ਭਾਗ 1 ਆਪਣੇ ਪਰਾਏ
ਮਾਪਿਆਂ ਦੀਆਂ ਝਿੜਕਾਂ, ਟੋਕਾ ਟਾਕੀ ਸੁਣ ਕੇ, ਗਰੀਬੀ
ਤੋਂ ਵੀ, ਉਸ ਦਾ ਮਨ ਅੱਕ ਗਿਆ ਸੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਕਿਸੇ
ਨੂੰ ਪਲ਼ ਪਹਿਲਾਂ ਮਿਲਦੇ ਹਾਂ। ਉਹ ਆਪਣਾਂ ਲੱਗਦਾ ਹੈ। ਕਿਤੇ ਦੇਖਿਆ, ਮਿਲਿਆ ਲੱਗਦਾ ਹੈ। ਆਂਮ ਹੀ
ਬਹੁਤ ਸਾਰਿਆ ਨਾਲ ਐਸਾ ਵੀ ਹੁੰਦਾ ਹੈ। ਆਪਣੇ ਧੀ-ਪੁੱਤਰ, ਮਾਂਪੇਂ, ਪਤੀ-ਪਤਨੀ, ਹੋਰ ਰਿਸ਼ਤੇ
ਸੁੱਖ-ਦੁੱਖ ਦੇ ਸਾਂਝੀ, ਪਰਾਏ ਬੱਣ ਜਾਂਦੇ ਹਨ। ਇੱਕ ਦੂਜੇ ਦੇ ਮੱਥੇ ਨਹੀਂ ਲੱਗਦੇ। ਲੁੱਕਦੇ
ਫਿਰਦੇ ਹਨ। ਗੱਲ-ਬਾਤ ਵੀ ਨਹੀਂ ਕਰਦੇ। ਸਾਲਾਂ ਬੰਦੀ ਨਾਲ, ਸਾਥ-ਸਾਥ ਰਹਿ ਕੇ, ਰਸਤੇ ਅੱਲਗ ਹੋ
ਜਾਂਦੇ ਹਨ। ਦਿਲ ਦਰਿਆ ਸਮੁੰਦਰੋ ਡੂੰਘੇ ਹਨ। ਕਿਸੇ ਦੇ ਦਿਲ ਨੂੰ ਸਮਝ ਨਹੀਂ ਸਕਦੇ। ਦਿਲ ਪਾਣੀ ਦੇ
ਵਹਾ ਵਾਗ, ਨਵੇਂ ਰਸਤੇ ਲੱਭ ਲੈਂਦੇ ਹਨ। ਨਗਿੰਦਰ ਦੇ ਚਾਰ ਪੁੱਤਰ ਸਨ। ਤਿੰਨ ਧੀਆ ਸਨ। ਵੱਡੇ
ਪੁੱਤਰ ਜਸਵੰਤ ਨੂੰ, ਜਦੋਂ ਸੁਰਤ ਆਈ। ਉਹ ਫੋਜ ਵਿੱਚ ਭਰਤੀ ਹੋ ਗਿਆ। ਉਸ ਦਾ ਦੋਸਤ ਦਰਸ਼ਨ, ਆਪਣੇ
ਭਰਾ ਨਾਲ, ਭਰਤੀ ਹੋਣ ਜਾ ਰਿਹਾ ਸੀ। ਇਹ ਵੀ ਨਾਲ ਚਲਾ ਗਿਆ।ਦੋਂਨੇਂ ਸੇਹਿਤ ਦੇ ਤੱਕੜੇ ਛੇ ਫੁੱਟ ਜੁਵਾਨ ਸਨ। ਭਾਵੇਂ ਪੰਜਵੀ ਫੇਲ
ਸਨ। ਉਸ ਦੇ ਮਾਪਿਆ ਨੂੰ ਲੱਗਦਾ ਸੀ। ਪੁੱਤਰ ਜੁਵਾਨ ਹੋ ਗਿਆ ਹੈ। ਖੇਤੀ ਦਾ ਕੰਮ ਨਾਲ ਕਰਾਏਗਾ।
ਮਿੱਟੀ ਨਾਲ ਘੁਲਣਾਂ, ਉਸ ਦੇ ਬਸ ਵਿੱਚ ਨਹੀਂ ਸੀ। ਉਸ ਨੂੰ ਦਿਸਦਾ ਸੀ। ਛੇ ਮਹੀਨੇ ਦੀ ਸੱਖ਼ਤ ਮੇਹਨਤ
