ਭਾਗ
56 ਜੋ ਚੀਕਾਂ, ਹੌਕਿਆਂ,
ਸਿਸਕੀਆਂ ਥੱਲੇ ਦੱਬ ਜਾਂਦਾ ਹੈ, ਇਹ
ਕੈਸਾ ਪਿਆਰ ਹੈ? ਦਿਲਾਂ ਦੇ ਜਾਨੀ
ਸਤਵਿੰਦਰ
ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
ਗੁਆਂਢੀਆਂ
ਉੱਤੇ ਬਹੁਤੇ ਲੋਕਾਂ ਦਾ ਧਿਆਨ ਕੇਂਦਰਿਤ ਰਹਿੰਦਾ ਹੈ। ਆਪਦੇ ਘਰ ਦਾ ਪਤਾ ਨਹੀਂ ਹੁੰਦਾ। ਘਰ ਵਿੱਚ
ਕੀ ਹੋ ਰਿਹਾ ਹੈ? ਜੇ ਮੁੰਡੇ-ਕੁੜੀ ਦਾ ਇਸ਼ਕ ਦਾ ਚੱਕਰ, ਬਾਹਰ
ਚੱਲਦਾ ਹੈ। ਜਾਂ ਘਰੋਂ ਭੱਜ ਗਏ ਹਨ। ਉਹ ਆਕੇ, ਗੁਆਂਢੀ ਦੱਸਦੇ ਹਨ। ਸਭ ਨੂੰ ਨਾਲ ਵਾਲੇ ਘਰ ਦੀ ਪੂਰੀ
ਵਿੜਕ ਹੁੰਦੀ ਹੈ। ਪਰ ਜੇ ਪਤਾ ਹੋਵੇ, ਗੁਆਂਢਣ ਇੱਕ ਨਹੀਂ, ਇੱਕੋ ਘਰ ਤਿੰਨ ਸੌਂਕਣਾਂ ਵੱਸਦੀਆਂ ਹਨ।
ਉਨ੍ਹਾਂ ਦੀ ਲੜਾਈ ਦੇਖ ਕੇ, ਹੋਰ ਮਜ਼ਾ ਆਉਂਦਾ ਹੈ। ਕਿਸੇ ਦੇ ਘਰ ਵਿੱਚ ਲਫ਼ੜਾ, ਪਸਾਦ
ਦੇਖ ਕੇ, ਬੜਾ ਸੁਆਦ ਆਉਂਦਾ ਹੈ। ਗੁੱਡੀ ਨੂੰ ਬਾਰੀ, ਦਰਵਾਜ਼ਾ
ਖ਼ੋਲ ਕੇ, ਦੇਖਣ ਦੀ ਲੋੜ ਨਹੀਂ ਸੀ। ਸਾਰਾ ਕੁੱਝ ਬੇਸਮਿੰਟ ਦਾ ਹੀਟਰਾਂ
ਦੇ ਕੋਲ ਖੜ੍ਹ ਕੇ, ਸੁਣੀ ਜਾਂਦਾ ਸੀ। ਫ਼ੋਨ ਦੇ ਵਾਂਗ ਹੀਟਰਾਂ ਦੇ ਪਾਈਪਾਂ
ਵਿਚੋਂ ਦੀ ਸਾਫ਼ ਆਵਾਜ਼ ਸੁਣਦੀ ਹੈ। ਫ਼ਰਕ ਇਹੀ ਸੀ,
ਉਨ੍ਹਾਂ ਦੀਆਂ ਗੱਲਾਂ ਸੁਣ ਕੇ, ਮਨ
ਵਿੱਚ ਡਰਾਮੇ ਦਾ ਰੋਲ, ਉਸ ਨੂੰ ਆਪ ਸੋਚਣਾ ਪੈਂਦਾ ਸੀ। ਕਦੇ ਉਹ ਸੌਂਕਣਾਂ, ਊਚੀ-ਊਚੀ
