ਭਾਗ 43 ਕੀ ਧਰਮ ਜ਼ੋਰਾ-ਜ਼ੋਰੀ ਧੱਕੇ ਦਾ ਨਾਮ ਹੈ?ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅਨਪੜ੍ਹ ਤੇ ਪੜ੍ਹੇ ਲਿਖੇ ਬੰਦੇ ਧਾਰਮਿਕ ਹੋ ਸਕਦੇ ਹਨ। ਸਬ ਤੋਂ ਵੱਧ ਧੱਕੇ ਸ਼ਾਹੀ ਕਰਦੇ ਹਨ। ਧਰਮੀ ਆਮ ਲੋਕਾਂ ‘ਤੇ ਕਾਨੂੰਨ ਨੂੰ ਕੁੱਝ ਨਹੀਂ ਜਾਣਦੇ। ਇੰਨਾ ਦਾ ਆਪਦਾ ਹੀ ਕਾਨੂੰਨ ਹੈ। ਕਿਸੇ ਨੂੰ ਵੀ ਕੱਤਲ ਕਰਕੇ ਖੱਪਾ ਦਿੰਦੇ ਹਨ। ਕੈਦ ਕਰ ਸਕਦੇ ਹਨ। ਧਾਰਮਿਕ ਸਥਾਨ ਢਹਾ ਸਕਦੇ ਹਨ। ਸਾੜ ਫ਼ੂਕ ਸਕਦੇ ਹਨ। ਜ਼ਿਆਦਾਤਰ ਪੱਕੇ ਧਰਮੀ ਪੱਕੇ ਠੀਠ ਵੀ ਹੁੰਦੇ ਹਨ। ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਬੜੇ ਗ਼ੁੱਸੇ ਵਾਲੇ ਹੁੰਦੇ ਹਨ। ਘੁਲਾੜੀ ਵਿੱਚ ਬਾਂਹ ਆਈ ਵਾਂਗ, ਚੀਕਣ ਲੱਗ ਜਾਂਦੇ ਹਨ। ਸੌਂਕਣਾਂ ਵਾਂਗ ਲੜਦੇ ਹਨ। ਮੇਹਣੋ-ਮੇਹਣੀ ਹੁੰਦੇ ਹਨ। ਕੀ ਧਰਮ ਜ਼ੋਰਾ-ਜ਼ੋਰੀ ਧੱਕੇ ਦਾ ਨਾਮ ਹੈ?

