ਭਾਗ 4 ਆਪਣੇ ਪਰਾਏ
ਲੰਬਰਦਾਰੀ ਦਾ ਨਸ਼ਾਂ ਹੀ ਬਹੁਤ ਹੁੰਦਾ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਤਾਰੋ
ਦੀ ਬਰਾਤ ਵਿੱਚ ਸ਼ਿਕਾਰੀ ਕੁੱਤੇ ਤੇ ਡਰਾਂਉਣੀਆਂ ਸ਼ਕਲਾਂ ਵਾਲੇ ਜਿੰਨ ਹੀ ਸਨ। ਉਸ ਦੀ ਡੋਲੀ ਨੂੰ ਦੋ
ਘੋੜੇ ਖਿੱਚ ਕੇ ਲਗਾਏ ਸਨ। ਲੋਕ ਇਹੀ ਗੱਲਾਂ ਕਰਦੇ ਸਨ। ਤਾਰੋਂ ਨੂੰ ਡਾਕੂ ਲੈ ਗਏ ਹਨ। ਨਗਿੰਦਰ ਨੇ
ਖੁੱਲੀ ਜ਼ਮੀਨ, ਪੱਕੀ ਹਵੇਲੀ ਵਾਲਾ ਘਰ ਦੇਖ਼
ਕੇ, ਵੱਡੀ ਕੁੜੀ ਤਾਰੋ ਦਾ ਵਿਆਹ ਕਰ ਦਿੱਤਾ ਸੀ। ਉਸ ਨੇ ਸੋਚਿਆ ਸੀ। ਤਾਰੋ ਨੂੰ ਕੰਧਾ, ਕੋਠੇ
ਨਹੀਂ ਲਿਪਣੇ ਪੈਣਗੇ। ਗਾਮਾਂ ਜੈਲਦਾਰਾਂ ਦਾ ਮੁੰਡਾ ਸੀ। ਉਸ ਦੇ ਬਾਪ ਜੈਲੇ ਦੀ ਬਹੁਤ ਜਾਇਦਾਦ
ਇਕੱਠੀ ਕੀਤੀ ਹੋਈ ਸੀ। ਅੰਗਰੇਜ਼ ਹੀ ਬਹੁਤ ਜ਼ਮੀਨਾਂ ਦੇ ਗਏ ਸਨ। ਇਹ ਗੋਰਿਆਂ ਦਾ ਪਿੱਠੂ ਸੀ। ਉਸ ਨੇ
ਲੋਕਾਂ ਦੀ ਬਹੁਤ ਜਾਇਦਾਦ ਦੱਬੀ ਹੋਈ ਸੀ। ਜੈਲਾ ਪੈਸਾ ਦੇ ਕੇ, ਲੋਕਾਂ ਦੀ ਮਦੱਦ ਕਰਦਾ ਸੀ। ਉਸ ਦੇ
ਬਦਲੇ ਵਿੱਚ ਅੱਗਲੇ ਤੋਂ ਕਈ ਗੁਣਾਂ ਜ਼ਮੀਨ ਲਿਖਾ ਲੈਂਦਾ ਸੀ। ਜ਼ਮੀਨਾਂ, ਘਰ ਆਪਦੇ ਹੱਥੀ ਲਿਖ ਕੇ,
ਦੇਣ ਵਾਲੇ ਭੁੱਖੇ ਮਰ ਰਹੇ ਸਨ। ਜੈਲਾ ਲੋਕਾਂ ਦੀਆਂ ਜ਼ਮੀਨਾਂ, ਘਰ ਆਪਦੇ ਨਾਂਮ ਲਿਖਾ ਕੇ, ਰਹੀਸ਼ ਬੱਣੀ
ਜਾਂਦਾ ਸੀ। ਐਸੇ ਬਾਪ ਦੀ ਔਲਾਦ ਵਿਗੜੀ ਹੁੰਦੀ ਹੈ। ਪਿਉ ਪੁੱਤਰ ਘੋੜਿਆਂ ਉਤੇ ਚੜ੍ਹ ਕੇ ਪਿੰਡ
