ਭਾਗ
51 ਸਰਕਾਰੀ ਭੱਤਾ ਉਹ ਖਾਂ ਗਿਆ ਜਾਂ ਭੱਤਾ ਉਸ ਨੂੰ ਖਾ ਗਿਆ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਘੱਟ
ਇਨਕਮ ਵਾਲੇ ਲੋਕਾਂ ਦਾ ਬੱਸ, ਰੇਲ ਦਾ ਕਿਰਾਇਆ ਘੱਟ ਹੈ। ਮਹੀਨੇ ਜਾਂ ਸਾਲ ਦਾ ਪਾਸ ਦਿੱਤਾ ਜਾਂਦਾ ਹੈ। ਗੌਰਮਿੰਟ ਵੱਲੋਂ ਮਕਾਨ, ਦਵਾਈਆਂ, ਕੱਪੜੇ
ਫੂਡ ਖਾਣ ਨੂੰ ਮੁਫ਼ਤ ਦਿੱਤੇ ਜਾਂਦੇ ਹਨ। ਇਸ ਦਾ ਮਤਲਬ ਲੋਕ ਕੰਮ ਅੱਗੋਂ ਨੂੰ ਵੀ ਬਿਲਕੁਲ ਨਾਂ
ਕਰਨ। ਮੰਮੀ-ਡੈਡੀ ਤੇ ਮੱਖਣ ਨੂੰ ਵੀ ਅਜੇ ਕੰਮ ਨਹੀਂ ਲੱਭਾ ਸੀ। ਅੰਗਰੇਜ਼ੀ ਬਗੈਰ ਗੁਜ਼ਾਰਾ ਨਹੀਂ
ਹੈ। ਕੈਨੇਡਾ ਵਿੱਚ ਸਿਆਲਾਂ ਵਿੱਚ ਕੰਮ ਘੱਟ ਜਾਂਦੇ ਹਨ। ਨਿੰਦਰ ਦੇ ਘਰ ਉਸ ਦੀ ਭਾਬੀ ਵਿਹਲੀ ਬੈਠੀ
ਸੀ। ਪੰਜ ਜਾਣੇ ਵਿਹਲੇ ਸਨ। ਜਿੰਨਾ ਵਿੱਚੋਂ ਦੋ ਜਾਣੇ ਕੰਮ ਕਰਨ ਵਾਲੇ ਸਨ। ਆਮਦਨ ਵਧਾਉਣ ਲਈ
ਨਿੰਦਰ ਨੇ ਸੁੱਖੀ ਨੂੰ ਪੁੱਛਿਆ , “ ਮੰਮੀ-ਡੈਡੀ ਨੂੰ ਬਿਲ ਫੇਅਰ ਲਗਵਾ ਦਿੰਦੇ ਹਾਂ। “ ਸੁੱਖੀ
ਨੂੰ ਪਤਾ ਸੀ। ਜੇ ਇੱਕ ਬਾਰ ਪੈਸੇ ਲੱਗ ਗਏ। ਉਮਰ ਭਰ ਦੀ ਪੈਨਸ਼ਨ ਵਾਂਗ ਹੋ ਜਾਣਾ ਹੈ। ਫਿਰ ਚਾਹੇ
ਇਹ ਇੰਡੀਆ ਵੀ ਚਾਰ ਮਹੀਨੇ ਲਗਾਉਣ। ਆਉਂਦਿਆਂ ਨੂੰ ਫਿਰ ਪੈਸੇ ਮਿਲੀ ਜਾਣੇ ਹਨ। ਸੁੱਖੀ ਨੇ ਕਿਹਾ, “ ਇਹ
ਤਾਂ ਬਹੁਤ ਵਧੀਆ ਗੱਲ ਹੈ। “ ਬਿਲ ਫੇਅਰ ਅਪਲਾਈ ਕਰਦੇ ਹੀ ਪੂਰੀ ਪੇਮਿੰਟ 700 ਡਾਲਰ
ਮਹੀਨੇ ਦੇ ਘਰ ਬੈਠੇ ਮਿਲ ਜਾਂਦੀ ਸੀ। ਨੌਕਰੀ ਕਰਨ ਵਾਲੇ ਨੂੰ ਦੋ ਹਫ਼ਤੇ ਕੰਮ ਕਰਨ ਪਿੱਛੋਂ ਤੀਜੇ
