ਭਾਗ 3 ਆਪਣੇ ਪਰਾਏ
ਜਦੋਂ ਕਾਸੇ ਦਾ ਸੁਆਦ ਮੂੰਹ ਨੂੰ ਲੱਗ ਜਾਂਦਾ ਹੈ, ਬੰਦਾ ਉਥੇ
ਮੁੜ-ਮੁੜਕੇ ਜਾਂਦਾ ਹੈ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਮੰਗਦੇ
ਨੂੰ ਚੀਜ਼ਾਂ ਲੈਣ ਗਜ਼ਾਈਏ ਨਾ, ਸੋਟਾ ਮਾਰ ਹੱਟਾਈਏ ਨਾਂ। ਕਿਸੇ ਨੂੰ ਮੁਫ਼ਤ ਉਧਾਰ ਚੀਜ਼ਾਂ ਦੇ ਲੈਣ
ਲਈ ਨਾਂ ਗਜ਼ਾਈਏ। ਜਦੋਂ ਕਾਸੇ ਦਾ ਸੁਆਦ ਮੂੰਹ ਨੂੰ ਲੱਗ ਜਾਂਦਾ ਹੈ। ਬੰਦਾ ਉਥੇ
ਮੁੜ-ਮੁੜਕੇ ਜਾਂਦਾ ਹੈ। ਕਾਂ. ਕੁੱਤੇ ਨੂੰ ਰੋਟੀ-ਬੋਟੀ ਪਾ ਦੇਈਏ। ਰੋਜ਼ ਭਾਲਦਾ ਹੈ। ਉਧਰ ਹੀ ਝਾਕ
ਰੱਖਦਾ ਹੈ। ਇਵੇਂ ਬੰਦੇ ਦਾ ਸੁਭਾਅ ਹੈ। ਗੁਆਂਢੀਆਂ ਨੂੰ ਇੱਕ ਦਿਨ ਦਾਲ ਦੀ ਕੌਲੀ ਦੇ ਦਿਉ। ਹਰ
ਰੋਜ਼ ਪੁੱਛਣਗੇ। ਅੱਜ ਕੀ ਬੱਣਾਂਇਆ ਹੈ? ਜੇ ਦਾਲ-ਸਬਜ਼ੀ ਬਹੁਤੀ ਸੁਆਦ ਲੱਗੇ, ਅੱਗਲੇ ਨੇ ਆਪੇ ਹੋਰ
ਪਤੀਲੇ ਵਿੱਚੋਂ ਲੈ ਵੀ ਲਈ , ਦੇਣ ਵਾਲੇ ਨੂੰ ਇਤਰਾਜ ਨਹੀਂ ਕਰਨਾਂ ਚਾਹੀਦਾ। ਇੱਕ ਕੌਲੀ ਸਬਜ਼ੀ ਦੀ,
ਗੁਆਂਢੀਆਂ ਤੋਂ ਮੰਗ ਕੇ, ਚਾਰ ਜੀਅ ਸਾਰ ਲੈਂਦੇ ਹਨ। ਜਰੂਰੀ ਪਿਆਜ਼, ਲੱਸਣ, ਆਲੂ, ਮਟਰ ਸਬਜੀਆਂ
ਉਤੇ ਪੈਸੇ ਲਗਾਉਣੇ ਹਨ। ਬਹੁਤੀਆਂ ਚੀਜ਼ਾਂ ਮੰਗ ਕੇ ਹੀ ਲੋਕ ਸਾਰ ਲੈਂਦੇ ਹਨ। ਰੋ-ਪਿੱਟ ਕੇ,
ਜਿਉਂਦਿਆਂ ਨੂੰ ਮਾਰ ਕੇ, ਪੈਸੇ ਮੰਗਣਾਂ ਆਂਮ ਗੱਲ ਹੈ। ਇੱਕ ਮੁੰਡਾ ਕਾਲਾ ਜਸਵੰਤ ਦਾ ਜਮਾਤੀ
ਹੁੰਦਾ ਸੀ। ਕਿਸੇ ਤੋਂ ਪੈਸੇ ਮੰਗਣ ਲਈ, ਹਰ ਬਾਰ ਤਰਸ ਵਾਲੀ ਸ਼ਕਲ ਬੱਣਾਂ ਕੇ, ਆਪਣੀ ਮਾਂ ਨੂੰ
