ਵੇਲਨ ਟਾਈਨ ਨੂੰ ਤੈਨੂੰ ਫੁੱਲ ਦੇਣੇ ਨੂੰ ਚੱਕੀ ਅਸੀਂ ਫਿਰਦੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਪਿਆਰ ਕਰਨੇ ਵਾਲੇ ਦਾ ਰਹਿੰਦੇ ਸਾਥ ਅਸੀਂ ਭਾਲਦੇ।
ਆਇਆ ਵੇਲਨ ਟਾਈਨ ਦਿਲਦਾਰ ਨੂੰ ਅਸੀਂ ਭਾਲਦੇ।
ਵੇਲਨ ਟਾਈਨ ਨੂੰ ਤੈਨੂੰ ਫੁੱਲ ਦੇਣੇ ਨੂੰ ਚੱਕੀ ਅਸੀਂ ਫਿਰਦੇ।
ਆਪਦੇ ਪਿਆਰ ਦੀ ਗਿਫਟ ਤੈਨੂੰ ਦੇਣੇ ਨੂੰ ਅਸੀਂ ਫਿਰਦੇ।
ਸਾਡੇ ਹੱਥ ਵਿੱਚ ਗੁਲਾਬ ਤੇਰੇ ਪਿਛੇ-ਪਿਛੇ ਅਸੀਂ ਫਿਰਦੇ।
ਦੂਜੇ ਹੱਥ ਉਤੇ ਤੇਰਾ ਨਾਂਮ ਸੱਤੀ ਲਿਖਾਈ ਅਸੀਂ ਫਿਰਦੇ।
ਕੱਢ ਕੇ ਦਿਲ ਧਰੀ ਤਲੀ ਉਤੇ ਤੇਰੇ ਲਈ ਅਸੀਂ ਫਿਰਦੇ।
ਸੱਚਾ ਪਿਆਰ ਕਰਨੇ ਨੂੰ ਤੇਰੇ ਪਿਛੇ ਲੱਗੇ ਅਸੀਂ ਫਿਰਦੇ।
ਸਤਵਿੰਦਰ ਕਰ ਹਾਂ ਤੇਰੇ ਸੁਪਨੇ ਦੇਖਦੇ ਅਸੀਂ ਫਿਰਦੇ।
ਘਰ ਆਪਣੇ ਦੀ ਰੌਣ ਤੈਨੂੰ ਬੱਣਾਂਉਣੇ ਨੂੰ ਅਸੀਂ ਫਿਰਦੇ।
Comments
Post a Comment