ਭਾਗ 41 ਸਮਾਧੀ ਆਸਣ ਲਾਈ ਬੈਠਾ ਵਿਚਾਰਾ ਸਾਧ, ਸੱਚੀਂ-ਮੁੱਚੀਂ ਪੂਜਿਆ ਗਿਆ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਸਾਧ ਖੂਹ ਵਾਲੇ ਛੜਿਆਂ ਨੂੰ ਕਹਿਣ ਲੱਗਾ, “ ਮੈਨੂੰ ਡੁੰਗੀ ਥਾਂ ਚਾਹੀਦੀ ਹੈ। ਮੈਂ 40 ਦਿਨ ਚਾਲੀਸਾ ਕਰਨਾ ਹੈ। ਤੁਸੀਂ ਮੇਰੇ ਸ਼ਰਧਾਲੂਆਂ ਨੂੰ ਕਹੀ ਜਾਇਉ, ‘ ਸਾਧ ਭੁੱਖਾ-ਪਿਆਸਾ ਰਹਿ ਕੇ, ਸਾਧਨਾਂ ਕਰੇਗਾ। ਸਾਧ ਦੀ ਸਮਾਧੀ ਲੱਗੀ ਹੈ। ਪਾਣੀ ਵੀ ਨਹੀਂ ਪੀਂਦਾ। ਆਥਣ ਸਵੇਰੇ ਮੈਨੂੰ ਦੁੱਧ, ਜਲ, ਭੋਜਨ ਛੱਕਾ ਦਿਆ ਕਰਿਉ। ਮਲ ਮੂਤਰ ਨੂੰ ਡੂੰਘੀ ਪਾਈਪ ਧਰਤੀ ਵਿੱਚ ਗ਼ਰਕਾ ਦੇਵੋ। ਬੰਦ ਖੂਹ ਨੂੰ ਸਾਫ਼ ਕਰਾ ਕੇ, ਸਾਧ ਵਿੱਚ ਬੈਠਾ ਦਿੱਤਾ। ਉੱਤੇ ਛੱਤ ਪਾ ਦਿੱਤੀ। ਖੂਹ ਵਾਲੇ ਸਾਹ ਲੈਣ ਲਈ ਮੋਰੀ ਰੱਖਣਾ ਭੁੱਲ ਗਏ ਸਨ। ਪੂਰਾ ਪਿੰਡ ਇਕੱਠਾ ਹੋਇਆ ਸੀ। ਜੱਟਾਂ-ਮਜ਼ਦੂਰਾਂ ਨੇ ਰਲ-ਮਿਲ ਕੇ, ਤੂੜੀ ਵਾਲੇ ਕੁੱਪ ਵਾਗ, ਸਾਧ ਦਾ ਮੁੱਕੂ ਬੰਨ੍ਹ ਦਿੱਤਾ ਸੀ। ਲੋਕ ਬਾਬੇ ਦੀ ਜੈ-ਜੈ ਕਾਰ ਕਰ ਰਹੇ ਸਨ। ਉੱਧਰ ਸਾਧ ਦੀ ਨਬਜ਼ ਬੰਦ ਹੋ ਰਹੀ ਸੀ। ਸਾਧ ਨੇ ਬਥੇਰੀਆਂ ਹਾਕਾਂ ਮਾਰੀਆਂ, ਕੰਧਾਂ ਭੰਨੀਆਂ, ਪੁਰਾਣੀਆਂ ਨਿੱਕੀਆਂ ਇੱਟਾਂ ਦੀ ਕੰਧ ਮਿੱਟੀ ਵਿੱਚ ਜੜੀ ਕਿਥੇ ਬੋਲਦੀ ਹੈ? ਉੱਤੇ ਸਾਧ ਜੈ-ਜੈ ਕਾਰ ਦੀ ਆਵਾਜ਼ ਗੂੰਜ ਰਹੀ ਸੀ। ਰਵਿਦਾਸੀਏ ਸਿੱਖ, ਜੱਟ ਸਿੱਖ, ਹਿੰਦੂ, ਕਾਮੇ ਮਜ਼੍ਹਬੀ ਸਿੱਖ, ਸਬ ਆਪੋਂ-ਆਪਣੇ ਧਰਮ ਦੀ ਭਾਸ਼ਾ ਵਿੱਚ ਬੋਲ ਰਹੇ ਸਨ। ਸਿੱਖ ਹੀ ਬੜੇ ਭਾਂਤਾਂ ਦੇ ਹਨ। ਅਜੇ ਇੰਨਾ ਦਾ ਨਾਮ ਸਿੱਖ ਹੈ। ਪਰ ਸਬ ਜਾਤਾਂ ਦੀਆ ਪੱਕੀਆਂ ਮੋਹਰਾ ਲਾਈ ਫਿਰਦੇ ਹਨ। ਨਵਾਂ ਨਹੀਂ ਸਿੱਖਦੇ। ਇੱਕ ਗੱਲ ਨਵੀਂ ਦੇਖੀ ਗਈ। ਜੋ ਇੱਕ ਦੂਜੇ ਦੇ ਧਾਰਮਿਕ ਥਾਵਾਂ ਉੱਤੇ ਨਹੀਂ ਜਾਂਦੇ ਸਨ। ਇੱਥੇ ਲੋਕ ਜੋਗੀ ਦਾ ਭਰਵਾਂ, ਰਿਸ਼ਟ-ਪੁਸ਼ਟ, ਗੁਦਗੁਦਾ ਸਰੀਰ ਪੂਜਣ ਦਰਸ਼ਨ ਕਰਨ ਆਏ ਸਨ। ਸਮਾਧੀ ਆਸਣ ਲਾਈ ਬੈਠਾ ਵਿਚਾਰਾ ਸਾਧ, ਸੱਚੀਂ-ਮੁੱਚੀਂ ਪੂਜਿਆ ਗਿਆ। ਸਾਧ ਦੀ ਰੱਬ ਨਾਲ ਲਿਵ ਲੱਗ ਗਈ ਸੀ।

