ਕੰਨ ਸਰੀਰ ਚਿਤਾਵਨੀ ਦੇਣ ਲਈ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜੇ ਸਰੀਰ ਨਾਲ ਕੰਨ ਨਾਂ ਹੁੰਦੇ। ਜਿੰਦਗੀ ਬਹੁਤ ਮੁਸ਼ਕਲ ਹੋ ਜਾਣੀ ਸੀ। ਜਿੰਦਗੀ ਸੁੰਨੀ ਹੋ ਜਾਣੀ ਸੀ। ਕੰਨਾਂ ਨਾਲ ਸੁਣ ਕੇ ਅਸੀਂ ਸੁਚੇਤ ਹੁੰਦੇ ਹਾਂ। ਚੁਗਲੀਆਂ ਸੁਣ ਕੇ, ਬੜੇ ਖੁਸ਼ ਹੁੰਦੇ ਹਾਂ। ਕੰਨ ਸਾਡੇ ਦੋਸਤ ਹਨ। ਜੋ ਬਾਹਰ ਦਾ ਸਨੇਹਾ ਸਾਨੂੰ ਦਿੰਦੇ ਹਨ। ਦੁਨੀਆਂ ਦੀਆਂ ਧੁਨਾਂ ਅਵਾਜ਼ਾਂ ਦਾ ਅੰਨਦ ਮਾਣਦੇ ਹਾਂ। ਕੰਨਾਂ ਨਾਲ ਸੁਣਿਆ ਜਾਂਦਾ ਹੈ। ਕੰਨ ਬਾਹਰ ਦੀ ਅਵਾਜ਼ ਸੁਣ ਕੇ, ਸਰੀਰ ਨੂੰ ਕੰਨ ਚਿਤਾਵਨੀ ਦੇਣ ਲਈ ਹਨ। ਕੰਨ ਉਚੀ ਅਵਾਜ਼ ਸੁਣਨ ਪਿਛੋਂ ਬੋਲੇਂ ਜਿਹੇ ਹੋ ਕੇ ਸ਼ਾਂ-ਸ਼ਾਂ ਕਰਨ ਲੱਗ ਜਾਂਦੇ ਹਨ। ਬੁੱਢੇ ਹੋਏ ਮਨੁੱਖ ਦੇ ਕੰਨ ਆਪ ਹੀ ਬੋਲੇ ਹੋ ਜਾਂਦੇ ਹਨ। ਕਈਆਂ ਨੂੰ ਅਜੀਬ ਅਵਾਜ਼ਾ ਸੁਣਨ ਲੱਗ ਜਾਂਦੀਆਂ ਹਨ। ਜੇ ਬਹੁਤਾ ਸ਼ੋਰ ਸ਼ਰਾਬਾ ਹੋਵੇ ਤਾਂ ਸੁਣਨਾਂ ਬੰਦ ਹੋ ਜਾਂਦੇ ਹਨ। ਕਈ ਤਾਂ ਉਸ ਸ਼ੋਰ-ਸ਼ਰਾਬੇ ਗੀਤ ਸਗੀਤ ਦੀ ਅਵਾਜ਼ ਤੋਂ ਵੀ ਉਚਾ ਬੋਲ ਕੇ ਆਪਣੀ ਗੱਲ ਸਮਝਾਉਣ ਦੀ ਕੋਸ਼ਸ਼ ਕਰਦੇ ਹਨ। ਫਿਰ ਵੀ ਕੋਈ ਗੱਲ ਪੱਲੇ ਨਹੀਂ ਪੈਂਦੀ। ਪਾਰਟੀਆਂ ਵਿੱਚ ਉਚੀ ਸਾਊਡ ਵਿੱਚ ਇਹੀ ਕੁੱਝ ਹੁੰਦਾ ਹੈ। ਟੈਲੀਵੀਜ਼ਨ ਲੱਗਾ ਹੋਵੇ, ਰੇਡੀਉ ਸੁਣਨਾਂ ਮੁਸ਼ਕਲ ਹੁੰਦਾ ਹੈ। ਕੰਨ ਨੂੰ ਫੋਨ ਲੱਗਾ ਹੋਵੇ, ਤਾਂ ਵੀ ਦੂਜੇ ਹੋਰ ਫੋਨ ਦੀ ਗੱਲ ਨਹੀਂ ਸੁਣੀ ਜਾ ਸਕਦੀ। ਬੰਦਾ ਇੱਕ ਤੋਂ ਵੱਧ ਅਵਾਜ਼ਾਂ ਨਹੀਂ ਸੁਣ ਸਕਦਾ। ਦੋ ਬੰਦੇ ਗੱਲਾਂ ਕਰਦੇ ਹੋਣ ਤੀਜੇ ਦੀ ਗੱਲ ਸਮਝ ਨਹੀਂ ਆਉਂਦੀ। ਅੱਜ ਕੱਲ ਬੱਚੇ ਜੁਵਾਨ ਸਭ ਕੰਨਾਂ ਵਿੱਚ ਗੀਤ ਸਗੀਤ ਲਾਈ ਰੱਖਦੇ ਹਨ। ਕਈ ਕਹਿੰਦੇ ਹਨ," ਸਿਰਫ਼ ਧਰਮਕਿ ਹੀ ਸੁਣਦੇ ਹਾਂ।" ਹਰ ਕੰਮ ਸੀਮਤ ਵਿੱਚ ਰਹਿ ਕੇ ਕੀਤਾ ਜਾਣਾ ਜਰੂਰੀ ਹੈ। ਜਿਸ ਦੇ ਕੰਨਾਂ ਵਿੱਚ ਗੀਤ ਸਗੀਤ ਸੁਣਨ ਦੇ ਲਈ ਦੋ ਤਾਰਾਂ ਦੇ ਨਾਲ ਪਲਗ ਲੱਗੇ ਹੋਣ। ਉਸ ਨੂੰ ਕੋਲ ਖੜ੍ਹ ਕੇ ਵੀ ਅਵਾਜ਼ਾਂ ਮਾਰੀ ਜਾਵੋ, ਨਹੀ ਸੁਣੇਗਾ। ਬੱਚਿਆਂ ਨੂੰ ਮਾਂਪੇ ਕੀ ਰੋਕਣਗੇ? ਉਹ ਤਾਂ ਆਪ ਇਸੇ ਬਿਮਾਰੀ ਦਾ ਸ਼ਿਕਾਰ ਹਨ। ਅੱਜ ਕੱਲ ਫੋਨ ਵੀ ਐਸੇ ਹੀ ਆ ਗਏ ਹਨ। ਫੋਨ ਉਠਾਉਣ ਦੀ ਲੋੜ ਹੀ ਨਹੀਂ। ਕੰਨ ਨੂੰ ਮਸ਼ੀਨ ਲੱਗਾ ਲਵੋ, ਗੱਲਾਂ ਕਰੀ ਜਾਵੋ। ਪਰ ਦੂਜੇ ਦੇਖਣ ਵਾਲੇ ਬੰਦੇ ਨੂੰ ਲੱਗਦਾ ਹੈ। ਇਹ ਕੱਲਾ ਕੀਹਦੇ ਨਾਲ ਗੱਲਾਂ ਕਰਦਾ ਹੈ? ਹੱਥਾਂ ਦੀ ਹਿਲ-ਜੁਲ ਦੇਖ ਕੇ ਫੋਨ ਉਤੇ ਗੱਲਾਂ ਕਰਨ ਵਾਲਾਂ ਪਾਗਲ ਲੱਗਦਾ ਹੈ। ਇਸ ਨੂੰ ਵੀ ਬਾਹਰ ਦੀਆਂ ਅਵਾਜ਼ਾਂ ਨਹੀ ਸੁਣ ਸਕਦੀਆਂ। ਕੱਲ ਖ਼ਬਰ ਲੱਗੀ ਸੀ। ਬੱਚੇ ਰੇਲ ਦੇ ਥੱਲੇ ਆ ਗਏ। ਕਿਉਂਕਿ ਉਨਾਂ ਦੇ ਕੰਨਾਂ ਵਿੱਚ ਗੀਤ ਸਗੀਤ ਦੀਆਂ ਧੁੰਨਾਂ ਵੱਜ ਰਹੀਆਂ ਸਨ। ਅੱਜ ਕੱਲ ਦੇ ਗੀਤ ਸਗੀਤ ਦੀਆਂ ਧੁੰਨਾਂ ਵੀ ਐਸੀਆਂ ਹਨ। ਗੱਡੀਆਂ ਰੇਲਾਂ ਦੇ ਹਾਰਨ ਹੀ ਵੱਜਦੇ ਹਨ। ਪਤਾ ਨਹੀਂ ਗੀਤ ਸਗੀਤ ਦਾ ਮੂੰਹ ਸਿਰਾ ਕੀ ਹੈ? ਪੁੱਠੀਆਂ ਸਿੱਧੀਆਂ ਧੁੰਨਾਂ ਵੱਜਦੇ ਹੀ ਵੱਜਦੇ ਹੀ ਡੂਮਣੇ ਦੀਆਂ ਮੱਖੀਆਂ ਲੜੀਆਂ ਵਾਂਗ ਆਪਣਾਂ ਆਪ ਤੋੜਨ ਲੱਗ ਜਾਂਦੇ ਹਨ। ਨੱਚਣਾਂ ਕੁੱਦਣ ਕੋਈ ਮਾੜਾ ਵੀ ਨਹੀਂ ਹੈ। ਕਸਰਤ ਤਾਂ ਹੁੰਦੀ ਹੀ ਹੈ। ਇਹ ਸਾਰਾ ਕੁੱਝ ਕੰਟਰੌਲ ਵਿੱਚ ਰਹਿਕੇ ਹੀ ਸੋਭਦਾ ਹੈ। ਜਿਹੜੀ ਵੀ ਚੀਜ਼ ਦੀ ਅਸੀਂ ਲੋੜੋ ਵੱਧ ਕਰਤੋਂ ਕਰਾਂਗੇ। ਉਹ ਨੁਕਸਾਨ ਪਹੁੰਚਾ ਸਕਦੀ ਹੈ। ਗੀਤ ਸਗੀਤ ਗਾਣਾਂ ਸਮੀਤ ਅਵਾਜ਼ ਵਿੱਚ ਹੀ ਸੁਣਨਾਂ ਚਾਹੀਦਾ ਹੈ। ਸਾਡੇ ਕੋਲ ਆ ਕੇ ਜੇ ਕੋਈ ਬਹੁਤ ਉਚੀ ਬੋਲੇ, ਅਸੀ ਕਹਿ ਦਿੰਦੇ ਹਾਂ," ਹੋਲੀ ਬੋਲ, ਕੀ ਕੰਨ ਬੋਲੇਂ ਕਰਨੇ ਹਨ? " ਜੇ ਕੰਨ ਬੋਲੇਂ ਹੋ ਵੀ ਗਏ, ਫਿਰ ਉਚੀ ਬੋਲਿਆ ਵੀ ਕੰਮ ਨਹੀਂ ਆਉਣਾਂ। ਨਾਂ ਹੀ ਕੋਈ ਸੰਗ ਪਾੜ ਕੇ ਹਰ ਵਾਰ ਬੋਲੇਂ ਬੰਦੇ ਨੂੰ ਗੱਲ ਸਮਝਾ ਸਕਦਾ ਹੈ। ਫਿਰ ਅਗਲਾਂ ਕਹਿੰਦਾ ਕੁੱਝ ਹੋਰ ਹੈ। ਸਮਝ ਹੋਰ ਪੈਂਦਾ ਹੈ। ਕੱਲ ਹੀ ਮੈਨੂੰ ਇੱਕ ਕੁੜੀ ਨੇ ਗੱਲ ਸੁਣਾਈ," ਮੈਨੂੰ ਮੇਰੀ ਕੋਟੀ ਲੱਭ ਨਹੀਂ ਰਹੀ ਸੀ। ਮੈਂ ਆਪਣੀ ਮਾ ਕੋਲ ਗਈ ਕਿ ਉਹ ਕੋਟੀ ਲੱਭਣ ਵਿੱਚ ਮਦੱਦ ਕਰੇਹੀ। ਮੈਂ ਆਪਣੀ ਮਾਂ ਤੋਂ ਕੋਟੀ ਮੰਗੀ। " ਉਹ ਲਾਲ ਪੀਲੀ ਹੋ ਗਈ," ਅੱਜ ਕੱਲ ਦੀਆਂ ਕੁੜੀਆਂ ਨੂੰ ਸ਼ਰਮ ਹੀ ਨਹੀਂ। ਕੱਪੜੇ ਮੁੰਡਿਆਂ ਵਾਂਗ ਪਾਉਂਦੀਆਂ ਹਨ। ਵਾਲ ਕਟਾਈ ਫਿਰਦੀਆਂ ਹਨ। ਹੁਣ ਟੋਪੀਆਂ ਵੀ ਲੈਣ ਲੱਗ ਗਈਆਂ ਹਨ। ਤੂੰ ਵੀ ਕਸਰ ਬਾਕੀ ਨਾਂ ਛੱਡੀ। ਤੂੰ ਵੀ ਟੋਪੀ ਲੈ ਕੇ ਬਾਹਰ ਨਿੱਕਲਿਆ ਕਰ। " ਉਦੋਂ ਹੀ ਮਾਂ ਧੀ ਵਿੱਚ ਤੂੰ-ਤੂੰ ਮੈਂ-ਮੈ ਹੋ ਗਈ। ਬਜ਼ਾਰ ਵਿੱਚ ਹਲਵਾਈ ਦੀ ਦੁਕਾਨ ਸੀ ਉਸ ਨੇ ਅਵਾਜ਼ ਲਗਾਈ।," ਗਰਮ-ਗਰਮ ਜਲੇਬੀ ਖਾਵੋ, ਘਰ ਲੈ ਜਾਵੋ। " ਇੱਕ ਪੜ੍ਹ-ਲਿਖੀ ਬੋਲੀ ਕੁੜੀ ਸੀ। ਉਸ ਨੂੰ ਜਲੇਬੀ ਦੀ ਥਾਂ ਬੇਬੇ ਸਮਝ ਲੱਗਾ। ਭਰੇ ਬਜ਼ਾਰ ਵਿੱਚ ਉਹ ਹੱਲਾ ਕੀਤਾ। ਹਲਵਾਈ ਸ਼ਰਮੀਦਾ ਹੋ ਗਿਆ। ਕੰਨ ਵਿਗੜ ਜਾਣ ਤਾ ਕਦੇ ਕਦੇ ਹੋਰ ਦੀ ਗੱਲ ਹੋਰ ਬਣ ਜਾਂਦੀ ਹੈ।

Comments

Popular Posts