ਭਾਗ 40 ਦਿਲਾਂ ਦੇ ਜਾਨੀ
ਸ਼ਰਧਾ ਵਿੱਚ ਅੰਨੀ ਜੰਨਤਾ, ਸਰਕਾਰ ਦਾ ਕਨੂੰਨ ਪਖੰਡੀਆਂ, ਧਰਮੀਆਂ ਦੇ ਕਹਿਰ ਤੋਂ ਡਰਦੇ ਸਾਧਾਂ
ਦੇ ਖਿਲਾਫ਼ ਨਹੀਂ ਬੋਲਦੇ ਹਨ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਜਿਸ ਨੂੰ ਨੌਕਰੀ ਨਹੀਂ ਲੱਭਦੀ। ਘਰਦਿਆਂ ਨੇ ਘਰੋਂ ਕੱਢ
ਦਿੱਤਾ ਹੈ। ਜੇ ਵਿਆਹ ਨਹੀਂ ਹੁੰਦਾ। ਪੀਲੇ, ਚਿੱਟੇ, ਨੀਲੇ ਕੱਪੜੇ ਪਾ ਲਵੋ। ਦੁਨੀਆਂ ਪੈਰ ਚੁੰਮਣ
ਲੱਗ ਜਾਵੇਗੀ। ਮਾਇਆ ਤੇ ਜ਼ਨਾਨੀਆਂ ਛੱਪਰ ਪਾੜ ਕੇ ਨਹੀਂ, ਮਹਿਲਾਂ ਦੇ ਦਰਵਜੇ ਵਿੱਚ ਦੀ ਛੱਣਦੀਆਂ ਆਂਉਣਗੀਆਂ।
ਆਪ ਨੂੰ ਸਾਧੂ, ਮਹਾਤਮਾਂ, ਸੁਆਮੀ ਜੀ ਕਹਾਂਉਣ ਲੱਗ ਸਕਦੇ ਹੋ। ਐਸੇ ਹੀ ਬਥੇਰੇ ਪਤਾ ਨਹੀਂ ਕਿਹੜੀ
ਊਚੀ ਪਦਵੀ ਪਾਈ ਬੈਠੇ ਹਨ? ਕੁੱਝ ਕਹਿ ਕੇ ਦੇਖੋ। ਗੁੱਸੇ ਵਿੱਚ ਮੱਕੀ ਦੇ ਦਾਣੇ ਨੂੰ ਤੱਤੀ ਰੇਤ
ਲੱਗਣ ਵਾਂਗ ਬੁੜਕਦੇ ਹਨ। ਉਵੇਂ ਹੀ ਚਿੱਟੇ ਦੰਦ ਦਿਖਾ ਕੇ, ਦੰਦੀਆਂ ਚੜਾਉਂਦੇ ਹਨ। ਕਈ ਧਰਮੀ ਬੰਦੇ
ਬਹੁਤ ਪੂਠੇ ਕੰਮ ਕਰਦੇ ਹਨ। ਲੋਕ ਤੇ ਸਰਕਾਰ ਉਨਾਂ ਉਤੇ ਸ਼ੱਕ ਨਹੀਂ ਕਰਦੇ। ਸਗੋਂ ਅਦਾਲਤਾਂ ਦੇ
ਜੱਜ, ਵਕੀਲ, ਗੁਵਾਹ, ਪੁਲੀਸ ਵਾਲੇ, ਇੰਨਾਂ ਦੇ ਸ਼ਰਧਾਲੂ ਹੁੰਦੇ ਹਨ। ਇਸ ਲਈ ਇਹ ਸਾਧ, ਮਹਾਤਮਾਂ,
