾਰਿਆ ।
ਖ਼ਰੀਦੇ ਹੋਏ ਦਿੱਲੀ ਦਿਆਂ ਗੁੰਢਿਆਂ ਨੇ ਸ਼ਰੇਅਮ ਦੰਗੇ ਵਿੱਚ ਪੱਥਰਾਂ ਤਲਵਾਰਾਂ ਨਾਲ ਮਾਰਿਆ।
ਕਿਸਾਨਾਂ ਦੀਆਂ ਲੱਤਾਂ, ਬਾਂਹਾਂ ਭੰਨੀਆਂ, ਮੂੰਹ ਮੱਥਾ ਭੰਨਿਆ ਭਾਰਤ ਮਾਂ ੳਤੁ ਖ਼ਨ ਡੁਲਿਆ।
ਪੁਲਿਸ ਵਾਲੇ ਨੇ ਵੀ ਦੰਗੇ ਕਰਨ ਵਾਲਿਆਂ ਦੇ ਨਾਲ ਲੱਗ ਕੇ ਕਿਸਾਨਾਂ ਮਜ਼ਦੂਰਾਂ ਨੂੰ ਮਾਰਿਆ।
ਕੇਸਰੀ ਨਿਸ਼ਾਨ ਸਾਹਿਬ ਝੰਡਾ, ਤਿਰ਼ੰਗੇ ਝੰਡੇ ਤੋਂ ਸਿੱਖ ਧਰਮੀਆਂ ਨੂੰ ਘੱਟ ਨਹੀਂ ਲੱਗਦਾ।
ਇਸ ਦਾ ਇਹ ਵੀ ਮਤਲਬ ਨਹੀ ਕੇਸਰੀ ਨਿਸ਼ਾਨ ਸਾਹਿਬ ਜੀ, ਤਿਰ਼ੰਗਾ ਝੰਡਾ ਮੁਕਾਬਲਾ।
ਤਿਰੰਗੇ ਵਾਗ ਹੀ ਕੇਸਰੀ ਨਿਸ਼ਾਨ ਸਾਹਿਬ ਨੂੰ ਸਿੱਖ ਧਰਮ ਵਾਲੇ ਪਿਆਰ ਕਰਦੇ।
ਹਰ ਇੱਕ ਕੌਮ ਨੂੰ ਆਪਣਾ ਹੀ ਝੰਡਾ ਬੇਦਾਗ਼, ਸੋਹਣਾਂ, ਊਚਾ, ਸੂਚਾ ਪਿਆਰਾ ਲਗਦਾ।
ਤਿੰਨ ਕਾਨੂੰਨ ਟਾਲਣੇ ਨੂੰ ਪਸਾਦ ਪਾ ਲਿਆ ਮੂਦਾ ਕੇਸਰੀ ਨਿਸ਼ਾਨ ਸਾਹਿਬ ਦਾ ਬਣਾ ਲਿਆ।
ਸਤੀ ਫ਼ੌਜੀ ਦਸਦੇ ਨੇ ਫ਼ੌਜ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੇਸਰੀ ਨਿਸ਼ਾਨ ਸਾਹਿਬ ਝੁਲਦਾ।
ਸਿਖ ਕੌਮ ਅਜੇ ਭਾਰਤ ਦੇ ਨਾਗਰਕ ਆ,ਕੇਸਰੀ ਨਿਸ਼ਾਨ ਸਾਹਿਬ ਨੂੰ ਨਫਰਤ, ਬਦਨਾਂਮ ਕਰਨੌ ਹੱਟਜਾ।
ਕੀ ਫ਼ੌਜ਼ ਦੀ ਸਿੱਖ ਰੇਜਮਿੰਟ ਦੇ ਵਿੱਚ ਖ਼ਾਲਸਤਾਨ ਬਣ ਗਿਆ ਭਾਰਤ ਦੇ ਨਾਗਰਿਕਾਂ ਨੂੰ ਲੱਗਦਾ।
ਸਤਵਿੰਦਰ ਭਾਰਤ ਮਾਂ ਦਾ ਹਰ ਫ਼ੌਜੀ ਸਿੱਖਾਂ ਦੇ ਕੇਸਰੀ ਨਿਸ਼ਾਨ ਸਾਹਿਬ ਨੂੰ ਵੀ ਸਲੂਟ ਮਾਰਦਾ।
ਉਥੇ ਖੁੱਲਾ ਅੰਨ-ਜਲ ਵਰਤਦਾ ਤੋਟ ਨਹੀ ਆਉਦਾ ਜਿਥੇ ਕੇਸਰੀ ਨਿਸ਼ਾਨ ਸਾਹਿਬ ਜੁਲਦਾ।
ਭਾਰਤ ਦੇ ਲਾਲ ਕਿਲੇ ਵਿੱਚ ਵੀ ਦੁਨੀਆਂ ਦੇਖੇਗੀ ,ਗੁਰੂਆਂ ਸਿੱਖਾਂ ਅੰਨਜਲ ਲੰਗਰ ਚਲਦਾ।
ਦੀਪ ਸਿੱਧੂ ਜੀ ਲੱਖਾ ਸਿਧਾਣਾਂ ਮੁਬਾਰਕਾਂ ਤੁਹਾਡਾ ਨਾਮ ਕੇਸਰੀ ਨਿਸ਼ਾਨ ਸਾਹਿਬ ਨਾਲ ਜੁੜਦਾ।
ਸਾਰੇ ਪੰਜਾਬੀਆਂ ਵੱਲੋਂ ਕੇਸਰੀ ਨਿਸ਼ਾਨ ਸਾਹਿਬ ਜੀ ਤੇ ਤਿਰ਼ੰਗੇ ਝੰਡੇ ਨੂੰ ਸਲੂਟ ਤੇ ਸਿਰ ਝੁਕਦਾ।
ਕਿਸਾਨ ਆਗੂ ਆਂ ਦਾ ਜੁਟ ਸਰਕਾਰ ਨਾਲ ਮਿਲਿਆਂ ਤਾਂਹੀਂ ਛੇ ਮਹੀਨੋਆਂ ਤੋਂ ਹੱਲ ਨਹੀਂ ਲੱਭਿਆ।
Comments
Post a Comment