ਵਿੱਚ ਗੇੜੇ ਦਿੰਦੇ ਸਨ। ਕੰਮਜ਼ੋਰ ਗਰੀਬ ਬੰਦੇ, ਇੰਨਾਂ ਲਈ ਰਸਤਾ ਛੱਡ ਦਿੰਦੇ ਸਨ। ਇੰਨਾਂ ਤੋਂ ਲੋਕ
ਸਹਿਕੇ, ਡਰੇ ਰਹਿੰਦੇ ਸਨ। ਪੁਲੀਸ ਵਾਲੇ ਇੰਨਾਂ ਕੋਲ ਗੇੜੇ ਮਾਰਦੇ ਰਹਿੰਦੇ ਸਨ। ਇੰਨਾਂ ਦੇ ਦੋਸਤ
ਵੱਡੇ ਸਰੀਰਾਂ ਵਾਲੇ, ਵੱਡੀਆਂ ਮੂੰਛਾਂ ਵਾਲੇ ਡਰਾਂਉਣੀਆਂ ਸ਼ਕਲਾਂ ਦੇ ਵਿਹਲੜ ਬੰਦੇ ਸਨ। ਜਦੋਂ
ਸਾਰੇ ਬੰਦੂਕਾਂ ਮੋਂਡਿਆਂ ਉਤੋਂ ਦੀ ਪਾ ਕੇ, ਸ਼ਿਕਾਰ ਖੇਡਣ ਜਾਂਦੇ ਸਨ। ਇਹ ਡਾਕੂਆਂ ਦਾ ਟੋਲਾ
ਲੱਗਦਾ ਸੀ। ਕੋਈ ਚੱਜਦਾ ਕੰਮ ਨਹੀਂ ਕਰਦੇ ਸਨ। ਗੰਨ ਤੇ ਸ਼ਿਕਾਰੀ ਕੁੱਤੇ ਰੱਖਣੇ, ਇੰਨਾਂ ਦਾ
ਸ਼ੌਕ ਸੀ। ਸ਼ੈਹੇ, ਤਿੱਤਰਾਂ, ਕੁੜੀਆਂ ਦਾ ਸ਼ਿਕਾਰ
ਖੇਡਣਾਂ, ਇੰਨਾਂ ਦਾ ਸ਼ੌਕ ਸੀ।
ਇੱਕ
ਬਾਰ ਗਾਮਾਂ ਆਪਦੇ ਕਿਸੇ ਦੋਸਤ ਕੋਲ ਮਨੀਲੇ ਚਲਾ ਗਿਆ। ਇਥੇ ਇਸ ਨੂੰ ਪੰਜਾਬ ਤੋਂ ਵੀ ਵੱਧ ਮੌਜ਼
ਲੱਗੀ। ਇਸ ਨੇ ਆਪ ਉਥੇ ਪਹੁੰਚ ਕੇ, ਤਾਰੋ ਨੂੰ ਵੀ ਸੱਦ ਲਿਆ ਸੀ। ਮਨੀਲਾ ਜਾ ਕੇ, ਤਾਰੋ ਦਾ ਜੀਅ
ਬਹੁਤ ਲੱਗ ਗਿਆ ਸੀ। ਆਪਦੇ ਤਿੰਨਾਂ ਮੁੰਡਿਆਂ ਦੇ ਪਾਲਣ-ਪੋਸ਼ਣ ਵਿੱਚ ਲੱਗ ਗਈ ਸੀ। ਜਾਂ ਇਸ ਨੂੰ
ਚਿੱਠੀ ਲਿਖਣ ਦੀ ਸੁੱਧ ਨਹੀਂ ਸੀ। ਕਦੇ ਆਪਦੇ ਮਾਪਿਆਂ ਨੂੰ ਸੁਖ, ਸਨੇਹਾਂ ਨਹੀਂ ਭੇਜਿਆ ਸੀ। ਗਾਮੇਂ
ਨੇ, ਆਪਣੇ ਜੂੰਡੀ ਦੇ ਯਾਰਾਂ ਤੇ ਪਤਨੀ ਦੇ ਦੋ ਭਰਾਂਵਾਂ ਨੂੰ ਰਾਹਦਾਰੀ ਭੇਜਕੇ ਸੱਦ ਲਿਆ। ਉਨਾਂ
ਤੋਂ ਕੰਮ ਕਰਾਂਉਂਦਾ ਸੀ। ਆਪ ਵਿਹਲਾ ਰਹਿੰਦਾ ਸੀ। ਜੈਲਦਾਰਾਂ ਵਾਲੀ ਚੌਧਰ ਸੀ। ਪਤਨੀ ਨੂੰ ਸਾਰਿਆਂ
ਦੀਆਂ ਰੋਟੀਆਂ ਪੱਕਾਂਉਣ ਨੂੰ ਲਾ ਲਿਆ ਸੀ। ਇੰਨਾਂ ਸਾਰਿਆਂ ਨੂੰ ਪੰਜਾਬ ਦੀ ਜਿੰਦਗੀ ਨਾਲੋਂ, ਇਹ
ਜਿੰਦਗੀ ਬੇਹਤਰ ਲੱਗਦੀ ਸੀ। ਮੀਟ ਸ਼ਰਾਬ ਰੱਜ ਕੇ, ਖਾਣ=ਪੀਣ ਨੂੰ ਮਿਲਦੇ ਸੀ। ਕੁੱਝ ਕੁ ਘੰਟੇ ਕੰਮ ਕਰਦੇ ਸਨ। ਇਹ ਡੱਗੀ
ਚੱਕੀ ਘਰ-ਘਰ ਤੁਰੇ ਫਿਰਦੇ ਸਨ। ਉਥੋਂ ਦੇ ਲੋਕਾਂ ਨੂੰ ਲੋੜੀਦਾ ਸਮਾਨ ਵੇਚਦੇ ਸਨ। ਉਹ ਲੋਕ ਇੰਨਾਂ
ਚੀਜ਼ਾਂ ਦੇ ਪੈਸੇ ਕਿਸ਼ਤਾਂ ਵਿੱਚ ਦਿੰਦੇ ਹਨ। ਇੱਕ ਸੌ ਦੇ ਬਦਲੇ, ਕਈ ਸੌ ਦੁ ਨੋਟ, ਸਾਲਾਂ ਬੱਦੀ
ਬੋਟਰੀ ਜਾਂਦੇ ਸਨ। ਜੱਦੀ ਲੋਕਾਂ ਦੀ ਚੰਗੀ ਤਰਾਂ ਖੱਲ ਉਤਾਰਦੇ ਸਨ। ਉਥੋ ਦੀਆਂ ਔਰਤਾਂ ਬਹੁਤ
ਨਿੰਗੇ ਸੁਭਾਅ ਦੀਆਂ ਹਨ। ਉਥੇ ਗਏ ਪੰਜਾਬੀਆਂ ਲਈ ਇਹੀ ਗੋਰੀਆਂ ਹਨ। ਇੰਨਾਂ ਨਾਲ ਜੀਅ ਲੱਗਾ ਹੋਇਆ
ਸੀ। ਕਈ ਤਾਂ ਐਸੇ ਵੀ ਸਨ। ਜੋ 5,10, 15, 40 ਸਾਲਾਂ ਵਿੱਚ ਵਾਪਸ ਪੰਜਾਬ ਹੀ ਨਹੀਂ ਗਏ। ਪਤਨੀਆਂ
ਬੱਚੇ ਪਿੰਡ ਹਨ। ਆਪ ਉਥੇ ਦੀਆਂ ਔਰਤਾਂ ਨਾਲ ਘਰ ਵਸਾਈ ਬੈਠੇ ਹਨ। ਇਹ
ਦੋ ਬੇੜੀਆਂ ਵਿੱਚ ਸਵਾਰ ਹਨ। ਜਾਂ ਸਮੁੰਦਰ ਵਿੱਚ ਡੁੱਬ ਗਏ ਹਨ। ਕਈਆ ਨੂੰ ਮਾਪਿਆਂ, ਬੱਚਿਆਂ ਦਾ
ਖਿਆਲ ਹੀ ਭੁੱਲ ਗਿਆ ਹੈ। ਸਬ ਕੜੀਆਂ ਟੁੱਟ ਗਈਆਂ ਹਨ। ਪੈਰਾਂ ਵਿੱਚ ਪੈਸੇ ਕਮਾਂਉਣ, ਐਸ਼ ਕਰਨ ਦੀਆਂ
ਬੇੜੀਆਂ ਪੈ ਗਈਆਂ ਹਨ।
ਨਗਿੰਦਰ
ਦੇ ਛੋਟੇ ਦੋਂਨੇ ਪੁੱਤਰ, ਚੰਗੀ ਕਮਾਂਈ ਕਰ ਰਹੇ ਸਨ। । ਜਦੋਂ ਵੀ ਕੋਈ ਨਾਲ ਦੀ ਜ਼ਮੀਨ ਵੇਚਦਾ ਸੀ। ਉਦੋਂ ਹੀ ਪੁੱਤਰਾਂ ਨੂੰ ਹੋਰ