ਬਿਮਾਰ ਕਰਦਾ ਹੈ, ਮਾਰਦਾ ਹੈ। ਖੱਫਣ ਤੇ ਭੋਗ ਦੇ ਕਿਰਿਆ ਕਰਮ ਲਈ ਪੈਸੇ ਇੱਕਠੇ ਕਰਦਾ ਹੈ। ਸਾਊ,
ਸਰੀਫ਼ ਲੋਕਾਂ ਨੂੰ ਖਾਂਣ ਦੇ ਬਹੁਤ ਤਰੀਕੇ ਹਨ। ਕਈ ਚਾਹ ਪੀਣ, ਰੋਟੀ ਖਾਂਣ ਦੇ ਸਮੇਂ, ਕਿਸੇ ਦੇ ਘਰ
ਟੱਪਕ ਜਾਂਦੇ ਹਨ। ਪੂਰਾ ਧਿਆਨ ਅੱਗਲੇ ਦੀ ਚੀਜ਼, ਬਹਾਨੇ ਬੱਣਾਂ ਕੇ,ਮੰਗ ਲੈਣ ਵੱਲ ਹੁੰਦਾ ਹੈ।
ਘਰ ਕਿੰਨਾਂ ਵੀ ਸਾਫ਼ ਹੋਵੇ। ਜੇ ਕਿਤੇ ਖੰਡ, ਗੁੜ ਖੁੱਲਾ
ਪਿਆ ਹੈ। ਮਿੱਠੇ ਦੁਆਲੇ ਕੀੜੀਆਂ ਆ ਜਾਂਦੀਆਂ ਹਨ। ਜਸਵੰਤ ਦੇ ਘਰ ਅੰਨਾਜ਼, ਕੱਣਕ, ਖੰਡ, ਗੁੜ, ਮੱਕੀ
ਹੋਰ ਬਹੁਤ ਕਾਸੇ ਦੀਆਂ, ਘਰ ਦੇ ਕੌਲਿਆ ਨਾਲ ਬੋਰੀਆਂ ਭਰੀਆ ਪਈਆਂ ਸਨ। ਦਰਵਾਜ਼ਾ ਵੀ ਖੁੱਲਾ ਰਹਿੰਦਾ
ਸੀ। ਜਿਸ ਦਿਨ ਕਿਤੇ ਹੋਰ ਹੱਥ ਨਹੀਂ ਵੱਜਦਾ ਸੀ। ਕਾਲਾ ਜਸਵੰਤ ਕੇ ਘਰ ਆ ਜਾਂਦਾ ਸੀ। ਹਰ ਬਾਰ ਕੁੱਝ ਨਾਂ
ਕੁੱਝ, ਉਸ ਦੇ ਨਵਾਂ ਹੱਥ ਲੱਗ ਜਾਂਦਾ ਸੀ। ਆਲਾ-ਦੁਆਲਾ ਦੇਖ ਕੇ, ਜੋ ਹੱਥ ਲੱਗਦਾ ਸੀ। ਸਿਰ ਉਤੇ ਧਰ
ਕੇ ਤੁਰ ਜਾਂਦਾ ਸੀ। ਕਈ ਬਾਰ ਨਗਿੰਦਰ ਨੇ, ਉਤੋਂ ਦੀ ਫੜ ਲਿਆ ਸੀ। ਹਰ ਬਾਰ ਇਹੀ ਕਹਿੰਦਾ ਸੀ, “
ਹੋਰ ਕਿਥੋਂ ਖਾਂਣਾਂ ਹੈ? ਨਿੱਕਾ ਹੁੰਦਾ, ਇਥੋਂ ਹੀ ਖਾਂਣ ਗਿਜ ਗਿਆ ਹਾਂ। ਮੈਂ ਕਿਹੜਾ ਮੁਫ਼ਤ ਲੈ
ਚੱਲਿਆਂ ਹਾਂ? ਅੱਗੇ ਵੀ ਤੁਹਾਡੇ ਪੈਸੇ ਦੇਣੇ ਹਨ। ਇਸ ਦੇ ਵੀ ਲਿਖ ਲਵੋ। “ ਨਗਿੰਦਰ ਕਹਿੰਦਾ ਸੀ,