ਸੁਆਮੀ ਜੀ, ਹਰ ਕੇਸ ਵਿੱਚੋਂ ਬਰੀ ਹੋ ਜਾਂਦੇ ਹਨ। ਇੰਨਾਂ ਖਿਲਾਫ਼ ਭਾਰਤ ਵਰਗੇ ਦੇਸ਼ਾਂ ਵਿੱਚ, ਕੋਈ
ਕਨੂੰਨੀ ਕਾਰਵਾਈ ਨਹੀਂ ਕਰ ਸਕਦਾ। ਭਾਰੀ ਮਾਤਰਾਂ ਵਿੱਚ ਸ਼ਰਧਾ ਵਿੱਚ ਅੰਨੀ ਜੰਨਤਾ, ਸਰਕਾਰ ਦਾ
ਕਨੂੰਨ ਪਖੰਡੀਆਂ, ਧਰਮੀਆਂ ਦੇ ਕਹਿਰ ਤੋਂ ਡਰਦੇ ਸਾਧਾਂ ਦੇ ਖਿਲਾਫ਼ ਨਹੀਂ ਬੋਲਦੇ ਹਨ। ਸਾਧਾਂ ਦੇ ਮਗਰ ਲੱਗੇ ਹਨ। ਜੋ ਬੰਦਾ ਆਪਦੇ ਲਈ ਆਪ ਤਨ ਢੱਕਣ ਤੇ ਦੋ
ਰੋਟੀਆਂ ਦਾ ਕੰਮ ਨਹੀਂ ਕਰ ਸਕਦਾ। ਘਰ ਚਲਾ ਕੇ, ਬਾਲ ਬੱਚਾ ਨਹੀਂ ਪਾਲ ਸਕਦਾ। ਉਹ ਕਿਸੇ ਹੋਰ ਉਤੇ
ਕਿਹੜੀ ਤੋਪ ਚਲਾ ਦੇਵੇਗਾ? ਲੋਕਾਂ ਨੂੰ ਲੱਗਦਾ ਹੈ, ਕਿਤੇ ਸਾਧ ਸਰਾਪ ਹੀ ਨਾਂ ਦੇ ਦੇਣ। ਜਿਸ ਦੇ
ਹੱਥ ਪੈਰ ਕੰਮ ਨਹੀਂ ਕਰਦੇ। ਕੀ ਸਾਧ ਜੀਭ ਦੇ ਨਾਲ ਜੁਬਾਨ ਹਿਲਾ ਕੇ, ਜ਼ਮੀਨ, ਸ਼ਮਾਨ ਹੇਠ ਉਤੇ ਕਰਕੇ,
ਪਰਲੋ ਲਿਆ ਦੂਗਾ? ਜੇ ਕੋਈ ਇੰਨਾਂ ਖਿਲਾਫ਼ ਬੋਲਦਾ ਹੈ। ਉਸ ਦੀਆਂ ਹੱਡੀਆਂ ਵੀ ਨਹੀਂ ਲੱਭਦੀਆਂ।
ਕੋਈ ਇੰਨਾਂ ਨੂੰ ਛੇਤੀ ਹੱਥ ਨਹੀਂ ਪਾਉਂਦਾ। ਜੇ ਕੋਈ ਸ਼ੇਰ ਦੀ ਪੂਛ ਨੂੰ ਹੱਥ ਲਗਾਉਣ ਦਾ ਜ਼ਤਨ ਕਰੇ।
ਉਸ ਦੀ ਬੋਟੀ ਨਹੀਂ ਬਚਦੀ। ਸਮਗਲਰ ਦੇ ਮਾਮਲੇ ਵਿੱਚ ਇਹ ਬਹੁਤ ਵੱਡੇ ਪੱਧਰ ਉਤੇ ਸੈਕਸ, ਡਰੱਗ ਤੇ ਔਰਤਾਂ,
ਬੱਚੇ ਬਲੈਕ ਹਨ। ਲੋਕਾਂ ਵਿੱਚ ਜਿਸਮ, ਨਸ਼ੇ ਵੇਚਦੇ ਹਨ।
