ਭਾਗ
37 ਰੋੜਿਆਂ ਤੋਂ ਬਚਣ ਲਈ ਰਸਤਾ ਸਾਫ਼ ਚਾਹੀਦਾ ਹੈ ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਇਸ਼ਕ
ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਮਰਦ-ਔਰਤ ਦਾ ਚਸਕਾ ਬਹੁਤ ਕਾਰੇ ਕਰਾਉਂਦਾ ਹੈ। ਇਸ ਦੇ ਸੁਆਦ
ਲਈ ਤਾਂ ਮਾਪੇਂ ਭੈਣ-ਭਰਾ, ਸਬ ਰਿਸ਼ਤੇ,
ਲੋਕ ਛੁੱਟ ਜਾਂਦੇ ਹਨ। ਕਈ ਤਾਂ ਪਤੀ-ਪਤਨੀ, ਬੱਚੇ
ਵੀ ਛੱਡਣ ਵਿੱਚ ਗੁਰੇਜ਼ ਨਹੀਂ ਕਰਦੇ। ਨਿੰਦਰ ਤੇ ਭਰਜਾਈ ਨੂੰ ਇਸ਼ਕ ਦੇ ਭੂਤ ਦੀ ਕਸਰ ਹੋ ਗਈ ਸੀ।
ਮਰਦ-ਔਰਤ ਦੇ ਭੂਤ ਦਾ ਨਿੰਦਰ ਤੇ ਭਰਜਾਈ ਉਤੇ ਵੀ ਛਾਇਆ ਪੈ ਗਿਆ ਸੀ। ਉਨ੍ਹਾਂ ਨੂੰ ਇੱਕ ਦੂਜੇ ਦਾ
ਚਿਹਰਾ ਹੀ ਨਜ਼ਰ ਆਉਂਦਾ ਸੀ। ਭੂਤ ਛਿੱਤਰਾਂ ਨਾਲ ਵੀ ਨਹੀਂ ਲਹਿੰਦੇ ਹੁੰਦੇ। ਨਿੰਦਰ ਨੂੰ ਮੁਫ਼ਤ
ਵਿੱਚ ਦੂਜੀ ਜ਼ਨਾਨੀ ਮਿਲ ਗਈ ਸੀ। ਕਈ ਲੋਕ ਤੱਤੀ ਖੀਰ ਖਾਣ ਲਈ ਬੁੱਲ੍ਹ, ਜੀਭ
ਫ਼ੂਕ ਲੈਂਦੇ ਹਨ। ਆਵਾਜਾਈ ਦੀ ਰਾਹਦਾਰੀ ਭਰਜਾਈ ਨਾਲ ਖੁੱਲ ਗਈ ਸੀ। ਉਹ ਉਸ ਨੂੰ ਪਿੰਡ ਰੱਖ ਸਕਦਾ
ਸੀ। ਬੰਦਾ ਸਿਆਲ ਪੰਜਾਬ ਕੱਟ ਜਾਂਦਾ ਹੈ। ਗਰਮੀ ਨੂੰ ਕੈਨੇਡਾ ਵਿੱਚ ਸੀਜ਼ਨ ਲਾ ਸਕਦਾ ਹੈ। ਦੋਨੇਂ
ਹੱਥਾਂ ਵਿੱਚ ਲੱਡੂ ਸਨ। ਉਹ ਮਨ ਵਿੱਚ ਸੋਚਦਾ ਸੀ। ਕਿਆ ਨਜ਼ਾਰੇ ਹੋਣਗੇ। ਜਿਸ ਵੱਲ ਮਨ ਕਰੇਗਾ। ਉਸ
ਦਾ ਬਿਸਤਰ ਵਰਤ ਲਿਆ ਕਰਾਂਗਾ। ਹੁਣ ਤਾਂ ਸੁੱਖੀ ਚਾਹੇ ਨਿੱਤ ਲੜੀ ਰਹੇ। ਚਾਹੇ ਜ਼ਹਿਰ ਖਾ ਕੇ ਮਰ
