ਭਾਗ 6 ਆਪਣੇ ਪਰਾਏ
ਕਿਸੇ ਨੂੰ, ਆਪ ਤੋਂ ਮੂਹਰੇ ਨਹੀਂ ਲੰਘਣ ਦਿੰਦੇ, ਝੱਟ
ਲੱਤਾਂ ਖਿੱਚ ਕੇ ਸਿੱਟਣ ਨੂੰ ਤਿਆਰ ਰਹਿੰਦੇ ਹਨ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਮਨੀਲੇ
ਤੇ ਹੋਰ ਕਈ ਦੇਸ਼ਾਂ ਵਿੱਚ ਬਹੁਤੇ ਲੋਕ ਕੱਚੇ ਹੀ ਆਉਂਦੇ ਹਨ। ਰਾਹਦਾਰੀ ਸਬ ਨੂੰ ਦੇਈ ਜਾਂਦੇ ਹਨ। ਸਰਕਾਰ ਚਲਾਕ ਹੈ ਜਾਂ ਅੰਨੀ ਬੋਲੀ ਹੈ। ਜਿਸ ਨੂੰ ਇਹ ਨਹੀਂ ਪਤਾ, ਬੰਦੇ
ਕੱਚੇ ਸਾਡੇ ਦੇਸ਼ ਵਿੱਚ ਰਹਿੰਦੇ ਹਨ। ਇਹ ਕਾਹਦੇ
ਲਈ ਦੇਸ਼ ਅੰਦਰ ਆਉਣ ਦੀ ਮਨਜ਼ੂਰੀ ਦਿੰਦੇ ਹਨ? ਸਰਕਾਰ ਮੱਚਲੀ ਹੈ। ਸਬ ਕੁੱਝ ਪਤਾ ਹੈ। ਇਸੇ ਲਈ ਗੌਰਮਿੰਟ
ਨੇ, ਤਾਰੋ ਨੂੰ ਪੱਕੀ ਕਰਨ ਲਈ 5 ਲੱਖ ਪੀਸੋ ਲਿਆ ਸੀ। ਅਗਰ ਜੇ ਐਸੇ ਕੱਚੇ ਬੰਦੇ ਲੰਬੇ ਸਮੇਂ ਤੋਂ ਮਨੀਲੇ
ਵਰਗੇ, ਦੇਸ਼ ਵਿੱਚ ਰਹਿ ਰਹੇ ਹਨ। ਖਾਂਦੇ, ਪੀਂਦੇ, ਸੌਂਦੇ ਕਿਥੇ ਹਨ? ਗੁਜ਼ਾਰਾ ਕੰਮ ਕਰਕੇ ਹੀ ਕਰਦੇ
ਹੋਣੇ ਹਨ। ਗਾਮਾ ਉਸ ਦੇ ਦੋਸਤ ਤੇ ਤਾਰੋਂ ਦੇ ਭਰਾ ਕਰੋੜਾਂ ਪੀਸੋ ਕਮਾਂਈ ਜਾ ਰਹੇ ਹਨ। ਕਈ ਬਾਰ ਇਹ
ਕੰਮ ਕਰਦੇ, ਸਰਕਾਰ ਹੱਥੋਂ ਫੜੇ ਗਏ ਹਨ। ਲੱਖਾਂ ਪੀਸੋ ਮਨੀਲੇ ਦੀ ਕਰਾਂਸੀ ਦੇ ਇੱਕ ਬੰਦੇ ਤੋਂ
ਲੈਂਦੇ ਹਨ। ਪੈਸੇ ਲੈ ਕੇ, ਉਸ ਨੂੰ ਦੇਸ਼ ਦੇ ਅੰਦਰ ਫਿਰ ਖੁੱਲਾ
ਛੱਡ ਦਿੰਦੇ ਹਨ। ਐਸੇ ਕਮਾਂਊ ਪੁੱਤਰਾਂ ਨੂੰ ਸਰਕਾਰ ਕਿਉਂ ਦੇਸ਼ ਵਿੱਚੋਂ ਬਾਹਰ ਕੱਢੇਗੀ? ਜਿੰਨਾਂ
