ਭਾਗ 5 ਆਪਣੇ ਪਰਾਏ
ਹੱਥ ਹਿਲਾਉਣੇ ਪੈਂਦੇ ਹਨ, ਆਪੇ ਤਾਂ ਮੂੰਹ ਵਿੱਚ
ਬੁਰਕੀ ਵੀ ਨਹੀਂ ਪੈਂਦੀ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕਨੇਡਾ
ਮੈਲੇ,
ਗੰਦੇ ਲੋਕਾਂ ਤੋਂ ਹੋਰ ਲੋਕ ਦੂਰ ਰਹਿੰਦੇ ਹਨ। ਐਸੇ ਲੋਕਾਂ ਕੋਲ ਵੱਧ ਬਿਮਾਰੀਆਂ ਹੁੰਦੀਆਂ ਹਨ।
ਸਾਫ਼ ਸੁਥਰੇ ਬੰਦੇ ਨੂੰ, ਸਫਾਂਈ ਨਾਂ ਰੱਖਣ ਵਾਲੇ ਨਾਲ ਨਫ਼ਰਤ ਜਰੂਰ ਹੁੰਦੀ ਹੈ। ਮੁਸ਼ਕ ਤੇ ਗੰਦਗੀ
ਵਿੱਚ ਹਰ ਬੰਦਾ ਨਹੀਂ ਰਹਿ ਸਕਦਾ। ਆਪਣੇ-ਆਪ ਤੇ ਆਲੇ-ਦੁਆਲੇ ਨੂੰ ਹੱਥ-ਪੈਰ ਹਿਲਾਉਣ ਨਾਲ ਹੀ ਸਾਫ਼
ਰੱਖ ਸਕਦੇ ਹਾਂ। ਸਰੀਰ ਤੋਂ ਕੰਮ ਲੈਣ ਲਈ, ਤਕਲੀਫ਼ ਸਹਿੱਣੀ ਪੈਂਦੀ ਹੈ। ਮੈਲੇ, ਗੰਦੇ ਰਹਿੱਣ
ਵਾਲੇ, ਲੋਕ ਸਫਾਈ ਕਰਨ ਵਿੱਚ ਘੌਲ ਕਰਦੇ ਹਨ। ਗੰਦੇ ਲੋਕ ਹੀ ਗਰੀਬ, ਵਿਹਲੜ, ਕੰਮਚੋਰ ਹੁੰਦੇ ਹਨ। ਕਈਆਂ
ਨੂੰ ਮੈਲੇ, ਗੰਦੇ, ਗਰੀਬ ਰਹਿੱਣ ਨਾਲ ਲੱਗਦਾ ਹੈ। ਲੋਕ
ਤਰਸ ਕਰਨਗੇ। ਹੌਲੀ-ਹੌਲੀ ਐਸੇ ਲੋਕਾਂ ਨੂੰ ਗਰੀਬੀ ਵਿੱਚ ਰਹਿੱਣ ਦੀ ਆਦਤ ਪੈ ਜਾਂਦੀ ਹੈ। ਲੋਕਾਂ
ਦੀ ਦਿਆ ਉਤੇ, ਸਾਰੀ ਉਮਰ ਭੀਖ ਮੰਗਦੇ ਕੱਢ ਦਿੰਦੇ ਹਨ। ਸਖ਼ਤ ਮੇਹਨਤ ਕਰਨ ਵਾਲਾ ਭੁੱਖਾ ਨਹੀਂ ਮਰ
ਸਕਦਾ। ਦਿਹਾੜੀ ਦਾ 200 ਰੂਪੀਆ ਕਮਾਂਉਣ ਵਾਲਾ ਵੀ ਬਹੁਤ ਵਧੀਆਂ ਗੁਜ਼ਾਰਾ ਕਰ ਸਕਦਾ ਹੈ। ਦੋਂਨੇਂ
ਵੇਲੇ ਰੋਟੀ ਖਾ ਸਕਦਾ ਹੈ। ਨੌਕਰੀ, ਦਿਹਾੜੀ ਉਹੀ ਕਰੇਗਾ। ਜੋ ਹਿੰਮਤ ਕਰਕੇ ਕੰਮ ਲੱਭੇਗਾ। ਹੱਥ
