ਹੁਣ ਤਾਂ ਲਵ ਤੇ ਪਿਆਰ ਵਿੱਚ ਲੰਘਦਾ ਹਰ ਦਿਨ ਵੇਲਨ ਟਾਈਨ ਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਇਹ ਤੂੰ ਤਾਂ ਮੈਨੂੰ ਕਹੀ ਜਾਵੇਂ, ਦਿਨ ਆ ਗਿਆ ਵੇਲਨ ਟਾਈਨ ਦਾ।
ਗੱਲੀ ਬਾਤੀ ਸਮਝ ਹੀ ਨਾਂ ਲੱਗੇ ਫ਼ਰਕ ਨਖ਼ਰੇ, ਰੋਸੇ ਤੇ ਪਿਆਰ
ਦਾ।
ਸਾਨੂੰ ਤਾਂ ਚੱਜ ਨਾਂ ਫੁੱਲਾਂ ਦਾ ਫੁੱਲਾਂ ਦੇ ਰੰਗਾਂ ਤੇ
ਫੁੱਲਾਂ ਦੀ ਸਗੰਧ ਦਾ।
ਭੁੱਲਦਾ ਨਹੀਂ ਚੇਤਾ ਤੇਰੇ ਗੁਲਾਬੀ ਸੰਦੂਰੀ ਗੋਰੇ ਸੁਨਿਹਰੀ
ਰੰਗ ਦਾ।
ਕੰਮ ਧੰਦਿਆਂ ਵਿੱਚ ਚੇਤਾ ਨਹੀਂ ਰਹਿੰਦਾ ਕਿਸੇ ਦਿਨ ਤਿਉਹਾਰ ਦਾ।
ਮੰਗੇ ਮੈਥੋ ਬੱਚਿਆਂ ਵਾਂਗ, ਟੈਡੀ ਬੀਅਰ ਪੈਕਟ ਇੱਕ ਚੌਕਲਿਟੇ ਦਾ।
ਅੱਜ ਚੜ੍ਹ ਗਿਆ ਹੋਰ ਬੜਾਂ ਸੋਹਣਾਂ ਦਿਨ ਹੈ ਜੱਫੀ ਪੱਪੀ ਕਰਨ
ਦਾ।
ਸਾਥੌਂ ਚੱਕਿਆਂ ਨਾਂ ਜਾਂਦਾਂ, ਬੋਝ ਗੁਲਾਬ ਦੀ ਇੱਕ ਟਾਹਣੀ ਦੇ
ਫੁੱਲ ਦਾ।
ਸੱਤੀ ਮੈਂ ਤਾਂ ਸਿੱਟ ਦਿੱਤਾ ਹੈ ਉਤੇ ਤੇਰੇ ਪੂਰਾ ਬੋਝ ਆਪਣੇ ਸਾਰੇ
ਘਰ ਦਾ।
ਮੈਂ ਤੈਨੂੰ ਦੇ ਕੇ ਬਾਲ-ਬੱਚਾ, ਪਰਿਵਾਰ ਖਿੜਾ ਦਿੱਤਾ ਫੁੱਲ
ਖਾਂਨਦਾਨ ਦਾ।
ਤੂੰ ਇਸੇ ਨੂੰ ਹੀ ਸਮਝੀ ਗਿਫ਼ਟ ਹਰ ਸਾਲ ਆਉਂਦੇ ਵੇਲਨ ਟਾਈਨ
ਦਾ।
ਸਤਵਿੰਦਰ ਕਰੇ ਮਾਂਣ ਤੇਰੇ ਉਤੇ ਤੂੰ ਤਾਂ ਖਿੜਾ ਦਿੱਤਾ ਫੁੱਲ
ਮੇਰੇ ਦਿਲ ਦਾ।
ਫੁੱਲਾਂ ਵਿੱਚੋਂ ਫੁੱਲ ਸੋਹਣਾਂ, ਖਿੜ ਜਾਂਦਾ ਜਿਹਦਾ ਕਮਲ ਫੁੱਲ
ਹੈ ਦਿਲ ਦਾ।
ਹੁਣ ਤਾਂ ਲਵ ਤੇ ਪਿਆਰ ਵਿੱਚ ਲੰਘ ਦਾ, ਹਰ ਦਿਨ ਵੇਲਨ ਟਾਈਨ ਦਾ।
Comments
Post a Comment