ਹਫ਼ਤੇ ਟੈਕਸ ਕੱਟ ਕੇ, ਤਨਖ਼ਾਹ ਮਿਲਦੀ ਹੈ। ਕੰਮ ਸ਼ੁਰੂ ਕਰਨ ਦੇ ਤਿੰਨ ਮਹੀਨੇ
ਬਾਅਦ ਇੰਨਸ਼ੋਰੈਸ ਤੋਂ ਦਵਾਈਆਂ 80%, 100% ਕੰਪਨੀ ਦੇ ਰੂਲਾ ਮੁਤਾਬਿਕ ਛੋਟ ਮਿਲਦੀ ਸੀ। ਬਿਲ ਫੇਅਰ
ਲੱਗਣ ਨਾਲ ਗੌਰਮਿੰਟ ਨੇ,
ਮੰਮੀ-ਡੈਡੀ ਦਾ ਬੱਸ, ਰੇਲ
ਦਾ ਕਿਰਾਇਆ, ਮਕਾਨ, ਦਵਾਈਆਂ,
ਕੱਪੜੇ ਫੂਡ ਖਾਣ ਨੂੰ ਮੁਫ਼ਤ ਕਰ ਦਿੱਤਾ ਸੀ।
ਉਹ ਰਹੀ ਸੁੱਖੀ ਦੇ ਘਰ ਜਾਂਦੇ ਸਨ। ਸਰਕਾਰ ਵੱਲੋਂ ਮਿਲਿਆ ਮਕਾਨ ਆਪਣੇ ਬੰਦਿਆਂ ਨੂੰ ਕਿਰਾਏ ਉੱਤੇ
ਦੇ ਦਿੱਤਾ ਸੀ।
ਇਹ
ਕਰਤੂਤ ਸਾਰੇ ਤਰਾਂ ਦੇ ਲੋਕ ਕਈ ਪੰਜਾਬੀ, ਹਿੰਦੂ, ਮੁਸਲਮਾਨ,
ਗੋਰੇ, ਕਾਲੇ ਕਰਦੇ ਹਨ। ਨਸਲਾਂ ਜਾਤਾਂ, ਰੰਗਾਂ
ਤੋਂ ਮੁੱਕਰ ਨਹੀਂ ਸਕਦੇ। ਇਸੇ ਤੋਂ ਬੰਦੇ ਦੀ ਜਾਣਕਾਰੀ ਪਹਿਚਾਨ ਹੁੰਦੀ ਹੈ। ਹਰ ਨਸਲ ਵਿੱਚ ਸਾਰੇ
ਲੋਕ ਸ਼ਰੀਫ਼ ਨਹੀਂ ਹੁੰਦੇ। ਸਾਰੇ ਬੇਈਮਾਨ, ਕਾਤਲ, ਧੋਖੇਬਾਜ਼ ਨਹੀਂ ਹੁੰਦੇ। ਲੋਕ ਦਿਖਾਵੇ ਲਈ ਬੰਦਾ ਸ਼ਰੀਫ਼
ਬਣਿਆ ਰਹਿੰਦਾ ਹੈ। ਅਸਲ ਵਿੱਚ ਬੇਈਮਾਨੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਹੁੰਦਾ। ਕਿਸੇ ਨੂੰ ਸੂਟ
ਕੇਸ ਭਰਿਆ ਡਾਲਰਾਂ ਦਾ ਮਿਲ ਜਾਵੇ। ਕੋਈ ਦਾਨ ਥੋੜ੍ਹੀ ਕਰੇਗਾ। ਅਰਬਾਂ ਵਿੱਚੋਂ ਕੋਈ ਇੱਕ ਬੰਦਾ
ਐਸਾ ਹੁੰਦਾ ਹੈ। ਅੱਜ ਦਾ ਦੌਰ ਐਸਾ ਹੈ। ਬੰਦਾ ਬੰਦੇ ਦੇ ਹੱਥ ਤੋਂ ਰੋਟੀ ਚੁੱਕਣ ਨੂੰ ਫਿਰਦਾ ਹੈ।
ਹੱਕ ਮਾਰ ਕੇ ਦੂਜੇ ਦੀ ਚੀਜ਼ ਦਾ ਆਪ