ਜਾਵੇ। ਭਰਜਾਈ ਮੇਰਾ ਨਿੱਕੇ ਨਿਆਣੇ ਵਾਂਗ ਤਿਉਂ ਕਰਦੀ ਹੈ। ਸਿਆਲ ਦੀ ਧੁੱਪ ਵਿੱਚ ਪਾ ਕੇ, ਸਰੀਰ
ਸਿਰ ਦੀ ਮਾਲਸ਼ ਵੀ ਕਰ ਦਿੰਦੀ ਸੀ। ਨਿੰਦਰ ਦੀ ਭਾਬੀ ਕੈਨੇਡਾ ਨਾਲ ਲਿਜਾਣਾ ਦੀ ਪੱਕੀ ਵਿਉਂਤ ਬਣਾਈ
ਬੈਠੀ ਸੀ।
ਨਿੰਦਰ
ਨੇ ਆਪ ਦੇ ਭਰਾ ਨੂੰ ਪੁੱਛਿਆ, “ ਬਾਈ ਤੈਨੂੰ ਕੈਨੇਡਾ ਲੈ ਚੱਲੀਏ। ਮੇਰੀ ਹੁਣ ਮੁੜਨ ਦੀ
ਤਿਆਰੀ ਹੈ। “ “ ਨਿੰਦਰਾ ਤੂੰ ਮੈਨੂੰ ਕੈਨੇਡਾ ਕਿਵੇਂ ਲੈ ਜਾਵੇਗਾ? ਇਹ
ਕਿਹੜਾ ਲੁਧਿਆਣੇ ਜਾਣਾ ਹੈ। ਬੱਸ, ਰੇਲ ਚੜ੍ਹ ਕੇ ਪਹੁੰਚ ਜਾਵਾਂਗਾ। “ “ ਮੰਮੀ-ਡੈਡੀ
ਦੇ ਮਰਨ ਦੀ ਕੈਨੇਡਾ ਗੌਰਮਿੰਟ ਨੂੰ ਕੋਈ ਖ਼ਬਰ ਨਹੀਂ ਹੈ। ਲੁਧਿਆਣੇ
ਪਾਸਪੋਰਟ ਦੀ ਫ਼ੋਟੋ ਰੀਪਲੇਸ ਐਸੇ ਕਰਦੇ ਹਨ। ਭੋਰਾ ਪਤਾ ਨਹੀਂ ਲੱਗਦਾ। ਜੇ ਤੂੰ ਨਾਲ ਚੱਲੇ, ਪਤੀ-ਪਤਨੀ
ਦੇਖ ਕੇ, ਕਿਸੇ ਨੂੰ ਏਅਰਪੋਰਟ ਉੱਤੇ ਛੱਕ ਨਹੀਂ ਹੋਵੇਗਾ। “ “ ਇਹ
ਤੇਰੀ ਭਾਬੀ ਨੂੰ ਕੈਨੇਡਾ ਜਾਣ ਦਾ ਸ਼ੌਕ ਹੈ। ਮੇਰਾ ਤਾਂ ਖੇਤ ਹੀ ਕੈਨੇਡਾ ਹੈ। ਤਾਏ ਨੂੰ ਲੈ ਜਾ। “ “ ਮੈਂ
ਤਾਏ ਤੋਂ ਕੀ ਕਰਾਉਣਾ ਹੈ? ਡਾਂਗ ਲੈ ਕੇ,
ਮੇਰੇ ਹੀ ਪਿੱਛੇ ਤੁਰਿਆ ਫਿਰੇਗਾ। ਮੈਂ ਮੰਮੀ
ਵਾਲੀ ਟਿਕਟ ਆਪ
ਦੇ ਤੋਂ ਇੱਕ ਦਿਨ ਅੱਗੇ ਦੀ ਕਰਾ ਲੈਂਦਾ ਹਾਂ। ਇੱਕ ਬਾਰ ਇਹ ਕੈਨੇਡਾ ਪਹੁੰਚ ਗਈ। ਫਿਰ ਭਾਵੇਂ ਦੱਸ
ਦੇਈਏ। ਮੰਮੀ ਦੀ ਟਿਕਟ, ਪਾਸਪੋਰਟ ਚੋਰੀ ਹੋ ਗਏ। ਉਹ ਮਰ ਗਈ ਸੀ। “ “ ਇਹੋ
