ਪਿਆਰੇ ਲਈ ਕਿੰਨੀ ਕੁ ਸ਼ਰਦਾ ਹੈ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਗੁਰਦੁਆਰੇ ਜਾਣੀਦੀ ਇਮਾਰਤਾਂ ਦੇ ਸ਼ਰਧਾਦਾਲੂ ਬਹੁਤ ਹਨ। ਇਹ ਸਾਡਾ ਮੇਰਾ ਗੁਰਦੁਆਰਾ ਹੈ। ਫਲਾਣਾਂ ਇਥੇ ਨਹੀਂ ਆ ਸਕਦਾ। ਜਿਵੇਂ ਉਹ ਤਾਂ ਉਸੇ ਕੋਲ ਹੀ ਜਾਣ ਲਈ ਗੁਰਦੁਆਰੇ ਜਾਂਦਾ ਹੋਵੇ। ਗੁਰੂ ਗ੍ਰੰਥਿ ਸਾਹਿਬ ਦੇ ਪ੍ਰੇਮੀ ਵਿਰਲੇ ਹਨ। ਹਰ ਪ੍ਰੇਮੀ ਨੂੰ ਪਿਆਰੇ ਕੋਲ ਬੈਠਣਾਂ ਪੈਂਦਾ ਹੈ। ਆਪਣੇ ਪ੍ਰੇਮੀ ਦੀ ਹਰ ਪਸੰਦ ਦਾ ਖਿਆਲ ਰੱਖਿਆ ਜਾਂਦਾ ਹੈ। ਪ੍ਰੇਮੀ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਜਿਵੇਂ ਗੁਰਦੁਆਰੇ ਵਿੱਚ ਖਾਂਣਾਂ ਤਿਆਰ ਕਰਦੇ ਹੋ। ਕੀ ਉਸੇ ਤਰਾਂ ਦਾ ਖਾਂਣਾਂ ਘਰ ਵੀ ਆਪਣੇ ਪਤੀ, ਬੱਚਿਆਂ, ਮਹਿਮਾਨਾਂ ਲਈ ਬਣਾਉਂਦੇ ਹੋ? ਕੀ ਘਰ ਪੂਰੀਆਂ ਜਾਂ ਰੋਟੀਆਂ ਬਣਾਉਣ ਲੱਗੇ ਹਲਕਾ ਪੇੜਾ ਜਾਂ ਪੂਰਾ ਹੱਥ ਭਰ ਕੇ ਇੱਕ ਪਈਆਂ ਆਟੇ ਦਾ ਪੇੜਾ ਲੈਂਦੇ ਹੋ? ਕੀ ਘਰ ਦੀ ਪੂਰੀਆਂ ਰੋਟੀਆਂ ਵੀ ਜਾਲ ਕੇ ਜਾਂ ਕੱਚੀਆਂ ਪਕਾਉਂਦੇ ਹੋ? ਕੀ ਕੱਚੀ ਸੜੀ ਰੋਟੀਆਂ ਜਾਂ ਪੂਰੀਆਂ ਘਰ ਵਿੱਚ ਵੀ ਖਾ ਜਾਂਦੇ ਹੋ? ਕੀ ਘਰ ਵੀ ਹਰ ਰੋਜ਼ ਦਾਲ ਜਾਂ ਛੋਲਿਆਂ ਨਾਲ ਹੀ ਰੋਟੀ ਖਾਂਦੇ ਹੋ? ਦਾਲ ਜਾਂ ਕਾਲੇ ਚਿੱਟੇ ਛੋਲਿਆਂ ਨੂੰ ਮੇਹਨਤ ਵੀ ਨਹੀਂ ਕਰਨੀ ਪੈਂਦੀ। ਅੱਗ ਤੇ ਚਾੜੋ ਲੂਣ ਮਿਰਚ ਪਾ ਕੇ ਜ਼ਾਬਤਾ ਪੂਰਾ ਹੋ ਜਾਂਦਾ ਹੈ। ਸਸਤੇ ਵੀ ਪੈਂਦੇ ਹਨ। ਜੇ ਘਰ ਇਹ ਕੁੱਝ ਨਹੀਂ ਕਰਦੇ ਤਾਂ ਗੁਰੂ ਦੇ ਘਰ ਜਾ ਕੇ, ਇਹ ਕੰਮ ਕਰਕੇ, ਐਸੇ ਕੱਚੇ ਪਿਲੇ ਲੰਗਰ ਲਾ ਕੇ, ਗਲੋਂ ਕੰਮ ਕਿਉਂ ਉਤਾਰਦੇ ਹੋ? ਕੀ ਘਰ ਆਏ, ਮਹਿਮਾਨ ਨੂੰ ਐਸਾ ਖਾਣਾਂ ਦਿੰਦੇ ਹੋ? ਫਿਰ ਗੁਰੂ ਦੇ ਘਰ ਗਏ ਮਹਿਮਾਨਾਂ ਨੂੰ ਕਿਉਂ ਐਸਾ ਕੱਚਾ ਪਿਲਾ ਖਾਣਾਂ ਦਿੰਦੇ ਹੋ? ਕਈ ਤਾਂ ਜਿਹੜੇ ਨਵੇਂ ਬਿਚਾਰਾਂ ਦੇ ਹਨ। ਸਭ ਕੱਚਾ ਪਿਲਾ ਸਿੱਟ ਦਿੰਦੇ ਹਨ। ਜਿਹੜੇ ਖਾ ਜਾਂਦੇ ਹਨ। ਦੁੱਖਦੇ ਢਿੱਡ ਫੜ੍ਹ ਕੇ ਬੈਠੇ ਰਹਿੰਦੇ ਹਨ। ਕਥਾ ਵਾਚਕ ਪ੍ਰਚਾਰਕ ਥਾਂਈਲੈਂਡ ਵਾਲੇ ਦੱਸ ਰਹੇ ਸਨ," ਘਰ ਰੋਟੀ ਜਲ ਜਾਵੇ, ਕੱਚੀ ਰਹਿ ਜਾਵੇ, ਬੱਚਾ ਜੇ ਨਾਂ ਖਾਵੇ, ਮਾਂ ਕਹਿੰਦੀ ਹੈ, " ਪੁੱਤ ਲੰਗਰ ਸਮਝ ਕੇ ਅੱਜ ਦਾ ਦਿਨ ਖਾ ਲਾ। " ਗੁਰੂ ਕੇ ਲੰਗਰ ਵਿੱਚ ਉਹ ਚੀਜ਼ ਚੱਲ ਜਾਂਦੀ ਹੈ। ਜਿਹੜੀ ਆਮ ਬੰਦਾ ਘਰਾਂ ਵਿੱਚ ਉਕਾ ਨਹੀਂ ਖਾਂਦਾਂ। " ਗੁਰਦੁਆਰੇ ਵਿੱਚ ਐਸੀ ਸੇਵਾ ਦਾ ਕੀ ਫੈਇਦਾ ਹੈ? ਉਥੇ ਗੁਰਦੁਆਰੇ ਵਿੱਚ ਵੀ ਪ੍ਰੇਮ ਨਾਲ ਹਲਕੇ ਪ੍ਰਸ਼ਾਦੇ ਬਗੈਰ ਜਾਲ ਕੇ, ਕੱਚੇ ਰੱਖਣ ਤੋ ਬਗੈਰ ਘਰ ਦੇ ਫੁਲਕੇ ਵਾਂਗ ਬਣਾ ਸਕਦੇ ਹੋ। ਹਰੀਆਂ ਸਬਜ਼ੀਆਂ ਉਥੇ ਵੀ ਬਣ ਸਕਦੀ ਆਂ ਹਨ। ਪਰ ਸਬਜ਼ੀਆਂ ਮਹਿੰਗੀਆਂ ਹਨ। ਕਈਆਂ ਨੇ ਤਾਂ ਇਹੀ ਦਿਖਾਉਣਾ ਹੁੰਦਾ ਹੈ। ਅਸੀਂ ਐਨੇ ਲੰਗਰ ਲਾ ਕੇ ਲੋਕਾਂ ਨੂੰ ਭੋਜਨ ਕਰਾਉਂਦੇ ਹਨ। ਭਾਵੇਂ ਉਹ ਭੋਜਨ ਚਾਹੇ ਕੁੱਤੇ ਵੀ ਨਾਂ ਖਾ ਸਕਦੇ ਹੋਣ। ਜੈਸਾ ਗਲੋਂ ਗਲਾਮਾਂ ਲਾਹੁਉਂਦੇ ਹੋ। ਨੀਤਾਂ ਨੂੰ ਮੁਰਾਦਾਂ ਮਿਲਦੀਆਂ ਹਨ। ਮੰਨਦੇ ਹਾਂ ਤੁਸੀਂ ਬਹੁਤ ਪੈਸੇ ਵਾਲੇ ਹੋ। ਸੇਵਾਂ ਕਰਮਾਂ ਵਾਲਾ ਕਰਦਾ ਹੈ। ਜੇ ਸੇਵਾ ਕਰਨ ਦਾ ਨਹੀਂ ਸਮਾਂ ਤਾਂ ਪ੍ਰਬੰਧਕਾਂ ਨੂੰ ਦੱਸ ਸਕਦੇ ਹੋ। ਦਾਨ ਕੀਤਾ ਪੈਸਾ ਤੁਹਾਡਾ ਹੋ ਸਕਦਾ ਹੈ। ਉਹ ਕੋਈ ਤਨਖ਼ਾਹ ਉਤੇ ਹੀ ਬੰਦੇ ਰੱਖ ਕੇ ਹੋਰ ਵੀ ਸਲੀਕੇ ਨਾਲ ਸੇਵਾ ਕਰਾ ਸਕਦੇ ਹਨ। ਜਿਵੇਂ ਪਾਠੀ ਵੀ ਤਾਂ ਰੱਖੇ ਹਨ। ਕਿਸੇ ਨੂੰ ਰੋਟੀ ਰੋਜ਼ੀ ਮਿਲ ਜਾਵੇਗੀ। ਸੰਗਤ ਦੀ ਸੇਵਾਂ ਥਾਏਂ ਪੈ ਜਾਵੇਗੀ। ਅੰਨ ਖ਼ਰਾਬ ਨਹੀਂ ਹੋਵੇਗਾ। ਫ਼ਲ ਤਾਂ ਮੇਹਨਤ ਨੂੰ ਲੱਗੇਗਾ। ਗੁਰੂ ਨਾਲ ਜੈਸੀ ਨਿਹਚਾ ਹੈ। ਉਹੀਂ ਉਸੇ ਨੂੰ ਫ਼ਲ ਮਿਲਦਾ ਹੈ। ਪਿਆਰੇ ਲਈ ਕਿੰਨੀ ਕੁ ਸ਼ਰਦਾ ਹੈ? ਪਤੀ ਪਰਵਾਰ ਨੂੰ ਰੂਹ ਨਾਲ ਬਣਾ ਕੇ ਖਾਂਣਾ ਖਲਾਉਂਦੇ ਹਾਂ। ਤਾਂ ਸਭ ਅੰਦਰ ਖੁਸ਼ੀ ਦੀ ਲਹਿਰ ਹੁੰਦੀ ਹੈ। ਸੁਆਦ ਦੇ ਕਰਕੇ ਰੋਟੀ ਜ਼ਿਆਦਾ ਵੀ ਖਾਂਦੇ ਹਨ।
ਰੋਜ਼ ਦੇ ਕਥਾਂ ਕੀਰਤਨ ਵਾਲਿਆਂ ਦੀ ਪਿਆਰੇ ਲਈ ਕਿੰਨੀ ਕੁ ਸ਼ਰਦਾ ਹੈ? ਤੱਪਲੇ ਵਾਲਾ ਆਂਏਂ ਤੱਪਲਾ ਕੁੱਟੀ ਜਾਂਦਾਂ ਹੈ। ਜਿਵੇਂ ਕੁੱਟ ਕੇ ਲਿਆਂਦਾ ਹੋਵੇ। ਘੁੱਸਨ ਵੱਟਾ ਬੱਣਇਆ, ਤੱਪਲਾ ਕੁੱਟੀ ਜਾਂਦਾ ਹੈ। ਬਾਣੀ ਦਾ ਕੋਈ ਅਸਰ ਨਹੀਂ ਹੈ ਆਲਾ ਦੁਆਲਾ ਦੇਖੀ ਤਾਂ ਜਾਂਦਾਂ ਹੈ। ਜਿਵੇਂ ਗੂਗਾ ਹੋਵੇ। ਇਨਾਂ ਦੀ ਜੁਬਾਨ ਬਾਣੀ ਨਹੀਂ ਪੜ੍ਹਦੀ। ਕੋਲ ਬੈਠੈ ਹਨ। ਬਾਣੀ ਦਾ ਕੋਈ ਅਸਰ ਨਹੀਂ। ਵਿਚਕਾਰਲੇ ਵਾਜੇ ਵਾਲੇ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਹੈ। ਸ਼ਬਦ ਦੀ ਤਾਂ ਘੱਟ ਹੀ ਸਮਝ ਲੱਗਦੀ ਹੈ। ਬਾਂਗਾਂ ਦਿੰਦੇ ਹੀ ਲੱਗਦੇ ਹਨ। ਲੋਕੀ ਇਹ ਨਹੀਂ ਦੇਖਣ ਆਉਂਦੇ, ਕੀਰਤਨ ਵਾਲੇ ਜਾਂ ਢਾਂਢੀ ਕਿੰਨਾਂ ਸੰਗ ਅੱਡਦੇ ਹਨ। ਸ਼ਬਦ ਦੀ ਬੀਚਾਰ ਸੁਣਨ ਆਉਂਦੇ ਹਨ। ਇਨ੍ਹਾਂ ਵਿਚੋਂ ਤੀਜੇ ਵਾਜੇ ਵਾਲਾ ਪਾਸੇ ਉਤੇ ਬੈਠਾ ਢਿਲਾ ਜਿਹਾ ਹੋਇਆ ਜ਼ਾਬਤਾ ਪੂਰਾ ਕਰਦਾ ਹੈ। ਜੇ ਤੁਹਾਡੀ ਕੰਮ ਵਿੱਚ ਰੂਹ ਨਹੀਂ। ਦੂਜਾ ਗੱਲ ਕਿਵੇ ਸੁਣੇਗਾ? ਨਾਂ ਤਾਂ ਤੁਹਾਨੂੰ ਜੋਸ਼ ਆਵੇਗਾ ਨਾਂ ਹੀ ਸੁਣਨ ਵਾਲਿਆਂ ਨੂੰ ਅੰਨਦ ਆਵੇਗਾ। ਖੇਡ ਤਾਂ ਮੰਗਦੀ ਹੈ। ਜਦੋਂ ਤਾੜੀ ਬਰਾਬਰ ਵੱਜਦੀ ਹੈ। ਐਨਾਂ ਵੀ ਨਹੀਂ ਢਾਢੀਆਂ ਵਾਂਗ ਕੰਨਾਂ ਦੇ ਪਰਦੇ ਹੀ ਪਾੜ ਦਿਉ। ਜੇ ਬੋਲ ਵਿਚ ਮਿੱਠਾਸ ਨਹੀਂ। ਕੋਈ ਬਾਤ ਨਹੀਂ ਸੁਣੇਗਾ। ਰਜ਼ਨੀਸ਼ ਨੇ ਜਪੁ ਜੀ ਦੇ ਅਰਥ ਕੀਤੇ ਹਨ। ਉਸ ਦਾ ਸਮਾਗਮ ਯੂ-ਟਿਊਬ ਤੇ ਦੇਖਣਾਂ। ਲੋਕ ਕਿਵੇਂ ਉਸ ਦੇ ਨਾਲ ਹੀ ਝੂਮ-ਝੂਮ ਕੇ ਗਾਉਂਦੇ ਹਨ। ਸਾਡੇ ਲੋਕ ਤਾਂ ਤਮਾਸ਼ਾ ਦੇਖਣ ਵਾਂਗ ਜਾਂਦੇ ਹਨ। ਖਾਣ-ਪੀਣ ਵੱਲ ਵੱਧ ਧਿਆਨ ਹੁੰਦਾ ਹੈ। ਕੋਈ ਸੁੱਧ ਬੁੱਧ ਨਹੀਂ ਬਾਣੀ ਦਾ ਕੀ ਉਚਾਰਨ ਹੋ ਰਿਹਾ ਹੈ?