ਮਾਲਕ ਬਣਨ ਨੂੰ ਤਿਆਰ ਰਹਿੰਦਾ ਹੈ। ਬਿਲ ਫੇਅਰ, ਸਰਕਾਰੀ ਭੱਤਾ ਹੱਕ ਦੀ ਕਮਾਈ ਨਹੀਂ ਹੁੰਦੀ। ਇਹ ਲੋਕਾਂ
ਤੋਂ ਲਿਆ ਟੈਕਸ ਹੁੰਦਾ ਹੈ। ਉਨ੍ਹਾਂ ਲੋਕਾਂ ਦਾ ਦਾਨ ਕੀਤਾ ਪੈਸਾ ਹੈ। ਜੋ ਮਰ-ਮੁੱਕ ਗਏ ਹਨ। ਜੋ
ਆਪਣਾ ਬਾਲੀ ਵਾਰਸ ਕਿਸੇ ਨੂੰ ਲਿਖਾ ਕੇ ਨਹੀਂ ਗਏ। ਕਈ ਲੋਕ ਐਸਾ ਪੈਸਾ ਵਸੂਲ ਕਰਕੇ, ਬਹੁਤ
ਖ਼ੁਸ਼ ਹੁੰਦੇ ਹਨ। ਇੰਡੀਆ ਵਿੱਚ ਸੁੱਖੀ ਦੇ ਡੈਡੀ ਦੀ ਸਿਹਤ ਬਹੁਤ ਵਧੀਆ ਸੀ। ਉੱਥੇ ਸਾਰੇ ਕੰਮ ਦੀ
ਜ਼ੁੰਮੇਵਾਰੀ ਇਸੇ ਦੀ ਸੀ। ਕੈਨੇਡਾ ਆ ਕੇ, ਸਰਕਾਰੀ ਭੱਤਾ ਖਾਣ ਲਈ ਵਿਹਲਾ ਬੈਠ ਗਿਆ। ਜਿਸ ਨੇ ਕੰਮ
ਕਰਨਾ ਹੈ। ਉਹ ਲੱਭ ਹੀ ਲੈਂਦੇ ਹਨ। ਕਈ ਦੋ ਨੌਕਰੀਆਂ ਵੀ ਕਰੀ ਜਾਂਦੇ ਹਨ। ਸਰਕਾਰੀ ਭੱਤਾ ਉਹ ਖਾਂ
ਗਿਆ ਜਾਂ ਭੱਤਾ ਉਸ ਨੂੰ ਖਾ ਗਿਆ। ਲੋਕ ਗੱਲਾਂ ਕਰ ਰਹੇ ਸਨ। ਵਿਹਲਾ ਬੈਠਾ ਸਰੀਰ ਤੰਦਰੁਸਤ ਨਹੀਂ
ਰਹਿ ਸਕਦਾ। ਅੰਗ-ਪੈਰ ਖੜ੍ਹਨ ਲੱਗ ਜਾਂਦੇ ਹਨ। ਸਰੀਰ ਬੋਢਾ, ਬੁੱਢਾ ਹੋ ਜਾਂਦਾ ਹੈ। ਸ਼ਰਾਬੀ ਹੋਣ
ਕਰਕੇ, ਉਸ ਦੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ
ਸੀ। ਅੰਦਰ ਦਾ ਸਾਰਾ ਸਿਸਟਮ ਖਰਾਬ ਹੋ ਗਿਆ ਸੀ। ਸਰਕਾਰ ਵੱਲੋਂ, ਐਸੀ
ਮਦੱਦ ਵੀ ਕੈਸੀ ਹੈ? ਜੋ ਬੰਦੇ ਨੂੰ ਨਿਕਾਰਾ ਕਰ ਦੇਵੇ। ਕੰਮ ਕਰਨ ਦੀ ਹਿੰਮਤ
ਮੁੱਕਾ ਦੇਵੇ। ਕਈ ਬਿਮਾਰ ਲੋਕਾਂ ਨੁੰ ਮਦਦ ਵੀ ਨਹੀਂ ਮਿਲਦੀ। ਉਹ ਮਦਦ ਲਈ ਲਿਲੜੀਆਂ ਕੱਢਦੇ
ਰਹਿੰਦੇ ਹਨ।
Comments
Post a Comment