ਭਾਗ 55 ਜਾਹਲੀ ਹੈ ਜਾਂ ਅਸਲੀ ਹੈ, ਬੰਦੇ ਨੂੰ ਕੌਣ ਦੇਖਦਾ ਹੈ?ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com

ਜਿਸ ਰਾਤ ਨਿੰਦਰ ਨੂੰ ਭਾਬੀ ਨਾਲ ਸੁੱਖੀ ਨੇ ਫੜ ਲਿਆ ਸੀ। ਪਤੀ-ਪਤਨੀ ਵਿੱਚ ਬਹੁਤ ਰੱਫੜ ਪੈ ਗਿਆ ਸੀ। ਸੁੱਖੀ ਨੇ ਨਿੰਦਰ ਤੇ ਭਾਬੀ ਦਾ ਜਿਊਣਾ ਦੂਬਰ ਕਰ ਦਿੱਤਾ ਸੀ। ਰੋਟੀ ਦੋਨਾਂ ਨੂੰ ਨਹੀਂ ਮਿਲਦੀ ਸੀ। ਸੁੱਖੀ ਹਰ ਰੋਜ਼, ਦੋਨਾਂ ਦਾ ਸਿਆਪਾ ਕਰਦੀ ਸੀ। ਉਸ ਨੇ ਨਿੰਦਰ ਨੂੰ ਕਿਹਾ, “ ਮੈਂ ਇੱਕ ਹਫ਼ਤੇ ਦਾ ਸਮਾਂ ਦਿੰਦੀ ਹਾਂ। ਜੇ ਭਾਬੀ ਨੂੰ ਪਿੱਛੇ ਨਾਂ ਮੋੜਿਆ। ਮੈਂ ਇਸ ਦੀ ਕਾਨੂੰਨ ਨੂੰ ਰਿਪੋਰਟ ਕਰ ਦੇਣੀ ਹੈ। ਮੈਂ ਦੱਸ ਦੇਣਾ ਹੈ, ਇਹ ਕਿਵੇਂ ਆਈ ਹੈ? “ “ ਸੁੱਖੀ ਤੂੰ ਇਹ ਸੋਚ ਇਹ ਵਾਪਸ ਕਿਵੇਂ ਜਾਵੇਗੀ? ਇਸ ਕੋਲ ਕੋਈ ਆਪਦਾ ਕਾਗ਼ਜ਼, ਪਾਸਪੋਰਟ ਨਹੀਂ ਹੈ। “ “ ਜਿਵੇਂ ਆਈ ਹੈ। ਉਵੇਂ ਪਿੱਛੇ ਮੋੜਦੇ। ਅਜੇ ਤੱਕ ਗੌਰਮਿੰਟ ਨੂੰ ਮੰਮੀ-ਡੈਡੀ ਦੇ ਮਰਿਆਂ ਦਾ ਪਤਾ ਨਹੀਂ ਹੈ। ਤੂੰ ਵੀ ਉਨ੍ਹਾਂ ਦੀ ਪੈਨਸ਼ਨ ਬੈਂਕ ਵਿੱਚੋਂ ਹਰ ਮਹੀਨੇ ਲੈ ਕੇ ਖਾਈ ਜਾਂਦਾ ਹੈ। ਇੱਥੋਂ ਦੀ ਸਰਕਾਰ ਵੀ ਐਸੀ ਹੈ। ਜੋ ਫੜਿਆਂ ਜਾਂਦਾ ਹੈ। ਉਹ ਚੋਰ ਹੈ। ਬਾਕੀ ਸਬ ਸਾਧ ਤੁਰੇ ਫਿਰਦੇ ਹਨ। ਇਸ ਨੂੰ ਮੈਂ ਘਰ ਵਿੱਚ ਥਾਂ ਦੇ ਦਿੱਤੀ। ਅੱਗ ਲੈਣ ਆਈ ਘਰ ਵਾਲੀ ਬਣ ਬੈਠੀ, ਸੱਚੀ ਗੱਲ ਹੈ। ਇਹ ਘਰ ਹੜੱਪਣ ਆਈ ਹੈ ਜਾਂ ਕੀ ਮੇਰਾ ਘਰ ਫੂਕਣ ਆਈ ਹੈ? ਇਸ ਨੂੰ ਪਿੰਡ ਤੋਰਦੇ। “ “ ਸੁੱਖੀ ਦਿਮਾਗ਼ ਨੂੰ ਠੰਢਾ ਕਰਕੇ ਸੋਚ, ਭਾਬੀ ਦੇ ਕੋਈ ਬੱਚਾ ਨਹੀਂ ਹੈ। ਭਰਾ ਸ਼ਰਾਬੀ ਹੈ। ਸਾਰੀ ਜਾਇਦਾਦ ਇੰਨਾ ਵਾਲੀ ਤੇ ਤਾਏ ਵਾਲੀ ਆਪਣੀ ਹੀ ਹੈ। ਤੈਨੂੰ ਨੌਕਰੀ ਕਰਨ ਦੀ ਲੋੜ ਨਹੀਂ ਹੈ। ਘਰ ਬੈਠ ਕੇ, ਮਹਾਰਾਣੀ ਬਣ ਕੇ ਹੁਕਮ ਚਲਾ। “ “ ਮੈਂ ਰੁੱਖੀ-ਮਿੱਸੀ ਖਾ ਕੇ, ਗੁਜ਼ਾਰਾ ਕਰ ਲਵਾਂਗੀ। ਜੇ ਤੈਨੂੰ ਇਸ ਦੀ ਜ਼ਮੀਨ ਦਾ ਲਾਲਚ ਹੈ। ਇਸ ਨੂੰ ਕਿਤੇ ਹੋਰ ਰੱਖ ਲੈ। ਮੈਂ ਆਪਦੇ ਘਰ ਵਿੱਚੋਂ ਕੂੜਾ ਬਾਹਰ ਕੱਢਣਾ ਹੈ। ਜੇ ਮੈਂ ਤਲਾਕ ਦਾ ਕੇਸ ਕਰ ਦਿੱਤਾ। ਕਿਤੇ ਤੈਨੂੰ ਮੈਨੂੰ ਅੱਧਾ ਹਿੱਸਾ ਨਾਂ ਦੇਣਾ ਪੈ ਜਾਵੇ। ਜਿਸ ਦਿਨ ਮੈਂ ਆਈ ਤੇ ਆ ਗਈ। ਤੈਨੂੰ ਦਰ-ਦਰ ਭਟਕਣਾ ਪੈਣਾ ਹੈ। ਸੁੱਖੀ ਦੀ ਮੰਮੀ ਨੇ ਨਿੰਦਰ ਨੂੰ ਕਿਹਾ, “ ਇਹੋ ਜਿਹਾ ਕੰਮ ਚੋਰੀ ਚੱਲੀ ਜਾਂਦਾ ਹੈ। ਅੱਖੀਂ ਦੇਖ ਕੇ ਮੱਖੀ ਨਹੀਂ ਖਾ ਹੁੰਦੀ। ਰੋਜ਼ ਦਾ ਝਗੜਾ ਚੰਗਾ ਨਹੀਂ ਹੁੰਦਾ। ਅਸੀਂ ਆਪ ਅਲੱਗ ਰਹਿਣਾ ਚਾਹੁੰਦੇ ਹਾਂ। ਸਾਡੇ ਲਈ ਵੀ ਕੋਈ ਥਾਂ ਦੇਖਦੇ। ਕਲ਼ੇਸ ਵਿੱਚ ਪਲ਼ ਕੱਢਣਾ ਔਖਾ ਹੋ ਗਿਆ ਹੈ। ਨਿੰਦਰ ਦਾ ਕਿਸੇ ਪਾਸੇ ਜ਼ੋਰ ਨਹੀਂ ਚੱਲ ਰਿਹਾ ਸੀ। ਭਾਬੀ ਨੂੰ ਮੰਮੀ ਦੇ ਪਾਸਪੋਰਟ ਉੱਤੇ ਭੇਜਣ ਦਾ ਰਿਸਕ ਲੈਣਾ ਪੈਣਾ ਸੀ। ਹੋਰ ਕੋਈ ਰਸਤਾ ਨਹੀਂ ਸੀ।