ਪਹਿਲਾਂ ਦੇਗ ਦੇ ਦੁਆਲੇ ਹੋ ਜਾਂਦੇ ਹਨ। ਫਿਰ ਲੰਗਰ ਨਾਲ ਢਿੱਡ ਭਰ ਕੇ, ਹੋਰਾਂ ਨਾਲ ਹੱਥ ਮਿਲਾ ਕੇ, ਵਾਪਸ ਆ ਜਾਂਦੇ ਹਨ। ਦੇਖਾਵਾਂ ਬਹੁਤ ਹੈ। ਗੁਰੂ ਨੂੰ ਦਾਨ ਦਿੰਦੇ ਹਨ। ਜੋ ਸਾਨੂੰ ਜਨਮ ਰਿਜ਼ਕ ਸੁੱਖ ਦਿੰਦਾ ਹੈ। ਮੱਥਾ ਟੇਕਣ ਲਈ ਚਾਰ ਲਈਨਾਂ ਲੱਗੀਆਂ ਸਨ। ਇੱਕ ਬੰਦਾ ਚੌਲਾਂ ਦਾ ਬੋਰਾ 25 ਕਿਲੋਗ੍ਰਾਮ ਦਾ ਲੈ ਕੇ 15 ਮਿੰਟ ਲਈਨ ਵਿੱਚ ਲੱਗਾ ਰਿਹਾ। ਐਸੇ ਕਈ ਦੋਂਨਾਂ ਹੱਥਾਂ ਵਿੱਚ ਦੁੱਧ ਦੇ 4 ਕਿਲੋਗ੍ਰਾਮ ਦੇ ਕੈਨ ਲਈ ਖੜ੍ਹੇ ਸਨ। 10, 10 ਕਿਲੋਗ੍ਰਾਮ ਦੇ ਆਟੇ ਦੇ ਬੋਰੇ ਵੀ ਚੱਕੀ ਖੜ੍ਹੇ ਸਨ। ਦਿਖਾਵਾ ਹੀ ਤਾਂ ਹੈ। ਬਈ ਸੰਗਤ ਕਹੇ," ਕਿਆ ਗੁਰੂ ਨੂੰ ਦਾਨ ਚੜ੍ਹਉਣ ਆਏ ਹਨ। " ਇਹ ਸਾਰਾ ਰਾਸ਼ਨ ਲੰਗਰ ਵਿੱਚ ਸਿੱਧਾ ਦਿੱਤਾ ਜਾਵੇ। ਨਾਂ ਤਾਂ ਆਪ ਦਾਨੀ ਸਜਣ ਔਖੇ ਹੋਣ। ਨਾਂ ਹੀ ਉਨਾਂ ਨੂੰ ਦੋਹਰ ਪਾਉਣੀ ਪਵੇ, ਜੋ ਦੁਆਰਾ ਚੱਕ ਕੇ ਮਾਹਾਰਾਜ ਕੋਲੋਂ ਲੰਗਰ ਹਾਲ ਦੀ ਕਿਚਨ ਵਿੱਚ ਲੈ ਕੇ ਜਾਂਦੇ ਹਨ। ਇਹ ਉਨੇ ਸਮੇਂ ਵਿੱਚ ਹੋਰ ਕੋਈ ਸੇਵਾ ਕਰ ਸਕਦੇ ਹਨ। ਜੇ ਆਪ ਧਿਆਨ ਦੇ ਕੇ ਬਾਣੀ ਸ਼ਬਦ ਪਾਠੀ ਦੇ ਨਾਲ ਨਹੀਂ ਗਾਉਂਦੇ। ਅਸਰ ਕੀ ਹੋਵੇਗੇ? ਆਪ ਹੀ ਦੇਖ ਲਵੋ। ਪਿਆਰੇ ਲਈ ਕਿੰਨੀ ਕੁ ਸ਼ਰਦਾ ਹੈ?