ਧਰਮ ਦਾ ਕੋਈ ਵੀ ਪ੍ਰਚਾਰ ਦੁਨੀਆਂ ਉਤੇ ਨਹੀਂ ਹੈ। ਨਾਂ
ਹੀ ਕੋਈ ਕਿਸੇ ਨੂੰ ਸਵਰਗ, ਨਰਕ ਤੋਂ ਬਚਾ ਸਕਦਾ ਹੈ। ਰੱਬ ਦੇ ਨਾਂਮ ਉਤੇ ਚੰਦਾ ਇੱਕਠਾ ਕਰਨ ਨੂੰ
ਬੱਣਾਏ ਮੰਦਰਾਂ ਵਿੱਚ ਪੱਥਰਾਂ ਉਤੇ ਮੱਥੇ ਰੱਗੜਨ ਨਾਲ, ਮੱਥੇ ਦਾ ਮੱਕਦਰ ਨਹੀਂ ਬਦਲ ਸਕਦਾ। ਲੋਕਾਂ
ਦਾ ਕੀਤਾ ਪੂਜਾ, ਦਾਨ ਖਾ ਕੇ, ਵਿਹਲੇ ਸਾਧਾ ਦੀਆ ਗੋਗੜਾਂ ਜਰੂਰ ਵੱਡੀਆਂ ਹੋਈ ਜਾਂਦੀਆਂ ਹਨ। ਮੱਥੇ ਦੀਆਂ ਲਿਖੀਆਂ ਲਕੀਰਾਂ ਨਹੀਂ ਘੱਸਦੀਆਂ। ਸਬ ਕੁੱਝ ਆਪਦੇ ਪਿੰਡੇ
ਉਤੇ ਹੰਢੌਉਣਾਂ ਪੈਣਾਂ ਹੈ। ਇਹ ਸਬ ਨੇ, ਆਪਣੇ ਜੀਵਨ ਨਾਲ ਭੋਗਣ ਹੈ। ਕਈਆਂ ਨੂੰ ਜਿੰਦਗੀ ਵਿੱਚ
ਦੁੱਖ ਜਾ ਸੁੱਖ ਹੀ ਮਿਲਦੇ ਲੱਗਦੇ ਹਨ। ਇਹੀ ਜੀਵਨ ਦਾ ਲੇਖਾ ਜੋਖਾ ਹੈ। ਬਿੱਲੀਆਂ, ਕੁੱਤਿਆਂ,
ਪੱਛੀਆਂ ਨੂੰ ਭੁੱਖੇ ਤੇ ਪਿਆਸੇ, ਠੰਡ ਤੇ ਗਰਮੀ ਵਿੱਚ ਫਿਰਦੇ ਦੇਖ਼ਦੇ ਹਾਂ। -50, -60 ਡਿਗਰੀ
ਸੈਟੀਗ੍ਰੇਟ ਟਿਮਪ੍ਰੈਚਰ ਵਿੱਚ ਵੀ ਜਿਉਂ ਰਹੇ ਹਨ। ਇਹ ਕੋਈ ਸਜਾ ਭੁਗਤ ਰਹੇ ਹਨ। -0 ਫਰੀਜ਼ਰ ਵਿੱਚ ਬਰਫ਼
ਜੰਮ ਜਾਂਦੀ ਹੈ। -0 ਡਿਗਰੀ ਸੈਟੀਗ੍ਰੇਟ ਵਿੱਚ 10 ਮਿੰਟ ਹੱਥ ਨਹੀਂ ਰੱਖ ਸਕਦੇ। ਬਰਫ਼ ਨੂੰ ਕੁੱਝ