ਨਿੰਦਰ ਦੀ ਮੰਮੀ ਦੇ ਨਾਮ ਦੀ ਟਿਕਟ ਕੈਸ਼ ਪੈਸੇ ਦੇ ਕੇ, ਵੈਨਕੂਵਰ ਤੋਂ ਲੈ ਲਈ ਸੀ। ਜੇ ਕਿਸੇ ਕਾਰਡ ‘ਤੇ ਟਿਕਟ ਲੈਂਦੇ। ਏਅਰਪੋਰਟ ਉੱਤੇ ਭਾਬੀ ਫੜੀ ਜਾਂਦੀ। ਕਾਰਡ ਵਾਲੇ ‘ਤੇ ਸਾਰਾ ਕੇਸ ਪੈ ਸਕਦਾ ਸੀ। ਕਾਰਡ ਰਾਹੀਂ ਪਤਾ ਲੱਗ ਸਕਦਾ ਸੀ। ਇਸ ਦੇ ਪਿੱਛੇ ਕੀਹਦਾ ਹੱਥ ਹੈ? ਚੁਗ਼ਲੀ, ਭੇਤ ਤੋਂ ਬਗੈਰ, ਬੰਦਾ, ਚੋਰ, ਯਾਰ, ਠੱਗ ਫੜਿਆ ਨਹੀਂ ਜਾ ਸਕਦਾ। ਸੁੱਖੀ ਨੇ ਹੀ ਰਿਪੋਰਟ ਕਰਨੀ ਸੀ। ਉਹ ਹੱਥ ਬੰਨ੍ਹ ਕੇ, ਭਾਬੀ ਨੂੰ ਤੋਰ ਰਹੀ ਸੀ। ਤੀਜੇ ਬੰਦੇ ਨੂੰ ਗੱਲ ਦਾ ਪਤਾ ਨਹੀਂ ਸੀ। ਉਹ ਕਿਵੇਂ ਆਈ ਹੈ?