ਦਰਬਾਰ ਸਾਹਿਬ ਜਾਂ ਹੋਰ ਸਥਾਂਨਾਂ ਦੇ ਗਿਆਨੀਆਂ ਦੀ ਹੀ ਗੱਲ ਨਹੀਂ ਹੈ। ਕਾਂਮਕ ਫੋਟੋਆਂ, ਮੂਵੀਆਂ, ਮੋਬਿਅਇਲ ਤੇ ਵੀਡੀਉ ਹਰ ਬੰਦਾ ਦੇਖਦਾ ਹੈ। ਆਪਣੇ ਉਤੇ ਲਾ ਕੇ ਦੇਖ ਲਵੋ। ਤੁਸੀਂ ਅੱਜ ਤੱਕ ਕਿੰਨਾਂ ਕੁ ਧੰਦਾ ਘਾਲਿਆ ਹੈ। ਕਿਸੇ ਦੀ ਧੀ-ਭੈਣ ਵੱਲ ਕੈਸੀਆਂ ਨਜ਼ਰਾਂ ਪਾ ਚੁਕੇ ਹੋ? ਹਰ ਬੰਦਾ ਦਾਅ ਲਾਉਣ ਦੀ ਕੋਸ਼ਸ ਕਰਦਾ ਹੈ। ਜੇ ਬਾਬੇ ਦੇਖ ਲੈਂਦੇ ਹਨ। ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਤੁਹਾਨੂੰ ਕਿਉਂ ਪਰੂਫ਼ ਭਰੋਸਾ ਜੀ ਦੇਣ? ਉਨਾਂ ਦਾ ਕੰਮ ਹੈ। ਹੋਕਾ ਦੇਣਾ। ਨਿੱਤ ਤਾਂ ਪੇਪਰਾਂ ਖ਼ਬਰਾਂ ਵਿੱਚ ਲੱਗਦਾ ਹੈ। ਤਾਂਹੀਂ ਆਮ ਬੰਦੇ ਨੂੰ ਇਲਮ ਹੈ। ਇਹ ਬਾਬੇ ਕੀ ਕਮਾਂਈ ਕਰਦੇ ਹਨ? ਬਾਕੀ ਇੰਨਾਂ ਦੇ ਕੰਮਰਿਆਂ ਦੀ ਤਲਾਸ਼ੀ ਲੈ ਕੇ ਦੇਖ ਲਵੋ। ਮੋਬਿਅਇਲ ਕੰਪਿਊਟਰ ਦੀ ਫੇਵਰਟ ਹਿਸਟਰੀ ਤੇ ਜਾ ਕੇ ਦੇਖ ਲੈਣਾਂ ਭੇਤ ਖੁਲ ਜਾਣਗੇ। ਬਾਬੇ ਗੁਰੂ ਗ੍ਰੰਥਿ ਸਾਹਿਬ ਪੜ੍ਹਦੇ ਮੋਬਿਅਇਲ ਤੋਂ ਫੋਨ ਵੀ ਕਰਦੇ ਹਨ। ਮੂਰਤੀਆਂ ਵੀ ਦੇਖਦੇ ਹਨ। ਖ਼ਬਰਾਂ ਲੱਗਦੀਆਂ ਹਨ। ਗਿਆਨੀ ਸ਼ਰਾਬ ਪੀਂਦਾ ਫੜਿਆ ਗਿਆ। ਅਫ਼ੀਮ ਖਾ ਕੇ ਬੀਬੀਆਂ ਨਾਲ ਹੇਕਾ ਲਾ ਲੇ ਗੀਤ ਗੁਰੂ ਗ੍ਰੰਥਿ ਸਾਹਿਬ ਅੱਗੇ ਗਾਉਂਦੇ ਹਨ। ਗੈਰ ਜ਼ਨਾਨੀਆਂ ਇੰਨਾਂ ਦੇ ਅੰਦਰੋਂ ਦਰਬਾਰ ਸਾਹਿਬ ਵਿੱਚ ਪਿਛਲੇ ਸਾਲ ਫੜੀਆਂ ਵੀ ਗਈਆਂ ਹਨ।

Comments

Popular Posts