ਭਾਗ 2 ਆਪਣੇ ਪਰਾਏ

ਜੋਸ਼ ਅੱਗੇ, ਰੋਸ ਕੰਮ ਨਹੀਂ ਕਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਮਾੜੇ ਸਮੇਂ ਬੀਤ ਗਏ ਨੂੰ ਯਾਦ ਕਰਕੇ, ਆਪਣਾਂ ਅੱਜ ਦਾ ਦਿਨ ਖ਼ਰਾਬ ਨਾਂ ਕਰੀਏ। ਹੁਣ ਦੇ ਸਮੇਂ ਨੂੰ ਜੀਅ ਭਰ ਕੇ ਜਿਉਂਣਾਂ ਸਿੱਖੀਏ।  ਪਤੀ-ਪਤਨੀ, ਬੱਚੇ, ਮਾਂਪੇਂ, ਰਿਸ਼ਤੇਦਾਰ ਸਾਰੇ ਹੀ ਇੱਕ ਦੂਜੇ ਨਾਲ ਲੜਦੇ ਹਨ। ਪਰਿਵਾਰ ਵਿਚੋਂ, ਘਰ ਦੇ ਜੀਅ ਦੂਰ ਵੀ ਚਲੇ ਜਾਂਦੇ ਹਨ। ਇੱਕ ਦੂਜੇ ਨੂੰ ਧੱਕੇ ਮਾਰ ਕੇ, ਘਰੋਂ ਬਾਹਰ ਵੀ ਕੱਢ ਦਿੰਦੇ ਹਨ। ਆਪੇਂ ਸਮਝੋਤਾ ਕਰ ਲੈਂਦੇ ਹਨ। ਕਈ ਜੀਅ ਮਰ ਵੀ ਜਾਂਦੇ ਹਨ। ਕੀ ਐਸੀਆਂ ਘੱਟਨਾਂਵਾਂ ਨੂੰ ਯਾਦ ਰੱਖਣਾਂ ਬਹੁਤ ਜਰੂਰੀ ਹੈ। ਜਾਂ ਭੁੱਲੋਉਣ ਵਿੱਚ ਵੱਧ ਸ਼ਾਂਤੀ, ਅਰਾਮ ਮਿਲਦਾ ਹੈ। ਜੇ ਕਿਸੇ ਲੜਾਈ, ਵਿਛੜੇ ਬੰਦੇ, ਮਰੇ ਨੂੰ ਯਾਦ ਕਰੀ ਜਾਈਏ। ਜੀਵਨ ਦੁੱਖਾਂ ਭਰਿਆ ਬੱਣ ਜਾਵੇਗਾ। ਜੇ ਲੋਕ ਆਪ ਰੌਣ, ਪਿੱਟਣ ਵਾਲੀ ਜਿੰਦਗੀ ਨਹੀਂ ਚਹੁੰਦੇ। ਦੂਜੇ ਲੋਕਾਂ ਨੂੰ ਪੁਰਾਣੀਆਂ, ਕੌੜੀਆਂ ਗੱਲਾਂ, ਮਾੜੀਆਂ ਘੱਟਨਾਵਾਂ ਯਾਦ ਰੱਖਣ ਲਈ ਕਿਉਂ ਉਤੇਜਤ ਕਰਦੇ ਹਨ? ਨਗਿੰਦਰ ਕੋਲ ਕਈ ਬੰਦੇ ਆ ਚੁੱਕੇ ਸਨ। ਜੋ ਆਪ ਨੂੰ ਸਿਆਣੇ ਕਹਾਂਉਂਦੇ ਸਨ। ਉਸ ਦਾ ਛੋਟਾ ਭਰਾ ਕਈ ਬਾਰ ਕਹਿ ਚੁੱਕਾ ਸੀ, “ ਵੱਡੇ ਭਰਾ, ਮੈਂ ਤੇਰੇ ਨਾਲੋਂ ਉਮਰ ਵਿੱਚ 10 ਸਾਲ ਛੋਟਾਂ ਹਾਂ। ਬਾਪੂ ਦੱਸਦਾ ਹੁੰਦਾ ਸੀ, “ ਸੰਨ 1965 ਤੇ 71 ਦੀ ਪਾਕਸਤਾਨ ਦੀ ਲੜਾਈ ਸਮੇਂ, ਭਾਰਤੀ ਨੌਜਵਾਨ ਬਹੁਤ ਮਾਰੇ ਗਏ ਸਨ। “ ਤੂੰ ਆਪਣੇ ਜਸਵੰਤ ਨੂੰ ਫੌਜ਼ ਵਿੱਚ ਕਿਉਂ ਭੇਜਣਾਂ ਸੀ? ਉਸ ਦੀ ਰੀਸ ਨਾਲ ਮੇਰਾ ਮੁੰਡਾ ਛੋਟੂ ਵੀ ਬਿਸਤਰ ਗੋਲ ਕਰੀ ਫਿਰਦਾ ਹੈ। ਤੇਰੇ ਵਾਲਾ ਹਿੰਮਤ ਵੀ ਲੋਕਾਂ ਨੂੰ ਕਹਿੰਦਾ ਫਿਰਦਾ ਹੈ, “ ਮੈਂ ਵੀ ਵੱਡੇ ਦੇ ਨਾਲ ਹੀ ਫੌਜ਼ ਵਿੱਚ ਚੱਲੇ ਜਾਣਾਂ ਹੈ। “ ਜਸਵੰਤ ਨੂੰ ਸਮਝਾ, ਫੌਜ਼ੀਆਂ ਵਾਲੀ ਟੌਹਰ ਕੱਢ ਕੇ, ਪਿੰਡ ਵਿੱਚ ਗੇੜੇ ਦੇਣੋਂ ਹੱਟ ਜਾਵੇ। “

 “ ਛੋਟੇ ਭਾਈ, ਅਥਰਾ ਘੋੜਾ, ਜੁਵਾਨ ਪੁੱਤਰ ਕਾਬੂ ਨਹੀਂ ਆਉਂਦੇ ਹੁੰਦੇਹੰਭ, ਥੱਕ ਕੇ ਟਿੱਕਦੇ ਹਨ। ਇੰਨਾਂ ਨੂੰ ਹੌਲੀ-ਹੌਲੀ ਪਲੋਸਣਾਂ ਪੈਂਦਾ ਹੈ। ਜਦੋਂ ਇੰਨਾਂ ਨੂੰ ਰਸਤਾ ਦਿਸ ਪਿਆ। ਆਪੇ ਸਿੱਧੇ ਹੋ ਜਾਂਣਗੇ। ਜਸਵੰਤ ਐਸੇ ਤੋਹਫੇ ਲੈ ਕੇ, ਆਇਆ ਹੈ। ਮੈਂ ਪੂਰੀ ਜਿੰਦਗੀ ਵਿੱਚ ਵੀ ਨਹੀਂ ਦੇਖੇ। ਤੇਰੇ ਤੇ ਆਪਦੀ ਚਾਚੀ ਲਈ ਰੇਸ਼ਮੀ ਸੂਟ ਲੈ ਕੇ ਆਇਆ। ਹਰ ਮਹੀਨੇ ਸਾਰੀ ਤੱਨਖਾਹ ਭੇਜ ਦਿੰਦਾ ਹੈ। ਖਾਂਣ-ਪੀਣ, ਰਹਿੱਣ, ਪਹਿੱਨਣ ਨੂੰ ਸਰਕਾਰ ਬੂਟ, ਸੂਟ ਦਿੰਦੀ ਹੈ। ਮੁੰਡਾ ਖੁਸ਼ ਹੈ। ਉਸ ਦਾ ਕੰਮ ਵਿੱਚ ਜੀਅ ਲੱਗਾ ਹੈ। ਹੋਰ ਮੈਨੂੰ ਕੀ ਚਾਹੀਦਾ ਹੈ?   “ “ ਰੇਸ਼ਮੀ ਕੱਪੜਾ, ਮੈਂ ਕਦੇ ਦੇਖਿਆ ਵੀ ਨਹੀਂ ਹੈ। ਸੁਣਿਆ ਹੀ ਹੈ। ਅਜੇ ਤੱਕ ਸਾਡੇ ਸੂਟ ਦਿੱਤੇ ਕਿਉਂ ਨਹੀਂ ਹਨ। ” “ ਜਦੋਂ ਤੂੰ ਮਿਲਣ ਆਉਣਾਂ ਸੀ, ਤਾਂਹੀਂ ਦੇਣੇ ਸਨ। ਜਸਵੰਤ ਨਹਾਂ ਰਿਹਾ ਹੈ। ਦਿਹਾੜੀ ਵਿੱਚ ਦੋ ਬਾਰ ਨਹਾਂਉਂਦਾ ਹੈ। ਅੱਗੇ ਦਿਨ ਚੜ੍ਹੇ ਤੋਂ ਉਠਦਾ ਸੀ। ਹੁਣ ਇਹ ਸਾਨੂੰ ਸੁੱਤਿਆਂ ਨੂੰ ਉਠਾਲਦਾ ਹੈ। ਹੁਣ ਬੰਦਾ ਬੱਣ ਗਿਆ ਹੈ। ਹਰ ਕੰਮ ਸਾਵਧਾਂਨ ਹੋ ਕੇ ਕਰਦਾ ਹੈ। “

ਇੱਕ ਬਜੁਰਗ ਦਰਵਾਜ਼ਾ ਖੁੱਲਾ ਦੇਖ਼ ਕੇ, ਦਰਾਂ ਅੰਦਰ ਲੰਘ ਆਇਆ ਸੀ। ਉਸ ਨੇ ਊਚੀ ਅਵਾਜ਼ ਮਾਰ ਕੇ ਪੁੱਛਿਆ, “ ਕੀ ਇਹ ਜਸਵੰਤ ਫੌਜ਼ੀ ਦਾ ਘਰ ਹੈ? “ ਜਸਵੰਤ ਦੇ ਚਾਚੇ ਨੇ ਕਿਹਾ, “ ਆਜਾ ਬਾਬਾ ਲੰਘ ਆ। ਕੀ ਤੂੰ ਮੇਰਾ ਤੇ ਵੱਡੇ ਭਾਈ ਨਗਿੰਦਰ ਦਾ ਨਾਂਮ ਭੁੱਲ ਗਿਆ ਹੈ? ਫੌਜ਼ੀ ਕਿਵੇਂ ਯਾਦ ਰਹਿ ਗਿਆ? “  ਉਹ ਐਨਕਾਂ ਨੂੰ ਠੀਕ ਕਰਦਾ ਬੋਲਿਆ, “ ਛੋਟੇ ਕੀ ਤੂੰ ਨਹੀਂ ਸੁਣਿਆਂ? ਸਾਰੇ ਪਿੰਡ ਵਿੱਚ ਜਸਵੰਤ ਫੌਜ਼ੀ ਦੀਆਂ ਗੱਲਾਂ ਹੁੰਦੀਆਂ ਹਨ। ਮੈਨੂੰ ਡਾਡਾ ਡਰ ਲੱਗਦਾ ਹੈ। ਮੁੰਡਿਆਂ ਨੂੰ ਸਰਕਾਰ ਬੂਟ, ਸੂਟ ਦੇ ਕੇ, ਜੋ ਧੜਾ-ਧੜ ਫੌਜ਼ੀ ਭਰਤੀ ਕਰ ਰਹੀ ਹੈਇਹ ਫਿਰ ਪਾਕਸਤਾਨ ਨਾਲ ਪੰਗਾ ਲੈਣਗੇ। ਆਪਣੇ ਮੁੰਡੇ ਮੂਹਰੇ ਲਾ ਕੇ, ਮਰਵਾ ਦੇਣਗੇ। ਇੰਨਾਂ ਨਿੱਕਿਆਂ ਨੂੰ ਤੁਸੀਂ ਕੁੱਝ ਸਮਝਾਉ। “ ਨਗਿੰਦਰ ਨੇ ਕਿਹਾ, “ ਬਾਬਾ ਤੈਨੂੰ ਐਨਕਾਂ ਦਾ ਸ਼ੀਸ਼ਾ ਬਦਲਾਉਣਾਂ ਚਾਹੀਦਾ ਹੈ। ਇਹ 25 ਸਾਲ ਪੁਰਾਣੀ ਲੱਗਦੀ ਹੈ। ਦਰਸ਼ਨ, ਜਸਵੰਤ ਤੇ ਹਿੰਮਤ ਐਡੇ ਨਿੱਕੇ ਵੀ ਨਹੀਂ ਹਨ। ਉਹ 24, 24 ਦੇ 6 ਫੁੱਟੇ, 200 ਕੁਵਿੰਟਲ ਦੇ  ਨੌਜੁਵਾਨ ਹਨ। ਤੈਨੂੰ ਇੱਕ ਹੱਥ ਨਾਲ ਚੱਕ ਲੈਣਗੇ। ਦੁਸ਼ਮੱਣ ਦਾ ਫ਼ਿਕਰ ਨਾਂ ਕਰ। ਸੰਨ 1965 ਤੇ 71 ਵਿੱਚ ਕੀ ਹਾਲ ਕੀਤਾ ਸੀ? ਤੈਨੂੰ ਪਤਾ ਹੈ। ਹੁਣ ਤਾ ਆਪਣੇ ਮੁੰਡੇ ਭਰਤੀ ਹੋ ਗਏ ਹਨ। ਜਿਸ ਦਿਨ ਦਾ ਜਸਵੰਤ ਛੁੱਟੀ ਆਇਆ ਹੈ। ਪਿੰਡ ਵਿਚ ਕੋਈ ਚੋਰੀ ਨਹੀਂ ਹੋਈ, ਨਾਂ ਹੀ ਕੋਈ ਹੋਰ ਲੜਾਈ ਝੱਗੜਾ ਹੋਇਆ ਹੈ। “  “ ਅੱਛਾ ਛੋਟੇ ਮੈਂ ਚੱਲਦਾਂ ਹਾਂ। ਮੇਰੀ ਉਮਰ ਹੋ ਗਈ ਹੈ। ਹੁਣ ਪੁਗਦੀ ਨਹੀਂ ਹੈ। ਘਰਵਾਲੀ ਤੇ ਆਪਦੇ ਜਣੇ ਗੱਲ ਨਹੀਂ ਮੰਨਦੇ। ਹੋਰ ਕੌਣ ਗੱਲ ਮੰਨਦਾ ਹੈ? ਸਬ ਆਪਣੇ ਘੋੜੇ ਭਜੋਉਂਦੇ ਹਨ। “ ਜਸਵੰਤ ਨੇ ਬਾਬੇ ਨੂੰ ਬਾਂਹ ਤੋਂ ਫੜ ਕੇ, ਬੈਠਾ ਲਿਆ। ਉਸ ਨੇ ਕਿਹਾ, “ ਬਾਬਾ ਤੈਨੂੰ ਯਾਦ ਹੈ। ਅਸੀ ਕੰਧ ਟੱਪ ਕੇ, ਤੁਹਾਡੇ ਬੇਰ ਤੇ ਅਮਰੂਦ ਖਾਂ ਜਾਂਦੇ ਸੀ। ਤੂੰ ਸਾਡੇ ਰੋੜੇ ਮਾਰਦਾ ਹੁੰਦਾ ਸੀ। ਅੱਜ ਤੈਨੂੰ, ਮੈਂ ਅਖ਼ਰੋਟ ਬਦਾਮ ਖੁਵਾਉਂਦਾ ਹਾਂ। “ ਬਾਬੇ ਨੇ ਕਿਹਾ, “ ਮੈਂ ਛੇਤੀ ਘਰ ਜਾਂਣਾਂ ਹੈ। ਰੋਟੀ ਦਾ ਸਮਾਂ ਹੋ ਗਿਆ। ਤੂੰ ਇਸ ਪਰਨੇ ਦੇ ਲੜ ਮੇਵੇ ਬੰਨ ਦੇ, ਬੰਤੋਂ ਨੂੰ ਵੀ ਖੁਵਾ ਦੇਵਾਂਗਾ। “  ਜਸਵੰਤ ਨੇ ਅਖ਼ਰੋਟ ਬਦਾਮਾਂ ਦਾ ਬੁੱਕ ਭਰ ਕੇ, ਦੁਪੱਟੇ ਨਾਲ ਬੰਨ ਦਿੱਤਾਕੁੱਝ ਉਸ ਦੀ ਹੱਥੇਲੀ ਉਤੇ ਰੱਖ ਦਿੱਤੇ।  ਬਾਬੇ ਨੇ ਕਿਹਾ, “ ਮੈ ਸ਼ਹਿਰ ਜਾ ਕੇ, ਅੱਖਾਂ ਦਿਖਾ ਹੀ ਆਵਾਂ। ਆਪਣੇ ਘਰ ਤੋਂ ਬਗੈਰ ਕੁੱਝ ਸਾਫ਼ ਦਿੱਸਦਾ ਨਹੀਂ ਹੈ। ਸੱਚੀ ਜਸਵੰਤਾ ਕਮਾਂਊ ਪੁੱਤ ਬੱਣ ਗਿਆ ਹੈ। ਮੇਰਾ ਪੁੱਤ ਮੈਨੂੰ ਰੋਟੀ ਨਹੀਂ ਪੁੱਛਦਾ। ਸੁੱਕੇ ਮੇਵੇ ਤਾਂ ਕਿਥੋਂ ਦੇਣੇ ਹਨ? 

ਜਸਵੰਤ ਦੀ ਛੁੱਟੀ ਖ਼ੱਤਮ ਹੋ ਗਈ ਸੀ। ਫੌਜ਼ ਦੀ ਭਰਤੀ ਜਲੰਧਰ, ਬਦੋਵਾਲ, ਪਟਿਆਲੇ, ਫਰੋਜ਼ਪੁਰ ਪੰਜਾਬ ਦੀ ਹੋ ਰਹੀ ਸੀ। ਜਸਵੰਤ ਨੇ ਪਿੰਡ ਦੇ ਬਹੁਤ ਨੌਜੁਵਾਨ ਤਿਆਰ ਕਰ ਲਏ ਸਨ। ਕਈਆ ਦੇ ਮਾਪਿਆ ਨੇ, ਪੁੱਤਰ ਖੁਸ਼ੀ ਨਾਲ ਭੇਜ ਦਿੱਤੇ ਸਨ। ਕਈ ਰੋਂਣਾਂ ਲੈ ਕੇ ਬੈਠੇ ਹੋਏ ਸਨ। ਪਰ ਜੁਵਾਨਾਂ ਦੇ ਅੰਦਰ ਜੋਸ਼ ਠਾਂਠਾਂ ਮਾਰ ਰਿਹਾ ਸੀ। ਜੋਸ਼ ਅੱਗੇ, ਰੋਸ ਕੰਮ ਨਹੀਂ ਕਰਦਾ। ਰੋਸ ਕੰਮਜ਼ੋਰ ਹੁੰਦਾ ਹੈ। ਜੋਸ਼ ਸ਼ਕਤੀ ਸ਼ਾਲੀ ਤੇ ਪੱਕੇ ਇਰਾਦੇ ਕਰਦਾ ਹੈ। ਸਫ਼ਲਤਾ ਦਿੰਦਾ ਹੈ। ਅੱਗੇ ਵਧਾਉਂਦਾ ਹੈ।

Comments

Popular Posts