ਸਾਧ ਕੋਲ ਭੋਰੇ ਵਿੱਚ ਖੂਹ ਵਾਲੇ ਹੀ ਲੋਕਾਂ ਤੋਂ ਚੋਰੀ ਜਾ ਸਕਦੇ ਸਨ। ਔਰਤਾਂ ਹਰ ਰੋਜ਼ ਬਾਰ-ਬਾਰ, ਭੋਰੇ ਦੇ ਉੱਤੇ ਦਿਹਾੜੀ ਵਿੱਚ ਸੋ ਬਾਰ ਮਿੱਟੀ ਦਾ ਸੂਚੀ ਪੋਚਾ ਲਗਾਉਂਦੀਆਂ ਸਨ। ਕਿਤੇ ਕੋਈ ਮੋਰੀ ਨਾਂ ਰਹਿ ਜਾਵੇ। ਦੂਜੇ ਦਿਨ ਛੜਿਆਂ ਦੀ ਮਾਂ ਮਰ ਗਈ। ਉਨ੍ਹਾਂ ਦਾ ਧਿਆਨ ਉਸ ਪਾਸੇ ਲੱਗ ਗਿਆ। ਸਾਧ ਨੂੰ ਭੋਜਨ ਕਿਸੇ ਨੇ ਨਹੀਂ ਛਕਾਇਆ। ਪਰ ਲੋਕਾਂ ਨੇ ਉਸ ਦੇ ਭੋਰੇ ਦੁਆਲੇ ਮੇਲਾ ਲਾਇਆ ਹੋਇਆ ਸੀ। ਬੜਾ ਪੈਸਾ, ਆਟਾ, ਦਾਣਾ ਦੁੱਧ ਇਕੱਠਾ ਹੋਣ ਲੱਗਾ ਸੀ।

ਭੋਰੇ ਉੱਤੇ ਜੱਗ ਚੱਲ ਰਿਹਾ ਸੀ। ਲੋਕਾਂ ਨੇ ਮਹਿਲ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਬੁੜ੍ਹੀ ਦਾ ਭੋਗ ਪਾ ਕੇ, ਜਦੋਂ ਖੂਹ ਵਾਲੇ ਵਾਪਸ ਆਏ। ਉਨ੍ਹਾਂ ਨੇ ਲੋਕਾਂ ਤੋਂ ਚੋਰੀ ਹੀ ਅੰਦਰ ਵੜਨਾ ਸੀ। ਹਨੇਰੇ, ਸਵੇਰੇ ਉਸ ਨੂੰ ਖਾਣ-ਪੀਣ ਨੂੰ ਦੇਣਾ ਸੀ। ਉਹ ਭੋਰੇ ਦੇ ਅੰਦਰ ਗਏ। ਭੋਰੇ ਵਿੱਚੋਂ ਮੁਸ਼ਕ ਮਾਰ ਰਿਹਾ ਸੀ। ਸਾਧ ਲੰਬਾ ਪਿਆ ਸੀ। ਉਸ ਵਿੱਚ ਕੋਈ ਹਿਲਜੁਲ ਨਹੀਂ ਸੀ। ਸਾਧ ਨੂੰ ਕੀੜੇ ਖਾ ਰਹੇ ਸਨ। ਉਸ ਨੇ ਕੰਧਾਂ ਵਿੱਚ ਵੱਜ ਕੇ, ਸਿਰ ਮੱਥਾ ਜ਼ਖ਼ਮੀ ਕੀਤਾ ਹੋਇਆ ਸੀ। ਚਾਰਾ ਭਰਾਵਾਂ ਵਿੱਚੋਂ ਵੱਡੇ ਨੇ ਸਲਾਹ ਦਿੱਤੀ, “ ਜੇ ਇਹ ਗੱਲ ਲੋਕਾਂ ਵਿੱਚ ਖੁੱਲ ਗਈ। ਆਪਾਂ ਨੂੰ ਇਹ ਲੋਕ ਕੁੱਟ-ਕੁੱਟ ਮਾਰ ਦੇਣਗੇ। ਪੁਲੀਸ ਨੇ ਸਬ ਨੂੰ ਜੇਲ ਵਿੱਚ ਕਰ ਦੇਣਾ ਹੈ। ਸਬ ਤੋਂ ਛੋਟੇ ਨੇ ਕਿਹਾ, “ ਅਜੇ ਤਾਂ ਦਿਨ 11 ਹੋਏ ਹਨ। 40 ਦਿਨ ਪੂਰੇ ਨਹੀਂ ਹੋਏ। ਹੁਣ ਕੀ ਕਰੀਏ? “ ਦੂਜੇ ਨੰਬਰ ਵਾਲੇ ਨੇ ਕਿਹਾ, “ ਮਰੇ ਬੰਦੇ ਨੂੰ ਗਲਣ ਤੇ ਮੁਸ਼ਕ ਆਉਣ ਤੋਂ ਸੰਭਾਲ ਕੇ ਰੱਖਣ ਲਈ ਲੋਕ ਬਰਫ਼ ਵਿੱਚ ਮੁਰਦੇ ਨੂੰ ਰੱਖਦੇ ਹਨ। ਖੂਹ ਵਿੱਚ ਬਿਜਲੀ ਦਾ ਫਿਰੀਜ਼ਰ ਨਹੀਂ ਰੱਖ ਸਕਦੇ। ਬਰਫ਼ ਦਾ ਪ੍ਰਬੰਧ ਕਰੀਏ। ਤੀਜੇ ਨੰਬਰ ਵਾਲੇ ਭਰਾ ਨੇ ਕਿਹਾ, “ ਜਦੋਂ ਬਰਫ਼ ਰੱਖਣ ਲੱਗੇ, ਲੋਕ ਦਰਸ਼ਨ ਕਰਨ ਨੂੰ ਅੰਦਰ ਧੱਕੇ ਨਾਲ ਆ ਜਾਣਗੇ। ਛੋਟੇ ਨੇ ਕਿਹਾ, “ ਉਹ ਮੈਂ ਸੰਭਾਲ ਲਵਾਂਗਾ। ਮੈਂ ਲੋਕਾਂ ਨੂੰ ਕਹਾਂਗਾ,  ਸਾਧ ਨੇ ਕਿਹਾ ਹੈ, ਸਾਰੇ ਲੋਕ ਦੋ ਕਿੱਲਿਆਂ ਦੀ ਦੂਰੀ ਉੱਤੇ ਚਲੇ ਜਾਵੋ। ਜੋ ਵੀ ਨੇੜੇ ਆਇਆ। ਸਾਧ ਭਸਮ ਕਰ ਦੇਵਾਂਗਾ। ਜਿਉਂਦੇ ਬੰਦੇ ਦੀ ਸੁਆਹ ਬਣਾ ਦੇਵੇਗਾ। ਦੂਜੇ ਦਿਨ ਚਾਰੇ ਭਰਾ ਤੇ ਉਨ੍ਹਾਂ ਦੀ ਔਰਤ ਘਰਵਾਲੀ, ਲੋਕਾਂ ਦੇ ਸਾਹਮਣੇ ਖੜ੍ਹੇ ਸਨ। ਉਨ੍ਹਾਂ ਨੇ ਲੋਕਾਂ ਵਿੱਚ ਐਲਾਨ ਕਰ ਦਿੱਤਾ, “ ਗੱਲ ਬਣ ਗਈ ਹੈ। ਆਪਾ ਸਬ ਬਹੁਤ ਭਾਗਾਂ ਵਾਲੇ ਹਾਂ। ਜੋ ਸੁਆਮੀ ਜੀ ਦੇ ਦਰਸ਼ਨ ਕਰਨ ਵਾਲੇ ਹਾਂ। ਸਾਧੂ, ਮਹਾਤਮਾਂ, ਸੁਆਮੀ ਜੀ ਸਮਾਧੀ ਵਿੱਚ ਚਲੇ ਗਏ ਹਨ। ਅੰਤਰ ਧਿਆਨ ਹੋ ਗਏ ਹਨ। ਸਾਧ ਦੀ ਰੱਬ ਨਾਲ ਸੁਰਤ ਮਿਲ ਗਈ ਹੈ। ਤੁਸੀਂ ਸ਼ੋਰ ਸ਼ਰਾਬਾ ਨਹੀਂ ਕਰਨਾ। ਜੇ ਸਮਾਧੀ ਭੰਗ ਹੋ ਗਈ, ਗ਼ਜ਼ਬ ਹੋ ਜਾਵੇਗਾ। ਪਿੰਡ ਗ਼ਰਕ ਜਾਵੇਗਾ। ਸੇਵਾ ਕਰਨ ਵਾਲਿਆਂ ਸਬ ਨੂੰ ਸੇਵਾ ਦਾ ਫਲ ਮਿਲੇਗਾ। ਬਰਫ਼ ਦਾ ਪ੍ਰਬੰਧ ਕਰੋਂ। ਲੋਕ ਫਰੀਜ਼ਰਾਂ ਵਿੱਚੋਂ ਬਰਫ਼ ਕੱਢ ਕੇ, ਸਿਰਾਂ, ਹੱਥਾਂ, ਗੱਡੀਆਂ ਵਿੱਚ ਲੈ ਆਏ। ਨਾਲ ਵਾਲੇ ਸ਼ਹਿਰ ਵਿੱਚੋਂ ਵੀ ਸਾਰੀ ਬਰਫ਼ ਖ਼ਰੀਦ ਕੇ ਚੱਕ ਲਿਆਏ। ਬਹੁਤੇ ਲੋਕ ਭੋਰੇ ਵਿੱਚ ਜਾਣਾ ਚਾਹੁੰਦੇ ਸਨ। ਸਬ ਨੂੰ ਅੜਿਕ ਦਿੱਤਾ ਗਿਆ ਸੀ। ਚੌਕੀਦਾਰ ਡਟੇ ਖੜ੍ਹੇ ਸਨ। ਛੜਿਆਂ ਦੀ ਘਰ ਦੀ ਔਰਤ ਨੇ ਕਿਹਾ, “  ਉਹੀ ਆਪ 5 ਜਾਣੇ ਅੰਦਰ ਜਾ ਆ ਸਕਦੇ ਹਨ। ਮਹਾਤਮਾਂ ਜੀ ਦੀ ਇਹੀ ਇੱਛਾ ਹੈ। ਕਿਸੇ ਹੋਰ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਲੋਕਾਂ ਦਾ ਬੱਸ ਨਹੀਂ ਚੱਲ ਰਿਹਾ ਸੀ। ਖੂਹ ਨੂੰ ਬਰਫ਼ ਨਾਲ ਭਰ ਦਿੱਤਾ ਸੀ। ਛੜਿਆਂ ਨੂੰ ਸਾਧ ਕੋਲ ਪਈ ਸੰਦੂਕੜੀ ਮਿਲੀ ਸੀ।