ਹੱਸਦੀਆਂ ਸਨ। ਕਦੇ ਵਕੀਲਾਂ ਵਾਂਗ ਬਹਿਸ ਕਰਦੀਆਂ ਸਨ। ਮਰਦ ਆਏ ਤੋਂ ਘਰ ਵਿੱਚ ਬਹੁਤ ਸ਼ਾਂਤੀ ਹੋ
ਜਾਂਦੀ ਸੀ। ਕਦੇ ਚੀਕਾਂ ਦੀਆਂ ਆਵਾਜ਼ਾਂ ਸੁਣਦੀਆਂ ਸਨ। ਜੋ ਚੀਕਾਂ, ਹੌਕਿਆਂ, ਸਿਸਕੀਆਂ
ਥੱਲੇ ਦੱਬ ਜਾਂਦਾ ਹੈ, ਇਹ ਕੈਸਾ ਪਿਆਰ ਹੈ? ਇੱਕ ਦਿਨ ਨਿੱਕੇ ਮੁੰਡੇ ਤੋਂ ਸੋਫ਼ੇ ਉੱਤੇ
ਦੁੱਧ ਡੁੱਲ੍ਹ ਗਿਆ ਸੀ। ਉਸ ਦੇ ਅੱਬੂ ਨੇ ਦੁੱਧ ਆਪ ਸਾਫ਼ ਕਰਨ ਦੀ ਬਜਾਏ, ਮੁੰਡੇ
ਦੇ ਚਾਰ ਚਪੇੜਾਂ ਮਾਰ ਦਿੱਤੀਆਂ ਸਨ। ਇਸ ਤੋਂ ਚੰਗਾ ਸੀ। ਜੇ ਉੱਨੀ ਥਾਂ ਉਹ ਆਪ ਧੋ ਦਿੰਦਾ। ਸੋਫ਼ੇ
ਦੀ ਗੱਦੀ ਨੂੰ ਧੋ ਕੇ, ਹੀਟਰ ਕੋਲ ਸੁੱਕਣ ਨੂੰ ਰੱਖ ਦਿੰਦਾ। ਉਸ ਨੇ ਮੁੰਡੇ
ਦੀ ਮਾਂ ਨੂੰ ਆਵਾਜ਼ ਮਾਰੀ। ਉਸ ਨੇ ਜੁਆਬ ਵਿੱਚ ਕਿਹਾ,
“ ਮੈਂ ਆਟਾ ਗੁੰਨ੍ਹ ਰਹੀਂ ਹਾਂ। ਬੇਟਾ ਮੇਰੇ
ਕੋਲ ਆ ਜਾ। ਤੂੰ ਕਿਉਂ ਰੋ ਰਿਹਾ ਹੈ? “ ਉਸ
ਦੇ ਮਰਦ ਨੇ ਕਿਹਾ, “ ਆਟਾ ਹੀ ਹੈ। ਕਿਹੜਾ ਮਿੱਟੀ ਦੀ ਘਾਣੀ ਕਰਦੀ ਹੈ? ਮੈਂ
ਤੈਨੂੰ ਦੱਸਦਾ ਹਾਂ ਇਹ ਕਿਉਂ ਰੋਂਦਾ ਹੈ? ਚਿੜੀਆਂ
ਘਰ ਵਾਂਗ ਮਾਂ ਪੁੱਤ ਛੋਰ ਮਚਾ ਰਹੇ ਹਨ। “ ਉਹ ਆਪ ਉਸ ਕੋਲ ਚਲਾ ਗਿਆ। ਉਸ ਨੂੰ ਵਾਲਾਂ ਤੋਂ ਖਿੱਚਦਾ
ਹੋਇਆ। ਡੁੱਲ੍ਹੇ ਦੁੱਧ ਕੋਲ ਲੈ ਆਇਆ। ਉਸ ਨੇ ਕਿਹਾ,
“ ਹਾਏ ਮੇਰੇ ਵਾਲ ਪਟੇ ਗਏ ਹਨ। ਮੈਂ ਆਟੇ ਵਾਲੇ
ਹੱਥ ਧੋ ਕੇ, ਇਸ ਨੂੰ ਸਾਫ਼ ਕਰ ਸਕਦੀ ਹਾਂ। “ ਮਰਦ