ਜਿਹਾ ਕੁੱਝ ਤੈਨੂੰ ਹੀ ਆਉਂਦਾ ਹੈ। ਮੇਰੀ ਦੁਨੀਆ ਤਾਂ ਦਾਰੂ ਦੀ ਬੋਤਲ ਵਿੱਚ ਵਸੀ ਹੋਈ ਹੈ। “ ਭਾਬੀ
ਦੀ ਟਿਕਟ ਇੱਕ ਦਿਨ ਪਹਿਲਾਂ ਦੀ ਇਸ ਲਈ ਕਰਾ ਲਈ ਸੀ। ਕਿਸੇ ਨੂੰ ਛੱਕ ਨਾਂ ਹੋਵੇ। ਇਸ
ਉੱਤੇ ਆਉਣ ਵਾਲੀ ਔਰਤ, ਇਸੇ ਦੇ ਘਰ ਦੀ ਹੈ। ਇੱਕ ਬਾਰ ਇਹ ਪਹੁੰਚ ਗਈ। ਇਸ ਨੂੰ
ਪੱਕੀ ਕਰਾਉਣ ਦੇ 20 ਤਰੀਕੇ ਹਨ। ਛੋਟੇ ਦੇਵਰ ਦੇ ਇਸ਼ਕ ਵਿੱਚ ਕੈਨੇਡਾ
ਜਾਣ ਦੇ ਚੱਕਰ ਵਿੱਚ ਭਾਬੀ ਦੀ ਅੱਡੀ ਨਹੀਂ ਲੱਗਦੀ ਸੀ।
ਜਿਸ
ਦਿਨ ਉਹ ਦਿੱਲੀ ਤੋਂ ਚੜ੍ਹਨ ਲੱਗੀ ਸੀ। ਏਅਰਪੋਰਟ ਦੇ ਕਰਮਚਾਰੀਆਂ ਨੂੰ ਖ਼ਬਰ ਮਿਲੀ ਸੀ। ਕੈਨੇਡਾ
ਜਾਣ ਵਾਲੇ ਪਲੇਨ ਵਿੱਚ, ਵੱਡੀ ਮਾਤਰਾ ਵਿੱਚ, ਕੋਈ ਡਰੱਗ ਲੈ ਕੇ ਜਾ ਰਿਹਾ ਹੈ। ਇਹ ਕੰਮ ਇੱਕ
ਜਾਣਾ ਕਰ ਰਿਹਾ ਹੈ। ਜਾਂ ਗੈਂਗ ਹੈ। ਕੁੱਝ ਪਤਾ ਨਹੀਂ ਸੀ। ਸਬ ਦਾ ਧਿਆਨ ਸਮਾਨ ਫੋਲਣ ਵੱਲ ਲੱਗ
ਗਿਆ। ਬੰਦਿਆਂ ਦੀ ਸ਼ਨਾਖ਼ਤ ਕਰਨ ਵੱਲੋਂ ਹੱਟ ਗਏ। ਅੱਗੇ ਕੈਲਗਰੀ ਏਅਰਪੋਰਟ ਉੱਤੇ ਵੀ ਅਫ਼ੀਮ ਲਿਆਉਣ
ਵਾਲੇ ਦੀ ਉਡੀਕ ਹੋ ਰਹੀ ਸੀ। ਡਰੱਗ ਫੜਨ ਵਾਲੇ ਹੋਰ ਕੁੱਤੇ ਮੰਗਾਏ ਗਏ ਸਨ। ਨਿਊਜ਼ ਪੇਪਰਾਂ, ਖ਼ਬਰਾਂ
ਵਾਲੇ ਕੈਮਰੇ ਲਈ ਤਿਆਰ ਖੜ੍ਹੇ ਸਨ। ਪੰਜਾਬੀ ਔਰਤ ਵੱਡੀ ਮਾਤਰਾ ਵਿੱਚ ਡਰੱਗ ਲੈ ਕੇ ਆਈ ਸੀ। ਉਸ
ਨੂੰ ਫੜ ਲਿਆ ਸੀ। ਨਿੰਦਰ ਦੀ ਭਾਬੀ ਨੂੰ ਇਹ ਮੋਕਾ ਫ਼ਾਇਦੇ ਵਿੱਚ ਰਿਹਾ ਸੀ। ਉਹ ਇਮੀਗ੍ਰੇਸ਼ਨ ਕਰਾ
ਕੇ, ਏਅਰਪੋਰਟ ਵਿੱਚੋਂ ਬਾਹਰ ਨਿਕਲ ਗਈ ਸੀ। ਸੁੱਖੀ ਵੀ ਬਹੁਤ