ਪਿਛੋਂ ਹਾੜੀ, ਸੌਣੀ ਵਿੱਚੋ ਵੱਟਣ ਨੂੰ ਕੁੱਝ ਨਹੀਂ ਸੀ। ਉਧਾਰ ਲਿਆ ਮਸਾਂ ਮੁੜਦਾ ਸੀ। ਆੜਤੀਆਂ ਵਿਆਜ਼
ਜੋੜ-ਜੋੜ ਕੇ, ਮੂਲ ਤੋਂ ਦੂਗਣਾਂ ਬੱਣਾਂ ਲੈਂਦਾਂ ਸੀ।
ਮਾਪਿਆ
ਤੇ ਬੱਚਿਆਂ ਨੂੰ ਕੱਪੜੇ ਵੀ ਨਹੀਂ ਜੁੜਦੇ ਸਨ।
ਮਾਂ-ਬਾਪ ਦੇ ਉਹੀ ਦੋ ਜੋੜੇ, ਕੱਪੜਿਆ ਦੇ ਹੁੰਦੇ ਸਨ। ਕਈ ਬਾਰ ਗੋਡਿਆਂ ਤੋਂ ਘਸੇ ਹੋਏ, ਕੱਪੜਿਆਂ
ਨੂੰ ਟਾਕੀਆਂ ਲਾਈਆਂ ਹੁੰਦੀਆਂ ਸੀ। ਬੱਚਿਆਂ ਦੇ ਇਕੋ ਰੰਗ ਦੇ ਕੱਪੜੇ ਹੁੰਦੇ ਸਨ। ਕੱਪੜੇ ਖੂਹ ਉਤੇ
ਲਿਜਾ ਕੇ, ਧੋਤੇ ਜਾਦੇ ਸੀ। ਘਰ ਨੱਲਕਾ ਗੇੜ-ਗੇੜ ਕੇ, ਜਸਵੰਤ ਤੇ ਹੋਰ ਬੱਚਿਆਂ ਦਾ ਸਾਹ ਚੜ੍ਹ
ਜਾਂਦਾਂ ਸੀ। 15 ਡੰਗਰਾਂ ਨੂੰ ਪਾਣੀ ਪਿਲਾਉਣਾਂ ਤੇ ਗਰਮੀਆਂ ਨੂੰ ਨਹਾਂਉਣਾ ਵੀ ਹੁੰਦਾ ਸੀ। ਕੱਪੜਿਆ
ਵਿੱਚੋਂ ਮੈਲ ਨਹੀਂ ਨਿੱਕਲਦੀ ਸੀ। ਉਸ ਦੀ ਮਾਂ ਕੱਪੜਿਆ ਨੂੰ ਮੱਲ-ਮੱਲ ਕੇ, ਥਾਪੀਆਂ ਨਾਲ ਕੁੱਟਦੀ
ਹੰਭ ਜਾਂਦੀ ਸੀ। ਫਿਰ ਉਸ ਨੂੰ ਕਹਿੰਦੀ ਸੀ, “ ਇਸ ਨੂੰ ਪੱਥਰ ਉਤੇ ਪੱਟਕਾ- ਪੱਟਕਾ ਕੇ ਮਾਰ-ਮਾਰ
ਕੇ ਨਿਖਾਰ ਦੇ। “ ਸਾਬਣ ਘਰੇ ਬੱਣਿਆਂ ਜਾਂਦਾ ਸੀ। ਰਿੰਡਾਂ ਦੇ ਤੇਲ ਜਾਂ ਹੋਰ ਤੇਲ ਵਿੱਚ ਆਟਾ ਤੇ
ਕਸਟਿੰਡ ਮਿਲਾ ਕੇ, ਵੱਡੇ ਸਾਰੇ ਲੱਕੜੀ ਦੇ ਬਣੇ, ਘੋਟਨੇ ਨਾਲ ਖੂਬ ਘੋਟਿਆ ਜਾਂਦਾ ਸੀ। ਫਿਰ ਉਸ
ਦੀਆਂ ਵੱਡੀਆਂ-ਵੱਡੀਆਂ ਸਾਬਣ ਦੀਆ ਟਿੱਕੀਆਂ ਕੱਟ ਲਈਆ ਜਾਂਦੀਆਂ ਸਨ। ਉਸੇ ਨਾਲ ਵਾਲਾਂ ਤੇ ਸਰੀਰ
ਨੂੰ ਧੋਤਾ ਜਾਂਦਾ ਸੀ। ਉਦੋਂ ਲੋਕ ਲੱਸੀ ਜਾਂ ਦਹੀਂ ਨਾਲ ਨਹਾਂਉਂਦੇ ਸਨ। ਮੱਖਣੀ, ਘਿਉ ਨੂੰ ਲੋਸ਼ਨ