ਨੇ ਕਿਹਾ, “ ਮੇਰੇ ਨਾਲ ਜ਼ੁਬਾਨ ਲੜਾਉਂਦੀ ਹੈ। ਤੈਨੂੰ ਜੁੱਤੀਆਂ ਦੀ
ਕਸਰ ਹੈ। “ ਉਸ ਨੂੰ ਜੁੱਤੀਆਂ ਨਾਲ ਕੁੱਟਣ ਲੱਗ ਗਿਆ। ਸਬ ਤੋਂ ਵੱਡੀ
ਤੋਬਾ-ਤੋਬਾ ਕਰਦੀ ਛਡਾਉਣ ਆ ਗਈ। ਉਸ ਨੂੰ ਛੱਡ ਕੇ,
ਵੱਡੀ ਨੂੰ ਫੜ ਲਿਆ। ਘਰ ਵਿੱਚ ਬੜਾ
ਚੀਕ-ਚਿਹਾੜਾ ਪਿਆ ਹੋਇਆ ਸੀ। ਇੱਕ ਆਦਮ-ਖੋਰ ਔਰਤਾਂ ਤੇ ਬੱਚੇ ਉੱਤੇ, ਜ਼ੋਰ
ਅਜਾਮਾਂ ਰਿਹਾ ਸੀ। ਐਸੇ ਭੇੜੀਏ ਨੂੰ ਕਿਸੇ ਹੋਰ ਦਾ ਡਰ ਨਹੀਂ ਸੀ।
ਉਹ
ਔਰਤਾਂ ਤੇ ਬੱਚੇ ਨੂੰ ਕੁੱਟ-ਕੁੱਟ ਕੇ ਹਫਿਆ ਹੋਇਆ ਸੀ। ਸਬ ਤੋਂ ਛੋਟੀ ਨੂੰ ਇਹ ਸਬ ਕਾਸੇ ਦੀ
ਪ੍ਰਵਾਹ ਨਹੀਂ ਸੀ। ਉਹ ਮਰਦ ਕੋਲ ਆਈ। ਉਸ ਦਾ ਹੱਥ ਫੜ ਕੇ ਕਹਿਣ ਲੱਗੀ, “ ਜਾ
ਨੇ ਦੇ ਜਾਨੂੰ, ਤੇਰੀ ਤਬੀਅਤ ਖ਼ਰਾਬ ਹੋ ਜਾਵੇਗੀ। ਪਿਛਲੇ ਹਫ਼ਤੇ ਇਸੇ
ਕਰਕੇ ਦਿਲ ਦਾ ਦੌਰਾ ਪੈ ਗਿਆ ਸੀ। ਮੈਂ ਰੋਮਾਂਟਿਕ ਮੂਵੀ ਦੇਖ ਰਹੀ ਹਾਂ। ਆਪ ਮੇਰੇ ਰੂਮ ਵਿੱਚ
ਚੱਲੋ। “ ਮਰਦ ਨੇ ਕਿਹਾ, “ ਇੰਨਾ ਔਰਤਾਂ ਨੇ ਮੇਰੇ ਘਰ ਨੂੰ ਮੱਛੀ ਬਾਜ਼ਾਰ
ਬਣਾਂ ਦਿੱਤਾ ਹੈ। ਮੈਂ ਇਹ ਭੇਡਾਂ ਇਕੱਠੀਆਂ ਕਰ ਲਈਆਂ ਹਨ। ਇੱਕ ਬੱਚੇ ਦੀ ਮਾਂ ਹੈ। ਬੱਚਾ ਵੀ
ਪੱਕਾ ਪਤਾ ਨਹੀਂ ਮੇਰਾ ਹੈ ਜਾਂ ਇਸ ਦੇ ਪਹਿਲੇ ਖ਼ਸਮ ਦਾ ਹੈ। ਕੀ ਫ਼ਰਕ ਪੈਂਦਾ ਹੈ। ਪਲਾਣਾਂ
ਮੈਨੂੰ ਪੈਣਾ ਹੈ। ਇਸ ਦੇ ਸਰੀਰ ਦਾ ਸੁਆਦ ਪੈ ਗਿਆ ਹੈ। ਇਸ ਨੂੰ ਖ਼ਸਮ ਨੇ, ਘਰੋਂ
ਨਿਕਾਲ ਦਿੱਤੀ ਸੀ। ਵੱਡੀ ਦਾ ਪਤੀ ਮਰ ਗਿਆ ਸੀ। ਇੱਕ ਇੰਨਾ ਨੂੰ ਆਸਰਾ ਦਿੱਤਾ ਹੈ। ਇਹ ਮੇਰੀ ਜਾਨ
ਖਾਂਦੀਆਂ ਹਨ। ਮੇਰੇ ਮੂਹਰੇ ਜ਼ਬਾਨ ਲੜਾਉਂਦੀਆਂ ਹਨ। ਜੁੱਤੀਆਂ ਖਾ ਕੇ, ਹਫ਼ਤਾ
ਭਰ ਲੋਟ ਰਹਿੰਦੀਆਂ ਹਨ। ਮੋਟਰ-ਕਾਰ ਵਾਂਗ, ਔਰਤਾਂ ਨੂੰ ਵੀ ਮੁਰਾਮੱਤ ਕਰਨਾ ਪੈਂਦਾ ਹੈ। ਫਿਰ ਘਰ ਦੀ
ਗਾੜੀ ਸਿੱਧੀ ਚੱਲਦੀ ਹੈ। “ ਉਹ ਲੰਬੇ-ਲੰਬੇ ਸਾਹ ਖਿੱਚਦਾ, ਛੋਟੀ
ਦੇ ਮਗਰ ਚਲਾ ਗਿਆ। ਥੋੜੇ ਸਮੇਂ ਪਿੱਛੋਂ ਦੋਨਾਂ ਦੇ ਹੱਸਣ ਦੀਆਂ ਆਵਾਜ਼ਾਂ ਆ
ਰਹੀਆਂ ਸਨ। ਉਹ ਕਹਿ ਰਹੀ ਸੀ, “ ਡਾਰਲਿੰਗ ਆਪ ਹੱਸਦੇ ਬੜੇ ਸੋਹਣੇ ਲੱਗਦੇ ਹੋ। ਮੇਰੀ ਵੀ
ਤਬੀਅਤ ਰਾਜ਼ੀ ਹੋ ਗਈ ਹੈ। “ “ ਤੂੰ ਸਭ ਤੋਂ ਛੋਟੀ ਤੇ ਅਕਲ ਵਾਲੀ ਹੈ। ਤੇਰੇ ਜਵਾਨ ਹੋਣ
ਕਰਕੇ, ਤੈਨੂੰ ਵੱਧ ਪਿਆਰ ਕਰਦਾਂ ਹਾਂ। ਹੁਣ ਉਹ ਸਾਲ਼ੀਆਂ ਮੈਨੂੰ
ਹਫ਼ਤਾ ਉਡੀਕੀ ਜਾਣ। ਮੈਂ ਉਨ੍ਹਾਂ ਨੂੰ ਹੱਥ ਨਹੀਂ ਲਗਾਉਂਦਾ। “ “ ਜੇ ਤੈਨੂੰ ਮੇਰੇ ਤੋਂ ਵੀ ਜਵਾਨ ਕੁੜੀ ਮਿਲ
ਗਈ। ਤੂੰ ਮੈਨੂੰ ਛੱਡ ਕੇ, ਉਸ ਨਾਲ ਵੱਧ ਸਮਾਂ ਗੁਜ਼ਾਰੇਗਾ। “ “ ਤੇਰੇ
ਤੋਂ ਸੋਹਣੀ ਕੋਈ ਹੋ ਨਹੀਂ ਸਕਦੀ। ਤੂੰ ਬਹੁਤ ਬਿਊਟੀਫੁਲ ਹੈ। ਤੇਰੇ ਵਾਲ ਸੁਨਹਿਰੀ, ਰੰਗ
ਗੋਰਾ ਹੈ। ਆਈ ਲਵ-ਜੂੰ। “ “ ਤੂੰ ਬੜਾ ਮਜ਼ਬੂਤ ਮਰਦ ਹੈ। ਆਈ ਲਵ-ਜੂੰ। ਉਸ ਦਾ ਸਾਹ