ਲੋਕ ਇੰਨੇ ਭੋਲੇ ਕਿਉਂ ਬਣੇ ਹੋਏ ਹਨ? ਗੁੱਡੀ ਦਾ ਪਿੰਡ ਧਰਮੀਆਂ ਦਾ ਡੇਰਾ ਬਣ ਗਿਆ ਸੀ। ਇੱਕ ਹੋਰ ਸਾਧ ਸਮਾਧੀ ਲਾ ਕੇ ਬੈਠ ਗਿਆ ਸੀ। ਅੱਗੇ ਇੱਕ ਸਾਧ ਭੁੱਖਾ ਧਿਆਇਆ ਮਰ ਗਿਆ ਸੀ। ਦੂਜੀ ਪਾਰਟੀ ਵਾਲੇ ਪਿੱਛੇ ਰਹਿ ਗਏ ਸਨ। ਉਨ੍ਹਾਂ ਨੇ ਰਾਏ ਬਣਾਈ। ਇੱਕ ਮੰਨਿਆ ਹੋਇਆ ਸਾਧ ਮੂਹਰੇ ਲਾ ਲਿਆ। ਜਿਸ ਦੀ ਦੁਨੀਆ ਵਿੱਚ ਪਹਿਲਾਂ ਹੀ ਮਹਿਮਾ ਸੀ। ਬੰਦੇ ਨੂੰ ਹੋਰ ਲੋਕ ਪਿਰਿਆ ਹੋਣ ਦੀ ਇੱਛਾ ਰਹਿੰਦੀ ਹੈ। ਇਸ ਨਾਟਕ ਵਿੱਚ 2 ਔਰਤਾਂ ਪਾ ਲਈਆਂ ਸਨ। ਕਹਾਣੀ ਰੋਚਕ ਬਣ ਗਈ ਸੀ। ਔਰਤਾਂ ਸੁਆਲਾਂ ਦੇ ਜੁਆਬ ਦੇਣ ਵਿੱਚ ਬੜੀਆਂ ਤਿੱਖੀਆਂ ਹੁੰਦੀਆਂ ਹਨ। ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦੀਆਂ। ਪੋਚੇ ਮਾਰ ਕੇ, ਝੂਠ ਨੂੰ ਛੁਪਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਔਰਤ ਨੂੰ ਚਾਹੇ ਮਰਦ ਭੈਣ ਦੇਵੀ ਹੀ ਕਹੀ ਜਾਣ। ਔਰਤਾਂ ਨਾਲ ਰੋਮਟਿਕ ਮਾਹੌਲ ਲੱਗਦਾ ਹੈ। ਜੇ ਸਾਰੇ ਮਰਦ ਹੀ ਹੋਣ ਸੁਆਦ ਕਿਰਕਰਾ ਹੋ ਜਾਂਦਾ ਹੈ। ਚਾਰ ਬੰਦਿਆਂ ਨਾਲ ਮਿਲ ਕੇ, ਇੰਨਾ ਨੇ ਡਰਾਮਾਂ ਰਚਿਆ। ਮਹਾਤਮਾਂ ਨੂੰ ਸਮਾਧੀ ਤੇ ਬੈਠਣ ਤੋਂ ਪਹਿਲਾਂ ਲੋਕਾਂ ਨੂੰ ਦੱਸ ਦਿੱਤਾ। ਬਾਬਾ ਸਮਾਧੀ ਵਿੱਚ ਬੈਠਾ ਹੈ। ਇਸ ਦਾ ਪਰੂਫ਼ ਡਾਕਟਰਾਂ ਨੂੰ ਬਣਾਂ ਲਿਆ। ਡਾਕਟਰਾਂ ਨੇ ਜਾਂਚ ਕੀਤੀ ਸੀ। ਡਾਕਟਰਾਂ ਨੇ ਸੁਆਮੀ ਜੀ ਨੂੰ ਮਰਿਆ ਕਰਾਰ ਨਹੀਂ ਦਿੱਤਾ ਸੀ। ਉਸ ਦੀ ਰਿਪੋਰਟ ਕਿਸੇ ਨੇ ਮੀਡੀਆ ਨੂੰ ਦੱਸ ਦਿੱਤੀ। ਇਹ ਗੱਲ ਗ਼ਲਤੀ ਨਾਲ ਲੋਕਾਂ ਤੇ ਮੀਡੀਆ ਨੂੰ ਪਹੁੰਚੀ ਸੀ। ਜਾਂ ਲੋਕਾਂ ਵਿੱਚ ਵਡਿਆਈ ਕਰਾਉਣ ਲਈ ਫੈਲਾ ਦਿੱਤੀ। ਡਾਕਟਰਾਂ ਤੋਂ ਜਾਂਚ ਕਿਉਂ ਕਰਾਈ ਗਈ? ਇਸ ਦੇ ਗਵਾਹ ਡਾਕਟਰਾਂ ਨੂੰ ਕਿਉਂ ਬਣਾਇਆ ਸੀ? ਡਾਕਟਰ ਕੌਣ ਸਨ? ਕਿਸੇ ਨੂੰ ਕੁੱਝ ਨਹੀਂ ਦੱਸਿਆ ਸੀ। ਡਾਕਟਰਾਂ ਨੂੰ ਤਾਂ ਸੁਆਮੀ ਜੀ ਦੀ ਸਮਾਧੀ ਤੇ ਬੈਠਣ ਦੇ ਗਵਾਹ ਰੱਖਿਆ ਸੀ। ਬਈ ਉਹ ਹਾਮੀ ਭਰਨ, ਸਾਧ ਦੀ ਸਮਾਧੀ ਲੱਗੀ ਹੋਈ ਹੈ। ਸਰੀਰ ਵਿੱਚ ਜਾਨ ਹੈ। ਅਸਲ ਵਿੱਚ ਉਹ ਸਾਧ ਮਰਿਆ ਹੀ ਹੋਇਆ ਸੀ। ਸਮਾਧੀ ਦਾ ਤਾਂ ਪਖੰਡ ਹੋ ਰਿਹਾ ਸੀ। ਧਰਮੀ ਲੋਕ ਇਹ ਵੀ ਨਹੀਂ ਜਾਣਦੇ। ਮਰਨ ਪਿੱਛੋਂ ਲਾਸ਼ ਨੂੰ ਅੱਗ ਲਾ ਕੇ ਦਫ਼ਨਾ ਕੇ ਜਾਂ ਪਾਣੀ ਵਿੱਚ ਜਲ ਪ੍ਰਵਾਹ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ। ਮੁਰਦੇ ਦੁਆਰਾ ਬਿਮਾਰੀਆਂ ਫੈਲਦੀਆਂ ਹਨ।