ਤੋਂ ਇੱਕ ਦੋ ਘੰਟੇ ਜੇਲ ਵਿੱਚ ਰੱਖ ਕੇ, ਲੱਖਾਂ ਪੀਸੋ ਲੈ ਕੇ, ਜ਼ੁਮਾਨਤ ਦੇ ਦਿੰਦੇ ਹਨ। ਜੋ ਪੰਜਾਬ
ਦੇ ਔਰਤਾਂ-ਮਰਦ ਆਪਣੇ ਖੇਤ ਵਿੱਚ ਕੰਮ ਨਹੀਂ ਕਰਦੇ। ਪੱਠਿਆਂ ਦੀ ਪੰਠ ਵੱਡਕੇ, ਚੱਕਕੇ ਨਹੀ ਲਿਆ
ਸਕਦੇ। ਨੱਕੇ ਮੋੜਨ ਨੂੰ ਭਾਈਏ, ਦਿਹਾੜੀ ਵਾਲੇ ਰੱਖਦੇ ਹਨ।
ਉਹ ਗਾਮੇ ਵਰਗੇ, ਖਾਰੀ ਵਾਲਿਆਂ ਵਾਗੂ, ਘਰ-ਘਰ ਚੂੜੀਆਂ, ਕੱਪੜੇ, ਪੌਡਰ, ਨੇਲ-ਪੌਲਸ਼ਾਂ ਪਿਲੀਪੀਅਨੋਂ
ਨੂੰ ਵੇਚਦੇ ਫਿਰਦੇ ਹਨ। 1980 ਵੇਲੇ ਤਾਂ ਕੱਪੜੇ ਦੀ ਡੱਗੀ, ਸੂਈਆਂ ਵੇਚਣ, ਤੱਕਲੇ ਖੁਰਚਣੇ ਵੇਚਣ
ਵਾਲਿਆਂ ਵਾਗੂ, ਸਰਦਾਰਾਂ, ਪੰਡਤਾਂ ਦੇ ਬਹੂਆਂ, ਧੀਆਂ-ਮੁੰਡੇ, ਸਿਰ ਉਤੇ ਚੀਜ਼ਾਂ ਦੀਆਂ ਗੱਠੜੀਆਂ ਧਰੀ
ਫਿਰਦੇ ਸਨ। ਅੱਜ ਕੱਲ ਉਹੀ ਕਾਰਾਂ, ਮੋਟਰ-ਸਾਈਕਲਾਂ ਉਤੇ ਫਿਰਦੇ ਹਨ। ਵਿਆਜ਼ੂ ਪੈਸਾ ਵੀ ਦਿੰਦੇ ਹਨ।
ਸਾਰਾ ਭੁਗਤਾਨ ਕੈਸ਼ ਹੁੰਦਾ ਹੈ।
ਇਥੋਂ
ਪਿਲੀਪੀਅਨ, ਜੱਦੀ ਲੋਕ ਪੜ੍ਹੇ ਲਿਖੇ ਵੀ ਬਹੁਤ ਹਨ। ਗਰੀਬ ਵੀ ਹਨ। ਜੋ ਘਰ-ਘਰ ਨੌਕਰ ਬੱਣਕੇ, ਕੰਮ
ਕਰਦੇ ਹਨ। ਤਾਰੋ ਦੇ ਘਰ ਦਾ ਪਰਿਵਾਰ ਬਹੁਤ ਵੱਡਾ
ਸੀ। ਹੋਰ ਪੰਜਾਬੀਆਂ ਦੇ ਘਰਾਂ ਵਾਂਗ, ਉਸ ਦੇ ਘਰ ਵਿੱਚ ਵੀ ਇਹ ਮਰਦ-ਔਰਤਾਂ ਰਸੋਈ ਤੇ ਸਫ਼ਾਈ ਦਾ
ਕੰਮ ਕਰਦੇ ਹਨ। ਪੰਜਾਬੀ ਖਾਂਣਾਂ ਪੱਕਾਉਂਦੇ ਹਨ। ਕਈ ਬਾਰ ਕੈਸ਼ ਪੈਸੇ, ਗਹਿੱਣੇ ਚੋਰੀ ਕਰਕੇ ਭੱਜ
ਗਏ ਸਨ। ਮਨੀਲੇ ਵਿੱਚ ਪੰਜਾਬੀਆਂ ਦੇ ਬਹੁਤ ਕੱਤਲ ਹੁੰਦੇ ਹਨ। ਕੁੱਝ ਸਮੇਂ ਪਿਛੋਂ, ਕਿਸੇ ਨਾਂ