ਚੜ੍ਹਿਆ ਹੋਇਆ ਸੀ। “
ਗੁੱਡੀ
ਨੂੰ ਕੁੱਤੇ ਜਿਵੇਂ ਹੌਂਕਣ ਦੀਆਂ ਆਵਾਜ਼ਾਂ ਸੁਣਨ ਲੱਗੀਆਂ। ਸਮਝ ਨਹੀਂ ਲੱਗਦੀ ਸੀ। ਇਹ ਕਿਉਂ ਫਿਰ
ਹਫ ਗਿਆ ਹੈ? ਕਿਤੇ ਫਿਰ ਤਾਂ ਨਹੀਂ ਸ਼ੁਰੂ ਹੋ ਗਿਆ? ਗੁੱਡੀ
ਦਾ ਟੀਵੀ ਬੰਦ ਸੀ। ਟੀਵੀ ਵਿੱਚ ਇੰਨਾ ਗਰਮ ਸੀਰੀਅਲ ਕਿਥੇ ਆਉਂਦਾ ਹੈ? ਉਸ
ਦੇ ਕੰਨ ਬੇਸਮਿੰਟ ਵੱਲ ਸਨ। ਬਾਥਰੂਮ ਦਾ ਪਾਣੀ ਚੱਲ ਰਿਹਾ ਸੀ। ਮਰਦ ਫ਼ੋਨ ਉੱਤੇ ਗੱਲ ਕਰ ਰਿਹਾ ਸੀ, “ ਰੇਸ਼ਮਾ
ਤੂੰ ਹੌਲੀਡੇ ਮੋਟਲ, ਅੱਗੇ ਮੇਰਾ ਇੰਤਜ਼ਾਰ ਕਰ। ਮੈਂ 10 ਮਿੰਟ ਵਿੱਚ ਆਉਂਦਾ
ਹਾਂ। ਆਈ ਲਵ-ਜੂੰ। “ ਉਸ ਨੇ ਚੁੰਮਣ ਦੀ ਆਵਾਜ਼ ਕੱਢੀ। ਫ਼ੋਨ ਕੱਟ ਦਿੱਤਾ। ਛੋਟੀ ਨੇ ਕਿਹਾ, “ ਆਪ ਨੇ ਹੁਣੇ ਮੈਨੂੰ ਕਿਹਾ ਸੀ। ਮੈਂ ਹੀ ਆਪ ਨੂੰ ਪਿਆਰੀ ਹਾਂ। “ ਇਹ
ਆਈ ਲਵ-ਜੂੰ ਕੀਹਨੂੰ ਕਿਹਾ ਹੈ? “ ਮਰਦ ਨੇ ਕਿਹਾ, “ ਬਹੁਤ
ਮੋਟੀ ਸਾਮੀ ਹੈ। ਇਸ ਦਾ ਖਾਂਮਦ ਪਿਛਲੇ ਮਹੀਨੇ ਮਰਾ ਹੈ। 20 ਮਿਲੀਅਨ ਡਾਲਰ ਇੰਨਸ਼ੋਰੈਂਸ ਤੋਂ
ਮਿਲਿਆ ਹੈ। ਆਪਣੀ ਜ਼ਿੰਦਗੀ ਬਣ ਜਾਵੇਗੀ। ਤੂੰ ਇਹ ਰੂਮ,
ਉਸ ਲਈ ਸਾਫ਼ ਕਰਦੇ। ਮੈਂ ਉਸ ਨੂੰ ਘਰ ਹੀ ਲੈ
ਆਉਂਣਾਂ ਹੈ। “ ਇੱਕ ਹੋਰ ਆ ਰਹੀ ਹੈ। ਗੁੱਡੀ ਮਨ ਵਿੱਚ ਡਰ ਵੀ ਰਹੀ ਸੀ।
ਜੇ ਕਿਸੇ ਨੇ, ਮਰਦ ਨੂੰ ਰੋਕਣ ਦਾ ਯਤਨ ਕੀਤਾ। ਖੜਕਾ-ਦੜਕਾ ਵੱਧ ਗਿਆ।