ਹਿਲਾਉਣੇ ਪੈਂਦੇ ਹਨ, ਆਪੇ ਤਾਂ ਮੂੰਹ ਵਿੱਚ ਬੁਰਕੀ ਵੀ ਨਹੀਂ ਪੈਂਦੀ। ਸਰਬਣ ਤੇ ਉਸ ਦਾ ਛੋਟਾ ਭਰਾ
ਖੇਤੀ ਕਰਦੇ ਸਨ। ਪਰ ਕੰਮ ਜ਼ੋਰ ਤੇ ਜੀਅ ਲਾ ਕੇ ਨਹੀਂ ਕਰਦੇ ਸਨ। ਪੂਰਾ
ਦਿਨ ਪਹੇ, ਦਰਵਾਜ਼ੇ ਵਿੱਚ ਖੜ੍ਹੇ ਰਹਿੰਦੇ ਸਨ। ਸ਼ਹਿਰ ਤੀਜੇ ਦਿਨ ਗੇੜਾ ਰੱਖਦੇ ਸਨ। ਇੱਕ ਬਾਰ ਬੀਜ਼
ਧਰਤੀ ਵਿੱਚ ਪਾ ਦਿੰਦੇ ਸਨ। ਮੁੜ ਕੇ ਫਸਲ ਵੱਡਣ ਵੇਲੇ ਖੇਤ ਜਾਂਦੇ ਸਨ। ਚੰਗਾ ਝਾੜ ਤਾਂ ਹੁੰਦਾ
ਹੈ। ਜੇ ਫਸਲ ਨੂੰ ਸਮੇਂ ਸਿਰ ਖਾਦ, ਪਾਣੀ ਦਿੱਤਾ ਜਾਵੇ। ਗੁਡਾਈ ਕੀਤੀ ਜਾਵੇ। ਮੇਹਨਤ ਤੋਂ ਬਗੈਰ ਜ਼ਮੀਨ ਬੰਜ਼ਰ ਹੋ ਜਾਂਦੀ ਹੈ। ਕਿਸੇ
ਨੂੰ ਵੀ ਪਿਆਰ ਕਰਨ, ਸਮਾਂ ਦੇਣ ਤੋਂ ਬਗੈਰ ਹਾਂਸਲ ਨਹੀਂ ਕਰ ਸਕਦੇ।
ਇੱਕ
ਭਰਾ ਨਿਹਿੰਗ ਸੀ। ਇਹ ਕਿਤੋਂ ਭਾਈਆਂ ਰਾਣੀ ਲੈ ਆਇਆ ਸੀ। ਉਸ ਦੇ ਵੀ ਨੀਲੇ ਕੱਪੜੇ ਪੁਆ ਕੇ, ਉਸ
ਨੂੰ ਨਿਹਿੰਗਣੀ ਬੱਣਾਂ ਲਿਆ ਸੀ। ਉਸ ਦੀਆਂ ਆਦਤਾਂ ਬਿਹਾਰ ਵਾਲੀਆਂ ਸਨ। ਕਾਨਿਆਂ, ਘਾਹ ਫੂਸ ਦਾ ਘਰ
ਬੱਣਾਂ ਕੇ ਰਹਿੰਦੀ ਸੀ। ਹਰ ਸਾਲ ਬੱਚਾ ਹੋ ਜਾਂਦਾ ਸੀ। ਸਾਲ-ਸਾਲ ਦੇ ਫਰਕ ਨਾਲ ਮੇਮਣਿਆਂ ਵਾਂਗ,
ਝੌਪੜੀ ਵਿੱਚ 10 ਬੱਚੇ ਫਿਟਦੇ ਸਨ। ਜੋ ਨੰਗ-ਧੱੜਗੇ ਰਹਿੰਦੇ ਸਨ। ਉਹ ਆਪ ਵੀ ਗੰਦਾ ਜਿਹਾ ਨੀਲਾ
ਚੋਲਾ ਪਾਈ ਰੱਖਦਾ ਸੀ। ਲੱਤਾਂ ਪੈਰ ਨੰਗੇ ਰੱਖਦਾ ਸੀ। ਲਗਦਾ ਸੀ, ਦੋਂਨੇਂ ਤੇ ਬੱਚੇ ਕਈ-ਕਈ ਦਿਨ ਨਹਾਂਉਂਦੇ ਹੀ ਨਹੀਂ ਹਨ।ਆਪ ਸਾਰੀ ਦਿਹਾੜੀ ਮੋਂਡੇ ਉਤੇ ਡਾਂਗ ਧਰੀ, 20 ਕੁ ਬੱਕਰੀਆਂ ਦੇ
