ਭਾਗ 33 ਜਿਆਦਤਰ ਅਮੀਰ ਬੰਦੇ ਸਰਕਾਰੀ ਚੋਰ, ਠੀਠ, ਕਾਨੂੰਨ ਤੋੜਨ ਵਾਲੇ ਹੁੰਦੇ ਹਨ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

100 ਏਕੜਾਂ ਦੀ ਮਾਲਕ ਉਸ ਔਰਤ ਨੇ ਗੁੱਡੀ ਨੂੰ ਕਿਹਾ, “ ਮੈਂ 42 ਸਾਲਾਂ ਵਿੱਚ ਪਹਿਲੀ ਬਾਰ ਪਬਲਿਕ ਟਰੇਨ ਵਿੱਚ ਚੜ੍ਹੀ ਹਾਂ। ਅੱਗੇ ਤਾਂ ਮੈਂ ਡਾਊਨ ਟਾਊਨ ਕਾਰ ਹੀ ਲੈ ਆਉਂਦੀ ਹਾਂ। ਉਸ ਦੀ ਇਹ ਗੱਲ ਤੋਂ ਲੱਗਾ। ਜੋ ਪਬਲਿਕ ਟਰਾਂਜ਼ਿਟ ਵਿੱਚ ਜਾਂਦੇ ਆਉਂਦੇ ਹਨ। ਉਹ ਬੰਦੇ ਨਹੀਂ ਹਨ। ਇਹ ਬਹੁਤ ਅਮੀਰਜ਼ਾਦੀ ਹੈ। ਗੁੱਡੀ ਨੇ ਕਿਹਾ, “ ਮੰਨਿਆ ਕਿ ਆਪਦੀ ਕਾਰ, ਮੋਟਰ ਹੋਵੇ। ਉਸ ਨੂੰ ਪਬਲਿਕ ਬੱਸ, ਟਰੇਨ ਵਿੱਚ ਚੜ੍ਹਨ ਦੀ ਲੋੜ ਨਹੀਂ ਪੈਂਦੀ। ਫਿਰ ਵੀ ਕਦੇ ਵੀ ਲੋੜ ਪੈ ਸਕਦੀ ਹੈ। ਪਬਲਿਕ ਬੱਸ, ਟਰੇਨ ਵਿੱਚ ਚੜ੍ਹਨ ਨਾਲ ਕੀ ਕੋਈ ਕਲੰਕ ਲੱਗ ਜਾਂਦਾ ਹੈ? ਕੀ ਬੰਦੇ ਦਾ ਕੁੱਝ ਘੱਟ ਜਾਂਦਾ ਹੈ? ਇਹ ਪਬਲਿਕ ਸਰਵਿਸ ਲਈ ਚਲਾਏ ਗਏ ਹਨ। ਸਗੋਂ ਇੰਨਾ ਕਰਕੇ ਹੀ ਸੜਕਾਂ ਉੱਤੇ ਟਰੈਫ਼ਿਕ ਘੱਟ ਹੈ। ਲੱਖਾਂ ਲੋਕ ਇੰਨਾ ਵਿੱਚ ਸਫ਼ਰ ਕਰਦੇ ਹਨ। ਜ਼ਿੰਦਗੀ ਵਿੱਚ ਇੱਕ ਬਾਰ  ਜਾਂ ਚਾਹੇ ਰੋਜ਼ ਚੜ੍ਹੀ ਜਾਵੋ। ਕੀ ਫ਼ਰਕ ਪੈਂਦਾ ਹੈ? ਇੰਨਾ ਵਿੱਚ ਪੂਰੇ ਡਾਊਨ ਟਾਊਨ ਵਿੱਚ ਕੰਮ ਕਰਨ ਵਾਲੇ ਤੇ ਕੰਮ ਕਰਾਉਣ ਵਾਲੇ ਆਉਂਦੇ, ਜਾਂਦੇ ਹਨ। ਜਿੰਨਾ ਵਿੱਚ ਜੱਜ, ਵਕੀਲ, ਡਾਕਟਰ, ਇੰਜੀਨੀਅਰ, ਗੌਰਮਿੰਟ ਦੀਆਂ ਵੱਡੀਆਂ ਨੌਕਰੀਆਂ ਵਾਲੇ ਹਨ। ਕੈਲਗਰੀ ਵਿੱਚ ਪੂਰੇ ਡਾਊਨ ਟਾਊਨ ਵਿੱਚ ਕਿਰਾਇਆ ਨਹੀਂ ਲੱਗਦਾ। ਅਨੇਕਾਂ ਲੋਕ ਸਫ਼ਰ ਕਰਦੇ ਹਨ। ਕੀ ਤੂੰ ਕਦੇ ਪਲੇਨ ਵਿੱਚ ਨਹੀਂ ਚੜ੍ਹੀ? ਉਹ ਵੀ ਤਾਂ ਪਬਲਿਕ ਬੱਸ, ਟਰੇਨ ਵਰਗੀ ਹੀ ਸਰਵਿਸ ਦਿੰਦੇ ਹਨ। “ “ ਹਾਂ ਜਹਾਜ਼ ਵਿੱਚ ਅਸੀਂ 1972 ਵਿੱਚ ਆਏ ਸੀ। ਕੈਨੇਡਾ ਨੇ ਸਾਡੀ ਮਦਦ ਲਈ ਪਲੇਨ ਭੇਜੇ ਸਨ।   ਮੈਨੂੰ ਵੀ ਪਤਾ ਹੈ। ਉਦੋਂ ਤੁਹਾਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਚੈਲੰਜ ਕੀਤਾ ਸੀ, “ ਛੇਤੀ ਤੋਂ ਛੇਤੀ ਅਫ਼ਰੀਕਾ ਵਿੱਚੋਂ ਨਿਕਲ ਜਾਵੋ। ਮੈਂ ਸਬ ਨੂੰ ਮਾਰ ਦੇਵਾਂਗਾ। ਉੱਥੋਂ ਦੇ ਕਿਸੇ ਮੰਤਰੀ ਨੇ, ਕੈਨੇਡਾ ਨੂੰ ਉੱਥੋਂ ਦੇ ਹਾਲਾਤ ਬਾਰੇ ਦੱਸਿਆ ਸੀ। ਉਦੋਂ ਤੇਰੇ ਵਰਗਿਆਂ ਨੂੰ ਕੈਨੇਡਾ ਦੇ ਪਬਲਿਕ ਸਰਵਿਸ ਵਾਲੇ ਪਲੇਨ ਹੀ ਲੈ ਕੇ ਆਏ ਸਨ। 4 ਸਾਲਾਂ ਪਿੱਛੋਂ ਉਸ ਪ੍ਰਧਾਨ ਮੰਤਰੀ ਦੇ ਗੱਦੀ ਤੋਂ ਉੱਤਰਨ ਪਿੱਛੋਂ, ਨਵੇਂ ਪ੍ਰਧਾਨ ਮੰਤਰੀ ਨੇ, ਸਬ ਨੂੰ ਵਾਪਸ ਆਉਣ ਦਾ ਸੱਦਾ ਦੇ ਦਿੱਤਾ ਸੀ। ਅਸਲ ਵਿੱਚ ਮਜ਼ਦੂਰ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢ ਕੇ, ਉਹ ਪਛਤਾ ਰਹੇ ਸਨ। ਮਿਹਨਤੀ ਲੋਕਾਂ ਬਗੈਰ, ਦੇਸ਼ ਦੀ ਉੱਨਤੀ ਰੁਕ ਗਈ ਸੀ। ਉਨ੍ਹਾਂ ਵਿਚੋਂ ਬਚਦੇ ਤੁਸੀਂ ਹੋ।  

ਉਸ ਦੀ ਸੁਰਤ ਨੇ ਗੱਲ ਫੜ ਲਈ ਸੀ। ਉਸ ਨੇ ਕਿਹਾ, “ ਇਹ ਤਾਂ ਠੀਕ ਹੈ। ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹਾਂ। ਪਰ ਮੈਂ ਆਪਦੀ ਕਾਰ ਤੋਂ ਬਗੈਰ ਨਹੀਂ ਜਾ ਆ ਸਕਦੀ। ਕਾਰ ਪਿੱਛੇ ਜੋ ਨੰਬਰ ਪਲੇਟ ਲੱਗੀ ਹੈ। ਉਸ ਉੱਤੇ 2014 ਦਾ ਰਜਿਸਟਰੀ ਦਾ ਸਟੀਕਰ ਨਹੀਂ ਲੱਗਾ ਹੋਇਆ। ਕਾਰ ਪਾਸ ਕਰਾਉਣ ਦੀ 90 ਡਾਲਰ ਫੀਸ ਵੀ ਨਹੀਂ ਭਰੀ। ਪੁਲਿਸ ਪੱਕੜ ਨਾਂ ਲਵੇ। ਇਸ ਲਈ ਮੈਂ ਕਾਰ ਘਰ ਦੇ ਨੇੜੇ ਵਾਲੇ ਸਟੇਸ਼ਨ ਕੋਲ ਲੱਕੋਂ ਕੇ, ਪਾਰਕ ਕਰ ਕੇ ਆਈਂ ਹਾਂ।   ਗੁੱਡੀ ਨੇ ਪੁੱਛਿਆ, “ਕੀ ਤੂੰ ਕਾਰ ਗੌਰਮਿੰਟ ਕੋਲ ਰਿਜ਼ਸਟ ਨਹੀਂ ਕੀਤੀ ਸੀ? ਕੀ ਇਸੇ 900 ਵਿਚੋਂ ਹੀ ਰਿਜ਼ਸਟ ਦੇ 90 ਡਾਲਰ ਦੇਣੇ ਹਨ? ਤੂੰ ਤਾਂ ਬਹੁਤ ਵੱਡੀਆਂ ਜ਼ਮੀਨਾਂ ਦੀ ਮਾਲਕ ਹੈ। ਜੇ ਪੁਲਿਸ ਵਾਲਿਆਂ ਦੇ ਨੰਬਰ ਪਲੇਟ ਨੋਟਸ ਵਿੱਚ ਆ ਗਈ। ਤੁਹਾਡੀ ਕਾਰ ਗੌਰਮਿੰਟ ਦੀ ਪਾਰਕਿੰਗ ਵਿਚੋਂ ਟੋਹ ਵੀ ਹੋ ਸਕਦੀ ਹੈ। 5000 ਹਜਾਰ ਡਾਲਰ ਜੁਰਮਾਨਾਂ ਵੀ ਹੋਵੇਗਾ। “ ‘ ਇਹ ਕਾਰ ਮੇਰੇ ਪਤੀ ਦੀ ਹੈ। ਉਹ ਹੌਸਪੀਟਲ ਬਿਮਾਰ ਪਿਆ ਹੈ। ਉਸ ਤੋਂ ਬਗੈਰ ਰਿਜ਼ਸਟੀ ਨਹੀਂ ਹੁੰਦੀ। ਗੁੱਡੀ ਨੇ ਕਿਹਾ, “ ਘੰਟੇ ਦੀ ਤੂੰ ਕਹੀ ਜਾਂਦੀ ਹੈ। ਮੇਰੀ ਕਾਰ ਹੈ। ਇੱਕੋ ਕਾਰ ਨਾਲ ਪਤੀ-ਪਤਨੀ ਕਿਵੇਂ ਸਾਰੀ ਜਾਂਦੇ ਹੋ? ਕੈਨੇਡਾ ਵਿੱਚ ਤਾਂ ਜਿੰਨੇ ਘਰ ਦੇ ਜੀਅ ਹੁੰਦੇ ਹਨ। ਉਨੀਆਂ ਗੱਡੀਆਂ ਹੁੰਦੀਆਂ ਹਨ। ਕਾਰ ਦਾ ਮਾਲਕ ਪੇਪਰ ਉੱਤੇ ਸਾਈਨ ਕਰਕੇ, ਕਿਸੇ ਨੂੰ ਵੀ ਰਜਿਸਟਰੀ ਕਰਾਉਣ ਦੀ ਇਜਾਜ਼ਤ ਦੇ ਸਕਦਾ ਹੈ। ਅਸਲ ਵਿੱਚ ਬਹੁਤੇ ਪੈਸੇ ਵਾਲੇ ਅਮੀਰ ਬੰਦੇ ਸਰਕਾਰੀ ਚੋਰ, ਠੀਠ, ਕਾਨੂੰਨ ਤੋੜਨ ਵਾਲੇ ਹੁੰਦੇ ਹਨ। ਉਸ ਔਰਤ ਨੂੰ ਕੋਈ ਜੁਆਬ ਨਹੀਂ ਆ ਰਿਹਾ ਸੀ। ਉਸ ਨੇ ਇੱਕ ਹੋਰ ਫੁਕਰੀ ਮਾਰੀ, ਜੁਰਮਾਨਾ ਹੀ ਹੋ ਸਕਦਾ ਹੈ। ਹੋਰ ਕੀ ਪਹਾੜ ਡਿਗ ਜਾਵੇਗਾ? “ “ ਪੁਲਿਸ ਵਾਲਿਆਂ ਦੀ ਨਿਗ੍ਹਾ ਬੜੀ ਤੇਜ਼ ਹੈ। ਬੰਦੇ ਨੂੰ ਫੜ ਹੀ ਲੈਂਦੇ ਹਨ। ਪੁਲਿਸ ਵਾਲਿਆਂ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ। ਉਹ ਵੀ ਤੀਰ ਤੁੱਕਾ ਹੀ ਲਗਾਉਂਦੇ ਹਨ। ਪਿਛਲੇ ਹਫ਼ਤੇ ਬੱਚੇ ਮੇਰੀ ਕਾਰ ਲੈ ਗਏ ਸਨ। ਮੇਰੀ ਕਾਰ ਦੇ ਪੇਪਰ ਪੂਰੇ ਸਨ। ਉਨ੍ਹਾਂ ਦੇ ਦੋਸਤ ਜੋ ਕਾਰ ਲੈ ਕੇ ਗਏ ਸਨ। ਉਸ ਦੀ ਇੰਨਸ਼ੋਰੈਂਸ ਤੇ ਕਾਰ ਦੀ ਰਜਿਸਟਰੀ ਨਹੀਂ ਕਰਾਈ ਹੋਈ ਸੀ। ਕਾਰਾਂ ਅੱਗੇ ਪਿੱਛੇ ਜਾ ਰਹੀਆਂ ਸਨ। ਪੁਲਿਸ ਵਾਲਿਆਂ ਨੇ ਕਾਰ ਇੰਨਾ ਪਿੱਛੇ ਲਾ ਲਈ ਸੀ। ਬੱਚੇ ਸੋਚ ਰਹੇ ਸਨ। ਦੂਜਿਆਂ ਦੇ ਪੇਪਰ ਪੂਰੇ ਨਹੀਂ ਹਨ। ਉਹ ਉਨ੍ਹਾਂ ਨੂੰ ਰੋਕਣਾ ਚਾਹੁੰਦੇ ਹਨ। ਪਰ ਰੋਕਣਾ ਸਾਡੇ ਵਾਲਿਆਂ ਨੂੰ ਚਾਹੁੰਦੇ ਸਨ। ਉਨ੍ਹਾਂ ਨੇ ਬਗੈਰ ਸਿਗਨਲ ਦਿੱਤੇ, ਸੜਕ ਦੀ ਲਾਈਨ ਬਦਲ ਲਈ ਸੀ। ਸਬ ਪੇਪਰ ਪੂਰੇ ਸਨ। ਬਚਾ ਹੋ ਗਿਆ। ਵਾਰਨਿੰਗ ਦੇ ਕੇ ਛੱਡ ਦਿੱਤੇ। ਜਿੰਨਾ ਕੋਲ ਕਾਰ ਦਾ ਕੋਈ ਪੇਪਰ ਨਹੀਂ ਸੀ। ਉਹ ਸਾਡੇ ਵਾਲਿਆਂ ਦਾ ਮਜ਼ਾਕ ਉਡਾ ਰਹੇ ਸਨ। ਉਨ੍ਹਾਂ ਦਾ ਡੈਡੀ ਐਮ ਐਲ ਏ ਦੀਆ ਵੋਟਾਂ ਵਿੱਚ ਹਰ ਬਾਰ ਖੜ੍ਹਦਾ ਹੈ। ਹਾਰਦਾ ਹੈ।  ਬਹੁਤੇ ਤੇਰੇ ਵਰਗੇ ਲੋਕਾਂ ਦਾ ਇਹੀ ਹਾਲ ਹੈ। ਸਾਲ ਦਾ ਇੰਨਸ਼ੋਰੈਂਸ ਤੇ ਕਾਰ ਦੀ ਰਜਿਸਟਰੀ ਉੱਤੇ 2000 ਡਾਲਰ ਨਹੀਂ ਖ਼ਰਚਦੇ। 10,000 ਅਦਾਲਤ, ਜੱਜਾਂ ਵਕੀਲਾਂ ਨੂੰ ਝੋਕ ਦਿੰਦੇ ਹਨ।
 
 

Comments

Popular Posts