ਜੋ ਵੀ ਛੁਡਾਉਣ ਜਾਂਦਾ ਹੈ। ਇਹ ਬੰਦਾ ਤਾਂ ਉਸੇ ਨੂੰ ਫੜ ਕੇ, ਕੁੱਟਣ ਲੱਗ ਜਾਂਦਾ ਹੈ। ਪੁਲਿਸ ਸੱਦਣੀ ਪੈਣੀ
ਹੈ। ਕੋਈ ਹੋਰ ਤਾਂ ਦਖ਼ਲ ਨਹੀਂ ਦੇ ਸਕਦਾ। ਪੁਲਿਸ ਵਾਲੇ ਵੀ ਤਿਆਰ
ਖੜ੍ਹੇ ਹੁੰਦੇ ਹਨ। ਪਤੀ-ਪਤਨੀ ਦੀ ਲੜਾਈ ਵਿੱਚ ਝੱਟ ਪਹੁੰਚ ਜਾਂਦੇ ਹਨ। ਪਤੀ-ਪਤਨੀ ਦੇ ਕੱਤਲ ਵਿੱਚ
ਪਤੀ-ਪਤਨੀ ਦਾ ਹੀ ਹੱਥ ਹੁੰਦਾ ਹੈ। ਪਤੀ-ਪਤਨੀ ਜਿੰਨਾ ਪਿਆਰ ਕਰਦੇ ਹਨ। ਨਫ਼ਰਤ ਉਸ ਤੋਂ ਵੀ ਕਿਤੇ
ਵੱਧ ਕਰਦੇ ਹਨ। ਇੱਕ ਦੂਜੇ ਨੂੰ ਸਹਿੰਦੇ, ਅੱਕ-ਥੱਕ ਜਾਂਦੇ ਹਨ। ਸਰੀਰਕ ਸਬੰਧ ਕਰਨ ਵਾਲੇ, ਲੜਨ
ਪਿੱਛੋਂ, ਸ਼ਕਲ ਵੀ ਦੇਖਣੀ ਪਸੰਦ ਨਹੀਂ ਕਰਦੇ। ਇਹ ਇੰਨੀ ਕੁੱਟ ਖਾ
ਕੇ ਵੀ, ਆਪ ਪੁਲਿਸ ਨੂੰ ਫ਼ੋਨ ਕਿਉਂ ਨਹੀਂ ਕਰਦੀਆਂ? ਇਸ
ਤੋਂ ਵਧੀਆਂ ਜਗਾ ਗੌਰਮਿੰਟ ਨੇ ਦੇ ਦੇਣੀ ਹੈ। ਇੰਨਾ ਔਰਤਾਂ ਨੂੰ ਰਹਿਣ ਨੂੰ ਅਲੱਗ-ਅਲੱਗ
ਘਰ, ਭੋਜਨ, ਮਹੀਨੇ ਦਾ 1000 ਡਾਲਰ ਦੇ ਦੇਣਾ ਹੈ। ਇਸ ਝੋਟੇ ਨਾਲ
ਜ਼ਰੂਰ ਰਹਿਣਾ ਹੈ। ਜੇ ਇਹ ਇੱਕ ਤੋਂ ਵੱਧ ਔਰਤਾਂ ਰੱਖ ਸਕਦਾ ਹੈ। ਔਰਤਾਂ ਵੀ ਹੋਰ ਮਰਦ ਲੱਭ ਸਕਦੀਆਂ
ਹਨ।
ਗੁੱਡੀ
ਕੰਨ ਲਾਈ ਖੜ੍ਹੀ ਸੀ। ਜੀਤ ਨੇ ਉਸ ਨੂੰ ਦੇਖ ਲਿਆ ਸੀ। ਉਸ ਨੇ ਕਿਹਾ, “ ਮੈਂ
ਵੀ ਸੋਚ ਰਿਹਾ ਸੀ। ਅੱਜ ਕਲ ਤੇਰਾ ਧਿਆਨ ਕਿਥੇ ਗੁਆਚਿਆ ਰਹਿੰਦਾ ਹੈ? ਤੂੰ ਮੇਰੇ ਵਿੱਚ ਨੁਕਸ ਕੱਢਣੇ ਬੰਦ ਕਰ ਦਿੱਤੇ ਹਨ। “ “ ਹੁਣ
