ਸਨਮ ਤੇਰੇ ਕੋਲ ਬਹਿ ਸੁਖ-ਚੈਨ ਪਾਈਏ। ਤੇਰੇ ਪੈਰਾਂ ਦੇ ਵਿੱਚ ਮਿੱਟੀ ਬਣ ਰੁਲ ਜਾਈਏ।
ਸਨਮ ਤੇਰੇ ਪੈਂਰਾਂ ਵਿੱਚ ਮਰ ਮੁਕ ਜਾਈਏ। ਸਨਮ ਨਾਲ ਜਦੋਂ ਦਾ ਪਿਆਰ ਹੋ ਗਿਆ।
ਸਾਡਾ ਤਾਂ ਸਮਝੋਂ ਖਰਾਂ ਵਿਪਾਰ ਹੋ ਗਿਆ। ਸਨਮ ਸਾਨੂੰ ਪਿਆਰ ਦਾ ਭੰਡਾਰ ਦੇ ਗਿਆ।
ਉਦੋ ਦਾ ਦਿਲ ਸਾਡਾ ਸਨਮ ਯੋਗਾ ਹੋ ਗਿਆ। ਸਾਡਾ ਤਾਂ ਦੁਨੀਆਂ ਦਾ ਡਰ ਦਿਲੋ ਦੂਰ ਹੋ ਗਿਆ।
ਜਦੋਂ ਸਨਮ ਨਾਲ ਅੱਖਾਂ ਦਾ ਵਿਪਾਰ ਹੋ ਗਿਆ। ਸੱਤੀ ਦਾ ਦਿਲ ਗੱਦ-ਗੱਦ ਹੋ ਗਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ)
Comments
Post a Comment