ਮਿੰਟ ਫੜ ਕੇ ਨਹੀਂ ਰੱਖ ਸਕਦੇ। ਜੇ ਜਿਉਂਦਾ ਬੰਦਾ, ਜੋ ਤੁਰਿਆ ਫਿਰਦਾ ਹੈ। ਫਰੀਜ਼ਰ ਵਿੱਚ ਨਹੀਂ ਰਹਿ ਸਕਦਾ। ਟਿੱਕ ਕੇ ਬੈਠਣਾਂ, ਸੌਣਾਂ ਨਾਂ
ਮੁਨਕੰਮ ਹੈ। ਲੋਕ ਬਰਫ਼ ਵਿੱਚ ਮਰ ਜਾਂਦੇ ਹਨ। ਪਿਛਲੇ ਸਾਲ ਹੇਮਕੁੰਡ ਵਾਲੇ ਯਾਤਰੀਆਂ ਦੀ ਹਾਲਤ ਸਬ
ਨੇ ਦੇਖੀ ਹੈ। ਕਿਸੇ ਨੇ ਇਹ ਕਦੇ ਵੀ ਨਹੀਂ ਦੇਖਿਆ ਹਿਮਾਲੀਆਂ ਜਾਂ ਕਿਸੇ ਹੋਰ ਬਰਫੀਲੀ ਥਾਂ ਉਤੇ,
ਕਈ ਦਿਨਾਂ, ਮਹੀਨਿਆਂ, ਸਾਲਾਂ ਤੋਂ ਬੰਦਾ ਬੈਠਾਂ ਰੱਬ-ਰੱਬ ਕਰਦਾ ਹੋਵੇ। ਕਿਤਾਬਾਂ ਵਿੱਚ ਲਿਖਿਆ
ਹੋਇਆ ਪੜ੍ਹਿਆ ਜਰੂਰ ਹੈ। ਬਹੁਤੇ ਲਿਖਰੀ ਗੱਪਾਂ ਵੀ ਲਿਖਦੇ ਹਨ। ਇੰਨੀ ਠੰਡ ਵਿੱਚ ਬੰਦੇ ਦੇ ਸਾਹ
ਰੁੱਕ ਜਾਂਦੇ ਹਨ। ਖੂਨ ਜੰਮ ਕੇ ਬਰਫ਼ ਬੱਣ ਜਾਂਦਾ ਹੈ। ਚੰਮੜੀ ਤਾਜ਼ੀ ਤੇ ਜਿੰਦਾ ਨਹੀਂ ਰਹਿ ਸਕਦੀ।
ਦਿਮਾਗ ਡੈਮਜ਼ ਹੋ ਜਾਂਦਾ। ਬੰਦੇ ਨੂੰ ਰੱਬ ਕਿਵੇਂ ਚੇਤੇ ਆਵੇਗਾ?
ਸਾਧ ਬੜੇ ਢੌਗ, ਪਖੰਡ, ਨਖ਼ਰੇ ਕਰਦੇ ਹਨ। ਗੁੱਡੋ ਕੇ
ਪਿੰਡ ਵੀ ਇੱਕ ਮੰਗਣ ਵਾਲਾ ਸਾਧ ਆ ਗਿਆ। ਉਸ ਨੇ ਦੇਖਿਆ ਲੋਕ ਬੜੀ ਸੇਵਾ ਕਰਦੇ ਹਨ। ਸਾਧ ਕਿਸੇ ਦੇ
ਖੂਹ ਉਤੇ ਬੈਠ ਗਿਆ। ਉਸ ਖੂਹ ਵਾਲਿਆਂ ਦੇ ਸਾਰੇ ਮਰਦ ਛੜੇ ਸਨ। ਚਾਰਾਂ ਵਿੱਚੋਂ ਇੱਕ ਵਿਆਹਿਆ ਸੀ।
ਘਰ ਕੋਈ ਮਨ ਪ੍ਰਚਾਉਣ ਤੇ ਰੋਟੀਆਂ ਧੱਪਣ ਵਾਲੀ ਵੀ ਚਾਹੀਦੀ ਸੀ। ਖੂਹ ਉਤੇ ਹੋਰ ਵੀ ਆਲੇ ਦੁਆਲੇ ਦੇ
