ਕਦੇ ਸਿਰ ਉੱਤੇ ਬਠਾਉਂਦਾ ਏ


-ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ


satwinder_7@hotmail.com


ਕਦੇ ਅਸਮਾਨੀ ਚੜ੍ਹਾ ਦਿੰਦਾ ਏ। ਕਦੇ ਲਾਹ ਭੁੰਜੇ ਬੈਠਾ ਦਿੰਦਾ ਏ।


ਕਦੇ ਅੰਬਰੀ ਉਡਾਂਦਾ ਦਿੰਦਾ ਏ। ਕਦੇ ਮਿੱਟੀ ਵਿੱਚ ਰੁਲਾਉਂਦਾ ਏ।


ਕਦੇ ਛੱਤਣੀ ਚੜ੍ਹਾ ਦਿੰਦਾ ਏ। ਕਦੇ ਚਾੜ੍ਹ ਕੇ ਡੋਰ ਕੱਟ ਦਿੰਦਾ ਏ।


ਕਦੇ ਸਿਰ ਉੱਤੇ ਬਠਾਉਂਦਾ ਏ। ਕਦੇ ਪੈਰਾਂ ਵਿੱਚ ਰੁਲਾਉਂਦਾ ਏ।


ਕਦੇ ਆਪੇ ਦਾਤ ਦਿੰਦਾ ਏ। ਕਦੇ ਦੇ ਕੇ, ਆਪੇ ਖੋ ਤੂੰ ਲੈਂਦਾ ਏ।


ਕਦੇ ਆਪੇ ਖ਼ੁਸ਼ੀਆਂ ਦਿੰਦਾ ਏ। ਕਦੇ ਦੁੱਖ ਪਿੱਛੇ ਲਗਾਉਂਦਾ ਏ।


ਕਦੇ ਹਾਸੇ ਤੂੰ ਦੇ ਦਿੰਦਾ ਏ। ਕਦੇ ਰੱਬਾ ਹੰਝੂ ਝੋਲੀ ਪਾਉਂਦਾ ਏ।


ਸੱਤੀ ਦਾ ਮਨ ਪਰਚਾ ਦਿੰਦਾ ਏ। ਸਤਵਿੰਦਰ ਤੋਂ ਲਿਖਾਉਂਦਾ ਏ।

Comments

Popular Posts