ਭਾਗ 31 ਪੈਸਾ ਹੀ ਸਬ ਕੁੱਝ ਨਹੀਂ ਹੁੰਦਾ, ਲੋਕ ਭਲਾਈ ਦੇ ਕੰਮ ਵੀ ਕਰਨੇ ਚਾਹੀਦੇ ਹਨ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗੁੱਡੀ ਦੀ ਡਿਊਟੀ ਕੋਰਟ ਵਿੱਚ ਲੱਗੀ ਹੋਈ ਸੀ। ਜਿੱਥੇ ਘਰਾਂ, ਪ੍ਰਾਪਰਟੀ ਦੇ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਦੇ ਝਗੜੇ ਨੂੰ ਨਿਬੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਸਾਹਮਣੇ ਜੋ ਔਰਤ ਖੜ੍ਹੀ ਸੀ। ਉਸ ਨੇ ਦੱਸਿਆ, “ ਕਿਰਾਏਦਾਰਾਂ ਨੇ ਇਸ ਮਹੀਨੇ ਦਾ ਰਿੰਟ 900 ਡਾਲਰ ਨਹੀਂ ਦਿੱਤਾ। ਅਦਾਲਤ ਵਿੱਚ ਉਸੇ ਦੀ ਅੱਜ ਤਰੀਕ ਹੈ। ਮੈਂ ਠੰਢ ਨਾਲ ਫਰੀਜ਼ ਹੋ ਗਈ ਹਾਂ। “ “ ਅੱਜ ਤਾਂ –42 ਠੰਢ ਹੈ। ਪੱਛਮ ਦੀ ਪਤਲੀ ਜਿਹੀ ਤੇਰੇ ਕੋਟੀ ਪਾਈ ਹੈ। ਸਿਰ ਨੰਗਾ ਹੈ। ਪੈਰਾਂ ਵਿੱਚ ਪੰਜਾਬੀ ਜੁੱਤੀ ਪਾਈ ਹੈ। ਤੇਰੇ ਪਹਿਰਾਵੇ ਤੋਂ ਐਸਾ ਨਹੀਂ ਲਗਦਾ, ਕਿ ਤੈਨੂੰ ਠੰਢ ਲਗਦੀ ਹੈ।  “ “ ਮੈਂ ਵੈਦਰ ਨਹੀਂ ਦੇਖਿਆ ਸੀ। ਇੰਨੀ ਠੰਢ ਹੈ, ਪਤਾ ਨਹੀਂ ਸੀ। 900 ਡਾਲਰ ਲੈਣ ਦੇ ਚੱਕਰ ਵਿੱਚ ਬਾਵਰੀ ਹੋ ਗਈ।   ਕੀ ਤੇਰੀ ਆਮਦਨੀ ਸਿਰਫ਼ 900 ਡਾਲਰ ਹੀ ਹੈ? ਜੋ ਤੈਨੂੰ ਬਾਹਰ ਬਰਫ਼ ਪਈ ਦੀ ਖ਼ਬਰ ਨਹੀਂ ਰਹੀ। ਸਿਆਲਾਂ ਵਿੱਚ ਤਾਂ ਬੰਦਾ ਸਿਰ ਤੋਂ ਪੈਰਾਂ ਤੱਕ ਗਰਮ ਕੱਪੜੇ, ਬੂਟ ਪਾ ਕੇ ਘਰੋਂ ਬਾਹਰ ਜਾਂਦਾ ਹੈ।  

ਮੈਂ ਪੈਸਾ ਬਹੁਤ ਦੇਖਿਆ ਹੈ। ਮੇਰਾ ਦਾਦਾ 6 ਸਾਲ ਦੀ ਉਮਰ ਵਿੱਚ ਅਫ਼ਰੀਕਾ ਆ ਗਿਆ ਸੀ। ਗੋਰੇ ਲੋਕ ਉਸ ਨੂੰ ਜੂਪੀ ਵਿੱਚੋਂ ਉਠਾ ਕੇ ਲੈ ਆਏ ਸੀ। ਉਸ ਨੂੰ ਨੌਕਰ ਬਣਾਈ ਰੱਖਿਆ। ਮੇਰੇ ਦਾਦੇ ਨੇ 150 ਏਕੜ, ਮੇਰੇ ਬਾਪ ਨੇ 100 ਏਕੜ ਜ਼ਮੀਨ ‘ਤੇ ਚਾਹ ਦੇ ਬਾਗ਼ ਲਾਏ ਹਨ। ਗੁੱਡੀ ਉਸ ਨੂੰ ਸਿਰ ਤੋਂ ਪੈਰਾਂ ਤੱਕ ਨਿਹਾਰ ਰਹੀ ਸੀ। ਏਕੜਾਂ ਵਾਲੇ ਉਸ ਦੇ ਕੋਈ ਲੱਛਣ ਨਹੀਂ ਦਿਸ ਰਹੇ ਸਨ। ਉਹ ਤਾਂ ਆਂਏ ਲੱਗਦੀ ਸੀ। ਜਿਵੇਂ ਘਰੋਂ ਕੱਢੀ ਹੁੰਦੀ ਹੈ। ਬੰਦਾ ਬਗੈਰ ਮੂੰਹ ਸਿਰ ਸੁਆਰੇ, ਸੈਰ ਕਰਨ ਵੀ ਨਹੀਂ ਜਾਂਦਾ। ਲੱਗਦਾ ਸੀ, ਇਸ ਦੀ ਬੱਚਿਆਂ ਨੇ ਮੱਤ ਮਾਰੀ ਹੋਈ ਸੀ। ਗੁੱਡੀ ਨੇ ਪੁੱਛਿਆ, “ ਤੇਰੇ ਬੱਚੇ ਕਿੰਨੇ ਹਨ? “  ਉਹ ਬੁਆਏ ਕੱਟ ਵਾਲਾਂ ਦੇ ਉਂਗਲਾਂ ਨਾਲ ਉਲਝ ਕੱਢਦੀ ਹੋਈ ਬੋਲੀ, “ 5 ਬੱਚੇ ਹਨ। ਇੱਕ ਕੁੜੀ ਡਿਗ ਕੇ, ਮਰ ਗਈ ਸੀ। ਮੇਰੇ ਕੋਲੇ ਕੈਲਗਰੀ ਵਿੱਚ 100 ਏਕੜ ਹਨ। ਮੇਰੇ ਕੋਲ 2007 ਦੀ ਟੋਏਟਾ ਕੈਮਰੀ ਨਵੀਂ ਕਾਰ ਹੈ।   ਉਸ ਨੇ ਕੁੜੀ ਮਰੀ ਦੀ ਗੱਲ ਇਸ ਤਰਾਂ ਕੀਤੀ। ਜਿਵੇਂ ਕਿਸੇ ਪਸ਼ੂ ਮਰੇ ਦੀ ਗੱਲ ਕਰਦੇ ਹਨ। ਫਿਰ ਜ਼ਮੀਨਾਂ ਦੀਆਂ ਗੱਲਾਂ ਕਰਨ ਲੱਗ ਗਈ। ਕਾਰ 7 ਸਾਲ ਪੁਰਾਣੀ ਹੈ। ਹੁਣ ਤਾਂ 2014 ਚੱਲ ਰਿਹਾ ਹੈ। ਬੇਟੀ ਦੇ ਡਿੱਗਣ ਨਾਲ ਕੀ ਕੋਈ ਉਸ ਦੇ ਸੱਟ ਲੱਗੀ ਸੀ? “    ਉਹ ਸਿੱਧੇ ਮੂੰਹ ਡਿੱਗੀ ਸੀ। ਖ਼ੂਨ ਉਸ ਦੇ ਮੂੰਹ ਵਿੱਚ ਹੀ ਪਈ ਗਿਆ। ਤੈਨੂੰ ਕੀ ਲੱਗਦਾ ਹੈ? ਕੀ ਗੋਰੀ ਮੈਨੂੰ ਰਿੰਟ ਦੇ ਦੇਵੇਗੀ? “  ਗੋਰੀ ਨੂੰ ਜਦੋਂ ਇੱਥੇ ਤੱਕ ਲੈ ਆਈ ਹੈ। ਹੁਣ ਅੰਦਰ ਜਾ ਕੇ ਉਸੇ ਨੂੰ ਪੁੱਛ ਲਵੀ। ਜ਼ਮੀਨਾਂ ਤੇ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਕਿਸੇ ਕੋਲ ਨਹੀਂ ਟਿਕਦੇ। ਪਰ ਸਰੀਰ ਇੱਕ ਬਾਰ ਵਿਗੜ ਗਿਆ। ਮੁੜ ਕੇ ਵੇਲਾ ਹੱਥ ਨਹੀਂ ਆਉਣਾ। ਠੰਢ ਨਾਲ ਸੜਕਾਂ, ਦਰਖ਼ਤ ਚਾਰੇ ਪਾਸੇ ਸਬ ਕੁੱਝ ਜੰਮਿਆ ਪਿਆ ਹੈ। ਇੰਨੀ ਠੰਢ ਵਿੱਚ ਸਰੀਰ, ਚਮੜੀ ਤੇ ਖ਼ੂਨ ਨੂੰ ਬਰਫ਼ ਵਾਂਗ ਜੰਮਣ ਲਈ ਘੰਟਾ ਵੀ ਨਹੀਂ ਚਾਹੀਦਾ। 10 ਮਿੰਟ ਵੀ ਬਾਹਰ ਇੰਨੀ ਠੰਢ ਵਿੱਚ ਰਹਿਣਾਂ ਵੀ  ਬਹੁਤ ਪੇਨ ਫੁੱਲ ਔਖਾ ਹੁੰਦਾ ਹੈ।

ਇੱਕ ਹੋਰ ਔਰਤ ਉੱਥੇ ਆ ਗਈ ਸੀ। ਉਸ ਕੋਲ ਲੱਕ ਜਿੱਡਾ ਊਚਾ ਕੁੱਤਾ ਸੀ। ਜਿਸ ਦੇ ਕੱਪੜੇ ਦੀ ਗੱਦੀ ਬੰਨੀ ਹੋਈ ਸੀ। ਜਿਸ ਉੱਤੇ ਸਰਵਿਸ ਡੌਗ ਲਿਖਿਆ ਸੀ। ਉਹ ਔਰਤ ਕੁਰਸੀ ਉੱਤੇ ਬੈਠ ਗਈ। ਕੁੱਤਾ ਮੂੰਹ ਧਰਤੀ ਨਾਲ ਲਾ ਕੇ ਲੰਮਾ ਪੈ ਗਿਆ। ਕਿਸੇ ਨੇ ਕੋਲੋਂ ਹੀ ਪੁੱਛਿਆ, “ ਕੀ ਇਹ ਥੱਕ ਗਿਆ ਹੈ? “ ਔਰਤ ਨੇ ਕਿਹਾ, “ ਅਸੀਂ ਅੱਧਾ ਕਿੱਲੋਮੀਟਰ ਤੁਰ ਕੇ ਆਏ ਹਾਂ। ਇਸ ਦੇ ਪੈਰ ਠਰ ਗਏ ਹਨ। ਗੁੱਡੀ ਨੂੰ ਵੀ ਉਹ ਕਾਲਾ ਸ਼ਾਹ ਕੁੱਤਾ ਸ਼ਨੀਲ ਦੀ ਰੇਸ਼ਮੀ ਜੱਤ ਵਾਲਾ ਬਹੁਤ ਸੋਹਣਾ ਲੱਗਾ। ਉਹ ਵੀ ਕੁਰਸੀ ਤੋਂ ਉੱਠ ਕੇ, ਉਸ ਕੋਲ ਚਲੀ ਗਈ। ਉਸ ਨੇ ਔਰਤ ਨੂੰ ਪੁੱਛਿਆ, “ ਤੈਨੂੰ ਤਾਂ ਚੰਗਾ ਭਲਾ ਦਿਸਦਾ ਹੈ। ਇਸ ਨੂੰ ਇੰਨੀ ਠੰਢ ਵਿੱਚ ਕਿਉਂ ਲਈ ਫਿਰਦੀ ਹੈ? “  ਮੈਂ ਕੁੱਤਿਆਂ ਨੂੰ ਟਰੇਨਿੰਗ ਦਿੰਦੀ ਹਾਂ। ਪਬਲਿਕ ਵਿੱਚ ਵਿਚਰਨ ਦੀ ਅਕਲ ਦਿੰਦੀ ਹਾਂ। ਲੋਕਾਂ ਵਿੱਚ ਚਲਣਾਂ ਸਿਖਾਉਂਦੀ ਹਾਂ। ਥਾਵਾਂ ਦੀ ਪਛਾਣ ਕਰਨੀ ਦੱਸਦੀ ਹਾਂ। ਜਿੱਥੇ ਵੀ ਜਾਂਦੀ ਹਾਂ। ਬੋਲ ਕੇ ਦੱਸਦੀ ਹਾਂ। ਇਹ ਬਾਥਰੂਮ, ਰਸੋਈ, ਬੈਂਕ, ਬੱਸ ਸਟਾਪ, ਗਰੌਸਰੀ ਸਟੋਰ ਹੈ। ਫਿਰ ਇਸ ਨੂੰ ਚੇਤੇ ਕਰਾਉਣ ਲਈ ਮੈਂ ਕਹਿੰਦੀ ਹਾਂ, “ ਮੈਂ ਉਸ ਜਗਾ ਜਾਣਾ। ਇਸ ਦੀ ਯਾਦ ਸ਼ਕਤੀ ਬਹੁਤ ਹੈ। ਗੁੱਡੀ ਨੇ ਪੁੱਛਿਆ,  ਇਸ ਦੀ ਉਮਰ ਕਿੰਨੀ ਹੈ? “  ਇਹ 16 ਮਹੀਨਿਆਂ ਦਾ ਬੇਬੀ ਹੈ। ਉਸ ਦੇ ਬੇਬੀ ਕਹਿਣ ਉੱਤੇ ਸਾਰੇ ਹੱਸ ਪਏ। ਉਹ ਤਾਂ ਕੱਟੇ ਜਿੱਡਾ ਸੀ। ਕਿਸੇ ਨੇ ਪੁੱਛਿਆ ਇਸ ਦੀ ਹੁਣ ਕੀਮਤ ਕਿੰਨੀ ਹੈ? “ “ ਇਹ ਅਜੇ ਗੱਲਾਂ ਸਿੱਖਣ ਹੀ ਲੱਗਾ ਹੈ। ਪਹਿਲੀ ਕਲਾਸ ਵਿੱਚ ਹੈ। ਹੁਣ 2000 ਡਾਲਰ ਦਾ ਹੈ। ਜਦੋਂ ਇਹ ਸਬ ਕੁੱਝ ਸਿੱਖ ਗਿਆ। ਗ੍ਰੈਜੂਏਟ ਹੋ ਜਾਵੇਗਾ। 6000 ਡਾਲਰ ਦਾ ਹੋਵੇਗਾ। ਪਰ ਅੰਨ੍ਹੇ ਲੋਕਾਂ ਨੂੰ ਇਹ ਕੁੱਤੇ ਮੁਫ਼ਤ ਵਿੱਚ ਦਿੱਤੇ ਜਾਂਦੇ ਹਨ। ਲੋਕ ਮੈਨੂੰ ਦਾਨ ਬਹੁਤ ਦਿੰਦੇ ਹਨ। ਮੈਂ ਅੰਨ੍ਹੇ ਲੋਕਾਂ ਨੂੰ ਕੁੱਤੇ ਦਾਨ ਕਰਦੀ ਹਾਂ। ਮੈਨੂੰ ਨੌਕਰੀ ਕਰਨ ਦੀ ਲੋੜ ਨਹੀਂ ਪੈਂਦੀ। ਪੈਸਾ ਹੀ ਸਬ ਕੁੱਝ ਨਹੀਂ ਹੁੰਦਾ, ਲੋਕ ਭਲਾਈ ਦੇ ਕੰਮ ਵੀ ਕਰਨੇ ਚਾਹੀਦੇ ਹਨ। ਪੂਰੇ ਦਿਨ ਵਿੱਚ ਅਸੀਂ ਕਿਸੇ ਦੇ ਕੀ ਕੰਮ ਆਉਂਦੇ ਹਾਂ? ਜਾਂ ਆਪਣੀਆਂ ਹੀ ਜੇਬਾਂ ਭਰਨ ਵਿੱਚ ਲੱਗੇ ਹਾਂ। ਕੁੱਤੇ ਨੇ ਕੋਈ ਆਵਾਜ਼ ਨਹੀਂ ਕੱਢੀ। ਬੰਦੇ ਤਾਂ ਅਜੇ ਊਚੀ ਬੋਲ ਹੱਸ ਰਹੇ ਸਨ। ਉਹ ਸਹਿਜ ਨਾਲ ਉਵੇਂ ਹੀ ਅੱਖਾਂ ਖ਼ੋਲ ਕੇ ਲੰਮਾ ਪਿਆ ਸੀ।

ਇੱਕ ਹੋਰ 50 ਕੁ ਸਾਲਾਂ ਦੀ ਔਰਤ ਆ ਗਈ ਸੀ। ਉਸ ਕੋਲ ਇੱਕ ਪੇਪਰ ਸੀ। ਜਿਸ ‘ਤੇ ਕੋਰਟ ਦਾ ਐਡਰੈੱਸ ਲਿਖਿਆ ਸੀ। ਉਸ ਨੇ ਗੁੱਡੀ ਦੇ ਟੇਬਲ ਕੋਲ ਆ ਕੇ ਪੁੱਛਿਆ, “ ਕੀ ਮੈਂ ਇਹੀ ਸਹੀ ਐਡਰੈੱਸ ਉੱਤੇ ਆਈ ਹਾਂ? ਗੁੱਡੀ ਦਾ ਹਾਸਾ ਨਿਕਲ ਗਿਆ। ਉਸ ਨੇ ਕਿਹਾ, “ ਇੱਥੇ ਤੂੰ ਦੋ ਹਫ਼ਤਿਆਂ ਵਿੱਚ ਪੰਜ ਬਾਰ ਪਹਿਲਾਂ ਵੀ ਆ ਚੁੱਕੀ ਹੈਂ। “ “ ਉਹ ਮੈਂ ਅੱਜ ਡਾਊਨ ਟਾਊਨ ਵਿੱਚ ਬਹੁਤ ਬਿਲਡਿੰਗਾਂ ਵਿੱਚ ਗਈ ਹਾਂ। ਦਿਮਾਗ਼ ਘੁੰਮ ਗਿਆ। ਗੁੱਡੀ ਕੁੱਤੇ ਤੇ ਇਸ ਔਰਤ ਵੱਲ ਬਾਰ-ਬਾਰ ਦੇਖ ਰਹੀ ਸੀ। ਹੰਢੀ ਹੋਈ ਔਰਤ, ਅਣਜਾਣ ਬਣ ਰਹੀ ਸੀ। ਕੁੱਤਾ ਨਵੇਂ ਰਾਹਾਂ ਦੀ ਪਹਿਚਾਣ ਕਰ ਰਿਹਾ ਸੀ। ਇੱਕ ਹੋਰ ਔਰਤ ਨੂੰ ਪੈਸੇ ਦੀ ਗਰਮੀ ਵਿੱਚ ਮੌਸਮ ਦਾ ਵੀ ਖਿਆਲ ਨਹੀਂ ਸੀ। ਐਸੇ ਲੋਕ ਕੀ ਸਬ ਨੂੰ ਬੇਵਕੂਫ਼ ਬਣਾਉਂਦੇ ਹਨ ਜਾਂ ਬੇਵਕੂਫ਼ ਆਪ ਹੈ?

 
 
 

Comments

Popular Posts