ਉਨ੍ਹਾਂ ਨੇ ਉਹ ਖ਼ੋਲ ਲਈ ਸੀ। ਉਸ ਵਿੱਚ ਬਹੁਤ ਸਾਰੇ ਪੇਪਰ ਸਨ। ਇਹ ਪੇਪਰ ਐਸੇ ਹੀ ਖੇਤਾਂ ਵਿੱਚ ਬਣੇ, ਅਨੇਕਾਂ ਮੰਦਰਾਂ ਦੀਆਂ ਰਜਿਸਟਰੀਆਂ ਸਨ। ਉਹ ਹੈਰਾਨ ਹੋ ਗਏ। ਅਰਬਾਂ ਦੀ ਜਾਇਦਾਦ ਸੀ। ਵੱਡੇ ਭਰਾ ਨੇ ਸਾਰਿਆਂ ਨੂੰ ਕਿਹਾ, “ ਆਪਣੇ ਕੋਲ 29 ਦਿਨ ਬਾਕੀ ਹਨ। ਇਹ ਸਾਰੀ ਜਾਇਦਾਦ ਆਪਣੇ ਨਾਮ ਕਰ ਲਈਏ। ਕਿੱਲਾਂ ਵੇਚ ਕੇ ਪੇਪਰਾਂ ਉੱਤੇ ਰਜਿਸਟਰੀ ਕਰਾਉਣ ਨੂੰ ਲਾ ਦਿੰਦੇ ਹਾਂ।   ਛੋਟੇ ਨੇ ਕਿਹਾ, “ ਲੋਕਾਂ ਨੂੰ ਇਹੀ ਕਹਿਣਾ ਹੈ, “ ਇੱਥੇ ਵੱਡਾ ਭਵਨ ਉਸਾਰਨਾ ਹੈ। ਮਹਾਤਮਾਂ ਜੀ ਦੇ ਸਮਾਧੀ ਤੋਂ ਉੱਠਣ ਤੋਂ ਪਹਿਲਾਂ ਪੂਰਾ ਕਰਨਾ ਹੈ। ਸਮਾਧੀ ਪਿੱਛੋਂ, ਸੁਆਮੀ ਜੀ ਉਦਘਾਟਨ ਕਰਨਗੇ। ਦਾਨ ਪੁੰਨ ਦਿਲ ਖ਼ੋਲ ਕੇ ਕਰੋ। ਤੁਹਾਡਾ ਜਨਮ ਸਫਲਾ ਹੋ ਜਾਵੇਗਾ। ਦਾਨ ਦਰਗਾਹ ਵਿੱਚ ਹਰਾ ਹੋ ਜਾਵੇਗਾ। ਦਾਨੀਆਂ ਤੋਂ ਮੁਕਤੀ ਮਿਲੇਗੀ। ਲੋਕਾਂ ਨੇ ਘਰ ਦੀਆਂ ਕੀਮਤੀ ਚੀਜ਼ਾਂ ਵੇਚ ਕੇ, ਪੈਸੇ ਦੇ ਢੇਰ ਲਾ ਦਿੱਤੇ। ਹੱਥਾਂ, ਕੰਨਾਂ, ਗਲੇ ਵਿੱਚ ਪਾਇਆ ਸੋਨਾ ਲਾਹ ਕੇ ਦੇ ਦਿੱਤਾ। ਦੂਜੇ ਦਿਨ ਤੋਂ ਵਿਚਕਾਰਲੇ ਦੋਨੇਂ ਭਰਾ ਕੈਚਿਹਰੀਆਂ ਦੇ ਗੇੜੇ ਮਾਰਨ ਲੱਗ ਗਏ। ਮੁਨਸ਼ੀ, ਕੰਨ ਗੋ ਨੂੰ ਚੰਗੀ ਰਕਮ ਦੇ ਦਿੱਤੀ। ਸਾਰੀ ਜਾਇਦਾਦ ਪੰਜਾਂ ਦੇ ਨਾਮ ਚੜ੍ਹ ਗਈ। ਇੱਕ ਰਾਤ ਪੰਜਾਂ ਨੇ ਮਿਲ ਕੇ, ਸਾਧ ਦੇ ਗੰਗਾ ਹੱਡ ਪਾ ਦਿੱਤੇ। ਲਾਸ਼ ਨੇ ਕਿਹੜਾ ਹਾੜੀ ਵੱਢਣੀ ਸੀ?