ਦੀ ਥਾਂ ਲਗਾ ਕੇ ਹੱਥਾਂ, ਪੈਰਾਂ ਦੀ ਖੁਸ਼ਕੀ ਦੂਰ ਕਰਦੇ ਸਨ। ਸਰੋਂ ਦਾ ਤੇਲ ਸਿਰ ਨੂੰ ਚੰਗੀ ਤਰਾਂ
ਝੱਸ ਕੇ, ਲਾਇਆ ਜਾਂਦਾ ਸੀ। ਐਸੀ ਵਾਂਸਨਾਂ ਆਉਂਦੀ ਸੀ। ਜੋ ਕਿਸੇ ਅਤਰ ਵਿੱਚੋਂ ਨਹੀਂ ਆ ਸਕਦੀ। ਜਸਵੰਤ
ਦਾ ਮਿੱਸੀਆਂ ਰੋਟੀਆਂ, ਮੂੰਗੀ ਦੀ ਦਾਲ, ਸਾਗ ਤੋਂ ਮਨ ਮੁੜ ਗਿਆ ਸੀ। ਨਿੱਤ ਨਵੇਂ ਪੱਕਵਾਨ ਖਾਂਣ
ਨੂੰ ਦਿਲ ਕਰਦਾ ਹੈ। ਮਾਪਿਆਂ ਦੀਆਂ ਝਿੜਕਾਂ, ਟੋਕਾ ਟਾਕੀ ਸੁਣ ਕੇ, ਗਰੀਬੀ ਤੋਂ ਵੀ, ਉਸ ਦਾ ਮਨ
ਅੱਕ ਗਿਆ ਸੀ।
ਨੌਜਵਾਨ
ਖੂਨ ਵਿੱਚ ਨਵੀਆਂ ਇੱਛਾਵਾਂ, ਉਮੰਗਾਂ ਹੁੰਦੀਆਂ ਹਨ। ਕੁੱਝ ਅੱਲਗ ਦਾ ਦਿੱਸਣਾਂ ਚਹੁੰਦੇ ਹਨ। ਜਸਵੰਤ
ਨੇ ਪੱਕੇ ਇਰਾਦੇ ਨਾਲ ਘਰ ਛੱਡਿਆ ਸੀ। ਘਰ ਦੇ ਕੰਮਾਂ ਨਾਲੋਂ, ਉਸ ਨੂੰ ਸਾਹਿਬ ਦੀ ਡਾਟ ਚੰਗੀ
ਲੱਗਦੀ ਸੀ। ਸਾਫ਼-ਸੁਥਰੇ ਰਹਿੱਣਾਂ, ਅੱਛਾਂ ਖਾਂਣਾਂ, ਉਸ ਨੂੰ ਭਾਅ ਗਿਆ ਸੀ। ਉਸ ਦੀ ਪਹਿਲੀ ਪੋਸਟ
ਕਸ਼ਮੀਰ ਦੀ ਸੀ। ਜਦੋਂ ਪਹਿਲੀ ਬਾਰ ਉਹ ਘਰ ਛੁੱਟੀ ਆਇਆ। ਉਹ ਆਪਣੇ ਨਾਲ ਅਖਰੋਟ, ਬਦਾਮ ਲੈ ਕੇ ਆਇਆ।
ਉਸ ਦੀ ਟੌਹਰ ਸਬ ਤੋਂ ਅੱਲਗ ਸੀ। ਜ਼ਿਆਦਾ ਤਰ ਉਹ ਫੌਜੀ ਕੱਪੜੇ ਪਾ ਕੇ ਹੀ ਘੁੰਮਦਾ ਸੀ। ਉਸ ਦੀ
ਚਾਲ-ਢਾਲ ਦੇਖ਼ਣ ਲਈ, ਲੋਕ ਉਸ ਦੁਆਲੇ ਹੋ ਜਾਂਦੇ ਸਨ। ਗਲੀ ਦੀਆਂ ਔਰਤਾਂ ਉਸ ਨੂੰ ਦੇਖਣ ਆਉਂਦੀਆਂ
ਸਨ। ਹਰ ਕੋਈ ਆ ਕੇ ਰਿਸ਼ਤੇ ਦੀ ਗੱਲ ਕਰਦੀ ਸੀ। ਉਸ ਦਾ ਭਰਾ ਤੇ ਹੋਰ ਮੁੰਡੇ ਵੀ ਫੌਜ਼ੀ ਬੱਣਨ ਲਈ
ਤਿਆਰ ਹੋ ਗਏ ਸਨ।
Comments
Post a Comment