“ਤੂੰ ਵੀ ਕਾਲੇ ਹੇਰਾ-ਫੇਰੀਆਂ ਛੱਡਦੇ। ਨਸ਼ੇ ਖਾ-ਪੀਕੇ, ਤੇਰਾ ਸਰੀਰ ਅਮਲੀਆਂ ਵਰਗਾ ਬੱਣ ਗਿਆ ਹੈ।
ਫੌਜ਼ ਵਿੱਚ ਤੇਰੇ ਡੌਲੇ ਬੱਣ ਜਾਂਣਗੇ। ਉਥੇ ਚੱਲਾ ਜਾ। “ “ ਤਾਇਆ ਧਰਮ ਨਾਲ, ਮੈਂ ਨਸ਼ਿਆਂ ਨੂੰ ਮੂੰਹ ਨਹੀਂ ਲੱਗੋਉਂਦਾ।
ਹੇਰਾ-ਫੇਰੀਆਂ ਕਾਹਦੀ ਹੈ? ਮੈਂ ਤੁਹਾਡੇ ਕੋਲੋ ਉਧਾਰ ਲੈ ਕੇ ਜਾਂਦਾਂ ਹਾਂ। ਉਧਾਰ ਲੈਣਾਂ, ਦੇਣਾਂ
ਦੁਨੀਆਂ ਉਤੇ ਬੱਣਿਆਂ ਹੈ। ਜਿਸ ਕੋਲ ਕੁੱਝ ਹੋਊਗਾ। ਉਹੀ ਕਿਸੇ ਨੂੰ ਦੋਊਗਾ। “ “ ਇਹ ਸਬ ਕੁੱਝ
ਮੋੜਨਾਂ ਕਿਦਨ ਹੈ? ਤੂੰ ਹੋਰ ਲੈਣ ਆ ਜਾਂਦਾ ਹੈ। ਸਾਡੇ ਉਤੇ ਬਾਬੇ ਦੀ ਫੁੱਲ ਕਿਰਪਾ ਹੈ।
ਅੰਦਰ-ਬਾਹਰ ਭਰਿਆ ਪਿਆ ਹੈ। ਮੇਹਨਤ ਦੀ ਕਮਾਂ ਕੇ, ਰੋਟੀ ਖਾਈਦੀ ਹੈ। “ “ ਤਾਇਆ ਮੇਰਾ ਕਿਹੜਾ
ਗੱਡੇ ਸਮਾਨ ਪਾਇਆ ਹੈ? ਮੈਂ ਕਿਤੇ ਤੇਰੇ ਕੋਲੋ ਭੱਜਣ ਲੱਗਾਂ ਹਾਂ। “ “ ਮੱਲਾ ਜਸਵੰਤ ਨਾਲ ਤੂੰ ਵੀ
ਭਰਤੀ ਹੋ ਜਾ। ਉਥੇ ਰਾਸ਼ਨ ਖਾਂਣ ਨੂੰ ਮੁਫ਼ਤ ਦਾ ਹੀ ਹੈ। ਇਥੇ ਕਿਹੜਾ ਤੂੰ ਆਪਦੀ ਮਾਂ ਨੂੰ ਕਮਾਂਈ
ਖੁਵਾਉਂਦਾ ਹੈ? ਉਸ ਵਿਧਵਾ ਨੇ, ਤੈਨੂੰ ਮਸਾਂ ਪਾਲਿਆ
ਹੈ। ਅਜੇ ਵੀ ਉਹ ਪੁੱਤਰ ਜੁਵਾਨ ਹੋਣ ਤੇ ਵੀ ਲੋਕਾਂ ਦਾ ਗੋਲਪੁਣਾਂ ਕਰਦੀ ਫਿਰਦੀ ਹੈ। “
“ ਮੈਂ ਫੌਜ਼ ਦੀ ਚਾਕਰੀ ਨਹੀਂ ਕਰਨੀ। ਤਾਇਆ ਤੇਰੇ ਨਾਲ, ਮੈਂ
ਸਿਰੀ ਰੱਲ ਜਾਂਦਾਂ ਹਾਂ। ਕੰਮ ਠੋਕ ਕੇ ਕਰਾਂਗਾ। “
“ ਤੈਨੂੰ ਕੋਲ ਰੱਖਣਾਂ। ਘਾਂਟੇ ਦਾ ਸੌਦਾ ਹੈ। ਮੇਰੇ ਦੋ ਪੁੱਤਰ ਵੀ ਨਸ਼ੇ ਖਾਂਣ-ਪੀਣ ਲਗਾ
ਦੇਵੇਗਾ। ਖੜ੍ਹੀ ਫਸਲ ਵੇਚ ਕੇ ਖਾ ਜਾਵੇਗਾ। ਤੇਰਾ ਕੀ ਪਤਾ ਹੈ? ਕਿਸੇ ਨਾਲ ਜ਼ਮੀਨ ਦਾ ਸੌਦਾ ਹੀ ਕਰ
ਦੇਵੇ। ਤੂੰ ਤਾਂ ਹੱਥ ਉਤੇ ਹੱਥ ਮਾਰਦਾ ਫਿਰਦਾਂ ਹੈ। “ ਤਾਇਆ ਤੂੰ ਵੀ ਬਹੁਤ ਮਜ਼ਾਕ ਕਰ ਲੈਂਦਾ ਹੈ।
“ ਬਜੁਰਗ ਬਾਬਾ ਫਿਰ ਆ ਗਿਆ ਸੀ। ਉਸ ਨੇ ਕਿਹਾ, “
ਨਗਿੰਦਰਾ ਤੂੰ ਘਰ ਹੀ ਹੈ। ਅੱਜ ਠੰਡ ਜਿਹੀ ਸੀ। ਮੱਖਿਆ ਬਦਾਮਾਂ, ਅਖ਼ਰੋਟਾਂ ਦੀ ਮੁੱਠੀ ਮੇਰੇ ਸਾਫ਼ੇ
ਦੇ ਲੜ ਬੰਨਦੇ। ਬਹੁਤ ਸੁਆਦ ਲੱਗੇ ਹਨ। ਬੰਤੋਂ ਨੇ ਕਿਹਾ ਹੈ, “ ਜੇ ਫੱਕਾ ਹੋਰ ਦੇ ਦੇਣ, ਠੰਡ ਤੋਂ
ਪੰਜੀਰੀ ਰਲਾ ਲਈਏ। “ ਨਗਿੰਦਰ ਨੇ ਕਿਹਾ, “ ਬਾਬਾ ਤੇਰੀ ਬੰਤੋ ਨੇ, ਕੀ ਨਿਆਣਾਂ, ਨਿੱਕਾ ਜੰਮਿਆ
ਹੈ? ਜੋ ਉਸ ਨੂੰ ਤੂੰ ਖਾਂਣ ਨੂੰ ਦਾਬੜਾ ਦੇਣਾਂ ਹੈ। ਜਸਵੰਤ ਦੀ ਮਾਂ ਨੇ, ਸਾਰੇ ਬਦਾਮ, ਅਖ਼ਰੋਟ ਆਪਦੇ
ਪੇਕੀ ਭੇਜ ਦਿੱਤੇ ਹਨ। ਇਸ ਦੀ ਭਰਜਾਈ ਨੂੰ ਮੁੰਡਾ ਹੋਇਆ ਹੈ। “ “ ਉਹੋ, ਤੁਹਾਡਾ ਭਲਾ ਹੋਵੇ। ਜਸਵੰਤ
ਦੀ ਮਾਂ, ਤਾਂਹੀਂ ਦਿਸਦੀ ਨਹੀਂ ਹੈ। ਅੱਜ ਚਾਹ ਦੀ ਘੁੱਟ ਵੀ ਨਹੀਂ ਮਿਲਣੀ। ਮੈਂ ਚੱਲਦਾਂ ਹਾਂ। “
“ ਤਾਇਆ ਬਦਾਮ, ਅਖ਼ਰੋਟ ਕਿਥੇ ਦੱਬੇ ਹੋਏ ਹਨ? ਮੈਨੂੰ ਤਾਂ ਦਿਸੇ ਨਹੀਂ। “ “ ਕਾਂਵਾਂ, ਚੋਰਾਂ ਤੋਂ
ਹਰ ਚੀਜ਼ ਢੱਕ ਕੇ, ਰੱਖੀਣੀ ਪੈਂਦੀ ਹੈ। “
Comments
Post a Comment