ਉਸ ਕੋਲ ਮੁੰਡੇ ਬੋਆਏ ਫਰਿੰਡ ਹੈਗੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨ
satwinder_7@hotmail.com
ਅੱਜ ਕੱਲ ਕਿੱਸ, ਪੱਪੀ ਕਰਨਾਂ ਆਮ ਗੱਲ ਹੈ। ਭਾਰਤੀ ਹੋਰ ਸਾਰਾ ਕੁਛ ਕਰ ਲੈਂਦੇ ਹਨ। ਕਈ ਤਾਂ ਪਤਨੀ ਨੂੰ ਵੀ ਚੂਮੀ ਲੈਣ ਤੋਂ ਸ਼ਰਾਮਾਉਂਦੇ ਹਨ। ਕਿਆ ਬਾਤ ਹੈ। ਕੀ ਸੱਚ-ਮੁੱਚ ਐਨੇ ਸ਼ਰਮਾਕਲ ਹੋ? ਪਰਿਵਾਰ ਦੇ ਸਹਮਣੇ ਪਤਨੀ ਨੂੰ ਸਤਿ ਸ੍ਰੀ ਅਕਾਲ ਵੀ ਨਹੀਂ ਬਲਾਉਣੀ ਹੁੰਦੀ। ਕਈ ਤਾਂ ਪਰਿਵਾਰ ਵਿੱਚ ਉਸ ਵੱਲ ਦੇਖਦੇ ਵੀ ਨਹੀਂ। ਜਿਵੇਂ ਬੇਹੀ ਦਾਲ ਹੋਵੇ। ਸਗੋਂ ਬਾਹਰ ਜਾਣ ਸਮੇਂ ਬੱਚਿਆਂ ਨੂੰ ਵੀ ਨਹੀਂ ਚੱਕਦੇ ਸੰਭਾਂਲਦੇ। ਇਸ ਤਰਾਂ ਵਰਤਾ ਕਰਦੇ ਹਨ। ਜਿਵੇਂ ਇਹ ਪਤਨੀ ਤੇ ਬੱਚੇ ਗੁਆਂਢੀਂਆਂ ਦੇ ਹੋਣ। ਇੱਕ ਗੱਲ ਹੈ, ਭਾਰਤੀ ਐਧਰ ਉਧਰ ਚੋਰੀ-ਛਪੋਰੀ ਦਾਅ ਲਗਾਉਣ ਵਿੱਚ ਕਸਰ ਨਹੀਂ ਛੱਡਦੇ। ਚੰਮਕੀਲੇ ਨੇ ਪਾਜ਼ ਉਦੇੜੇ ਸਨ। ਲੋਕਾਂ ਦੇ ਸੱਚ ਪਚਿਆ ਨਹੀਂ, ਸੱਚ ਸੁਣਨਾਂ ਬੜਾ ਔਖਾ ਹੈ। ਕਈ ਸਰੀਫ਼ ਸਾਰੇ ਟੱਬਰ ਨੂੰ ਬੇਵਕੂਫ਼ ਬਣਾ ਰਹੇ ਹੁੰਦੇ ਹਨ। ਕਾਲਜ਼ ਦੇ ਦਰਵਾਜ਼ਿਆਂ ਬਾਹਰ ਖੜ੍ਹੇ ਬਹੁਤੇ ਵਿਆਹੇ ਹੋਏ ਹੀ ਹੁੰਦੇ ਹਨ। ਅਗਲਾ ਸੋਚਦਾ ਆਪਣੀ ਧੀ ਦੀ ਉਡੀਕ ਕਰਦਾ। ਐਡੀ ਉਮਰ ਵਿੱਚ ਕੋਈ ਛੱਕ ਵੀ ਨਹੀਂ ਕਰਦਾ। ਗੁਆਂਢੀਂ ਕੁੜੀ ਨੂੰ ਪਟਾਉਣ ਦੇ ਦਾਅ ਖੇਡਦੇ ਰਹਿੰਦੇ ਹਨ। ਹਰ ਪਿੰਡ ਵਿੱਚ ਬੁੱਢੀ ਭੂਆ ਜਰੂਰ ਹੁੰਦੀ ਹੈ। ਵੈਸੇ ਤਾਂ ਮੈਂ ਜਾਤ-ਪਾਤ ਨਹੀਂ ਮੰਨਦੀ। ਸਮਾਜ ਨੇ ਵੰਡੀਆਂ ਪਾਈਆਂ ਹੋਈਆਂ ਹਨ। ਇਹ ਗੱਲ ਹੀ ਐਸੀਂ ਹੈ। ਤੱਰਖਾਣਾਂ ਦੀ ਕੁੜੀ ਵਿਆਹੀ ਹੋਈ ਮੁੜ ਪੇਕੇ ਆਕੇ ਰਹਿੱਣ ਲੱਗੀ। ਸੌਹੁਰੀ ਨਹੀਂ ਵੱਸੀ। ਪਿੰਡ ਵਾਲੇ ਕਹਿੰਦੇ ਸੀ," ਇਸ ਨੇ ਪਹਿਲੀ ਰਾਤ ਹੀ ਆਪਣਾਂ ਪਤੀ ਕੁੱਟ ਕੇ ਮਾਰ ਦਿੱਤਾ ਸੀ। ਅੱਗਲਿਆਂ ਦੇ ਕੋਈ ਅੱਗੇ ਪਿਛੇ ਨਹੀਂ ਸੀ। ਕਿਸੇ ਨੇ ਪੈਰ ਵਾਹੀ ਹੀ ਨਹੀਂ ਕੀਤੀ ਸੀ। ਉਦੋਂ ਲੋਕ ਤੇ ਸਮਾਂ ਵੀ ਚੰਗਾ ਸੀ। ਇਸ ਨੂੰ ਆਪਣੇ ਗੁਆਂਢੀਂ ਮੁੰਡੇ ਦੀ ਝਾਕ ਸੀ। ਗੁਆਂਢ ਹੀ ਪੂਰਾ ਵਿਗੜਿਆ ਨਸ਼ੇ ਖਾਣ ਵਾਲਾ ਜੱਟਾਂ ਦਾ ਮੁੰਡਾ ਸੀ। ਉਸ ਨਾਲ ਕਹਾਣੀ ਫਿਟ ਹੋ ਗਈ। ਭਾਵੇਂ ਉਹ ਹਰ ਮਾੜਾ ਕੰਮ ਕਰਦਾ ਸੀ। ਰਾਹਾਂ ਵਿੱਚ ਵਿਹਲਾ ਖੜ੍ਹਾ ਕੁੜੀਆਂ ਨੂੰ ਛੇੜਦਾ ਰਹਿੰਦਾ ਸੀ। ਇਹ ਦੋਂਨੇਂ ਇਕੋਂ ਜਿਹੇ ਹੋਣ ਕਰਕੇ ਦੋਂਨਾਂ ਦੀ ਜੰਮ ਗਈ। " ਸਾਰਾ ਪਿੰਡ ਇਸ ਨੂੰ ਭੂਆ ਕਹਿੰਦਾ ਸੀ। ਇਸ ਨੂੰ ਤੇ ਉਸ ਬੰਦੇ ਨੂੰ ਦੇਖ ਕੇ, ਮੈਨੂੰ ਤਾਂ ਦੋਂਨੇਂ ਹੀ ਪੂਰੇ ਸਿਰੇ ਦੇ ਵੈਲੀ ਲੱਗਦੇ ਸਨ। ਜਿਹੜਾ ਦਾਅ ਜੁਵਾਨੀ ਵਿੱਚ ਪੂਰਾ ਨਹੀਂ ਹੋਇਆ। ਉਹ ਬੁੱਢੇ ਹੋ ਕੇ ਬੰਦੇ ਬੁੜੀਆਂ ਬਗੈਰ ਕਿਸੇ ਡਰ ਤੋਂ ਸ਼ਰੇਅਮ ਇੱਕ ਦੂਜੇ ਨਾਲ ਦੁੱਖ-ਸੁਖ ਕਰਦੇ ਹਨ। ਰੱਬ ਜਾਣੇ ਐਸੀਆਂ ਕੀ ਗੱਲਾਂ ਹਨ? ਜੋ ਦੂਜੇ ਦੀ ਜ਼ਨਾਨੀ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ ਹਨ। ਅਸਲ ਵਿੱਚ ਇਸ ਉਮਰ ਵਿੱਚ ਧੀਆਂ ਪੁੱਤਰ ਵੀ ਸਾਥ ਛੱਡ ਜਾਂਦੇ ਹਨ। ਝੱਟ ਤਾ ਗੁਜਰਨਾਂ ਹੀ ਹੈ। ਸਿਆਣੇ ਕਹਿੰਦੇ ਹਨ," ਹਾਣ ਨੂੰ ਹਾਣ ਪਿਆਰ ਹੁੰਦਾ ਹੈ। ਆਪਾਂ ਕੀ ਲੈਣਾਂ ਦੁਨੀਆਂ ਜੋ ਮਰਜ਼ੀ ਕਰੇ। " ਗੱਲ ਤਾ ਭੂਆ ਦੀ ਹੋ ਰਹੀ ਸੀ। ਗੱਲ ਕਮਾਲ ਦੀ ਸੀ ਮਹੱਲੇ ਦੇ ਸਾਰੇ ਮਰਦ ਇਸ ਤੋਂ ਸਲਾਅ ਲੈਣ ਆਉਂਦੇ ਸਨ। ਇੱਕ ਘਰੋਂ ਜਾਂਦਾ ਸੀ। ਦੂਜਾ ਆ ਜਾਂਦਾ ਸੀ। ਇਨਾਂ ਦੇ ਸਿਰ ਤੇ ਇਸ ਭੂਆ ਨੇ ਜਿੰਦਗੀ ਸੌਖੀ ਰਗੀਨ ਕੱਢ ਦਿੱਤੀ ਸੀ। ਇਸ ਕੋਲ ਪਤਾ ਨਹੀਂ ਕੀ ਅਲਾ-ਦੀਨ ਦੇ ਚਰਾਗ ਦੀ ਗੁੱਥੀ ਸੀ? ਕਈ ਇਸ ਨੂੰ ਮਾਸੀ ਕਹਿੰਦੇ ਸੀ। ਆਪਣੀ ਮਾਂ ਨਾਲ ਅੰਗਲੀ-ਸੰਗਲੀ ਮੇਲ ਲੈਂਦੇ ਸੀ। ਰਿਸ਼ਤਾਂ ਕੋਈ ਵੀ ਹੋਵੇ, ਬਹਾਨਾਂ ਮਿਲਣ ਦਾ ਹੁੰਦਾ ਸੀ। ਇਸ ਦੀ ਦੇਖਾ ਦੇਖੀ ਹੋਰ ਵੀ ਕਈ ਆਪਣੇ ਪਤੀਆਂ ਨੂੰ ਛੱਡ ਕੇ ਆ ਗਈਆਂ ਸਨ। ਜਿਹੜੀਆਂ ਆਪਣਾਂ ਇੱਕ ਪਤੀ ਨਾਂ ਸੰਭਾਲ ਸਕੀਆਂ। ਸੌਹੁਰੇ ਘਰ ਨਾਂ ਵੱਸ ਸਕੀਆਂ। ਇਕ ਘਰ ਨਾਂ ਚਲਾ ਸਕੀਆਂ। ਇਹ ਹੁਣ ਮਹਿਲਾ ਮੰਡਲ ਬਣਾਂ ਕੇ ਸਮਾਜ ਸੁਧਾਰ ਦਾ ਕੰਮ ਕਰਦੀਆਂ ਸਨ। ਜੁਵਾਨ ਹੋ ਰਹੇ ਮੁੰਡੇ ਮੁੜੀਆਂ ਦਾ ਜੋੜ ਕਰਾਉਣ, ਪਿੰਡੋਂ ਭਜਾਉਣ ਵਿੱਚ ਇੰਨਾਂ ਦਾ ਪੂਰਾ ਹੱਥ ਹੁੰਦਾ ਸੀ। ਅਗਰ ਕੋਈ ਇੰਨਾਂ ਤੋਂ ਬਗੈਰ ਹੀ ਆਪਣੀ ਗੱਲ ਬਾਤ ਫਿਟ ਕਰਨ ਦੀ ਕੋਸ਼ਸ਼ ਕਰਦਾ ਸੀ। ਉਸ ਦਾ ਵਿਆਹ ਹੋਇਆ ਵੀ ਛੱਡਾ ਦਿੰਦੀਆਂ ਸਨ। ਮਾੜੀ ਜਿਹੀ ਭਿਣਕ ਪੈ ਜਾਵੇ। ਫਲਾਣੇ ਦੇ ਘਰ ਲੜਾਈ ਪੈ ਗਈ ਹੈ। ਇਹ ਲੜਾਈ ਅੱਗ ਉਤੇ ਫੂਸ ਪਾਉਣ ਦੀ ਕਸਰ ਨਹੀਂ ਛੱਡਦੀਆਂ ਸਨ। ਲੜਾਈ ਦਾ ਭਾਬੜ ਲੱਗਾ ਦਿੰਦੀਆਂ ਸਨ। ਇਸ ਤਰਾਂ ਘਰ ਤੋੜਨ ਨਾਲ ਆਪਣਾਂ ਵੀ ਰਸਤਾ ਖੁੱਲ ਜਾਂਦਾ ਸੀ। ਜੋ ਇਕ ਖ਼ਸਮ ਦੇ ਨਹੀਂ ਵਸਦੀਆਂ। ਉਹ ਹੋਰ ਪਾਸੇ ਮੂੰਹ ਮਾਰਦੀਆਂ ਹਨ। ਗੋਰੇ ਕੁੱਝ ਅੱਲਗ ਦਾ ਕਰਦੇ ਹਨ। ਰਸੋਈ ਖਾਣਾਂ ਪਕਾਉਣ ਬੱਚੇ ਸੰਭਾਂਲਣ ਵਿਚ ਪੂਰਾ ਸਾਥ ਦਿੰਦੇ ਹਨ। ਫਿਰ ਪਤਨੀ ਨੂੰ ਖਾਂਣਾਂ ਪਰੋਸ ਕੇ ਦੇਣ ਵਿੱਚ ਕੋਈ ਸ਼ਰਮ ਨਹੀਂ ਮਹਿਸੂਸ ਕਰਦੇ। ਇਹ ਦਲੇਰੀ ਵੀ ਕਿਸੇ ਵਿੱਚ ਹੀ ਹੁੰਦੀ ਹੈ। ਜੇ ਪੰਜਾਬੀ ਕੋਈ ਪਤਨੀ ਦੇ ਚੋਜ਼ ਕਰੇ, ਉਸ ਨੂੰ ਜ਼ੋਰੂ ਦਾ ਗਲਾਮ ਕਿਹਾ ਜਾਂਦਾ ਹੈ।
ਦਿਲਜੀਤ ਸਿੰਘ ਦੁਸਾਂਜ਼ ਨੇ ਐਸਾ ਕਿਹੜਾ ਨਵਾਂ ਗੰਦ ਪਾ ਦਿੱਤਾ। ਜੋ ਦੁਨੀਆਂਕਰਦੀ ਹੈ, ਉਹੀਂ ਕੀਤਾ ਹੈ। ਕੀ ਤੁਸੀਂ ਆਪ ਕਦੇ ਆਪਣੇ ਸਾਥੀ ਨੁੰ ਕਿੱਸ, ਪੱਪੀ ਨਹੀਂ ਕੀਤੀ? ਪਰਦੇ ਵਿੱਚ ਜੋ ਮਰਜ਼ੀ ਕਰੀ ਚੱਲੋ। ਕਿਹੜਾ ਲੋਕ ਜਾਣਦੇ ਹਨ? ਦੁਨੀਆਂ ਤਾਂ ਸਾਰੀ ਅਸਮਾਨੋ ਟਪਕੀ ਹੈ। ਛੱਪਰ ਪਾੜ ਕੇ ਧਰਤੀ ਉਤੇ ਆਈ ਹੈ। ਇਹ ਦੁਹਾਈ ਕਿਹੜੀ ਚੀਜ਼ ਦੀ ਪਾਉਂਦੇ ਹੋ? ਹਿੰਮਤ ਹੈ ਤਾ ਆਪੋਂ-ਆਪਣੀ ਧੀਆਂ ਸੰਭਾਲ ਲਵੋ। ਕਈ ਕੁੜੀਆਂ ਸ਼ਰਾਬ ਨਸ਼ੇ ਕਰਨ ਲੱਗ ਗਈਆਂ ਹਨ। ਵੱਧ ਤੋਂ ਵੱਧ ਯਾਰ ਬਣਾਉਣੇ ਫੈਸ਼ਨ ਸਮਝਦੀਆਂ ਹਨ। ਪੰਜਾਬੀ ਮੁੰਡਾ ਨਹੀਂ ਲੱਭਦਾ ਤਾਂ ਹੋਰ ਨਾਲ ਐਸ਼ ਕਰਦੀਆਂ ਹਨ। ਦਿਲਜੀਤ ਸਿੰਘ ਨੂੰ ਕਿਉਂ ਦੋਸ਼ ਦਿੰਦੇ ਹੋ। ਜੋ ਦੁਨੀਆਂ ਉਤੇ ਆਇਆ ਹੈ। ਉਸ ਨੇ ਉਹ ਸਭ ਕਰਨਾਂ ਹੈ। ਜੋ ਵੱਡ-ਵੱਡਰੇ ਕਰ ਚੁਕੇ ਹਨ। ਹਰ ਬੰਦਾ ਇਸ ਦਾ ਸਬੂਤ ਹੈ। ਧਰਤੀ ਉਤੇ ਅੱਖਾਂ ਨਾਲ ਨਾਂ ਦਿਸਣ ਵਾਲੇ ਕੀੜੇ ਤੋਂ ਲੈ ਕੇ ਹਾਥੀ, ਬੰਦੇ ਸਭ ਤਾਂਹੀ ਫੁਰਫੁਲਤ ਹੋਏ ਹਨ। ਇਹ ਝੂਠੀ ਮੂਠੀ ਦੀ ਦੁਹਾਈ ਤੋਬਾ ਪਾ ਕੇ। ਆਪ ਹੀ ਬੇਵਕੂਫ਼ ਬਣ ਰਹੇ ਹੋ। ਸ਼ੇਰ ਦੀ ਪੂਛ ਨੂੰ ਕੋਈ ਹੱਥ ਨਹੀਂ ਲਗਉਂਦਾ ਸਨੀ ਦਿਉਲ ਵਰਗੇ ਤੇ ਵੀ ਉਂਗਲ਼ੀਂ ਕਰੋ ਸੁਣਿਆ ਹੈ, ਦੂਜੀਆਂ ਮੂਵੀਆਂ ਬਣਾ ਰਿਹਾ ਹੈ। ਦਿਲਜੀਤ ਦੇ ਗਾਣੇ ਨੂੰ ਦੇਖ ਕੇ, ਅਕਲ ਲੈਣੀ ਚਾਹੀਦੀ ਹੈ ਇਹ ਸਭ ਕੁੜੀਆਂ ਮੁੰਡੇ ਸੱਚੀ ਕਰ ਵੀ ਰਹੇ ਹਨ ਅਗਰ 10 ਵੀਂ ਕਰਾ ਕੇ ਚੰਡੀਗੜ੍ਹ ਆਸਟਰੇਲੀਆਂ ਨੌਜਵਾਨ ਪਨੀਰੀ ਸਪਲਾਈ ਕਰਨੀ ਹੈ ਇਹੀ ਕੁੱਝ ਹੋਵੇਗਾ ਉਨਾਂ ਵਿਚੋਂ ਬਹੁਤੇ ਮੁੰਡੇ ਕੁੜੀਆਂ ਇਕ ਕੰਮਰੇ ਵਿੱਚ ਰਹਿੰਦੇ ਹਨ। ਇਕਠੇ ਘੁੰਮਦੇ ਫਿਰਦੇ ਹਨ। ਕੋਈ ਰੋਕ-ਟੋਕ ਕਰਨ ਵਾਲਾ ਨਹੀਂ ਹੈ। ਅੱਜ ਕੱਲ ਕਨੇਡਾ ਵਿੱਚ ਵੀ ਵਰਕ ਪਰਮਿੰਟ, ਪੜ੍ਹਾਹਾਈ ਲਈ ਮੁੰਡੇ ਕੁੜੀਆਂ ਆਏ ਹੋਏ ਹਨ। ਕਈਆਂ ਪਰਿਵਾਰਾਂ ਵਾਲਿਆਂ ਨੇ ਆਪਣੇ ਘਰ ਸ਼ਰਨ ਦੇ ਕੇ, ਆਪਣਾਂ ਜੀਵਨ ਸਾਥੀ ਗੁਆ ਲਿਆ ਹੈ। ਜਿਆਦਾ ਤਰ ਇੰਨਾਂ ਕਰਕੇ ਵਿਆਹੇ ਹੋਏ ਜੋੜੇ ਆਪਣਾਂ ਘਰ ਪਰਿਵਾਰ ਖਰਾਬ ਕਰ ਚੁਕੇ ਹਨ। ਇਸ ਬਚਪਨੇ ਉਮਰ ਵਿੱਚ ਗਲ਼ਤ ਠੀਕ ਦਾ ਨਿਰਨਾ ਨਹੀਂ ਹੋ ਸਕਦਾ। ਇਹੀ ਉਮਰ ਵਿੱਚ ਬੱਚੇ ਪੈਰਾਂ ਤੋਂ ਥਿੜਕਦੇ ਹਨਮਾਂਪੇ ਸਿਰ ਉਤੇ ਹੋਣੇ ਚਾਹੀਦੇ ਹਨ ਗੱਲ ਦਿਲਜੀਤ ਸਿੰਘ ਦੇ ਗਾਣੇ 15 ਸਾਲ ਦੀ ਹੋ ਰਹੀ ਹੈ। ਕਈ ਬਾਰ ਐਸਾ ਹੁੰਦਾ ਹੇ ਲੋਕ ਬਦਨਾਂਮ ਕਰਦੇ ਹਨ ਬੰਦਾ ਮਸ਼ਹੂਰ ਹੋ ਜਾਂਦਾ ਹੈ ਇਸ ਤੋਂ ਕਿਤੇ ਵੱਧ ਗੁਰਦਾਸਮਾਨ, ਭਗਵੰਤ ਮਾਨ ਹੁਣੀ ਆਪ ਤੋਂ ਤਿੰਨ ਗੁਣਾਂ ਛੋਟੀਆਂ ਕੁੜੀਆਂ ਨਾਲ ਫਿਲਮਾ ਬਣਾਂ ਰਹੇ ਹਨ ਗੁਰਦਾਸਮਾਨ, ਭਗਵੰਤ ਮਾਨ ਬੁੱਢੇ ਹੋ ਕੇ ਵੀ ਧੀਆਂ ਵਰਗੀਆਂ ਕੁੜੀਆਂ ਨਾਲ ਪਿਆਰ ਦੀਆਂ ਫਿਲਮਾਂ ਬਣਾ ਰਹੇ ਹਨ ਸ਼ੇਰ ਦੀ ਪੂਛ ਨੂੰ ਕੋਈ ਹੱਥ ਨਹੀਂ ਲਗਉਂਦਾ ਦੇਖ ਕੇ ਸ਼ਰਮ ਆਉਂਦੀ ਹੈ ਹਿੰਦੀ ਫਿਲਮਾਂ ਵਿੱਚ ਤਾਂ ਅੰਤ ਹੀ ਹੋ ਰਿਹਾ ਦਿਲਜੀਤ ਦੇ ਗਾਣੇ ਸਾਲਾਂ ਸਾਲ ਦੀ ਵਿੱਚ ਉਸ ਨੇ ਜੋ ਕੀਤਾ ਹੈ। ਉਸ ਨੂੰ ਕੁੜੀਆਂ ਆਪ ਛੇੜ ਰਹੀਆਂ ਹਨ। ਉਸ ਦੇ ਪੱਪੀ ਕਰਨ ਲੱਗਦੀਆਂ ਹਨ। ਤਾ ਉਹ ਸਿਰ ਮਾਰਦਾ ਹੋਇਆ ਕੋਲੋਂ ਦੀ ਲੰਘ ਰਿਹਾ ਹੈ। ਗਾਣੇ ਵਿੱਚ ਇਹ ਕੁੜੀਆਂ ਆਪ ਉਸ ਨਾਲ ਪੰਗੇ ਲੈ ਰਹੀਆਂ ਹਨ ਦਿਲਜੀਤ ਦੇ ਗਾਣੇ ਤੋਂ ਸਿੱਖਿਆ ਲੈ ਕੇ ਆਪਣੀਆਂ ਧੀਆਂ ਭੈਣਾਂ ਨੂੰ ਮੱਤ ਦੇਈਏ ਪਿਛਲੇ ਸਾਲ ਜਨਵਰੀ ਵਿੱਚ ਅਸੀਂ ਮੇਰੇ ਭਰਾ ਲਈ ਕੁੜੀ ਦੇਖਦੇ ਸੀ ਮਾਂਪੇ ਕੁੜੀ ਸਜਾ ਕੇ ਮੂਹਰੇ ਲੈ ਕੇ ਆਉਂਦੇ ਸੀ ਕੁੜੀ ਆ ਕੇ ਕਹਿ ਦਿੰਦੀ ਸੀ, " ਉਸ ਕੋਲ ਮੁੰਡੇ ਬੋਆਏ ਫਰਿੰਡ ਹੈਗੇ ਇਹ ਮੇਰੇ ਮਾਂਪੇ ਮੈਨੂੰ ਮਲੋ ਮੱਲੀ ਲੈ ਕੇ ਆਏ ਹਨ " ਕਨੇਡਾ ਵਿੱਚ 12,13 ਸਾਲਾਂ ਦੀਆਂ ਕੁੜੀਆਂ ਬਾਰਾਂ ਵਿੱਚ ਮੁੰਡਿਆਂ ਨਾਲ ਰਲ ਕੇ ਨਸ਼ੇ ਸਿਗਰਟ ਤੇ ਹੋਰ ਵੀ ਬਹੁਤ ਕੁੱਝ ਕਰਦੀਆਂ ਹਨ

Comments

Popular Posts