ਮੈਨੂੰ ਸਮਝ ਲੱਗ ਗਈ ਹੈ। ਆਪਣੀ ਜੂਨ ਸੁਧਾਰਨ ਦੀ ਕੋਸ਼ਿਸ਼ ਕਰੀਏ। ਦੂਜੇ ਨੂੰ ਮਾਰ-ਕੁੱਟ, ਬੋਲ-ਚਿੱਲਾ
ਕੇ, ਬਦਲਣ ਲਈ ਆਪਣਾ ਸਮਾਂ ਖ਼ਰਾਬ ਕਰਨ ਦੀ ਲੋੜ ਨਹੀਂ ਹੈ।
ਸਮਝਾਉਣ ਵਾਲਾ ਬੰਦਾ, ਦੂਜੇ ਨੂੰ ਸੁਧਾਰਨ ਦੇ ਚੱਕਰ ਵਿੱਚ, ਮਨ
ਦਾ ਸੁਲਤੁਲਨ ਖੋ ਲੈਂਦਾ ਹੈ। ਬਿਮਾਰ, ਪਾਗਲ ਹੋ ਜਾਂਦਾ ਹੈ। ਜਿੰਦਗੀ ਬਹੁਤ ਛੋਟੀ ਹੈ। ਹੁਣ
ਮੈਂ ਆਪ ਦੇ ਲਈ ਜਿਊਣਾ ਚਾਹੁੰਦੀ ਹਾਂ। ਚੋਟ ਲੱਗਣ ਨਾਲ ਠੋਕਰ ਖਾ ਕੇ, ਅੱਗੇ
ਨੂੰ ਸੱਟ ਲੱਗਣ ਤੋਂ ਬੱਚ ਸਕਦੇ ਹਾਂ। “ “ ਇਸ ਦਾ ਮਤਲਬ ਤੂੰ ਮੈਨੂੰ ਦਾਰੂ, ਸਿਗਰਟਾਂ
ਪੀਣ ਦੀ ਖੁੱਲ੍ਹੀ ਛੁੱਟੀ ਦੇ ਰਹੀ ਹੈ। “ “ ਦਾਰੂ, ਸਿਗਰਟਾਂ ਤਾਂ ਆਪੇ ਬੰਦ ਹੁੰਦੇ ਜਾਂਦੇ ਹਨ।
ਅਦਰਕ ਤੇ ਸੁੰਡ ਅਦਰਕ ਪੌਡਰ ਜਿਉਂ ਤੁਹਾਨੂੰ ਰੋਟੀਆਂ, ਚਾਹ, ਸਬ਼ਜੀਆਂ ਵਿੱਚ ਚਾਰ ਰਹੀ ਹਾਂ। ਤਾਂ
ਹੀ ਤਾਂ ਪਿਉ-ਪੁੱਤ ਕਾਬੂ ਆਏ ਹੋ। ਹਾਂ ਜੀ ਹੁਣ ਸਬ ਕਾਸੇ ਤੋਂ ਮੁਕਤ ਕਰ ਰਹੀ ਹਾਂ। ਇਸ ਨਾਲ
ਮੈਨੂੰ ਵੀ ਆਜ਼ਾਦੀ ਮਿਲੇਗੀ। ਭੈਣਾਂ ਕੋਲ, ਦੋਸਤਾਂ ਕੋਲ ਇੰਡੀਆ, ਜਿੱਥੇ
ਜੀਅ ਕਰਦਾ ਹੈ। ਉੱਥੇ ਰਹੀ ਜਾ। ਮੈਂ ਤੈਨੂੰ ਮੋੜਨ,
ਮਨਾਉਣ ਨਹੀਂ ਆਵਾਂਗੀ। ਤੂੰ ਆਪਣੀ ਜ਼ਿੰਦਗੀ
ਗੁਜ਼ਾਰ, ਮੇਰ“ ਜੀਵਨ ਉੱਤੇ ਵਾਲੇ ਦੇ ਹੱਥ ਵਿੱਚ ਹੈ। ਅੱਜ ਤੱਕ ਤੈਨੂੰ
