ਭਾਰਤ ਮਾਂ ਦੀ ਜੈ। ਜੈ ਜਵਾਨ ਜੈ ਕਿਸਾਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਤਿਰੰਗੇ ਝੰਡੇ ਨੂੰ ਟਰੈਕਟਰ ਸਲਾਮੀ ਦੇਣਗੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਮਜ਼ਦੂਰ ਕਿਸਾਨ ਕਹਿਣ ਦਿੱਲੀ ਦੂਰ ਨਹੀਂ। ਹੁਣ ਤਾਨਾਸ਼ਾਹੀ ਜਨਤਾ ਨੂੰ ਮਨਜ਼ੂਰ ਨਹੀਂ।
ਤੇਰੇ ਅੱਗੇ ਖੜ ਨਾਂ ਸਕੀਏ ਇੰਨੇ ਮਜਬੂਰ ਨਹੀਂ। ਮੋਦੀ ਤਿੰਨੇ ਕਿਸਾਨੀ ਕਾਨੂੰਨ ਮਨਜ਼ੂਰ ਨਹੀਂ।
ਕਿਸਾਨ ਟਰੈਕਟਰਾਂ ਕਾਰਾਂ ਨੂੰ ਸ਼ਿੰਗਾਰੀ ਜਾਂਦੇ ਨੇ। ਟਰਾਲੀਆਂ ਉੱਤੇ ਤਰਪਾਲਾਂ ਪਾਈ ਜਾਂਦੇ ਨੇ।
ਘਰ ਵਾਂਗ ਰਹਿਣ ਦਾ ਜੁਗਾੜ ਲਾਈ ਜਾਂਦੇ ਨੇ। ਵਰਤੋਂ ਲਈ ਸਮਾਨ ਅੰਨ-ਜਲ ਲੱਦੀ ਜਾਂਦੇ ਨੇ।
ਟਰਾਲੀਆਂ ਦੇ ਉੱਤੇ ਦੋ ਤਿੰਨ ਟਰੈਕਟਰ ਲੱਦੀ ਜਾਂਦੇ ਨੇ। ਪਾ ਟੋਚਨ ਟਰੈਕਟਰ, ਟਰਾਲੀਆਂ ਖਿੱਚੀ ਜਾਂਦੇ ਨੇ।
ਦਿੱਲੀ ਦੀਆ ਸ਼ੜਕਾਂ ਉੱਤੇ ਟਰੈਕਟਰ ਧੂਮਾਂ ਪਾਉਦੇ ਨੇ। ਤਿਰੰਗੇ, ਕੇਸਰੀ. ਹਰੇ. ਲਾਲ ਝੰਡੇ ਲਹਿਰਾਉਂਦੇ ਨੇ।
ਹੱਥਾਂ ਵਿੱਚ ਨੀਲੇ, ਕਾਲੇ, ਚਿੱਟੇ ਝੰਡੇ ਝੁਲਾਉਂਦੇ। ਸ਼ੜਕਾਂ ਤੇ ਕਿਸਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ।
26 ਜਨਵਰੀ ਨੂੰ ਟਰੈਕਟਰ ਰੈਲੀ ਵਿੱਚ ਆਉਣਗੇ। ਦਿੱਲੀ ਆ ਗਣਤੰਤਰ ਦਿਵਸ ਮਨਾਉਣਗੇ।
ਦੁਨੀਆ ਭਰ ਨੂੰ ਟਰੈਕਟਰ ਰੈਲੀ ਦਿਖਾਉਣਗੇ। ਗਣਤੰਤਰ ਦਿਵਸ ਨੂੰ ਚਾਰ ਚੰਨ ਲਾਉਣਗੇ।
ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ। ਦੁਨੀਆ ਵਾਲੇ ਕਿਸਾਨ ਤੋਂ ਜਾਣੂ ਹੋਣਗੇ।
ਸਤਵਿੰਦਰ ਜਦੋਂ ਲਾਲ ਕਿੱਲੇ ਉੱਤੇ ਤਿਰੰਗਾ ਝੁਲਾਉਣਗੇ। ਤਿਰੰਗੇ ਝੰਡੇ ਨੂੰ ਟਰੈਕਟਰ ਸਲਾਮੀ ਦੇਣਗੇ।
ਭਾਰਤ ਦੇ ਨਾਗਰਿਕ ਕਿਸਾਨ ਵੀ ਨਾਅਰੇ ਲਾਉਣਗੇ। ਭਾਰਤ ਮਾਂ ਦੀ ਜੈ ਮਜ਼ਦੂਰ ਬੁਲਾਉਣਗੇ।
ਫ਼ੌਜੀ ਕਿਸਾਨ ਇੱਕ ਸਾਥ ਸਲੂਟ ਤਿਰੰਗੇ ਨੂੰ ਦੇਣਗੇ। ਜੈ ਜਵਾਨ ਜੈ ਕਿਸਾਨ ਰਲ ਕੇ ਬੁਲਾਉਣਗੇ।
ਕਿਸਾਨ ਤਿੰਨੇ ਕਾਨੂੰਨ ਮੋੜੇ ਬਿਨਾਂ ਨਹੀਂ ਮੰਨਣਗੇ। ਧਰਨੇ ਦਿੱਲੀ, ਪਿੰਡਾਂ ਵਿੱਚ ਇੱਦਾਂ ਹੀ ਚਲਣਗੇ।
Comments
Post a Comment