ਪੈਸੇ ਭੇਜਣ ਲਈ ਕਹਿ ਦਿੰਦਾ ਸੀ। ਉਹ ਹਰ ਸਾਲ ਹੋਰ ਜ਼ਮੀਨ ਖ੍ਰੀਦ ਲੈਂਦਾ ਸੀ। ਜਾਇਦਾਦ ਦੇ ਨਸ਼ੇ
ਵਿੱਚ, ਉਹ ਇਹ ਭੁੱਲ ਗਿਆ ਸੀ। ਚਾਰੇ ਪੁੱਤਰ ਉਸ ਨੂੰ ਛੱਡ ਕੇ ਚਲੇ ਗਏ ਹਨ। ਉਸ ਨੂੰ ਵਿਹਲਾ ਦੇਖ਼
ਕੇ, ਪਿੰਡ ਵਾਲਿਆ ਨੇ ਸਰਪੰਚ ਬੱਣਾਂ ਦਿੱਤਾ। ਲੰਬਰਦਾਰੀ ਦਾ ਨਸ਼ਾਂ ਹੀ ਬਹੁਤ ਹੁੰਦਾ ਹੈ। ਘਰ ਦੇ
ਜੀਅ ਸਬ ਘਰੋਂ ਚਲੇ ਗਏ ਸਨ। ਪਿੰਡ ਦੇ ਲੋਕਾਂ ਪਿਛੇ ਹੋਏ-ਹੋਏ ਕਰਦਾ ਫਿਰਦਾ ਸੀ। ਉਸ ਕੋਲ ਟਿੱਕ ਕੇ
ਬੈਠਣ ਦਾ ਸਮਾਂ ਨਹੀਂ ਸੀ। ਕੋਈ ਉਸ ਨੂੰ ਰਿਜਟਰੀ ਕਰਾਉਣ, ਵਿਆਹ ਸ਼ਾਂਦੀ ਦੀ ਗੁਵਾਹੀ ਭਰਾਉਣ ਲਈ ਲੈ
ਜਾਂਦਾ ਸੀ। ਲੋਕਾਂ ਦੇ ਫੈਸਲੇ ਕਰਾਂਉਂਦਾ ਸੀ। ਆਪਦੇ ਗੁਆਂਢੀਂਆਂ ਸਰਬਣ ਕਿਆਂ ਨਾਲ, ਰੋਜ਼ ਸੂਹਣ
ਖੜ੍ਹੀ ਰਹਿੰਦੀ ਸੀ। ਬੀਹੀ ਦੀ ਕੰਧ ਨਿੱਕੀ ਕਰਕੇ, ਸਰਬਣ ਦਾ ਵਿਹੜਾ ਦਿੱਸਦਾ ਸੀ। ਜਦੋਂ ਵੀ ਇਹ ਬੀਹੀ ਵਿੱਚੋਂ ਲੰਘਦੇ ਸਨ। ਉਹ ਗਾਲਾਂ ਕੱਢਣ ਲੱਗ ਜਾਂਦੇ
ਸਨ। ਇਹ ਕਾਂਗਰਸੀ ਸਨ। ਸਰਬਣ ਕੇ ਅਕਾਲੀ ਸਨ। ਇਹ ਦੋਂਨੇਂ ਨਾਂਮ ਸਰਕਾਰ ਚਲਾਉਣ ਨੂੰ ਅੱਲਗ-ਅੱਲਗ
ਪਾਰਟੀਆਂ ਦੇ ਹਨ। ਲੋਕ ਖਾਂਹਮ-ਖਾਹ, ਇੱਕ ਦੂਜੇ ਨਾਲ ਲੜੀ ਜਾਂਦੇ ਹਨ। ਪਾਰਟੀਆਂ ਵਾਲਿਆਂ ਨੂੰ
ਖ਼ਬਰ ਵੀ ਨਹੀਂ ਹੁੰਦੀ। ਨਾਂ ਹੀ ਉਹ ਐਸੇ ਲੋਕਾਂ ਨੂੰ ਲੜਾਈ ਜਿੱਤੀ ਦੀ ਵਧਾਈ ਜਾਂ ਆਸਰਾ ਦੇਣ
ਆਉਂਦੇ ਹਨ।
Comments
Post a Comment