ਜਾਨ ਤੋਂ ਵੱਧ ਪਿਆਰ ਕੀਤਾ ਸੀ। ਦੋਸਤ ਬਣਾਉਣ ਦਾ ਯਤਨ ਕੀਤਾ ਸੀ। ਦਿਲਾਂ ਦੇ ਜਾਨੀ ਕਾਹਦੇ ਹਾਂ।
ਜੇ ਇੱਕ ਦੂਜੇ ਦੇ ਦਿਲਾਂ ਦੇ ਜਾਨੀ ਦੁਸ਼ਮਣ ਹੀ ਬਣੇ ਰਹੇ। “
ਬੰਦੇ
ਨੂੰ ਜੋ ਗੱਲ ਕਹੋ। ਉਸ ਦੇ ਉਲਟ ਸ਼ੁਰੂ ਹੋ ਜਾਂਦਾ ਹੈ। ਜੀਤ ਗੁੱਡੀ ਦੇ ਗਲ਼ ਲੱਗ ਕੇ, ਰੋਣ
ਲੱਗ ਗਿਆ। ਉਸ ਨੇ ਕਿਹਾ, “ ਮੈਨੂੰ
ਮੁਆਫ਼ ਕਰਦੇ। ਮੈਂ ਸਾਰੀ ਉਮਰ ਆਵਾਰਾ ਕੁੱਤਿਆਂ ਵਾਂਗ,
ਘਰੋਂ ਬਾਹਰ ਫਿਰਦਾ ਰਿਹਾ ਹਾਂ। ਮੈਨੂੰ ਤੇਰੀ
ਮਦਦ ਨਾਲ ਮੇਰੇ ਸਾਰੇ ਐਬ ਛੁੱਟਣਗੇ। ਮੈਂ ਤੇਰੇ ਕੋਲੋਂ ਛੁੱਟਣਾ ਨਹੀਂ ਚਾਹੁੰਦਾ। ਮੈਨੂੰ ਆਪਣੇ
ਪਿਆਰ ਵਿੱਚ ਬੰਨ੍ਹ ਲੈ। “ ਗੁੱਡੀ ਨੇ ਕਿਹਾ, “ ਮੈਂ
ਤਾਂ ਕਦੇ ਤੇਰੇ ਕੋਲੋਂ ਛੁੱਟਣਾ ਨਹੀਂ ਚਾਹਿਆ ਸੀ। ਤੇਰੇ ਲਈ ਮੈਂ ਆਪਦੇ ਮਨ ਦੀਆਂ ਇੱਛਾਵਾਂ ਮਾਰ
ਦਿੱਤੀਆਂ ਹਨ। ਮੈਂ ਸਬ ਦੋਸਤ ਰਿਸ਼ਤੇ ਛੱਡ ਦਿੱਤੇ ਹਨ। ਚੰਗੀ ਜ਼ਿੰਦਗੀ ਜਿਉਣ ਲਈ, ਮੈਂ
ਆਪਣਾ ਜਿਉਣਾਂ ਭੁੱਲ ਗਈ ਹਾਂ। ਜੇ ਮੇਰੇ ਨਾਲ ਚੱਲਦੇ ਰਹਿਣਾ ਹੈ। ਤੈਨੂੰ ਆਪਦਾ ਬੋਝ, ਆਪਦੇ
ਪੈਰਾਂ ਉੱਤੇ ਖੜ੍ਹ ਕੇ, ਆਪ ਚੁੱਕਣਾ ਪੈਣਾ ਹੈ। ਬਾਕੀ ਤੇਰੀ ਮਰਜ਼ੀ ਹੈ। ਮੇਰੇ
ਦੋਨੇਂ ਹੱਥ ਖੜ੍ਹੇ ਹਨ। ਆਪਣੀ ਜ਼ਿੰਦਗੀ, ਮਰਜ਼ੀ ਨਾਲ ਜਿਉਣ ਲਈ, ਮੈਂ
ਤੇਰੇ ਕੋਲੋਂ ਹਾਰ ਗਈ ਹਾਂ। “
Comments
Post a Comment