ਮਗਰ-ਮਗਰ ਤੁਰਿਆ ਫਿਰਦਾ ਸੀ। ਸ਼ਾਂਮ ਨੂੰ ਘਰ ਆਉਂਦਾ ਸੀ। ਅਵਾਰਾ ਤੁਰੇ ਫਿਰਦੇ ਦੀ ਸੇਹਿਤ ਵੀ
ਲੰਬੀ, ਉਚੀ, ਚੌੜੀ, ਬੇਢੰਗੀ ਹੋ ਗਈ ਸੀ। ਹੱਥ ਵਿੱਚ ਗੱੜਵਾ ਗੋਲ ਪਿੱਤਲ ਦਾ ਭਾਂਡਾ ਰੱਖਦਾ ਸੀ। ਬੱਕਰੀਆਂ
ਚਾਰਦਾ ਪਿੰਡੋਂ ਦੂਰ ਨਿੱਕਲ ਜਾਂਦਾ ਸੀ। ਜਿਥੇ ਜੀਅ ਕਰਦਾ ਸੀ। ਗੱੜਵੇ ਵਿੱਚ ਦੁੱਧ ਚੋ ਕੇ ਪੀ
ਜਾਂਦਾ ਸੀ। ਕਿਤੇ ਛਾਂ ਦੇਖ਼ ਕੇ, ਬੱਕਰੀਆਂ ਉਥੇ ਇੱਕਠੀਆਂ ਕਰਕੇ ਸੌ ਜਾਂਦਾ ਸੀ।
ਪਿੰਡ
ਦੇ ਸ਼ਰਾਰਤੀ ਮੁੰਡੇ ਬੱਕਰੀਆਂ ਦਾ ਦੁੱਧ ਚੋ ਲੈਂਦੇ ਸਨ। ਕਈ ਬਾਰ ਬੱਕਰੀਆਂ, ਮੇਮਣੇ ਚੋਰੀ ਵੀ ਹੋ
ਗਏ ਸਨ। ਲੋਕ ਤੱੜਕ ਕੇ ਖਾ ਜਾਂਦੇ ਸਨ। ਇਸ ਨੂੰ ਸਾਰੀ ਛੱਕ ਨਗਿੰਦਰ ਕਿਆ ਉਤੇ ਜਾਂਦੀ ਸੀ। ਨਗਿੰਦਰ
ਆਪ ਤਾਂ ਮੀਟ ਨਹੀਂ ਖਾਦਾ ਸੀ। ਉਸ ਦੇ ਛੋਟੇ ਦੋਂਨੇਂ ਜਮਾਈ ਜਾਂ ਮੁੰਡੇ ਜਦੋਂ ਘਰ ਆਉਂਦੇ ਸਨ। ਉਹ
ਮੀਟ ਵੀ ਖਾਂਦੇ ਸਨ। ਸ਼ਰਾਬ ਵੀ ਪੀਂਦੇ ਸਨ। ਜਦੋਂ ਵੀ ਮੀਟ ਰਿਜਦੇ ਦੀ ਇਸ ਨੂੰ ਵਾਂਸਨਾਂ ਆਉਂਦੀ
ਸੀ। ਉਦੋਂ ਹੀ ਬੱਕਰੀਆਂ ਗਿੱਣਨ ਲੱਗ ਜਾਂਦਾ ਸੀ। ਘੂੰਗੂਰੇ ਮਾਰਨ ਲੱਗ ਜਾਂਦਾ ਸੀ। ਉਨਾਂ ਨਾਲ ਲੜਨ
ਲੱਗ ਜਾਂਦਾ ਸੀ। ਜੁਆਬ ਵਿੱਚ ਉਹ ਵੀ ਉਵੇਂ ਕਰਦੇ ਸਨ। ਗਾਲਾਂ ਕੱਢਣ ਲੱਗ ਜਾਂਦੇ ਸੀ। ਲੋਕ ਤਮਾਸ਼ਾ
