ਰਾਮ ਬਣ ਰਾਮ ਰਾਜ ਕਰਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

ਦੋ ਮਹੀਨਿਆ ਤੋਂ ਭਾਰਤ ਦੇ ਕਿਸਾਨ ਨੇ ਦਿੱਲੀ ਧਰਨੇ ਉਤੇ ਬੈਠੇ।

ਆਪਦੀਆਂ ਜਮੀਨਾਂ ਦੀ ਰਾਖੀ ਲਈ ਕਿਸਾਨ, ਦਿੱਲੀ ਧਰਨੇ ਉਤੇ ਬੈਠੇ।

ਸਤਾਏ ਹੋਏ ਤਿੰਨ ਕਾਨੂੰਨਾਂ ਦੇ, ਬਾਜੀ ਜਾਨ ਦੀ ਲਾ ਕੇ ਜਾਨਾ ਨੇ ਦਿੰਦੇ।

ਕਿਸਾਨ ਦੀ ਗੱਲ ਨਾਂ ਸੁਣੇ ਮੋਦੀ ਜੀ, ਕਾਨੂੰਨ ਲਾਗੂ ਕਰਨ ਨੂੰ ਫਿਰੇ।

ਜਮੀਨਾਂ ਕਿਸਾਨਾਂ ਦੀਆਂ, ਸਰਕਾਰ ਧੱਕੇ ਨਾਲ ਖ਼ਸਮ ਬਣਨ ਨੂੰ ਫਿਰੇ।

ਕਿਸਾਨ ਕਹਿੱਣ ਹੱੜਪਣ ਲਈ ਜ਼ਮੀਨਾਂ, ਸਰਮਾਏਦਾਰ ਤਿਆਰ ਖੜ੍ਹੇ।

ਦਿੱਲੀ ਬਾਡਰ ਦੇ ਉਤੇ ਕਿਸਾਨਾਂ ਦੇ ਮੂਹਰੇ, ਪੁਲਿਸ ਤੇ ਫ਼ੌਜ਼ੀ ਤਣੇ ਖੜ੍ਹੇ।

ਦਿੱਲੀ ਬਾਡਰ ਉਤੇ ਪੁਲਿਸ ਤੇ ਫ਼ੌਜ਼ੀ, ਕਿਸਾਨਾਂ ਨੂੰ ਮੂਹਰਿਉ ਘੇਰੀ ਖੜ੍ਹੇ।

ਪਲਿਸ, ਫ਼ੌਜ਼ੀ ਬੀਜੀਪੀ ਕਿਸਾਨਾਂ ਤੇ, ਅਥਰੂ ਗੈਸ, ਪੱਥਰਾਂ ਦੇ ਹਮਲੇ ਕਰੇ।

ਇਹ ਹੱਥੋ ਪਾਈ ਹੋ ਕੇ, ਕਿਸਾਨਾਂ ਨਾਲ 26 ਜਨਵਰੀ ਤੋਂ ਰੋਜ਼ ਲੜੇ।

ਦੰਗੇ ਕਰਨ ਵਾਲੇ ਸਾਰੇ ਹੀ, ਭਾਰਤੀ ਜੰਨਤਾ ਪਾਰਟੀ ਦੇ ਬੰਦੇ ਫੜੇ

ਮੀਡੀਆ ਦਾ ਸਬੂਤ ਕੇਸਰੀ ਚੜ੍ਹਾਉਣ ਵਾਲੇ ਤੇ ਮੋਦੀ ਫੋਟੋ ਵਿੱਚ ਖੜ੍ਹੇ।

ਭਾਰਤ ਵਿੱਚ ਇੰਨਟਰ ਨੈੱਟ, ਵਟਸਐਪ ਸਰਕਾਰ ਨੇ ਸ਼ੱਟ ਡਾਉਨ ਕਰੇ।

ਬਰਸ਼ਰੂਮ, ਪਾਣੀ, ਰਸਤੇ ਬੀਜੀਪੀ ਸਰਕਾਰ ਦੇ ਹੁਕਮ ਨਾਲ ਬੰਦ ਕਰੇ।

ਮੀਡੀਆ ਵਾਲੇ ਸਨਦੀਪ, ਧਰਮਿੰਦਰ ਹੋਰ ਮੀਡੀਆ ਵਾਲੇ ਪੁਲਿਸ ਨੇ ਫੜੇ।

ਲੋਕਾਂ ਦੇ ਵਿਚਾਲੇ ਕੁੱਟ ਕੁੱਟ ਕੇ ਪੁਲਿਸ ਨੇ ਨਾਗਰਿਕ ਗੱਡੀਆਂ ਵਿੱਚ ਕਰੇ।

1984 ਵਾਲੇ ਕਾਰੇ ਸ਼ੁਰੂ ਕਰ ਦਿੱਤੇ, ਮੋਦੀ ਸਰਕਾਰੇ ਬੜੇ ਫੱਟ ਮਾਰ ਦਿੱਤੇ।

ਔਰਗਜੇਬ, ਇੰਧਰਾ, ਹਿਟਲਰ ਨੇ ਵੀ ਪਰਜਾ ਨੂੰ ਸੀ ਇਹੀ ਜਖ਼ਮ ਦਿੱਤੇ।

ਸਤਵਿੰਦਰ ਇੰਨਾਂ ਸਾਰਿਆਂ ਦੇ ਬੁਰੇ ਅੰਤ ਪੂਰੀ ਦੁਨੀਆਂ ਨੇ ਅੱਖੀ ਦੇਖੇ।

ਸੱਤੀ ਅਕਬਰ, ਰਾਮ ਰਾਜ, ਗੁਰੂ ਨਾਨਕ ਨੂੰ ਲੋਕ ਬੜਾ ਪਿਆਰ ਕਰਦੇ।

ਕਿਸਾਨਾਂ ਦਾ ਚੱਜਦਾ ਫੈਸਲਾ ਸਵਦਾਵਨਾ ਦਿਵਸ ਉਤੇ ਮੋਦੀ ਜੀ ਕਰਦੇ।

ਕਈਆਂ ਕਿਸਾਨਾਂ ਦੇ ਵਰੰਟ ਕੱਢਤੇ, ਕਿਸਾਨਾਂ ਉਤੇ ਮੁਕਦਮੇ ਵੀ ਕਰਤੇ।

ਸਰਕਾਰੇ ਸਾਰੇ ਮਾਮਲੇ ਰਫ਼ਾ ਦਫ਼ਾ ਕਰ ਰਾਮ ਬਣ ਰਾਮ ਰਾਜ ਕਰਦੇ।





















































































ਲੱਸੀ ਲੜਾਈ ਬਹੁਤੀ ਨਹੀਂ ਵਧਾਦੀ. ਇੱਕਠੇ ਬਹਿ ਕੇ ਰਜਾਮੰਦੀ ਕਰਦੇ।








Comments

Popular Posts