ਭਾਬੀ ਨੂੰ ਕੋਈ ਏਅਰਪੋਰਟ ਉੱਤੇ ਛੱਡਣ ਨਹੀਂ ਗਿਆ ਸੀ। ਸੁੱਖੀ ਨਾਰਾਜ਼ ਸੀ। ਨਿੰਦਰ ਸੁੱਖੀ ਦੇ ਕਹੇ ਬਗੈਰ, ਇੱਕ ਕਦਮ ਨਹੀਂ ਪੱਟ ਸਕਦਾ ਸੀ। ਜੇ ਭਾਬੀ ਨਿੰਦਰ ਨਾਲ ਕੜ੍ਹੀ ਨਾਂ ਘੋਲਦੀ। ਉਸ ਨੂੰ ਸੁੱਖੀ ਤੇ ਹੋਰ ਰਿਸ਼ਤੇਦਾਰਾਂ ਵੱਲੋਂ ਸਾਰੀ ਉਮਰ ਲਈ ਮਾਣ ਇੱਜ਼ਤ ਮਿਲਣਾ ਸੀ। ਉਹ ਕੈਲਗਰੀ ਤੋਂ ਵੈਨਕੂਵਰ ਬੱਸ ਉੱਤੇ ਗਈ ਸੀ। ਬੱਸ ਸਟਾਪ ਤੋਂ ਟੈਕਸੀ ਕਰ ਲਈ ਸੀ। ਝੂਠ ਦੇ ਪੈਰ ਨਹੀਂ ਹੁੰਦੇ। ਜਿਸ ਦੀ ਜਾਨ ਫਸਦੀ ਹੈ। ਫਸ ਜਾਵੇ ਤੀਜੇ ਬੰਦੇ ਨੇ ਕੀ ਲੈਣਾ ਹੈ? ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਹਨੇਰੇ ਵਿੱਚ ਵੀ ਅੰਨ੍ਹੇ ਦੀ ਧੁੱਸ ਵਾਂਗ ਤੁਰਨਾ ਪੈਂਦਾ ਹੈ। ਸਬ ਤੋਂ ਵੱਡਾ ਦਰਬਾਨ ਸਾਰੇ ਰਾਹਾਂ ਦੇ ਦਰ ਖ਼ੋਲ ਦਿੰਦਾ ਹੈ। ਬੰਦਾ ਡਰਦਾ-ਡਰਦਾ ਨਿਡਰ, ਢੀਠ ਹੋ ਜਾਂਦਾ ਹੈ। ਘਰੋਂ ਤੁਰਨ ਵੇਲੇ ਵੀ ਉਹ ਇਕੱਲੀ ਸੀ। ਜਿਵੇਂ ਆਈ ਸੀ, ਉਵੇਂ ਧੁਰ ਪਹੁੰਚ ਗਈ ਸੀ। ਕਾਗ਼ਜ਼, ਪਾਸਪੋਰਟ, ਟਿਕਟ, ਫ਼ੋਟੋ ਸਹੀ ਸੀ। ਇਹ ਜਾਹਲੀ ਹੈ ਜਾਂ ਅਸਲੀ ਹੈ, ਬੰਦੇ ਨੂੰ ਕੌਣ ਦੇਖਦਾ ਹੈ? ਕੋਈ ਐਸਾ ਜੰਤਰ ਨਹੀਂ ਹੈ। ਬੰਦੇ ਦੇ ਆਪਦੇ ਜਾਂ ਕਿਸੇ ਹੋਰ ਗਵਾਹ ਦੇ ਦੱਸੇ ਬਗੈਰ, ਕਾਨੂੰਨ ਏਅਰਪੋਰਟ ਦੇ ਮੁਲਾਜ਼ਮਾਂ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਦਾਬੰਦਾ ਜਾਹਲੀ ਹੈ ਜਾਂ ਅਸਲੀ ਹੈ। ਜਾਹਲੀ, ਅਸਲੀ ਬਣ ਕੇ, ਪਤਾ ਨਹੀਂ ਕਿੰਨੇ ਲੋਕ ਇੱਕ ਦੂਜੇ ਦੇਸ਼ ਵਿੱਚ ਤੁਰੇ ਫਿਰਦੇ ਹਨ? ਫਿੰਗਰ ਪ੍ਰਿੰਟ ਵੀ ਤਾਂ ਹੀ ਹਾਮੀ ਭਰਨਗੇਜੇ ਜੀਵਨ ਵਿੱਚ ਪਹਿਲਾਂ ਉਂਗਲਾਂ ਤੇ ਅੰਗੂਠੇ ਦੇ ਨਿਸ਼ਾਨ ਕਾਨੂੰਨ ਕੋਲ ਹੋਣਗੇ। ਇਹੀ ਸਿੱਧਾ ਤਰੀਕਾ ਹੈ, ਕਿਸੇ ਬੰਦੇ ਨੂੰ ਲੱਭਣ ਦਾ। ਪਰ ਇਹ ਵੀ ਤਾਂ ਕੰਮ ਆਵੇਗਾ, ਜੇ ਸਹੀਂ ਬੰਦੇ ਦੇ ਫਿੰਗਰ ਪ੍ਰਿੰਟ ਲਏ ਜਾਣਗੇ। ਦੁਨੀਆ ਉੱਤੇ ਬਹੁਤ ਲੋਕ ਹਨ। ਕਈ ਆਪ ਵੀ ਬੰਦੇ ਜਾਹਲੀ, ਨਕਲੀ ਹਨ, ਕੰਮ ਵੀ ਵੈਸੇ ਕਰਦੇ ਹਨ।

 


 

Comments

Popular Posts