ਕਿਸੇ ਪੰਜਾਬੀ ਮੁੰਡੇ ਦੀ ਲਾਸ਼ ਮਿਲ ਜਾਂਦੀ ਹੈ। ਮਰਨ ਵਲਿਆਂ ਵਿੱਚ ਮਰਦ ਹੀ ਹੁੰਦੇ ਹਨ। ਮਰਦ ਹੀ
ਲੜਾਂਈਆਂ ਕਰਨ ਨੂੰ ਮੂਹਰੇ ਹੁੰਦੇ ਹਨ। ਕੋਈ ਪੰਜਾਬੀਆਂ ਦਾ ਕਹਿੱਣਾਂ ਹੈ, “ ਇਥੇ ਦੇ ਵਸਨੀਕ ਪੈਸੇ
ਖੋ ਕੇ, ਬੰਦੇ ਨੂੰ ਮਾਰ ਦਿੰਦੇ ਹਨ। “ ਹਰ ਜਾਤ, ਰੰਗ, ਧਰਮ ਦੇ ਲੋਕਾਂ ਵਿੱਚ ਸਾਰੇ ਲੋਕ ਸਰੀਫ਼
ਜਾਂ ਬਦਮਾਸ਼, ਠੱਗ, ਚੋਰ, ਧੋਖੇਵਾਜ਼ ਹੁੰਦੇ ਹਨ। ਸਭ ਲੋਕ
ਇੱਕੋ ਜਿਹੇ ਨਹੀਂ ਹੁੰਦੇ। ਪੰਜਾਬੀਆਂ ਦੇ ਵਿਚਕਾਰ ਆਪਸ ਵਿੱਚ ਵੀ ਮੂਠਭੇੜ, ਲੜਾਈਆਂ ਹੁੰਦੀਆਂ
ਰਹਿੰਦੀਆਂ ਹਨ। ਪੰਜਾਬੀ ਦੋ ਜਾਂਣੇ ਇੱਕਠੇ ਨਹੀਂ ਖੜ੍ਹ ਸਕਦੇ। ਝੱਟ ਗਾਲੋ-ਗਾਲੀ ਹੋ ਜਾਂਦੇ ਹਨ।
ਕਈ ਕਿਸੇ ਨੂੰ, ਆਪ ਤੋਂ ਮੂਹਰੇ ਨਹੀਂ ਲੰਘਣ ਦਿੰਦੇ, ਝੱਟ ਲੱਤਾਂ ਖਿੱਚ ਕੇ ਸਿੱਟਣ ਨੂੰ ਤਿਆਰ
ਰਹਿੰਦੇ ਹਨ।
ਕਈ
ਐਸੇ ਵੀ ਲੋਕ ਹੁੰਦੇ ਹਨ। ਗਾਮੇਂ ਤੇ ਉਸ ਦੇ ਦੋਸਤਾਂ ਵਾਂਗ ਜੂਟਾਂ ਵਿੱਚ ਰਹਿੰਦੇ ਹਨ। ਦੇਖਣ ਵਾਲੇ
ਨੂੰ ਲਗਦਾ ਹੈ। ਧੱੜਾ ਬਹੁਤ ਮਜ਼ਬੂਤ ਹੈ। ਮਨ ਅੰਦਰੋਂ ਨਹੀਂ ਜੁੜਦੇ। ਗਾਮੇਂ ਦੇ ਦੋਸਤ ਨਿਰਮਲ,
ਬਲਦੇਵ, ਨੇਕ ਉਸ ਤੋਂ ਪਰੇ ਹੋ ਕੇ, ਆਪਸ ਵਿੱਚ ਗੱਲਾਂ ਕਰਦੇ ਸਨ। ਨਿਰਮਲ ਨੇ ਕਿਹਾ, “ ਆਪਾਂ
ਕਾਹਦੇ ਲਈ ਕੰਮ ਕਰਦੇ ਹਾਂ। ਕਦੇ ਪੈਸਾ ਨਹੀਂ ਦੇਖਿਆ। “ ਬਲਦੇਵ ਨੇ ਕਿਹਾ, “ ਸਾਰੇ ਪੈਸੇ ਗਾਮਾਂ