ਦੇਖਦੇ ਸਨ। ਫੌਜ਼ੀ ਤੇ ਬਾਹਰਲੇ ਦੇਸ਼ ਵਿੱਚੋਂ ਘੁੰਮ ਕੇ ਆਏ ਹੋਏ, ਗੁਵਾਰ ਬੰਦਿਆਂ ਨਾਲ ਮੱਥਾ ਮਾਰਦੇ
ਹਨ। ਆਪਣਾਂ ਦਿਮਾਗ ਤੇ ਸਮਾਂ ਖ਼ਰਾਬ ਕਰਦੇ ਹਨ। ਕਈ ਬਾਰ ਦੂਜੇ ਨੂੰ ਨੀਚਾ ਦਿਖਾਉਣ, ਨੁਕਸਾਨ ਕਰਨ
ਦੇ ਚੱਕਰ ਵਿੱਚ, ਕਈ ਇਹ ਨਹੀਂ ਸੋਚਦੇ। ਉਸ ਦਾ ਗੱਲ਼ਤ ਅਸਰ, ਆਪਦੇ ਉਤੇ ਵੀ ਜਰੂਰ ਹੁੰਦਾ ਹੈ। ਗੁੱਸੇ ਵਾਲਾ, ਤਿਉੜੀਆਂ ਵਾਲਾ ਮੂੰਹ ਬੱਣਾਉਣ ਲਈ, ਪਹਿਲਾਂ ਮਨ ਵਿੱਚ
ਕੁੜਤਣ ਭਰਨੀ ਪੈਣੀ ਹੈ। ਕਈਆਂ ਦੇ ਉਵੇਂ ਹੀ ਗੁੱਸੇ ਵਾਲਾ, ਤਿਉੜੀਆਂ ਵਾਲਾ ਮੂੰਹ ਬੱਣਇਆ ਰਹਿੰਦਾ
ਹੈ। ਕਈ ਆਪਣੀ ਸ਼ਕਲ ਆਪ ਖ਼ਰਾਬ ਕਰਦੇ ਹਨ। ਉਮਰ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਹਨ।
ਦੋਂਨਾਂ
ਘਰਾਂ ਦੀਆਂ ਔਰਤਾਂ ਦੀ ਬਹੁਤ ਬੱਣਦੀ ਸੀ। ਜਸਵੰਤ ਤੇ ਹਿੰਮਤ ਦੋਂਨਾਂ ਦੀਆਂ ਘਰ ਵਾਲੀਆਂ ਪਿੰਡ ਹੀ
ਸਨ। ਛੋਟੀਆਂ ਦੇਂਨੇ ਕੁੜੀਆ ਦੇ ਬੱਚੇ ਨਾਨਕੀ ਆਏ ਰਹਿੰਦੇ ਸਨ। ਬੱਚੇ ਬੀਹੀ ਵਿਹੜਿਆਂ ਵਿੱਚ ਇੱਕਠੇ
ਖੇਡਦੇ, ਖਾਂਦੇ ਸਨ। ਨਗਿੰਦਰ ਦੇ ਪੋਤੇ-ਪੋਤੀਆਂ ਬਿੱਕਰ ਕੇ ਬੱਚਿਆਂ ਨੂੰ ਘਰੋਂ ਖਾਂਣ ਨੂੰ ਲਿਜਾ
ਕੇ ਦੇ ਦਿੰਦੇ ਸਨ। ਕਿੱਕਲੀਆਂ ਪਾ ਕੇ ਬੱਚੇ ਝੂੰਮਦੇ ਸਨ। ਅੱਡੀ ਛੱੜਪੇ ਲਗਾਉਂਦੇ ਫਿਰਦੇ ਸਨ।
ਬੱਚਿਆਂ ਨੂੰ ਦੁੱਖ ਲੱਗਦਾ ਸੀ। ਜਦੋਂ ਬੰਦੇ ਘੂੰਗੂਰੇ ਮਾਰਨ, ਗਾਲਾਂ ਕੱਢਣ ਲੱਗ ਜਾਂਦੇ ਸੀ। ਇਸ
ਤਰਾਂ ਬੱਚੇ ਵੀ ਨਹੀਂ ਕਰਦੇ।
Comments
Post a Comment