ਸੀਰੀ, ਕਾਂਮੇ, ਬੰਦੇ ਆ ਜਾਂਦੇ ਸਨ। ਦੇਸੀ ਸ਼ਰਾਬ ਕੱਢਦੇ ਸਨ। ਮੱਚਲੀਆਂ ਔਰਤਾਂ ਚੋਗੀਆਂ, ਘਾਹ
ਖੋਤਣ ਵਾਲੀਆਂ ਵੀ ਦਰਖੱਤਾਂ ਦੀ ਠੰਡੀ ਛਾਂਵੇਂ ਬੈਠਣ, ਪਾਣੀ ਪੀਣ ਆ ਜਾਂਦੀਆਂ ਸਨ। ਬਹੁਤ
ਹਾਸਾ-ਮਜਾਕ ਚੱਲਦਾ ਸੀ। ਚੰਗੀ ਮਹਿਫ਼ਲ, ਰੌਣਕ ਲੱਗਦੀ ਸੀ। ਇਸ ਸਾਧ ਦਾ ਬੜਾ ਜੀਅ ਲੱਗਿਆ ਹੋਇਆ ਸੀ। ਇਸ ਨੇ ਔਰਤਾਂ-ਮਰਦਾਂ
ਨੂੰ ਆਪਣੇ ਵੱਲ ਖਿੱਚਣ ਲਈ ਜਾਪ ਸ਼ੁਰੂ ਕਰ ਦਿੱਤੇ। ਜੋਗੀ ਦੀ ਪੂਜਾ ਹੋਣ ਲੱਗੀ। ਹੁਣ ਇਥੇ ਦੁੱਧ, ਖੀਰ, ਸੇਵੀਆਂ, ਖੜਾਹ, ਮਿੱਠੀਆਂ, ਮਿਸੀਆਂ ਰੋਟੀਆਂ,
ਗੁੱਲਗੁਲੇ ਚੜ੍ਹਨ ਲੱਗੇ ਸਨ। ਗੁੱਡੋ ਦੀ ਦਾਦੀ ਵੀ ਹੋਰਾਂ ਬੁੜੀਆਂ ਦੇ ਨਾਲ ਨਿੱਤ ਸਾਧ ਦੇ ਦਰਸ਼ਨਾਂ
ਨੂੰ ਜਾਂਦੀ ਸੀ। ਹੱਟੇ-ਕੱਟੇ ਸਾਧ ਨੂੰ ਦੇਖ ਕੇ, ਕੁੜੀਆਂ, ਬੁੜੀਆਂ ਸਬ ਹਰੀਆਂ ਹੋ ਜਾਂਦੀਆਂ ਸਨ। ਸਾਧ
ਖੂਹ ਤੇ ਬੈਠਾ ਸੀ। ਮੱਝ ਨੂੰ ਝੋਟਾ ਹਰੀ ਕਰਦਾ ਸੀ। ਅੱਖ ਮੱਟਕਾ ਕਰਕੇ, ਵਿਆਹ ਮੁੰਡਾ-ਕੁੜੀ
ਕਰਾਂਉਂਦੇ ਸੀ। ਮੁੰਡਾ ਜੰਮਣ ਨੂੰ ਜ਼ੋਰ ਬਹੂ ਮੁੰਡੇ ਦਾ ਲੱਗਦਾ ਸੀ। ਨਾਂਮ ਸਾਧ ਦਾ ਲੱਗਦਾ ਸੀ। ਔਰਤਾਂ