40 ਵੇ ਦਿਨ ਲੋਕਾਂ ਦੇ ਸਾਹਮਣੇ ਭੋਰਾ ਖ਼ੋਲ ਦਿੱਤਾ। ਲੋਕਾਂ ਦੀ ਆਵਾਜਾਈ ਅੰਦਰ ਤੱਕ ਹੋ ਗਈ। ਲੋਕ ਸਾਧ ਲੱਭ ਰਹੇ ਸਨ। ਵੱਡੇ ਭਰਾ ਨੇ ਕਿਹਾ, “ ਸੁਆਮੀ ਜੀ ਦੀ ਰੱਬ ਨਾਲ ਜੋਤ ਮਿਲ ਗਈ ਹੈ। ਉਹ ਰੱਬ ਨਾਲ ਇੱਕ ਮਿੱਕ ਹੋ ਕੇ, ਅਲੋਪ ਹੋ ਗਏ ਹਨ। ਇਸ ਜਗਾ ਨੂੰ ਮੱਥਾ ਟੇਕੋ। ਔਰਤ ਨੇ ਕਿਹਾ, “ ਸਾਡੇ ਧੰਨ ਭਾਗ ਹਨ। ਕਰਮ ਚੰਗੇ ਕੀਤੇ ਸਨ। ਜੋ ਸੱਚਖੰਡ ਦੇ ਦਰਸ਼ਨ ਕਰ ਰਹੇ ਹਨ। ਜਿਸ ਦਾ ਕੰਮ ਨਹੀਂ ਹੁੰਦਾ ਸੁੱਖ ਸੁੱਖ ਲਵੋ। ਲੋਕ ਸਾਧ ਦੇ ਗੁਣ ਗਾਉਣ ਲੱਗੇ। ਸਾਧ ਦੇ ਸਰੀਰ ਦੀਆਂ ਹੱਡੀਆਂ ਕੈਸੇ ਅਲੋਪ ਹੋ ਗਈਆਂ? ਕਿਸੇ ਨੂੰ ਪੁੱਛਣ ਦੀ ਸੁਰਤ ਹੀ ਨਹੀਂ ਸੀ। ਐਸੇ ਲੋਕਾਂ ਦੇ ਦਿਮਾਗ਼, ਸੋਚ, ਅਕਲ ਨੂੰ ਜੰਗ ਲੱਗਾ ਹੈ। ਲੋਕ ਸ਼ਰਦਾ ਦੀ ਦੁਹਾਈ ਪਾਉਂਦੇ ਫਿਰਦੇ ਹਨ। ਲੋਕ ਰੱਬ ਦੀ ਕਈ ਨਾਮਾਂ ਨਾਲ ਪ੍ਰਸੰਸਾ ਕਰਨ ਲੱਗੇ ਸਨ। ਕਈਆਂ ਦੀਆ ਉੱਥੇ ਹੀ ਸਮਾਧੀਆਂ ਲੱਗ ਗਈਆਂ ਸਨ। ਛੜਿਆਂ ਨੂੰ ਔਰਤਾਂ ਮਰਦ, ਮੁਫ਼ਤ ਵਿੱਚ ਸੇਵਾਦਾਰ ਮਿਲ ਗਏ ਸਨ। ਕਈ ਔਰਤਾਂ-ਮਰਦ ਨੇ ਵੀ ਜੋਗੀਆਂ ਕੱਪੜੇ ਪਾ ਲਏ ਸਨ। ਛੜਿਆਂ ਕੋਲ ਪੜ੍ਹੀਆਂ, ਲਿਖੀਆਂ ਔਰਤਾਂ ਘਰ-ਬਾਰ ਛੱਡ ਕੇ, ਸਾਧਣੀਆਂ ਬਣ ਕੇ, ਬਥੇਰੀਆਂ ਆ ਗਈਆਂ ਸਨ। ਜਿੱਥੇ ਖੇਤ ਵਿੱਚ ਹੱਲ ਚੱਲਦੇ ਸਨ। ਅੰਨ ਪੈਦਾ ਹੁੰਦਾ ਸੀ। ਉਹ ਹੁਣ ਛੜਿਆਂ, ਵਿਹਲਿਆਂ, ਉੱਜੜਿਆ ਮਰਦ-ਔਰਤਾਂ, ਸਾਧਾਂ, ਸਾਧਣੀਆਂ ਮੰਸਟੰਡਿਆਂ ਦਾ ਡੇਰਾ ਬਣ ਗਿਆ ਸੀ। ਜਿਸ ਤੋਂ ਇੱਕ ਘਰ ਨਹੀਂ ਚੱਲ ਸਕਦਾ। ਉਹ ਧਰਮ ਚਲਾ ਕੇ, ਰੱਬ ਦਾ ਮਿਲਾਪ ਕਰਾਉਣ ਦੇ ਬਹਾਨੇ, ਲੋਕਾਂ ਦੇ ਜਿਸਮਾਂ, ਪੈਸੇ ਨਾਲ ਖੇਡਦਾ ਹੈ। ਲੋਕ ਖ਼ੁਦ ਆਪਣਾ ਆਪ ਲੁਟਾਉਂਦੇ ਹਨ।

 

 

 

 

 
 
 

Comments

Popular Posts