ਖ਼ੁਸ਼ ਸੀ। ਕੋਈ ਝਮੇਲਾ ਨਹੀਂ ਪਿਆ ਸੀ। ਉਹ ਨਹੀਂ ਜਾਣਦੀ ਸੀ। ਉਸ ਦੇ ਘਰ ਦੀਆਂ ਕੰਧਾਂ ਖਾਣ ਨੂੰ ਭਾਬੀ ਸਿਉਂਕ
ਦੀ ਤਰਾ ਆ ਕੇ ਲੱਗ ਗਈ ਸੀ। ਕਿਸੇ ਮਰਦ-ਔਰਤ ਨਾਲ ਕੋਈ ਵੀ ਰਿਸ਼ਤਾ ਹੋਵੇ। ਉਸ ਨੂੰ ਵੱਸਦੇ ਘਰ ਵਿੱਚ
ਬਿਲਕੁਲ ਨਾਂ ਰੱਖੋ। ਕਾਮ ਦਾ ਭੂਤ ਸਵਾਰ ਹੋਣ ਨਾਲ ਬੰਦਾ ਤੇ ਜਨਾਨੀ ਰੰਗ, ਰੂਪ, ਉਮਰ, ਜਾਤ, ਰਿਸ਼ਤਾ
ਕੁੱਝ ਨਹੀਂ ਦੇਖਦਾ। ਇਸ ਨੂੰ ਹਾਸਲ ਕਰਨ ਨੂੰ ਸਮਾਂ,
ਮੌਕਾ ਜ਼ਾਇਆ ਨਹੀਂ ਜਾਣ ਦਿੰਦਾ। ਜਿਸਮ ਹਥਿਆਉਣ
ਦੀ ਕਰਦੇ ਹਨ।
ਦੂਜੇ
ਦਿਨ ਨਿੰਦਰ ਉੱਤਰ ਆਇਆ ਸੀ। ਉਸ ਨੂੰ ਆਪਣੀ ਮਾਂ ਮਰੀ ਭੁੱਲ ਗਈ ਸੀ। ਭਾਬੀ ਦਾ ਚਾਅ ਕੁਤ-ਕੁਤੀਆਂ
ਕੱਢ ਰਿਹਾ ਸੀ। ਲੋਕ ਅਫ਼ਸੋਸ ਕਰਨ ਆ ਰਹੇ ਸਨ। ਇਹ ਉਨ੍ਹਾਂ ਨੂੰ ਦੇਖ ਕੇ, ਅੰਦਰੇ
ਲੁੱਕ ਜਾਂਦਾ ਸੀ। ਸੁੱਖੀ ਨੂੰ ਵੀ ਦਰਵਾਜ਼ਾ ਨਹੀਂ ਖੋਲਣ ਦਿੰਦਾ ਸੀ। ਮਰਨ ਵਾਲੇ ਨੂੰ ਚੇਤੇ ਕਰਨ
ਨਾਲ ਸੁਪਨੇ ਵੀ ਮਰਿਆਂ ਦੇ ਆਉਂਦੇ ਰਹਿੰਦੇ ਹਨ। ਇੱਕ ਗੱਲ
ਤਾਂ ਚੰਗੀ ਸੀ। ਮਾਂ-ਬਾਪ ਮਰੇ, ਛੇਤੀ ਭੁੱਲ ਗਏ ਸਨ। ਮਰਿਆਂ ਦੇ ਕਿਹੜਾ ਨਾਲ ਮਰਨਾ ਸੀ? ਰੋਣ
ਨਾਲ ਵੀ ਉਨ੍ਹਾਂ ਨੇ ਮੁੜਨਾ ਨਹੀਂ ਸੀ। ਸਗੋਂ ਭਾਬੀ ਪੰਜਾਬ ਹੀ ਰਹਿ ਜਾਂਦੀ। ਉਨ੍ਹਾਂ ਦੇ ਵਿੱਚ
ਰਹਿੰਦਿਆਂ। ਭਾਬੀ ਨੇ ਹੱਥ ਨਹੀਂ ਲੱਗਣਾ ਸੀ। ਰੋੜਿਆਂ ਤੋਂ ਬਚਣ ਲਈ ਰਸਤਾ ਸਾਫ਼ ਚਾਹੀਦਾ ਹੈ। ਬੰਦਾ
ਰਗਹ ਦੇ ਰੋੜਿਆਂ ਨੂੰ ਹਟਾ ਦਿੰਦਾ ਹੈ।
Comments
Post a Comment