ਫੜ ਲੈਂਦਾ ਹੈ। ਆਪਣੇ ਹਿੱਸੇ ਕੀ ਆਉਂਦਾ ਹੈ? ਉਸ ਨੇ ਤਾਰੋਂ ਦੇ ਨਾਂਮ ਘਰ ਖ੍ਰੀਦਿਆ ਹੈ। ਸਾਰੇ
ਆਪਣੇ ਪੈਸੇ ਇਸੇ ਘਰ ਵਿੱਚ ਪਾਈ ਜਾਂਦਾ ਹੈ। “ ਨੇਕ ਨੇ ਕਿਹਾ, “ ਆਪਾਂ ਵੀ ਇਥੇ ਰਹਿੰਦੇ ਹਾਂ। ਪਰ
ਗੱਲ ਤੁਹਾਡੀ ਵੀ ਠੀਕ ਹੈ। ਆਪ ਗਾਮਾਂ ਬੱਚਿਆਂ ਵਿੱਚ ਰਹਿੰਦਾ ਹੈ। ਆਪਾਂ ਇੰਨੇ ਸਾਲਾਂ ਦੇ ਉਝੜੇ
ਫਿਰਦੇ ਹਾਂ। “ ਨਿਰਮਲ ਨੇ ਕਿਹਾ, “ ਮੇਰੇ ਤਾਂ ਹੁਣ ਪਿੰਡੋ ਵੀ ਕੋਈ ਸੁਨੇਹਾ ਨਹੀਂ ਆਇਆ। ਪਤਾ
ਨਹੀਂ ਮਾਂਪੇ ਮਰ ਗਏ ਹਨ। ਜਾਂ ਜਿਉਂਦੇ ਹਨ। “ ਬਲਦੇਵ ਨੇ ਕਿਹਾ, “ ਆਪਾਂ ਪਿੱਛਲਿਆ ਨੂੰ, ਮਿਲਣ
ਤਾਂ ਜਾ ਸਕਦੇ ਹਾਂ। ਮੇਰਾ ਵੀ ਜੀਅ ਉਦਰਿਆ ਹੋਇਆ ਹੈ। ਮੈਂ ਬੁੱਢਾ ਹੋ ਗਿਆ ਹਾਂ। ਪਤਨੀ ਵੀ ਬੁੱਢੀ
ਹੋ ਗਈ ਹੋਵੇਗੀ। ਬੱਚਿਆਂ ਦਾ ਕਦੇ ਹਾਲ ਨਹੀਂ ਪੁੱਛਿਆ। ਆਪਾਂ ਗਾਮੇਂ ਬਾਈ ਤੋਂ ਪੈਸੇ ਮੰਗ ਕੇ
ਦੇਖਦੇ ਹਾਂ। ਉਹ ਮੁਕਰਨ ਨਹੀਂ ਲੱਗਾ। “ ਗਾਮਾਂ ਵੀ ਉਨਾਂ ਕੋਲ ਆ ਗਿਆ ਸੀ। ਨੇਕ ਨੇ ਕਿਹਾ, “ ਵੈਸੇ
ਸਾਨੂੰ ਇਥੇ ਕੋਈ ਕਮੀ ਨਹੀਂ ਹੈ। ਆਪਦਾ ਘਰ ਹੈ। ਵੱਡੇ ਬਾਈ ਜੇ ਤੂੰ ਹਾਮੀ ਭਰੇ, ਅਸੀ ਤਿੰਨੇ
ਅੱਗਲੇ ਮਹੀਨੇ, ਪਿੰਡ ਜਾਂਣਾਂ ਚਹੁੰਦੇ ਹਾਂ। ਸਾਨੂੰ ਟਿੱਕਟਾ ਲੈ ਦੇ। ਕੁੱਝ ਪੈਸੇ ਵੀ ਖ਼ੱਰਚੇ ਲਈ
ਦੇ ਦੇਵੀਂ। “ ਗਾਮੇਂ ਨੇ ਤਿੰਨਾਂ ਵੱਲ ਟੇਡੀ ਅੱਖ ਨਾਲ ਦੇਖਿਆ। ਜੈਲਦਾਰ ਦੀ ਚੋਰ ਅੱਖ ਨੇ, ਉਨਾਂ