ਸਾਧ ਦੀ ਸੇਵਾ ਕਰਦੀਆਂ ਸੀ। ਸੁੱਖ ਪੂਰੀ ਹੋਣ ਨਾਲ, ਸਾਧ ਦੀ ਬੱਲੇ-ਬੱਲੇ ਹੋ ਰਹੀ ਸੀ। ਪਿੰਡ ਸਾਰਾ ਵੱਸ ਗਿਆ। ਖੂਹ ਵਾਲਿਆਂ ਦੇ ਤਿੰਨ ਛੜੇ ਤੇ ਸਾਧ ਕੁਆਰੇ ਸਨ। ਪਿੰਡ ਦੀਆਂ ਔਰਤਾਂ ਰਸਤੇ ਵਿੱਚ ਤਾਂ ਘੁੰਡ ਕੱਢ ਕੇ ਜਾਂਦੀਆਂ ਸਨ। ਖੂਹ ਉਤੇ ਜਾ ਕੇ ਨਸੰਗ
ਹੋ ਕੇ, ਸਾਧ ਦੀ ਸੇਵਾ ਕਰਦੀਆਂ ਸਨ। ਲੱਤਾਂ ਬਾਂਹਾਂ ਘੁੱਟਦੀਆਂ ਸਨ। ਦੁੱਧ-ਘਿਉ ਚਾਰਦੀਆਂ ਸਨ।
ਛੱੜਿਆਂ ਦੀ ਸੇਵਾ ਨਾਲ ਹੋਣ ਨਾਲ, ਉਨਾਂ ਦੀ ਮੌਜ਼ ਬੱਣ ਗਈ ਸੀ। ਜੋ ਪਤੀ ਵਰਤਾ ਤੇ ਕੁਆਰੀਆਂ ਔਰਤਾਂ
ਪਾਸਾ ਵੱਟ ਕੇ, ਦਿਨ ਦੇ ਚਾਂਨਣੇ ਕੋਲੋ ਦੀ ਲੰਘ ਜਾਂਦੀਆਂ ਸਨ। ਉਹ ਹੁਣ ਅੱਧੀ ਰਾਤ ਨੂੰ ਖੂਹ ਉਤੇ
ਦੀਵਾ ਜਗਾ ਕੇ, ਰੱਖਣ ਆਉਂਦੀਆਂ ਸਨ। ਚਾਂਦ ਤੇ ਦੀਵੇ ਦੇ ਚਾਂਨਣੇ ਆ ਕੇ, ਛੱੜਿਆਂ ਦਾ ਮੱਥਾ, ਮੁੱਖ
ਚੁੰਮਦੀਆਂ ਸਨ। ਆਪਣੇ ਜਾਗੇ ਭਾਗਾ ਨੂੰ ਸੁਲਾਉਂਦੀਆਂ ਸਨ। ਛੱੜਿਆਂ ਤੇ ਸਾਧ ਦੇ ਗੁਣ ਗਾ ਕੇ
ਅਸੀਸਾਂ ਦਿੰਦੀਆਂ ਸਨ। ਕਈ ਕੁਆਰੀਆਂ ਨੇ ਨਾਂ ਵਿਆਹ ਕਰਾਂਉਣ ਦੀ ਸਗੰਧ ਖਾ ਲਈ ਸੀ। ਵਿਆਹੀਆਂ ਨੇ
ਪਤੀਆਂ ਦਾ ਖਹਿੱੜਾ ਛੱਡ ਦਿੱਤਾ ਸੀ। ਸਾਧਾਂ ਦਾ ਤਾਂ ਨਾਂਮ ਬਦਨਾਂਮ ਹੈ। ਹਰ ਬੰਦਾ ਆਪ ਉਸ ਕੋਲ
ਅੱਧੀ ਰਾਤ ਨੂੰ ਵੀ ਚਲਾ ਜਾਂਦਾ ਹੈ। ਜਿਥੇ ਮਨ ਨੂੰ ਸਕੂਨ, ਸੁਖ, ਅੰਨਦ ਮਿਲਦਾ ਹੈ। ਮਨ ਪ੍ਰਚਾਵਾ
ਹੁੰਦਾ ਹੈ।
Comments
Post a Comment