ਅੰਤ ਨੂੰ ਸਾਧ ਜਿਊਦਾ ਦਿਖਾਉਣਾ ਸੀ। ਲੋਕ ਸੁਆਮੀ ਜੀ ਮਹਾਰਾਜ ਨੂੰ ਜਿਊਦਾ ਦੇਖ ਕੇ, ਅੰਸ਼-ਅੰਸ਼ ਕਰ ਉੱਠਣ। ਅਵਸਥਾ ਵਿੱਚ ਐਸੀ ਸੀ। ਜੈਸੀ ਮਰਨ ਵਾਲੇ ਦੀ ਹੁੰਦੀ ਹੈ। ਸਾਧ ਨੂੰ ਆਪੇ ਕੋਠੀ ਵਿੱਚ ਬੰਦ ਕੀਤਾ। ਆਪੇ ਹੀ ਹੀਟਰ ਵਾਲੇ ਕਮਰੇ ਵਿੱਚ ਆਸਣ ਲਾ ਦਿੱਤਾ। ਲੋਕਾਂ ਵਿੱਚ ਗੱਲ ਫੈਲਾ ਦਿੱਤੀ। ਇੰਨੀ ਡੂੰਘੀ ਸੁਆਮੀ ਜੀ ਸਮਾਧੀ ਲੱਗ ਗਈ ਹੈ। ਸਾਧ ਫਰੀਜ਼ਰ ਵਿੱਚ ਰੱਖਿਆ ਗਿਆ ਹੈ। ਬਾਬਾ ਜੀ ਭੇਸ ਬਦਲ ਕੇ, ਅਮਰੀਕਾ ਵਿੱਚ ਘੁੰਮ ਰਹੇ ਸਨ। ਸਾਧ 36 ਪਦਾਰਥ ਖਾਂਦਾ ਸੀ। ਸੇਵਾਦਾਰਨੀਆਂ ਉਸ ਦੇ ਦੁਆਲੇ ਸਨ। ਇਹ ਸਬ ਡਰਾਮਾਂ ਹੋ ਰਿਹਾ ਸੀ। ਲੋਕ ਕਲਪ ਰਹੇ ਸਨ। ਸਾਧ ਫਰੀਜ਼ਰ ਵਿੱਚ ਕਿਉਂ ਪਾਇਆ ਹੈ? ਅਮਰੀਕਾ ਵਿੱਚ ਘੁੰਮਣ ਵਾਲੇ ਸਾਧ ਨੂੰ ਸਮਾਧੀ ਵਿਚੋਂ ਕੁੱਝ ਦਿਨਾਂ ਪਿੱਛੋਂ ਬਾਹਰ ਲੈ ਆਉਣਾ ਸੀ। ਲੋਕ ਵਾਧੂ ਦਾ ਮੱਥਾ ਮਾਰਦੇ ਰਹੇ। ਸਾਧ ਦੀ ਸਮਾਧੀ ਵਾਲੇ ਮੰਦਰ ਅੱਗੇ ਦੁੱਧ ਚਾੜਦੇ ਸਨ। ਦੀਵੇ ਜਗਾਉਂਦੇ ਸਨ। ਭੁੱਖ ਅੜਤਾਲ ‘ਤੇ ਬੈਠੇ ਸਨ।

ਇੱਕ ਦਿਨ ਲੋਕ ਸਾਧ ਦੇ ਡੇਰੇ ਕੋਲ ਭਜਨ ਕਰ ਰਹੇ ਸਨ। ਕਿਸੇ ਨੇ ਕਿਹਾ, “ ਚਮਤਕਾਰ ਹੋਣ ਵਾਲਾ ਹੈ। ਸਬ ਅੱਖਾਂ ਬੰਦ ਕਰੋ। ਸੁਆਮੀ ਜੀ ਉਸ ਨੂੰ ਦਿਸਣਗੇ। ਜੋ ਅੱਖਾਂ ਬੰਦ ਕਰੇਗਾ। ਸਾਧ ਆਪਣੇ ਆਰਾਮ ਵਾਲੇ ਕਮਰੇ ਵਿੱਚੋਂ ਉੱਠ ਕੇ, ਆ ਕੇ ਸੰਘਾਸਨ ਉੱਤੇ ਬੈਠ ਗਿਆ। ਨਾਂ ਸਾਧ ਮਰਿਆ ਸੀ। ਨਾਂ ਸਮਾਧੀ ਲੱਗੀ ਸੀ। ਗੱਲੀਂ ਬਾਤੀਂ ਲੋਕਾਂ ਵਿੱਚ ਤੂਏ-ਤੂਏ ਕਰਾ ਲਈ। ਇਹ ਕੀ ਵਡਿਆਈ ਹੈ? ਸਾਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਕੇ, ਸਾਧ ਹੁਣੀ ਰੰਗ ਰਲੀਆਂ ਮਨਾ ਰਹੇ ਸਨ।

 

 

 
 
 

Comments

Popular Posts