ਦੇ ਚੇਹਰੇ ਪੜ੍ਹ ਲਏ। ਉਸ ਨੇ ਕਿਹਾ, “ ਫਿਰ ਕਸਰ ਕਿਹੜੀ ਗੱਲ ਦੀ ਹੈ? ਤੁਸੀਂ ਤਿੰਨੇ ਤਿਆਰੀ ਖਿੱਚ
ਦੇਵੋ। ਅੱਗਲੇ ਹਫ਼ਤੇ ਪਿੰਡ ਜਾਵੋ। ਚਾਰ ਮਹੀਨੇ ਲਾ ਕੇ ਆਵੋ। ਪਾਣੀ ਬਦਲ ਹੋ ਜਾਵੇਗਾ। ਇਹ ਦੱਸੋਂ
ਤੁਹਾਨੂੰ ਕੋਈ ਇਥੇ ਤਕਲੀਫ਼ ਤਾਂ ਨਹੀਂ ਹੈ? ਕੀ ਤਾਰੋ ਪੂਰੀ ਸੇਵਾ ਕਰਦੀ ਹੈ? “ ਬਲਦੇਵ ਨੇ ਕਿਹਾ,
“ ਭਾਬੀ ਸਾਡਾ ਬਹੁਤ ਖਿਆਲ ਰੱਖਦੀ ਹੈ। ਇਸੇ ਲਈ ਅੱਜ ਤੱਕ ਪਿੰਡ ਵੱਲ ਮੂੰਹ ਨਹੀਂ ਕੀਤਾ। “ ਨਿਰਮਲ
ਨੇ ਕਿਹਾ, “ ਭਾਬੀ ਵਰਗੀ ਸੇਵਾ ਸਾਡੀ ਪਤਨੀ ਨਹੀਂ ਕਰ ਸਕਦੀ। ਤੂੰ ਬਾਈ ਸਾਡੀ 2 ਮਹੀਨੇ ਪਿਛੋਂ ਵਾਪਸ
ਆਉਣ ਦੀ ਰਿਟਰਨ ਟਿੱਕਟ ਰੱਖ ਦੇ। ਸਾਡਾ ਕਿਹੜਾ ਉਥੇ ਜੀਅ ਲੱਗਣਾਂ ਹੈ? ਪਿੱਛਲੇ ਤਾਂ ਸੋਚਦੇ ਹੋਣੇ
ਹਨ। ਸ਼ਾਇਦ ਮਰ-ਮੁੱਕ ਹੀ ਗਏ ਹਨ। “ ਚਾਰੇ ਗੱਲਾਂ ਕਰਦੇ ਸ਼ਰਾਬੀ ਹੋ ਗਏ। ਸੋਫ਼ਿਆਂ ਉਤੇ ਲੁੱਟਕ ਕੇ
ਸੌਂ ਗਏ। ਦੂਜੇ ਦਿਨ ਉਠੇ ਘਰ ਦਾ ਸਮਾਨ ਖਿੰਡਿਆ ਪਿਆ ਸੀ। ਦਾਲਾਂ ਹੱਲਦੀ, ਚੌਲ ਡੁੱਲੇ ਹੋਏ ਸਨ।
ਤਾਰੋਂ ਰੌਲਾ ਪਾ ਰਹੀ ਸੀ, “ ਆਪਾਂ ਲੁੱਟੇ ਗਏ। ਸਾਰੀ ਉਮਰ ਦੀ ਕਮਾਂਈ ਨੌਕਰ ਲੈ ਕੇ ਭੱਜ ਗਿਆ। “
ਤਿੰਨੇ ਦੋਸਤ, ਇੱਕ ਦੂਜੇ ਨਾਲ ਚੋਰੀ-ਚੋਰੀ ਨਜ਼ਰਾਂ ਮਿਲਾ ਕੇ ਪੁੱਛ ਰਹੇ ਸਨ। ਚੋਰੀ ਪੈਸੇ ਹੋਏ ਹਨ।
ਪਰ ਦਾਲਾਂ ਹੱਲਦੀ, ਚੌਲ ਕਿਉਂ ਖਿੰਡੇ ਹਨ? ਕੀ ਪੈਸੇ ਦਾਲਾਂ ਹੱਲਦੀ, ਚੌਲਾਂ ਵਿੱਚ ਸਨ?
Comments
Post a Comment